Author: editor
ਸਪੇਨ ਦੇ ਨੌਜਵਾਨ ਟੈਨਿਸ ਧਾਕੜ ਅਤੇ ਚੋਟੀ ਦਾ ਦਰਜਾ ਪ੍ਰਾਪਤ ਕਾਰਲੋਸ ਅਲਕਾਰਾਜ਼ ਨੇ ਰੂਸ ਦੇ ਕੈਰੇਨ ਖਾਚਾਨੋਵ ਨੂੰ ਸਖਤ ਟੱਕਰ ਦੇ ਕੇ ਮੈਡਰਿਡ ਓਪਨ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ। ਇਸ ਹਫਤੇ ਆਪਣਾ 20ਵਾਂ ਜਨਮਦਿਨ ਮਨਾ ਰਹੇ ਅਲਕਾਰਾਜ਼ ਨੇ 10ਵਾਂ ਦਰਜਾ ਪ੍ਰਾਪਤ ਖਾਚਾਨੋਵ ਨੂੰ 6-4, 7-5 ਨਾਲ ਹਰਾਇਆ। ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਅਲਕਾਰਾਜ਼ ਦਾ ਐਤਵਾਰ ਨੂੰ ਫਾਈਨਲ ‘ਚ ਥਾਂ ਬਣਾਉਣ ਲਈ ਬੋਰਨਾ ਕੋਰਿਕ ਜਾਂ ਡੇਨੀਅਲ ਅਲਟਮੇਅਰ ਦਾ ਸਾਹਮਣਾ ਹੋਵੇਗਾ। ਅਲਕਾਰਜ਼ ਨੇ ਜਿੱਤ ਤੋਂ ਬਾਅਦ ਕਿਹਾ, ‘ਮੈਂ ਇੰਨੇ ਵੱਡੇ ਪੱਧਰ ‘ਤੇ ਮੈਚ ਖੇਡ ਕੇ ਬਹੁਤ ਖੁਸ਼ ਹਾਂ। ਮੇਰਾ ਅੰਦਾਜ਼ ਵੱਖ-ਵੱਖ ਸ਼ਾਟ ਖੇਡਣ ਅਤੇ ਟੈਨਿਸ ਨੂੰ ਵੱਖਰਾ ਬਣਾਉਣ ਦੀ ਕੋਸ਼ਿਸ਼…
ਪੰਜਾਬ ਦੇ ਬਹੁਚਰਚਿਤ ਅਤੇ ਕਬੱਡੀ ਮੈਚ ਦੌਰਾਨ ਕਤਲ ਕੀਤੇ ਵਿਸ਼ਵ ਪ੍ਰਸਿੱਧ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਮਾਮਲੇ ‘ਚ ਪੁਲੀਸ ਨੇ ਅਖੀਰ ਸੁਰਜਨਜੀਤ ਸਿੰਘ ਉਰਫ ਸੁਰਜਨ ਚੱਠਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਲੰਧਰ ਪੁਲੀਸ ਵੱਲੋਂ ਇਹ ਗ੍ਰਿਫ਼ਤਾਰੀ ਕੀਤੇ ਜਾਣ ਦੀ ਖ਼ਬਰ ਹੈ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਪਤਨੀ ਰੁਪਿੰਦਰ ਕੌਰ ਦੀ ਅਪੀਲ ‘ਤੇ ਕਾਰਵਾਈ ਕਰਦਿਆਂ ਪੁਲੀਸ ਨੇ ਕਤਲ ਕੇਸ ਦੇ ਮੁਲਜ਼ਮ ਸੁਰਜਨ ਚੱਠਾ ਨੂੰ ਗ੍ਰਿਫ਼ਤਾਰ ਕੀਤਾ ਹੈ। ਰੁਪਿੰਦਰ ਕੌਰ ਨੇ ਕਰੀਬ ਛੇ ਮਹੀਨੇ ਪਹਿਲਾਂ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਅਪੀਲ ਕੀਤੀ ਸੀ ਕਿ ਸੁਰਜਨ ਚੱਠਾ ਜਲੰਧਰ ਦੇ ਕਰਤਾਰ ਪੈਲੇਸ ‘ਚ ਹੈ ਅਤੇ ਪੁਲੀਸ ਉਸ ਨੂੰ ਤੁਰੰਤ ਗ੍ਰਿਫ਼ਤਾਰ…
