Author: editor
ਵਿਜੈ ਹਜ਼ਾਰੇ ਟੂਰਨਾਮੈਂਟ ‘ਚ ਇਕ ਓਵਰ ‘ਚ ਸੱਤ ਛਿੱਕੇ ਜੜ ਕੇ ਮਹਾਰਾਸ਼ਟਰ ਦੇ ਕਪਤਾਨ ਰਿਤੂਰਾਜ ਗਾਇਕਵਾੜ ਨੇ ‘ਲਿਸਟ ਏ’ ਵਿੱਚ ਨਵਾਂ ਰਿਕਾਰਡ ਕਾਇਮ ਕੀਤਾ। ਗਾਇਕਵਾੜ ਨੇ ਅਜਿਹਾ ਕੁਆਰਟਰ ਫਾਈਨਲ ‘ਚ ਉੱਤਰ ਪ੍ਰਦੇਸ਼ ਖ਼ਿਲਾਫ਼ ਪਾਰੀ ਦੇ 49ਵੇਂ ਓਵਰ ‘ਚ ਕੀਤਾ। ਇਸ ਓਵਰ ‘ਚ ਉਸ ਨੇ ਕੁੱਲ 43 ਦੌੜਾਂ ਬਣੀਆਂ। ਇਸ ਤੋਂ ਪਹਿਲਾਂ 2018 ‘ਚ ਫੋਰਡ ਟਰਾਫੀ ‘ਚ ਨੌਰਦਰਨ ਡਿਸਟ੍ਰਿਕਟਸ ਵੱਲੋਂ ਬ੍ਰੈਟ ਹੈਂਪਟਨ ਅਤੇ ਜੋਅ ਕਾਰਟਰ ਨੇ ਸੈਂਟਰਲ ਡਿਸਟ੍ਰਿਕਟਸ ਦੇ ਵਿਲੇਮ ਲੁਡਿਕ ਦੇ ਓਵਰ ‘ਚ ਇੰਨੀਆਂ ਹੀ ਦੌੜਾਂ ਬਣਾਈਆਂ ਸਨ। ਇਕ ਓਵਰ ‘ਚ ਸਭ ਤੋਂ ਵੱਧ ਛਿੱਕੇ ਲਗਾਉਣ ਦਾ ਰਿਕਾਰਡ ਨਿਊਜ਼ੀਲੈਂਡ ਦੇ ਲੀ ਜੇਰਮਨ ਦੇ ਨਾਮ ਹੈ, ਜਿਸ ਨੇ ਵੈਲਿੰਗਟਨ ‘ਚ ਸ਼ੈੱਲ…
ਭਾਰਤੀ ਮੁੱਕੇਬਾਜ਼ ਵਿਸ਼ਵਨਾਥ ਸੁਰੇਸ਼, ਵੰਸਜ ਅਤੇ ਦੇਵਿਕਾ ਘੋਰਪੜੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਪੇਨ ਦੇ ਲਾ ਨੁਸੀਆ ‘ਚ ਚੱਲ ਰਹੀ ਆਈ.ਬੀ.ਏ. ਯੂਥ ਪੁਰਸ਼ ਅਤੇ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਸੋਨ ਤਗ਼ਮੇ ਜਿੱਤੇ ਹਨ। ਚੇਨਈ ‘ਚ ਜਨਮੇ ਵਿਸ਼ਵਨਾਥ ਨੇ ਇਸ ਵੱਕਾਰੀ ਚੈਂਪੀਅਨਸ਼ਿਪ ‘ਚ ਇੰਡੀਆ ਲਈ ਪਹਿਲਾ ਸੋਨ ਤਗ਼ਮਾ ਜਿੱਤਿਆ। ਉਸ ਨੇ ਪੁਰਸ਼ਾਂ ਦੇ 48 ਕਿਲੋਗ੍ਰਾਮ ਫਾਈਨਲ ‘ਚ ਫਿਲੀਪੀਨਜ਼ ਦੇ ਰੋਨੇਲ ਸੁਯੋਮ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ। ਇਸ ਤੋਂ ਬਾਅਦ ਰਿੰਗ ‘ਚ ਉੱਤਰੀ ਭਾਵਨਾ ਸ਼ਰਮਾ ਨੂੰ ਮਹਿਲਾਵਾਂ ਦੇ 48 ਕਿਲੋਗ੍ਰਾਮ ਭਾਰ ਵਰਗ ‘ਚ ਉਜ਼ਬੇਕਿਸਤਾਨ ਦੀ ਗੁਲਸੇਵਰ ਗਨੀਵਾ ਤੋਂ 0-5 ਨਾਲ ਹਾਰ ਕੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਆਸ਼ੀਸ਼ (54…
