Author: editor
ਸਿੱਖ ਨੌਜਵਾਨ ਅਕਸਰ ਹੀ ਆਪਣੇ ਸਰੀਰ ਦੇ ਕਿਸੇ ਹਿੱਤੇ ‘ਤੇ ਸਿੱਖ ਧਾਰਮਿਕ ਚਿੰਨ੍ਹ ਵਾਲੇ ਟੈਟੂ ਬਣਵਾਉਂਦੇ ਹਨ। ਵਿਦੇਸ਼ਾਂ ‘ਚ ਰਹਿੰਦੇ ਪੰਜਾਬੀ ਗੱਭਰੂਆਂ ‘ਚ ਇਹ ਸ਼ੌਕ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਕਈ ਮੁੰਡੇ ਕੁੜੀਆਂ ਤਾਂ ਸਰੀਰ ਦੇ ਵੱਡੇ ਹਿੱਸੇ ‘ਤੇ ਟੈਟੂ ਬਣਵਾਉਂਦੇ ਹਨ ਜਿਨ੍ਹਾਂ ‘ਚ ਧਾਰਮਿਕ ਟੈਟੂ ਵੀ ਸ਼ਾਮਲ ਹੁੰਦੇ ਹਨ। ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਸੰਗਤ ਨੂੰ ਸਿੱਖ ਧਾਰਮਿਕ ਚਿੰਨ੍ਹਾਂ ਦੇ ਟੈਟੂ ਨਾ ਬਣਵਾਉਣ ਦੀ ਵਿਸ਼ੇਸ਼ ਅਪੀਲ ਕੀਤੀ ਹੈ। ਜੱਥੇਦਾਰ ਵੱਲੋਂ ਸੰਗਤ ਦੇ ਨਾਂ ‘ਤੇ ਇਕ ਹੁਕਮ ਜਾਰੀ ਕੀਤਾ ਗਿਆ ਹੈ ਜਿਸ ‘ਚ ਕਿਹਾ ਗਿਆ ਹੈ ਕਿ ਸਾਨੂੰ ਸਰੀਰ ‘ਤੇ ਸਿੱਖ ਧਾਰਮਿਕ ਚਿੰਨ੍ਹ…
ਮਲੋਟ ਦੇ ਇੰਦਰਾ ਰੋਡ ‘ਤੇ ਤੇਜ਼ਧਾਰ ਕਾਪੇ ਤੇ ਕਿਰਪਾਨਾਂ ਨਾਲ ਲੈਸ ਹੋ ਕੇ ਆਏ ਦਰਜਨ ਦੇ ਕਰੀਬ ਨਸ਼ੇੜੀ ਤੇ ਲੋਫਰਾਂ ਨੇ ਗੈਸ ਚੁੱਲ੍ਹੇ ਰਿਪੇਅਰ ਦਾ ਕੰਮ ਕਰਨ ਵਾਲੇ ਬੱਗੀ ਨਾਮ ਦੇ ਇਕ ਦੁਕਾਨਦਾਰ ‘ਤੇ ਤੇਜ਼ਧਾਰ ਹਥਿਆਰ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਦੁਕਾਨਦਾਰ ਦਾ ਅੱਧਾ ਹੱਥ ਲਮਕਣ ਲਾ ਦਿੱਤਾ ਜਿਸਨੂੰ ਤੁਰੰਤ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿਸ ਉਪਰੰਤ ਰੋਸ ‘ਚ ਆਏ ਬਜ਼ਾਰ ਦੇ ਸਮੂਹ ਦੁਕਾਨਦਾਰਾਂ ਵੱਲੋਂ ਆਪੋ-ਆਪਣੀਆਂ ਦੁਕਾਨਾਂ ਬੰਦ ਕਰਕੇ ਰੋਸ ਦਾ ਪ੍ਰਗਟਾਵਾ ਕੀਤਾ। ਘਟਨਾ ਸਥਾਨ ‘ਤੇ ਮੌਜੂਦ ਦੁਕਾਨਦਾਰਾਂ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਸਕੂਲਾਂ ਦੇ ਬਾਹਰ ਹਰਲ-ਹਰਲ ਕਰਦੇ ਫਿਰਦੇ ਕਾਪੇ ਕਿਰਪਾਨਾਂ…