ਇੰਡੋ-ਕੈਨੇਡੀਅਨ ਰੂਪੀ ਕੌਰ ਦੀ ਕਿਤਾਬ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਅਮਰੀਕਨ ਸਕੂਲਾਂ ‘ਚ ਪੜ੍ਹਾਈਆਂ ਜਾਣ ਵਾਲੀਆਂ ਜਿਨ੍ਹਾਂ 11 ਕਿਤਾਬਾਂ ‘ਤੇ ਰੋਕ ਲਗਾਈ ਗਈ ਹੈ ਉਨ੍ਹਾਂ ‘ਚ ਰੂਪੀ ਕੌਰ ਦੀ ਕਿਤਾਬ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਰੂਪੀ ਕੌਰ ਦੇ ਟਵਿਟਰ ਅਕਾਊਂਟ ‘ਤੇ ਖਾਲਿਸਤਾਨੀ ਮਾਮਲਿਆਂ ਕਾਰਨ ਰੋਕ ਲਗਾ ਦਿੱਤੀ ਗਈ ਸੀ। ਰੂਪੀ ਕੌਰ ਦੀ ਕਿਤਾਬ ‘ਮਿਲਕ ਐਂਡ ਹਨੀ’ ਸਾਲ 2014 ‘ਚ ਪ੍ਰਕਾਸ਼ਿਤ ਹੋਈ ਸੀ। ਇਸ ‘ਚ ਜਿਨਸੀ ਹਿੰਸਾ ਵਰਗੇ ਮਾਮਲਿਆਂ ਨੂੰ ਸ਼ਾਮਲ ਕੀਤੇ ਜਾਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਨੂੰ ਟੋਨੀ ਮਾਰਿਸਨ ਦੀ ਕਿਤਾਬ ‘ਦਿ ਬਲਇਏਸਟ ਆਈ’ ਦੀ ਕੈਟੇਗਰੀ ‘ਚ ਰੱਖਿਆ ਗਿਆ ਹੈ। ਦੋਵਾਂ ਕਿਤਾਬਾਂ ‘ਤੇ 10…
ਕੈਨੇਡਾ ‘ਚ ਵਰਕ ਪਰਮਿਟ ‘ਤੇ ਰਹਿੰਦੇ ਇਕ 40 ਸਾਲਾ ਸਿੱਖ ਸੇਵਾਦਾਰ ਤੇ ਅਧਿਆਪਕ’ਤੇ ਬੱਚਿਆਂ ਦੇ ਜਿਨਸੀ ਸੋਸ਼ਣ ਦੇ ਦੋਸ਼ ਲੱਗੇ ਹਨ। ਮਾਮਲਾ ਬ੍ਰਿਟਿਸ਼ ਕੋਲੰਬੀਆਂ ਸੂਬੇ ਨਾਲ ਜੁੜਿਆ ਹੈ ਅਤੇ ਭੁਪਿੰਦਰ ਸਿੰਘ ਨਾਮਕ ਮੁਲਜ਼ਮ’ਤੇ ਅਜਿਹੇ ਛੇ ਦੋਸ਼ ਲਾਏ ਗਏ ਹਨ। ਸਰੀ ਪ੍ਰੋਵਿੰਸ਼ੀਅਲ ਕੋਰਟ ‘ਚ ਪਹਿਲੀ ਵਾਰ ਉਹ ਪੇਸ਼ ਹੋਇਆ ਅਤੇ ਉਸ ‘ਤੇ ਤਿੰਨ ਵੱਖ-ਵੱਖ ਪੀੜਤਾਂ ਨਾਲ ਜੁੜੇ ਜਿਨਸੀ ਸੋਸ਼ਣ ਦੇ ਦੋਸ਼ ਲਾਏ ਗਏ। ਬਚਾਅ ਪੱਖ ਦੇ ਵਕੀਲ ਗਗਨ ਨਾਹਲ ਦੇ ਅਨੁਸਾਰ ਮੁਲਜ਼ਮ, ਜੋ ਕਿ ਲੈਂਗਲੇ ‘ਚ ਫਰੇਜ਼ਰ ਵੈਲੀ ਦੇ ਖਾਲਸਾ ਸਕੂਲ ‘ਚ ਤਬਲਾ ਅਧਿਆਪਕ ਅਤੇ ਸੇਵਾਦਾਰ ਵਜੋਂ ਕੰਮ ਕਰਦਾ ਸੀ, ਵਰਕ ਪਰਮਿਟ ‘ਤੇ ਕੈਨੇਡਾ ਆਇਆ ਸੀ ਅਤੇ ਦੋ ਹਫ਼ਤੇ ਪਹਿਲਾਂ ਹੀ…
ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਬਿਧੀਪੁਰ ਨਾਲ ਸਬੰਧਤ ਦੋ ਸਕੇ ਭਰਾਵਾਂ ਦੀ ਅਮਰੀਕਾ ਦੇ ਪੋਰਟਲੈਂਡ ‘ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਹ ਮੰਦਭਾਗੀ ਘਟਨਾ ਇਕ ਸ਼ਾਪਿੰਗ ਮਾਲ ਦੇ ਬਾਹਰ ਵਾਪਰੀ ਜਦੋਂ ਦੋਹਾਂ ਨੂੰ ਹਮਲਾਵਰ ਨੇ ਗੋਲੀਆਂ ਮਾਰੀਆਂ। ਮਰਨ ਵਾਲਿਆਂ ਦੀ ਪਛਾਣ ਦਿਲਰਾਜ ਸਿੰਘ ਅਤੇ ਗੁਰਇਕਬਾਲ ਸਿੰਘ ਵਜੋਂ ਹੋਈ ਹੈ। ਦੋਵੇਂ ਭਰਾ ਚੰਗੇ ਭਵਿੱਖ ਦੀ ਭਾਲ ‘ਚ ਅਮਰੀਕਾ ‘ਚ ਪਿਛਲੇ ਲੰਬੇ ਸਮੇਂ ਤੋਂ ਰਹਿ ਰਹੇ ਸਨ। ਪਰਿਵਾਰਕ ਮੈਂਬਰਾਂ ਅਨੁਸਾਰ ਦੋਵੇਂ ਭਰਾਵਾਂ ਦਾ ਕਪੂਰਥਲਾ ਦੇ ਇਕ ਪਿੰਡ ਦੇ ਰਹਿਣ ਵਾਲੇ ਸਟੋਰ ਪਾਰਟਨਰ ਨਾਲ ਕੋਈ ਵਿਵਾਦ ਚੱਲ ਰਿਹਾ ਸੀ। ਇਸੇ ਰੰਜਿਸ਼ ਦੇ ਚਲਦਿਆਂ ਉਕਤ ਵਿਅਕਤੀ…
ਇਕ ਪੰਜਾਬੀ ਸਿੱਖ ਨੌਜਵਾਨ ਰਣਦੀਪ ਸਿੰਘ ਹੋਠੀ ਨੂੰ ਟੈਸਲਾ ਦੇ ਸੀ.ਈ.ਓ. ਏਲਨ ਮਸਕ ਨੇ 10 ਹਜ਼ਾਰ ਡਾਲਰ ਦਾ ਭੁਗਤਾਨ ਕਰਕੇ ਖਹਿੜਾ ਛੁਡਾਇਆ ਹੈ। ਮਸਕ ਆਲੋਚਕ ਅਤੇ ਸੁਤੰਤਰ ਖੋਜਕਰਤਾ ਇੰਡੋ-ਅਮਰੀਕਨ ਸਿੱਖ ਰਣਦੀਪ ਹੋਠੀ ਦੁਆਰਾ ਆਪਣੇ ਵਿਰੁੱਧ ਦਾਇਰ ਕੀਤੇ ਗਏ ਮਾਣਹਾਨੀ ਦੇ ਕੇਸ ਨੂੰ ਨਿਪਟਾਉਣ ਲਈ 10,000 ਦਾ ਭੁਗਤਾਨ ਕਰਨ ਲਈ ਸਹਿਮਤੀ ਹੋ ਗਏ ਹਨ। ਮਿਸ਼ੀਗਨ ਯੂਨੀਵਰਸਿਟੀ ‘ਚ ਏਸ਼ੀਅਨ ਭਾਸ਼ਾਵਾਂ ਅਤੇ ਸਭਿਆਚਾਰਾਂ ‘ਚ ਡਾਕਟਰੇਟ ਦੇ ਵਿਦਿਆਰਥੀ ਹੋਠੀ ਨੇ 2020 ‘ਚ ਮਸਕ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਉਸ ਨੇ ਦੋਸ਼ ਲਾਇਆ ਕਿ ਅਰਬਪਤੀ ਕਾਰੋਬਾਰੀ ਨੇ ਉਸ ‘ਤੇ ਟੈਸਲਾ ਦੇ ਕਰਮਚਾਰੀਆਂ ਨੂੰ ਸਰਗਰਮੀ ਨਾਲ ਪ੍ਰੇਸ਼ਾਨ ਕਰਨ ਅਤੇ ਲਗਭਗ ਕਤਲ ਕਰਨ ਦਾ ਝੂਠਾ…
