Author: editor
ਪੰਜ ਹਾਕੀ ਮੈਚਾਂ ਦੀ ਲੜੀ ਦੇ ਦੂਜੇ ਮੈਚ ‘ਚ ਇੰਡੀਆ ਨੂੰ ਲਗਾਦਾਰ ਦੂਜੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟਰੇਲੀਆ ਨੇ ਬਲੈਕ ਗੋਵਰਜ਼ ਦੀ ਹੈਟ੍ਰਿਕ ਨਾਲ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਇੰਡੀਆ ਨੂੰ 7-4 ਨਾਲ ਹਰਾ ਦਿੱਤਾ। ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਤੀਜੇ ਮਿੰਟ ‘ਚ ਪੈਨਲਟੀ ਨੂੰ ਗੋਲ ‘ਚ ਬਦਲ ਕੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ। ਭਾਰਤੀਆਂ ਦੀ ਖੁਸ਼ੀ ਥੋੜ੍ਹੇ ਸਮੇਂ ਲਈ ਰਹੀ ਕਿਉਂਕਿ ਗੋਵਰਸ ਅਤੇ ਜੈਕ ਵੇਲਚ ਨੇ ਆਸਟਰੇਲੀਅਨ ਟੀਮ ਲਈ ਲਗਾਤਾਰ ਗੋਲ ਕਰਨੇ ਸ਼ੁਰੂ ਕਰ ਦਿੱਤੇ। ਗੋਵਰਸ ਨੇ ਸ਼ਨੀਵਾਰ ਨੂੰ ਪਹਿਲੇ ਮੈਚ ‘ਚ ਆਸਟਰੇਲੀਆ ਦੀ 5-4 ਨਾਲ ਜਿੱਤ ‘ਚ ਜੇਤੂ ਗੋਲ ਕੀਤਾ ਅਤੇ ਇਕ ਵਾਰ ਫਿਰ ਤੋਂ…
ਕੈਨੇਡਾ ਅਤੇ ਅਮਰੀਕਾ ‘ਚ ਪੜ੍ਹਾਈ ਲਈ ਜਾਂਦੇ ਭਾਰਤੀ ਵਿਦਿਆਰਥੀਆਂ ਦੇ ਅਕਸਰ ਪਾਣੀ ‘ਚ ਡੁੱਬਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਚਿਤਾਵਨੀ ਭਰੀਆਂ ਅਪੀਲਾਂ ਕਰਨ ਦੇ ਬਾਵਜੂਦ ਇਹ ਸਿਲਸਿਲਾ ਜਾਰੀ ਹੈ। ਤਾਜ਼ਾ ਘਟਨਾ ‘ਚ ਭਾਰਤੀ ਸੂਬੇ ਤੇਲੰਗਾਨਾ ਦੇ ਦੋ ਵਿਦਿਆਰਥੀਆਂ ਦੇ ਅਮਰੀਕਨ ਸੂਬੇ ਮਿਸੂਰੀ ‘ਚ ਝੀਲ ‘ਚ ਡੁੱਬਣ ਦੀ ਖ਼ਬਰ ਹੈ। ਓਜ਼ਾਰਕ ਝੀਲ ‘ਚ ਡੁੱਬਣ ਨਾਲ ਮੌਤ ਦੇ ਮੂੰਹ ‘ਚ ਜਾ ਪਏ ਇਹ ਦੋਵੇਂ ਵਿਦਿਆਰਥੀ ਮਿਸੂਰੀ ਸੂਬੇ ਦੀ ਸੇਂਟ ਲੁਈਸ ਯੂਨੀਵਰਸਿਟੀ ‘ਚ ਐੱਮ.ਐੱਸ ਕਰ ਰਹੇ ਸਨ। ਇਨ੍ਹਾਂ ‘ਚੋਂ ਇਕ ਵਿਦਿਆਰਥੀ ਦੀ ਪਛਾਣ 24 ਸਾਲਾ ਉਥੇਜ ਕੁੰਤਾ ਅਤੇ ਦੂਜੇ ਦੀ 25 ਸਾਲਾ ਸ਼ਿਵ ਡੀ. ਕੇਲੀਗਾਰੀ ਵਜੋਂ ਹੋਈਹੈ ਜੋ ਓਜ਼ਾਰਕ ਦੀ ਲੇਕ ‘ਚ ਡੁੱਬ…
