Author: editor
ਅੰਮ੍ਰਿਤਸਰ ‘ਚ ਇਕ ਧਰਨੇ ਪ੍ਰਦਰਸ਼ਨ ਦੌਰਾਨ ਗੋਲੀਆਂ ਮਾਰ ਕੇ ਬੀਤੇ ਕੱਲ੍ਹ ਕਤਲ ਕੀਤੇ ਗਏ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਮਾਮਲੇ ‘ਚ ਕੌਮੀ ਜਾਂਚ ਏਜੰਸੀ ਐੱਨ.ਆਈ.ਏ. ਵੱਲੋਂ ਆਪਣੇ ਹੱਥ ‘ਚ ਲੈ ਲਈ ਹੈ ਅਤੇ ਏਜੰਸੀ ਦੀ ਇਕ ਟੀਮ ਨੇ ਅੰਮ੍ਰਿਤਸਰ ‘ਚ ਘਟਨਾ ਵਾਲੀ ਥਾਂ ਪੁੱਜ ਕੇ ਜਾਂਚ ਵੀ ਆਰੰਭ ਦਿੱਤੀ ਹੈ। ਸਮਝਿਆ ਜਾਂਦਾ ਹੈ ਕਿ ਐੱਨ.ਆਈ.ਏ. ਇਸ ਮਾਮਲੇ ‘ਚ ਇਸ ਲਈ ਦਾਖ਼ਲ ਹੋਈ ਹੈ ਕਿ ਕਤਲ ਦੀ ਜ਼ਿੰਮੇਵਾਰੀ ਕੈਨੇਡਾ ਬੈਠੇ ਲਖਬੀਰ ਸਿੰਘ ਲੰਡਾ ਨੇ ਲਈ ਹੈ। ਸੋਸ਼ਲ ਮੀਡੀਆ ‘ਤੇ ਇਕ ਪੋਸਟ ਪਾ ਕੇ ਇਹ ਜ਼ਿੰਮੇਵਾਰੀ ਲਈ ਗਈ ਹੈ। ਐੱਨ.ਆਈ.ਏ. ਹੁਣ ਇਸ ਕਤਲ ਕੇਸ ‘ਚ ਖਾਲਿਸਤਾਨੀ ਤੱਤਾਂ ਦੀ ਸ਼ਮੂਲੀਅਤ ਸਮੇਤ ਹੋਰ…
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਡੇਰਾ ਰਾਧਾ ਸੁਆਮੀ ਬਿਆਸ ਪੁੱਜ ਕੇ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਕਰੀਬ 30 ਮਿੰਟ ਬੰਦ ਕਮਰਾ ਮੀਟਿੰਗ ਕੀਤੀ। ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਦਮਪੁਰ ਤੋ ਹੈਲੀਕਾਪਟਰ ਰਾਹੀ ਅੱਜ 11.10 ਵਜੇ ਡੇਰਾ ਬਿਆਸ ਦੇ ਅੰਦਰ ਬਣੇ ਪ੍ਰਾਈਵੇਟ ਏਅਰ ਬੇਸ ਤੇ ਪੁੱਜੇ ਜਿੱਥੇ ਡੇਰਾ ਰਾਧਾ ਸੁਆਮੀ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਖ਼ੁਦ ਲੈਣ ਲਈ ਪੁੱਜੇ ਹੋਏ ਸਨ। ਡੇਰਾ ਮੁਖੀ ਬਾਬਾ ਢਿੱਲੋਂ ਅਤੇ ਪ੍ਰਧਾਨ ਮੰਤਰੀ ਵੱਲੋਂ 30 ਮਿੰਟ ਦੇ ਕਰੀਬ ਬੰਦ ਕਮਰਾ ਮੀਟਿੰਗ ਕਰਨ ਉਪਰੰਤ ਉਹ ਡੇਰੇ ‘ਚ ਲੰਗਰ ਹਾਲ ਦਾ ਦੌਰਾ ਕੀਤਾ। ਜਿੱਥੇ ਸੰਗਤਾਂ ਨਾਲ ਸਿੱਧਾ ਰਾਬਤਾ ਕੀਤਾ। ਮੀਟਿੰਗ ਦੌਰਾਨ ਹੋਈ ਗੱਲਬਾਤ ਦੇ ਵੇਰਵੇ…