ਬਹਿਬਲ ਕਲਾਂ ਗੋਲੀ ਕਾਂਡ ਦੇ ਪੀੜਤਾਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਆਖ਼ਰੀ ਚਲਾਨ ਪੇਸ਼ ਨਹੀਂ ਕਰ ਰਹੀ ਜਿਸ ਕਰਕੇ ਲੰਬੇ ਸਮੇਂ ਤੋਂ ਸੁਣਵਾਈ ਲਟਕ ਰਹੀ ਹੈ। ਸੁਖਰਾਜ ਸਿੰਘ ਨਿਆਮੀਵਾਲਾ ਨੇ ਕਿਹਾ ਕਿ ਜਾਂਚ ਟੀਮ ਵੱਲੋਂ ਕੋਟਕਪੂਰਾ ਗੋਲੀ ਕਾਂਡ ‘ਚ ਚਲਾਨ ਪੇਸ਼ ਕਰ ਦਿੱਤਾ ਗਿਆ ਹੈ ਪਰ ਬਹਿਬਲ ਕਲਾਂ ਗੋਲੀ ਕਾਂਡ ‘ਚ ਅੰਤਿਮ ਚਲਾਨ ਨਹੀਂ ਆਇਆ। ਹਾਈ ਕੋਰਟ ਦੇ ਹੁਕਮਾਂ ਮੁਤਾਬਕ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਸੁਣਵਾਈ ਇਕੱਠਿਆਂ ਤੇ ਇਕੋ ਜੱਜ ਵੱਲੋਂ ਕੀਤੀ ਜਾਣੀ ਹੈ ਇਸ ਲਈ ਚਲਾਨ ਬਿਨਾਂ ਸੁਣਵਾਈ ਨਹੀਂ ਹੋਵੇਗੀ। ਸੁਖਰਾਜ ਸਿੰਘ ਨੇ ਕਿਹਾ ਕਿ ਉਹ ਬਹਿਬਲ ਕਲਾਂ ਗੋਲੀ ਕਾਂਡ ਤੇ ਬੇਦਅਬੀ ਕਾਂਡ ਦੇ ਦੋਸ਼ੀਆਂ ਨੂੰ ਕਾਨੂੰਨ ਮੁਤਾਬਕ…
ਪਿਛਲੇ ਸਾਲ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਵਿਖੇ ਨਾਈਜ਼ੀਰੀਅਨ ਮੂਲ ਦਾ ਰੈਪਰ ਟਿਓਨ ਵੇਨ ਪੁੱਜੇ। ਇਸ ਸਮੇਂ ਜਿੱਥੇ ਵੇਨ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਲੰਬਾ ਸਮਾਂ ਬਤੀਤ ਕੀਤਾ ਉਥੇ ਹੀ ਆਪਣੇ ਨਵੇਂ ਗੀਤ ਦੀ ਸੂਟਿੰਗ ਲਈ ਵੀ ਉਥੇ ਕੀਤੀ। ਇੰਗਲੈਂਡ ‘ਚ ਰਹਿੰਦਾ ਨਾਈਜੀਰੀਅਨ ਮੂਲ ਦਾ ਇਹ ਕਲਾਕਾਰ ਇਸ ਮੌਕੇ ਸਿੱਧੂ ਮੂਸੇਵਾਲਾ ਦੀ ਸਮਾਧ ‘ਤੇ ਵੀ ਗਿਆ ਅਤੇ ਉਸ ਦੇ ਖੇਤਾਂ ਸਣੇ ਪਿੰਡ ਦੀਆਂ ਹੋਰ ਥਾਵਾਂ ‘ਤੇ ਵੀ ਘੁੰਮਿਆ। ਟਿਓਨ ਵੇਨ ਨੇ ਪਿੰਡ ਜਵਾਹਰਕੇ ਜਾ ਕੇ ਉਹ ਥਾਂ ਵੀ ਵੇਖਿਆ ਜਿਥੇ ਸਿੱਧੂ ਮੂਸੇਵਾਲਾ ਦਾ ਪਿਛਲੇ ਸਾਲ ਇਸੇ ਮਹੀਨੇ ਦੀ 29 ਤਾਰੀਕ ਨੂੰ ਕਤਲ ਕੀਤਾ…
ਪੁਲੀਸ ਅਧਿਕਾਰੀ ਦੇ ਅਹੁਦੇ ਤੋਂ ਸੇਵਾਮੁਕਤ ਹੋ ਕੇ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਵਿਧਾਇਕ ਬਣੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਕ ਵਾਰ ਫਿਰ ਆਪਣੀ ਹੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ ਹਨ। ਬੇਅਦਬੀ ਮਾਮਲਿਆਂ ਆਪਣੀ ਸਰਕਾਰ ਨੂੰ ਘੇਰਨ ਵਾਲੇ ਵਿਧਾਇਕ ਨੇ ਅੰਮ੍ਰਿਤਸਰ ਸ਼ਹਿਰ ‘ਚ ਰਿਹਾਇਸ਼ੀ ਇਲਾਕੇ ‘ਚ ਵਪਾਰਕ ਇਮਾਰਤ ਬਣਾਏ ਜਾਣ ਤੇ ਮੌਜੂਦਾ ਸਿਸਟਮ ਖ਼ਿਲਾਫ਼ ਨੁਕਤਾਚੀਨੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗਰੀਨ ਐਵੇਨਿਊ ਇਲਾਕੇ ‘ਚ ਇਕ ਨਿੱਜੀ ਵਿਦਿਅਕ ਸੰਸਥਾ ਵੱਲੋਂ ਆਪਣੇ ਸਕੂਲ ਦੀ ਇਮਾਰਤ ਬਣਾਈ ਜਾ ਰਹੀ ਹੈ ਜੋ ਕਿ ਨਗਰ ਨਿਗਮ ਦੇ ਇਮਾਰਤੀ ਕਾਨੂੰਨ ਬਾਰੇ ਨਿਯਮਾਂ ਦੀ ਸਰਾਸਰ ਉਲੰਘਣਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਬੰਧ…
ਡਰੱਗ ਮਾਮਲੇ ‘ਚ ਚਰਚਿਤ ਹੋਏ ਬਰਖਾਸਤ ਏ.ਆਈ.ਜੀ. ਰਾਜਜੀਤ ਸਿੰਘ ਖ਼ਿਲਾਫ਼ ਪੰਜਾਬ ਪੁਲੀਸ ਦੀ ਵਿਸ਼ੇਸ਼ ਟਾਸਕ ਫੋਰਸ ਨੇ ਅਦਾਲਤ ਤੋਂ ਗ੍ਰਿਫ਼ਤਾਰੀ ਵਾਰੰਟ ਹਾਸਲ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਧਿਕਾਰੀਆਂ ਮੁਤਾਬਕ ਐੱਸ.ਟੀ.ਐੱਫ. ਨੂੰ ਬਰਖਾਸਤ ਪੁਲੀਸ ਅਧਿਕਾਰੀ ਰਾਜਜੀਤ ਸਿੰਘ ਦਾ ਥਹੁ-ਪਤਾ ਲਗਾਉਣ ‘ਚ ਕੋਈ ਵੀ ਕਾਮਯਾਬੀ ਨਹੀਂ ਮਿਲੀ ਹੈ। ਸਾਬਕਾ ਐੱਸ.ਐੱਸ.ਪੀ. ਦੀ ਤਲਾਸ਼ ‘ਚ ਪੰਜਾਬ, ਚੰਡੀਗੜ੍ਹ ਅਤੇ ਦਿੱਲੀ ‘ਚ ਪੁਲੀਸ ਦੀਆਂ ਟੀਮਾਂ ਵੱਲੋਂ ਲਗਾਤਾਰ ਛਾਪੇ ਮਾਰੇ ਗਏ ਪਰ ਰਾਜਜੀਤ ਸਿੰਘ ਦੇ ਰੂਪੋਸ਼ ਰਹਿਣ ਕਰਕੇ ਕੋਈ ਵੀ ਪੁਖ਼ਤਾ ਜਾਣਕਾਰੀ ਹੱਥ ਨਹੀਂ ਲੱਗੀ ਹੈ। ਐੱਸ.ਟੀ.ਐੱਫ. ਨੇ ਮੁਹਾਲੀ ਦੀ ਅਦਾਲਤ ਤੋਂ ਗ੍ਰਿਫ਼ਤਾਰੀ ਵਾਰੰਟ ਹਾਸਲ ਕੀਤਾ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇਸ ਤੋਂ…