Author: editor
ਆਮ ਆਦਮੀ ਪਾਰਟੀ ਦੇ ਬਾਬਾ ਬਕਾਲਾ ਤੋਂ ਵਿਧਾਇਕ ਦਲਬੀਰ ਸਿੰਘ ਟੌਂਗ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹੀ ਅਦਾਲਤ ਨੇ ਭਗੌੜਾ ਐਲਾਨਿਆ ਸੀ ਅਤੇ ਜਾਇਦਾਦ ਕੁਰਕ ਕਰਨ ਦੇ ਹੁਕਮ ਦਿੱਤੇ ਸਨ। ਤਰਨ ਤਾਰਨ ਜ਼ਿਲ੍ਹੇ ‘ਚ ਦੋ ਸਾਲ ਪਹਿਲਾਂ ਵਾਪਰੇ ਜ਼ਹਿਰੀਲੀ ਸ਼ਰਾਬ ਮਾਮਲੇ ਦੇ ਸਬੰਧ ‘ਚ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਵਿਧਾਇਕਾਂ ਵੱਲੋਂ ਉਸ ਸਮੇਂ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਨੂੰ ਜਾਮ ਕਰਦੇ ਹੋਏ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਧਰਨਾਂ ਦਿੱਤਾ ਗਿਆ ਸੀ। ਇਸ ਬਾਬਤ ਪੁਲੀਸ ਵੱਲੋਂ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਦੋ ਮਾਮਲੇ ਦਰਜ ਕੀਤੇ ਸਨ। ਮਾਣਯੋਗ ਅਦਾਲਤ ‘ਚ ਚੱਲ ਰਹੇ ਕੇਸ ਦੌਰਾਨ ਗੈਰਹਾਜ਼ਰ ਹੋਣ ਦੇ ਸਬੰਧੀ ‘ਚ…
ਪਾਕਿਸਤਾਨ ਦੀ ਟੀਮ ਟੀ-20 ਵਰਲਡ ਕੱਪ ਦੇ ਫਾਈਨਲ ‘ਚ ਪਹੁੰਚ ਗਈ ਹੈ। ਦੂਜਾ ਸੈਮੀਫਾਈਨਲ ਭਲਕੇ ਇੰਡੀਆ ਅਤੇ ਇੰਗਲੈਂਡ ਵਿਚਕਾਰ ਖੇਡਿਆ ਜਾਣਾ ਹੈ ਅਤੇ ਇਸ ‘ਚੋਂ ਜੇਤੂ ਟੀਮ ਦਾ ਫਾਈਨਲ ‘ਚ ਭੇੜ ਪਾਕਿਸਤਾਨ ਨਾਲ ਹੋਵੇਗਾ। ਪਾਕਿਸਤਾਨ ਨੇ ਅੱਜ ਸੈਮੀਫਾਈਨਲ ‘ਚ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਇਹ ਜਿੱਤ ਦਰਜ ਕੀਤੀ। ਵਰਲਡ ਕੱਪ ਦਾ ਇਹ ਪਹਿਲਾ ਸੈਮੀਫਾਈਨਲ ਮੈਚ ਸਿਡਨੀ ਕ੍ਰਿਕਟ ਗਰਾਊਂਡ ‘ਤੇ ਨਿਊਜ਼ੀਲੈਂਡ ਤੇ ਪਾਕਿਸਤਾਨ ਦਰਮਿਆਨ ਖੇਡਿਆ ਗਿਆ। ਟਾਸ ਜਿੱਤ ਕੇ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ ਨਿਰਧਾਰਤ 20 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ 152 ਦੌੜਾਂ ਬਣਾਈਆਂ। ਇਸ ਤਰ੍ਹਾਂ ਨਿਊਜ਼ੀਲੈਂਡ ਨੇ…
