Author: editor

ਇੰਡੀਆ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਮੰਗਲਵਾਰ ਨੂੰ ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਨੂੰ ਸੰਮਨ ਭੇਜਿਆ ਹੈ। ਇਹ ਸੰਮਨ ਅੱਤਵਾਦੀਆਂ ਤੇ ਅਪਰਾਧੀਆਂ ਦੀ ਮਿਲੀਭੁਗਤ ਦੀ ਜਾਂਚ ਦੇ ਮਾਮਲੇ ‘ਚ ਭੇਜਿਆ ਗਿਆ ਹੈ। ਅਫਸਾਨਾ ਖ਼ਾਨ ਸਿੱਧੂ ਮੂਸੇਵਾਲਾ ਦੇ ਕਾਫੀ ਨਜ਼ਦੀਕ ਸੀ ਅਤੇ ਉਹ ਮਰਹੂਮ ਗਾਇਕ ਦੇ ਰੱਖੜੀ ਵੀ ਬੰਨ੍ਹਦੀ ਰਹੀ ਹੈ। ਸਿੱਧੂ ਮੂਸੇਵਾਲਾ ਨਾਲ ਉਸ ਨੇ ਕੁਝ ਗਾਣੇ ਵੀ ਰਿਕਾਰਡ ਕਰਵਾਏ ਹਨ। ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਗਾਇਕਾ ਅਫਸਾਨਾ ਖ਼ਾਨ ਦੇ ਵਿਆਹ ‘ਚ ਵੀ ਸ਼ਾਮਲ ਹੋਇਆ ਸੀ। ਸਿੱਧੂ ਮੂਸੇਵਾਲਾ ਦੇ 29 ਮਈ ਨੂੰ ਹੋਏ ਕਤਲ ਤੋਂ ਬਾਅਦ ਗਾਇਕਾ ਅਫਸਾਨਾ ਖ਼ਾਨ ਉਸਦੇ ਪਰਿਵਾਰ ਕੋਲ ਜਾਂਦੀ ਰਹੀ ਹੈ। ਜਾਣਕਾਰੀ ਅਨੁਸਾਰ ਅਫਸਾਨਾ ਖ਼ਾਨ…

Read More

ਜੀ.ਟੀ.ਏ. ਨਾਲ ਸਬੰਧਤ ਵੱਖ-ਵੱਖ ਮਿਉਂਸੀਪਲ ਚੋਣਾਂ ਦੇ ਨਤੀਜੇ ਆ ਗਏ ਹਨ। ਇਨ੍ਹਾਂ ਮੁਤਾਬਕ ਪੈਟਰਕਿ ਬਰਾਊਨ, ਬੋਨੀ ਕਰੌਂਬੀ ਅਤੇ ਜੌਹਨ ਟੋਰੀ ਕ੍ਰਮਵਾਰ ਬਰੈਂਪਟਨ, ਮਿਸੀਸਾਗਾ ਅਤੇ ਟੋਰਾਂਟੋ ਦੇ ਮੇਅਰ ਹੋਣਗੇ। ਜੌਹਨ ਟੋਰੀ ਤੀਜੀ ਵਾਰ ਮੇਅਰ ਦੀ ਕੁਰਸੀ ‘ਤੇ ਬੈਠਣਗੇ ਜੋ ਸਭ ਤੋਂ ਲੰਬਾ ਸਮਾਂ ਮੇਅਰ ਰਹਿਣ ਵਾਲੇ ਆਗੂ ਹੋਣਗੇ। ਵਿਵਾਦਾਂ ‘ਚ ਰਹਿਣ ਵਾਲੇ ਇਕ ਹੋਰ ਆਗੂ ਪੈਟਰਕਿ ਬਰਾਊਨ ਵੀ ਦੁਬਾਰਾ ਮੇਅਰ ਬਣ ਗਏ ਹਨ। ਇਸੇ ਤਰ੍ਹਾਂ ਬੋਨੀ ਕਰੌਂਬੀ ਨੂੰ ਮਿਸੀਸਾਗਾ ਦੇ ਮੇਅਰ ਵਜੋਂ ਦੁਬਾਰਾ ਚੁਣਿਆ ਗਿਆ ਹੈ। ਲਿਬਰਲ ਪਾਰਟੀ ਦੇ ਸਾਬਕਾ ਨੇਤਾ ਸਟੀਵਨ ਡੇਲ ਡੂਕਾ ਨੇ ਵੂਆਹਨ ‘ਚ ਜਿੱਤ ਪ੍ਰਾਪਤ ਕੀਤੀ ਹੈ। ਲੰਬੇ ਸਮੇਂ ਤੋਂ ਮੇਅਰ ਹੇਜ਼ਲ ਮੈਕਲੀਅਨ ਦੇ ਸੇਵਾਮੁਕਤ ਹੋਣ ਤੋਂ…

