Author: editor
ਹੇਲੋਵੀਨ ਰਾਤ ਨੂੰ ਸ਼ਿਕਾਗੋ ਦੇ ਗਾਰਫੀਲਡ ਪਾਰਕ ਇਲਾਕੇ ‘ਚ ਹੋਈ ਫਾਇਰਿੰਗ ‘ਚ ਤਿੰਨ ਬੱਚਿਆਂ ਸਮੇਤ ਘੱਟੋ-ਘੱਟ 14 ਲੋਕ ਜ਼ਖਮੀ ਹੋ ਗਏ। ਸ਼ਿਕਾਗੋ ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਸੁਪਰਡੈਂਟ ਡੇਵਿਡ ਬ੍ਰਾਊਨ ਨੇ ਕਿਹਾ ਕਿ ਘਟਨਾ ‘ਚ 3, 11 ਅਤੇ 13 ਸਾਲ ਦੇ ਤਿੰਨ ਨਾਬਾਲਗ ਜ਼ਖਮੀ ਹੋਏ ਹਨ। ਬਾਕੀ ਪੀੜਤ ਬਾਲਗ ਹਨ ਅਤੇ ਉਨ੍ਹਾਂ ਦੀ ਉਮਰ 30 ਤੋਂ 50 ਸਾਲ ਦੇ ਵਿਚਕਾਰ ਹੈ। ਇਸ ਤੋਂ ਇਲਾਵਾ ਕਾਰ ਦੀ ਲਪੇਟ ‘ਚ ਆਉਣ ਨਾਲ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਸ਼ਿਕਾਗੋ ਫਾਇਰ ਡਿਪਾਰਟਮੈਂਟ ਨੇ ਕਿਹਾ ਕਿ ਉਸ ਨੇ ਘਟਨਾ ਵਾਲੀ ਥਾਂ ‘ਤੇ ਘੱਟੋ-ਘੱਟ 10 ਐਂਬੂਲੈਂਸਾਂ ਭੇਜੀਆਂ ਹਨ। ਬ੍ਰਾਊਨ ਨੇ ਦੱਸਿਆ ਕਿ ਕਾਰ ‘ਚ ਸਵਾਰ…
ਗਾਰਡੀਅਨਜ਼ ਆਫ਼ ਗਵਰਨਸ (ਜੀ.ਓ.ਜੀ.) ਸਕੀਮ ਬੰਦ ਕਰਨ ਖ਼ਿਲਾਫ਼ ਭੜਕੇ ਹੋਏ ਸਾਬਕਾ ਸੈਨਿਕਾਂ ਨੇ ਅੱਜ ਇਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ‘ਤੇ ਕਾਲੀਆਂ ਝੰਡੀਆਂ ਦਿਖਾਈਆਂ। ਇਨ੍ਹਾਂ ਸਾਬਕਾ ਸੈਨਿਕਾਂ ਨੂੰ ਭਾਵੇਂ ਸਿਵਲ ਹਸਪਤਾਲ, ਜਿੱਥੇ ਮੁੱਖ ਮੰਤਰੀ ਨੇ ਉਦਘਾਟਨ ਕੀਤਾ, ਦੇ ਗੇਟ ‘ਤੇ ਬਾਹਰ ਮੁੱਖ ਮਾਰਗ ‘ਤੇ ਹੀ ਰੋਕ ਲਿਆ ਗਿਆ ਪਰ ਉਨ੍ਹਾਂ ਉਥੇ ਹੀ ਆਪਣਾ ਰੋਸ ਪ੍ਰਗਟਾਇਆ। ਇਨ੍ਹਾਂ ਨੇ ਹੱਥਾਂ ‘ਚ ਕਾਲੀਆਂ ਝੰਡੀਆਂ ਫੜਨ ਤੋਂ ਇਲਾਵਾ ਪੱਗਾਂ ‘ਤੇ ਵੀ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਰੋਸ ਪ੍ਰਗਟਾਉਂਦੇ ਸਾਬਕਾ ਸੈਨਿਕਾਂ ਨੂੰ ਪੁਲੀਸ ਅਧਿਕਾਰੀਆਂ ਨੇ ਮਨਾਉਣ ਦੀ ਅਣਥੱਕ ਕੋਸ਼ਿਸ਼ ਕੀਤੀ। ਇਨ੍ਹਾਂ ਦੇ ਅੜੇ ਰਹਿਣ ‘ਤੇ ਪੁਲੀਸ ਨੇ 5 ਮੈਂਬਰੀ ਕਮੇਟੀ ਦੀ ਮੁੱਖ ਮੰਤਰੀ ਨਾਲ…