ਡੇਅਰੀ ਵਰਕਰ ਜਯੇਸ਼ ਪਟੇਲ ‘ਤੇ ਪਿਛਲੇ ਦਿਨੀਂ ਆਕਲੈਂਡ ‘ਚ ਚਾਕੂ ਮਾਰ ਕੇ ਕਤਲ ਕੀਤੇ ਜਾਣ ਦੀ ਘਟਨਾ ਤੋਂ ਬਾਅਦ ਹੁਣ ਨਿਊਜ਼ੀਲੈਂਡ ‘ਚ ਭਾਰਤੀ ਮੂਲ ਦੇ ਇਕ ਸਟੋਰ ਮਾਲਕ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਸਦੇ ਸਟਾਫ ‘ਤੇ ਚਾਰ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਅਤੇ ਸਟੋਰ ‘ਚ ਭੰਨ-ਤੋੜ ਕੀਤੀ। ਹਥਿਆਰਬੰਦ ਡਕੈਤੀ ਬਾਰੇ ਦੱਸਦਿਆਂ ਹੈਮਿਲਟਨ ‘ਚ ਇਕ ਵੇਪ ਸਟੋਰ ਦੇ ਮਾਲਕ ਸਿੱਧੂ ਨਰੇਸ਼ ਨੇ ਕਿਹਾ ਕਿ ਉਸ ਦੇ ਇਕ ਸਟਾਫ ਵਰਕਰ ਨੂੰ ਜ਼ਮੀਨ ‘ਤੇ ਗੋਡੇ ਟੇਕਣ ਲਈ ਮਜਬੂਰ ਕੀਤਾ ਗਿਆ ਅਤੇ ਉਸਦੀ ਗਰਦਨ ‘ਤੇ ਚਾਕੂ ਰੱਖਿਆ ਗਿਆ। ਨਰੇਸ਼ ਨੇ ਦੱਸਿਆ ਕਿ ਪਿਛਲੇ ਹਫ਼ਤੇ ਚਾਰ ਨੌਜਵਾਨਾਂ ਵੱਲੋਂ ਹਥਿਆਰਬੰਦ ਹਮਲੇ ‘ਚ ਉਸ ਦੇ ਸਟੋਰ ਨੂੰ…
ਨਿਊਜਰਸੀ ‘ਚ ਇਸ ਮਹੀਨੇ ਦੇ ਸ਼ੁਰੂ ‘ਚ ਕਾਰ ਹਾਦਸੇ ‘ਚ ਗੰਭੀਰ ਰੂਪ ‘ਚ ਜ਼ਖਮੀ ਹੋਇਆ ਭਾਰਤੀ ਵਿਦਿਆਰਥੀ ਇਸ ਸਮੇਂ ਜ਼ਿੰਦਗੀ ਅਤੇ ਮੌਤ ਵਿਚਾਲੇ ਜੂਝ ਰਿਹਾ ਹੈ। ਹਾਦਸੇ ‘ਚ ਵਿਨਮਰਾ ਸ਼ਰਮਾ ਨਾਂ ਦੇ ਵਿਦਿਆਰਥੀ ਦੇ ਦਿਮਾਗ ‘ਤੇ ਸੱਟ ਲੱਗ ਗਈ ਸੀ ਅਤੇ ਉਸ ਦੀਆਂ ਕਈ ਪਸਲੀਆਂ ਵੀ ਟੁੱਟ ਗਈਆਂ ਸਨ। ਨਿਊਜਰਸੀ ਇੰਸਟੀਚਿਊਟ ਆਫ ਟੈਕਨਾਲੋਜੀ ਦਾ ਵਿਦਿਆਰਥੀ ਸ਼ਰਮਾ 12 ਨਵੰਬਰ ਨੂੰ ਯੂਨੀਵਰਸਿਟੀ ਕੈਂਪਸ ਤੋਂ ਘਰ ਜਾ ਰਿਹਾ ਸੀ ਜਿਸ ਦੌਰਾਨ ਇਹ ਹਾਦਸਾ ਵਾਪਰਿਆ। ਗੋਫੰਡਮੀ ਪਹਿਲਕਦਮੀ ਦਾ ਆਯੋਜਨ ਕਰਨ ਵਾਲੇ ਅਭਿਸ਼ੇਕ ਸ਼ਰਮਾ ਨੇ ਕਿਹਾ ਕਿ ਉਸ ਨੂੰ ਰਟਜਰਜ਼ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੇ ਦਿਮਾਗ ‘ਚ ਲੱਗੀ ਸੱਟ ਦਾ ਪਤਾ ਲੱਗਾ। ਗੋਫੰਡਮੀ…
ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਸਾਬਕਾ ਸੰਸਦ ਮੈਂਬਰ ਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਰਿਹਾਈ ਸੰਭਵ ਹੈ। ਅਜਿਹੇ ਆਸਾਰ ਬਣਦੇ ਜਾ ਰਹੇ ਹਨ ਇਕ ਪਟਿਆਲਾ ਜੇਲ੍ਹ ‘ਚ ਇਕ ਸਾਲ ਦੀ ਸਜ਼ਾ ਪੂਰੀ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੂੰ ਛੱਡਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਸਿਆਸਤ ‘ਚ ਨਵੀਂ ਭੂਮਿਕਾ ਨਜ਼ਰ ਆ ਸਕਦੀ ਹੈ। ਇਕ ਪਾਸੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਉਨ੍ਹਾਂ ਨੂੰ ਚਿੱਠੀ ਲਿਖੀ ਹੈ ਜਿਸ ਤੋਂ ਉਨ੍ਹਾਂ ਨੂੰ ਕਾਂਗਰਸ ‘ਚ ਕੋਈ ਵੱਡੀ ਜ਼ਿੰਮੇਵਾਰੀ ਮਿਲਣ ਦੇ ਆਸਾਰ ਹਨ। ਦੂਜੇ ਪਾਸੇ ਉਹ ਆਮ ਆਦਮੀ ਪਾਰਟੀ ਦੇ…
ਕਿਸੇ ਸਮੇਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਤਿ ਨਜ਼ਦੀਕੀ ਸਾਥੀਆਂ ‘ਚ ਰਹੇ ਕਮਲਜੀਤ ਸਿੰਘ ਬਰਾੜ ਨੂੰ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਾਂਗਰਸ ‘ਚੋਂ ਕੱਢ ਦਿੱਤਾ ਹੈ। ਜਗਰਾਉਂ ਅਤੇ ਬਾਘਾ ਪੁਰਾਣਾ ਤੋਂ ਵਿਧਾਇਕ ਰਹਿ ਚੁੱਕੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਅਤੇ ਯੂਥ ਕਾਂਗਰਸ ‘ਚ ਅਹਿਮ ਅਹੁਦਿਆਂ ‘ਤੇ ਕੰਮ ਕਰ ਚੁੱਕੇ ਕਮਲ ਬਰਾੜ ਨੂੰ ਪਾਰਟੀ ਨੀਤੀ ਦੇ ਉਲਟ ਜਾ ਕੇ ਅੰਮ੍ਰਿਤਪਾਲ ਸਿੰਘ ਦੀ ਹਮਾਇਤ ਕਰਨੀ ਅਤੇ ਸਿੱਖ ਮੁੱਦਿਆਂ ‘ਤੇ ਖੁੱਲ੍ਹ ਕੇ ਬੋਲਣ ਦਾ ਖਮਿਆਜ਼ਾ ਭੁਗਤਣਾ ਪਿਆ ਹੈ। ਇਸ ਤੋਂ ਇਲਾਵਾ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਖ਼ਿਲਾਫ਼ ਬਿਆਨ ਦੇਣਾ ਵੀ ਉਸ ਨੂੰ ਮਹਿੰਗਾ ਪਿਆ ਹੈ। ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼…
ਗੋਲੀਆਂ ਮਾਰ ਕੇ ਕਤਲ ਕੀਤੇ ਗਾਇਕ ਸਿੱਧੂ ਮੂਸੇਵਾਲਾ ਦੇ ਮਾਪੇ ਬਲਕੌਰ ਸਿੰਘ ਸਿੱਧੂ ਤੇ ਚਰਨ ਕੌਰ ਇੰਗਲੈਂਡ ਤੋਂ ਆਪਣੇ ਮੂਸੇ ਪਿੰਡ ਪਰਤ ਆਏ ਹਨ। ਉਨ੍ਹਾਂ ਦੀ ਵਾਪਸੀ ‘ਤੇ ਪਿੰਡ ‘ਚ ਇਕੱਤਰ ਹੋਏ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਪਿਤਾ ਬਲਕੌਰ ਸਿੱਧੂ ਨੇ ਅਹਿਮ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਨੇ ਸਾਡੇ ਕੋਲੋਂ ਇਹ ਗੱਲ ਲੁਕੋ ਕੇ ਰੱਖੀ ਸੀ ਕਿ ਉਸ ਨੂੰ ਯੂ.ਕੇ. ਦੀ ਪੀ. ਆਰ. ਮਿਲੀ ਹੋਈ ਸੀ ਕਿਉਂਕਿ ਉਹ ਸੋਚਦਾ ਸੀ ਕਿ ਜੇ ਮੈਨੂੰ ਪਤਾ ਲੱਗ ਗਿਆ ਤਾਂ ਮੈਂ ਉਸ ਨੂੰ ਪਿੰਡ ਨਹੀਂ ਰਹਿਣ ਦੇਵਾਂਗਾ। ਆਪਣਾ ਪਿੰਡ ਸਿੱਧੂ ਦੀ ਕਮਜ਼ੋਰੀ ਸੀ ਤੇ ਉਹ ਚਾਹੁੰਦਾ…
ਐੱਸ.ਟੀ.ਐੱਫ. (ਸਪੈਸ਼ਲ ਟਾਸਕ ਫੋਰਸ) ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਅੰਮ੍ਰਿਤਸਰ ਅਤੇ ਲੁਧਿਆਣਾ ‘ਚ ਸਮੱਗਲਰ ਹਥਿਆਰਾਂ ਅਤੇ ਭਾਰੀ ਮਾਤਰਾ ‘ਚ ਹੈਰੋਇਨ ਸਮੇਤ ਕਾਬੂ ਕੀਤੇ ਗਏ। ਇੰਡੀਆ-ਪਾਕਿ ਸਰਹੱਦ ‘ਤੇ ਰਮਦਾਸ ਸੈਕਟਰ ‘ਚ ਇਕ ਗੁਪਤ ਆਪ੍ਰੇਸ਼ਨ ਦੌਰਾਨ ਹੈਰੋਇਨ ਤੇ ਹਥਿਆਰਾਂ ਦੀ ਖੇਪ ਡਲਿਵਰ ਕਰਨ ਜਾ ਰਹੇ ਸਮੱਗਲਰ ਪਰਮਜੀਤ ਸਿੰਘ ਪੰਮਾ ਨੂੰ ਗ੍ਰਿਫ਼ਤਾਰ ਕੀਤਾ, ਜਿਸ ਦੇ ਕਬਜ਼ੇ ‘ਚੋਂ 2 ਕਿਲੋ ਹੈਰੋਇਨ ਤੇ 8 ਵਿਦੇਸ਼ੀ ਪਿਸਤੌਲ ਬਰਾਮਦ ਹੋਏ। ਪੁਲੀਸ ਨੇ ਐੱਨ.ਡੀ.ਪੀ.ਐੱਸ. ਐਕਟ ਅਧੀਨ ਕੇਜ ਦਰਜ ਕਰਕੇ ਮੁਲਜ਼ਮ ਨੂੰ ਅਦਾਲਤ ਦੇ ਹੁਕਮਾਂ ‘ਤੇ ਜਾਂਚ ਲਈ ਪੁਲੀਸ ਰਿਮਾਂਡ ‘ਤੇ ਲਿਆ ਹੈ। ਐੱਸ.ਟੀ.ਐੱਫ. ਦਾ ਇਹ ਸੀਕ੍ਰੇਟ ਆਪ੍ਰੇਸ਼ਨ ਡੀ.ਐੱਸ.ਪੀ. ਵਵਿੰਦਰ ਮਹਾਜਨ ਦੀ ਅਗਵਾਈ ‘ਚ ਹੋਇਆ। ਹੈਰੋਇਨ ਤੇ…