ਮੈਰੀਲੈਂਡ ਕਾਉਂਟੀ (ਅਮਰੀਕਾ) ‘ਚ ਐਤਵਾਰ ਸ਼ਾਮ ਨੂੰ ਇਕ ਛੋਟਾ ਜਹਾਜ਼ ਐੱਮ20ਜੇ ਬਿਜਲੀ ਦੀਆਂ ਤਾਰਾਂ ‘ਚ ਫਸ ਗਿਆ। ਹਾਲਾਂਕਿ ਹਾਦਸੇ ‘ਚ ਜਹਾਜ਼ ‘ਚ ਸਵਾਰ ਦੋ ਯਾਤਰੀਆਂ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਹਾਜ਼ ਨੂੰ ਕੱਢਣ ਦੌਰਾਨ ਆਲੇ-ਦੁਆਲੇ ਦੇ ਇਲਾਕਿਆਂ ‘ਚ ਬਿਜਲੀ ਬੰਦ ਕਰਨੀ ਪਈ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਇਕ ਬਿਆਨ ‘ਚ ਕਿਹਾ ਕਿ ਇਕ ਇੰਜਣ ਵਾਲਾ ਜਹਾਜ਼, ਜੋ ਵ੍ਹਾਈਟ ਪਲੇਨਜ਼, ਐੱਨ.ਵਾਈ. ਤੋਂ ਹਵਾਨਾ ਹੋਇਆ ਸੀ, ਐਤਵਾਰ ਸ਼ਾਮ ਕਰੀਬ 5 ਵੱਜ ਕੇ 40 ਮਿੰਟ ‘ਤੇ ਗੈਥਰਸਬਰਗ ‘ਚ ਮੋਂਟਗੋਮਰੀ ਕਾਉਂਟੀ ਏਅਰ ਪਾਰਕ ਨੇੜੇ ਬਿਜਲੀ ਦੀਆਂ ਤਾਰਾਂ ‘ਚ ਫਸ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ। ਐੱਫ.ਏ.ਏ. ਨੇ…
ਗਾਣਿਆਂ ‘ਚ ਹਥਿਆਰਾਂ ਨੂੰ ਉਤਸ਼ਾਹਤ ਕਰਨ ਵਾਲੇ ਗਾਇਕਾਂ ਖ਼ਿਲਾਫ਼ ਸਖਤ ਹੋਈ ਪੰਜਾਬ ਪੁਲੀਸ ਫੁੱਲ ਐਕਸ਼ਨ ਮੋਡ ‘ਚ ਹੈ। ਪੰਜਾਬ ਸਰਕਾਰ ਨੇ ਵੀ ਗੰਨ ਕਲਚਰ ਖ਼ਿਲਾਫ਼ ਸਖ਼ਤ ਹਦਾਇਤਾਂ ਦਿੱਤੀਆਂ ਹੋਈਆਂ ਹਨ। ਇਸ ਦੇ ਮੱਦੇਨਜ਼ਰ ਕਈ ਲੋਕਾਂ ਖ਼ਿਲਾਫ਼ ਸੋਸ਼ਲ ਮੀਡੀਆ ‘ਤੇ ਹਥਿਆਰਾਂ ਨਾਲ ਫੋਟੋ ਜਾਂ ਵੀਡੀਓ ਪਾਉਣ ਵਾਲਿਆਂ ਖ਼ਿਲਾਫ਼ ਪੁਲੀਸ ਵੱਲੋਂ ਕਾਰਵਾਈ ਵੀ ਕੀਤੀ ਜਾ ਰਹੀ ਹੈ। ਪੰਜਾਬ ਪੁਲੀਸ ਦੇ ਮੁਖੀ ਨੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੀਆਂ ਪੋਸਟਾਂ ਸੋਸ਼ਲ ਮੀਡੀਆ ਤੋਂ ਆਮ ਲੋਕਾਂ ਨੂੰ ਹਟਾਉਣ ਲਈ 72 ਘੰਟੇ ਦਾ ਸਮਾਂ ਦਿੱਤਾ ਹੈ। ਦੂਜੇ ਪਾਸੇ ਹਾਲੇ ਵੀ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗਾਇਕਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਲੜੀ ਤਹਿਤ ਪੰਜਾਬ…