ਜਗਰਾਉਂ ‘ਚ ਛੇ ਕਰੋੜ ਦੀ ਲਾਗਤ ਨਾਲ ਬਣੇ ਜੱਚਾ-ਬੱਚਾ ਕੇਂਦਰ ਦਾ ਉਦਘਾਟਨ ਕਰਨ ਪੁੱਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਗਰਾਉਂ ਮੂੰਗੀ ਦੀ ਹੱਬ ਬਣ ਚੁੱਕਿਆ ਹੈ ਅਤੇ ਮੂੰਗੀ ਦੇ ਅਗਲੇ ਸੀਜ਼ਨ ਸਮੇਂ ਇਸ ਫ਼ਸਲ ‘ਤੇ ਐੱਮਐੱਸਪੀ ਦਾ ਅਗਾਊਂ ਐਲਾਨ ਕਰ ਦਿੱਤਾ ਜਾਵੇਗਾ ਤਾਂ ਜੋ ਕਿਸਾਨ ਇਸ ਨੂੰ ਬਦਲਵੀਂ ਫ਼ਸਲ ਵਜੋਂ ਅਪਣਾ ਸਕਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੁਪਨਾ ਪੰਜਾਬ ਨੂੰ ਮੈਡੀਕਲ ਹੱਬ ਬਣਾਉਣ ਦਾ ਹੈ। ਇਸ ਲਈ ਪਹਿਲੇ ਛੇ ਮਹੀਨੇ ‘ਚ ਹੀ ਕੋਸ਼ਿਸ਼ਾਂ ਆਰੰਭ ਦਿੱਤੀਆਂ ਹਨ। ਪੰਜਾਬ ਦੇ 23 ਜ਼ਿਲ੍ਹਿਆਂ ‘ਚ ਇਸ ਸਮੇਂ 9 ਮੈਡੀਕਲ ਕਾਲਜ ਹਨ ਜਦਕਿ 16 ਹੋਰ ਬਣਾਉਣੇ ਹਨ। ਸੰਗਰੂਰ ਜ਼ਿਲ੍ਹੇ ‘ਚ ਮਸਤੂਆਣਾ ਸਾਹਿਬ…
ਸਕਾਰਬਰੋ ‘ਚ ਵੋਬਰਨ ਕਾਲਜੀਏਟ ਇੰਸਟੀਚਿਊਟ ਦੇ ਬਾਹਰ ਫਾਇਰਿੰਗ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜਾ ਜ਼ਖਮੀ ਹੋਣ ਕਾਰਨ ਹਸਪਤਾਲ ‘ਚ ਦਾਖਲ ਹੈ। ਪੁਲਿਸ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਫਾਇਰਿੰਗ ਦੁਪਹਿਰ 3:30 ਵਜੇ ਤੋਂ ਠੀਕ ਪਹਿਲਾਂ ਹੋਈ। ਸਕੂਲ ਦੇ ਅਗਲੇ ਵਿਹੜੇ ‘ਚ ਇਕ ਮਰਦ ਪੀੜਤ ਬੰਦੂਕ ਦੇ ਜ਼ਖ਼ਮਾਂ ਨਾਲ ਮੌਜੂਦ ਸੀ ਅਤੇ ਉਸ ਨੂੰ ਜਾਨਲੇਵਾ ਹਾਲਤ ‘ਚ ਟਰਾਮਾ ਸੈਂਟਰ ਲਿਜਾਇਆ ਗਿਆ। ਬਾਅਦ ‘ਚ ਹਸਪਤਾਲ ‘ਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲੀਸ ਦਾ ਕਹਿਣਾ ਹੈ ਕਿ ਦੂਜੇ ਪੀੜਤ ਨੌਜਵਾਨ ਲੜਕੇ ਨੂੰ ਵੀ ਆਪਣੇ ਆਪ ਨੂੰ ਇਕ ਸਥਾਨਕ ਹਸਪਤਾਲ ‘ਚ ਲਿਆਉਣ ਤੋਂ ਬਾਅਦ ਐਮਰਜੈਂਸੀ ਰਾਹੀਂ ਟਰਾਮਾ ਸੈਂਟਰ…
ਟੋਰਾਂਟੋ ਦੇ ਇਕ ਪਰਿਵਾਰ ਦੀ ਚੁਫੇਰੇ ਚਰਚਾ ਹੋ ਰਹੀ ਹੈ ਜਿਸ ਨੇ ਦੱਖਣ-ਪੱਛਮੀ ਓਂਟਾਰੀਓ ‘ਚ ਲਗਭਗ 150 ਸਾਲ ਪੁਰਾਣੇ ਇਕ ਸਾਬਕਾ ਫਿਊਨਰਲ ਪਾਰਲਰ ਨੂੰ ਆਪਣੇ ‘ਸੁਪਨਿਆਂ ਦੇ ਘਰ’ ਵਿੱਚ ਬਦਲਣ ਲਈ ਖਰੀਦਿਆ। ਇਸ ਥਾਂ ਨੂੰ ਖਰੀਦਣ ਵਾਲੀ ਹੀਥਰ ਬਲਮਬਰਗ ਨੇ ਹੈਲੋਵੀਨ ‘ਤੇ ਇਕ ਇੰਟਰਵਿਊ ‘ਚ ਕਿਹਾ ਕਿ, ‘100 ਪ੍ਰਤੀਸ਼ਤ, ਇਹ ਭੂਤ ਹੈ। ਪਰ ਇਹ ਕਾਫ਼ੀ ਦੋਸਤਾਨਾ ਹੈ। ਇਹ ਜ਼ਿਆਦਾਤਰ ਬਹੁਤ ਦੋਸਤਾਨਾ ਹੈ।’ ਹੀਥਰ ਮੂਲ ਰੂਪ ‘ਚ ਯੂਨਾਈਟਿਡ ਕਿੰਗਡਮ ਤੋਂ ਅਤੇ ਉਸਦੇ ਪਤੀ ਐਰੀਨ ਮੂਲ ਰੂਪ ‘ਚ ਦੱਖਣੀ ਅਫਰੀਕਾ ਤੋਂ ਡੇਢ ਸਾਲ ਪਹਿਲਾਂ ਆਪਣੇ ਬੱਚਿਆਂ ਰੈਫਰਟੀ 20 ਅਤੇ ਨੋਆ 14 ਨਾਲ 12,000 ਸਕੁਆਇਰ ਫੁੱਟ ਦੇ ਘਰ ‘ਚ ਚਲੇ ਗਏ ਸਨ। ਡ੍ਰੇਜ਼ਡਨ…
ਚਾਲੀ ਦਿਨਾਂ ਤੋਂ ਵੱਧ ਸਮੇਂ ਤੋਂ ਈਰਾਨ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਦਰਸ਼ਨਾਂ ਦੇ ਸਮਰਥਨ ‘ਚ ਕੈਨੇਡਾ ਦੀ ਰਾਜਧਾਨੀ ਔਟਵਾ ‘ਚ ਪ੍ਰਦਰਸ਼ਨਕਾਰੀਆਂ ਨੇ ਮਾਰਚ ਕੀਤਾ ਜਿਸ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਸ਼ਾਮਲ ਹੋਏ। ਦਰਜਨਾਂ ਲਾਲ ਹੱਥਾਂ ਦੇ ਪ੍ਰਿੰਟਸ ਨਾਲ ਢੱਕੇ ਚਿੱਟੇ ਬੈਨਰ ਦੇ ਸਾਹਮਣੇ ਖੜ੍ਹੇ ਟਰੂਡੋ ਨੇ ਕਿਹਾ ਕਿ ਈਰਾਨ ਦੀਆਂ ਔਰਤਾਂ, ਧੀਆਂ ਅਤੇ ਦਾਦੀਆਂ ਅਤੇ ਸਹਿਯੋਗੀਆਂ ਨੂੰ ਭੁੱਲਿਆ ਨਹੀਂ ਜਾ ਸਕਦਾ। ਈਰਾਨ ਛੇ ਹਫਤੇ ਦੇ ਵਿਰੋਧ ਪ੍ਰਦਰਸ਼ਨਾਂ ਦੁਆਰਾ ਪ੍ਰਭਾਵਿਤ ਹੈ ਜੋ ਉਦੋਂ ਭੜਕਿਆ ਜਦੋਂ 22 ਸਾਲਾ ਮਾਹਸਾ ਅਮੀਨੀ ਦੀ ਈਰਾਨ ਦੇ ਸਖ਼ਤ ਪਹਿਰਾਵੇ ਦੇ ਨਿਯਮਾਂ ਦੀ ਕਥਿਤ ਉਲੰਘਣਾ ਦੇ ਦੋਸ਼ ‘ਚ ਗ੍ਰਿਫ਼ਤਾਰੀ ਤੋਂ ਬਾਅਦ ਹਿਰਾਸਤ ‘ਚ ਮੌਤ ਹੋ ਗਈ…
ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਸ਼ਾਮਲ ਗੈਂਗਸਟਰ ਦੀਪਕ ਟੀਨੂ ਦੇ ਪੁਲੀਸ ਹਿਰਾਸਤ ‘ਚੋਂ ਫਰਾਰ ਹੋਣ ਸਮੇਂ ਚਰਚਾ ‘ਚ ਆਏ ਸੀ.ਆਈ.ਏ. ਮਾਨਸਾ ਦੇ ਸਾਬਕਾ ਇੰਚਾਰਜ ਪ੍ਰਿਤਪਾਲ ਸਿੰਘ ਮੁੜ ਸੁਰਖੀਆਂ ‘ਚ ਹਨ। ਇਕ ਵੀਡੀਓ ਸਾਹਮਣੇ ਆਈ ਹੈ ਜਿਸ ‘ਚ ਉਹ ਡਿਸਕੋ ‘ਚ ਗੈਂਸਗਟਰਾਂ ਨਾਲ ਦਿਖਾਈ ਦਿੰਦੇ ਹਨ ਅਤੇ ਇਸ ਨਾਲ ਇਹ ਵੀ ਖੁਲਾਸਾ ਹੋਇਆ ਹੈ ਕਿ ਟੀਨੂੰ ਅਚਨਚੇਤ ਨਹੀਂ ਭੱਜਿਆ ਸੀ ਸਗੋਂ ਇਹ ਸਾਰਾ ਕੁਝ ਯੋਜਨਾਬੱਧ ਤਰੀਕੇ ਨਾਲ ਸਿਰੇ ਚੜ੍ਹਿਆ ਸੀ। ਟੀਨੂ ਲਗਭਗ ਇਕ ਮਹੀਨੇ ਪਹਿਲਾਂ ਮਾਨਸਾ ‘ਚ ਸੀ.ਆਈ.ਸਟਾਫ. ਦੇ ਉਸ ਸਮੇਂ ਦੇ ਇੰਚਾਰਜ ਪ੍ਰਿਤਪਾਲ ਸਿੰਘ ਦੇ ਘਰੋਂ ਅਚਾਨਕ ਨਹੀਂ ਭੱਜਿਆ ਸੀ ਸਗੋਂ ਇਸ ਦੀ ਪੂਰੀ ਪਲਾਨਿੰਗ ਕੀਤੀ ਗਈ ਸੀ। ਇਸ…
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੱਲੋਂ ਪੰਜਾਬ ਪੁਲੀਸ ‘ਤੇ ਬੀਤੇ ਕੱਲ੍ਹ ਐਤਵਾਰ ਨੂੰ ਚੁੱਕੇ ਗਏ ਸਵਾਲਾਂ ਤੋਂ ਬਾਅਦ ਮਰਹੂਮ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਪਤਨੀ ਰੁਪਿੰਦਰ ਕੌਰ ਨੇ ਵੀ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਸਵਾਲ ਚੁੱਕੇ ਹਨ। ਗਾਇਕ ਸਿੱਧੂ ਮੂਸੇਵਾਲਾ ਵਾਂਗ ਸੰਦੀਪ ਨੰਗਲ ਅੰਬੀਆਂ ਨੂੰ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਪਤਨੀ ਰੁਪਿੰਦਰ ਕੌਰ ਨੇ ਪੁਲੀਸ ‘ਤੇ ਸੰਦੀਪ ਨੰਗਲ ਅੰਬੀਆਂ ਕੇਸ ‘ਚ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਨ੍ਹਾਂ ਜਲੰਧਰ ਦਿਹਾਤੀ ਦੇ ਐੱਸ.ਐੱਸ.ਪੀ. ਸਵਰਨਦੀਪ ਸਿੰਘ ਨੂੰ ਵਿਦੇਸ਼ ਤੋਂ ਫੋਨ ਕਰ ਕੇ ਜਾਣਕਾਰੀ ਦਿੱਤੀ ਸੀ ਕਿ…
ਫਿਲੀਪੀਨਜ਼ ਦੇ ਕੁਸੇਓਂਗ ਪਿੰਡ ਦੇ ਨਿਵਾਸੀ ਤੂਫਾਨ ਨੂੰ ਸੁਨਾਮੀ ਸਮਝ ਬੈਠੇ ਜਿਸ ਕਾਰਨ ਉਹ ਪਹਾੜ ਤੋਂ ਉੱਚੀ ਥਾਂ ‘ਤੇ ਚਲੇ ਗਏ ਅਤੇ ਫਿਰ ਉਥੇ ਜ਼ਿੰਦਾ ਦਫਨ ਹੋ ਗਏ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਪਿੰਡ ਵਾਸੀਆਂ ਨੂੰ ਇਹ ਗਲਤਫਹਿਮੀ ਇਸ ਲਈ ਹੋਈ ਕਿਉਂਕਿ ਕੁਸੇਓਂਗ ਇਸ ਤੋਂ ਪਹਿਲਾਂ ਵੀ ਭਿਆਨਕ ਸੁਨਾਮੀ ਦਾ ਸਾਹਮਣਾ ਕਰ ਚੁੱਕਾ ਸੀ। ਐਤਵਾਰ ਤੜਕੇ ਫਿਲੀਪੀਨਜ਼ ਦੇ ਉੱਤਰੀ-ਪੱਛਮੀ ਤੱਟ ਨਾਲ ਟਕਰਾਉਣ ਵਾਲੇ ‘ਨਾਲਗੇ’ ਗਰਮ ਖੰਡੀ ਤੂਫਾਨ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਿੱਸਿਆਂ ‘ਚ ਸ਼ਾਮਲ ਦੱਖਣੀ ਸੂਬੇ ਮੈਗਵਿੰਡਾਨਾਓ ਦੇ ਕੁਸੇਓਂਗ ਪਿੰਡ ‘ਚ ਦੂਰ-ਦੂਰ ਤੱਕ ਲੱਗੇ ਚਿੱਕੜ ਦੇ ਢੇਰਾਂ ‘ਚੋਂ ਬਚਾਅ ਕਰਮੀਆਂ ਨੇ ਹੁਣ ਤੱਕ ਘੱਟੋ-ਘੱਟ 18 ਲਾਸ਼ਾਂ…
ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਲਿਜ਼ ਟਰੱਸ ਦਾ ਫੋਨ ਹੈਕ ਹੋਣ ਦਾ ਦਾਅਵਾ ਕੀਤਾ ਗਿਆ ਹੈ। ਅਖ਼ਬਾਰ ‘ਮੇਲ’ ਨੇ ਕਿਹਾ ਹੈ ਕਿ ਟਰੱਸ ਜਦੋਂ ਵਿਦੇਸ਼ ਮੰਤਰੀ ਸੀ ਤਾਂ ਉਸ ਸਮੇਂ ਉਸ ਦਾ ਫੋਨ ਹੈਕ ਹੋਇਆ ਸੀ ਪਰ ਤਤਕਾਲੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਇਸ ਗੱਲ ਨੂੰ ਲੁਕੋ ਕੇ ਰੱਖਿਆ। ਉਂਜ ਬ੍ਰਿਟਿਸ਼ ਸਰਕਾਰ ਨੇ ਕਿਹਾ ਹੈ ਕਿ ਮੰਤਰੀਆਂ ਅਤੇ ਸਰਕਾਰੀ ਅਧਿਕਾਰੀਆਂ ਲਈ ਸਾਈਬਰ ਸੁਰੱਖਿਆ ਦੇ ਵਧੀਆ ਪ੍ਰਬੰਧ ਹਨ। ਅਖ਼ਬਾਰ ਮੁਤਾਬਕ ਟਰੱਸ ਦਾ ਫੋਨ ਹੈਕ ਹੋਣ ਦਾ ਪਤਾ ਉਸ ਸਮੇਂ ਲੱਗਾ ਜਦੋਂ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕੰਜ਼ਰਵੇਟਿਵ ਪਾਰਟੀ ਦੀ ਆਗੂ ਬਣਨ ਦੀ ਦੌੜ ‘ਚ ਸੀ। ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ…