Author: editor
ਸੰਯੁਕਤ ਰਾਜ ਨੇ 3.4 ਮਿਲੀਅਨ ਅਮਰੀਕਨ ਡਾਲਰ ਮੁੱਲ ਦੀਆਂ 192 ਚੋਰੀ ਹੋਈਆਂ ਪੁਰਾਤਨ ਵਸਤਾਂ ਪਾਕਿਸਤਾਨ ਨੂੰ ਵਾਪਸ ਕਰ ਦਿੱਤੀਆਂ ਹਨ। ਨਿਊਯਾਰਕ ‘ਚ ਮੈਨਹਟਨ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ। ਐੱਮ.ਡੀ.ਏ. ਦਫਤਰ ਨੇ ਇਕ ਬਿਆਨ ‘ਚ ਕਿਹਾ ਕਿ ‘ਮੈਨਹਟਨ ਦੇ ਜ਼ਿਲ੍ਹਾ ਅਟਾਰਨੀ ਐਲਵਿਨ ਐਲ. ਬ੍ਰੈਗ ਜੂਨੀਅਰ ਨੇ ਪਾਕਿਸਤਾਨ ਦੇ ਲੋਕਾਂ ਨੂੰ ਲਗਭਗ 3.4 ਮਿਲੀਅਨ ਅਮਰੀਕੀ ਡਾਲਰ ਮੁੱਲ ਦੀਆਂ 192 ਪੁਰਾਤਨ ਵਸਤਾਂ ਵਾਪਸ ਕਰਨ ਦਾ ਐਲਾਨ ਕੀਤਾ। ਤਸਕਰ ਸੁਭਾਸ਼ ਕਪੂਰ ਦੇ ਦਫ਼ਤਰ ਦੀ ਜਾਂਚ ਦੇ ਤਹਿਤ 187 ਪੁਰਾਤਨ ਵਸਤਾਂ ਜ਼ਬਤ ਕੀਤੀਆਂ ਗਈਆਂ ਸਨ, ਜਦੋਂ ਕਿ ਬਾਕੀ ਬਚੀਆਂ ਹੋਰ ਚੱਲ ਰਹੇ ਅਪਰਾਧਿਕ ਜਾਂਚਾਂ ਦੇ ਅਨੁਸਾਰ ਬਰਾਮਦ ਕੀਤੀਆਂ ਗਈਆਂ। ਅੱਜ ਵਾਪਸ ਕੀਤੀਆਂ…
ਬ੍ਰਿਟੇਨ ਦੇ ਹਾਈ ਕੋਰਟ ਦੇ ਇਕ ਜੱਜ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਉਸਦੇ ਜਵਾਈ ਇਮਰਾਨ ਅਲੀ ਯੂਸੁਫ ਨੂੰ ਮੇਲ ਆਨ ਸੰਡੇ ਦੇ ਪ੍ਰਕਾਸ਼ਨ ਦੇ ਖ਼ਿਲਾਫ਼ ਦਾਇਰ ਮਾਣਹਾਨੀ ਦੇ ਮੁਕੱਦਮੇ ‘ਚ ਜਵਾਬ ਦਾਖ਼ਲ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਬਚਾਅ ਪੱਖ ਨੂੰ ਖਰਚੇ ਵਜੋਂ 30,000 ਪੌਂਡ ਅਦਾ ਕਰਨ ਦਾ ਵੀ ਹੁਕਮ ਦਿੱਤਾ ਹੈ। 2019 ‘ਚ ਅਖ਼ਬਾਰ ਨੇ ਇਕ ਲੇਖ ਪ੍ਰਕਾਸ਼ਿਤ ਕੀਤਾ ਸੀ ਜਿਸ ‘ਚ ਦੋਸ਼ ਲਗਾਇਆ ਗਿਆ ਸੀ ਕਿ ਸ਼ਾਹਬਾਜ਼ ਸ਼ਰੀਫ ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਰਹਿਣ ਦੌਰਾਨ ਬ੍ਰਿਟੇਨ ਸਰਕਾਰ ਦੀ ਸਹਾਇਤਾ ਰਕਮ ਦੀ ਚੋਰੀ ਕੀਤੀ ਸੀ। ਸ਼ਰੀਫ ਨੇ ਇਸ ਦੋਸ਼…
ਸੁਪਰੀਮ ਕੋਰਟ ਵੱਲੋਂ ਰਿਹਾਅ ਕੀਤੇ ਗਏ ਰਾਜੀਵ ਗਾਂਧੀ ਹੱਤਿਆ ਕੇਸ ਦੇ ਪੰਜ ਦੋਸ਼ੀ ਜੇਲ੍ਹ ਵਿਚੋਂ ਬਾਹਰ ਆ ਗਏ ਹਨ। ਜੇਲ੍ਹ ਤੋਂ ਰਿਹਾਅ ਹੋਣ ਵਾਲਿਆਂ ‘ਚ ਨਲਿਨੀ ਸ੍ਰੀਹਰਨ, ਉਸ ਦਾ ਪਤੀ ਤੇ ਤਿੰਨ ਹੋਰ ਦੋਸ਼ੀ ਸ਼ਾਮਲ ਹਨ। ਵੈਲੂਰ ਦੀ ਵਿਸ਼ੇਸ਼ ਮਹਿਲਾ ਜੇਲ੍ਹ ਤੋਂ ਰਿਹਾਅ ਹੋਣ ਤੋਂ ਤੁਰੰਤ ਬਾਅਦ ਨਲਿਨੀ ਉਥੋਂ ਦੀ ਕੇਂਦਰੀ ਜੇਲ੍ਹ ਗਈ ਜਿੱਥੇ ਉਸ ਦਾ ਪਤੀ ਵੀ। ਸ੍ਰੀਹਰਨ ਉਰਫ਼ ਮੁਰੂਗਨ ਕੈਦ ਸੀ। ਮੁਰੂਗਨ ਵੀ ਰਿਹਾਅ ਹੋ ਗਿਆ ਤੇ ਦੋਵੇਂ ਇਕ-ਦੂਜੇ ਨੂੰ ਦੇਖ ਕੇ ਭਾਵੁਕ ਹੋ ਗਏ। ਮੁਰੂਗਨ ਤੇ ਸੰਤਨ ਜੋ ਕਿ ਸ੍ਰੀਲੰਕਾ ਦੇ ਨਾਗਰਿਕ ਹਨ, ਨੂੰ ਰਿਹਾਈ ਤੋਂ ਬਾਅਦ ਪੁਲੀਸ ਵਾਹਨ ‘ਚ ਤਿਰੂਚਰਾਪੱਲੀ ਦੇ ਸ਼ਰਨਾਰਥੀ ਕੈਂਪ ‘ਚ ਲਿਜਾਇਆ ਗਿਆ।…
ਗਾਇਕ ਸਿੱਧੂ ਮੂਸੇਵਾਲਾ ਤੋਂ ਲੈ ਕੇ ਬੀਤੇ ਦਿਨ ਕੋਟਕਪੂਰਾ ‘ਚ ਕਤਲ ਕੀਤੇ ਗਏ ਡੇਰਾ ਪ੍ਰੇਮੀ ਪਰਦੀਪ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਵਿਦੇਸ਼ ‘ਚ ਬੈਠੈ ਗੈਂਗਸਟਰ ਗੋਲਡੀ ਬਰਾੜ ਨੇ ਹੁਣ ਵਿਵਾਦਤ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੂੰ ਮਾਰਨ ਦੀ ਧਮਕੀ ਦਿੱਤੀ ਹੈ। ਖ਼ਤਰਨਾਕ ਗੈਂਗਸਟਰ ਗੋਲਡੀ ਬਰਾੜ ਵੱਲੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਕੋਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਮਗਰੋਂ ਪੁਲੀਸ ਨੇ ਮੰਡ ਨੂੰ ਸੁਰੱਖਿਆ ਦੇ ਲਿਹਾਜ਼ ਤੋਂ ਨਜ਼ਰਬੰਦ ਕਰ ਦਿੱਤਾ ਹੈ। ਦਰਅਸਲ ਗੋਲਡੀ ਬਰਾੜ ਦੇ ਨਾਮ ਤੋਂ ਲਗਾਤਾਰ ਮੰਡ ਨੂੰ ਧਮਕੀਆਂ ਮਿਲ ਰਹੀਆਂ ਹਨ। ਮੰਡ ਨੇ ਇਨ੍ਹਾਂ ਧਮਕੀਆਂ ਬਾਰੇ ਪੁਲੀਸ ਪ੍ਰਸ਼ਾਸਨ ਨੂੰ ਵੀ ਜਾਣਕਾਰੀ…
ਅਮਰੀਕਾ ਦੇ ਬੇਕਰਜ਼ਫੀਲਡ ਦੀ ਡਾਕਟਰ ਜਸਮੀਤ ਕੌਰ ਬੈਂਸ ਕੈਲੀਫੋਰਨੀਆ ਅਸੈਂਬਲੀ ਲਈ ਚੁਣੀ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਸਿੱਖ ਔਰਤ ਬਣ ਗਈ ਹੈ। ਕੇਰਨ ਕਾਊਂਟੀ ‘ਚ 35ਵੇਂ ਅਸੈਂਬਲੀ ਜ਼ਿਲ੍ਹੇ ਲਈ ਡੈਮੋਕਰੈਟ ਬਨਾਮ ਡੈਮੋਕਰੈਟ ਦੀ ਦੌੜ ‘ਚ ਬੈਂਸ ਨੇ ਆਪਣੀ ਵਿਰੋਧੀ ਲੈਟੀਸੀਆ ਪੇਰੇਜ਼ ਨੂੰ ਹਰਾਇਆ। ਚੋਣ ਨਤੀਜਿਆਂ ਅਨੁਸਾਰ ਬੈਂਸ ਨੇ ਬੁੱਧਵਾਰ ਨੂੰ 10,827 (58.9 ਫੀਸਦੀ) ਅਤੇ ਪੇਰੇਜ਼ ਨੇ 7,555 (41.1 ਫੀਸਦੀ) ਵੋਟਾਂ ਹਾਸਲ ਕੀਤੀਆਂ। ਜ਼ਿਕਰਯੋਗ ਹੈ ਕਿ ਬੈਂਸ ਬੇਕਰਜ਼ਫੀਲਡ ਰਿਕਵਰੀ ਸਰਵਿਸਿਜ਼ ‘ਚ ਮੈਡੀਕਲ ਡਾਇਰੈਕਟਰ ਹੈ। ਆਪਣੇ ਚੋਣ ਪ੍ਰਚਾਰ ਦੌਰਾਨ ਉਸ ਨੇ ਸਿਹਤ ਸੰਭਾਲ, ਬੇਘਰਾਂ ਨੂੰ ਘਰ ਦੇਣ, ਪਾਣੀ ਨਾਲ ਸਬੰਧਤ ਬੁਨਿਆਦੀ ਢਾਂਚਿਆਂ ਅਤੇ ਹਵਾ ਦੀ ਗੁਣਵੱਤਾ ਸੁਧਾਰਨ ਵਰਗੇ ਮੁੱਦੇ ਚੁੱਕੇ ਸਨ।…
ਕਾਂਗਰਸ ਸਰਕਾਰ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦੇ ਹੋਏ ਅਤੇ ਉਸ ਮਗਰੋਂ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਸਮੇਂ ਰੇਤੇ ਦਾ ਵੱਡਾ ਕਾਰੋਬਾਰ ਕਰਨ ਵਾਲੇ ਠੇਕੇਦਾਰ ਰਾਕੇਸ਼ ਚੌਧਰੀ ਨੂੰ ਰੋਪੜ ਪੁਲੀਸ ਨੇ ਗ਼ੈਰਕਾਨੂੰਨੀ ਮਾਈਨਿੰਗ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਸਰਕਾਰ ਨੇ ਇਹ ਕਾਰਵਾਈ ਕਰਕੇ ਮਾਈਨਿੰਗ ਮਾਫ਼ੀਆ ਨੂੰ ਸਖ਼ਤ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਰਾਕੇਸ਼ ਚੌਧਰੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲੀਸ ਨੇ ਖਣਨ ਠੇਕੇਦਾਰ ਦੇ ਗਿਆਨੀ ਜ਼ੈਲ ਸਿੰਘ ਨਗਰ ਰੂਪਨਗਰ ‘ਚ ਸਥਿਤ ਦਫਤਰ ਤੋਂ ਕੰਪਿਊਟਰ, ਲੈਪਟਾਪ, ਰਸੀਦਾਂ ਤੇ ਹੋਰ ਬਹੁਤ ਸਾਰੀ ਸਮੱਗਰੀ ਕਬਜ਼ੇ ਵਿੱਚ ਲਈ ਹੈ। ਮਾਈਨਿੰਗ ਵਿਭਾਗ ਨੰਗਲ ਦੇ ਐੱਸ.ਡੀ.ਓ. ਨੇ ਰੋਪੜ ਪੁਲੀਸ ਨੂੰ…
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ‘ਚ ਨਾਮਜ਼ਦ ਪਰਦੀਪ ਸਿੰਘ ਨੂੰ ਕੋਟਕਪੂਰਾ ‘ਚ ਕਤਲ ਕਰਨ ਵਾਲੇ ਛੇ ਮੁਲਜ਼ਮਾਂ ‘ਚੋਂ ਤਿੰਨ ਜਣਿਆਂ ਨੂੰ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਤਿੰਨੋਂ ਜਣੇ ਪਟਿਆਲਾ ਨੇੜਲੇ ਪਿੰਡ ਦੁਘਾਟ ‘ਚ ਲੁਕੇ ਹੋਏ ਸਨ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਇਹ ਤਿੰਨੋਂ ਜਣੇ ਹਰਿਆਣਾ ਨਾਲ ਸਬੰਧਤ ਹਨ। ਪਟਿਆਲਾ ਦੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਨੇ ਪਿੰਡ ਦੁਘਾਟ ‘ਚ ਹੋਈਆਂ ਇਨ੍ਹਾਂ ਗ੍ਰਿਫ਼ਤਾਰੀਆਂ ਦੀ ਪੁਸ਼ਟੀ ਕੀਤੀ ਹੈ। ਪਟਿਆਲਾ ਪੁਲੀਸ ਭਾਵੇਂ ਇਸ ਮਾਮਲੇ ‘ਤੇ ਖੁੱਲ੍ਹ ਕੇ ਬੋਲਣ ਤੋਂ ਗੁਰੇਜ਼ ਹੀ ਕਰ ਰਹੀ ਹੈ, ਪਰ ਫਿਰ ਵੀ ਹਾਸਲ ਕੀਤੇ ਵੇਰਵਿਆਂ ਮੁਤਾਬਿਕ ਦੁਘਾਟ ‘ਚੋਂ ਫੜੇ ਗਏ ਇਨ੍ਹਾਂ…
ਰਾਜਪੁਰਾ ਦੀ ਸ਼ਿਵ ਮੰਦਿਰ ਕਲੋਨੀ ਦੇ ਵਸਨੀਕ ਪੱਤਰਕਾਰ ਰਮੇਸ਼ ਸ਼ਰਮਾ ਨੇ ਖ਼ੁਦਕੁਸ਼ੀ ਕਰ ਲਈ ਹੈ। ਉਸ ਦੀ ਜੇਬ੍ਹ ਵਿੱਚੋਂ ਮਿਲੇ ਖ਼ੁਦਕੁਸ਼ੀ ਨੋਟ ਦੇ ਆਧਾਰ ‘ਤੇ ਪੁਲੀਸ ਨੇ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਉਸ ਦੇ ਪੁੱਤਰ ਸਣੇ ਛੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਕਈ ਅਖ਼ਬਾਰਾਂ ਵਿੱਚ ਬਤੌਰ ਪੱਤਰਕਾਰ ਕੰਮ ਕਰ ਚੁੱਕਿਆ ਰਮੇਸ਼ ਸ਼ਰਮਾ ਹੁਣ ਯੂਟਿਊਬ ਚੈਨਲ ‘ਨਿਊਜ਼ ਜੰਕਸ਼ਨ ਪੰਜਾਬ’ ਵਿੱਚ ਕਾਰਜਸ਼ੀਲ ਸੀ। ਸਵੇਰ ਵੇਲੇ ਉਸ ਦੀ ਲਾਸ਼ ਟਾਊਨ ਦੇ ਸ਼ਿਵਾਜੀ ਪਾਰਕ ‘ਚ ਮਿਲੀ ਜਿਸ ਦੀ ਸੂਚਨਾ ਥਾਣਾ ਸਿਟੀ ਦੀ ਪੁਲੀਸ ਨੂੰ ਦਿੱਤੀ ਗਈ। ਉਸ ਦੀ ਜੇਬ੍ਹ ਵਿੱਚੋਂ ਮਿਲੇ ਖੁਦਕੁਸ਼ੀ ਨੋਟ ਵਿੱਚ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ…
ਖੂਨ ਦੇ ਰਿਸ਼ਤੇ ਕਿਵੇਂ ਪਾਣੀ ਹੁੰਦੇ ਜਾ ਰਹੇ ਹਨ, ਇਸ ਦੀ ਤਾਜ਼ਾ ਮਿਸਾਲ ਅਬੋਹਰ ਨੇੜਲੇ ਪਿੰਡ ਬਹਾਵਲਵਾਸੀ ‘ਚ ਦੇਖਣ ਨੂੰ ਮਿਲੀ। ਇਥੇ ਇਕ ਔਰਤ ਨੇ ਆਪਣੇ ਪੁੱਤਰ ਨਾਲ ਰਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਤੇ ਉਸ ਦੀ ਲਾਸ਼ ਘਰ ਦੇ ਵਿਹੜੇ ‘ਚ ਟੋਆ ਪੁੱਟ ਕੇ ਦੱਬ ਦਿੱਤੀ। ਇਹ ਘਟਨਾ ਇਕ ਮਹੀਨਾ ਪਹਿਲਾਂ ਦੀ ਹੈ ਜਿਸ ਸਬੰਧੀ ਉਕਤ ਔਰਤ ਵੱਲੋਂ ਪੁਲੀਸ ਕੋਲ ਆਪਣੇ ਪਤੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਗਈ ਸੀ। ਪੁਲੀਸ ਦੀ ਪੁੱਛ-ਪੜਤਾਲ ਦੌਰਾਨ ਮੁਲਜ਼ਮ ਔਰਤ ਨੇ ਆਪਣੇ ਪਤੀ ਦੇ ਕਤਲ ਦੀ ਗੱਲ ਕਬੂਲ ਕੀਤੀ। ਉਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ‘ਤੇ ਪੁਲੀਸ ਨੇ ਲਾਸ਼…
ਨਾਈਜੀਰੀਆ ਦੇ ਉੱਤਰੀ-ਕੇਂਦਰੀ ਕੋਗੀ ਸੂਬੇ ‘ਚ ਇਕ ਪ੍ਰਮੁੱਖ ਸੜਕ ‘ਤੇ ਇਕ ਪੈਟਰੋਲ ਟੈਂਕਰ ਦੇ ਹਾਦਸਾਗ੍ਰਸਤ ਹੋਣ ਅਤੇ ਫਿਰ ਧਮਾਕਾ ਹੋਣ ਨਾਲ ਘੱਟ ਤੋਂ ਘੱਟ 12 ਲੋਕਾਂ ਦੀ ਮੌਤ ਹੋ ਗਈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਰਾਤ ਨੂੰ ਓਫੂ ਕੌਂਸਲ ਖੇਤਰ ਦੀ ਇਕ ਪ੍ਰਮੁੱਖ ਸੜਕ ‘ਤੇ ਟੈਂਕਰ ਦੀਆਂ ਬ੍ਰੇਕਾਂ ਫੇਲ ਹੋ ਗਈਆਂ। ਇਸ ਤੋਂ ਬਾਅਦ ਟੈਂਕਰ ਇਕ ਹੋਰ ਵਾਹਨ ਨਾਲ ਟਕਰਾ ਗਿਆ ਜਿਸ ਨਾਲ ਉਸ ‘ਚ ਅੱਗ ਲੱਗ ਗਈ। ਕੋਗੀ ਪੁਲੀਸ ਕਮਾਂਡ ਦੇ ਨਾਲ ਵਿਲੀਅਮ ਓਵੇ ਅਯਾ ਨੇ ਕਿਹਾ ਕਿ ਟੈਂਕਰ ਨੂੰ ਅੱਗ ਲੱਗ ਗਈ ਅਤੇ ਉਹ ਕਈ ਕਾਰਾਂ ਨੂੰ ਟੱਕਰ ਮਾਰਦਾ ਹੋਇਆ ਅੱਗੇ ਵਧਿਆ…