ਕਿਸਾਨ ਅੰਦੋਲਨ ਦੀ ਵਰ੍ਹੇਗੰਢ ਮੌਕੇ ਸੰਯੁਕਤ ਕਿਸਾਨ ਮੋਰਚੇ ਨੇ ਦੇਸ਼ ਭਰ ‘ਚ ਰਾਜਪਾਲਾਂ ਰਾਹੀਂ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਨਾਂ ਮੰਗ ਪੱਤਰ ਭੇਜ ਕੇ ਕੇਂਦਰ ਸਰਕਾਰ ਦੀ ਧਿਆਨ ਕਿਸਾਨਾਂ ਨਾਲ ਕੀਤੀ ਗਈ ਵਾਅਦਾਖ਼ਿਲਾਫ਼ੀ ਵੱਲ ਦਿਵਾਇਆ। ਮੋਰਚੇ ਦੇ ਸੱਦੇ ‘ਤੇ ਕਿਸਾਨ ਜਥੇਬੰਦੀਆਂ ਨੇ ਵੱਖ-ਵੱਖ ਰਾਜਾਂ ਦੇ ਰਾਜ ਭਵਨਾਂ ਬਾਹਰ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਕੇ ਕਿਸਾਨੀ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ। ਦੇਸ਼ ਦੇ ਕਰੀਬ 25 ਰਾਜਾਂ ‘ਚ ਕਿਸਾਨਾਂ ਨੇ ਆਪਣੀਆਂ ਅੰਦੋਲਨ ਦੀਆਂ ਰਹਿੰਦੀਆਂ ਤੇ ਹੋਰ ਮੰਗਾਂ ਲਈ ਆਵਾਜ਼ ਉਠਾਈ। ਮੋਰਚੇ ਨੇ ਮੰਗ ਕੀਤੀ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਸੀ 2+50 ਫੀਸਦ ਦੇ ਫਾਰਮੂਲੇ ਤਹਿਤ ਸਾਰੀਆਂ ਫ਼ਸਲਾਂ ਲਈ ਘੱਟੋ-ਘੱਟ ਸਮਰਥਨ…
ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰ ਦੇ ਸਾਬਕਾ ਮੰਤਰੀ ਆਪਣੇ ‘ਗੁਨਾਹਾਂ’ ਦੀ ਸਜ਼ਾ ਅੱਜ ਭੁਗਤ ਰਹੇ ਹਨ। ਇਨ੍ਹਾਂ ਨੇ ਜੋ ਵੀ ਭ੍ਰਿਸ਼ਟਾਚਾਰ ਕੀਤਾ ਹੈ ਉਸੇ ਕਰਕੇ ਇਨ੍ਹਾਂ ਖ਼ਿਲਾਫ਼ ਕਾਰਵਾਈ ਹੋ ਰਹੀ ਹੈ। ‘ਆਪ’ ਸਰਕਾਰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਜ਼ੀਰੋ ਟੋਲਰੈਂਸ ਦੀ ਨੀਤੀ ‘ਤੇ ਕੰਮ ਕਰ ਰਹੀ ਹੈ। ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟਾਚਾਰੀ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਚਾਹੇ ਉਹ ਕਿਸੇ ਵੀ ਅਹੁਦੇ ‘ਤੇ ਹੋਵੇ। ਇਹ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਪੰਜਾਬ ਰਾਜ ਬਿਜਲੀ ਨਿਗਮ ਦੇ 603 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਕੀਤਾ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਰਾਜ ਬਿਜਲੀ ਨਿਗਮ ‘ਚ ਸਹਾਇਕ ਲਾਈਨਮੈਨਾਂ ਦੀਆਂ…
