Author: editor
ਦੋ ਸਾਲ ਪੁਰਾਣੇ ਡਰੱਗ ਮਾਮਲੇ ‘ਚ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਖ਼ਿਲਾਫ਼ ਮੁੰਬਈ ਨਾਰਕੋਟਿਕਸ ਕੰਟਰੋਲ ਬਿਊਰੋ ਨੇ 200 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ। ਦੋਵਾਂ ਨੂੰ 2020 ‘ਚ ਡਰੱਗ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਫਿਲਹਾਲ ਦੋਵੇਂ ਜ਼ਮਾਨਤ ‘ਤੇ ਬਾਹਰ ਹਨ। ਐੱਨ.ਸੀ.ਬੀ. ਨੇ ਇਹ ਜਾਣਕਾਰੀ ਦਿੱਤੀ ਹੈ। ਜੋੜੇ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਉਨ੍ਹਾਂ ਦੇ ਘਰੋਂ ਕਥਿਤ ਤੌਰ ‘ਤੇ ਗਾਂਜਾ ਜ਼ਬਤ ਕਰਨ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ‘ਚ ਦੋਵਾਂ ਨੂੰ 23 ਨਵੰਬਰ 2020 ਨੂੰ ਜ਼ਮਾਨਤ ਮਿਲ ਗਈ ਸੀ। ਐੱਨ.ਸੀ.ਬੀ. ਨੇ ਫਿਰ ਦਾਅਵਾ ਕੀਤਾ ਕਿ ਭਾਰਤੀ ਸਿੰਘ ਨੇ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਉਸ ਨੇ…
ਕੈਨੇਡਾ ‘ਚ ਬੋਲੀਆਂ ਜਾਣ ਵਾਲੀਆਂ ਕੁੱਲ 450 ਭਾਸ਼ਾਵਾਂ ਵਿੱਚੋਂ ਪੰਜਾਬੀ ਸਿਖਰਲੇ ਚਾਰ ‘ਚ ਸ਼ਾਮਲ ਹੋ ਗਈ ਹੈ। ਕੈਨੇਡਾ ਦੀ ਸਰਕਾਰ ਨੇ ਇਹ ਅੰਕੜੇ 2021 ਦੀ ਜਨਗਣਨਾ ਦੇ ਆਧਾਰ ‘ਤੇ ਕੀਤੇ ਗਏ ਸਰਵੇਖਣ ਦੇ ਆਧਾਰ ‘ਤੇ ਜਾਰੀ ਕੀਤੇ ਹਨ। ਕੈਨੇਡੀਅਨ ਸਰਕਾਰ ਨੇ ਹਾਲ ਹੀ ‘ਚ ਪਰਵਾਸੀ ਨਾਗਰਿਕਾਂ ਅਤੇ ਨਸਲੀ-ਸੱਭਿਆਚਾਰਕ ਵਿਭਿੰਨਤਾ ‘ਤੇ ਇਕ ਸਰਵੇਖਣ ਕੀਤਾ। ਇਸ ‘ਚ 2021 ਦੀ ਜਨਗਣਨਾ ‘ਚ 450 ਤੋਂ ਵੱਧ ਭਾਸ਼ਾਵਾਂ ਦੀ ਜਾਣਕਾਰੀ ਦਿੱਤੀ ਗਈ ਹੈ। ਸਰਵੇਖਣ ਦੇ ਨਤੀਜਿਆਂ ਅਨੁਸਾਰ ਕੈਨੇਡਾ ‘ਚ 69.4 ਫ਼ੀਸਦੀ ਪਰਵਾਸੀ ਅੰਗਰੇਜ਼ੀ ਜਾਂ ਫਰੈਂਚ ਨਹੀਂ ਬੋਲਦੇ। ਕੈਨੇਡਾ ਦੀ ਸਰਕਾਰੀ ਭਾਸ਼ਾ ਦੀ ਵਰਤੋਂ ਨਾ ਕਰਨ ਵਾਲੇ ਜ਼ਿਆਦਾਤਰ ਪਰਵਾਸੀਆਂ ‘ਚ ਅਰਬੀ 10.3 ਫ਼ੀਸਦੀ, ਤਾਗਾਲੋਗ 8.4, ਮੈਂਡਰਿਨ…