ਭਾਰਤੀ ਮੂਲ ਦੇ ਅਮਰੀਕਨ ਉਦਯੋਗਪਤੀ ਅਤੇ ਸਵੈ-ਨਿਰਮਿਤ ਕਰੋੜਪਤੀ ਡੈਮੋਕਰੇਟਸ ਸ਼੍ਰੀ ਥਾਣੇਦਾਰ ਅਤੇ ਪ੍ਰਮਿਲਾ ਜੈਪਾਲ ਨੇ ਹਾਊਸ ਆਫ ਰਿਪ੍ਰਜ਼ੈਂਟੇਟਿਵ ਦੀਆਂ ਚੋਣਾਂ ਜਿੱਤ ਲਈਆਂ ਹਨ। 67 ਸਾਲ ਦੀ ਥਾਣੇਦਾਰ, ਜਿਸਦਾ ਜਨਮ ਕਰਨਾਟਕ ਦੇ ਬੇਲਗਾਮ ‘ਚ ਹੋਇਆ, ਨੇ ਮਿਸ਼ੀਗਨ ਦੇ ਡੇਟਰਾਇਟ ‘ਚ ਇਕ ਰਿਪਬਲਿਕਨ ਵਿਰੋਧੀ ਨੂੰ ਹਰਾਇਆ। ਥਾਣੇਦਾਰ, ਜੋ ਹੁਣ ਮਿਸ਼ੀਗਨ ਰਾਜ ਦਾ ਵਿਧਾਇਕ ਹੈ, 2018 ‘ਚ ਗਵਰਨਰ ਲਈ ਡੈਮੋਕਰੇਟਿਕ ਪਾਰਟੀ ਦੀ ਨਾਮਜ਼ਦਗੀ ਲਈ ਅਸਫਲ ਰਿਹਾ। ਉਹ 1979 ‘ਚ ਅਮਰੀਕਾ ਆਇਆ ਅਤੇ ਕੈਮਿਸਟਰੀ ‘ਚ ਪੀਐੱਚ.ਡੀ ਅਤੇ ਐੱਮ.ਬੀ.ਏ. ਕੀਤੀ। ਉਸਨੇ ਇਕ ਕੰਪਨੀ ਨੂੰ ਖਰੀਦਣ ਲਈ ਕਰਜ਼ਾ ਲਿਆ, ਜਿਸ ਲਈ ਉਹ ਕੰਮ ਕਰਦਾ ਸੀ। ਉਸਨੇ ਅੱਗੇ ਐਵੋਮੀਨ ਐਨਾਲਿਟੀਕਲ ਸਰਵਿਸਿਜ਼ ਇਕ ਰਸਾਇਣਕ ਜਾਂਚ ਪ੍ਰਯੋਗਸ਼ਾਲਾ ਸ਼ੁਰੂ ਕੀਤੀ।…
ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ਹੋਈ। ਇਸ ‘ਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਮੁੜ ਪ੍ਰਧਾਨ ਚੁਣ ਗਏ। ਉਨ੍ਹਾਂ ਦਾ ਸਿੱਧਾ ਮੁਕਾਬਲਾ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਤੇ ਸਾਬਕਾ ਮੰਤਰੀ ਬੀਬੀ ਜਗੀਰ ਕੌਰ ਨਾਲ ਸੀ। ਬੀਬੀ ਜਗੀਰ ਕੌਰ ਨੂੰ ਕੁੱਲ 42 ਵੋਟਾਂ ਪਈਆਂ ਜਦਕਿ ਐਡਵੋਕੇਟ ਧਾਮੀ 104 ਵੋਟਾਂ ਨਾਲ ਲਗਾਤਾਰ ਦੂਜੀ ਵਾਰ ਪ੍ਰਧਾਨ ਚੁਣੇ ਗਏ। ਐਡਵੋਕੇਟ ਧਾਮੀ ਨੇ ਜਿੱਤ ਤੋਂ ਬਾਅਦ ਧੰਨਵਾਦ ਕੀਤਾ ਤਾਂ ਬੀਬੀ ਜਗੀਰ ਕੌਰ ਨੇ ਵੀ ਸਾਥ ਦੇਣ ਵਾਲੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਧੱਕੇ ਦੇ ਬਾਵਜੂਦ ਉਨ੍ਹਾਂ ਨੂੰ 42 ਵੋਟਾਂ…