ਹਰਿਆਣਾ ਸਰਕਾਰ ਵੱਲੋਂ ਚੰਡੀਗੜ੍ਹ ‘ਚ ਵਿਧਾਨ ਸਭਾ ਦੀ ਨਵੀਂ ਇਮਾਰਤ ਬਣਾਉਣ ਲਈ ਜ਼ਮੀਨ ਬਦਲੇ ਜ਼ਮੀਨ ਦੇਣ ਦੀ ਪੇਸ਼ਕਸ਼ ਨੂੰ ਸੰਵਿਧਾਨ ਦੀ ਉਲੰਘਣਾ ਦੱਸਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਇਹ ਪੇਸ਼ਕਸ਼ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦਾ ਇਕ ਵਫ਼ਦ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲਿਆ ਅਤੇ ਉਨ੍ਹਾਂ ਸਾਹਮਣੇ ਇਹ ਮੰਗ ਰੱਖੀ। ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠਲੇ ਵਫ਼ਦ ਨੇ ਰਾਜਪਾਲ ਨੂੰ ਅਪੀਲ ਕੀਤੀ ਕਿ ਸਿਰਫ ਸੰਸਦ ਕੋਲ ਹੀ ਮੌਜੂਦਾ ਰਾਜਾਂ ਤੇ ਉਨ੍ਹਾਂ ਦੀਆਂ ਸਰਹੱਦਾਂ ‘ਚ ਤਬਦੀਲੀ ਕਰਨ ਦਾ ਕਾਨੂੰਨ ਬਣਾਉਣ ਦੀ ਸ਼ਕਤੀ ਹੈ। ਵਫ਼ਦ ‘ਚ ਸ਼ਾਮਲ ਪਾਰਟੀ ਆਗੂ ਬਲਵਿੰਦਰ…
ਇਟਲੀ ਦੇ ਇਸਚੀਆ ਟਾਪੂ ਦੇ ਕਾਸਾਮਿਕਸਿਓਲਾ ਸ਼ਹਿਰ ‘ਚ ਜ਼ਮੀਨ ਧਸਣ ਕਾਰਨ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਸਕਾਈਟੀਜੀ 24 ਪ੍ਰਸਾਰਕ ਦੇ ਅਨੁਸਾਰ ਇਸਚੀਆ ਦੇ ਮੇਅਰ ਐਂਜ਼ੋ ਫੇਰੈਂਡੀਨੋ ਨੇ ਇਸ ਘਟਨਾ ਨੂੰ ਦੁੱਖਦਾਈ ਦੱਸਿਆ ਹੈ। ਫੇਰੈਂਡੀਨੋ ਦੇ ਹਵਾਲੇ ਨਾਲ ਕਿਹਾ ਹੈ ਕਿ ਕੈਸਾਮਿਸਿਓਲਾ ‘ਚ ਲਾਪਤਾ ਲੋਕਾਂ ਦੀ ਗਿਣਤੀ ਬਾਰੇ ਅਜੇ ਵੀ ਪੂਰੀ ਜਾਣਕਾਰੀ ਨਹੀਂ ਹੈ। ਹੋਰ ਮੀਡੀਆ ਰਿਪੋਰਟਾਂ ਦੇ ਅਨੁਸਾਰ ਇਸਚੀਆ ‘ਚ ਭਾਰੀ ਮੀਂਹ ਕਾਰਨ ਜ਼ਮੀਨ ਧਸਣ ਕਾਰਨ ਘੱਟੋ-ਘੱਟ 13 ਲੋਕ ਲਾਪਤਾ ਹੋ ਗਏ, ਜਿਨ੍ਹਾਂ ‘ਚ ਇਕ ਬੱਚਾ ਵੀ ਸ਼ਾਮਲ ਹੈ। ਕਈ ਰਿਹਾਇਸ਼ੀ ਇਮਾਰਤਾਂ ਅਤੇ ਇਕ ਘਰ ‘ਚ ਢਿੱਗਾਂ ਡਿੱਗਣ ਕਾਰਨ ਇਕ ਪਰਿਵਾਰ ਦੀ…
