Author: editor
ਭਾਰਤੀ ਮੂਲ ਦੇ ਰਿਸ਼ੀ ਸੂਨਕ ਵੱਲੋਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਇਕ ਮਹੀਨਾ ਬਾਅਦ ਇਹ ਸੰਕੇਤ ਮਿਲੇ ਹਨ ਕਿ ਦੇਸ਼ ਦੇ ਲੋਕ ਸੂਨਕ ਨੂੰ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਮੁਕਾਬਲੇ ਵੱਧ ਪਸੰਦ ਕਰਦੇ ਹਨ। 42 ਸਾਲਾ ਸਾਬਕਾ ਚਾਂਸਲਰ ਕਰੋਨਾ ਅਤੇ ਰੂਸ ਵੱਲੋਂ ਯੂਕਰੇਨ ‘ਤੇ ਕੀਤੇ ਗਏ ਹਮਲੇ ਦੇ ਮੱਦੇਨਜ਼ਰ ਦੇਸ਼ ਦਾ ਅਰਥਚਾਰਾ ਲੀਹ ‘ਤੇ ਲਿਆਉਣ ਲਈ ਅੱਗੇ ਆਇਆ ਸੀ। ਮਹੀਨੇ ਦੇ ਸ਼ੁਰੂ ‘ਚ ਕੀਤੇ ਗਏ ਸਰਵੇਖਣ ‘ਨਵੰਬਰ ਇਪਸੋਸ ਪੋਲੀਟਿਕਲ ਮੌਨੀਟਰ’ ਅਨੁਸਾਰ ਲੋਕਪ੍ਰਿਅਤਾ ਦੇ ਆਧਾਰ ‘ਤੇ ਸੂਨਕ ਨੇ ਵਿਰੋਧੀ ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਮਰ ਨੂੰ ਵੀ ਪਛਾੜ ਦਿੱਤਾ ਹੈ। ਸਰਵੇਖਣ ਅਨੁਸਾਰ ਕੰਜ਼ਰਵੇਟਿਵ ਪਾਰਟੀ ਨੂੰ ਪਸੰਦ ਕਰਨ ਵਾਲਿਆਂ ਦੀ…
ਇਕ ਵਾਰ ਫਿਰ ਬਾਬਾ ਰਾਮਦੇਵ ਵਿਵਾਦਾਂ ‘ਚ ਘਿਰ ਗਏ ਹਨ ਅਤੇ ਇਸ ਵਾਰ ਉਨ੍ਹਾਂ ਔਰਤਾਂ ਦੇ ਪਹਿਰਾਵੇ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਯੋਗ ਗੁਰੂ ਰਾਮਦੇਵ ਦੀ ਮਹਿਲਾਵਾਂ ਦੇ ਪਹਿਰਾਵੇ ਨੂੰ ਲੈ ਕੇ ਕੀਤੀ ਟਿੱਪਣੀ ਨਾਲ ਸਿਆਸੀ ਤੇ ਸਮਾਜਿਕ ਹਲਕਿਆਂ ‘ਚ ਨਾਰਾਜ਼ਗੀ ਪਾਈ ਜਾ ਰਹੀ ਹੈ। ਪਤੰਜਲੀ ਯੋਗ ਪੀਠ ਤੇ ਮੁੰਬਈ ਮਹਿਲਾ ਪਤੰਜਲੀ ਯੋਗ ਸਮਿਤੀ ਵੱਲੋਂ ਕਰਵਾਏ ਗਏ ਯੋਗ ਸਿਖਲਾਈ ਪ੍ਰੋਗਰਾਮ ਦੌਰਾਨ 56 ਸਾਲਾ ਬਾਬਾ ਰਾਮਦੇਵ ਨੇ ਕਿਹਾ, ‘ਔਰਤਾਂ ਸਾੜੀ ‘ਚ ਚੰਗੀਆਂ ਲੱਗਦੀਆਂ ਹਨ। ਉਹ ਸੂਟ-ਸਲਵਾਰ ‘ਚ ਵੀ ਚੰਗੀਆਂ ਲਗਦੀਆਂ ਹਨ ਅਤੇ ਮੇਰੀ ਨਜ਼ਰ ‘ਚ ਉਹ ਉਦੋਂ ਵੀ ਚੰਗੀਆਂ ਲਗਦੀਆਂ ਹਨ ਜੇਕਰ ਉਨ੍ਹਾਂ ਕੁਝ ਵੀ ਨਾ ਪਹਿਨਿਆ ਹੋਵੇ।’ ਰਾਮਦੇਵ…
