Author: editor

ਇੰਡੀਆ ‘ਚ ਕੈਨੇਡਾ ਦੇ ਹਾਈ ਕਮਿਸ਼ਨਰ ਕੈਮਰੂਨ ਮੈਕੇ ਵੀਰਵਾਰ ਨੂੰ ਦਿੱਲੀ ਸਥਿਤ ਗੁਰਦੁਆਰਾ ਬੰਗਲਾ ਸਾਹਿਬ ਗਏ ਅਤੇ ਮੱਥਾ ਟੇਕਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਮੈਕੇ ਅਤੇ ਨਵੀਂ ਦਿੱਲੀ ਸਥਿਤ ਕੈਨੇਡੀਅਨ ਹਾਈ ਕਮਿਸ਼ਨ ਦੇ ਦੋ ਹੋਰ ਅਧਿਕਾਰੀਆਂ ਨੇ ਵੀ ਲੰਗਰ ਹਾਲ ਦਾ ਦੌਰਾ ਕੀਤਾ ਅਤੇ ਗੁਰਦੁਆਰੇ ‘ਚ ਕੋਰੋਨਾ ਸਬੰਧਤ ਸਹੂਲਤਾਂ ਦੀ ਜਾਣਕਾਰੀ ਲਈ। ਉਨ੍ਹਾਂ ਦੱਸਿਆ, ‘ਇੰਡੀਆ ‘ਚ ਕੈਨੇਡਾ ਦੇ ਹਾਈ ਕਮਿਸ਼ਨਰ ਕੈਮਰੂਨ ਮੈਕੇ ਅਤੇ ਹੋਰ ਅਧਿਕਾਰੀਆਂ ਨੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਦਾ ਦੌਰਾ ਕੀਤਾ। ਮੈਕੇ ਗੁਰਦੁਆਰਾ ‘ਚ ਮੌਜੂਦਾ ਸਹੂਲਤਾਂ ਤੋਂ ਪ੍ਰਭਾਵਿਤ ਹੋਏ, ਖ਼ਾਸ ਤੌਰ ‘ਤੇ ਲੰਗਰ ਹਾਲ ਨੂੰ ਦੇਖ ਕੇ। ਉਨ੍ਹਾਂ ਨੇ ਸਾਡੇ ਵੱਲੋਂ ਇਥੇ ਪ੍ਰਦਾਨ…

Read More

ਆਈ.ਸੀ.ਸੀ. ਟੀ-20 ਵਰਲਡ ਕੱਪ 2022 ‘ਚ ਇੰਡੀਆ-ਨੀਦਰਲੈਂਡ ਦਾ ਮੈਚ ਵੀਰਵਾਰ ਨੂੰ ਸਿਡਨੀ ਕ੍ਰਿਕਟ ਗਰਾਊਂਡ ‘ਚ ਖੇਡਿਆ ਗਿਆ ਜਿਸ ‘ਚ ਇੰਡੀਆ ਦੀ ਟੀਮ 56 ਦੌੜਾਂ ਨਾਲ ਜੇਤੂ ਰਹੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਡੀਆ ਨੇ ਵਿਰਾਟ ਕੋਹਲੀ ਦੀਆਂ 62 ਦੌੜਾਂ, ਰੋਹਿਤ ਸ਼ਰਮਾ ਦੀਆਂ 53 ਦੌੜਾਂ ਤੇ ਸੂਰਯਾ ਕੁਮਾਰ ਯਾਦਵ ਦੀਆਂ 51 ਦੌੜਾਂ ਦੀ ਬਦੌਲਤ ਨਿਰਧਾਰਤ 20 ਓਵਰਾਂ ‘ਚ 2 ਵਿਕਟਾਂ ਦੇ ਨੁਕਸਾਨ ‘ਤੇ 179 ਦੌੜਾਂ ਬਣਾਈਆਂ ਤੇ ਨੀਦਰਲੈਂਡ ਨੂੰ ਜਿੱਤ ਲਈ 180 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਨੀਦਰਲੈਂਡ ਦਾ ਕੋਈ ਵੀ ਖਿਡਾਰੀ ਟਿੱਕ ਕੇ ਨਹੀਂ ਖੇਡ ਸਕਿਆ ਤੇ ਟੀਮ 20 ਓਵਰਾਂ ‘ਚ 9 ਵਿਕਟਾਂ ਦੇ…

Read More

ਅਮਰੀਕਾ ਦੇ ਰਾਜ ਟੈਕਸਾਸ ‘ਚ ਰਾਬਰਟ ਸੋਲਿਸ ਨਾਂ ਦੇ ਇਕ ਵਿਅਕਤੀ ਨੂੰ ਪਹਿਲੇ ਦਸਤਾਰਧਾਰੀ ਭਾਰਤੀ ਮੂਲ ਦੇ ਅਮਰੀਕਨ ਪੁਲੀਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਨੂੰ ਕਤਲ ਕਰਨ ਦੇ ਦੋਸ਼ ‘ਚ ਸਜ਼ਾ-ਏ-ਮੌਤ ਸੁਣਾਈ ਗਈ ਹੈ। ਪਿਛਲੇ ਦਿਨੀਂ ਹੀ ਅਦਾਲਤ ਨੇ ਰਾਬਰਟ ਨੂੰ ਦੋਸ਼ੀ ਠਹਿਰਾਇਆ ਸੀ। ਉਸਨੇ 2019 ‘ਚ 42 ਸਾਲਾ ਸੰਦੀਪ ਧਾਲੀਵਾਲ ਦੀ ਹੱਤਿਆ ਕਰ ਦਿੱਤੀ ਸੀ। ਇਹ ਫ਼ੈਸਲਾ ਨਾਗਰਿਕਾਂ ਦੇ ਬਣੇ ਪੈਨਲ ਜਿਊਰੀ ਵੱਲੋਂ ਦਿੱਤਾ ਗਿਆ। ਸੋਲਿਸ ਨੇ ਸਜ਼ਾ ਸੁਣਨ ਤੋਂ ਬਾਅਦ ਕੋਈ ਪ੍ਰਤੀਕਿਰਿਆ ਨਹੀਂ ਕੀਤੀ। ਹਿਊਸਟਨ ‘ਚ ਹੈਰਿਸ ਕਾਊਂਟੀ ਦੀ ਅਪਰਾਧਿਕ ਅਦਾਲਤ ਦੇ ਜੱਜ ਨੇ 50 ਸਾਲਾ ਮੁਲਜ਼ਮ ਰਾਬਰਟ ਸੋਲਿਸ ਨੂੰ ਸੰਦੀਪ ਧਾਲੀਵਾਲ ਦੀ ਹੱਤਿਆ ਦਾ ਦੋਸ਼ੀ ਪਾਇਆ ਸੀ। ਅਦਾਲਤ…

Read More

ਲੋਕਪਾਲ ਦੇ ਮੁੱਦੇ ‘ਤੇ ਸੰਘਰਸ਼ ਕਰਕੇ ਸਿਆਸੀ ਪਾਰਟੀ ਬਣੀ ਅਤੇ ਸੱਤਾ ‘ਚ ਆਈ ਆਮ ਆਦਮੀ ਪਾਰਟੀ ਇਕ ਪਾਸੇ ਸ਼ਹੀਦ ਭਗਤ ਸਿੰਘ ਅਤੇ ਡਾ. ਬੀ.ਆਰ. ਅੰਬੇਡਕਰ ਦੀਆਂ ਤਸਵੀਰਾਂ ਦਫ਼ਤਰਾਂ ‘ਚ ਲਾਉਂਦੀ ਹੈ। ਪੰਜਾਬ ਤੇ ਦਿੱਲੀ ‘ਚ ਪਾਰਟੀ ਸ਼ਹੀਦ ਭਗਤ ਸਿੰਘ ਆਦਰਸ਼ ਮੰਨਦੀ ਹੈ ਤਾਂ ਦੂਜੇ ਪਾਸੇ ਇਸ ਪਾਰਟੀ ਦੇ ਸੁਪਰੀਮੋ ਧਾਰਮਿਕ ਪੱਤਾ ਖੇਡਣ ਦੀ ਕੋਸ਼ਿਸ਼ ਕਰਦੇ ਹਨ। ਉਂਝ ਇਹ ਦੋਸ਼ ਭਾਜਪਾ ‘ਤੇ ਲੱਗਦੇ ਹਨ ਪਰ ਇਸ ਮਾਮਲੇ ‘ਚ ਕੇਜਰੀਵਾਲ ਭਾਜਪਾ ਤੋਂ ਵੀ ਅੱਗੇ ਲੰਘਣ ਦੀ ਕੋਸ਼ਿਸ਼ ਕਰਦੇ ਦਿਖਾਈ ਦਿੰਦੇ ਹਨ। ਅਰਵਿੰਦ ਕੇਜਰੀਵਾਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤੀ ਕਰੰਸੀ ਨੋਟਾਂ ‘ਤੇ ਮਹਾਤਮਾ ਗਾਂਧੀ ਦੇ ਨਾਲ ਲਕਸ਼ਮੀ ਦੇਵੀ ਅਤੇ ਭਗਵਾਨ ਗਣੇਸ਼…

Read More

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਜਿਸ ਦਿਨ ਤੋਂ 40 ਦਿਨ ਦੀ ਪੈਰੋਲ ‘ਤੇ ਸੁਨਾਰੀਆ ਜੇਲ੍ਹ ‘ਚੋਂ ਬਾਹਰ ਆਇਆ ਹੈ ਉਸੇ ਦਿਨ ਤੋਂ ਵਿਵਾਦ ਭਖਿਆ ਹੋਇਆ ਹੈ। ਹੁਣ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਜਬਰ ਜ਼ਿਨਾਹ ਦੇ ਦੋਸ਼ੀ ਅਤੇ ਕਤਲ ਮਾਮਲੇ ‘ਚ ਜੇਲ੍ਹ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦੇਣ ‘ਤੇ ਹਰਿਆਣਾ ਸਰਕਾਰ ਦੀ ਨਿੰਦਾ ਕੀਤੀ। ਓਧਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਪੈਰੋਲ ਆਪਣੀ ਤੇ ਆਪਣੀ ਸਰਕਾਰ ਦੀ ਭੂਮਿਕਾ ਤੋਂ ਸਾਫ ਮੁੱਕਰ ਗਏ ਹਨ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਨੂੰ ਪੈਟਰੋਲ ਜੇਲ੍ਹ ਨਿਯਮਾਂ ਮੁਤਾਬਕ ਜੇਲ੍ਹ ਵਿਭਾਗ ਨੇ ਦਿੱਤੀ ਹੈ,…

Read More

ਈਰਾਨ ਦੇ ਦੱਖਣੀ ਸ਼ਹਿਰ ਸ਼ਿਰਾਜ਼ ‘ਚ ਸ਼ੀਆ ਮੁਸਲਮਾਨਾਂ ਦੇ ਪਵਿੱਤਰ ਸਥਾਨ ‘ਤੇ ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ ਜਿਸ ਵਿਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਈਰਾਨ ਦੇ ਸਰਕਾਰੀ ਮੀਡੀਆ ਨੇ ਇਹ ਖ਼ਬਰ ਦਿੱਤੀ ਹੈ। ਨਿਆਂਪਾਲਿਕਾ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਸ਼ਾਹ ਚੇਰਗ ਮਸਜਿਦ ‘ਤੇ ਹਮਲੇ ਦੇ ਸਬੰਧ ‘ਚ ਦੋ ਬੰਦੂਕਧਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਤੀਜਾ ਫਰਾਰ ਹੈ। ਖ਼ਬਰ ਮੁਤਾਬਕ 15 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 40 ਲੋਕ ਜ਼ਖ਼ਮੀ ਵੀ ਹੋਏ ਹਨ। ਜ਼ਿਕਰਯੋਗ ਹੈ ਕਿ ਈਰਾਨ ‘ਚ ਸੁੰਨੀ ਕੱਟੜਪੰਥੀਆਂ ਨੇ ਕਈ ਵਾਰ ਸ਼ੀਆ ਮੁਸਲਮਾਨਾਂ ਦੇ ਪਵਿੱਤਰ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਇਸ ਹਮਲੇ ‘ਚ ਉਨ੍ਹਾਂ ਦੀ…

Read More

ਅਮਰੀਕਾ ਦੇ ਕਨੇਟੀਕਟ ਸੂਬੇ ‘ਚ ਤਿੰਨ ਇੰਡੀਅਨ ਵਿਦਿਆਰਥੀਆਂ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਟਰੱਕ ਅਤੇ ਮਿੰਨੀ ਵੈਨ ਵਿਚਕਾਰ ਹੋਈ ਟੱਕਰ ਮਰਨ ਵਾਲੇ ਤਿੰਨੇ ਭਾਰਤੀ ਨੌਜਵਾਨ ਇੰਡੀਆ ਦੇ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਜਾਣਕਾਰੀ ਅਨੁਸਾਰ ਮਿੰਨੀ ਵੈਨ ‘ਚ ਹਾਦਸੇ ਸਮੇਂ ਕੁੱਲ ਅੱਠ ਵਿਅਕਤੀ ਸਵਾਰ ਸਨ। ਹਾਦਸੇ ‘ਚ 3 ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 4 ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਅਤੇ ਇਕ ਹੋਰ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ। ਮ੍ਰਿਤਕਾਂ ਵਿੱਚੋਂ ਇਕ ਔਰਤ ਸਮੇਤ ਦੋ ਤੇਲੰਗਾਨਾ ਦੇ ਵਸਨੀਕ ਹਨ, ਜਦਕਿ ਤੀਜਾ ਵਿਦਿਆਰਥੀ ਗੁਆਂਢੀ ਸੂਬੇ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਮ੍ਰਿਤਕਾਂ…

Read More

ਪੰਜਾਬੀ ਮੂਲ ਦੇ ਤਿੰਨ ਨੌਜਵਾਨਾਂ ਸਮੇਤ 5 ਵਿਅਕਤੀਆਂ ਨੂੰ ਪੀਲ ਪੁਲੀਸ ਨੇ 25 ਮਿਲੀਅਨ ਡਾਲਰ ਦੀ ਡਰੱਗ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਿਹੜੇ ਤਿੰਨ ਪੰਜਾਬੀ ਨੌਜਵਾਨ ਕਾਬੂ ਕੀਤੇ ਗਏ ਹਨ ਉਹ ਬਰੈਂਪਟਨ, ਮਿਸੀਸਾਗਾ ਤੇ ਕੈਲੇਡਨ ਦੇ ਰਹਿਣ ਵਾਲੇ ਹਨ। ਪੀਲ ਰੀਜਨਲ ਪੁਲਿਸ ਨੇ ਪ੍ਰਾਜੈਕਟ ਜ਼ੁਕਾਰਿਤਾਸ ਤਹਿਤ 25 ਮਿਲੀਅਨ ਡਾਲਰ ਤੋਂ ਵੱਧ ਦੇ ਨਸ਼ੇ ਬਰਾਮਦ ਕੀਤੇ ਗਏ ਹਨ। ਇਹ ਮੁਲਜ਼ਮ ਕਥਿਤ ਤੌਰ ‘ਤੇ ਸਰਹੱਦ ਪਾਰੋਂ ਨਸ਼ਿਆਂ ਲਿਆਉਣ ਲਈ ਵਪਾਰਕ ਟਰੱਕਾਂ ਦੀ ਵਰਤੋਂ ਕਰਦੇ ਸਨ। ਗ੍ਰਿਫ਼ਤਾਰ ਅਤੇ ਚਾਰਜ ਹੋਣ ਵਾਲੇ ਮੁਲਜ਼ਮਾਂ ‘ਚ 28 ਸਾਲਾ ਜਸਪ੍ਰੀਤ ਸਿੰਘ ਬਰੈਂਪਟਨ, 27 ਸਾਲਾ ਰਵਿੰਦਰ ਸਿੰਘ ਬੋਪਾਰਾਏ ਮਿਸੀਸਾਗਾ ਤੇ 38 ਸਾਲਾ ਗੁਰਦੀਪ ਸਿੰਘ ਗਾਖਲ ਵਾਸੀ ਕੈਲੇਡਨ ਤੋਂ ਇਲਾਵਾ…

Read More

ਕੈਨੇਡਾ ਦੇ ਸ਼ਹਿਰ ਮਿਸੀਸਾਗਾ ਅਤੇ ਬਰੈਂਪਟਨ ‘ਚ ਦੀਵਾਲੀ ਦੀ ਰਾਤ ਝੜਪਾਂ ਹੋਣ ਦੀ ਖ਼ਬਰ ਹੈ। ਵੱਡੀ ਗਿਣਤੀ ‘ਚ ਇਕੱਠੇ ਹੋਏ ਪੰਜਾਬੀ ਨੌਜਵਾਨਾਂ ਨੇ ਦੀਵਾਲੀ ਦੀ ਰਾਤ ਖੂਬ ਹੰਗਾਮਾ ਕੀਤਾ ਅਤੇ ਕਈ ਥਾਈਂ ਪਟਾਕੇ ਚਲਾ ਕੇ ਗੰਦ ਵੀ ਪਾਇਆ ਜਿਸ ਨੂੰ ਬਾਅਦ ‘ਚ ਵਾਲੰਟੀਅਰਾਂ ਨੇ ਸਾਫ ਕੀਤਾ। ਇੰਨਾ ਹੀ ਨਹੀਂ ਪੁਲੀਸ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਨੂੰ ਮਿਸੀਸਾਗਾ ‘ਚ 400 ਤੋਂ ਵਧੇਰੇ ਲੋਕਾਂ ‘ਚ ਝੜਪ ਹੋਈ, ਜਿਸ ਦੌਰਾਨ ਇਕ ਪਾਸੇ ਭਾਰਤੀ ਤਿਰੰਗਾ ਲਹਿਰਾਇਆ ਗਿਆ ਜਦਕਿ ਕੁਝ ਹੋਰਾਂ ਨੇ ਖਾਲਿਸਤਾਨੀ ਬੈਨਰ ਫੜੇ ਹੋਏ ਸਨ ਅਤੇ ਖਾਲਿਸਤਾਨੀ ਝੰਡਾ ਵੀ ਲਹਿਰਾ ਰਹੇ ਸਨ। ਇਕ ਟਵੀਟ ‘ਚ ਪੀਲ ਖੇਤਰੀ ਪੁਲੀਸ ਨੇ ਕਿਹਾ ਕਿ ਅਧਿਕਾਰੀਆਂ…

Read More

ਪੰਜਾਬੀ ਗਾਇਕਾ ਅਫਸਾਨਾ ਖ਼ਾਨ ਤੋਂ ਕੌਮੀ ਜਾਂਚ ਏਜੰਸੀ ਐੱਨ.ਆਈ.ਏ. ਨੇ ਪੰਜ ਘੰਟੇ ਦੇ ਕਰੀਬ ਪੁੱਛਗਿੱਛ ਕੀਤੀ। ਇਸ ਮਗਰੋਂ ਅਫਸਾਨਾ ਖ਼ਾਨ ਨੇ ਅੱਜ ਤਿੰਨ ਜੇ ਲਾਈਵ ਹੋ ਕੇ ਜਾਂਚ ਏਜੰਸੀ ਵੱਲੋਂ ਕੀਤੀ ਪੁੱਛਗਿੱਛ ਬਾਰੇ ਦੱਸਿਆ ਅਤੇ ਕਈ ਹੋਰ ਅਹਿਮ ਗੱਲਾਂ ਸਾਂਝੀਆਂ ਕਰਦਿਆਂ ਸਿੱਧੂ ਮੂਸੇਵਾਲਾ ਨਾਲ ਆਪਣੇ ਰਿਸ਼ਤਿਆਂ ਦੀ ਚਰਚਾ ਕੀਤੀ। ਉਸ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਉਸ ਨੂੰ ਆਪਣੀ ਭੈਣ ਮੰਨਦਾ ਸੀ। ਉਸ ਨੇ ਕੁਝ ਚੈਨਲਾਂ ਤੇ ਪੱਤਰਕਾਰਾਂ ਵੱਲੋਂ ਅਫਵਾਹਾਂ ਫੈਲਾਏ ਜਾਣ ਦੀ ਨਿਖੇਧੀ ਕਰਦਿਆਂ ਅਜਿਹੀਆਂ ਝੂਠੀਆਂ ਤੇ ਮਨਘੜਤ ਖ਼ਬਰਾਂ ਪ੍ਰਕਾਸ਼ਿਤ ਕਰਨ ਤੋਂ ਵੀ ਵਰਜਿਆ। ਅਫਸਾਨਾ ਖ਼ਾਨ ਤੋਂ ਨਵੀਂ ਦਿੱਲੀ ਵਿਖੇ ਐੱਨ.ਆਈ.ਏ. ਹੈੱਡਕੁਆਰਟਰ ‘ਚ ਪੁੱਛਗਿੱਛ ਕੀਤੀ ਗਈ। ਏਜੰਸੀ ਦੇ ਸੂਤਰਾਂ ਅਨੁਸਾਰ…

Read More