Read More

ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਮੂਹ ਭਾਰਤੀ ਲੋਕਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਇਕ ਬਿਆਨ ‘ਚ ਕਿਹਾ ਕਿ ਅੱਜ ਅਸੀਂ ਬੰਦੀ ਛੋੜ ਦਿਵਸ ਮਨਾਉਣ ਲਈ ਕੈਨੇਡਾ ਅਤੇ ਦੁਨੀਆ ਭਰ ਦੇ ਸਿੱਖ ਭਾਈਚਾਰਿਆਂ ‘ਚ ਸ਼ਾਮਲ ਹੁੰਦੇ ਹਾਂ। ਇਸ ਮੌਕੇ ਸਿੱਖ ਭਾਈਚਾਰਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੀਵਨੀ ਨੂੰ ਯਾਦ ਕਰਦਾ ਹੈ ਜਿਨ੍ਹਾਂ ਨੂੰ 1619 ‘ਚ ਗਵਾਲੀਅਰ ਦੇ ਕਿਲੇ ‘ਚ ਕੈਦ ਕੀਤਾ ਗਿਆ ਸੀ। ਟਰੂਡੋ ਨੇ ਕਿਹਾ ਕਿ ਜਦੋਂ ਜੇਲ੍ਹ ਤੋਂ ਆਜ਼ਾਦ ਹੋਣ ਦਾ ਮੌਕਾ ਦਿੱਤਾ ਗਿਆ ਤਾਂ ਗੁਰੂ ਸਾਹਿਬਾਨ ਨੇ ਆਪਣੇ ਨਾਲ ਕੈਦ ਕੀਤੇ ਗਏ 52 ਨਿਰਦੋਸ਼ ਰਾਜਿਆਂ ਤੋਂ ਬਿਨਾਂ ਰਿਹਾਅ ਹੋਣ ਤੋਂ…

Read More

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੰਦੀਛੋੜ ਦਿਵਸ ਮੌਕੇ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਪੰਥ ਦੇ ਵਾਰਿਸਾਂ ਅੱਗੇ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਖੜ੍ਹੀਆਂ ਹਨ, ਜਿਵੇਂ ਪਤਿਤਪੁਣਾ, ਨਸ਼ੇ, ਭਾਰਤ ‘ਚ ਘੱਟ ਰਹੀ ਸਿੱਖਾਂ ਦੀ ਆਬਾਦੀ ਤੇ ਸਿੱਖ ਨੌਜਵਾਨਾਂ ਦਾ ਪ੍ਰਵਾਸ ਵੱਲ ਰੁਝਾਨ ਆਦਿ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਚੀਜ਼ਾਂ ਆਉਣ ਵਾਲੇ ਸਮੇਂ ਸੰਕਟ ਦਾ ਸੰਕੇਤ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਅਖੌਤੀ ਪਾਸਟਰਾਂ ਵੱਲੋਂ ਈਸਾਈਅਤ ਦੀ ਆੜ ‘ਚ ਪਾਖੰਡ ਫੈਲਾ ਕੇ ਸਿੱਖਾਂ ਦਾ ਸਰੀਰਕ, ਮਾਨਸਿਕ ਤੇ ਆਰਥਿਕ ਸ਼ੋਸ਼ਣ ਕਰਦਿਆਂ ਧਰਮ ਪਰਿਵਰਤਨ ਕਰਵਾਉਣਾ ਤੇ ਇਸ ਮਸਲੇ ‘ਤੇ ਸਰਕਾਰ ਦੀ ਖਾਮੋਸ਼ੀ ਇਕ ਚਿੰਤਾ ਦਾ…

Read More

ਦੀਵਾਲੀ ਮੌਕੇ ਵ੍ਹਾਈਟ ਹਾਊਸ ਵਿਖੇ ਹੁਣ ਤੱਕ ਦਾ ਸਭ ਤੋਂ ਵੱਡਾ ਜਸ਼ਨ ਹੋਇਆ ਅਤੇ ਦੀਵਾਲੀ ਮਨਾਉਣ ਦੇ ਪ੍ਰੋਗਰਾਮ ਦੀ ਮੇਜ਼ਬਾਨੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਨ੍ਹਾਂ ਦੀ ਪਤਨੀ ਜਿਲ ਬਾਇਡਨ ਨੇ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੋਂ ਜਾਰਜ ਬੁਸ਼ ਪ੍ਰਸ਼ਾਸਨ ਨੇ ਵ੍ਹਾਈਟ ਹਾਊਸ ‘ਚ ਦੀਵਾਲੀ ਮਨਾਉਣੀ ਸ਼ੁਰੂ ਕੀਤੀ ਹੈ, ਉਦੋਂ ਤੋਂ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਜਸ਼ਨ ਹੈ। ਈਸਟ ਰੂਮ ‘ਚ ਆਯੋਜਿਤ ਸਮਾਰੋਹ ‘ਚ 200 ਤੋਂ ਵੱਧ ਉੱਘੇ ਭਾਰਤੀ-ਅਮਰੀਕਨਾਂ ਨੇ ਸ਼ਿਰਕਤ ਕੀਤੀ। ਈਸਟ ਰੂਮ ਇੰਡੀਆ-ਅਮਰੀਕਾ ਸਬੰਧਾਂ ਨਾਲ ਸਬੰਧਤ ਵੱਖ-ਵੱਖ ਇਤਿਹਾਸਕ ਘਟਨਾਵਾਂ ਦਾ ਗਵਾਹ ਰਿਹਾ ਹੈ, ਜਿਸ ‘ਚ 2008 ‘ਚ ਪ੍ਰਮਾਣੂ ਸਮਝੌਤੇ ‘ਤੇ ਦਸਤਖ਼ਤ ਅਤੇ ਉਸ ਸਮੇਂ ਦੇ ਅਮਰੀਕਨ ਰਾਸ਼ਟਰਪਤੀ…

Read More

ਫਿਲੀਪੀਨ ਦੇ ਏਅਰਪੋਰਟ ‘ਤੇ ਕੋਰੀਅਨ ਏਅਰ ਦਾ ਇਕ ਜਹਾਜ਼ ਰਨਵੇਅ ਤੋਂ ਤਿਲਕ ਕੇ ਮੀਂਹ ਕਾਰਨ ਪੈਦਾ ਹੋਏ ਘਾਹ ‘ਚ ਫਸ ਗਿਆ। ਜਹਾਜ਼ ‘ਚ ਸਵਾਰ 162 ਯਾਤਰੀਆਂ ਅਤੇ ਚਾਲਕ ਦਲ ਦੇ 11 ਮੈਂਬਰਾਂ ਵਿੱਚੋਂ ਕੋਈ ਵੀ ਜ਼ਖ਼ਮੀ ਨਹੀਂ ਹੋਇਆ। ਯਾਤਰੀਆਂ ਨੂੰ ਜਹਾਜ਼ ਤੋਂ ਬਾਹਰ ਨਿਕਲਣ ਲਈ ਐਮਰਜੈਂਸੀ ਗੇਟ ਦੀ ਵਰਤੋਂ ਕਰਨੀ ਪਈ। ਦੇਸ਼ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਵਿੱਚੋਂ ਇਕ ਮੈਕਟਨ ਇੰਟਰਨੈਸ਼ਨਲ ਏਅਰਪੋਰਟ ਆਪਣੇ ਇਕੋ-ਇਕ ਰਨਵੇਅ ‘ਤੇ ਜਹਾਜ਼ ਫਸਿਆ ਹੋਣ ਕਾਰਨ ਬੰਦ ਹੈ ਅਤੇ ਦਰਜਨਾਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਕੋਰੀਅਨ ਏਅਰ ਦੇ ਪ੍ਰਧਾਨ ਨੇ ਲੋਕਾਂ ਤੋਂ ਮੁਆਫ਼ੀ ਮੰਗੀ ਅਤੇ ਏਸ਼ੀਆ ਦੀ ਸਭ ਤੋਂ ਮਸ਼ਹੂਰ ਏਅਰਲਾਈਨਜ਼ ਵਿੱਚੋਂ ਇਕ…

Read More

ਭਾਰਤੀ ਮੂਲ ਦੇ ਰਿਸ਼ੀ ਸੂਨਕ ਬ੍ਰਿਟੇਨ ‘ਚ ਨਵਾਂ ਇਤਿਹਾਸ ਸਿਰਜ ਦਿੱਤਾ ਹੈ ਕਿਉਂਕਿ ਬ੍ਰਿਟੇਨ ਦੇ ਸਾਬਕਾ ਵਿੱਤ ਮੰਤਰੀ ਸੂਨਕ ਹੁਣ ਯੂ.ਕੇ. ਦੇ ਪਹਿਲੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। 42 ਸਾਲਾ ਸੂਨਕ ਵੈਸਟਮਿੰਸਟਰ ਦੇ ਸਭ ਤੋਂ ਅਮੀਰ ਸਿਆਸਤਦਾਨਾਂ ਵਿੱਚੋਂ ਇਕ ਹਨ। ਬ੍ਰਿਟਿਸ਼ ਸੰਸਦ ਨੇ ਰਿਸ਼ੀ ਸੂਨਕ ਨੂੰ ਅਗਲਾ ਪ੍ਰਧਾਨ ਮੰਤਰੀ ਐਲਾਨ ਦਿੱਤਾ ਹੈ। ਉਹ 28 ਅਕਤੂਬਰ ਨੂੰ ਅਹੁਦੇ ਦੀ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਪੈਨੀ ਮੋਰਡੋਂਟ, ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਰਿਸ਼ੀ ਸੂਨਕ ਦੇ ਨਾਂ ਸਭ ਤੋਂ ਅੱਗੇ ਸਨ ਪਰ ਬੋਰਿਸ ਜਾਨਸਨ ਦੇ ਪਿੱਛੇ ਹਟਣ ਤੋਂ ਬਾਅਦ ਦੋ ਲੋਕਾਂ ਵਿਚਾਲੇ ਟੱਕਰ ਸੀ। ਅੰਤ ‘ਚ ਪੈਨੀ ਮੋਰਡੌਂਟ…

Read More

ਗੋਲੀਆਂ ਮਾਰ ਕੇ ਕਤਲ ਕੀਤੇ ਗਏ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਦੇ ਵਾਸੀਆਂ ਨੇ ਇਸ ਵਾਰ ਕਾਲੀ ਦੀਵਾਲੀ ਮਨਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਗੁਰੂਘਰ ‘ਚ ਇਸ ਸਬੰਧੀ ਸਭ ਨੂੰ ਸੂਚਿਤ ਕੀਤਾ ਗਿਆ ਹੈ। ਸਿੱਧੂ ਦੇ ਕਤਲ ਖ਼ਿਲਾਫ਼ ਅਤੇ ਉਸ ਨੂੰ ਇਨਸਾਫ਼ ਨਾ ਮਿਲਣ ਦੇ ਚੱਲਦਿਆਂ ਕਾਲੀ ਦੀਵਾਲੀ ਮਨਾਈ ਜਾਵੇਗੀ ਜਿਸ ਲਈ ਪਿੰਡ ਮੂਸਾ ‘ਚ ਨਾ ਤਾਂ ਦੀਵੇ ਜਗਾਏ ਜਾਣਗੇ ਅਤੇ ਨਾ ਹੀ ਪਟਾਕੇ ਚਲਾਏ ਜਾਣਗੇ। ਪਿੰਡ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਧਾਰਮਿਕ ਥਾਵਾਂ ‘ਤੇ ਵੀ ਦੀਪਮਾਲਾ ਨਾ ਕਰਨ ਲਈ ਵੀ ਲੋਕਾਂ ਨੂੰ ਅਪੀਲ ਕੀਤੀ ਗਿਆ ਹੈ। ਇਸ ਸੰਬੰਧੀ ਗੱਲ ਕਰਦਿਆਂ…

Read More

ਹਾਲ ਹੀ ‘ਚ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦੋ ਬਾਥਰੂਮਾਂ ਵਿੱਚੋਂ ਮਿਲੇ ਟੀਕੇ, ਸਰਿੰਜਾਂ, ਖਾਲੀ ਸ਼ੀਸ਼ੀਆਂ ਤੇ ਨਸ਼ੀਲੀਆਂ ਗੋਲੀਆਂ ਦੇ ਪੱਤਿਆਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਐੱਸ.ਡੀ.ਐੱਮ. ਡਾ. ਇਸ਼ਮਤ ਵਿਜੈ ਸਿੰਘ ਨੂੰ ਪੱਤਰ ਲਿਖ ਕੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਖੇਡਾਂ ਦੌਰਾਨ ਨਸ਼ੇ ਦੀ ਵਰਤੋਂ ਕਰਨ ਵਾਲਿਆਂ ਦੀ ਪਛਾਣ ਕਰਨ ਦੀ ਹਦਾਇਤ ਕੀਤੀ ਹੈ। ਇਸ ਲਈ ਸਿਹਤ ਵਿਭਾਗ ਨੂੰ ਸਬੰਧਤ ਖਿਡਾਰੀਆਂ ਦੇ ਡੋਪ ਟੈਸਟ ਕਰਵਾਉਣ ਦੀ ਤਾਕੀਦ ਵੀ ਕੀਤੀ ਗਈ ਹੈ। ਉਧਰ ਐੱਸ.ਡੀ.ਐੱਮ. ਦਾ ਕਹਿਣਾ ਹੈ ਕਿ…

Read More

ਹਾਲ ਹੀ ‘ਚ ਚਰਚਾ ‘ਚ ਆਏ ਅਤੇ ਵਾਰਿਸ ਪੰਜਾਬ ਜਥੇਬੰਦੀ ਦੇ ਪ੍ਰਧਾਨ ਬਣੇ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਥੇ ਹੀ ਬਸ ਨਹੀਂ ਅੰਮ੍ਰਿਤਪਾਲ ਸਿੰਘ ਨੇ 15 ਦਿਨਾਂ ਦੇ ਅੰਦਰ-ਅੰਦਰ ਰਾਜਾ ਵੜਿੰਗ ਨੂੰ ਮੁਆਫ਼ੀ ਮੰਗਣ ਲਈ ਕਿਹਾ ਹੈ, ਜੇਕਰ ਉਹ ਮੁਆਫ਼ੀ ਨਹੀਂ ਮੰਗਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਅਦਾਲਤ ‘ਚ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਅੰਮ੍ਰਿਤਪਾਲ ਸਿੰਘ ਦੇ ਵਕੀਲ ਵਲੋਂ ਇਕ ਵੀਡੀਓ ਵੀ ਜਾਰੀ ਕੀਤੀ ਗਈ ਹੈ ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਪਿਛਲੇ ਦਿਨੀਂ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਮੀਡੀਆ ‘ਚ ਅੰਮ੍ਰਿਤਪਾਲ ਸਿੰਘ…

Read More