ਕਾਂਗਰਸ ਪਾਰਟੀ ਦੇ ਹਲਕਾ ਭੋਆ ਤੋਂ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੇ ਘਰ ਅੱਜ ਸਵੇਰੇ ਛੇ ਵਜੇ ਦੇ ਕਰੀਬ ਇਨਕਮ ਟੈਕਸ ਵਿਭਾਗ ਦੀ ਟੀਮ ਵਲੋਂ ਛਾਪੇਮਾਰੀ ਕੀਤੀ ਗਈ। ਟੀਮ ਦੇ ਅਧਿਕਾਰੀਆਂ ਵਲੋਂ ਘਰ ਦਾ ਗੇਟ ਬੰਦ ਕਰਕੇ ਛਾਪੇਮਾਰੀ ਕੀਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਧਾਇਕ ਜੋਗਿੰਦਰ ਦੇ ਘਰ ਇਨਕਮ ਟੈਕਸ ਵਿਭਾਗ ਦੀ ਟੀਮ ਦੇ ਨਾਲ-ਨਾਲ ਈ.ਡੀ. ਦੀ ਟੀਮ ਵੀ ਪਹੁੰਚੀ ਹੋਈ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਨਕਮ ਟੈਕਸ ਦੀ ਟੀਮ ਨੇ ਛਾਪੇਮਾਰੀ ਦੌਰਾਨ ਸਾਬਕਾ ਵਿਧਾਇਕ ਦੀ ਰਿਹਾਇਸ਼ ਦੇ ਬਾਹਰ ਵੱਡੀ ਗਿਣਤੀ ‘ਚ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਹਨ ਤਾਂ ਕਿ ਕੋਈ ਅੰਦਰ-ਬਾਹਰ ਨਾ ਜਾ ਸਕੇ। ਕਈ ਘੰਟੇ ਤੱਕ ਚੱਲੀ ਇਸ…
ਬਾਰਡਰ ਸਕਿਉਰਿਟੀ ਫੋਰਸ ਨੇ ਪਾਕਿਸਤਾਨ ਵੱਲੋਂ ਭੇਜਿਆ ਹਥਿਆਰਾਂ ਦਾ ਜ਼ਖੀਰਾ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਬੀ.ਐੱਸ.ਐੱਫ. ਪੰਜਾਬ ਫਰੰਟੀਅਰ ਦੇ ਡੀ.ਆਈ.ਜੀ. ਕੰਮ ਪਬਲਿਕ ਰਿਲੇਸ਼ਨ ਅਫ਼ਸਰ ਨੇ ਦੱਸਿਆ ਕਿ ਬੀ.ਐੱਸ.ਐੱਫ. ਦੀ 136 ਬਟਾਲੀਅਨ ਨੇ ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ‘ਤੇ ਇਕ ਹਥਿਆਰਾਂ ਦੇ ਜ਼ਖੀਰੇ ਨਾਲ ਭਰਿਆ ਹੋਇਆ ਬੈਗ ਬਰਾਮਦ ਕੀਤਾ ਹੈ। ਜਾਂਚ ਕਰਨ ‘ਚ ਬੈਗ ‘ਚੋਂ 6 ਖਾਲੀ ਮੈਗਜ਼ੀਨਾਂ ਸਣੇ 3 ਏ.ਕੇ. 47 ਰਾਈਫਲਾਂ, 6 ਹੋਰ ਖਾਲੀ ਮੈਗਜ਼ੀਨਾਂ ਦੇ ਨਾਲ 3 ਮਿਨੀ ਏ.ਕੇ. 47 ਰਾਈਫਲਾਂ, 6 ਖਾਲੀ ਮੈਗਜ਼ੀਨਾਂ ਦੇ ਨਾਲ ਤਿੰਨ ਪਿਸਤੌਲ ਅਤੇ 200 ਕਾਰਤੂਸ (100 ਪਿਸਤੌਲ ਦੇ ਅਤੇ 100 ਰਾਈਫ਼ਲ ਦੇ ਕਾਰਤੂਸ) ਬਰਾਮਦ ਹੋਏ ਹਨ। ਬੀ.ਐੱਸ.ਐੱਫ. ਦੇ ਜਵਾਨਾਂ ਅਨੁਸਾਰ ਹਥਿਆਰਾਂ ਦਾ…
ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਉਬੋਕੇ ਦੇ ਹਰਬੰਸ ਸਿੰਘ ਦੇ 1993 ‘ਚ ਦਿਖਾਏ ਗਏ ਮੁਕਾਬਲੇ ਸਬੰਧੀ ਅਦਾਲਤ ਨੇ ਦੋ ਸੇਵਾਮੁਕਤ ਥਾਣੇਦਾਰਾਂ ਨੂੰ ਦੋਸ਼ੀ ਠਹਿਰਾਇਆ ਹੈ। ਇਨ੍ਹਾਂ ਦੋਹਾਂ ਨੂੰ ਮੁਹਾਲੀ ਦੀ ਅਦਾਲਤ 2 ਨਵੰਬਰ ਨੂੰ ਸਜ਼ਾ ਸੁਣਾਏਗੀ। ਸੀ.ਬੀ.ਆਈ. ਅਦਾਲਤ ਨੇ ਕਰੀਬ ਤਿੰਨ ਦਹਾਕੇ ਪੁਰਾਣੇ ਇਸ ਫ਼ਰਜ਼ੀ ਪੁਲੀਸ ਮੁਕਾਬਲੇ ਬਾਰੇ ਕੇਸ ਦਾ ਨਿਬੇੜਾ ਕਰਦਿਆਂ ਪੰਜਾਬ ਪੁਲੀਸ ਦੇ ਦੋ ਸੇਵਾਮੁਕਤ ਅਧਿਕਾਰੀਆਂ ਸਬ-ਇੰਸਪੈਕਟਰ ਸ਼ਮਸ਼ੇਰ ਸਿੰਘ ਅਤੇ ਏ.ਐੱਸ.ਆਈ. ਜਗਤਾਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ ‘ਚ ਨਾਮਜ਼ਦ ਦੋ ਹੋਰ ਪੁਲੀਸ ਮੁਲਾਜ਼ਮਾਂ ਇੰਸਪੈਕਟਰ ਪੂਰਨ ਸਿੰਘ ਅਤੇ ਏ.ਐੱਸ.ਆਈ. ਜਗੀਰ ਸਿੰਘ ਦੀ ਟਰਾਇਲ ਦੌਰਾਨ ਮੌਤ ਹੋ ਚੁੱਕੀ ਹੈ। ਪੀੜਤ ਪਰਿਵਾਰ ਦੇ ਵਕੀਲ ਸਰਬਜੀਤ ਸਿੰਘ ਨੇ ਦੱਸਿਆ…
ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਸਰਕਾਰ ‘ਚ ਇਕੋ ਮਹਿਕਮੇ ਦੇ ਮੰਤਰੀ ਰਹੇ ਭਾਰਤ ਭੂਸ਼ਨ ਆਸ਼ੂ ਦਾ ਜਲਦ ਖਹਿੜਾ ਛੁੱਡਦਾ ਨਜ਼ਰ ਨਹੀਂ ਆ ਰਿਹਾ ਹੈ। ਜੇਲ੍ਹ ‘ਚ ਬੰਦ ਆਸ਼ੂ ਖ਼ਿਲਾਫ਼ ਪੰਜਾਬ ਵਿਜੀਲੈਂਸ ਬਿਊਰੋ ਨੇ ਕਾਨੂੰਨੀ ਸ਼ਿਕੰਜਾ ਹੋਰ ਕੱਸ ਲਿਆ ਹੈ। ਕਾਂਗਰਸ ਸਰਕਾਰ ਸਮੇਂ ਹੋਏ ਕਥਿਤ ਖੁਰਾਕ ਘੁਟਾਲੇ ਦੇ ਮਾਮਲੇ ‘ਚ ਆਸ਼ੂ ਖ਼ਿਲਾਫ਼ ਹੁਣ ਫਿਰੋਜ਼ਪੁਰ ‘ਚ ਇਕ ਹੋਰ ਕੇਸ ਦਰਜ ਕੀਤਾ ਗਿਆ ਹੈ। ਉਸ ਖ਼ਿਲਾਫ਼ ਹੁਣ ਤੱਕ ਲੁਧਿਆਣਾ, ਫ਼ਰੀਦਕੋਟ ਅਤੇ ਨਵਾਂਸ਼ਹਿਰ ਸਮੇਤ ਚਾਰ ਥਾਵਾਂ ‘ਤੇ ਕੇਸ ਦਰਜ ਹੋ ਚੁੱਕੇ ਹਨ। ਵਿਜੀਲੈਂਸ ਵੱਲੋਂ ਖੁਰਾਕ ਘੁਟਾਲੇ ਅਤੇ ਟੈਂਡਰਾਂ ਦੀ ਅਲਾਟਮੈਂਟ ਦੇ ਮਾਮਲੇ ਦੀ ਦਸ ਦੇ ਕਰੀਬ ਹੋਰ ਥਾਵਾਂ ‘ਤੇ ਪੜਤਾਲ…
ਟੀ-20 ਵਰਲਡ ਕੱਪ ਦੌਰਾਨ ਕਈ ਉਲਟਫੇਰ ਦੇਖਣ ਨੂੰ ਮਿਲ ਰਹੇ ਹਨ। ਇਸੇ ਤਰ੍ਹਾਂ ਦੇ ਇਕ ਵੱਡੇ ਉਲਟਫੇਰ ‘ਚ ਜ਼ਿੰਬਾਬਵੇ ਨੇ ਫਸਵੇਂ ਮੈਚ ‘ਚ ਪਾਕਿਸਤਾਨ ਨੂੰ ਇਕ ਦੌੜ ਨਾਲ ਹਰਾ ਕੇ ਜਿੱਤ ਦਰਜ ਕੀਤੀ ਹੈ। ਇਸ ਜਿੱਤ ਮਗਰੋਂ ਜ਼ਿੰਬਾਬਵੇ ਦੇ ਖਿਡਾਰੀ ਖੇਡ ਮੈਦਾਨ ‘ਚ ਹੀ ਨੱਚਣ ਲੱਗੇ। ਜ਼ਿੰਬਾਬਵੇ ਨੇ ਪਾਕਿਸਤਾਨ ਨੂੰ 131 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਪਾਕਿਸਤਾਨ 20 ਓਵਰਾਂ ‘ਚ 129 ਦੌੜਾਂ ਹੀ ਬਣਾ ਪਾ ਸਕੀ। ਜ਼ਿੰਬਾਬਵੇ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਜ਼ਿੰਬਾਬਵੇ ਨੇ 8 ਵਿਕਟਾਂ ਗੁਆ ਕੇ 130 ਦੌੜਾਂ ਬਣਾਈਆਂ ਸੀ। ਸੇਨ ਵੀਲੀਅਮਸ ਨੇ ਸੱਭ ਤੋਂ ਵੱਧ 31 ਦੌੜਾਂ…
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਤਿਹਾਸਕ ਫ਼ੈਸਲਾ ਲੈਂਦਿਆਂ ਆਪਣੇ ਇਕਰਾਰਨਾਮੇ ਵਾਲੇ ਪੁਰਸ਼ ਅਤੇ ਮਹਿਲਾ ਕ੍ਰਿਕਟਰਾਂ ਨੂੰ ਬਰਾਬਰ ਮੈਚ ਫੀਸ ਦੇਣ ਦਾ ਐਲਾਨ ਕੀਤਾ ਹੈ ਤਾਂ ਜੋ ਦੇਸ਼ ਦੀ ਸਭ ਤੋਂ ਮਕਬੂਲ ਖੇਡ ਕ੍ਰਿਕਟ ‘ਚ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਨਵੇਂ ਪ੍ਰਬੰਧ ਤਹਿਤ ਭਾਰਤੀ ਮਹਿਲਾ ਕ੍ਰਿਕਟਰਾਂ ਨੂੰ ਹੁਣ ਪੁਰਸ਼ਾਂ ਦੇ ਬਰਾਬਰ ਟੈਸਟ ਲਈ 15 ਲੱਖ ਰੁਪਏ, ਇਕ ਰੋਜ਼ਾ ਮੈਚਾਂ ਲਈ 6 ਲੱਖ ਰੁਪਏ ਅਤੇ ਟੀ-20 ਮੁਕਾਬਲੇ ਲਈ ਤਿੰਨ ਲੱਖ ਰੁਪਏ ਮਿਲਣਗੇ। ਇਸ ਤੋਂ ਪਹਿਲਾਂ ਮਹਿਲਾ ਕ੍ਰਿਕਟਰਾਂ ਨੂੰ ਇਕ ਰੋਜ਼ਾ ਅਤੇ ਟੀ-20 ਮੈਚਾਂ ਲਈ ਸਿਰਫ਼ ਇਕ-ਇਕ ਲੱਖ ਰੁਪਏ ਮਿਲਦੇ ਸਨ ਜਦਕਿ ਟੈਸਟ ਮੈਚ ਲਈ ਚਾਰ ਲੱਖ ਰੁਪਏ ਦਿੱਤੇ ਜਾਂਦੇ ਸਨ।…
ਮਾਓਰੀ ਪਾਰਟੀ ਨੇ ਇਕ ਮੁਹਿੰਮ ਵਿੱਢੀ ਹੈ ਜਿਸ ਤਹਿਤ ਨਿਊਜ਼ੀਲੈਂਡ ਦਾ ਨਾਂ ਬਦਲ ਕੇ ਓਟੀਰੋਆ ਕਰਨ ਲਈ ਪਟੀਸ਼ਨ ਸ਼ੁਰੂ ਕੀਤੀ ਗਈ ਹੈ। ਓਟੀਰੋਆ ਦਾ ਅਰਥ ਹੈ ਦੇਸੀ ਟੇ ਰੇ ਮਾਓਰੀ ਭਾਸ਼ਾ ਵਿੱਚ ‘ਲੰਬੇ ਚਿੱਟੇ ਬੱਦਲਾਂ ਦੀ ਧਰਤੀ’ ਹੈ। ਇਸ ਦੇ ਨਾਲ ਹੀ ਮਾਓਰੀ ਪਾਰਟੀ ਨੇ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੂੰ ਨਿਊਜ਼ੀਲੈਂਡ ਦੇ ਸਾਰੇ ਕਸਬਿਆਂ, ਸ਼ਹਿਰਾਂ ਅਤੇ ਥਾਵਾਂ ਦੇ ਨਾਂ ਬਦਲ ਕੇ ਮਾਓਰੀ ਕਰਨ ਦੀ ਅਪੀਲ ਕੀਤੀ ਹੈ। ਪਟੀਸ਼ਨ ਸ਼ੁਰੂ ਹੋਣ ਦੇ ਦੋ ਦਿਨਾਂ ਦੇ ਅੰਦਰ 50 ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ‘ਤੇ ਦਸਤਖਤ ਕੀਤੇ ਸਨ। ਇਸ ਸਬੰਧੀ ਜਲਦੀ ਹੀ ਬਹਿਸ ਹੋਣ ਦੀ ਵੀ ਸੰਭਾਵਨਾ ਹੈ। ਮਾਓਰੀ ਪਾਰਟੀ ਦਾ ਮੰਨਣਾ…
ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ ਜਿਸ ‘ਚ ਇਕ ਪਤੀ ਨੇ ਗੁੱਸੇ ‘ਚ ਆ ਕੇ ਆਪਣੀ ਪਤਨੀ ਨੂੰ ਜ਼ਿੰਦਾ ਦਫ਼ਨਾ ਦਿੱਤਾ ਅਤੇ ਫਿਰ ਐਪਲ ਵਾਚ ਨੇ ਕੁਝ ਅਜਿਹਾ ਕੀਤਾ ਕਿ ਯਕੀਨ ਕਰਨਾ ਮੁਸ਼ਕਿਲ ਹੋ ਜਵੇਗਾ। ਡੇਲੀ ਮੇਲ ਦੀ ਇਕ ਰਿਪੋਰਟ ਮੁਤਾਬਕ 42 ਸਾਲਾ ਮਹਿਲਾ ਯੰਗ ਸੂਕ ਅਨ ਨੂੰ ਸਿਆਟਲ ਤੋਂ 60 ਮੀਲ ਦੂਰ ਇਕ ਸ਼ਹਿਰ ‘ਚ ਉਸਦੇ ਪਤੀ ਨੇ ਗੁੱਸੇ ‘ਚ ਆ ਕੇ ਜ਼ਿੰਦਾ ਦਫ਼ਨਾ ਦਿੱਤਾ। ਇਸ ਮਹਿਲਾ ਨੂੰ ਉਸਦੇ ਪਤੀ ਨੇ ਚਾਕੂ ਮਾਰਿਆ ਅਤੇ ਫਿਰ ਮੂੰਹ ‘ਤੇ ਟੇਪ ਲਗਾ ਕੇ ਉਸਨੂੰ ਜ਼ਮੀਨ ‘ਚ ਦੱਬ ਦਿੱਤਾ। ਇਸ ਮਹਿਲਾ ਨੇ ਆਪਣਾ ਜਾਨ ਐਪਲ ਵਾਚ ਦੀ ਬਦੌਲਤ ਬਚਾ ਲਈ। ਰਿਪੋਰਟ…