Author: editor
ਭਾਰਤੀ ਮੂਲ ਦੇ ਅਮਰੀਕਨ ਨਾਗਰਿਕ ਅਜੇ ਬੰਗਾ ਵਰਲਡ ਬੈਂਕ ਦੇ ਅਗਲੇ ਮੁਖੀ ਹੋਣਗੇ ਅਤੇ ਉਹ ਦੋ ਜੂਨ ਨੂੰ ਡੇਵਿਡ ਮਾਲਪਾਸ ਦੀ ਜਗ੍ਹਾ ਲੈਣਗੇ। ਵਰਲਡ ਬੈਂਕ ਨੇ ਬੋਰਡ ਵੱਲੋਂ ਵੋਟਿੰਗ ਰਾਹੀਂ ਅਜੇ ਬੰਗਾ ਦੀ ਚੋਣ ਤੋਂ ਬਾਅਦ ਜਾਰੀ ਬਿਆਨ ‘ਚ ਕਿਹਾ ਕਿ ਉਨ੍ਹਾਂ ਨੂੰ ਬੁੱਧਵਾਰ ਨੂੰ ਮੁਖੀ ਚੁਣਿਆ ਗਿਆ ਹੈ। 5 ਸਾਲ ਲਈ ਅਜੇ ਬੰਗਾ ਦੀ ਅਗਵਾਈ ਨੂੰ ਮਨਜ਼ੂਰੀ ਦੇਣ ਲਈ ਬੋਰਡ ਦੀ ਵੋਟਿੰਗ ਦੇ ਤੁਰੰਤ ਬਾਅਦ ਜਾਰੀ ਇਸ ਬਿਆਨ ‘ਚ ਸੰਗਠਨ ਨੇ ਕਿਹਾ, ‘ਵਰਲਡ ਬੈਂਕ ਸਮੂਹ ਅਜੇ ਬੰਗਾ ਦੇ ਨਾਲ ਕੰਮ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹ ਦੋ ਜੂਨ ਨੂੰ ਡੇਵਿਡ ਮਾਲਪਾਸ ਤੋਂ ਇਹ ਭੂਮਿਕਾ ਸੰਭਾਲਣਗੇ।’ ਮਾਸਟਰਕਾਰਡ ਇੰਕ ਦੇ…
ਇਕ ਨਾਬਾਲਗ ਮੁੰਡੇ ਵੱਲੋਂ ਸਰਬੀਆ ‘ਚ ਬੇਲਗ੍ਰੇਡ ਦੇ ਇਕ ਸਕੂਲ ‘ਚ ਕੀਤੀ ਫਾਇਰਿੰਗ ਕਰ ਦਿੱਤੀ ਜਿਸ ‘ਚ ਅੱਠ ਬੱਚੇ ਅਤੇ ਇਕ ਸੁਰੱਖਿਆ ਗਾਰਡ ਦੀ ਮੌਤ ਹੋ ਗਈ ਹੈ। ਸਰਬੀਆ ਪੁਲੀਸ ਨੇ ਇਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਬਿਆਨ ਅਨੁਸਾਰ ਪੁਲਸ ਨੂੰ ਸਵੇਰੇ 8:40 ਵਜੇ ਦੇ ਕਰੀਬ ਵਲਾਦਿਸਲਾਵ ਰਿਬਨੀਕਰ ਪ੍ਰਾਇਮਰੀ ਸਕੂਲ ‘ਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ। ਬਿਆਨ ਮੁਤਾਬਕ ਨਾਬਾਲਗ ਸ਼ੱਕੀ ਸੱਤਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਉਸ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਗੋਲੀਬਾਰੀ ‘ਚ ਇਕ ਅਧਿਆਪਕ ਅਤੇ ਛੇ ਬੱਚੇ ਵੀ ਜ਼ਖਮੀ ਹੋਏ ਹਨ, ਉਨ੍ਹਾਂ ਨੂੰ ਨੇੜਲੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ…
ਆਈ.ਪੀ.ਐੱਲ. ਦੇ ਇਕ ਹੋਰ ਮੈਚ ‘ਚ ਮੁੰਬਈ ਇੰਡੀਅਨਜ਼ ਦੀ ਟੀਮ ਪੰਜਾਬ ਨੂੰ 6 ਵਿਕਟਾਂ ਨਾਲ ਹਰਾ ਕੇ ਜੇਤੂ ਰਹੀ। ਪੰਜਾਬ ਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਜਿਤੇਸ਼ ਸ਼ਰਮਾ ਤੇ ਲਿਵਿੰਗਸਟਨ ਦੀਆਂ ਧਾਕੜ ਪਾਰੀਆਂ ਸਦਕਾ 215 ਦੌੜਾਂ ਦਾ ਵੱਡਾ ਟੀਚਾ ਦਿੱਤਾ ਸੀ ਜਿਸ ਨੂੰ ਮੁੰਬਈ ਨੇ ਇਸ਼ਾਨ ਕਿਸ਼ਨ ਤੇ ਸੂਰਿਆਕੁਮਾਰ ਯਾਦਵ ਦੀਆਂ ਤੂਫ਼ਾਨੀ ਪਾਰੀਆਂ ਸਦਕਾ 1 ਓਵਰ ਪਹਿਲਾਂ ਹੀ ਹਾਸਲ ਕਰ ਲਿਆ। ਮੁੰਬਈ ਇੰਡੀਅਨਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ ਸੀ। ਅਰਸ਼ਦ ਖ਼ਾਨ ਨੇ ਪਾਰੀ ਦੇ ਦੂਜੇ ਹੀ ਓਵਰ ‘ਚ ਪ੍ਰਭਸਿਮਰਨ ਨੂੰ ਆਊਟ ਕਰ ਕੇ ਆਪਣੀ ਟੀਮ ਨੂੰ ਚੰਗੀ ਸ਼ੁਰੂਆਤ ਦੁਆਈ। ਬਾਅਦ ‘ਚ ਕਪਤਾਨ ਸ਼ਿਖਰ ਧਵਨ (30) ਤੇ…
ਆਈ.ਪੀ.ਐੱਲ. ‘ਚ ਸਭ ਤੋਂ ਮੈਚ ਖੇਡਣ ਵਾਲੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਵੱਲੋਂ 2020 ‘ਚ ਇੰਟਰਨੈਸ਼ਨਲ ਕ੍ਰਿਕਟ ਦੇ ਸਾਰੇ ਫਾਰਮੈਟਸ ਤੋਂ ਸੰਨਿਆਸ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਤੋਂ ਉਹ ਸਿਰਫ਼ ਆਈ.ਪੀ.ਐੱਲ. ‘ਚ ਹੀ ਖੇਡਦੇ ਨਜ਼ਰ ਆ ਰਹੇ ਹਨ। ਪਰ ਦੂਜੇ ਪਾਸੇ 2020 ਤੋਂ ਹੀ ਉਨ੍ਹਾਂ ਦੇ ਆਈ.ਪੀ.ਐੱਲ. ਤੋਂ ਵੀ ਸੰਨਿਆਸ ਲੈਣ ਦੀਆਂ ਕਿਆਸਰਾਈਆਂ ਚੱਲ ਰਹੀਆਂ ਹਨ। ਆਈ.ਪੀ.ਐੱਲ. ਦੇ ਮੌਜੂਦਾ ਸੈਸ਼ਨ ਨੂੰ ਉਨ੍ਹਾਂ ਦਾ ਅਖ਼ੀਰਲਾ ਸੈਸ਼ਨ ਮੰਨਿਆ ਜਾ ਰਿਹਾ ਹੈ। ਹੁਣ ਇਸ ਵਿਚਾਲੇ ਧੋਨੀ ਦਾ ਬਿਆਨ ਸਾਹਮਣੇ ਆਇਆ ਹੈ। ਇੰਟਰਨੈਸ਼ਨਲ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈ ਚੁੱਕੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ…
ਲੰਬੇ ਇੰਤਜ਼ਾਰ ਅਤੇ ਸਖਤ ਮਿਹਨਤ ਤੋਂ ਬਾਅਦ ਇੰਡੀਆ ਦੇ ਜੰਮੂ-ਕਸ਼ਮੀਰ ‘ਚ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ‘ਚਨਾਬ ਰੇਲਵੇ ਬ੍ਰਿਜ’ ਬਣ ਕੇ ਤਿਆਰ ਹੋ ਗਿਆ ਹੈ। ਇਸ ਸਮੇਂ ਪੂਰੀ ਦੁਨੀਆ ਦੀਆਂ ਨਜ਼ਰਾਂ ਵਿਸ਼ਵ ਦੇ ਸਭ ਤੋਂ ਉੱਚੇ ਪੁਲ ਚਨਾਬ ਰੇਲਵੇ ਪੁਲ ‘ਤੇ ਟਿਕੀਆਂ ਹੋਈਆਂ ਹਨ। ਰੇਲ ਮੰਤਰਾਲੇ ਨੇ ਕਿਹਾ ਹੈ ਕਿ ਪੁਲ ਨੂੰ ਦਸੰਬਰ 2023 ਦੇ ਅੰਤ ਜਾਂ ਜਨਵਰੀ 2024 ਤੱਕ ਸੈਲਾਨੀਆਂ ਲਈ ਖੋਲ੍ਹ ਦਿੱਤਾ ਜਾਵੇਗਾ। ਇਸ ਪੁਲ ਦੀ ਖਾਸੀਅਤ ਇਹ ਨਹੀਂ ਹੈ ਕਿ ਇਹ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ਹੈ, ਸਗੋਂ ਇਸ ਇੰਜੀਨੀਅਰਿੰਗ ਦੇ ਚਮਤਕਾਰ ਨਾਲ ਜੁੜੇ ਕਈ ਦਿਲਚਸਪ ਤੱਥ ਹਨ। ਜੰਮੂ-ਕਸ਼ਮੀਰ ‘ਚ ਦੁਨੀਆ ਦੇ ਸਭ…
ਛੱਤੀਸਗੜ੍ਹ ਦੇ ਬਾਲੋਦ ਜ਼ਿਲ੍ਹੇ ‘ਚ ਇਕ ਸੜਕ ਹਾਦਸੇ ‘ਚ 5 ਔਰਤਾਂ ਅਤੇ 2 ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਪੁਰੂਰ ਥਾਣਾ ਖੇਤਰ ਦੇ ਅਧੀਨ ਜਗਤਰਾ ਪਿੰਡ ਨੇੜੇ ਇਕ ਬੋਲੈਰੋ ਗੱਡੀ ਅਤੇ ਇਕ ਟਰੱਕ ਵਿਚਾਲੇ ਹੋਈ ਟੱਕਰ ‘ਚ ਬੋਲੈਰੋ ‘ਚ ਸਵਾਰ 11 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ ‘ਚ 5 ਔਰਤਾਂ ਅਤੇ 2 ਬੱਚੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਧਮਤਰੀ ਜ਼ਿਲ੍ਹੇ ਦੇ ਸੋਰਮ-ਭਟਗਾਓਂ ਦੇ ਕੁਝ ਲੋਕ ਬੁੱਧਵਾਰ ਦੇਰ ਰਾਤ ਇਕ ਬੋਲੈਰੋ ਗੱਡੀ ‘ਚ ਵਿਆਹ ਸਮਾਰੋਹ ‘ਚ ਸ਼ਾਮਲ ਹੋਣ ਲਈ ਮਾਰਕਾਟੋਲਾ…
ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਮਾਮਲੇ ‘ਚ ਦੋਸ਼ੀ ਠਹਿਰਾਏ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ‘ਚ ਬਦਲਣ ਤੋਂ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਘਟਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ‘ਤੇ ਸਮਰੱਥ ਅਥਾਰਟੀ ਫ਼ੈਸਲਾ ਕਰੇਗੀ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਮਾਮਲੇ ‘ਚ ਸਜ਼ਾ ਕੱਟ ਰਹੇ ਬਲਵੰਤ ਸਿੰਘ ਰਾਜੋਆਣਾ ਨੂੰ ਲੈ ਕੇ ਸੁਪਰੀਮ ਕੋਰਟ ਨੇ ਅੱਜ ਇਹ ਵੱਡਾ ਫ਼ੈਸਲਾ ਸੁਣਾਇਆ। ਸੁਪਰੀਮ ਕੋਰਟ ਨੇ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ‘ਚ ਬਦਲਣ ਤੋਂ ਇਨਕਾਰ ਕਰ ਦਿੱਤਾ ਹੈ ਪਰ…
ਐਬਟਸਫੋਰਡ ਪੁਲੀਸ ਨੇ ਅਮਨ ਸੂਦ ਨਾਂ ਦੇ ਪੰਜਾਬੀ ਮੂਲ ਦੇ ਉਬਰ ਡਰਾਈਵਰ ‘ਤੇ ਹਮਲਾ ਕਰਨ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ਼ਲਤ ਮੋੜ ਲੈਣ ‘ਤੇ ਇਸ ਡਰਾਈਵਰ ਨਾਲ ਜ਼ੁਬਾਨੀ ਦੁਰਵਿਵਹਾਰ ਅਤੇ ਹਮਲਾ ਕਰਨ ਦੇ ਮਾਮਲੇ ‘ਚ ਪੁਲਸ ਨੇ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਐਬਟਸਫੋਰਡ ਪੁਲੀਸ ਨੇ ਕਿਹਾ ਕਿ 2019 ‘ਚ ਕੈਨੇਡਾ ਆਇਆ ਅਮਨ ਸੂਦ ਸ਼ੱਕੀ ਦੀਆਂ ਹਿੰਸਕ ਕਾਰਵਾਈਆਂ ਕਾਰਨ ਜ਼ਖ਼ਮੀ ਅਤੇ ਸਦਮੇ ‘ਚ ਹੈ। ਪੁਲੀਸ ਨੇ ਕਿਹਾ ਕਿ 18 ਅਪ੍ਰੈਲ ਨੂੰ ਸਵੇਰੇ 6:47 ਵਜੇ ਗਸ਼ਤ ਅਧਿਕਾਰੀਆਂ ਨੂੰ ਮੈਕਲਮ ਰੋਡ ‘ਤੇ ਇਕ ਉਬਰ ਡਰਾਈਵਰ ‘ਤੇ ਹਮਲੇ ਦੀ ਸੂਚਨਾ ਮਿਲੀ ਸੀ ਪਰ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਸ਼ੱਕੀ ਮੌਕੇ ਤੋਂ ਭੱਜ…
ਆਪਣੀ ਜ਼ਿੰਦਗੀ ਦੇ ਆਖਰੀ ਦਿਨ ਔਖੇ ਬਿਤਾਉਣ ਵਾਲੇ ਪ੍ਰਸਿੱਧ ਲੇਖਕ-ਨਿਰਦੇਸ਼ਕ ਬੂਟਾ ਸਿੰਘ ਸ਼ਾਦ ਦਾ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੀ ਤਹਿਸੀਲ ਏਲਨਾਬਾਦ ਦੇ ਪਿੰਡ ਕੁਮਥਲਾ ਵਿਖੇ ਰਾਤੀਂ ਇਕ ਵਜੇ ਦੇਹਾਂਤ ਹੋ ਗਿਆ। ਬੂਟਾ ਸਿੰਘ ਸ਼ਾਦ ਦਾ ਪੂਰਾ ਪਰਿਵਾਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਦਾਨ ਸਿੰਘ ਵਾਲਾ ਨੂੰ ਛੱਡ ਕੇ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਕੁਮਥਲਾ ‘ਚ ਰਹਿਣ ਲੱਗ ਪਿਆ ਸੀ। ਬੂਟਾ ਸਿੰਘ ਨੇ ਫਿਲਮ ਸਿਟੀ ਮੁੰਬਈ ‘ਚ ਰਹਿ ਕੇ ਕਈ ਫਿਲਮਾਂ ਬਣਾਈਆਂ ਅਤੇ ਉਨ੍ਹਾਂ ਦਾ ਨਿਰਦੇਸ਼ਨ ਕੀਤਾ। ਸ਼ੁਰੂ ‘ਚ ਪ੍ਰਕਾਸ਼ਿਤ ਹੋਈ ਉਨ੍ਹਾਂ ਦੀ ਮੋਰਨੀ ਕਹਾਣੀ ਬਹੁਤ ਮਸ਼ਹੂਰ ਹੋਈ ਜਿਸ ਕਾਰਨ ਉਨ੍ਹਾਂ ਨੂੰ ਬੂਟਾ ਸਿੰਘ ਸ਼ਾਦ ਮੋਰਨੀ ਵਾਲਾ ਦੇ ਨਾਮ ਨਾਲ ਵੀ…
ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਉਮੀਦਵਾਰ ਦੇ ਹੱਕ ‘ਚ ਰੋਡ ਸ਼ੋਅ ਕਰਨ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ‘ਤੇ ਜਵਾਬੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ, ਬਿਕਰਮ ਮਜੀਠੀਆ ਅਤੇ ਮਨਜਿੰਦਰ ਸਿੰਘ ਸਿਰਸਾ ਆਪਸ ‘ਚ ਸਲਾਹ ਕਰਕੇ ਗਲਤ ਬਿਆਨੀ ਕਰਦੇ ਹਨ। ਅਜਿਹਾ ਕਰਕੇ ਉਹ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਹਨ ਪਰ ਲੋਕ ਉਨ੍ਹਾਂ ਦੇ ਕਿਰਦਾਰਾਂ ਤੋਂ ਭਲੀਭਾਂਤ ਜਾਣੂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਸੂਬੇ ਦੇ ਇਕ ਮੰਤਰੀ ਖ਼ਿਲਾਫ਼ ਲਗਾਏ ਗਏ ਦੋਸ਼ ਬੇਬੁਨਿਆਦ ਹਨ। ਕੈਬਨਿਟ ਮੰਤਰੀ ਨੇ ਨਾ ਤਾਂ ਕੋਈ ਅਸਤੀਫ਼ਾ ਦਿੱਤਾ ਹੈ ਅਤੇ…