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਡੋਲਫ ਹਿਟਲਰ ਨਾਲ ਤੁਲਨਾ ਕਰਨ ਵਾਲਾ ਪੋਸਟਰ ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਨੇ ਰਾਸ਼ਟਰੀ ਰਾਜਧਾਨੀ ‘ਚ ਪਾਰਟੀ ਦੇ ਮੁੱਖ ਦਫ਼ਤਰ ਦੇ ਬਾਹਰ ਲਗਾਇਆ ਹੈ। ਪੋਸਟਰ ‘ਤੇ ਲਿਖਿਆ ਹੈ, ‘ਕੇਜਰੀਵਾਲ ਦੂਜਾ ਹੁਕਮਰਾਨ ਹੈ, ਜਿਸ ਨੇ ਆਪਣੇ ਸ਼ਹਿਰ ਨੂੰ ਗੈਸ ਚੈਂਬਰ ‘ਚ ਤਬਦੀਲ ਕੀਤਾ, ਹਿਟਲਰ ਪਹਿਲਾ ਸੀ। ਬੱਗਾ ਨੇ ਕਿਹਾ ਕਿ ਕੇਜਰੀਵਾਲ ਚੋਣਾਂ ਵਾਲੇ ਰਾਜਾਂ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਸਿਆਸੀ ਸੈਰ-ਸਪਾਟੇ ‘ਤੇ ਹਨ ਜਦੋਂ ਕਿ ਦਿੱਲੀ ਦੇ ਲੋਕ ਮਰ ਰਹੇ ਹਨ। ਉਨ੍ਹਾਂ ਕਿਹਾ ਹੈ, ‘ਮੈਂ ਉਸ ਦੀ ਤੁਲਨਾ ਹਿਟਲਰ ਨਾਲ ਕੀਤੀ ਹੈ ਕਿਉਂਕਿ ਇਹ ਦੁਨੀਆ ਦੀ ਦੂਜੀ…
ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਜਾਰੀ ਕੀਤੇ ਨੋਟਿਸ ਦਾ ਜਵਾਬ ਦੇ ਦਿੱਤਾ ਹੈ ਅਤੇ ਇਸ ਜਵਾਬ ਨਾਲ ਵੀ ਸਵਾਲ ਖੜ੍ਹੇ ਹੋ ਗਏ ਹਨ। ਉਨ੍ਹਾਂ ਨੇ ਪਾਰਟੀ ਦੀ ਅਨੁਸ਼ਾਸ਼ਨੀ ਕਮੇਟੀ ਦੇ ਚੇਅਰਮੈਨ ਨੂੰ ਭੇਜੇ ਪੱਤਰ ‘ਚ ਸ਼੍ਰੋਮਣੀ ਅਕਾਲੀ ਦਲ ਦਾ ਸਮੁੱਚਾ ਢਾਂਚਾ ਭੰਗ ਹੋਣ ਦੇ ਬਾਵਜੂਦ ਅਨੁਸ਼ਾਸਨੀ ਕਮੇਟੀ ਕਦੋਂ ਬਣੀ, ਇਸ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਪਾਰਟੀ ‘ਚੋਂ ਮੁਅੱਤਲ ਕਰਨ ਦਾ ਪਾਰਟੀ ਸੰਵਿਧਾਨਕ ਕਾਰਨ ਵੀ ਪੁੱਛ ਲਿਆ ਹੈ। ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਤੇ ਹੋਰ ਮੈਂਬਰਾਂ ਨੇ ਪਾਰਟੀ ਵਿਰੋਧੀ…