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਪ੍ਰਧਾਨ ਇਮਰਾਨ ਖਾਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਨੇ ਸਾਰੀਆਂ ਵਿਧਾਨ ਸਭਾਵਾਂ ਤੋਂ ਅਸਤੀਫਾ ਦੇਣ ਦਾ ਫ਼ੈਸਲਾ ਕੀਤਾ ਹੈ। ਪੀ.ਟੀ.ਆਈ. ਮੈਂਬਰ ਸਾਰੀਆਂ ਅਸੈਂਬਲੀਆਂ ਤੋਂ ਅਸਤੀਫਾ ਦੇਣਗੇ। ਅਸੀਂ ਸਾਰੀਆਂ ਅਸੈਂਬਲੀਆਂ ਤੋਂ ਨਿਕਲਾਂਗੇ। ਸਰਕਾਰ ‘ਤੇ ਦੋਸ਼ ਲਾਉਂਦੇ ਹੋਏ ਉਨ੍ਹਾਂ ਕਿਹਾ ਕਿ ਬਿਹਤਰ ਹੈ ਕਿ ਅਸੀਂ ਇਸ ਭ੍ਰਿਸ਼ਟ ਸਰਕਾਰ ਵਿੱਚੋਂ ਬਾਹਰ ਨਿਕਲੀਏ। ਵਜ਼ੀਰਾਬਾਦ ਰੈਲੀ ‘ਚ ਗੋਲੀ ਲੱਗਣ ਤੋਂ ਬਾਅਦ ਰਾਵਲਪਿੰਡੀ ‘ਚ ਆਪਣੀ ਪਾਰਟੀ ਦੀ ਇਕ ਵੱਡੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਇਮਰਾਨ ਨੇ ਕਿਹਾ ਕਿ ਉਨ੍ਹਾਂ ਦਾ ਮੌਤ ਨਾਲ ਕਰੀਬੀ ਸਾਹਮਣਾ ਹੋਇਆ ਸੀ ਅਤੇ ਉਨ੍ਹਾਂ ਆਪਣੇ ਉਪਰ ਹਮਲੇ ਦੌਰਾਨ ਗੋਲੀਆਂ ਨੂੰ…
ਆਸਟਰੇਲੀਆ ਨੇ ਮਿਸ਼ੇਲ ਡਿਊਕ ਦੇ ਗੋਲ ਦੀ ਮਦਦ ਨਾਲ ਟਿਊਨੀਸ਼ੀਆ ਨੂੰ 1-0 ਨਾਲ ਹਰਾ ਕੇ ਵਰਲਡ ਕੱਪ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਆਸਟਰੇਲੀਆ ਨੂੰ ਨਾਕਆਊਟ ‘ਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਣ ਲਈ ਮੈਚ ‘ਚ ਸਿਰਫ਼ ਡਰਾਅ ਦੀ ਲੋੜ ਸੀ ਪਰ ਟੀਮ ਨੇ ਡਿਊਕ ਦੇ 23ਵੇਂ ਮਿੰਟ ਦੇ ਗੋਲ ਨਾਲ ਪੂਰੇ ਤਿੰਨ ਅੰਕ ਹਾਸਲ ਕਰ ਲਏ। 2010 ‘ਚ ਸਰਬੀਆ ਖ਼ਿਲਾਫ਼ ਜਿੱਤ ਤੋਂ ਬਾਅਦ 12 ਸਾਲਾਂ ‘ਚ ਵਰਲਡ ਕੱਪ ‘ਚ ਆਸਟਰੇਲੀਆ ਦੀ ਇਹ ਪਹਿਲੀ ਜਿੱਤ ਹੈ। ਇਸ ਨਤੀਜੇ ਦਾ ਮਤਲਬ ਹੈ ਕਿ ਆਸਟਰੇਲੀਆ ਅਜੇ ਵੀ ਆਖਰੀ 16 ‘ਚ ਥਾਂ ਬਣਾ ਸਕਦਾ ਹੈ। ਉਹ ਆਪਣੇ ਪਹਿਲੇ ਮੈਚ ‘ਚ ਮੌਜੂਦਾ…