ਸ਼ਹੀਦੀ ਕਰਤਾਰ ਸਿੰਘ ਸਰਾਭਾ ਦੇ 107ਵੇਂ ਸ਼ਹੀਦੀ ਦਿਵਸ ਮੌਕੇ ਉਨ੍ਹਾਂ ਦੇ ਜੱਦੀ ਪਿੰਡ ‘ਚ ਕਰਵਾਏ ਗਏ ਸਮਾਗਮ ‘ਚ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਹਾਨ ਗ਼ਦਰੀ ਸੂਰਬੀਰ ਕਰਤਾਰ ਸਿੰਘ ਸਰਾਭਾ ਸਮੇਤ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਲਾਲਾ ਲਾਜਪਤ ਰਾਏ ਤੇ ਹੋਰ ਸ਼ਹੀਦਾਂ ਨੂੰ ‘ਭਾਰਤ ਰਤਨ’ ਨਾਲ ਸਨਮਾਨਿਤ ਕਰਨ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਇਸ ਪੁਰਸਕਾਰ ਦੀ ਸ਼ੋਭਾ ਹੋਰ ਵਧੇਗੀ। ਮੁੱਖ ਮੰਤਰੀ ਨੇ ਕਿਹਾ ਕਿ ਕਰਤਾਰ ਸਿੰਘ ਸਰਾਭਾ ਨੂੰ ਕੌਮੀ ਸ਼ਹੀਦ ਦਾ ਦਰਜਾ ਦਿਵਾਉਣ ਲਈ ਮਾਮਲਾ ਕੇਂਦਰ ਸਰਕਾਰ ਕੋਲ ਉਠਾਇਆ ਜਾਵੇਗਾ। ਹਲਵਾਰਾ ਕੌਮਾਂਤਰੀ ਏਅਰਪੋਰਟ…
ਪੁਲੀਸ ਦੀ ਡਿਊਟੀ ਹਰ ਤਰ੍ਹਾਂ ਦਾ ਜੁਰਮ ਤੇ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਰੋਕਣਾ ਅਤੇ ਅਜੋਕੇ ਸਮੇਂ ‘ਚ ਵੱਡੀ ਸਮੱਸਿਆ ਨਸ਼ਿਆਂ ਨੂੰ ਰੋਕਣ ਦੀ ਹੁੰਦੀ ਹੈ। ਇਸ ਸਮੇਂ ਨਾ ਤਾਂ ਕਤਲਾਂ ਦਾ ਸਿਲਸਿਲਾ ਸੂਬੇ ‘ਚ ਰੁਕ ਰਿਹਾ ਹੈ ਅਤੇ ਨਾ ਹੀ ਹੋਰ ਜੁਰਮ ਦੀਆਂ ਘਟਨਾਵਾਂ ਰੁਕੀਆਂ ਹਨ। ਇਥੋਂ ਤੱਕ ਕਿ ਨਸ਼ਾ ਵੀ ਪਹਿਲਾਂ ਦੇ ਮੁਕਾਬਲੇ ਵਧੇਰੇ ਚੱਲ ਪਿਆ ਹੈ। ਪੰਜਾਬ ਪੁਲੀਸ ਨੇ ਪੂਰੇ ਸੂਬੇ ‘ਚ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਦੇ ਮੰਤਵ ਨਾਲ ਤਲਾਸ਼ੀ ਮੁਹਿੰਮ ਚਲਾਈ। ਅਮਨ-ਕਾਨੂੰਨ ਦੀ ਵਿਵਸਥਾ ‘ਤੇ ਉੱਠ ਰਹੀਆਂ ਉਂਗਲਾਂ ਦੇ ਮੱਦੇਨਜ਼ਰ ਪੰਜਾਬ ਪੁਲੀਸ ਨੇ ਇਸ ਤਲਾਸ਼ੀ ਮੁਹਿੰਮ ਜ਼ਰੀਏ ਸਮਾਜ ਵਿਰੋਧੀ ਅਨਸਰਾਂ ਨੂੰ ਸੁਨੇਹਾ…
ਫਰੀਦਕੋਟ ਦੀ ਅਦਾਲਤ ‘ਚ ਚੱਲਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ‘ਚ ਸੁਣਵਾਈ 7 ਦਸੰਬਰ ਤੱਕ ਟਲ ਗਈ ਹੈ। ਬੇਅਦਬੀ ਦੇ ਦੋਸ਼ਾਂ ‘ਚ ਘਿਰੇ ਪੰਜ ਡੇਰਾ ਪ੍ਰੇਮੀ ਸੁਰੱਖਿਆ ਕਾਰਨਾਂ ਕਰਕੇ ਅਦਾਲਤ ‘ਚ ਪੇਸ਼ ਨਹੀਂ ਹੋਏ। ਚੀਫ ਜੁਡੀਸ਼ਲ ਮੈਜਿਸਟਰੇਟ ਮੋਨਿਕਾ ਲਾਂਬਾ ਨੇ ਉਕਤ ਡੇਰਾ ਪ੍ਰੇਮੀਆਂ ਨੂੰ ਅੱਜ ਵਾਸਤੇ ਨਿੱਜੀ ਪੇਸ਼ੀ ਤੋਂ ਛੋਟ ਦੇ ਕੇ ਇਸ ਮਾਮਲੇ ਦੀ ਸੁਣਵਾਈ 7 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਬੇਅਦਬੀ ਦੇ ਦੋਸ਼ਾਂ ‘ਚ ਘਿਰੇ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਛੇ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਦੂਜੇ ਪਾਸੇ ਸੁਨਾਰੀਆ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਵੀ ਅਦਾਲਤ ਨੂੰ…
ਪੰਜਾਬ ‘ਚ ਨਵੀਂ ਬਣੀ ਆਮ ਆਦਮੀ ਪਾਰਟੀ ਸਰਕਾਰ ਦੇ ਰਾਜ ‘ਚ ਨਾਇਬ ਤਹਿਸੀਲਦਾਰਾਂ ਦੀ ਭਰਤੀ ਮਾਮਲੇ ‘ਚ ਘੁਟਾਲਾ ਸਾਹਮਣੇ ਆਇਆ ਹੈ। ਨਤੀਜੇ ਤੋਂ ਤੁਰੰਤ ਬਾਅਦ ਚਰਚਾ ‘ਚ ਆਇਆ ਨਾਇਬ ਤਹਿਸੀਲਦਾਰਾਂ ਦੀ ਭਰਤੀ ਦੇ ਘੁਟਾਲੇ ਦਾ ਮਾਮਲਾ ਜੋ ਪਤਾ ਲੱਗਾ ਉਸ ਮੁਤਾਬਕ ਪੇਪਰ ਲੀਕ ਕਰ ਕੇ ਨਕਲ ਕਰਵਾਉਣ ਤੇ ਨਕਲ ਲਈ ਆਧੁਨਿਕ ਤਕਨੀਕ ਦੀ ਵਰਤੋਂ ਸਾਹਮਣੇ ਆਈ ਹੈ। ਇਸ ਲਈ ਵਾਇਰਲੈੱਸ ਕੈਮਰਿਆਂ ਤੇ ਮੋਬਾਈਲ ਫੋਨ ਦੇ ਸਿਮ ਕਾਰਡ ਦੇ ਅਕਾਰ ਦੀ ‘ਜੀ.ਐਸ.ਐਮ’ ਨਾਮਕ ਡਿਵਾਈਸ ਮੁੱਖ ਰੂਪ ‘ਚ ਵਰਤੀ ਗਈ ਦੱਸੀ ਜਾ ਰਹੀ ਹੈ। ਪਟਿਆਲਾ ਦੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ, ਐੱਸ.ਐੱਸ.ਪੀ. ਵਰੁਣ ਸ਼ਰਮਾ ਤੇ ਹੋਰ ਪੁਲੀਸ ਅਧਿਕਾਰੀਆਂ ਨੇ ਇਸ ਬਾਰੇ ਮੀਡੀਆ ਨੂੰ…
ਸ਼੍ਰੋਮਣੀ ਕਮੇਟੀ ਨੇ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਨੂੰ ਇਕ ਪੱਤਰ ਲਿਖ ਕੇ ਆਰ.ਐੱਸ.ਐੱਸ. ਅਤੇ ਭਾਜਪਾ ਵੱਲੋਂ ਸਿੱਖ ਮਸਲਿਆਂ ‘ਚ ਕੀਤੀ ਜਾ ਰਹੀ ਬੇਲੋੜੀ ਦਖਲਅੰਦਾਜ਼ੀ ਬੰਦ ਕਰਨ ਲਈ ਕਿਹਾ ਹੈ। ਸ਼੍ਰੋਮਣੀ ਕਮੇਟੀ ਦੇ ਸਥਾਪਨਾ ਦਿਵਸ ਮੌਕੇ ਲਿਖੇ ਇਸ ਪੱਤਰ ‘ਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਸਖਤ ਸ਼ਬਦਾਂ ‘ਚ ਕਿਹਾ ਕਿ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ‘ਚ ਆਈ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਲਈ ਆਰੰਭੇ ਗਏ ਸੰਘਰਸ਼ ਨੇ ਦੇਸ਼ ਦੀ ਆਜ਼ਾਦੀ ਦੇ ਘੋਲ ਦਾ ਮੁੱਢ ਬੰਨ੍ਹਿਆ ਸੀ, ਪਰ ਦੁੱਖ ਦੀ ਗੱਲ ਹੈ ਕਿ ਮੌਜੂਦਾ ਸਮੇਂ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਅਤੇ ਭਾਜਪਾ ਆਗੂਆਂ ਵੱਲੋਂ ਸ਼੍ਰੋਮਣੀ ਕਮੇਟੀ ਦੇ…
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਤੀਜੀ ਵਾਰ ਵ੍ਹਾਈਟ ਹਾਊਸ ਲਈ ਚੋਣ ਲੜਨਗੇ। ਉਨ੍ਹਾਂ ਨੇ ਮੱਧਕਾਲੀ ਚੋਣਾਂ ‘ਚ ਰਿਪਬਲਿਕਨ ਪਾਰਟੀ ਦੇ ਮਾੜੇ ਪ੍ਰਦਰਸ਼ਨ ਅਤੇ ਮਾਰ-ਏ-ਲਾਗੋ ਕਲੱਬ ਸਮੇਤ ਹੋਰ ਮਾਮਲਿਆਂ ‘ਚ ਆਪਣੇ ਵਿਰੁੱਧ ਚੱਲ ਰਹੀ ਕਾਨੂੰਨੀ ਜਾਂਚ ਦੇ ਵਿਚਕਾਰ ਇਹ ਐਲਾਨ ਕੀਤਾ। ਹਾਲਾਂਕਿ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹੋਈਆਂ ਹਨ ਕਿ ਕੀ ਰਿਪਬਲਿਕਨ ਪਾਰਟੀ 2020 ਦੀਆਂ ਰਾਸ਼ਟਰਪਤੀ ਚੋਣਾਂ ‘ਚ ਆਪਣੀ ਹਾਰ ਮੰਨਣ ਤੋਂ ਇਨਕਾਰ ਕਰਨ ਵਾਲੇ ਟਰੰਪ ਨੂੰ ਆਪਣਾ ਉਮੀਦਵਾਰ ਮੰਨੇਗੀ ਜਾਂ ਨਹੀਂ। ਟਰੰਪ ਦਾ ਕਹਿਣਾ ਹੈ ਕਿ ਚੀਨ ਅਤੇ ਰੂਸੀ ਨੇਤਾਵਾਂ ਨੇ ਮੇਰਾ ਸਨਮਾਨ ਕੀਤਾ ਹੈ। ਰੂਸ ਅਤੇ ਚੀਨ ਪਹਿਲਾਂ ਅਮਰੀਕਾ ਦਾ…
ਯੂ.ਐੱਸ. ਦੇ ਇਕ ਫੈਡਰਲ ਜੱਜ ਨੇ ਬਾਇਡੇਨ ਪ੍ਰਸ਼ਾਸਨ ਨੂੰ ਟਰੰਪ-ਯੁੱਗ ਦੀਆਂ ਸ਼ਰਨ ਪਾਬੰਦੀਆਂ ਨੂੰ ਹਟਾਉਣ ਦਾ ਹੁਕਮ ਦਿੱਤਾ ਜੋ ਕੋਵਿਡ-19 ਦੀ ਸ਼ੁਰੂਆਤ ਤੋਂ ਹੀ ਸਰਹੱਦੀ ਲਾਗੂ ਕਰਨ ਦਾ ਆਧਾਰ ਰਹੀਆਂ ਹਨ। ਅਮਰੀਕਨ ਜ਼ਿਲ੍ਹਾ ਜੱਜ ਐਮੇਟ ਸੁਲੀਵਨ ਨੇ ਵਾਸ਼ਿੰਗਟਨ ‘ਚ ਪਾਬੰਦੀ ਨੂੰ ‘ਮਨਮਾਨੀ’ ਕਹਿੰਦੇ ਹੋਏ ਫ਼ੈਸਲਾ ਸੁਣਾਇਆ ਕਿ ਪਰਿਵਾਰਾਂ ਅਤੇ ਇਕੱਲੇ ਬਾਲਗਾਂ ਲਈ ਇਨ੍ਹਾਂ ਨੂੰ ਲਾਗੂ ਕਰਨਾ ਤੁਰੰਤ ਖ਼ਤਮ ਹੋਣਾ ਚਾਹੀਦਾ ਹੈ। ਪ੍ਰਸ਼ਾਸਨ ਨੇ ਇਕੱਲੇ ਯਾਤਰਾ ਕਰਨ ਵਾਲੇ ਬੱਚਿਆਂ ‘ਤੇ ਇਸ ਨੂੰ ਲਾਗੂ ਨਹੀਂ ਕੀਤਾ ਹੈ। ਕੁਝ ਘੰਟਿਆਂ ਦੇ ਅੰਦਰ ਨਿਆਂ ਵਿਭਾਗ ਨੇ ਜੱਜ ਦੇ ਹੁਕਮ ਨੂੰ 21 ਦਸੰਬਰ ਨੂੰ ਲਾਗੂ ਕਰਨ ਲਈ ਕਿਹਾ ਅਤੇ ਇਸ ਨੂੰ ਤਿਆਰ ਕਰਨ ਲਈ ਪੰਜ…
ਆਗਾਮੀ ਆਸਟਰੇਲੀਆ ਦੌਰੇ ਲਈ ਹਾਕੀ ਇੰਡੀਆ ਨੇ 23 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਤਹਿਤ ਤਜਰਬੇਕਾਰ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਭਾਰਤੀ ਟੀਮ ਦੀ ਅਗਵਾਈ ਕਰੇਗਾ। ਭਾਰਤੀ ਟੀਮ ਐਡੀਲੇਡ ‘ਚ 26 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਦੌਰੇ ‘ਚ ਪੰਜ ਮੈਚ ਖੇਡੇਗੀ। ਇਹ ਦੌਰਾ ਅਗਲੇ ਸਾਲ ਹੋਣ ਵਾਲੇ ਵਰਲਡ ਕੱਪ ਦੀ ਤਿਆਰੀ ਲਈ ਇੰਡੀਆ ਵਾਸਤੇ ਅਹਿਮ ਹੋਵੇਗਾ। ਐੱਫ.ਆਈ.ਐੱਚ. ਵਰਲਡ ਕੱਪ 13 ਤੋਂ 29 ਜਨਵਰੀ ਤੱਕ ਭੁਬਨੇਸ਼ਵਰ ਅਤੇ ਰੁੜਕੇਲਾ ‘ਚ ਖੇਡਿਆ ਜਾਵੇਗਾ। ਅਮਿਤ ਰੋਹੀਦਾਸ ਨੂੰ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਭਾਰਤੀ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ ਕਿ ਆਸਟਰੇਲੀਆ ਹਾਕੀ ਵਿਸ਼ਵ ਕੱਪ 2023 ਦੇ ਮੁੱਖ ਦਾਅਵੇਦਾਰਾਂ…