ਕਰੀਬ ਚਾਰ ਸਾਲ ਪਹਿਲਾਂ ਆਸਟਰੇਲੀਅਨ ਲੜਕੀ ਦਾ ਕੁਈਨਜ਼ਲੈਂਡ ‘ਚ ਕਤਲ ਕਰਨ ਤੋਂ ਬਾਅਦ ਫਰਾਰ ਹੋਇਆ ਪੰਜਾਬੀ ਮੂਲ ਦਾ ਵਿਅਕਤੀ ਦਿੱਲੀ ‘ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਦੇ ਸਿਰ ‘ਤੇ ਕਰੋੜਾਂ ਰੁਪਏ ਦਾ ਇਨਾਮ ਰੱਖਿਆ ਗਿਆ ਸੀ। 2018 ਤੋਂ ਫਰਾਰ ਚੱਲ ਰਹੇ 38 ਸਾਲਾ ਰਾਜਵਿੰਦਰ ਸਿੰਘ ਨੂੰ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ। ਹਾਲ ਹੀ ‘ਚ ਆਸਟਰੇਲੀਅਨ ਪੁਲੀਸ ਨੇ ਉਸ ਦੀ ਗ੍ਰਿਫ਼ਤਾਰੀ ਲਈ ਕਿਸੇ ਵੀ ਤਰ੍ਹਾਂ ਦੀ ਸੂਚਨਾ ਲਈ ਇਕ ਮਿਲੀਅਨ ਡਾਲਰ ਦਾ ਇਨਾਮ ਐਲਾਨਿਆ ਸੀ। ਦੋਸ਼ੀ ਦੀ ਪਛਾਣ ਪੰਜਾਬ ਦੇ ਬੁਟੱਰ ਕਲਾਂ ਦੇ ਰਹਿਣ ਵਾਲੇ ਰਾਜਵਿੰਦਰ ਸਿੰਘ ਵਜੋਂ ਹੋਈ ਹੈ, ਜੋ ਕੁਈਨਜ਼ਲੈਂਡ ਦੇ ਇਨਫਿਸਿਲ ‘ਚ…
ਸਰੀ ਦੇ ਇਕ ਸਕੂਲ ਦੀ ਪਾਰਕਿੰਗ ‘ਚ ਚਾਕੂ ਮਾਰ ਕੇ ਕਤਲ ਕੀਤੇ ਗਏ 18 ਸਾਲਾ ਮਹਿਕਪ੍ਰੀਤ ਸੇਠੀ ਦੇ ਪਿਤਾ ਨੇ ਇਕ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਸਮੇਤ ਕੈਨੇਡਾ ਆਉਣ ਦਾ ਅਫ਼ਸੋਸ ਹੈ। ਮੰਗਲਵਾਰ ਨੂੰ ਨਿਊਟਨ ਇਲਾਕੇ ਦੇ ਤਮਨਾਵਿਸ ਸੈਕੰਡਰੀ ਸਕੂਲ ਦੇ 17 ਸਾਲਾ ਵਿਦਿਆਰਥੀ ਵੱਲੋਂ ਚਾਕੂ ਨਾਲ ਹਮਲਾ ਕਰਨ ਤੋਂ ਬਾਅਦ ਸੇਠੀ ਦੀ ਹਸਪਤਾਲ ‘ਚ ਮੌਤ ਹੋ ਗਈ। ਮਹਿਕਪ੍ਰੀਤ ਦੇ ਪਿਤਾ ਹਰਸ਼ਪ੍ਰੀਤ ਸੇਠੀ ਨੇ ਓਮਨੀ ਪੰਜਾਬੀ ਨੂੰ ਦੱਸਿਆ, ‘ਜਦੋਂ ਮੈਂ ਹਸਪਤਾਲ ਗਿਆ ਤਾਂ ਡਾਕਟਰਾਂ ਨੇ ਮੈਨੂੰ ਦੱਸਿਆ ਕਿ ਹਥਿਆਰ ਸਿੱਧਾ ਉਸ ਦੇ ਦਿਲ ‘ਚ ਵੱਜਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।’ ਇਹ ਪਰਿਵਾਰ 8 ਸਾਲ ਪਹਿਲਾਂ ਡੁਬਈ…
