Author: editor

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਆਪਣਾ ਯੂਟਿਊਬ ਚੈਨਲ ਸ਼ੁਰੂ ਕਰਨ ਦੇ ਦਿੱਤੇ ਆਦੇਸ਼ ਮਗਰੋਂ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ‘ਚ ਸਿੱਖ ਸੰਸਥਾ ਦਾ ਆਪਣਾ ਯੂਟਿਊਬ ਚੈਨਲ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ। ਪਰ ਇਸ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਨ ਬਾਰੇ ਕੁਝ ਵੀ ਸਪੱਸ਼ਟ ਨਹੀਂ ਕੀਤਾ ਗਿਆ। ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਦੇ ਹੱਕ ਪੀ.ਟੀ.ਸੀ. ਚੈਨਲ ਨੂੰ ਦਿੱਤੇ ਹੋਏ ਹਨ ਜੋ ਬਾਦਲਾਂ ਦੀ ਮਾਲਕੀ ਵਾਲਾ ਚੈਨਲ ਹੈ। ਅੰਤਰਿੰਗ ਕਮੇਟੀ ਨੇ ਬੰਦੀ ਸਿੱਖਾਂ ਦੀ ਰਿਹਾਈ ਲਈ ਪਹਿਲੀ ਦਸੰਬਰ ਤੋਂ ਦੇਸ਼ ਪੱਧਰੀ ਦਸਤਖਤੀ ਮੁਹਿੰਮ ਸ਼ੁਰੂ ਕਰਨ, ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਅਤੇ…

Read More

ਕਤਰ ‘ਚ ਹੋ ਰਹੇ ਫੀਫਾ ਵਰਲਡ ਕੱਪ ‘ਚ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਜਦੋਂ ਸਾਊਦੀ ਅਰਬ ਨੇ ਗਰੁੱਪ ਸਟੇਜ ਦੇ ਮੁਕਾਬਲੇ ‘ਚ ਲਿਓਨਲ ਮੈਸੀ ਦੇ ਅਰਜਨਟੀਨਾ ਨੂੰ 2-1 ਨਾਲ ਹਰਾ ਦਿੱਤਾ। ਅਰਜਨਟੀਨਾ ਫੀਫਾ ਵਰਲਡ ਕੱਪ ਜਿੱਤਣ ਵਾਲੇ ਸੰਭਾਵੀ ਦਾਅਵੇਦਾਰਾਂ ‘ਚੋਂ ਇਕ ਹੈ। ਸਾਊਦੀ ਅਰਬ ਨੇ ਇਸ ਜਿੱਤ ਨਾਲ ਅਰਜਨਟੀਨਾ ਦੇ ਪਿਛਲੇ 36 ਮੈਚਾਂ ਤੋਂ ਅਜਿਤ ਰਹਿਣ ਦੀ ਮੁਹਿੰਮ ਨੂੰ ਵੀ ਠੱਲ੍ਹ ਦਿੱਤਾ। ਸਾਊਦੀ ਅਰਬ ਲਈ ਸਾਲੇਹ ਅਲਸ਼ਹਿਰੀ (48ਵੇਂ ਮਿੰਟ) ਤੇ ਸਾਲੇਮ ਅਲਦੌਸਰੀ (53ਵੇਂ ਮਿੰਟ) ਨੇ ਦੂਜੇ ਅੱਧ ‘ਚ ਪੰਜ ਮਿੰਟਾਂ ਦੇ ਵਕਫ਼ੇ ‘ਚ ਦੋ ਗੋਲ ਕੀਤੇ, ਜੋ ਫੈਸਲਾਕੁਨ ਸਾਬਤ ਹੋਏ। ਸਾਊਦੀ ਟੀਮ ਨੇ ਇਸ ਤੋਂ ਪਹਿਲਾਂ 1994 ਦੇ ਵਰਲਡ ਕੱਪ…

Read More

ਇੰਡੀਆ ਨੇ ਨਿਊਜ਼ੀਲੈਂਡ ਨਾਲ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਖੇਡੀ ਜਿਸ ਦਾ ਪਹਿਲਾ ਮੈਚ ਮੀਂਹ ਨਾਲ ਰੱਦ ਹੋ ਗਿਆ ਸੀ। ਦੂਜੇ ਮੈਚ ‘ਚ ਇੰਡੀਆ ਸੂਰਿਆ ਕੁਮਾਰ ਯਾਦਵ ਦੇ ਨਾਬਾਦ ਸੈਂਕੜੇ ਦੀ ਬਦੌਲਤ 65 ਦੌੜਾਂ ਨਾਲ ਜੇਤੂ ਰਿਹਾ। ਪਰ ਇਹ ਤੀਜਾ ਮੈਚ ਇਕ ਵਾਰ ਫਿਰ ਮੀਂਹ ਦੀ ਭੇਟ ਚੜ੍ਹ ਗਿਆ। ਇਸ ਤਰ੍ਹਾਂ ਇੰਡੀਆ ਨੇ ਇਹ ਸੀਰੀਜ਼ 1-0 ਨਾਲ ਜਿੱਤ ਲਈ। ਹੁਣ ਦੋਵੇਂ ਮੁਲਕ ਵਨ ਡੇ ਮੈਚਾਂ ਦੀ ਸੀਰੀਜ਼ ਖੇਡਣਗੇ। ਮੀਂਹ ਨਾਲ ਪ੍ਰਭਾਵਿਤ ਤੀਜਾ ਟੀ-20 ਮੈਚ ਟਾਈ ਹੋਣ ਤੋਂ ਬਾਅਦ ਇੰਡੀਆ ਨੂੰ ਸੀਰੀਜ਼ ‘ਚ 1-0 ਨਾਲ ਜੇਤੂ ਐਲਾਨਿਆ ਗਿਆ। ਇੰਡੀਆ ਨੇ ਮੁਹੰਮਦ ਸਿਰਾਜ (17/4) ਅਤੇ ਅਰਸ਼ਦੀਪ ਸਿੰਘ (37/4) ਦੀ ਸ਼ਾਨਦਾਰ ਗੇਂਦਬਾਜ਼ੀ ਦੀ…

Read More

ਫੀਫਾ ਵਰਲਡ ਕੱਪ 2022 ਦੇ ਤੀਜੇ ਦਿਨ ਗਰੁੱਪ ਡੀ ਦੇ ਮੈਚ ‘ਚ ਡੈਨਮਾਰਕ ਦੀ ਟੀਮ ਦਾ ਦਬਦਬਾ ਰਿਹਾ ਪਰ ਟਿਊਨੀਸ਼ੀਆ ਨੇ ਉਨ੍ਹਾਂ ਦੇ ਹਰ ਹਮਲੇ ਨੂੰ ਨਾਕਾਮ ਕਰਦੇ ਹੋਏ ਮੈਚ 0-0 ਨਾਲ ਡਰਾਅ ਕਰ ਲਿਆ। ਪੂਰੇ ਮੈਚ ‘ਚ ਦੋਵਾਂ ਪਾਸਿਓਂ ਕੋਈ ਗੋਲ ਨਹੀਂ ਹੋ ਸਕਿਆ। ਇਸ ਵਰਲਡ ਕੱਪ ਦਾ ਇਹ ਪਹਿਲਾ ਮੈਚ ਸੀ ਜੋ ਬਿਨਾਂ ਕਿਸੇ ਗੋਲ ਦੇ ਖ਼ਤਮ ਹੋਇਆ। ਪਹਿਲੇ ਹਾਫ਼ ‘ਚ ਦੋਵਾਂ ਟੀਮਾਂ ਨੂੰ ਗੋਲ ਕਰਨ ਦੇ ਮੌਕੇ ਮਿਲੇ ਪਰ ਉਹ ਖੁੰਝ ਗਏ। ਡੈਨਮਾਰਕ ਨੇ ਤਿੰਨ ਅਤੇ ਟਿਊਨੀਸ਼ੀਆ ਨੇ ਅੱਠ ਸ਼ਾਟ ਲਗਾਏ। ਡੈਨਮਾਰਕ ਨੇ ਮੈਚ ਦੇ ਅੰਤ ਤੱਕ ਹਮਲਾਵਰਤਾ ਦਿਖਾਈ। ਉਸ ਨੇ ਕੁੱਲ 11 ਸ਼ਾਟ ਲਗਾਏ ਜਦੋਂ ਕਿ…

Read More

ਵਰਜੀਨੀਆ ਰਾਜ ‘ਚ ਵਾਲਮਾਰਟ ਅੰਦਰ ਫਾਇਰਿੰਗ ਦੀ ਇਕ ਘਟਨਾ ‘ਚ ਕਈ ਲੋਕ ਮਾਰੇ ਗਏ ਅਤੇ ਜ਼ਖਮੀ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਫਾਇਰਿੰਗ ਕਰਨ ਵਾਲੇ ਦੀ ਵੀ ਮੌਤ ਹੋ ਗਈ। ਪੁਲੀਸ ਦੇ ਹਵਾਲੇ ਨਾਲ ਆਈਆਂ ਰਿਪੋਰਟਾਂ ‘ਚ ਦੱਸਿਆ ਗਿਆ ਹੈ ਕਿ ਗੋਲੀਬਾਰੀ ਵਰਜੀਨੀਆ ਦੇ ਚੈਸਪੀਕ ‘ਚ ਇਕ ਵਾਲਮਾਰਟ ਸਟੋਰ ‘ਚ ਹੋਈ। ਪੁਲੀਸ ਨੇ ਰਾਤ 10:12 ਵਜੇ ਸਟੋਰ ‘ਚ ਜਵਾਬੀ ਕਾਰਵਾਈ ਕੀਤੀ ਅਤੇ ਅੰਦਰ ਗੋਲੀਬਾਰੀ ਦੇ ਸਬੂਤ ਮਿਲੇ। ਕੋਸਿਨਸਕੀ ਨੇ ਦੱਸਿਆ ਕਿ ਪੁਲੀਸ ਅਧਿਕਾਰੀ ਸਟੋਰ ‘ਚ ਦਾਖਲ ਹੋਏ ਅਤੇ ਉਨ੍ਹਾਂ ਨੇ ਕਈ ਲੋਕਾਂ ਨੂੰ ਮ੍ਰਿਤਕ ਅਤੇ ਜ਼ਖਮੀ ਪਾਇਆ। ਉਸ ਨੇ ਅੱਗੇ ਕਿਹਾ ਕਿ ਪੁਲੀਸ ਅਜੇ ਤੱਕ ਮੌਤਾਂ ਦੀ ਇਕ ਖਾਸ…

Read More

ਨਾਈਜੀਰੀਆ ਦੇ ਬੋਰਨੋ ਸ਼ਹਿਰ ‘ਚ ਦੋ ਬੱਸਾਂ ਵਿਚਾਲੇ ਹੋਈ ਟੱਕਰ ਵਿਚ ਘੱਟੋ-ਘੱਟ 37 ਲੋਕਾਂ ਦੀ ਮੌਤ ਹੋ ਗਈ ਹੈ। ਬੋਰਨੋ ਦੇ ਟ੍ਰੈਫਿਕ ਪੁਲੀਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਬੋਰਨੋ ‘ਚ ਫੈਡਰਲ ਰੋਡ ਸੇਫਟੀ ਕੋਰਪਸ ਦੇ ਸੈਕਟਰ ਕਮਾਂਡਰ ਉਟੇਨ ਬੋਈ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੈਦੁਗੁਰੀ-ਦਮਾਤੁਰੂ ਰੋਡ ‘ਤੇ ਦੋ ਬੱਸਾਂ ਦੀ ਆਹਮੋ-ਸਾਹਮਣੇ ਦੀ ਟੱਕਰ ਦੇ ਬਾਅਦ ਬੱਸਾਂ ‘ਚ ਅੱਗ ਲੱਗ ਗਈ। ਬੋਈ ਨੇ ਹਾਦਸੇ ਲਈ ਬੱਸਾਂ ਦੀ ਤੇਜ਼ ਰਫ਼ਤਾਰ ਲਈ ਬੱਸ ਡਰਾਈਵਰਾਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਦੱਸਿਆ ਕਿ ਦੋਵੇਂ ਬੱਸਾਂ ਉਲਟ ਦਿਸ਼ਾਵਾਂ ‘ਚ ਜਾ ਰਹੀਆਂ ਸਨ ਪਰ ਉਨ੍ਹਾਂ ‘ਚੋਂ ਇਕ ਨੇ ਕੰਟਰੋਲ ਗੁਆ ਦਿੱਤਾ ਜਿਸ ਨਾਲ ਦੋਵਾਂ ਬੱਸਾਂ ਦੀ ਟੱਕਰ ਹੋ…

Read More

ਏਸ਼ੀਆ ਦੀ ਦੂਜੀ ਵੱਡੀ ਮੰਡੀ ਜਗਰਾਉਂ ‘ਚ ਅੱਜ ਉਦੋਂ ਸਥਿਤੀ ਤਣਾਅ ਵਾਲੀ ਬਣ ਗਈ ਜਦੋਂ ਝੋਨੇ ਦੀ ਸਰਕਾਰੀ ਖਰੀਦ ਨਾ ਹੋਣ ਤੋਂ ਦੁਖੀ ਕਿਸਾਨ ਨੇ ਰੇਲ ਗੱਡੀ ਹੇਠਾਂ ਆ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਪੰਜ ਦਿਨ ਤੋਂ ਇਸ ਕਿਸਾਨ ਦੇ ਝੋਨੇ ਦੀ ਸਰਕਾਰੀ ਬੋਲੀ ਨਹੀਂ ਲੱਗੀ ਜਿਸ ਕਰਕੇ ਉਹ ਪ੍ਰੇਸ਼ਾਨ ਸੀ। ਅੱਜ ਛੇਵੇਂ ਦਿਨ ਅੱਕੇ ਹੋਏ ਕਿਸਾਨ ਦਾ ਸਬਰ ਉਦੋਂ ਜਵਾਬ ਦੇ ਗਿਆ ਜਦੋਂ ਇਕ ਵਪਾਰੀ ਨੇ ਝੋਨੇ ਦੇ ਮਿਥੇ ਸਰਕਾਰੀ ਭਾਅ ਤੋਂ 300 ਰੁਪਏ ਪ੍ਰਤੀ ਕੁਇੰਟਲ ਘੱਟ ਕੀਮਤ ‘ਤੇ ਝੋਨਾ ਵੇਚਣ ਲਈ ਕਿਹਾ। ਪਿੰਡ ਲੋਪੋਂ ਦਾ ਰਹਿਣ ਵਾਲਾ ਇਹ ਕਿਸਾਨ ਪਰਗਟ ਸਿੰਘ ਇਸ ‘ਤੇ ਮਾਨਸਿਕ ਤੌਰ ਉੱਪਰ ਹੋਰ ਪ੍ਰੇਸ਼ਾਨ…

Read More

ਕੈਨੇਡਾ ਅਮਨ ਸ਼ਾਂਤੀ ਵਾਲਾ ਦੇਸ਼ ਮੰਨਿਆ ਜਾਂਦਾ ਹੈ ਅਤੇ ਦੁਨੀਆਂ ਭਰ ‘ਚ ਇਸ ਦਾ ਵਧੇਰੇ ਪਸੰਦ ਕੀਤੇ ਜਾਣ ਦਾ ਪ੍ਰਮੁੱਖ ਕਾਰਨ ਵੀ ਇਹੋ ਹੈ। ਇੰਡੀਅਨ ਲੋਕਾਂ, ਖਾਸਕਰ ਪੰਜਾਬੀਆਂ ਦਾ ਸਭ ਤੋਂ ਪਸੰਦੀਦਾ ਦੇਸ਼ ਕੈਨੇਡਾ ਹੀ ਹੈ। ਇਥੇ ਆਉਣ ਲਈ ਪੰਜਾਬੀ ਹਰ ਜਾਇਜ਼ ਨਾਜਾਇਜ਼ ਢੰਗ ਤਰੀਕਾ ਵਰਤਦੇ ਹਨ। ਪਰ ਕੈਨੇਡਾ ‘ਚ ਵੀ ਕਤਲੇਆਮ ਦੀ ਦਰ ‘ਚ ਵਾਧਾ ਹੋ ਰਿਹਾ ਹੈ। 2021 ‘ਚ ਕੈਨੇਡਾ ‘ਚ ਕਤਲੇਆਮ ਦੀ ਦਰ ‘ਚ 3 ਫ਼ੀਸਦੀ ਦਾ ਵਾਧਾ ਹੋਇਆ ਜਦੋਂ ਕਿ ਮੂਲਵਾਸੀ ਪੀੜਤਾਂ ਦੀ ਗਿਣਤੀ ਅਸਾਧਾਰਨ ਤੌਰ ‘ਤੇ ਉੱਚੀ ਰਹੀ। ਰਾਸ਼ਟਰੀ ਅੰਕੜਾ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਰਿਪੋਰਟ ਅਨੁਸਾਰ ਸਟੈਟਿਸਟਿਕਸ ਕੈਨੇਡਾ ਨੇ ਖੁਲਾਸਾ ਕੀਤਾ ਕਿ 2021 ‘ਚ…

Read More

ਰੂਸ ਅਤੇ ਯੂਕਰੇਨ ਵਿਚਕਾਰ ਪਿਛਲੇ ਕਈ ਮਹੀਨੇ ਤੋਂ ਜੰਗ ਜਾਰੀ ਹੈ ਅਤੇ ਇਸ ਦਰਮਿਆਨ ਕਈ ਮੁਲਕ ਯੂਕਰੇਨ ਦੀ ਭਾਰੀ ਵਿੱਤੀ ਮੱਦਦ ਕਰ ਚੁੱਕੇ ਹਨ। ਕੈਨੇਡਾ ਵੀ ਉਨ੍ਹਾਂ ਮੁਲਕਾਂ ‘ਚ ਸ਼ਾਮਲ ਹੈ ਜਿਸ ਨੇ ਲੱਖਾਂ ਡਾਲਰ ਦੀ ਸਹਾਇਤ ਦਿੱਤੀ ਹੈ। ਹੁਣ ਕੈਨੇਡਾ ਸਰਕਾਰ ਨੇ 500 ਮਿਲੀਅਨ ਕੈਨੇਡੀਅਨ ਡਾਲਰ ਦਾ ਯੂਕਰੇਨ ਪ੍ਰਭੂਸੱਤਾ ਬਾਂਡ ਲਾਂਚ ਕੀਤਾ ਹੈ। ਕੈਨੇਡੀਅਨ ਵਿੱਤ ਮੰਤਰਾਲੇ ਵੱਲੋਂ ਜਾਰੀ ਪ੍ਰੈਸ ਰਿਲੀਜ਼ ਮੁਤਾਬਕ ਫੰਡ ਯੂਕਰੇਨ ਦੀ ਸਰਕਾਰ ਦੀ ਸਹਾਇਤਾ ਕਰੇਗਾ ਤਾਂ ਜੋ ਉਹ ਇਸ ਸਰਦੀਆਂ ‘ਚ ਯੂਕਰੇਨੀਆਂ ਨੂੰ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨਾ ਜਾਰੀ ਰੱਖ ਸਕੇ, ਜਿਵੇਂ ਕਿ ਪੈਨਸ਼ਨ, ਈਂਧਨ ਦੀ ਖਰੀਦ ਅਤੇ ਊਰਜਾ ਬੁਨਿਆਦੀ ਢਾਂਚੇ ਨੂੰ ਬਹਾਲ ਕਰਨਾ ਆਦਿ। ਪ੍ਰੈੱਸ ਰਿਲੀਜ਼…

Read More

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਆਦੇਸ਼ ਦੇਣ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰੀਰ ‘ਤੇ ਸਿੱਖਾਂ ਦੇ ਧਾਰਮਿਕ ਚਿੰਨ੍ਹ ਅਤੇ ਗੁਰਬਾਣੀ ਦੀਆਂ ਤੁਕਾਂ ਵਾਲੇ ਟੈਟੂ ਬਣਵਾਉਣ ਵਾਲਿਆਂ ਨੂੰ ਵਰਜਦਿਆਂ ਅਜਿਹੀ ਬੇਅਦਬੀ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਸ੍ਰੀ ਅਕਾਲ ਤਖ਼ਤ ਵੱਲੋਂ ਜੂਨ 2013 ‘ਚ ਵੀ ਇਸ ਸਬੰਧੀ ਇਕ ਹੁਕਮਨਾਮਾ ਜਾਰੀ ਕਰਦਿਆਂ ਸਰੀਰ ‘ਤੇ ਸਿੱਖ ਧਾਰਮਿਕ ਚਿੰਨ੍ਹਾਂ ਵਾਲੇ ਟੈਟੂ ਬਣਾਉਣ ਤੋਂ ਵਰਜਿਆ ਗਿਆ ਸੀ। ਹਾਲ ਹੀ ‘ਚ ਸ਼੍ਰੋਮਣੀ ਕਮੇਟੀ ਨੂੰ ਮੁੜ ਅਜਿਹੀਆਂ ਕਈ ਸ਼ਿਕਾਇਤਾਂ ਮਿਲੀਆਂ ਹਨ ਜਿਨ੍ਹਾਂ ‘ਚੋਂ ਇਕ ਸ਼ਿਕਾਇਤ ਬ੍ਰਾਜ਼ੀਲ ਦੀ ਇਕ ਲੜਕੀ ਖ਼ਿਲਾਫ਼ ਹੈ, ਜਿਸ ਨੇ ਆਪਣੀ ਲੱਤ ‘ਤੇ ਸਿੱਖ ਧਾਰਮਿਕ ਚਿੰਨ੍ਹ…

Read More