ਅੱਠ ਨਵੰਬਰ ਨੂੰ ਅਮਰੀਕਨ ਪ੍ਰਤੀਨਿਧੀ ਸਭਾ ਲਈ ਹੋਣ ਵਾਲੀਆਂ ਮੱਧਕਾਲੀ ਚੋਣਾਂ ਦੀ ਦੌੜ ‘ਚ ਭਾਰਤੀ ਮੂਲ ਦੇ 5 ਅਮਰੀਕਨ ਨਾਗਰਿਕ ਵੀ ਸ਼ਾਮਲ ਹਨ। ਜੇਕਰ ਚੋਣ ਵਿਸ਼ਲੇਸ਼ਕਾਂ ਦੀ ਰਾਏ ਮੰਨੀ ਜਾਵੇ ਤਾਂ ਇਨ੍ਹਾਂ ਭਾਰਤੀ-ਅਮਰੀਕਨਾਂ ਦੇ ਪ੍ਰਤੀਨਿਧੀ ਸਭਾ ਲਈ ਚੁਣੇ ਜਾਣ ਦੀ ਸੌ ਫ਼ੀਸਦੀ ਸੰਭਾਵਨਾ ਹੈ। ਚਾਰ ਮੌਜੂਦਾ ਸੰਸਦ ਮੈਂਬਰ ਐਮੀ ਬੇਰਾ, ਰਾਜਾ ਕ੍ਰਿਸ਼ਨਮੂਰਤੀ, ਰੋ ਖੰਨਾ ਅਤੇ ਪ੍ਰਮਿਲਾ ਜੈਪਾਲ ਦੇ ਮੁੜ ਚੁਣੇ ਜਾਣ ਦੀ ਉਮੀਦ ਹੈ। ਚਾਰੋਂ ਡੈਮੋਕ੍ਰੇਟਿਕ ਪਾਰਟੀ ਦੇ ਹਨ। ਪ੍ਰਤੀਨਿਧੀ ਸਭਾ ‘ਚ ਭਾਰਤੀ ਅਮਰੀਕਨਾਂ ਦੇ ਤਥਾ-ਕਥਿਤ ‘ਸਮੋਸਾ ਕਾਕਸ’ ਵਿੱਚ ਉਦਯੋਗਪਤੀ ਅਤੇ ਕਾਰੋਬਾਰੀ ਥਾਣੇਦਾਰ ਵੀ ਸ਼ਾਮਲ ਹੋ ਸਕਦੇ ਹਨ, ਜੋ ਮਿਸ਼ੀਗਨ ਦੇ 13ਵੇਂ ਕਾਂਗਰੇਸ਼ਨਲ ਡਿਸਟ੍ਰਿਕਟ ਲਈ ਚੋਣ ਲੜ ਰਹੇ ਹਨ। ਇਨ੍ਹਾਂ…
ਟਵਿੱਟਰ ਦੇ ਮਾਲਕ ਬਣੇ ਅਰਬਪਤੀ ਕਾਰੋਬਾਰੀ ਐਲਨ ਮਸਕ ਨੇ ਸੋਸ਼ਲ ਮੀਡੀਆ ਕੰਪਨੀ ਦੇ ਮੁਲਾਜ਼ਮਾਂ ਦੀ ਛਾਂਟੀ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਇਸ ਕਦਮ ਨੂੰ ਮਜਬੂਰੀ ਦੱਸਿਆ ਹੈ। ਮੀਡੀਆ ਰਿਪੋਰਟ ਮੁਤਾਬਕ ਟਵਿੱਟਰ ਦੇ 7500 ਕਰਮਚਾਰੀਆਂ ਵਿੱਚੋਂ ਅੱਧਿਆਂ ਨੂੰ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ। ਨਿਊਯਾਰਕ ਟਾਈਮਜ਼ ਨੇ ਕੰਪਨੀ ਵੱਲੋਂ ਜਾਰੀ ਕੀਤੀ ਈ-ਮੇਲ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਮਸਕ ਛੇਤੀ ਹੀ ਟਵਿੱਟਰ ਤੋਂ ਮੁਲਾਜ਼ਮਾਂ ਦੀ ਛਾਂਟੀ ਸ਼ੁਰੂ ਕਰਨਗੇ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਅਜਿਹੇ ਸੁਨੇਹੇ 3738 ਮੁਲਾਜ਼ਮਾਂ ਨੂੰ ਮਿਲੇ ਹਨ। ਟਵਿੱਟਰ ‘ਚ ਮੁਲਾਜ਼ਮਾਂ ਦੀ ਛਾਂਟੀ ਦੀਆਂ ਅਫ਼ਵਾਹਾਂ ਪਿਛਲੇ ਕੁਝ ਸਮੇਂ ਤੋਂ ਚੱਲ ਰਹੀਆਂ ਸਨ। ਮਸਕ ਨੇ ਟਵਿੱਟਰ ‘ਤੇ ਕਬਜ਼ਾ…