ਜੇਲ੍ਹਾਂ ‘ਚ ਗੈਂਗਸਟਰਾਂ ਸਮੇਤ ਰਸੂਖ ਵਾਲੇ ਹੋਰ ਕੈਦੀਆਂ ਵੱਲੋਂ ਮੋਬਾਈਲਾਂ ਫੋਨਾਂ ਦੀ ਵਰਤੋਂ ਦੇ ਦੋਸ਼ ਕਈ ਸਾਲਾਂ ਤੋਂ ਲੱਗਦੇ ਆ ਰਹੇ ਹਨ ਅਤੇ ਆਮ ਆਦਮੀ ਪਾਰਟੀ ਨੇ ਸੱਤਾ ‘ਚ ਆਉਣ ਵਾਲੇ ਇਸ ‘ਤੇ ਰੋਕ ਲਾਉਣ ਦਾ ਦਾਅਵਾ ਕੀਤਾ ਸੀ। ਪਰ ਇਹ ਵਰਤਾਰਾ ਹਾਲੇ ਵੀ ਪੂਰੀ ਤਰ੍ਹਾਂ ਰੁਕ ਨਹੀਂ ਸਕਿਆ। ਹੁਣ ਪੰਜਾਬ ਸਰਕਾਰ ਜੇਲ੍ਹਾਂ ਦਾ ਸੁਧਾਰ ਕਰਨ ਅਤੇ ਜੇਲ੍ਹਾਂ ਵਿੱਚੋਂ ਨਿੱਤ ਮਿਲ ਰਹੇ ਮੋਬਾਈਲ ਫੋਨਾਂ ਦੀ ਵਰਤੋਂ ‘ਤੇ ਰੋਕ ਲਗਾਉਣ ਲਈ ਨਵੀਂ ਤਕਨੀਕ ਲਿਆ ਰਹੀ ਹੈ, ਜਿਸ ਨਾਲ ਨੈੱਟਵਰਕ ਨੂੰ ਹੀ ਬਲਾਕ ਕਰ ਦਿੱਤਾ ਜਾਵੇਗਾ। ਇਸ ਗੱਲ ਦੀ ਪੁਸ਼ਟੀ ਜੇਲ੍ਹ ਅਤੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤੀ ਹੈ। ਬੈਂਸ…
ਇਕ ਹੋਰ ਸਾਬਕਾ ਕਾਂਗਰਸੀ ਮੰਤਰੀ ‘ਤੇ ਵਿਜੀਲੈਂਸ ਬਿਊਰੋ ਦੀ ਤਲਵਾਰ ਲਮਕ ਗਈ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ ਨੂੰ ਪੁੱਛਗਿੱਛ ਲਈ ਤਲਬ ਕਰ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਇਸ ਸਬੰਧੀ ਬੀਤੇ ਦਿਨ ਹੀ ਹਰੀ ਝੰਡੀ ਦੇ ਦਿੱਤੀ ਸੀ। ਸੋਨੀ ਅਜਿਹੇ ਚੌਥੇ ਕਾਂਗਰਸੀ ਨੇਤਾ ਹੋਣਗੇ ਜਿਸ ਨੂੰ ਵਿਜੀਲੈਂਸ ਹੱਥ ਪਾਉਣ ਲੱਗੀ ਹੈ। ਸੂਤਰਾਂ ਅਨੁਸਾਰ ਵਿਜੀਲੈਂਸ ਬਿਊਰੋ ਨੇ ਸਰੋਤਾਂ ਤੋਂ ਵੱਧ ਆਮਦਨ ਦੇ ਮੁੱਦੇ ‘ਤੇ ਸੋਨੀ ਨੂੰ ਤਲਬ ਕੀਤਾ ਹੈ। ਵਿਜੀਲੈਂਸ ਰੇਂਜ ਅੰਮ੍ਰਿਤਸਰ ਨੇ ਕੁਝ ਸਮਾਂ ਪਹਿਲਾਂ ਸੋਨੀ ਦੀ ਆਮਦਨ ਅਤੇ ਜਾਇਦਾਦ ਦੀ ਪੜਤਾਲ ਸ਼ੁਰੂ ਕੀਤੀ ਸੀ ਤੇ ਪੜਤਾਲ ਪੂਰੀ ਹੋਣ ਮਗਰੋਂ…
