Author: editor
ਇਕ ਵੈਨ ਦੇ ਪਾਣੀ ਨਾਲ ਭਰੀ ਖੱਡ ‘ਚ ਡਿੱਗਣ ਕਾਰਨ 12 ਬੱਚਿਆਂ ਸਮੇਤ 20 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਪਾਕਿਸਤਾਨ ਦੇ ਹੜ੍ਹ ਪ੍ਰਭਾਵਿਤ ਸਿੰਧ ਸੂਬੇ ਦੀ ਹੈ। ਘਟਨਾ ਉਸ ਸਮੇਂ ਵਾਪਰੀ ਜਦੋਂ ਔਰਤਾਂ ਅਤੇ ਬੱਚਿਆਂ ਸਮੇਤ ਸ਼ਰਧਾਲੂਆਂ ਨੂੰ ਸੂਬੇ ਦੇ ਖੈਰਪੁਰ ਤੋਂ ਸੇਹਵਾਨ ਸ਼ਰੀਫ ਵੱਲ ਲਿਜਾ ਰਹੀ ਯਾਤਰੀ ਵੈਨ ਖੈਰਪੁਰ ਨੇੜੇ ਇੰਡਸ ਹਾਈਵੇਅ ‘ਤੇ ਹੜ੍ਹ ਦੇ ਪਾਣੀ ਲਈ ਬਣਾਏ ਗਏ ਕੱਟ ‘ਚ ਡਿੱਗ ਗਈ। ਖ਼ਬਰ ਮੁਤਾਬਕ 12 ਬੱਚਿਆਂ ਸਮੇਤ 20 ਸ਼ਰਧਾਲੂ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਪੁਲੀਸ ਮੁਤਾਬਕ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਸਈਅਦ ਅਬਦੁੱਲਾ ਸ਼ਾਹ ਇੰਸਟੀਚਿਊਟ ਸਹਿਵਾਨ ਸ਼ਰੀਫ਼ ਭੇਜ ਦਿੱਤਾ ਗਿਆ।…
ਉੱਘੇ ਪੰਜਾਬੀ ਗਾਇਕ ਬੱਬੂ ਮਾਨ ਨੂੰ ਜਾਨੋਂ ਮਾਰਨ ਦੀਆਂ ਧਮਕੀ ਮਿਲੀ ਹੈ। ਇਸ ਧਮਕੀ ਤੋਂ ਬਾਅਦ ਗਾਇਕ ਦੀ ਮੁਹਾਲੀ ਦੇ ਸੈਕਟਰ 70 ਘਰ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਪੰਜਾਬ ਪੁਲੀਸ ਨੇ ਉਥੇ ਵਾਧੂ ਜਵਾਨ ਤਾਇਨਾਤ ਕੀਤੇ ਹਨ। ਗਾਇਕ ਤੇ ਅਦਾਕਾਰ ਬੱਬੂ ਮਾਨ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਫੋਨ ‘ਤੇ ਧਮਕੀ ਦਿੱਤੀ ਗਈ ਹੈ। ਇਸ ਸਬੰਧੀ ਸੂਚਨਾ ਮਿਲਣ ਮਗਰੋਂ ਸਥਾਨਕ ਪੁਲੀਸ ਨੇ ਹਰਕਤ ‘ਚ ਆਉਂਦਿਆਂ ਗਾਇਕ ਦੀ ਸੁਰੱਖਿਆ ‘ਚ ਵਾਧਾ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਬੱਬੂ ਮਾਨ ਨੂੰ ਇਹ ਧਮਕੀ ਭਰਿਆ ਫੋਨ ਕਰਨ ਵਾਲਾ ਗੈਂਗਸਟਰ ਬੰਬੀਹਾ ਗਰੁੱਪ ਦਾ ਦੱਸਿਆ ਜਾ ਰਿਹਾ ਹੈ। ਧਮਕੀ ਬਾਰੇ ਜਾਣਕਾਰੀ ਮਿਲਣ ਮਗਰੋਂ ਮੁਹਾਲੀ ਪੁਲੀਸ ਨੇ…
ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ‘ਚ ਖੇਡਾਂ ਵਤਨ ਪੰਜਾਬ ਦੀਆਂ ਦਾ ਸਮਾਪਤੀ ਸਮਾਰੋਹ ਹੋਇਆ। ਇਸ ‘ਚ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਸਮੇਤ ਸ਼ਾਮਲ ਹੋਏ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਵਾਗਤੀ ਸ਼ਬਦ ਕਹੇ। ਇਸ ਮੌਕੇ ਮੁੱਖ ਮੰਤਰੀ ਨੇ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਸੁਪਨਿਆਂ ਦਾ ਪੰਜਾਬ ਉਸਾਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਕਈ ਸਾਲ ਤੋਂ ਬੰਦ ਪਿਆ ਸ਼ਹੀਦ ਭਗਤ ਸਿੰਘ ਯੂਥ ਐਵਾਰਡ ਦੁਬਾਰਾ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਪੜ੍ਹਾਈ, ਖੇਡਾਂ ਅਤੇ ਸੱਭਿਆਚਾਰ ਦੇ ਖੇਤਰ ‘ਚ ਹੋਰ ਅੱਗੇ ਲਿਆਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਇਹ…
ਕੋਟਕਪੂਰਾ ‘ਚ ਕਤਲ ਕੀਤੇ ਗਏ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਉਰਫ਼ ਰਾਜੂ ਦੇ ਮਾਮਲੇ ‘ਚ ਪੁਲੀਸ ਨੇ ਤਿੰਨ ਹੋਰ ਮੁਲਜ਼ਮਾਂ ਮਨਪ੍ਰੀਤ ਸਿੰਘ ਉਰਫ਼ ਮਨੀ, ਭੁਪਿੰਦਰ ਸਿੰਘ ਉਰਫ਼ ਗੋਲਡੀ ਅਤੇ ਬਲਜੀਤ ਸਿੰਘ ਉਰਫ਼ ਮੰਨਾ ਨੂੰ ਕਾਬੂ ਕੀਤਾ ਹੈ। ਫ਼ਰੀਦਕੋਟ ਪੁਲੀਸ, ਸੀ.ਆਈ.ਏ. ਜਲੰਧਰ ਅਤੇ ਹੁਸ਼ਿਆਰਪੁਰ ਪੁਲੀਸ ਦੀ ਸਾਂਝੀ ਕਾਰਵਾਈ ਦੌਰਾਨ ਇਹ ਕਾਮਯਾਬੀ ਮਿਲੀ ਹੈ। ਮਨਪ੍ਰੀਤ ਸਿੰਘ ਉਰਫ਼ ਮਨੀ ਤੇ ਭੁਪਿੰਦਰ ਸਿੰਘ ਉਰਫ਼ ਗੋਲਡੀ ਵਾਸੀ ਫ਼ਰੀਦਕੋਟ ਨੂੰ ਹੁਸ਼ਿਆਰਪੁਰ ਅਤੇ ਬਲਜੀਤ ਸਿੰਘ ਉਰਫ਼ ਮੰਨਾ ਨੂੰ ਹਰਿਆਣਾ ਤੋਂ ਹਿਰਾਸਤ ‘ਚ ਲਿਆ ਗਿਆ ਹੈ। ਸੂਤਰਾਂ ਮੁਤਾਬਕ ਮਨਪ੍ਰੀਤ ਸਿੰਘ ਅਤੇ ਭੁਪਿੰਦਰ ਸਿੰਘ ਨੇ ਸ਼ੂਟਰਾਂ ਨੂੰ ਕੋਟਕਪੂਰਾ ‘ਚ ਹਮਲਾਵਰਾਂ ਨੂੰ ਹਥਿਆਰ ਮੁਹੱਇਆ ਕਰਵਾਏ ਸਨ। ਪੰਜਾਬ ਪੁਲੀਸ ਨੇ ਇਸ ਦੀ…
ਭਾਜਪਾ ਦੇ ਸੀਨੀਅਰ ਆਗੂ ਅਤੇ ਮੋਦੀ ਹਕੂਮਤ ‘ਚ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤਿੱਖੇ ਰਗੜੇ ਲਾਏ ਅਤੇ ਦਾਅਵਾ ਕੀਤਾ ਕਿ ਪੰਜਾਬੀਆਂ ਦਾ ਛੇ ਮਹੀਨੇ ‘ਚ ਹੀ ਇਸ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਸੂਬੇ ਦੇ ਅਮਨ ਕਾਨੂੰਨ ਪ੍ਰਤੀ ਗੈਰਜ਼ਿੰਮੇਵਾਰਾਨਾ ਰਵੱਈਆ ਸਰਹੱਦੀ ਸੂਬੇ ਪੰਜਾਬ ਦੇ ਹਾਲਾਤ ਨੂੰ ਖਰਾਬ ਕਰੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਾਅ ਦੇ ਭਰੋਸੇ ਨਾਲ ਪੰਜਾਬ ਦੀ ਵਾਗਡੋਰ ਸੌਂਪਣ ਵਾਲੇ ਪੰਜਾਬੀਆਂ ਨੇ ਸੰਗਰੂਰ ਲੋਕ ਸਭਾ ਚੋਣ ਵਿੱਚ ‘ਆਪ’ ਨੂੰ ਵੱਡੀ ਹਾਰ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਸੂਬੇ…
ਯੂਕਰੇਨ ‘ਤੇ ਹੋਏ ਖਤਰਨਾਕ ਰੂਸੀ ਹਵਾਈ ਹਮਲਿਆਂ ਕਾਰਨ ਦੇਸ਼ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਤਾਜ਼ਾ ਹਵਾਈ ਹਮਲਿਆਂ ‘ਚ ਯੂਕਰੇਨ ‘ਚ ਊਰਜਾ ਖੇਤਰ ਦੇ ਬੁਨਿਆਦੀ ਢਾਂਚੇ, ਰਿਹਾਇਸ਼ੀ ਇਮਾਰਤਾਂ ਅਤੇ ਉਦਯੋਗਿਕ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਭਰ ‘ਚ ਡਰੋਨ ਤੇ ਮਿਜ਼ਾਈਲ ਹਮਲਿਆਂ ‘ਚ ਘੱਟੋ-ਘੱਟ ਚਾਰ ਵਿਅਕਤੀਆਂ ਦੀ ਮੌਤ ਹੋਈ ਹੈ ਅਤੇ ਇਕ ਦਰਜਨ ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਹੋਏ ਹਨ। ਉਧਰ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਯੂਕਰੇਨ ਤੋਂ ਕਾਲਾ ਸਾਗਰ ਰਸਤੇ ਅਨਾਜ, ਖੁਰਾਕੀ ਵਸਤਾਂ ਅਤੇ ਖਾਦਾਂ ਦੀ ਬਰਾਮਦ ਸੁਰੱਖਿਅਤ ਬਣਾਉਣ ਵਾਲੇ ਚਾਰ ਮਹੀਨੇ ਪੁਰਾਣੇ ਸਮਝੌਤੇ ਦੀ ਮਿਆਦ ਖ਼ਤਮ ਹੋਣ ਤੋਂ ਮਹਿਜ਼ ਕੁਝ ਦਿਨ ਪਹਿਲਾਂ…
ਵਿਰੋਧੀ ਰਿਪਬਲਿਕਨ ਪਾਰਟੀ ਨੇ 435 ਮੈਂਬਰਾਂ ਵਾਲੀ ਅਮਰੀਕਨ ਪ੍ਰਤੀਨਿਧ ਸਭਾ ‘ਚ ਕਾਫੀ ਘੱਟ ਫਰਕ ਨਾਲ ਬਹੁਮਤ ਪ੍ਰਾਪਤ ਕਰ ਕੇ ਇਸ ਦਾ ਕੰਟਰੋਲ ਹਾਸਲ ਕਰ ਲਿਆ ਹੈ। ਪ੍ਰਤੀਨਿਧ ਸਭਾ ‘ਚ ਹੁਣ ਡੈਮੋਕਰੈਟਿਕ ਪਾਰਟੀ ਦੀਆਂ 211 ਸੀਟਾਂ ਦੇ ਮੁਕਾਬਲੇ ਰਿਪਬਲਿਕਨ ਪਾਰਟੀ ਕੋਲ 218 ਸੀਟਾਂ ਹਨ। ਛੇ ਸੀਟਾਂ ‘ਤੇ ਵੋਟਾਂ ਦੀ ਗਿਣਤੀ ਅਜੇ ਵੀ ਜਾਰੀ ਹੈ, ਜਿਨ੍ਹਾਂ ਦੇ ਨਤੀਜੇ ਆਉਣ ਤੋਂ ਬਾਅਦ ਹੀ ਸਦਨ ਦੀ ਅੰਤਿਮ ਸਥਿਤੀ ਸਪੱਸ਼ਟ ਹੋ ਸਕੇਗੀ। ਵੋਟਿੰਗ 8 ਨਵੰਬਰ ਨੂੰ ਹੋਈ ਸੀ। ਰਿਪਬਲਿਕਨ ਪਾਰਟੀ ਦੇ ਕਾਨੂੰਨ ਘਾੜਿਆਂ ਨੇ ਇਕ ਦਿਨ ਪਹਿਲਾਂ ਹੀ ਕੈਵਿਨ ਮੈਕਕਾਰਥੀ ਨੂੰ ਸਦਨ ‘ਚ ਆਪਣਾ ਨੇਤਾ ਚੁਣਿਆ ਸੀ। ਮੈਕਕਾਰਥੀ ਡੈਮੋਕਰੈਟਿਕ ਪਾਰਟੀ ਦੀ ਨੈਨਸੀ ਪੈਲੋਸੀ ਦੀ ਜਗ੍ਹਾ…
ਇੰਡੀਆ ਦੀ ਅਨਵੇਸ਼ਾ ਗੌੜਾ ਨੂੰ ਆਸਟਰੇਲੀਅਨ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਦੂਜੇ ਗੇੜ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਅਨਵੇਸ਼ਾ ਦੀ ਹਾਰ ਮਗਰੋਂ ਇੰਡੀਆ ਇਸ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਿਆ ਹੈ। ਅਨਵੇਸ਼ਾ ਨੂੰ ਮਲੇਸ਼ੀਆ ਦੀ ਜਿਨ ਵੇਈ ਗੋਹ ਨੇ ਸਿੱਧੇ ਸੈੱਟ ਚ 21-7, 21-13 ਨਾਲ ਹਰਾਇਆ। ਦਿੱਲੀ ਦੀ 14 ਸਾਲ ਦੀ ਅਨਵੇਸ਼ਾ ਨੇ ਇਸ ਸਾਲ ਛੇ ਜੂਨੀਅਰ ਇੰਟਰਨੈਸ਼ਨਲ ਟੂਰਨਾਮੈਂਟ ਦੇ ਫਾਈਨਲ ‘ਚ ਜਗ੍ਹਾ ਬਣਾਉਂਦਿਆਂ ਚਾਰ ਖਿਤਾਬ ਜਿੱਤੇ ਹਨ। ਇਸ ਸਾਲ ਇਬੇਰਡਰੋਲਾ ਸਪੈਨਿਸ਼ ਜੂਨੀਅਰ ਇੰਟਰਨੈਸ਼ਨਲ, ਫੇਰੋਏ ਗੇਮਜ਼ ਜੂਨੀਅਰ ਇੰਟਰਨੈਸ਼ਨਲ, ਐੱਫਜ਼ੈੱਡ ਫੋਰਜ਼ਾ ਸਟੌਕਹੋਮ ਜੂਨੀਅਰ ਅਤੇ ਅਮੋਤ ਇਜ਼ਰਾਇਲ ਜੂਨੀਅਰ ਦਾ ਖਿਤਾਬ ਜਿੱਤਣ ਵਾਲੀ ਅਨਵੇਸ਼ਾ ਬੁਲਗਾਰੀਆ ਅਤੇ ਡੈਨਮਾਰਕ ‘ਚ ਵੀ…
ਹਿੰਦੂਤਵ ਵਿਚਾਰਧਾਰਕ ਵਿਨਾਇਕ ਦਾਮੋਦਰ ਸਾਵਰਕਰ ਦੀ ਅੰਗਰੇਜ਼ਾਂ ਨੂੰ ਲਿਖੀ ਵਾਲੀ ਮੁਆਫ਼ੀ ਵਾਲੀ ਚਿੱਠੀ ਪੇਸ਼ ਕਰਕੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਚਰਚਾ ਛੇੜ ਦਿੱਤੀ ਹੈ। ਇਸ ਤੋਂ ਹਾਕਮ ਧਿਰ ਭਾਜਪਾ ਨੂੰ ਕਾਫੀ ਤਕਲੀਫ ਹੋਈ ਹੈ। ਰਾਹੁਲ ਗਾਂਧੀ ਨੇ ਮੀਡੀਆ ਨੂੰ ਇਕ ਚਿੱਠੀ ਦਿਖਾਉਂਦੇ ਹੋਏ ਕਿਹਾ ਕਿ ਸਵਰਕਰ ਨੇ ਤਤਕਾਲੀ ਸ਼ਾਸਕਾਂ ਨੂੰ ਮੁਆਫ਼ੀ ਦੀ ਅਰਜ਼ੀ ਲਿਖੀ ਸੀ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਮੀਡੀਆ ਕਰਮੀਆਂ ਨੂੰ ਇਕ ਕਾਗਜ਼ ਦਿਖਾਇਆ ਅਤੇ ਦਾਅਵਾ ਕੀਤਾ ਕਿ ਇਹ ਸਾਵਰਕਰ ਵੱਲੋਂ ਅੰਗਰੇਜ਼ਾਂ ਨੂੰ ਲਿਖੀ ਗਈ ਅਰਜ਼ੀ ਹੈ। ਭਾਰਤ ਜੋੜੋ ਯਾਤਰਾ ਦੇ ਮਹਾਰਾਸ਼ਟਰ ‘ਚ ਆਖਰੀ ਪੜਾਅ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਅਰਜ਼ੀ ਦੀ…
ਸੌ ਤੋਂ ਵੱਧ ਪੰਜਾਬੀ ਫਿਲਮਾਂ ‘ਚ ਕੰਮ ਕਰਨ ਵਾਲੀ ਅਤੇ ਆਪਣੇ ਜ਼ਮਾਨੇ ਦੀ ਪ੍ਰਸਿੱਧ ਅਭਿਨੇਤਰੀ ਦਲਜੀਤ ਕੌਰ ਦਾ 69 ਸਾਲ ਦੀ ਉਮਰ ‘ਚ ਅੱਜ ਦੇਹਾਂਤ ਹੋ ਗਿਆ। ਪੰਜਾਬੀ ਸਿਨਮਾ ਜਗਤ ਦੀ ਸੁਪਰ ਸਟਾਰ ਰਹੀ ਦਲਜੀਤ ਕੌਰ ਦਾ ਆਖਰੀ ਸਮਾਂ ਗੁੰਮਨਾਮੀ ਵਾਲਾ ਰਿਹਾ। ਪੰਜਾਬੀ ਦੀਆਂ ਸੌ ਫਿਲਮਾਂ ਤੋਂ ਇਲਾਵਾ ਕਰੀਬ 10 ਹਿੰਦੀ ਫਿਲਮਾਂ ‘ਚ ਕੰਮ ਕਰ ਚੁੱਕੀ ਦਲਜੀਤ ਕੌਰ ਪਿਛਲੇ ਕਈ ਸਾਲਾਂ ਤੋਂ ਬਿਮਾਰ ਚਲੇ ਆ ਰਹੇ ਸਨ। ਉਹ ਮਾਨਸਿਕ ਤੌਰ ‘ਤੇ ਵੀ ਪ੍ਰੇਸ਼ਾਨ ਸਨ। ਉਨ੍ਹਾਂ ਦਾ ਜਨਮ 1953 ‘ਚ ਸਿਲੀਗੁੜੀ ਵਿਖੇ ਹੋਇਆ ਕਿਉਂਕਿ ਪਰਿਵਾਰ ਦਾ ਕਾਰੋਬਾਰ ਕਲਕੱਤੇ (ਪੱਛਮੀ ਬੰਗਾਲ) ‘ਚ ਸੀ। ਉਹ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਐਤੀਆਣਾ ਦੀ ਰਹਿਣ ਵਾਲੀ…