Author: editor
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਸਮਾਗਮ ਮੌਕੇ ਕੀਤੇ ਐਲਾਨ ਤੋਂ ਬਾਅਦ ਕੌਮਾਂਤਰੀ ਏਅਰਪੋਰਟ ਹਲਵਾਰਾ ਦੀ ਉਸਾਰੀ ਦਾ ਕੰਮ ਸੂਬਾ ਸਰਕਾਰ ਵੱਲੋਂ ਮੁੜ ਆਪਣੇ ਹੱਥ ਲੈਣ ਅਤੇ ਕਰੀਬ 50 ਕਰੋੜ ਦੀ ਰਾਸ਼ੀ ਜਾਰੀ ਕਰਨ ਦੇ ਐਲਾਨ ਤੋਂ ਬਾਅਦ ਆਮ ਲੋਕਾਂ ਦੀ ਉਤਸੁਕਤਾ ਵਧ ਗਈ। ਉਧਰ ਟਰਮੀਨਲ ਦੀ ਉਸਾਰੀ ਦਾ ਕੰਮ ਕਰਨ ਵਾਲੀ ਸਿਨਰਜੀ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਟਰਮੀਨਲ ਦੇ ਮੂਲ ਢਾਂਚੇ ਦੀ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਕਾਂਗਰਸ ਸਰਕਾਰ ਵੱਲੋਂ ਜਾਰੀ ਕੀਤੇ ਗਏ ਫੰਡ ਮਾਨ ਸਰਕਾਰ ਵੱਲੋਂ ਰੋਕ ਦੇਣ ਕਾਰਨ ਸੂਬਾ ਸਰਕਾਰ ਅਤੇ ਕੇਂਦਰ ਦੀ ਏਅਰਪੋਰਟ ਅਥਾਰਿਟੀ ‘ਚ ਮਤਭੇਦ ਪੈਦਾ…
ਕੋਟਕਪੂਰਾ ‘ਚ ਦਸ ਨਵੰਬਰ ਨੂੰ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੀ ਹੱਤਿਆ ਦੇ ਮਾਮਲੇ ‘ਚ ਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਛੇਵੇਂ ਸ਼ੂਟਰ ਰਮਜ਼ਾਨ ਖ਼ਾਨ ਉਰਫ਼ ਰਾਜ ਹੁੱਡਾ ਨੂੰ ਰਾਜਸਥਾਨ ਦੇ ਜੈਪੁਰ ਤੋਂ ਪੁਲੀਸ ਮੁਕਾਬਲਾ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ। ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਪੁਲੀਸ ਨੇ ਹੁੱਡਾ ਦੇ ਦੋ ਸਾਥੀਆਂ ਹੈਪੀ ਮੇਹਲਾ (19) ਤੇ ਸਾਹਿਲ ਮੇਹਲਾ (18) ਵਾਸੀ ਹਨੂਮਾਨਗੜ੍ਹ ਨੂੰ ਵੀ ਹਿਰਾਸਤ ‘ਚ ਲਿਆ ਹੈ। ਇਨ੍ਹਾਂ ਤੋਂ ਦੋ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ। ਸੂਬਾ ਪੁਲੀਸ ਮੁਖੀ ਨੇ ਦੱਸਿਆ ਕਿ ਟਾਸਕ ਫੋਰਸ ਨੇ ਮੁਲਜ਼ਮ ਰਮਜ਼ਾਨ ਖਾਨ ਦੀ ਭਾਲ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਡੀ.ਐੱਸ.ਪੀ. ਬਿਕਰਮ ਬਰਾੜ…
ਇਕਵਾਡੋਰ ਦੇ ਐਨਰ ਵੇਲੇਂਸੀਆ ਨੇ ਫੀਫਾ 2022 ਦੇ ਗਰੁੱਪ-ਏ ਮੈਚ ‘ਚ ਕਤਰ ਦੇ ਖ਼ਿਲਾਫ਼ ਅਲ ਬੇਟ ਸਟੇਡੀਅਮ ‘ਚ ਪਹਿਲਾ ਗੋਲ ਕੀਤਾ। ਵੇਲੇਂਸੀਆ ਨੇ 16ਵੇਂ ਮਿੰਟ ‘ਚ ਪੈਨਲਟੀ ਅਤੇ 31ਵੇਂ ਮਿੰਟ ‘ਚ ਮੈਦਾਨੀ ਗੋਲ ਕਰਕੇ ਆਪਣੀ ਟੀਮ ਨੂੰ ਬੜ੍ਹਤ ਦਿਵਾਈ। ਹਾਲਾਂਕਿ ਵੇਲੇਂਸੀਆ ਨੇ ਪਹਿਲੇ ਚਾਰ ਮਿੰਟਾਂ ‘ਚ ਇਕਵਾਡੋਰ ਦਾ ਖਾਤਾ ਖੋਲ੍ਹ ਦਿੱਤਾ ਸੀ ਪਰ ਵੀ.ਏ.ਆਰ. ‘ਚ ਆਫਸਾਈਡ ਪਾਏ ਜਾਣ ਤੋਂ ਬਾਅਦ ਗੋਲ ਰੱਦ ਕਰ ਦਿੱਤਾ ਗਿਆ। ਇਸ ਦੇ ਬਾਵਜੂਦ ਵੇਲੇਂਸੀਆ ਦੇ ਜ਼ਬਰਦਸਤ ਪ੍ਰਦਰਸ਼ਨ ਦੀ ਬਦੌਲਤ ਇਕਵਾਡੋਰ ਨੇ ਮੈਚ ‘ਤੇ ਦਬਦਬਾ ਬਣਾਈ ਰੱਖਿਆ। ਬਹੁਤ ਘੱਟ ਲੋਕ ਜਾਣਦੇ ਹਨ ਕਿ ਫੁੱਟਬਾਲ ਦਾ ਇਹ ਸਫ਼ਰ ਵੇਲੇਂਸੀਆ ਲਈ ਆਸਾਨ ਨਹੀਂ ਸੀ। ਉਸ ਨੇ ਆਪਣੀ ਜ਼ਿੰਦਗੀ…
ਟੀ-20 ਮੈਚਾਂ ਦੀ ਚੱਲ ਰਹੀ ਸੀਰੀਜ਼ ਦਾ ਦੂਜਾ ਮੈਚ ਮਾਊਂਟ ਮੌਂਗਾਨੁਈਦੇ ਬੇ ਓਵਲ ਸਟੇਡੀਅਮ ‘ਚ ਖੇਡਿਆ ਗਿਆ ਜਿਸ ‘ਚ ਇੰਡੀਆ ਨੇ ਨਿਊਜ਼ੀਲੈਂਡ ਨੂੰ 65 ਦੌੜਾਂ ਨਾਲ ਹਰਾ ਦਿੱਤਾ। ਮੈਚ ‘ਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਇਸ ਤਰ੍ਹਾਂ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸੂਰਿਆ ਕੁਮਾਰ ਯਾਦਵ ਦੀਆਂ ਸ਼ਾਨਦਾਰ 111 ਦੌੜਾਂ ਦੀ ਬਦੌਲਤ ਨਿਰਧਾਰਤ 20 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 191 ਦੌੜਾਂ ਬਣਾਈਆਂ। ਇੰਡੀਆ ਨੇ ਨਿਊਜ਼ੀਲੈਂਡ ਨੂੰ ਜਿੱਤ ਲਈ 192 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਨਿਊਜ਼ੀਲੈਂਡ ਦੀ ਟੀਮ 18 ਓਵਰਾਂ ‘ਚ 10 ਵਿਕਟਾਂ ਦੇ ਨੁਕਸਾਨ ‘ਤੇ 126 ਦੌੜਾਂ ਹੀ…
ਫੀਫਾ ਫੁਟਬਾਲ ਵਰਲਡ ਕੱਪ ਦਾ ਕਤਰ ‘ਚ ਸ਼ਾਨਦਾਰ ਆਗਾਜ਼ ਹੋਇਆ। ਇਹ ਆਗਾਜ਼ ਰੰਗਾਰੰਗ ਪ੍ਰੋਗਰਾਮ ਨਾਲ ਆਲਮੀ ਨੇਤਾਵਾਂ ਅਤੇ ਫੁਟਬਾਲ ਪ੍ਰਸ਼ੰਸਕਾਂ ਸਾਹਮਣੇ ਹੋਇਆ। ਮੱਧ ਏਸ਼ੀਆ ‘ਚ ਫੁਟਬਾਲ ਦਾ ਇਹ ਮਹਾਕੁੰਭ ਪਹਿਲੀ ਵਾਰ ਹੋ ਰਿਹਾ ਹੈ। ਵਰਲਡ ਕੱਪ ‘ਚ ਦੁਨੀਆ ਦੀਆਂ 32 ਟੀਮਾਂ ਇਹ ਆਲਮੀ ਖ਼ਿਤਾਬ ਹਾਸਲ ਕਰਨ ਲਈ ਜ਼ੋਰ ਅਜ਼ਮਾਈ ਕਰਨਗੀਆਂ। ਕਤਰ ਦੇ ਸ਼ਾਸਕ ਆਮਿਰ ਸ਼ੇਖ ਤਮੀਮ ਬਿਨ ਹਮਦ ਅਲ-ਥਾਨੀ ਨੇ ਵਰਲਡ ਕੱਪ ਦਾ ਉਦਘਾਟਨ ਕੀਤਾ ਅਤੇ ਟੂਰਨਾਮੈਂਟ ਦੀ ਕਾਮਯਾਬੀ ਲਈ ਸਾਰੇ ਧਰਮਾਂ ਤੇ ਮਹਾਦੀਪਾਂ ਦੇ ਲੋਕਾਂ ਨੂੰ ਆਪਣੇ ਮੱਤਭੇਦ ਪਾਸੇ ਰੱਖਣ ਦਾ ਸੱਦਾ ਦਿੱਤਾ। ਉਦਘਾਟਨੀ ਸਮਾਗਮ ਅਮਰੀਕਨ ਅਦਾਕਾਰ ਮੌਰਗਨ ਫਰੀਮੈਨ ਦੀ ਮਿੱਠੀ ਆਵਾਜ਼ ਅਤੇ ਊਠਾਂ ਨਾਲ ਇਕ ਅਰਬੀ ਥੀਮ ਸਣੇ…
ਅਮਰੀਕਾ ਦੇ ਕੋਲੋਰਾਡੋ ਸਪ੍ਰਿੰਗਸ ਸ਼ਹਿਰ ਦੇ ਇਕ ਨਾਈਟ ਕਲੱਬ ‘ਚ ਐਤਵਾਰ ਨੂੰ ਅੰਨ੍ਹੇਵਾਹ ਫਾਇਰਿੰਗ ਹੋਈ। ਇਸ ਫਾਇਰਿੰਗ ‘ਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਜਦਕਿ 18 ਹੋਰ ਜ਼ਖਮੀ ਹੋ ਗਏ। ਨਿਊਯਾਰਕ ਟਾਈਮਜ਼ ਦੀ ਇਕ ਰਿਪੋਰਟ ਦੇ ਅਨੁਸਾਰ ਕੋਲੋਰਾਡੋ ਸਪ੍ਰਿੰਗਜ਼ ਪੁਲੀਸ ਵਿਭਾਗ ਦੀ ਅਧਿਕਾਰੀ ਲੈਫਟੀਨੈਂਟ ਪਾਮੇਲਾ ਕਾਸਤਰੋ ਨੇ ਕਿਹਾ ਕਿ ਇਕ ਐੱਲ.ਜੀ.ਬੀ.ਟੀ.ਕਿਊ. ਨਾਈਟ ਕਲੱਬ ‘ਚ ਦੇਰ ਰਾਤ ਹੋਈ ਫਾਇਰਿੰਗ ‘ਚ ਘੱਟੋ ਘੱਟ ਪੰਜ ਲੋਕ ਮਾਰੇ ਗਏ ਅਤੇ 18 ਹੋਰ ਜ਼ਖਮੀ ਹੋ ਗਏ। ਅੰਕੜਿਆਂ ‘ਚ ਵੀ ਬਦਲਾਅ ਹੋ ਸਕਦਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ…
ਤੁਰਕੀ ਨੇ ਉੱਤਰੀ ਸੀਰੀਆ ਦੇ ਕਈ ਸ਼ਹਿਰਾਂ ‘ਤੇ ਹਵਾਈ ਹਮਲੇ ਕੀਤੇ ਹਨ। ਕੁਰਦਾਂ ਦੀ ਅਗਵਾਈ ਵਾਲੇ ਬਲਾਂ ਨੇ ਇਹ ਜਾਣਕਾਰੀ ਦਿੱਤੀ। ਇਹ ਹਮਲੇ ਇਸਤਾਂਬੁਲ ਧਮਾਕੇ ਤੋਂ ਹਫ਼ਤਾ ਬਾਅਦ ਹੋਏ ਹਨ। ਤੁਰਕੀ ਦੇ ਅਧਿਕਾਰੀਆਂ ਨੇ ਇਸ ਹਮਲੇ ਲਈ ਕੁਰਦਿਸਤਾਨ ਵਰਕਰਜ਼ ਪਾਰਟੀ ਅਤੇ ਇਸ ਨਾਲ ਜੁੜੀਆਂ ਸੀਰਿਆਈ ਕੁਰਦ ਜਥੇਬੰਦੀਆਂ ਨੂੰ ਜ਼ਿੰਮੇਵਾਰ ਠਹਿਰਾਇਆ, ਹਾਲਾਂਕਿ ਕੁਰਦ ਅੱਤਵਾਦੀ ਜਥੇਬੰਦੀਆਂ ਨੇ ਇਸ ‘ਚ ਸ਼ਮੂਲੀਅਤ ਦੇ ਦੋਸ਼ ਨਕਾਰ ਦਿੱਤੇ ਹਨ। ਹਮਲਿਆਂ ਮਗਰੋਂ ਤੁਰਕੀ ਦੇ ਰੱਖਿਆ ਮੰਤਰਾਲੇ ਨੇ ਇਕ ਲੜਾਕੂ ਜਹਾਜ਼ ਦੀ ਤਸਵੀਰ ਸਾਂਝੀ ਕਰਦਿਆਂ ਕਿਹਾ, ‘ਵਿਸ਼ਵਾਸਘਾਤੀ ਹਮਲਿਆਂ ਦਾ ਲੇਖਾ-ਜੋਖਾ ਕੀਤਾ ਜਾ ਰਿਹਾ ਹੈ।’ ਹਵਾਈ ਹਮਲਿਆਂ ਨੇ ਤੁਰਕੀ ਦੀ ਸਰਹੱਦ ਨੇੜਲੇ ਸ਼ਹਿਰ ਕੋਬਾਨੀ ਨੂੰ ਨਿਸ਼ਾਨਾ ਬਣਾਇਆ। ਐੱਸ.ਡੀ.ਐੱਫ. ਦੇ…
ਸਾਲ 2015 ਦੌਰਾਨ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਕੋਟਕਪੂਰਾ ਚੌਕ ‘ਚ ਧਰਨਾ-ਪ੍ਰਦਰਸ਼ਨ ਕਰ ਰਹੇ ਸਿੱਖਾਂ ‘ਤੇ ਫਾਇਰਿੰਗ ਦੇ ਮਾਮਲੇ ‘ਚ ਤਤਕਾਲੀ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਤੋਂ ਪੁੱਛਗਿੱਛ ਹੋਵੇਗੀ। ਪੁੱਛਗਿੱਛ ਲਈ ਮਾਮਲੇ ਦੀ ਜਾਂਚ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵਲੋਂ ਸੁਮੇਧ ਸੈਣੀ ਨੂੰ ਸੰਮਨ ਭੇਜਿਆ ਗਿਆ ਹੈ। ਸੈਣੀ ਨੂੰ ਕਿਹਾ ਗਿਆ ਹੈ ਕਿ ਉਹ ਸਵਾਲਾਂ ਦੇ ਜਵਾਬ ਦੇਣ ਲਈ 29 ਨਵੰਬਰ ਨੂੰ ਪੇਸ਼ ਹੋਣ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਏ.ਡੀ.ਜੀ.ਪੀ. ਲਕਸ਼ਮੀਕਾਂਤ ਯਾਦਵ ਦੀ ਅਗਵਾਈ ‘ਚ ਐੱਫ.ਆਈ.ਆਰ. ਨੰਬਰ 192, ਜੋ ਕਿ 14 ਅਕਤੂਬਰ 2015 ਨੂੰ ਪੁਲੀਸ ਥਾਣਾ ਕੋਟਕਪੂਰਾ ‘ਚ ਦਰਜ ਹੋਈ ਸੀ ਅਤੇ 7 ਅਗਸਤ, 2018…
ਇੰਡੀਆ ਦੇ ਜੰਮਪਲ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਬੌਟਨੀ ‘ਚ ਮਾਸਟਰਜ਼ ਕਰਨ ਵਾਲੇ ਉੱਘੇ ਵਨਸਪਤੀ ਮਾਹਿਰ ਪ੍ਰੋਫੈਸਰ ਐੱਚ. ਦੀਪ ਸੈਣੀ ਨੂੰ ਉਸ ਵੱਕਾਰੀ ਮੈਕਗਿਲ ਯੂਨੀਵਰਸਿਟੀ ‘ਚ ਵਾਈਸ ਚਾਂਸਲਰ ਤੇ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਹੈ ਜਿਸ ‘ਚ 10 ਹਜ਼ਾਰ ਤੋਂ ਵੱਧ ਵਿਦੇਸ਼ੀ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ। ਕੌਮਾਂਤਰੀ ਪੱਧਰ ‘ਤੇ ਮੈਕਗਿਲ ਦੁਨੀਆ ‘ਚ 31ਵੇਂ ਨੰਬਰ ਉਤੇ ਹੈ ਜਦਕਿ ਕੈਨੇਡਾ ‘ਚ ਇਹ ਸਭ ਤੋਂ ਚੋਟੀ ਦੀ ਯੂਨੀਵਰਸਿਟੀ ਹੈ। ਸੰਨ 2020 ‘ਚ ਟਾਈਮਜ਼ ਹਾਇਰ ਐਜੂਕੇਸ਼ਨ ਸੂਚੀ ‘ਚ ਮੈਕਗਿਲ ਸੰਸਾਰ ‘ਚ 23ਵੇਂ ਨੰਬਰ ਉਤੇ ਸੀ। ਵਰਤਮਾਨ ‘ਚ ਸੈਣੀ ਹੈਲੀਫੈਕਸ (ਨੋਵਾ ਸਕੋਸ਼ੀਆ) ਦੀ ਡਲਹੌਜ਼ੀ ਯੂਨੀਵਰਸਿਟੀ ਦੇ ਵੀ.ਸੀ. ਹਨ। ਉਹ ਪਹਿਲੀ ਅਪਰੈਲ 2023 ਤੋਂ…
ਪੰਜਾਬ ਦੇ ਵੱਡੇ ਮਸਲੇ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਲਈ ਫੋਰੈਂਸਿਕ ਮਾਹਿਰਾਂ ਅਤੇ ਜਾਂਚ ਅਧਿਕਾਰੀਆਂ ਦੀ ਟੀਮ ਕੋਟਕਪੂਰਾ ਪਹੁੰਚੀ ਅਤੇ ਤੱਥਾਂ ਦੀ ਡੂੰਘਾਈ ਨਾਲ ਪੜਤਾਲ ਕੀਤੀ। ਉਧਰ ਇਸ ਗੋਲੀਕਾਂਡ ਦੀ ਜਾਂਚ ਅਧੂਰੀ ਹੋਣ ਕਾਰਨ ਫਰੀਦਕੋਟ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ‘ਚ ਹੋਣ ਵਾਲੀ ਬਹਿਬਲ ਗੋਲੀ ਕਾਂਡ ਦੀ ਸੁਣਵਾਈ ਨਹੀਂ ਹੋ ਸਕੀ, ਜਿਸ ਮਗਰੋਂ ਅਦਾਲਤ ਨੇ ਬਹਿਬਲ ਗੋਲੀ ਕਾਂਡ ਦੀ ਸੁਣਵਾਈ ਹੁਣ ਅਗਲੇ ਮਹੀਨੇ ਦੀ 17 ਤਰੀਕ ਤੱਕ ਮੁਲਤਵੀ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਕੋਟਕਪੂਰਾ ਗੋਲੀ ਕਾਂਡ ‘ਚ ਵਿਸ਼ੇਸ਼ ਜਾਂਚ ਟੀਮ ਨੇ ਏ.ਡੀ.ਜੀ.ਪੀ. ਐੱਲ.ਕੇ. ਯਾਦਵ ਦੀ ਅਗਵਾਈ ਹੇਠ ਘਟਨਾ ਸਥਾਨ ਦਾ ਦੌਰਾ ਕੀਤਾ, ਜਿੱਥੇ 14 ਅਕਤੂਬਰ 2015 ਨੂੰ ਗੋਲੀ ਕਾਂਡ ਵਾਪਰਿਆ…