ਫੀਫਾ ਵਰਲਡ ਕੱਪ ਗਰੁੱਪ ਐੱਚ ਦੇ ਮੈਚ ‘ਚ ਕ੍ਰਿਸਟੀਆਨੋ ਰੋਨਾਲਡੋ ਦੀ ਅਗਵਾਈ ਵਾਲੀ ਪੁਰਤਗਾਲ ਦੀ ਟੀਮ ਨੇ 15 ਮਿੰਟਾਂ ‘ਚ ਤਿੰਨ ਗੋਲਾਂ ਦੀ ਮਦਦ ਨਾਲ ਘਾਨਾ ਨੂੰ 3-2 ਨਾਲ ਹਰਾ ਦਿੱਤਾ। ਫੁੱਟਬਾਲ ‘ਚ ਕਈ ਰਿਕਾਰਡ ਆਪਣੇ ਨਾਂ ਰੱਖਣ ਵਾਲੇ ਰੋਨਾਲਡੋ ਪੰਜ ਵੱਖ-ਵੱਖ ਵਰਲਡ ਕੱਪਾਂ ‘ਚ ਗੋਲ ਕਰਨ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਵੀ ਬਣ ਗਏ ਹਨ। ਕਪਤਾਨ ਰੋਨਾਲਡੋ ਨੇ ਵਿਸ਼ਵ ਦੀ 9ਵੇਂ ਨੰਬਰ ਦੀ ਟੀਮ ਨੂੰ 65ਵੇਂ ਮਿੰਟ ‘ਚ ਬੜ੍ਹਤ ਦਿਵਾਈ ਜਿਸ ਤੋਂ ਬਾਅਦ ਜਾਓ ਫੇਲਿਕਸ (78ਵੇਂ) ਅਤੇ ਰਾਫੇਲ ਲਿਆਓ (80ਵੇਂ) ਨੇ ਵੀ ਪੁਰਤਗਾਲ ਲਈ ਗੋਲ ਕੀਤੇ। ਘਾਨਾ ਲਈ ਕਪਤਾਨ ਆਂਦਰੇ ਆਯੂ (73ਵੇਂ ਮਿੰਟ) ਅਤੇ ਉਸਮਾਨ ਬੁਖਾਰੀ (89ਵੇਂ ਮਿੰਟ) ਨੇ…
ਬ੍ਰੀਲ ਐਂਬੋਲੋ ਦੇ ਗੋਲ ਦੀ ਬਦੌਲਤ ਸਵਿਟਜ਼ਰਲੈਂਡ ਨੇ ਫੀਫਾ ਵਰਲਡ ਕੱਪ ਦੇ ਗਰੁੱਪ ਜੀ ਮੈਚ ‘ਚ ਕੈਮਰੂਨ ਨੂੰ 1-0 ਨਾਲ ਹਰਾਇਆ। ਐਂਬੋਲੋ ਨੇ ਭਾਵੇਂ ਸਵਿਟਜ਼ਰਲੈਂਡ ਨੂੰ ਇਕ ਮਹੱਤਵਪੂਰਨ ਜਿੱਤ ਦਿਵਾਈ ਹੋ ਪਰ ਉਸਨੇ ਆਪਣੇ ਜਨਮ ਦੇ ਦੇਸ਼ ਦੇ ਖ਼ਿਲਾਫ਼ ਗੋਲ ਕਰਨ ‘ਤੇ ਜਸ਼ਨ ਨਾ ਮਨਾਉਣ ਦਾ ਆਪਣਾ ਵਾਅਦਾ ਨਿਭਾਇਆ। ਐਂਬੋਲੋ ਨੇ 48ਵੇਂ ਮਿੰਟ ‘ਚ ਸ਼ੇਰਡਨ ਸ਼ਕਿਰੀ ਦੇ ਪਾਸ ਨੂੰ ਗੋਲਕੀਪਰ ਦੇ ਸਾਹਮਣੇ ਸੱਜੇ ਪੈਰ ਨਾਲ ਸ਼ਾਨਦਾਰ ਸ਼ਾਟ ਲਗਾ ਕੇ ਗੋਲ ‘ਚ ਭੇਜਿਆ। ਐਂਬੋਲੋ ਨੇ ਗੋਲ ਕਰਨ ਤੋਂ ਬਾਅਦ ਆਪਣੇ ਦੋਵੇਂ ਹੱਥ ਫੈਲਾ ਦਿੱਤੇ ਅਤੇ ਜਦੋਂ ਉਸ ਦੇ ਸਾਥੀ ਜਸ਼ਨ ਮਨਾਉਣ ਲਈ ਉਸ ਵੱਲ ਭੱਜੇ ਤਾਂ ਉਸ ਨੇ ਆਪਣੇ ਦੋਵੇਂ ਹੱਥ…
ਸਾਊਥ ਕੋਰੀਆ ਅਤੇ ਉਰੂਗਵੇ ਨੇ ਫੀਫਾ ਵਰਲਡ ਕੱਪ ਦੇ ਗਰੁੱਪ ਐਚ ‘ਚ ਆਪਣੀ ਸ਼ੁਰੂਆਤ ਗੋਲ ਰਹਿਤ ਡਰਾਅ ਨਾਲ ਕੀਤੀ। ਏਸ਼ੀਨ ਟੀਮ ਲਈ ਐਜੂਕੇਸ਼ਨ ਸਿਟੀ ਸਟੇਡੀਅਮ ‘ਚ ਇਹ ਨਤੀਜਾ ਸ਼ਾਇਦ ਲਾਹੇਵੰਦ ਰਹੇਗਾ। ਇਸ ਮੈਚ ‘ਚ ਡਰਾਅ ਰਹਿਣ ਕਾਰਨ ਇਕ ਵਾਰ ਫਿਰ ਮਜ਼ਬੂਤ ਦਾਅਵੇਦਾਰ ਟੀਮ ਸ਼ੁਰੂਆਤੀ ਮੈਚਾਂ ‘ਚ ਉਮੀਦ ਮੁਤਾਬਕ ਨਤੀਜਾ ਨਹੀਂ ਲੈ ਸਕੀ। ਅਰਜਨਟੀਨਾ ਅਤੇ ਜਰਮਨੀ ਨੇ ਆਪਣੇ ਸ਼ੁਰੂਆਤੀ ਮੈਚਾਂ ‘ਚ ਵੱਡੇ ਉਲਟਫੇਰ ਦਾ ਸਾਹਮਣਾ ਕਰਨਾ ਪਿਆ ਸੀ। ਪੂਰੇ ਮੈਚ ਦੌਰਾਨ ਦੱਖਣੀ ਕੋਰੀਆ ਦੀ ਟੀਮ ਵਧੇਰੇ ਤਜਰਬੇਕਾਰ ਉਰੂਗਵੇ ਦੀ ਟੀਮ ਵਿਰੁੱਧ ਗੋਲ ਕਰਨ ਦੇ ਨੇੜੇ ਪਹੁੰਚ ਗਈ। ਟੀਮ ਦੇ ਫਾਰਵਰਡ ਸੋਨ ਹੇਂਯੁੰਗ ਨੇ ਆਪਣੀ ਖੱਬੀ ਅੱਖ ਦੇ ਉੱਪਰ ਜ਼ਖ਼ਮੀ ਸਾਕਟ ਨੂੰ…
ਚੀਨ ਦੇ ਸ਼ਿਨਜਿਆਂਗ ਸੂਬੇ ‘ਚ ਇਕ ਅਪਾਰਟਮੈਂਟ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ‘ਚ 9 ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਅਧਿਕਾਰੀਆਂ ਮੁਤਾਬਕ ਸੂਬਾਈ ਰਾਜਧਾਨੀ ਉਰੂਮਕੀ ਦੇ ਇਕ ਅਪਾਰਟਮੈਂਟ ‘ਚ ਅੱਗ ਲੱਗ ਗਈ। ਅੱਗ ‘ਤੇ ਕਾਬੂ ਪਾਉਣ ਲਈ ਫਾਇਰਫਾਈਟਰਜ਼ ਨੂੰ ਤਿੰਨ ਘੰਟੇ ਤੋਂ ਵੱਧ ਦਾ ਸਮਾਂ ਲੱਗਾ। ਮੌਸਮ ਦੇ ਬਦਲਣ ਨਾਲ ਇਥੇ ਦਾ ਤਾਪਮਾਨ ਰਾਤ ਨੂੰ ਜ਼ੀਰੋ ਤੋਂ ਹੇਠਾਂ ਚਲਾ ਜਾਂਦਾ ਹੈ। ਅੱਗ ਬੁਝਾਉਣ ਅਤੇ ਰਾਹਤ ਕਾਰਜਾਂ ‘ਚ ਫਾਇਰ ਫਾਈਟਰਾਂ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ। ਸੂਬਾਈ ਸਰਕਾਰ ਦਾ ਕਹਿਣਾ ਹੈ ਕਿ ਹਾਦਸੇ ‘ਚ ਜ਼ਖਮੀ ਹੋਏ ਸਾਰੇ ਲੋਕਾਂ ਨੂੰ ਤੁਰੰਤ ਹਸਪਤਾਲ…