ਫੀਫਾ ਵਰਲਡ ਕੱਪ ਦੇ ਗਰੁੱਪ-ਈ ‘ਚ ਸੋਮਵਾਰ ਨੂੰ ਜਰਮਨੀ ਅਤੇ ਸਪੇਨ ਦਾ ਮੁਕਾਬਲਾ 1-1 ਨਾਲ ਡਰਾਅ ਰਿਹਾ। ਇਸ ਨਾਲ ਸਪੇਨ ਆਪਣੇ ਗਰੁੱਪ ‘ਚ ਇਕ ਜਿੱਤ ਅਤੇ ਇਕ ਡਰਾਅ ਨਾਲ 4 ਅੰਕਾਂ ਨਾਲ ਸੂਚੀ ‘ਚ ਸਿਖਰ ‘ਤੇ ਪਹੁੰਚ ਗਿਆ ਹੈ। ਦੂਜੇ ਪਾਸੇ ਜਰਮਨੀ ਇਕ ਡਰਾਅ ਅਤੇ ਇਕ ਹਾਰ ਨਾਲ ਇਕ ਅੰਕ ਨਾਲ ਗਰੁੱਪ ‘ਚ ਸਭ ਤੋਂ ਹੇਠਲੇ ਸਥਾਨ ‘ਤੇ ਹੈ। ਜਰਮਨੀ ਲਈ ਇਹ ਪਹਿਲਾ ਵਰਲਡ ਕੱਪ ਹੈ ਜਿਸ ‘ਚ ਉਹ ਗਰੁੱਪ ਗੇੜ ਦੇ ਪਹਿਲੇ ਦੋ ਮੈਚਾਂ ਵਿੱਚੋਂ ਕੋਈ ਵੀ ਜਿੱਤਣ ‘ਚ ਕਾਮਯਾਬ ਨਹੀਂ ਹੋ ਸਕਿਆ ਹੈ। ਮੈਚ ਦੇ ਪਹਿਲੇ ਹਾਫ਼ ‘ਚ ਦੋਵੇਂ ਟੀਮਾਂ ਇਕ ਵੀ ਗੋਲ ਨਹੀਂ ਕਰ ਸਕੀਆਂ ਪਰ ਦੂਜੇ…
ਕਰੀਬ 36 ਸਾਲਾਂ ‘ਚ ਪਹਿਲੀ ਵਾਰ ਫੀਫਾ ਵਰਲਡ ਕੱਪ ‘ਚ ਖੇਡ ਰਹੀ ਕੈਨੇਡਾ ਦੀ ਫੁਟਬਾਲ ਟੀਮ ਹਾਰਨ ਤੋਂ ਬਾਹਰ ਹੋ ਗਈ ਹੈ। ਕੈਨੇਡਾ ਇਸ ਤੋਂ ਪਹਿਲਾਂ 1986 ‘ਚ ਵਰਲਡ ਕੱਪ ‘ਚ ਪਹੁੰਚਿਆ ਸੀ ਅਤੇ ਗਰੁੱਪ ਪੜਾਅ ‘ਚ ਵੀ ਬਾਹਰ ਹੋ ਗਿਆ ਸੀ। ਵਰਲਡ ਕੱਪ 2022 ‘ਚੋਂ ਬਾਹਰ ਹੋਣ ਵਾਲੀ ਇਹ ਦੂਜੀ ਟੀਮ ਹੈ ਪਹਿਲੀ ਟੀਮ ਮੇਜ਼ਬਾਨ ਕਤਰ ਦੀ ਸੀ। ਕ੍ਰੋਏਸ਼ੀਆ ਨੇ ਕੈਨੇਡਾ ਨੂੰ 4-1 ਨਾਲ ਹਰਾ ਕੇ ਜ਼ੋਰਦਾਰ ਵਾਪਸੀ ਕੀਤੀ ਜਿਸ ‘ਚ ਆਂਦਰੇਜ ਕ੍ਰੈਮਾਰਿਚ ਨੇ ਦੋ ਗੋਲ ਕੀਤੇ। ਅਲਫੋਂਸੋ ਡੇਵਿਸ ਨੇ ਦੂਜੇ ਮਿੰਟ ‘ਚ ਕੈਨੇਡਾ ਲਈ ਵਰਲਡ ਕੱਪ ਦਾ ਪਹਿਲਾ ਗੋਲ ਕਰਕੇ ਆਪਣੀ ਟੀਮ ਨੂੰ ਬੜ੍ਹਤ ਦਿਵਾਈ, ਪਰ ਮੋਰਾਕੋ ਨਾਲ…