Author: editor
ਐਡੀਲੇਡ ‘ਚ ਆਸਟਰੇਲੀਆ ਅਤੇ ਇੰਡੀਆ ਵਿਚਕਾਰ ਖੇਡੀ ਜਾ ਰਹ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਮੈਚ ‘ਚ ਆਸਟਰੇਲੀਆ 5-4 ਨਾਲ ਜੇਤੂ ਰਿਹਾ। ਇੰਡੀਆ ਦੇ ਆਕਾਸ਼ਦੀਪ ਸਿੰਘ ਦੀ ਹੈਟ੍ਰਿਕ ਵੀ ਕਿਸੇ ਕੰਮ ਨਾ ਆਈ। ਆਕਾਸ਼ਦੀਪ ਸਿੰਘ ਨੇ 10ਵੇਂ, 27ਵੇਂ ਅਤੇ 59ਵੇਂ ਮਿੰਟ ‘ਚ ਤਿੰਨ ਗੋਲ ਕੀਤੇ ਜਦਕਿ ਕਪਤਾਨ ਹਰਮਨਪ੍ਰੀਤ ਸਿੰਘ (31ਵੇਂ ਮਿੰਟ) ਨੇ ਪੈਨਲਟੀ ਕਾਰਨਰ ਨੂੰ ਗੋਲ ‘ਚ ਬਦਲਿਆ। ਆਸਟਰੇਲੀਆ ਵੱਲੋਂ ਲਚਲਾਨ ਸ਼ਾਰਪ ਨੇ 5ਵੇਂ ਮਿੰਟ, ਨਾਥਨ ਇਫਰੋਮਸ ਨੇ 21ਵੇਂ, ਟਾਮ ਕ੍ਰੇਗ ਨੇ 41ਵੇਂ ਅਤੇ ਬਲੇਕ ਗੋਵਰਜ਼ ਨੇ 57ਵੇਂ ਅਤੇ 60ਵੇਂ ਮਿੰਟ ‘ਚ ਗੋਲ ਕੀਤੇ। ਗੋਵਰਜ਼ ਨੇ ਮੈਚ ਦੇ ਅਖੀਰ ‘ਚ ਪੈਨਲਟੀ ਕਾਰਨਰ ਰਾਹੀਂ ਦੋ ਗੋਲ ਕੀਤੇ। ਇੰਡੀਆ ਦੇ ਮੁੱਖ ਕੋਚ…
ਕਤਰ ‘ਚ ਹੋਰ ਫੀਫਾ ਵਰਲਡ ਕੱਪ ਦੇ ਇਕ ਮੈਚ ‘ਚ ਰੋਬਰਟ ਲੇਵਾਂਡੋਵਸਕੀ ਦੇ ਗੋਲ ਦੀ ਬਦੌਲਤ ਪੋਲੈਂਡ ਨੇ ਸਾਊਦੀ ਅਰਬ ਨੂੰ 2-0 ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਪੋਲੈਂਡ ਦੀਆਂ ਨਾਕਆਊਟ ਗੇੜ ‘ਚ ਪਹੁੰਚਣ ਦੀਆਂ ਉਮੀਦਾਂ ਵਧ ਗਈਆਂ ਹਨ। ਲੋਵਾਂਡੋਵਸਕੀ ਨੇ 82ਵੇਂ ਮਿੰਟ ‘ਚ ਗੋਲ ਕੀਤਾ ਜਿਸ ਮਗਰੋਂ ਉਸ ਦੀਆਂ ਅੱਖਾਂ ਭਰ ਆਈਆਂ। ਉਹ ਬਾਹਾਂ ਖੋਲ੍ਹ ਕੇ ਕਿਨਾਰੇ ‘ਤੇ ਬੈਠ ਗਿਆ। ਇਸ ਦੌਰਾਨ ਉਸ ਦੇ ਸਾਥੀਆਂ ਨੇ ਉਸ ਨੂੰ ਵਧਾਈ ਦਿੱਤੀ। ਦੁਨੀਆ ਦੇ ਸਭ ਤੋਂ ਵਧੀਆ ਫਾਰਵਰਡ ਖਿਡਾਰੀਆਂ ‘ਚੋਂ ਇਕ ਲੇਵਾਂਡੋਵਸਕੀ ਨੇ 40ਵੇਂ ਮਿੰਟ ‘ਚ ਪਹਿਲਾ ਗੋਲ ਕਰਨ ‘ਚ ਵੀ ਮਦਦ ਕੀਤੀ, ਜਿਸ ਨੂੰ ਆਖਰੀ ਛੋਹ ਪੀਓਟਰ ਜ਼ਿਲਿੰਸਕੀ ਨੇ ਦਿੱਤੀ।…
ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ‘ਚ ਤਨਖਾਹੀਆ ਕਰਾਰ ਦਿੱਤਾ ਗਿਆ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਭਾਈ ਸੁਖਦੇਵ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਮੀਟਿੰਗ ‘ਚ ਸ਼ਾਮਲ ਹੋਏ। ਸੁੱਚਾ ਸਿੰਘ ਲੰਗਾਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਪਰਾਈ ਇਸਤਰੀ ਨਾਲ ਗਮਨ ਤੇ ਬਜਰ ਕੁਰਾਇਤ ਕਬੂਲ ਲਈ ਹੈ। ਸਿੰਘ ਸਾਹਿਬਾਨ ਨੇ ਲੰਗਾਹ ਨੂੰ ਤਨਖ਼ਾਹੀਆ ਕਰਾਰ ਦਿੰਦੇ ਹੋਏ 21 ਦਿਨ…
ਇਕ ਛੋਟੇ ਬੱਚੇ ਦੀ ਸੋਸ਼ਲ ਮੀਡੀਆ ‘ਤੇ ਰਫਲ ਨਾਲ ਨਜ਼ਰ ਆਈ ਪੋਸਟ ਤੋਂ ਬਾਅਦ ਮਾਮਲਾ ਦਰਜ ਕਰਨ ਕਰਕੇ ਛਿੜੀ ਚਰਚਾ ਤੋਂ ਬਾਅਦ ਇਹ ਪਰਚਾ ਰੱਦ ਕਰ ਦਿੱਤਾ ਗਿਆ ਹੈ ਪਰ ਨਾਲ ਹੀ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਨੇ ਸੋਸ਼ਲ ਮੀਡੀਆ ਤੋਂ ਅਜਿਹੀਆਂ ਪੋਸਟਾਂ ਹਟਾਉਣ ਲਈ 72 ਘੰਟੇ ਦਾ ਸਮਾਂ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਨੂੰ ਅੱਜ ਕਿਹਾ ਕਿ ਲੋਕਾ ਨੂੰ ਗੰਨ ਕਲਚਰ ਅਤੇ ਹਿੰਸਾ ਨੂੰ ਹੱਲਾਸ਼ੇਰੀ ਦਿੰਦੀਆਂ ਪੋਸਟਾਂ ਹਟਾਉਣ ਲਈ ਦੋ ਤਿੰਨ ਦਾ ਸਮਾਂ ਦਿੱਤਾ ਜਾਵੇ। ਅਜਿਹਾ ਲੋਕਾਂ ਨੂੰ ਇਹ ਪੋਸਟਾਂ ਆਪਣੇ ਆਪ ਹਟਾ ਲੈਣ ਲਈ ਦਿੱਤਾ ਗਿਆ ਹੈ ਤਾਂ ਜੋ ਬਾਅਦ…
ਚੀਨ ਦੀ ਇਕ ਅਦਾਲਤ ਨੇ ਚੀਨੀ-ਕੈਨੇਡੀਅਨ ਪੌਪ ਸਟਾਰ ਕ੍ਰਿਸ ਵੂ ਨੂੰ ਬਲਾਤਕਾਰ ਸਮੇਤ ਹੋਰ ਦੋਸ਼ਾਂ ‘ਚ ਦੋਸ਼ੀ ਮੰਨਦਿਆਂ 13 ਸਾਲ ਦੀ ਸਜ਼ਾ ਸੁਣਾਈ ਹੈ। ਬੀਜਿੰਗ ਦੀ ਚਾਓਯਾਂਗ ਜ਼ਿਲ੍ਹਾ ਅਦਾਲਤ ਨੇ ਕਿਹਾ ਕਿ ਕ੍ਰਿਸ ਵੂ ਨੂੰ 2020 ਦੇ ਬਲਾਤਕਾਰ ਦੇ ਇਕ ਮਾਮਲੇ ‘ਚ 11 ਸਾਲ ਅਤੇ 6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਜਦੋਂ ਕਿ ‘ਜਿਨਸੀ ਅਸ਼ਲੀਲਤਾ ‘ਚ ਸ਼ਾਮਲ ਹੋਣ ਲਈ ਭੀੜ ਨੂੰ ਇਕੱਠਾ ਕਰਨ ਦੇ ਜੁਰਮ’ ਲਈ 1 ਸਾਲ ਅਤੇ 10 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਇਹ ਮਾਮਲਾ 2018 ਦਾ ਹੈ ਜਿਸ ‘ਚ ਕ੍ਰਿਸ ਅਤੇ ਹੋਰ ਲੋਕਾਂ ਨੇ ਕਥਿਤ ਤੌਰ ‘ਤੇ 2 ਔਰਤਾਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਅਦਾਲਤ…
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਵੱਲੋਂ ਕੁਝ ਦਿਨ ਪਹਿਲਾਂ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤੇ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸਬੰਧਤ ਕੁਲਵਿੰਦਰਜੀਤ ਸਿੰਘ ਖਾਨਪੁਰੀਆ ਨੂੰ ਮੁਹਾਲੀ ਸਥਿਤ ਐੱਨ.ਆਈ.ਏ. ਦੀ ਵਿਸ਼ੇਸ਼ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਮੁਲਜ਼ਮ ਨੂੰ 29 ਨਵੰਬਰ ਨੂੰ ਮੁੜ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਕੁਲਵਿੰਦਰਜੀਤ ਖਾਨਪੁਰੀਆ ਖ਼ਿਲਾਫ਼ ਆਰਸੀ 14/19 ਸਬੰਧਤ ਕੇਸ ਦੀ ਸੁਣਵਾਈ ਐੱਨ.ਆਈ.ਏ. ਦੇ ਵਿਸ਼ੇਸ਼ ਜੱਜ ਰਾਕੇਸ਼ ਗੁਪਤਾ ਦੀ ਅਦਾਲਤ ‘ਚ ਚੱਲ ਰਹੀ ਹੈ। ਖਾਨਪੁਰੀਆ ‘ਤੇ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਮਾਹੌਲ ਖਰਾਬ ਕਰਨ ਅਤੇ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਦੇ ਯਤਨ ਕਰਨ ਦਾ…
ਫੀਫਾ ਵਰਲਡ ਕੱਪ ਦੇ ਖੇਡੇ ਗਏ ਇਕ ਮੈਚ ‘ਚ ਬ੍ਰਾਜ਼ੀਲ ਨੇ ਸਰਬੀਆ ਨੂੰ 2-0 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਉਸ ਦਾ ਸਟਾਰ ਸਟ੍ਰਾਈਕਰ ਨੇਮਾਰ ਮੈਚ ‘ਚ ਜ਼ਖਮੀ ਹੋ ਗਿਆ। ਬ੍ਰਾਜ਼ੀਲ ਲਈ ਦੋਵੇਂ ਗੋਲ ਰਿਚਰਲਿਸਨ ਨੇ ਕੀਤੇ। ਬ੍ਰਾਜ਼ੀਲ ਟੀਮ ਦੇ ਡਾਕਟਰ ਰੋਡਰਿਗੋ ਲੈਜ਼ਮਰ ਨੇ ਕਿਹਾ ਕਿ ਨੇਮਾਰ ਦੇ ਸੱਜੇ ਪੈਰ ‘ਚ ਮੋਚ ਆ ਗਈ ਸੀ। ਹਾਲਾਂਕਿ ਉਸ ਨੇ ਇਹ ਨਹੀਂ ਦੱਸਿਆ ਕਿ ਉਹ ਸੋਮਵਾਰ ਨੂੰ ਸਵਿਟਜ਼ਰਲੈਂਡ ਖ਼ਿਲਾਫ਼ ਅਗਲਾ ਮੈਚ ‘ਚ ਖੇਡੇਗਾ ਜਾਂ ਨਹੀਂ। ਨੇਮਾਰ 2014 ਵਰਲਡ ਕੱਪ ‘ਚ ਵੀ ਜ਼ਖਮੀ ਹੋ ਗਿਆ ਸੀ। ਬ੍ਰਾਜ਼ੀਲ ‘ਚ ਖੇਡੇ ਗਏ ਇਸ ਵਰਲਡ ਕੱਪ ‘ਚ ਕੋਲੰਬੀਆ ਖ਼ਿਲਾਫ਼ ਕੁਆਰਟਰ ਫਾਈਨਲ ‘ਚ…
ਸੈਨੇਗਲ ਦੇ ਮੇਜ਼ਬਾਨ ਕਤਰ ਨੂੰ 3-1 ਨਾਲ ਹਰਾ ਕੇ ਫੀਫਾ ਵਰਲਡ ਕੱਪ ਤੋਂ ਬਾਹਰ ਹੋਣ ਕੰਢੇ ਪਹੁੰਚਾ ਦਿੱਤਾ। ਸਟ੍ਰਾਈਕਰ ਬੁਲਾਏ ਡੀਆ ਨੇ ਕਤਰ ਦੇ ਡਿਫੈਂਡਰ ਬੁਆਲੇਮ ਖਾਊਖੀ ਦੀ ਗਲਤੀ ਦਾ ਫਾਇਦਾ ਉਠਾ ਕੇ ਪਹਿਲਾ ਗੋਲ ਕੀਤਾ। ਫਮਾਰਾ ਡੀ ਨੇ ਦੂਜੇ ਹਾਫ ਦੀ ਸ਼ੁਰੂਆਤ ‘ਚ ਟੀਮ ਦੀ ਲੀਡ ਦੁੱਗਣੀ ਕਰ ਦਿੱਤੀ। ਕਤਰ ਲਈ ਬਦਲਵੇਂ ਖਿਡਾਰੀ ਮੁਹੰਮਦ ਮੁੰਤਾਰੀ ਨੇ ਗੋਲ ਕੀਤਾ ਪਰ ਛੇ ਮਿੰਟ ਬਾਅਦ ਹੀ ਬਾਂਬਾ ਡਇਏਂਗ ਨੇ ਇਕ ਹੋਰ ਗੋਲ ਕਰ ਕੇ ਸੈਨੇਗਲ ਨੂੰ 3-1 ਨਾਲ ਲੀਡ ਦਿਵਾਈ। ਕਤਰ ਆਪਣੇ ਦੋਵੇਂ ਮੈਚ ਹਾਰ ਚੁੱਕਾ ਹੈ ਅਤੇ ਗਰੁੱਪ-ਏ ਦੇ ਹੋਰ ਮੈਚਾਂ ‘ਚ ਜੇ ਨੀਦਰਲੈਂਡ, ਇਕੁਆਡੋਰ ਨਾਲ ਡਰਾਅ ਖੇਡਦਾ ਹੈ ਤਾਂ ਮੇਜ਼ਬਾਨ…
ਇੰਡੀਆ ਨਾਲ ਤਿੰਨ ਵਨ ਡੇ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ‘ਚ ਨਿਊਜ਼ੀਲੈਂਡ ਦੀ ਟੀਮ 7 ਵਿਕਟਾਂ ਨਾਲ ਜੇਤੂ ਰਹੀ। ਇਸ ਜਿੱਤ ‘ਚ ਟਾਮ ਲੇਥਮ ਦੇ ਸ਼ਾਨਦਾਰ ਸੈਂਕੜੇ ਦਾ ਵੱਡਾ ਯੋਗਦਾਨ ਰਿਹਾ। ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸੱਤ ਵਿਕਟਾਂ ਦੇ ਨੁਕਸਾਨ ‘ਤੇ 306 ਦੌੜਾਂ ਬਣਾਈਆਂ। ਇਸ ‘ਚ ਕਪਤਾਨ ਸ਼ਿਖਰ ਧਵਨ ਨੇ 72 ਦੌੜਾਂ, ਸ਼੍ਰੇਅਸ ਅਈਅਰ ਨੇ 80, ਸ਼ੁਭਮਨ ਗਿੱਲ ਨੇ 50, ਵਾਸ਼ਿੰਗਟਨ ਸੁੰਦਰ ਨੇ ਨਾਬਾਦ 37, ਸੰਜੂ ਸੈਮਸਨ ਨੇ 36 ਅਤੇ ਰਿਸ਼ਭ ਪੰਤ ਨੇ 15 ਦੌੜਾਂ ਦਾ ਯੋਗਦਾਨ ਪਾਇਆ। ਟੀ-20 ‘ਚ ਦੁਨੀਆ ਦਾ ਅੱਵਲ ਦਰਜੇ ਦਾ ਬੱਲੇਬਾਜ਼ ਸੂਰਿਆਕੁਮਾਰ ਯਾਦਵ ਤਿੰਨ ਗੇਂਦਾਂ ‘ਚ ਸਿਰਫ ਚਾਰ ਦੌੜਾਂ ਬਣਾ ਕੇ ਆਊਟ ਹੋ ਗਿਆ।…
ਆਕਲੈਂਡ ‘ਚ ਭਾਰਤੀ ਮੂਲ ਦੇ ਵਿਅਕਤੀ ਦੀ ਚਾਕੂ ਮਾਰ ਕੇ ਕੀਤੀ ਹੱਤਿਆ ਤੋਂ ਨਿਊਜ਼ੀਲੈਂਡ ਪੁਲੀਸ ਨੇ ਤਲਾਸ਼ੀ ਮੁਹਿੰਮ ਚਲਾਕੇ ਦੋ ਸ਼ੱਕੀ ਗ੍ਰਿਫ਼ਤਾਰ ਕੀਤੇ ਹਨ। 34 ਸਾਲਾ ਭਾਰਤੀ ਮੂਲ ਦਾ ਜਨਕ ਪਟੇਲ ਡੇਅਰੀ ਵਰਕਰ ਵਜੋਂ ਕੰਮ ਕਰਦਾ ਸੀ। ਪੁਲੀਸ ਨੇ ਦੱਸਿਆ ਕਿ ਜਨਕ ਪਟੇਲ ਆਕਲੈਂਡ ਦੇ ਸੈਂਡਰਿੰਘਮ ‘ਚ ਰੋਜ਼ ਕਾਟੇਜ ਸੁਪਰੇਟ ਡੇਅਰੀ ‘ਚ ਕੰਮ ਕਰਦੇ ਸਨ, ਬੁੱਧਵਾਰ ਰਾਤ ਇਕ ਚੋਰ ਸਟੋਰ ‘ਚ ਦਾਖ਼ਲ ਹੋਇਆ ਅਤੇ ਨਕਦੀ ਅਤੇ ਹੋਰ ਸਾਮਾਨ ਚੋਰੀ ਕਰ ਲੈ ਗਿਆ। ਜਨਕ ਨੇ ਚੋਰ ਦਾ 100 ਮੀਟਰ ਤੱਕ ਪਿੱਛਾ ਕੀਤਾ ਅਤੇ ਲਲਕਾਰਿਆ, ਜਿਸ ‘ਤੇ ਚੋਰ ਅਤੇ ਉਸ ਦੇ ਸਾਥੀ ਨੇ ਚਾਕੂ ਕੱਢ ਲਿਆ ਅਤੇ ਜਨਕ ‘ਤੇ ਕਈ ਵਾਰ ਕੀਤੇ।…