Author: editor

ਮੁਅੱਤਲ ਕਰਨ ਅਤੇ ਸਪੱਸ਼ਟੀਕਰਨ ਲਈ ਤਲਬ ਕਰਨ ਤੋਂ ਬਾਅਦ ਵੀ ਬੀਬੀ ਜਗੀਰ ਕੌਰ ਦੇ ਬਾਗ਼ੀ ਤੇਵਰ ਕਾਇਮ ਰਹਿਣ ਅਤੇ ਉਲਟਾ ਚੁਣੌਤੀ ਦੇਣ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਦੀ ਛੁੱਟੀ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨਿਕ ਕਮੇਟੀ ਵੱਲੋਂ ਅੱਜ ਵੱਡਾ ਫ਼ੈਸਲਾ ਲੈਂਦੇ ਹੋਏ ਬੀਬੀ ਜਗੀਰ ਕੌਰ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ। ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕਰਦਿਆਂ ਸੀਨੀਅਰ ਅਕਾਲੀ ਆਗੂ ਅਤੇ ਅਨੁਸ਼ਾਸਨੀ ਕਮੇਟੀ ਦੇ ਮੁਖੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਬੀਬੀ ਜਗੀਰ ਕੌਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀਆਂ ਸਾਰੀਆਂ ਸੇਵਾਵਾਂ ਪਾਰਟੀ ‘ਚੋਂ ਖ਼ਤਮ ਕਰ ਦਿੱਤੀਆਂ ਗਈਆਂ ਹਨ। ਸਿਕੰਦਰ…

Read More

ਕੈਨੇਡਾ ਦੀ ਨੈਸ਼ਨਲ ਅੰਕੜਾ ਏਜੰਸੀ ਦੁਆਰਾ ਜਾਰੀ ਕੀਤੇ ਗਏ ਇਕ ਨਵੇਂ ਸਰਵੇਖਣ ਅਨੁਸਾਰ ਭਾਰਤੀਆਂ ਸਮੇਤ ਕੈਨੇਡਾ ‘ਚ ਪਰਵਾਸੀ ਨੌਕਰੀਆਂ ਲੱਭਣ ‘ਚ ਸਫਲ ਰਹੇ ਹਨ ਅਤੇ ਦੇਸ਼ ਦੀ ਕਿਰਤ ਸ਼ਕਤੀ ‘ਚ ਪਾੜੇ ਨੂੰ ਭਰ ਰਹੇ ਹਨ। ਸਟੈਟਿਸਟਿਕਸ ਕੈਨੇਡਾ ਦੁਆਰਾ ਜਾਰੀ ਲੇਬਰ ਫੋਰਸ ਸਰਵੇਖਣ ਡੇਟਾ 2022 ‘ਚ ਕਿਹਾ ਗਿਆ ਹੈ ਕਿ ਪਿਛਲੇ ਪੰਜ ਸਾਲਾਂ ‘ਚ ਕੈਨੇਡਾ ‘ਚ ਆਏ ਪਰਵਾਸੀਆਂ ਦੀ ਰੁਜ਼ਗਾਰ ਦਰ 70.7 ਪ੍ਰਤੀਸ਼ਤ ਸੀ, ਜੋ ਕਿ ਅਕਤੂਬਰ 2019 ਤੋਂ ਪਹਿਲਾਂ ਦੀ ਮਹਾਂਮਾਰੀ ਨਾਲੋਂ ਵੱਧ ਹੈ। ਇਸ ‘ਚ ਪਾਇਆ ਗਿਆ ਕਿ 15 ਸਾਲ ਜਾਂ ਇਸ ਤੋਂ ਵੱਧ ਉਮਰ ਦੇ 62 ਪ੍ਰਤੀਸ਼ਤ ਤੋਂ ਵੱਧ ਪਰਵਾਸੀ ਨੌਕਰੀ ਕਰਦੇ ਹਨ। ਇਮੀਗ੍ਰੇਸ਼ਨ ‘ਤੇ 2021 ਦੀ ਮਰਦਮਸ਼ੁਮਾਰੀ…

Read More

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਹਰ ਅਹੁਦੇਦਾਰਾਂ ਦੀ 9 ਨਵੰਬਰ ਨੂੰ ਸੱਦੇ ਆਮ ਇਜਲਾਸ ‘ਚ ਹੋਣ ਵਾਲੀ ਚੋਣ ਦਿਲਚਸਪ ਬਣ ਗਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਚੁਣੌਤੀ ਦੇ ਕੇ ਚੋਣ ਲੜਨ ਵਾਲੀ ਬੀਬੀ ਜਗੀਰ ਕੌਰ ਦੀ ਅਕਾਲੀ ਦਲ ‘ਚੋਂ ਛੁੱਟੀ ਵੀ ਕਰ ਦਿੱਤੀ ਹੈ। ਹੁਣ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਲਈ ਮੁੱਖ ਮੁਕਾਬਲਾ ਬੀਬੀ ਜਗੀਰ ਕੌਰ ਅਤੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਿਚਾਲੇ ਹੈ। ਜ਼ਿਕਰਯੋਗ ਹੈ ਕਿ ਬੀਬੀ ਜਗੀਰ ਕੌਰ ਨੇ ਇਸ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲੜਨ ਦਾ ਫੈਸਲਾ ਪਹਿਲਾਂ ਹੀ…

Read More

ਗੋਲੀਆਂ ਮਾਰ ਕੇ ਕਤਲ ਕੀਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਦਾ ਪੋਸਟਰ ਸਾਹਮਣੇ ਆਇਆ ਹੈ। ਇਸ ਨਵੇਂ ਗੀਤ ਦਾ ਨਾਂ ‘ਵਾਰ’ ਹੈ ਅਤੇ ਇਸ ਨੂੰ 8 ਨਵੰਬਰ ਨੂੰ ਸਵੇਰੇ 10 ਵਜੇ ਰਿਲੀਜ਼ ਕੀਤਾ ਜਾਵੇਗਾ। ਇਸ ਗੀਤ ਨੂੰ ਲੈ ਕੇ ਸਿੱਧੂ ਦੀ ਟੀਮ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਦਿਆਂ ਇਸ ਨੂੰ ਰਿਲੀਜ਼ ਕਰਨ ਦੀ ਤਾਰੀਖ਼ ਤੇ ਸਮੇਂ ਬਾਰੇ ਦੱਸਿਆ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਕੁਝ ਸਮੇਂ ਬਾਅਦ ‘ਐੱਸ.ਵਾਈ.ਐੱਲ’ ਗੀਤ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਬਾਅਦ ‘ਚ ਯੂ-ਟਿਊਬ ਤੋਂ ਬੈਨ ਕਰ ਦਿੱਤਾ ਗਿਆ ਸੀ। ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਵੱਲੋਂ ਰਿਕਾਰਡ ਕੀਤਾ ਗਿਆ…

Read More

ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਸੰਕਟ ‘ਚੋਂ ਲੰਘ ਰਿਹਾ ਹੈ ਅਤੇ 9 ਨਵੰਬਰ ਨੂੰ ਹੋਣ ਵਾਲੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ‘ਚ ਉਹ ਹਰ ਹਾਲ ਜਿੱਤ ਯਕੀਨੀ ਬਣਾਉਣਾ ਚਾਹੁੰਦਾ ਹੈ। ਬੀਬੀ ਜਗੀਰ ਕੌਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਲੜਨ ਲਈ ਡਟਣ ਤੋਂ ਬਾਅਦ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ। ਇਸੇ ਲਦੀ ਸ਼੍ਰੋਮਣੀ ਕਮੇਟੀ ਦੇ ਅੱਠ ਜ਼ਿਲ੍ਹਿਆਂ ਦੇ 36 ਵਿੱਚੋਂ 30 ਦੇ ਕਰੀਬ ਮੈਂਬਰਾਂ ਨੇ ਪਿੰਡ ਬਾਦਲ ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਲ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ ਕੀਤੀ। ਇਸ ਮੌਕੇ ਮਾਨਸਾ, ਬਠਿੰਡਾ, ਫਾਜ਼ਿਲਕਾ, ਫਿਰੋਜ਼ਪੁਰ, ਫਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਨਾਲ ਸਬੰਧਤ…

Read More

ਆਈ.ਸੀ.ਸੀ. ਟੀ-20 ਵਰਲਡ ਕੱਪ 2022 ਦੇ ਸੈਮੀਫਾਈਨਲ ਲਈ ਟੀਮਾਂ ਦੇ ਨਾਂ ਤੈਅ ਹੋ ਗਏ ਹਨ। ਭਾਰਤੀ ਟੀਮ ਨੇ ਸੁਪਰ 12 ਦੇ ਆਖਰੀ ਮੈਚ ‘ਚ ਜ਼ਿੰਬਾਬਵੇ ਖ਼ਿਲਾਫ਼ 71 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਇਸ ਨਾਲ ਹੁਣ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਸੈਮੀਫਾਈਨਲ ‘ਚ ਕਿਹੜੀ ਟੀਮ ਕਿਸ ਖ਼ਿਲਾਫ਼ ਖੇਡੇਗੀ। ਟੂਰਨਾਮੈਂਟ ਦਾ ਪਹਿਲਾ ਸੈਮੀਫਾਈਨਲ ਹੁਣ ਨਿਊਜ਼ੀਲੈਂਡ ਅਤੇ ਪਾਕਿਸਤਾਨ ਵਿਚਾਲੇ ਹੋਵੇਗਾ। ਇਹ ਮੈਚ 9 ਨਵੰਬਰ ਨੂੰ ਸਿਡਨੀ ਕ੍ਰਿਕਟ ਗਰਾਊਂਡ ‘ਤੇ ਖੇਡਿਆ ਜਾਵੇਗਾ। ਪਾਕਿਸਤਾਨ ਨੇ ਆਪਣੇ ਆਖ਼ਰੀ ਸੁਪਰ 12 ਮੈਚ ਵਿੱਚ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾ ਕੇ ਆਪਣੀ ਟਿਕਟ ਪੱਕੀ ਕਰ ਲਈ। ਪਾਕਿਸਤਾਨ ਨੂੰ ਦੱਖਣੀ ਅਫ਼ਰੀਕਾ ਦੀ ਹਾਰ ਕਾਰਨ ਜਿੱਤ ਮਿਲੀ…

Read More

ਓਲੰਪਿਕ ਕਾਂਸੇ ਦਾ ਮੈਡਲ ਜੇਤੂ ਲਵਲੀਨਾ ਬੋਰਗੋਹੇਨ ਜਾਰਡਨ ਦੇ ਅਮਾਨ ‘ਚ ਚੱਲ ਰਹੀ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਦੇ ਸੈਮੀਫਾਈਨਲ ‘ਚ ਪੁੱਜ ਗਈ ਹੈ। 75 ਕਿੱਲੋਗ੍ਰਾਮ ਭਾਰ ਵਰਗ ‘ਚ ਆਪਣਾ ਪਹਿਲਾ ਮੁਕਾਬਲਾ ਖੇਡ ਰਹੀ ਲਵਲੀਨਾ ਨੇ ਕੁਆਰਟਰ ਫਾਈਨਲ ‘ਚ ਵਾਲੇਨਟੀਨਾ ਖਾਲਜੋਵਾ ‘ਤੇ ਜਿੱਤ ਦਰਜ ਕਰ ਕੇ ਮੈਡਲ ਪੱਕਾ ਕੀਤਾ। 25 ਸਾਲਾ ਮੁੱਕੇਬਾਜ਼ ਨੇ ਖਾਲਜੋਵਾ ‘ਤੇ 3-2 ਦੀ ਜਿੱਤ ਨਾਲ ਆਖ਼ਰੀ ਚਾਰ ‘ਚ ਥਾਂ ਬਣਾਈ। ਅਸਮ ਦੀ ਮੁੱਕੇਬਾਜ਼ ਨੇ ਟੋਕੀਓ ਓਲੰਪਿਕ ‘ਚ 69 ਕਿੱਲੋਗ੍ਰਾਮ ਵਰਗ ‘ਚ ਕਾਂਸੇ ਦਾ ਮੈਡਲ ਜਿੱਤਿਆ ਸੀ। ਉਹ 75 ਕਿੱਲੋਗ੍ਰਾਮ ਵਰਗ ‘ਚ ਖੇਡਣ ਲੱਗੀ ਹੈ ਕਿਉਂਕਿ 69 ਕਿੱਲੋਗ੍ਰਾਮ ਵਰਗ ਪੈਰਿਸ ਓਲੰਪਿਕ ‘ਚ ਸ਼ਾਮਲ ਨਹੀਂ ਹੈ। ਉਥੇ ਅੰਕੁਸ਼ਿਤੋ ਬੋਰੋ (66…

Read More

ਤਨਜ਼ਾਨੀਆ ਦੇ ਸ਼ਹਿਰ ਬੁਕੋਬਾ ‘ਚ ਇਕ ਜਹਾਜ਼ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਦੌਰਾਨ 19 ਲੋਕਾਂ ਦੀ ਮੌਤ ਹੋ ਗਈ। ਮੀਡੀਆ ਨੇ ਪ੍ਰਧਾਨ ਮੰਤਰੀ ਕਾਸਿਮ ਮਜਾਲਿਵਾ ਦੇ ਹਵਾਲਾ ਤੋਂ ਇਹ ਜਾਣਕਾਰੀ ਦਿੱਤੀ। ਮੀਡੀਆ ਰਿਪੋਰਟ ਦੇ ਮੁਤਾਬਕ ਪ੍ਰੀਸੀਜਨ ਏਅਰ ਕੰਪਨੀ ਦਾ ਜਹਾਜ਼ ਬੁਕੋਬਾ ਏਅਰਪੋਰਟ ‘ਤੇ ਉਤਰਨ ਦੀ ਕੋਸ਼ਿਸ਼ ਕਰਦੇ ਸਮੇਂ ਵਿਕਟੋਰੀਆ ਝੀਲ ‘ਚ ਡਿੱਗ ਗਿਆ। ਜਹਾਜ਼ ‘ਚ 39 ਯਾਤਰੀ ਅਤੇ ਚਾਲਕ ਦਲ ਅਤੇ 4 ਮੈਂਬਰਾਂ ਸਮੇਤ 43 ਲੋਕ ਸਵਾਰ ਸਨ। ਇਨ੍ਹਾਂ ‘ਚੋਂ 26 ਲੋਕਾਂ ਨੂੰ ਬਚਾ ਲਿਆ ਗਿਆ ਹੈ। ਸਿਟੀਜਨ ਅਖ਼ਬਾਰ ਦੇ ਮੁਤਾਬਕ 18 ਮ੍ਰਿਤਕਾਂ ‘ਚ ਚਾਲਕ ਦਲ ਦੇ ਮੈਂਬਰ ਅਤੇ ਯਾਤਰੀ ਸ਼ਾਮਲ ਹਨ। ਹਾਦਸੇ ਦੇ ਕਾਰਨਾਂ ਦੀ ਜਾਂਚ…

Read More

ਡੁਬਈ ‘ਚ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਨੇੜੇ 35 ਮੰਜ਼ਿਲਾ ਇਮਾਰਤ ਵਿੱਚ ਸੋਮਵਾਰ ਤੜਕੇ ਅੱਗ ਲੱਗ ਗਈ। ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਤੁਰੰਤ ਕੋਈ ਸੂਚਨਾ ਨਹੀਂ ਹੈ। ਦਿ ਐਸੋਸੀਏਟਡ ਪ੍ਰੈੱਸ ਦੇ ਇਕ ਪੱਤਰਕਾਰ ਦੇ ਮੌਕੇ ‘ਤੇ ਪਹੁੰਚਣ ਤੱਕ ਅੱਗ ‘ਤੇ ਕਾਬੂ ਪਾ ਲਿਆ ਗਿਆ ਸੀ। ਇਮਾਰਤ ਵਿੱਚੋਂ ਕਾਲਾ ਧੂੰਆਂ ਨਿਕਲਦਾ ਦੇਖਿਆ ਜਾ ਸਕਦਾ ਸੀ, ਜੋ ਕਿ ਅਮੀਰਾਤ ਵਿੱਚ ਇਕ ਸਰਕਾਰੀ ਸਹਾਇਤਾ ਪ੍ਰਾਪਤ ਡਿਵੈਲਪਰ, ‘ਐਮਾਰ’ ਦੇ ‘8 ਬੁਲੇਵਾਰਡ ਵਾਕ’ ਨਾਮਕ ਟਾਵਰ ਦੀ ਇਕ ਲੜੀ ਦਾ ਹਿੱਸਾ ਹੈ। ਡੁਬਈ ਪੁਲੀਸ ਅਤੇ ਸਿਵਲ ਡਿਫੈਂਸ ਵਿਭਾਗ ਨੇ ਤੁਰੰਤ ਅੱਗ ਲੱਗਣ ਦੀ ਪੁਸ਼ਟੀ ਨਹੀਂ ਕੀਤੀ ਹੈ। ‘ਐਮਾਰ’ ਦੇ ਅਧਿਕਾਰੀਆਂ ਨਾਲ ਵੀ…

Read More

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ ਸਬੰਧੀ ਪ੍ਰਚਾਰ ਲਈ ਪਹੁੰਚੇ ਕਾਂਗਰਸ ਦੇ ਸੀਨੀਅਰ ਆਗੂ ਸਚਿਨ ਪਾਇਲਟ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਬਦਲਾਅ ਦੀਆਂ ਹਵਾਵਾਂ ਚੱਲ ਰਹੀਆਂ ਹਨ ਅਤੇ ਸੂਬੇ ਦੇ ਲੋਕ 12 ਨਵੰਬਰ ਨੂੰ ਮੁੱਖ ਮੰਤਰੀ ਜੈ ਰਾਮ ਠਾਕੁਰ ਨੂੰ ‘ਜੈ ਰਾਮ ਜੀ ਕੀ’ ਕਹਿਣਗੇ। ਉੱਤਰੀ ਭਾਰਤ ਵਿੱਚ ਅਲਵਿਦਾ ਕਹਿਣ ਲਈ ‘ਜੈ ਰਾਮ ਜੀ ਕੀ’ ਲਕਬ ਵਰਤਿਆ ਜਾਂਦਾ ਹੈ। ਕਾਂਗਰਸ ਉਮੀਦਵਾਰ ਜਗਦੀਸ਼ ਸਿਪਾਹੀਆ ਦੇ ਹੱਕ ‘ਚ ਸੁਲਾਹ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪਾਇਲਟ ਨੇ ਭਰੋਸਾ ਜਤਾਇਆ ਕਿ ਉਨ੍ਹਾਂ ਦੀ ਪਾਰਟੀ ਹਿਮਾਚਲ ਪ੍ਰਦੇਸ਼ ਦੀ ਸੱਤਾ ਵਿੱਚ ਆਵੇਗੀ। ਪਾਇਲਟ ਨੇ ਕਿਹਾ, ‘ਹਿਮਾਚਲ ਵਿੱਚ ਭਾਜਪਾ ਸਰਕਾਰ ਆਪਣੇ ਵਾਅਦਿਆਂ ਨੂੰ ਪੂਰਾ ਨਹੀਂ…

Read More