ਪੰਜਾਬ ਅੰਦਰ ‘ਚਿੱਟੇ’ ਸਮੇਤ ਹੋਰ ਨਸ਼ਿਆਂ ਦਾ ਕਹਿਰ ਜਾਰੀ ਹੈ ਅਤੇ ਸਰਕਾਰ ਬਦਲਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੀ ਇਸ ਨੂੰ ਠੱਲ੍ਹਣ ‘ਚ ਨਾਕਾਮ ਸਾਬਤ ਹੋਈ ਹੈ। ਇਹੋ ਕਾਰਨ ਹੈ ਕਿ ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਦਾ ਸਿਲਸਿਲਾ ਟੁੱਟ ਨਹੀਂ ਰਿਹਾ ਅਤੇ ਅੱਜ ਬਟਾਲਾ ‘ਚ ਇਕ ਨੌਜਵਾਨ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਬਟਾਲਾ ਦੇ ਫੋਕਲ ਪੁਆਇੰਟ ਸਥਿਤ ਖਾਲੀ ਪਲਾਟ ‘ਚ ਇਕ ਨੌਜਵਾਨ ਦੀ ਲਾਸ਼ ਮਿਲੀ ਜਿਸ ਦੀ ਮੌਤ ਨਸ਼ੇ ਦੀ ਓਵਰਡੋਜ਼ ਦੇ ਨਾਲ ਦੱਸੀ ਜਾ ਰਹੀ ਹੈ। ਥਾਣਾ ਸਿਵਲ ਲਾਈਨ ਦੀ ਪੁਲੀਸ ਨੇ ਮੌਕੇ ‘ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ…
ਅਮਰੀਕਾ ਦੀਆਂ ਮੱਧਕਾਲੀ ਚੋਣਾਂ ਦੇ ਮੱਦੇਨਜ਼ਰ ਇਸ ਵਾਰ ਪ੍ਰਤੀਨਿਧੀ ਸਭਾ ‘ਚ ਭਾਰਤੀ-ਅਮਰੀਕਨਾਂ ਦਾ 100 ਫੀਸਦੀ ਸਟ੍ਰਾਈਕ ਰੇਟ ਹੋ ਸਕਦਾ ਹੈ। ਲੱਖਾਂ ਅਮਰੀਕਨ ਵੋਟਰਾਂ ਨੇ ਰਾਜਪਾਲ, ਰਾਜ ਦੇ ਸਕੱਤਰ ਅਤੇ ਹੋਰ ਦਫਤਰਾਂ ਦੇ ਮੁਖੀਆਂ ਨੂੰ ਚੁਣਨ ਲਈ ਵੋਟ ਦਿੱਤੀ ਹੈ। ਇਸ ਦੌਰਾਨ ਭਾਰਤੀ ਮੂਲ ਦੀ ਇਕ ਹੋਰ ਸ਼ਖਸੀਅਤ ਨੇ ਅਮਰੀਕਾ ‘ਚ ਇਤਿਹਾਸ ਰਚ ਦਿੱਤਾ ਹੈ। ਭਾਰਤੀ-ਅਮਰੀਕਨ ਮਹਿਲਾ ਅਰੁਣਾ ਮਿਲਰ ਮੈਰੀਲੈਂਡ ‘ਚ ਲੈਫਟੀਨੈਂਟ ਗਵਰਨਰ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਪਰਵਾਸੀ ਬਣ ਗਈ ਹੈ। ਇਸ ਤੋਂ ਇਲਾਵਾ ਚੋਣਾਂ ‘ਚ ਭਾਰਤੀ ਮੂਲ ਦੇ ਅਮਰੀਕਨ ਅਮੀ ਬੇਰਾ, ਰਾਜਾ ਕ੍ਰਿਸ਼ਨਮੂਰਤੀ, ਰੋ ਖੰਨਾ ਅਤੇ ਪ੍ਰਮਿਲਾ ਜੈਪਾਲ ਦੇ ਮੁੜ ਚੁਣੇ ਜਾਣ ਦੀ ਸੰਭਾਵਨਾ ਹੈ। ਮੰਗਲਵਾਰ ਦੀਆਂ ਮੱਧਕਾਲੀ ਚੋਣਾਂ…
ਬ੍ਰਿਟੇਨ ਦੀ 2021 ਦੀ ਮਰਦਮਸ਼ੁਮਾਰੀ ਦੇ ਆਧਾਰ ‘ਤੇ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ ਸਾਲ ਇੰਗਲੈਂਡ ਅਤੇ ਵੇਲਜ਼ ‘ਚ ਰਹਿਣ ਵਾਲੇ 6 ਲੋਕਾਂ ‘ਚੋਂ ਇਕ ਦਾ ਜਨਮ ਦੇਸ਼ ਤੋਂ ਬਾਹਰ ਹੋਇਆ ਸੀ ਅਤੇ 1.5 ਫ਼ੀਸਦੀ ਵਸਨੀਕਾਂ ਨਾਲ ਭਾਰਤੀਆਂ ਦਾ ਹਿੱਸਾ ਸਭ ਤੋਂ ਵੱਡਾ ਸੀ। ਬ੍ਰਿਟੇਨ ਦੇ ਨੈਸ਼ਨਲ ਸਟੈਟਿਸਟਿਕਸ ਦਫ਼ਤਰ ਨੇ ਪਾਇਆ ਕਿ ਇੰਡੀਆ ਪਿਛਲੇ ਸਾਲ 9,20,000 ਲੋਕਾਂ ਦੇ ਨਾਲ ਯੂ.ਕੇ. ਤੋਂ ਬਾਹਰ ਪੈਦਾ ਹੋਏ ਨਿਵਾਸੀਆਂ ਦੇ ਲਿਹਾਜ ਨਾਲ ਸਭ ਤੋਂ ਵੱਧ ਵਸਨੀਕਾਂ ਦੀ ਨੁਮਾਇੰਦਗੀ ਕਰਦਾ ਹੈ। ਇਸ ਤੋਂ ਬਾਅਦ ਪੋਲੈਂਡ ‘ਚ 7,43,000 ਲੋਕ (1.2 ਫ਼ੀਸਦੀ) ਦੇਸ਼ ‘ਚ ਰਹਿੰਦੇ ਹਨ। ਤੀਜੇ ਨੰਬਰ ‘ਤੇ ਪਾਕਿਸਤਾਨ ਆਉਂਦਾ ਹੈ ਜਿਸ ਦੇ ਵਸਨੀਕਾਂ ਦੀ ਗਿਣਤੀ 6,24,000 (ਇਕ…
ਇੰਡੀਆ ਦੇ ਕ੍ਰਿਕਟਰ ਸੂਰਿਆ ਕੁਮਾਰ ਯਾਦਵ ਟੀ-20 ਵਰਲਡ ਕੱਪ 2022 ‘ਚ ਲਗਾਤਾਰ ਦੌੜਾਂ ਬਣਾ ਰਹੇ ਹਨ ਜਿਸ ਨਾਲ ਉਸ ‘ਤੇ ਰੁਪਿਆਂ ਦੀ ਬਰਸਾਤ ਹੋਣ ਦੀ ਸੰਭਾਵਨਾ ਹੈ। ਟੂਰਨਾਮੈਂਟ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ‘ਚ ਵਿਰਾਟ ਕੋਹਲੀ ਪਹਿਲੇ ਸਥਾਨ ‘ਤੇ ਹਨ ਜਦਕਿ ਸੂਰਿਆ ਤੀਜੇ ਸਥਾਨ ‘ਤੇ। ਵੀਰਵਾਰ ਨੂੰ ਸੈਮੀਫਾਈਨਲ ‘ਚ ਇੰਡੀਆ ਦਾ ਸਾਹਮਣਾ ਇੰਗਲੈਂਡ ਨਾਲ ਹੋਵੇਗਾ। ਅਜਿਹੇ ‘ਚ ਇਨ੍ਹਾਂ ਦੋਵਾਂ ਬੱਲੇਬਾਜ਼ਾਂ ਦੀ ਦੌੜ ਜ਼ਿਆਦਾ ਜ਼ਰੂਰੀ ਹੋ ਗਈ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਵਿਰਾਟ ਕੋਹਲੀ ਨੇ ਪੰਜ ਮੈਚਾਂ ‘ਚ ਨਾਬਾਦ 82, 62, 12, 64 ਤੇ 26 ਦੌੜਾਂ ਬਣਾਈਆਂ ਹਨ। ਦੂਜੇ ਪਾਸੇ ਸੂਰਿਆ ਕੁਮਾਰ ਨੇ 15, 51…
ਜਸਟਿਸ ਧਨੰਜੈ ਵਾਈ. ਚੰਦਰਚੂੜ ਨੇ ਅੱਜ ਇੰਡੀਆ ਦੇ 50ਵੇਂ ਚੀਫ਼ ਜਸਟਿਸ (ਸੀ.ਜੇ.ਆਈ.) ਵਜੋਂ ਅਹੁਦੇ ਦੀ ਸਹੁੰ ਚੁੱਕ ਲਈ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ‘ਚ ਇਕ ਸਮਾਰੋਹ ਦੌਰਾਨ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁੱਕਾਈ। ਜਸਟਿਸ ਚੰਦਰਚੂੜ ਨੇ ਜਸਟਿਸ ਉਦੈ ਉਮੇਸ਼ ਲਲਿਤ ਦੀ ਥਾਂ ਲਈ ਹੈ ਜਿਨ੍ਹਾਂ ਦਾ ਕਾਰਜਕਾਲ 8 ਨਵੰਬਰ ਨੂੰ ਪੂਰਾ ਹੋਇਆ। ਜਸਟਿਸ ਚੰਦਰਚੂੜ 10 ਨਵੰਬਰ 2024 ਤੱਕ ਦੋ ਸਾਲ ਲਈ ਇਸ ਅਹੁਦੇ ‘ਤੇ ਬਣੇ ਰਹਿਣਗੇ। ਜਸਟਿਸ ਚੰਦਰਚੂੜ ਦਾ ਜਨਮ 11 ਨਵੰਬਰ 1959 ਨੂੰ ਹੋਇਆ ਸੀ। ਉਨ੍ਹਾਂ ਨੂੰ 13 ਮਈ 2016 ਨੂੰ ਸੁਪਰੀਮ ਕੋਰਟ ਦਾ ਜੱਜ ਬਣਾਇਆ ਗਿਆ ਸੀ। ਉਹ 29 ਮਾਰਚ 2000 ਤੋਂ 31 ਅਕਤੂਬਰ 2013 ਤੱਕ…
ਇੰਡੀਆ ਦੀਆਂ ਤਿੰਨ ਔਰਤਾਂ ਵੀ ਉਸ ਸੂਚੀ ‘ਚ ਸ਼ਾਮਲ ਹਨ ਜੋ ਫੋਰਬਸ ਦੇ ਨਵੰਬਰ ਅੰਕ ‘ਚ 20 ਏਸ਼ੀਅਨ ਉੱਦਮੀਆਂ ਦੀ ਛਪੀ ਹੈ। ਸੂਚੀ ‘ਚ ਉਹ ਔਰਤਾਂ ਸ਼ਾਮਲ ਹਨ ਜਿਨ੍ਹਾਂ ਨੇ ਕੋਵਿਡ-19 ਮਹਾਮਾਰੀ ਦੁਆਰਾ ਪੈਦਾ ਹੋਈ ਅਨਿਸ਼ਚਿਤਤਾ ਦੇ ਵਿਚਕਾਰ ਆਪਣੇ ਕਾਰੋਬਾਰਾਂ ਨੂੰ ਵਧਾਉਣ ‘ਚ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸੂਚੀ ‘ਚ ਸਟੀਲ ਅਥਾਰਟੀ ਆਫ਼ ਇੰਡੀਆ ਲਿਮਟਿਡ ਦੀ ਚੇਅਰਪਰਸਨ ਸੋਮਾ ਮੰਡਲ, ਐਮਕਿਊਰ ਫਾਰਮਾ ਦੀ ਕਾਰਜਕਾਰੀ ਨਿਰਦੇਸ਼ਕ ਨਮਿਤਾ ਥਾਪਰ ਅਤੇ ਹੋਨਾਸਾ ਕੰਜ਼ਿਊਮਰ ਦੇ ਸਹਿ-ਸੰਸਥਾਪਕ ਅਤੇ ਮੁੱਖ ਨਵੀਨਤਾ ਅਧਿਕਾਰੀ ਗਜ਼ਲ ਅਲਘ ਦੇ ਨਾਮ ਸ਼ਾਮਲ ਹਨ। ਫੋਰਬਸ ਨੇ ਮੰਗਲਵਾਰ ਨੂੰ ਇਕ ਬਿਆਨ ‘ਚ ਕਿਹਾ ਕਿ ਸੂਚੀ ‘ਚ ਸ਼ਾਮਲ ਕੁਝ ਔਰਤਾਂ ਸ਼ਿਪਿੰਗ, ਰੀਅਲ ਅਸਟੇਟ ਅਤੇ…