ਕਰਨਾਟਕ ਦੇ ਬੀਦਰ ‘ਚ ਚਿੱਟਾਗੁੱਪਾ ਤਾਲੁਕ ਦੇ ਇਕ ਪਿੰਡ ‘ਚ ਸ਼ੁੱਕਰਵਾਰ ਦੇਰ ਰਾਤ ਇਕ ਭਿਆਨਕ ਹਾਦਸਾ ਵਾਪਰਿਆ। ਇਕ ਆਟੋ ਰਿਕਸ਼ਾ ਅਤੇ ਟਰੱਕ ਵਿਚਾਲੇ ਆਹਮਣੇ-ਸਾਹਮਣੇ ਦੀ ਟੱਕਰ ‘ਚ 7 ਔਰਤਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖ਼ਮੀ ਹੋ ਗਏ। ਇਹ ਔਰਤਾਂ ਮਜ਼ਦੂਰ ਸਨ ਅਤੇ ਕੰਮ ਤੋਂ ਬਾਅਦ ਆਟੋ ਰਿਕਸ਼ਾ ‘ਤੇ ਘਰ ਪਰਤ ਰਹੀਆਂ ਸਨ। ਆਟੋ ਰਿਕਸ਼ਾ ਦੀ ਬਰਮਾਲਖੇੜਾ ਸਰਕਾਰੀ ਸਕੂਲ ਨੇੜੇ ਟਰੱਕ ਨਾਲ ਟੱਕਰ ਹੋ ਗਈ। ਪੁਲੀਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਪਾਰਬਤੀ (40), ਪ੍ਰਭਾਵਤੀ (36), ਗੁੰਡੰਮਾ (60), ਯਦੰਮਾ (40), ਜਗੰਮਾ (34), ਈਸ਼ਵਰੰਮਾ (55) ਅਤੇ ਰੂਕਮਣੀ ਬਾਈ (60) ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਹਾਦਸੇ ‘ਚ ਜ਼ਖ਼ਮੀ ਹੋਏ…
ਕਾਫੀ ਸਮੇਂ ਤੋਂ ਆਪਣੇ ਬਿਆਨਾਂ ਕਰਕੇ ਵਿਵਾਦਾਂ ‘ਚ ਰਹਿਣ ਵਾਲੇ ਅਤੇ ਜੇਲ੍ਹ ਦੀ ਹਵਾ ਖਾ ਚੁੱਕੇ ਸ਼ਿਵ ਸੈਨਾ (ਹਿੰਦੁਸਤਾਨ) ਦੇ ਪ੍ਰਧਾਨ ਸੁਧੀਰ ਮਿਸ਼ਰਾ ਦਾ ਅੱਜ ਅੰਮ੍ਰਿਤਸਰ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਨ੍ਹਾਂ ‘ਤੇ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਸੜਕ ‘ਤੇ ਪ੍ਰਦਰਸ਼ਨ ਕਰ ਰਹੇ ਸਨ। ਉਹ ਆਪਣੇ ਸਾਥੀਆਂ ਸਮੇਤ ਗੋਪਾਲ ਮੰਦਰ ਦੀ ਮੈਨੇਜਮੈਂਟ ਖ਼ਿਲਾਫ਼ ਧਾਰਮਿਕ ਬੇਅਦਬੀ ਦਾ ਪਰਚਾ ਦਰਜ ਕਰਨ ਅਤੇ ਮੈਨੇਜਮੈਂਟ ਵੱਲੋਂ ਮੁਆਫ਼ੀ ਮੰਗਣ ਦੀ ਮੰਗ ਨੂੰ ਲੈ ਕੇ ਧਰਨੇ ‘ਤੇ ਬੈਠੇ ਸਨ। ਉਨ੍ਹਾਂ ਇਸ ਮੰਗ ਨੂੰ ਲੈ ਕੇ ਚੱਕਾ ਜਾਮ ਕੀਤਾ ਹੋਇਆ ਸੀ ਕਿ ਅਚਾਨਕ ਅਚਨਚੇਤ ਇਕ ਨੌਜਵਾਨ ਆਇਆ ਜਿਸ ਨੇ ਸੁਧੀਰ ਸੂਰੀ ‘ਤੇ ਗੋਲੀਆਂ…
ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਐੱਨ.ਆਈ.ਏ. ਵੱਲੋਂ ਲਗਾਤਾਰ ਪੰਜਾਬੀ ਗਾਇਕਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਬੀਤੇ ਕੱਲ੍ਹ ਹੀ ਗਾਇਕ ਮਨਕੀਰਤ ਔਲਖ ਅਤੇ ਦਿਲਪ੍ਰੀਤ ਢਿੱਲੋਂ ਪਾਸੋਂ ਨਵੀਂ ਦਿੱਲੀ ਸਥਿਤ ਐੱਨ.ਆਈ.ਏ. ਦਫ਼ਤਰ ‘ਚ ਲੰਬੀ ਪੁੱਛਗਿੱਛ ਕੀਤੀ ਗਈ ਸੀ। ਉਸ ਤੋਂ ਅਗਲੇ ਹੀ ਦਿਨ ਅੱਜ ਗਾਇਕਾ ਜੈਨੀ ਜੌਹਲ ਤੋਂ ਚਾਰ ਤੋਂ ਪੰਜ ਘੰਟੇ ਲੰਬੀ ਪੁੱਛਗਿੱਛ ਹੋਈ ਹੈ। ਇਸ ਤੋਂ ਪਹਿਲਾਂ ਅਫਸਾਨਾ ਖਾਨ ਤੋਂ ਵੀ ਐੱਨ.ਆਈ.ਏ. ਜਾਂਚ ਕਰ ਚੁੱਕੀ ਹੈ। ਜਾਣਕਾਰੀ ਅਨੁਸਾਰ ਐੱਨ.ਆਈ.ਏ. ਕੋਲ ਪੰਜਾਬੀ ਗਾਇਕ ਇੰਡਸਟਰੀ ਦੇ ਕੁਝ ਗਾਇਕਾਂ ਤੇ ਕਲਾਕਾਰਾਂ ਦੀ ਸੂਚੀ ਹੈ ਜਿਸ ਤਹਿਤ ਵਾਰੀ-ਵਾਰੀ ਸੱਦ ਕੇ ਇਹ ਪੁੱਛਗਿੱਛ ਕੀਤੀ ਜਾ ਰਹੀ ਹੈ। ਅਜਿਹੀਆਂ ਖ਼ਬਰਾਂ ਆਉਣ ਤੋਂ ਬਾਅਦ…
ਇਕ ਮਹਿਲਾ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਪੰਜਾਬੀ ਮੂਲ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਹਿਲਾ ਦਾ ਦੋਸ਼ ਹੈ ਕਿ ਉਸ ਨੇ ਟੋਰਾਂਟੋ ‘ਚ ਰਾਈਡ ਸ਼ੇਅਰਿੰਗ ਐਪ ਤੋਂ ਕਿਧਰੇ ਜਾਣ ਲਈ ਕਾਰ ਦੀ ਬੁਕਿੰਗ ਕੀਤੀ ਸੀ ਅਤੇ ਰਸਤੇ ‘ਚ ਅੱਖ ਲੱਗਣ ਦੌਰਾਨ ਉਸ ਦਾ ਜਿਨਸੀ ਸ਼ੋਸ਼ਣ ਹੋਇਆ। ਬਾਅਦ ‘ਚ ਪੁਲੀਸ ਨੇ ਹਰਪ੍ਰੀਤ ਸਿੰਘ ਬਰਾੜ ਨਾਂ ਦੇ ਇਸ 24 ਸਾਲਾ ਨੌਜਵਾਨ ਨੂੰ ਬਰੈਂਪਟਨ ਤੋਂ ਗ੍ਰਿਫ਼ਤਾਰ ਕੀਤਾ। ਪੁਲੀਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ 30 ਅਕਤੂਬਰ ਨੂੰ ਇਕ ਔਰਤ ਨੇ ਰਾਈਡ-ਸ਼ੇਅਰਿੰਗ ਐਪ ਤੋਂ ਕਿਤੇ ਜਾਣ ਲਈ ਬੁਕਿੰਗ ਕੀਤੀ। ਯਾਤਰਾ ਦੌਰਾਨ ਔਰਤ ਸੌਂ ਗਈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਯਾਤਰਾ…