Author: editor
ਆਸਟਰੇਲੀਆ ‘ਚ ਖੇਡੇ ਜਾ ਰਹੇ ਟੀ-20 ਵਰਲਡ ਕੱਪ 2022 ‘ਚ ਸੁਪਰ 12 ਦੇ ਮੈਚ ‘ਚ ਨਿਊਜ਼ੀਲੈਂਡ ਤੇ ਸ੍ਰੀਲੰਕਾ ਦਰਮਿਆਨ ਮੁਕਾਬਲਾ ਹੋਇਆ। ਮੈਚ ‘ਚ ਨਿਊਜ਼ੀਲੈਂਡ ਨੇ ਸ੍ਰੀਲੰਕਾ ਨੂੰ 65 ਦੌੜਾਂ ਨਾਲ ਕਰਾਰੀ ਹਾਰ ਦਿੱਤੀ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ ਨਿਰਧਾਰਤ 20 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ 167 ਦੌੜਾਂ ਬਣਾਈਆਂ। ਇਸ ਤਰ੍ਹਾਂ ਨਿਊਜ਼ੀਲੈਂਡ ਨੇ ਸ੍ਰੀਲੰਕਾ ਨੂੰ ਜਿੱਤ ਲਈ 168 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਸ੍ਰੀਲੰਕਾ ਦੀ ਟੀਮ 19.2 ਓਵਰਾਂ ”ਚ 10 ਵਿਕਟਾਂ ਦੇ ਨੁਕਸਾਨ ‘ਤੇ 102 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਨਿਊਜ਼ੀਲੈਂਡ ਦੀ…
‘ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ‘ਚ ਹੋਏ ਦੋ ਕਾਰ ਬੰਬ ਧਮਾਕਿਆਂ ‘ਚ ਘੱਟੋ-ਘੱਟ 100 ਲੋਕ ਮਾਰੇ ਗਏ ਅਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਰਾਸ਼ਟਰਪਤੀ ਹਸਨ ਸ਼ੇਖ ਮੁਹੰਮਦ ਨੇ ਐਤਵਾਰ ਤੜਕੇ ਇਕ ਘਟਨਾ ਸਥਾਨ ‘ਤੇ ਪੱਤਰਕਾਰਾਂ ਨੂੰ ਦੱਸਿਆ ਕਿ ਧਮਾਕਿਆਂ ‘ਚ ਕਰੀਬ 300 ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਨੇ ਇਨ੍ਹਾਂ ਹਮਲਿਆਂ ਨੂੰ ਬੇਹੱਦ ਬੇਰਹਿਮ ਅਤੇ ਕਾਇਰਤਾਪੂਰਨ ਕਰਾਰ ਦਿੱਤਾ। ਅਜੇ ਤੱਕ ਕਿਸੇ ਵੀ ਸਮੂਹ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹਾਲਾਂਕਿ ਸੋਮਾਲੀਆ ਸਰਕਾਰ ਨੇ ਹਮਲਿਆਂ ਲਈ ਅਲ-ਕਾਇਦਾ ਨਾਲ ਜੁੜੇ ਅਲ-ਸ਼ਬਾਬ ਅੱਤਵਾਦੀ ਸਮੂਹ ‘ਤੇ ਦੋਸ਼ ਲਗਾਇਆ ਹੈ, ਜੋ ਰਾਜਧਾਨੀ ‘ਚ ਲਗਾਤਾਰ ਹਮਲੇ ਕਰ ਰਿਹਾ ਹੈ। ਮੋਗਾਦਿਸ਼ੂ ‘ਚ ਇਹ ਹਮਲੇ…
‘ਹੈਲੋਵੀਨ’ ਦੌਰਾਨ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ‘ਚ ਭੀੜ ਵੱਲੋਂ ਤੰਗ ਗਲੀ ‘ਚ ਵੜਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਮਚੀ ਭਗਦੜ ‘ਚ 151 ਲੋਕਾਂ ਦੀ ਮੌਤ ਗਈ ਹੈ ਜਦਕਿ 82 ਹੋਰ ਜ਼ਖਮੀ ਹੋ ਗਏ ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ‘ਚ ਇਲਾਜ ਚੱਲ ਰਿਹਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆ ਦੱਸਿਆ ਕਿ ਘਟਨਾ ਕਾਰਨ ਪੂਰੀ ਦੁਨੀਆ ‘ਚ ਸੋਗ ਦੀ ਲਹਿਰ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਚੁਣੇ ਗਏ ਰਿਸ਼ੀ ਸੁਨਕ, ਅਮਰੀਕਨ ਰਾਸ਼ਟਰਪਤੀ ਜੋਅ ਬਾਇਡੇਨ ਸਮੇਤ ਕਈ ਗਲੋਬਲ ਨੇਤਾਵਾਂ ਨੇ ਇਸ ਘਟਨਾ ‘ਤੇ ਸੋਗ ਜਤਾਇਆ ਹੈ। ਐਮਰਜੈਂਸੀ ਕਰਮਚਾਰੀਆਂ ਅਤੇ ਰਾਹਗੀਰਾਂ ਨੇ ਰਾਜਧਾਨੀ ਦੇ ਇਟਾਵੋਨ ਜ਼ਿਲ੍ਹੇ ‘ਚ ਭਗਦੜ…
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣਨ ਲਈ ਹਰਿਆਣਾ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਸ਼੍ਰੋਮਣੀ ਕਮੇਟੀ ਨੇ ਮੁੱਢੋਂ ਰੱਦ ਕਰ ਦਿੱਤਾ ਹੈ। ਇਹ ਖੁਲਾਸਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ ਹੈ, ਜੋ ਅੱਜ ਪਾਕਿਸਤਾਨ ਲਈ ਰਵਾਨਾ ਹੋਏ ਹਨ। ਉਹ ਪਾਕਿਸਤਾਨ ਵਿਖੇ ਹਸਨ ਅਬਦਾਲ ਸਥਿਤ ਗੁਰਦੁਆਰਾ ਪੰਜਾ ਸਾਹਿਬ ‘ਚ ਸ਼ਹੀਦੀ ਸਾਕਾ ਪੰਜਾ ਸਾਹਿਬ ਦੀ ਸ਼ਤਾਬਦੀ ਦੇ ਮੁੱਖ ਸਮਾਗਮ ‘ਚ ਸ਼ਾਮਲ ਹੋਣ ਲਈ ਗਏ ਹਨ। ਪਾਕਿਸਤਾਨ ਰਵਾਨਾ ਹੋਣ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਹਰਿਆਣਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਨੂੰ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਇਸ ਨੋਟੀਫਿਕੇਸ਼ਨ ਰਾਹੀਂ ਗੁਰਦੁਆਰਿਆਂ…
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਉੱਘੇ ਵਕੀਲ ਐੱਚ.ਸੀ. ਅਰੋੜਾ ਨੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦੇਣ ਖ਼ਿਲਾਫ਼ ਹਰਿਆਣਾ ਦੇ ਚੀਫ ਸੈਕਰਟਰੀ ਨੂੰ ਨੋਟਿਸ ਭੇਜਿਆ ਹੈ। ਉਨ੍ਹਾਂ ਰਾਮ ਰਹੀਮ ਦੀ ਪੈਰੋਲ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਚੰਡੀਗੜ੍ਹ ਦੇ ਵਕੀਲ ਨੇ ਹਰਿਆਣਾ ਦੇ ਚੀਫ ਸੈਕਰਟਰੀ ਨੂੰ ਭੇਜੇ ਨੋਟਿਸ ‘ਚ ਕਿਹਾ ਹੈ ਕਿ ਰਾਮ ਰਹੀਮ ਨੂੰ ਸਾਧਵੀਆਂ ਦੇ ਜ਼ਬਰ-ਜਿਨਾਹ ਅਤੇ ਕਤਲ ਦੇ ਮਾਮਲੇ ‘ਚ ਦੋਸ਼ੀ ਠਹਿਰਾਇਆ ਗਿਆ ਹੈ। ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਜਿਸ ਦੌਰਾਨ ਉਹ ਯੂ.ਪੀਪ ਦੇ ਬਾਗਪਤ ‘ਚ ਰਹਿ ਕੇ ਸਤਸੰਗ ਕਰ ਰਿਹਾ ਹੈ। ਵਕੀਲ ਨੇ ਰਾਮ ਰਹੀਮ ਦੇ…
ਪੰਜ ਮਹੀਨੇ ਪਹਿਲਾਂ 29 ਮਈ ਨੂੰ ਕਤਲ ਕੀਤੇ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕੇਸ ‘ਚ ਨਾਮਜ਼ਦ ਗੈਂਗਸਟਰ ਦੀਪਕ ਟੀਨੂ ਨੂੰ ਟਰਾਂਜ਼ਿਟ ਰਿਮਾਂਡ ‘ਤੇ ਲੈਣ ਵਾਸਤੇ ਦਿੱਲੀ ਗਈ ਪੰਜਾਬ ਪੁਲੀਸ ਦੀ ਟੀਮ ਨੂੰ ਇਕ ਵਾਰ ਫਿਰ ਖਾਲੀ ਹੱਥ ਮੁੜਨਾ ਪਿਆ ਹੈ। ਜ਼ਿਕਰਯੋਗ ਹੈ ਕਿ ਗੈਂਗਸਟਰ ਦੀਪਕ ਟੀਨੂ ਪਹਿਲੀ ਅਕਤੂਬਰ ਨੂੰ ਮਾਨਸਾ ਸੀ.ਆਈ.ਏ. ਦੀ ਹਿਰਾਸਤ ‘ਚੋਂ ਫਰਾਰ ਹੋ ਗਿਆ ਸੀ ਜਿਸ ਮਗਰੋਂ ਉਸ ਨੂੰ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ 19 ਅਕਤੂਬਰ ਨੂੰ ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਦੇ ਪਿੰਡ ਕੇਕੜੀ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਦੌਰਾਨ ਉਸ ਕੋਲੋਂ ਅਸਲਾ ਵੀ ਬਰਾਮਦ ਹੋਇਆ ਸੀ। ਮਾਨਸਾ ਦੇ ਐੱਸ.ਐੱਸ.ਪੀ. ਗੌਰਵ ਤੂਰਾ ਨੇ ਦੱਸਿਆ ਕਿ ਪੰਜਾਬ…
ਬਲਵਿੰਦਰ ਸਿੰਘ ਜਟਾਣਾ ਵੱਲੋਂ ਸਤਲੁਜ ਯਮੁਨਾ ਲਿੰਕ ਨਹਿਰ ਦੇ ਵਿਰੋਧ ‘ਚ ਕੀਤੀ ਕਾਰਵਾਈ ਕਰਕੇ ਚਮਕੌਰ ਸਾਹਿਬ ਨੇੜਲੇ ਪਿੰਡ ਜਟਾਣਾ ਦਾ ਨਾਂ ਚਮਕਿਆ ਸੀ ਅਤੇ ਜਦੋਂ ਗਾਇਕ ਸਿੱਧੂ ਮੂਸੇਵਾਲਾ ਦਾ ‘ਐੱਸ.ਵਾਈ.ਐੱਲ’ ਗਾਣਾ ਆਇਆ ਤਾਂ ਇਹ ਪਿੰਡ ਇਕ ਵਾਰ ਸੁਰਖੀਆਂ ‘ਚ ਆਇਆ। ਨਵੀਂ ਪੀੜ੍ਹੀ ਵੀ ਇਸ ਪਿੰਡ ਤੇ ਮਾਮਲੇ ਤੋਂ ਜਾਣੂ ਹੋਈ। ਹੁਣ ਇਕ ਵਾਰ ਫਿਰ ਪਿੰਡ ਜਟਾਣਾ ਦੀ ਚਰਚਾ ਵਿਦੇਸ਼ਾਂ ਤੱਕ ਹੋ ਰਹੀ ਹੈ ਕਿਉਂਕਿ ਇਸੇ ਪਿੰਡ ਨਾਲ ਸਬੰਧਤ 22 ਸਾਲਾ ਜੈਸਮੀਨ ਕੌਰ ਡੈਨਮਾਰਕ ਦੀਆਂ ਪਾਰਲੀਮੈਂਟ ਚੋਣਾਂ ਲੜ ਰਹੀ ਹੈ। ਪਿੰਡ ਦੇ ਨਿਰਵੈਰ ਸਿੰਘ ਜਟਾਣਾ ਦੀ ਹੋਣਹਾਰ ਪੁੱਤਰੀ ਜੈਸਮੀਨ ਕੌਰ ਡੈਨਮਾਰਕ ਦੀਆਂ ਪਾਰਲੀਮੈਂਟ ਦੀਆਂ ਚੋਣਾਂ ‘ਚ ਕਿਸਮਤ ਅਜ਼ਮਾ ਰਹੀ ਹੈ। ਇਸ…
ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਅੰਮ੍ਰਿਤਸਰ ਦੀ ਅਦਾਲਤ ‘ਚ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਕੀਤੇ ਗਏ ਮਾਣਹਾਨੀ ਦੇ ਕੇਸ ‘ਚ ਪੇਸ਼ੀ ਭੁਗਤਣ ਪੁੱਜੇ। ਦੂਜੇ ਪਾਸੇ ਸਿਹਤ ਠੀਕ ਨਾ ਹੋਣ ਦਾ ਹਵਾਲਾ ਦਿੰਦਿਆਂ ਸ਼ਿਕਾਇਤਕਰਤਾ ਮਜੀਠੀਆ ਖੁਦ ਗੈਰਹਾਜ਼ਰ ਰਹੇ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 25 ਨਵੰਬਰ ਨੂੰ ਹੋਵੇਗੀ। ਪੇਸ਼ੀ ਮਗਰੋਂ ਅਦਾਲਤ ਤੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਲਤ ‘ਤੇ ਪੂਰਾ ਭਰੋਸਾ ਹੈ। ਅਦਾਲਤ ਇਸ ਮਾਮਲੇ ‘ਚ ਨਿਆਂ ਕਰੇਗੀ। ਉਨ੍ਹਾਂ ਅਦਾਲਤ ‘ਚ ਸੁਣਵਾਈ ਅਧੀਨ ਇਸ ਮਾਮਲੇ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ‘ਆਪ’ ਆਗੂ ਵੱਲੋਂ…
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਲਾਹੌਰ ਵਿੱਚ ‘ਹਕੀਕੀ ਮਾਰਚ’ ਕੱਢਿਆ। ਲਿਬਰਟੀ ਚੌਕ ਤੋਂ ਇਸਲਾਮਾਬਾਦ ਤੱਕ ਲੰਬੇ ਇਸ ਮਾਰਚ ‘ਚ ਹਜ਼ਾਰਾਂ ਦੀ ਗਿਣਤੀ ‘ਚ ਲੋਕ ਸ਼ਾਮਲ ਹੋਏ। ਇਸ ਸਮੇਂ ਇਮਰਾਨ ਖਾਨ ਨੇ ਇੰਡੀਆ ਦੀ ਵਿਦੇਸ਼ ਨੀਤੀ ਅਤੇ ਰੂਸ-ਯੂਕਰੇਨ ਜੰਗ ਦੌਰਾਨ ਪੱਛਮੀਂ ਮੁਲਕਾਂ ਦੇ ਦਬਾਅ ਦੇ ਬਾਵਜੂਦ ਆਪਣੇ ਕੌਮੀ ਹਿੱਤਾਂ ਲਈ ਉਸ ਵੱਲੋਂ ਰੂਸ ਤੋਂ ਤੇਲ ਖ਼ਰੀਦਣ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਚੇਅਰਮੈਨ ਇਮਰਾਨ ਖਾਨ ਨੇ ਕਿਹਾ ਕਿ ਇੰਡੀਆ ਦਾ ਰੂਸ ਤੋਂ ਤੇਲ ਖ਼ਰੀਦਣਾ ਆਪਣਾ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਪਾਕਿਸਤਾਨੀ ਗ਼ੁਲਾਮ ਹਨ ਜੋ ਆਪਣੇ ਮੁਲਕ ਦੇ ਬਾਸ਼ਿੰਦਿਆਂ ਲਈ ਉਨ੍ਹਾਂ ਦੀ ਭਲਾਈ ਦੇ…
ਅਮਰੀਕਾ ਦੇ ਤੁਲਸਾ ਇਲਾਕੇ ‘ਚ ਇਕ ਘਰ ‘ਚ ਅੱਗ ਲੱਗਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ। ਪੁਲੀਸ ਮਾਮਲੇ ਦੀ ਕਤਲ ਦੇ ਪਹਿਲੂ ਤੋਂ ਜਾਂਚ ਕਰ ਰਹੀ ਹੈ। ਤੁਲਸਾ ਤੋਂ 20 ਕਿਲੋਮੀਟਰ ਦੱਖਣ-ਪੂਰਬ ‘ਚ ਓਕਲਾਹੋਮਾ ਦੇ ਇਕ ਰਿਹਾਇਸ਼ੀ ਖੇਤਰ ਬ੍ਰੋਕਨ ਐਰੋ ‘ਚ ਸ਼ਾਮ ਕਰੀਬ ਚਾਰ ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਬ੍ਰੋਕਨ ਐਰੋ ਪੁਲੀਸ ਨੇ ਕਿਹਾ ਕਿ ਕਤਲ ਦੇ ਇਰਾਦੇ ਨਾਲ ਅੱਗ ਲਗਾਏ ਜਾਣ ਦਾ ਸ਼ੱਕ ਹੈ ਅਤੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਸ ਘਟਨਾ ਨਾਲ ਜਨਤਾ ਨੂੰ ਕੋਈ ਖ਼ਤਰਾ ਹੈ। ਪੁਲੀਸ ਦੇ ਬੁਲਾਰੇ ਈਥਨ ਹਚਿਨਸ ਨੇ ਕਿਹਾ ਕਿ ਘਟਨਾ…