Author: editor
ਟੀ-20 ਵਰਲਡ ਕੱਪ ਦੇ ਇਕ ਅਹਿਮ ਮੈਚ ‘ਚ ਨਿਊਜ਼ੀਲੈਂਡ ਨੇ ਮੇਜ਼ਬਾਨ ਤੇ ਵਰਲਡ ਚੈਂਪੀਅਨ ਆਸਟਰੇਲੀਆ ਨੂੰ 89 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਇਸ ਤਰ੍ਹਾਂ ਨਿਊਜ਼ੀਲੈਂਡ ਦਾ 11 ਸਾਲ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਤੇਜ਼ ਕੀਵੀ ਗੇਂਦਬਾਜ਼ਾਂ ਦੇ ਸਾਹਮਣੇ ਕੰਗਾਰੂ ਬੱਲੇਬਾਜ਼ ਢਹਿ-ਢੇਰੀ ਹੁੰਦੇ ਨਜ਼ਰ ਆਏ ਅਤੇ 89 ਦੌੜਾਂ ਨਾਲ ਮੈਚ ਹਾਰ ਗਏ। ਟੀ-20 ਵਰਲਡ ਕੱਪ 2021 ਦੀ ਉਪ ਜੇਤੂ ਨਿਊਜ਼ੀਲੈਂਡ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਡੇਵੋਨ ਕੋਨਵੇ (ਅਜੇਤੂ 92) ਅਤੇ ਫਿਨ ਐਲੇਨ (42) ਦੀਆਂ ਸ਼ਾਨਦਾਰ ਪਾਰੀਆਂ ਦੀ ਮਦਦ ਨਾਲ ਆਸਟਰੇਲੀਆ ਦੇ ਸਾਹਮਣੇ 201 ਦੌੜਾਂ ਦਾ ਟੀਚਾ ਰੱਖਿਆ। ਇਸ ਤੋਂ ਬਾਅਦ ਕੀਵੀ ਟੀਮ ਨੇ ਟਿਮ ਸਾਊਦੀ (6/3)…
ਕੋਵਿਡ-19 ਦੀ ਸ਼ੁਰੂਆਤ ਚੀਨ ਤੋਂ ਹੋਈ ਸੀ ਅਤੇ ਉਥੇ ਹੀ ਇਕ ਵਾਰ ਫਿਰ ਕਰੋਨਾ ਦਾ ਪ੍ਰਕੋਪ ਵਧਣਾ ਸ਼ੁਰੂ ਹੋ ਗਿਆ ਹੈ। ਹਰ ਰੋਜ਼ ਕਰੋਨਾ ਵਾਇਰਸ ਦੇ ਮਾਮਲਿਆਂ ‘ਚ ਵਾਧਾ ਹੋ ਰਿਹਾ ਹੈ। ਕਰੋਨਾ ਦੇ ਕੁੱਲ ਮਾਮਲੇ ਵੱਧ ਕੇ 998 ਹੋ ਗਏ ਹਨ ਜਦੋਂਕਿ ਇਕ ਦਿਨ ਪਹਿਲਾਂ 1006 ਨਵੇਂ ਮਾਮਲੇ ਸਾਹਮਣੇ ਆਏ ਸਨ। ਚੀਨ ‘ਚ ਕਰੋਨਾ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ ਅਤੇ ਇਸ ਕਾਰਨ ਗੁਆਂਢੀ ਦੇਸ਼ਾਂ ਦੀ ਚਿੰਤਾ ਵੀ ਵਧਦੀ ਜਾ ਰਹੀ ਹੈ। ਚੀਨ ਦੇ ਸਿਹਤ ਵਿਭਾਗ ਮੁਤਾਬਕ 22 ਅਕਤੂਬਰ ਨੂੰ ਕਰੋਨਾ ਦੇ 998 ਨਵੇਂ ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ‘ਚੋਂ 207 ਮਰੀਜ਼ਾਂ ‘ਚ ਲਾਗ ਦੇ ਸਪੱਸ਼ਟ ਲੱਛਣ ਸਨ ਜਦਕਿ…
ਅਮਰੀਕਾ ‘ਚ ਫਾਇਰਿੰਗ ਦੀਆਂ ਨਿੱਤ ਦਿਨ ਦੀਆਂ ਘਟਨਾਵਾਂ ਮਗਰੋਂ ਕੈਨੇਡਾ ਅੰਦਰ ਵੀ ਅਜਿਹੀਆਂ ਘਟਨਾਵਾਂ ‘ਚ ਵਾਧਾ ਹੋਇਆ ਹੈ। ਇਸ ਦੇ ਮੱਦੇਨਜ਼ਰ ਕੈਨੇਡਾ ਨੇ ਹਥਿਆਰਾਂ ‘ਤੇ ਕੁਝ ਪਾਬੰਦੀਆਂ ਦਾ ਪਿੱਛੇ ਜਿਹੇ ਐਲਾਨ ਵੀ ਕੀਤਾ ਸੀ। ਹੁਣ ਕੈਨੇਡਾ ‘ਚ ਨਵੀਂ ਹੈਂਡਗਨ ਵਿਕਰੀ ‘ਤੇ ਹੁਣ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਫ਼ੈਸਲਾ ਗਨ ਕੰਟਰੋਲ ਐਕਸ਼ਨ ਦੇ ਤਹਿਤ ਲਿਆ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ਨੀਵਾਰ ਨੂੰ ਦੱਸਿਆ ਕਿ ਅਸੀਂ ਕੈਨੇਡਾ ‘ਚ ਹੈਂਡਗਨ ਦੇ ਬਾਜ਼ਾਰ ਨੂੰ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ, ‘ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਬੰਦੂਕ ਹਿੰਸਾ ਵਧਦੀ ਜਾ ਰਹੀ ਹੈ ਤੇ ਕਾਰਵਾਈ ਕਰਨ ਦੀ ਸਾਡੀ ਜ਼ਿੰਮੇਵਾਰੀ ਹੈ।’…
ਮਾਂਟਰੀਅਲ (ਕਿਊਬਕ) ‘ਚ ਇਕ ਪੰਜਾਬੀ ਮੂਲ ਦੇ ਵਿਅਕਤੀ ‘ਤੇ ਧੀ ਤੇ ਪੁੱਤ ਨੂੰ ਕਤਲ ਕਰਨ ਦਾ ਦੋਸ਼ ਲੱਗਾ ਹੈ। ਭਾਰਤੀ ਮੂਲ ਦੇ ਕੈਨੇਡੀਅਨ ਸਿੱਖ 45 ਸਾਲਾ ਕਮਲਜੀਤ ਸਿੰਘ ਅਰੋੜਾ ‘ਤੇ ਲੰਘੀ 17 ਅਕਤੂਬਰ ਨੂੰ ਆਪਣੇ ਘਰ ‘ਚ ਕ੍ਰਮਵਾਰ 11 ਤੇ 13 ਸਾਲ ਦੇ ਆਪਣੇ ਪੁੱਤਰ ਤੇ ਧੀ ਦੀ ਹੱਤਿਆ ਕਰਨ ਦਾ ਦੋਸ਼ ਲਾਇਆ ਗਿਆ ਹੈ। ਰਿਪੋਰਟ ਅਨੁਸਾਰ ਉਸ ‘ਤੇ ਇਹ ਦੋਸ਼ ਲੰਘੇ ਮੰਗਲਵਾਰ ਲਾਏ ਗਏ। ਅਰੋੜਾ ‘ਤੇ ਘਰੇਲੂ ਹਿੰਸਾ ਦਾ ਵੀ ਕੇਸ ਸੀ ਜਿਸ ‘ਚ ਉਸ ‘ਤੇ ਆਪਣੀ ਪਤਨੀ ਰਮਾ ਰਾਣੀ ਅਰੋੜਾ ਦਾ ਕਥਿਤ ਤੌਰ ‘ਤੇ ਗਲਾ ਘੁੱਟ ਕੇ ਸਰੀਰਕ ਤੌਰ ‘ਤੇ ਨੁਕਸਾਨ ਪਹੁੰਚਾਉਣ ਦਾ ਦੋਸ਼ ਲਾਇਆ ਗਿਆ ਸੀ। ਗੁਆਂਢੀ…
21 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਬਣਾਉਣ ਸਮੇਤ ਕਈ ਹੋਰ ਬਿਆਨ ਦਾਗਣ ਵਾਲੇ ਤੇਜ਼ ਤਰਾਰ ਨੇਤਾ ਸਮਝੇ ਜਾਂਦੇ ਜਗਮੀਤ ਸਿੰਘ ਬਰਾੜ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਵੱਡੀ ਕਾਰਵਾਈ ਦੇ ਰੌਂਅ ‘ਚ ਜਾਪਦਾ ਹੈ। ਇਸ ਲਈ ਬਾਕਾਇਦਾ ਪਾਰਟੀ ਵੱਲੋਂ ਜਗਮੀਤ ਬਰਾੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਇਕ ਹਫਤੇ ਦੇ ਅੰਦਰ ਜਵਾਬ ਮੰਗਿਆ ਗਿਆ ਹੈ। ਇਹ ਨੋਟਿਸ ਪਾਰਟੀ ਵਿਰੋਧੀ ਗਤੀਵਿਧੀਆਂ, ਲਗਾਤਾਰ ਪਾਰਟੀ ਵਿਰੋਧੀ ਦਿੱਤੇ ਜਾ ਰਹੇ ਬਿਆਨਾਂ ਦੇ ਚੱਲਦੇ ਜਾਰੀ ਕੀਤਾ ਗਿਆ ਹੈ। ਇਸ ਨੋਟਿਸ ‘ਚ ਕਿਹਾ ਗਿਆ ਹੈ ਕਿ ਜੇਕਰ ਜਵਾਬ ਨਾ ਦਿੱਤਾ ਗਿਆ ਤਾਂ ਉਨ੍ਹਾਂ ਖ਼ਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਇਹ ਕਾਰਨ ਦੱਸੋ ਨੋਟਿਸ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ…
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪਰਨੀਤ ਕੌਰ ਪਟਿਆਲਾ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਹਨ। ਕੈਪਟਨ ਦੇ ਭਾਜਪਾ ‘ਚ ਚਲੇ ਜਾਣ ਤੋਂ ਬਾਅਦ ਮਹਾਰਾਣੀ ਪਰਨੀਤ ਕੌਰ ਨੂੰ ਕਾਂਗਰਸ ਦੀ ਟਿਕਟ ਮਿਲਣੀ ਮੁਸ਼ਕਿਲ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਸ਼ਰ੍ਹੇਆਮ ਅਜਿਹੇ ਬਿਆਨ ਦਾਗ਼ ਚੁੱਕੇ ਹਨ ਜਿਸ ਤੋਂ ਸਾਫ ਹੈ ਕਿ ਪਰਨੀਤ ਕੌਰ ਕਾਂਗਰਸ ਦਾ ਹਿੱਸਾ ਵੀ ਨਹੀਂ ਹਨ। ਅਜਿਹੇ ‘ਚ ਨਵਜੋਤ ਕੌਰ ਸਿੱਧੂ ਨੇ ਪਟਿਆਲਾ ਤੋਂ ਚੋਣ ਲੜਨ ਦੀ ਅੰਦਰਖਾਤੇ ਤਿਆਰੀ ਵਿੱਢੀ ਦਿੱਤੀ ਹੈ ਅਤੇ ਉਹ ਕਾਂਗਰਸ ਪਾਰਟੀ ‘ਚ ਇਸ ਲਈ ਦਾਅਵੇਦਾਰੀ ਵੀ ਜਤਾ ਰਹੇ ਹਨ। ਪਟਿਆਲਾ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ…
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਹਰ ਸਾਲ ਵੱਡੀ ਗਿਣਤੀ ਸ਼ਰਧਾਲੂ ਜਾਂਚੇ ਹਨ ਅਤੇ 19 ਕਿਲੋਮੀਟਰ ਦੀ ਤਿੱਖੀ ਚੜ੍ਹਾਈ ਵਾਲਾ ਰਸਤਾ ਪੂਰਾ ਕਰਨ ‘ਚ ਦੋ ਦਿਨ ਲੱਗੇ ਹਨ ਜੋ ਹੁਣ ਰੋਪਵੇਅ ਬਣਨ ਨਾਲ ਸਿਰਫ 45 ਮਿੰਟਾਂ ‘ਚ ਪੂਰਾ ਕੀਤਾ ਜਾ ਸਕੇਗਾ। ਰੋਪਵੇਅ ਮਾਰਗ ਤਿਆਰ ਹੋਣ ਨਾਲ ਜਿੱਥੇ ਸਮਾਂ ਬਚੇਗਾ, ਉਥੇ ਬਜ਼ੁਰਗ, ਬੱਚੇ, ਔਰਤਾਂ ਅਤੇ ਹਰ ਉਮਰ ਦੇ ਸ਼ਰਧਾਲੂ ਦਰਸ਼ਨ ਕਰ ਸਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ‘ਚ ਲਗਭਗ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਰੋਪਵੇਅ ਬਣਨ ਦਾ ਨੀਂਹ ਪੱਥਰ ਰੱਖਿਆ। ਕਰੀਬ 1163 ਕਰੋੜ ਰੁਪਏ ਨਾਲ ਤਿਆਰ ਹੋਣ ਵਾਲੇ ਇਸ ਰੋਪਵੇਅ ਨਾਲ ਸ੍ਰੀ ਹੇਮਕੁੰਟ…
ਆਇਰਲੈਂਡ ਨੇ ਟੀ-20 ਵਰਲਡ ਕੱਪ ਦੇ ਸ਼ੁਰੂਆਤੀ ਦੌਰ ‘ਚ ਦੋ ਵਾਰ ਦੀ ਚੈਂਪੀਅਨ ਵੈਸਟ ਇੰਡੀਜ਼ ਨੂੰ 9 ਵਿਕਟਾਂ ਨਾਲ ਹਰਾ ਕੇ ਸੁਪਰ 12 ‘ਚ ਥਾਂ ਬਣਾ ਲਈ ਹੈ। ਸਲਾਮੀ ਬੱਲੇਬਾਜ਼ ਪਾਲ ਸਟਰਲਿੰਗ ਨੇ 48 ਗੇਂਦਾਂ ‘ਚ 66 ਦੌੜਾਂ ਬਣਾਈਆਂ। ਵੈਸਟ ਇੰਡੀਜ਼ ਦੀਆਂ ਪੰਜ ਵਿਕਟਾਂ ‘ਤੇ 146 ਦੌੜਾਂ ਦੇ ਜਵਾਬ ‘ਚ ਆਇਰਲੈਂਡ ਨੇ 15 ਗੇਂਦਾਂ ਬਾਕੀ ਰਹਿੰਦਿਆਂ ਇਕ ਵਿਕਟ ‘ਤੇ 150 ਦੌੜਾਂ ਬਣਾ ਲਈਆਂ। ਸਟਰਲਿੰਗ ਨੇ ਕਪਤਾਨ ਐਂਡੀ ਬਲਬੀਰਨੀ (37) ਨਾਲ ਪਹਿਲੀ ਵਿਕਟ ਲਈ 73 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਉਸ ਨੇ ਲੋਰਕਨ ਟਕਰ ਨਾਲ 77 ਦੌੜਾਂ ਦੀ ਅਟੁੱਟ ਸਾਂਝੇਦਾਰੀ ਵੀ ਕੀਤੀ। ਟਕਰ ਨੇ ਨਾਬਾਦ 45 ਦੌੜਾਂ ਬਣਾਈਆਂ। ਇਸ…
ਦੂਜੇ ਵਿਸ਼ਵ ਯੁੱਧ ਦੀ ਸਮਾਪਤੀ ਤੋਂ ਬਾਅਦ ਪਹਿਲੀ ਵਾਰ ਇਟਲੀ ‘ਚ ਸੱਜੇ-ਪੱਖੀ ਗੱਠਜੋੜ ਦੀ ਸਰਕਾਰ ਬਣੀ ਹੈ ਅਤੇ ਜਾਰਜੀਆ ਮੇਲੋਨੀ ਇਟਲੀ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣ ਗਈ ਹੈ। ਜਾਰਜੀਆ ਮੇਲੋਨੀ ਨੇ ਨਵੀਂ ਗਠਜੋੜ ਸਰਕਾਰ ਬਣਾ ਲਈ ਹੈ। ਰਾਸ਼ਟਰਪਤੀ ਭਵਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੇਲੋਨੀ ਤੇ ਉਨ੍ਹਾਂ ਦੇ ਮੰਤਰੀ ਮੰਡਲ ਨੂੰ ਸ਼ਨਿਚਰਵਾਰ ਨੂੰ ਸਹੁੰ ਚੁਕਾਈ ਗਈ। ਮੇਲੋਨੀ ਦੀ ਨਵ-ਫਾਸ਼ੀਵਾਦੀ ਪਾਰਟੀ ‘ਬ੍ਰਦਰਜ਼ ਆਫ਼ ਇਟਲੀ’ ਪਿਛਲੇ ਮਹੀਨੇ 25 ਸਤੰਬਰ ਨੂੰ ਇਟਲੀ ਦੀਆਂ ਆਮ ਚੋਣਾਂ ‘ਚ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਵਾਲੀ ਪਾਰਟੀ ਵਜੋਂ ਉਭਰੀ ਸੀ। ਇਸ ਤੋਂ ਪਹਿਲਾਂ ਪਾਰਟੀ ਦੀ ਦੋ ਰੋਜ਼ਾ ਮੀਟਿੰਗ ਤੋਂ ਬਾਅਦ 45 ਸਾਲਾ ਮੇਲੋਨੀ ਨੂੰ…
‘ਤੋਸ਼ਾਖਾਨਾ ਕੇਸ’ ਵਿੱਚ ਪਾਕਿਸਤਾਨ ਚੋਣ ਕਮਿਸ਼ਨ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਪੰਜ ਸਾਲਾਂ ਲਈ ਅਯੋਗ ਕਰਾਰ ਦਿੱਤਾ ਹੈ। ਉਨ੍ਹਾਂ ‘ਤੇ ਵਿਦੇਸ਼ੀ ਨੇਤਾਵਾਂ ਤੋਂ ਪ੍ਰਾਪਤ ਤੋਹਫ਼ਿਆਂ ਦੀ ਵਿਕਰੀ ਤੋਂ ਪ੍ਰਾਪਤ ਆਮਦਨ ਲੁਕਾਉਣ ਦਾ ਦੋਸ਼ ਸੀ। ਮੁੱਖ ਚੋਣ ਕਮਿਸ਼ਨਰ ਸਿਕੰਦਰ ਸੁਲਤਾਨ ਰਾਜਾ ਦੀ ਅਗਵਾਈ ਵਾਲੇ ਚਾਰ ਮੈਂਬਰੀ ਬੈਂਚ ਦੇ ਇਸ ਫ਼ੈਸਲੇ ਮਗਰੋਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਮੁਖੀ ਇਮਰਾਨ ਖ਼ਾਨ ਪੰਜ ਸਾਲਾਂ ਤੱਕ ਸੰਸਦ ਮੈਂਬਰ ਨਹੀਂ ਬਣ ਸਕਦੇ। ਇਹ ਫ਼ੈਸਲਾ ਪੰਜ ਮੈਂਬਰੀ ਬੈਂਚ ਵੱਲੋਂ ਸਰਬਸੰਮਤੀ ਨਾਲ ਲਿਆ ਗਿਆ। ਹਾਲਾਂਕਿ ਫ਼ੈਸਲੇ ਦੇ ਐਲਾਨ ਸਮੇਂ ਬੈਂਚ ਦੇ ਪੰਜਾਬ ਤੋਂ ਮੈਂਬਰ ਹਾਜ਼ਰ ਨਹੀਂ ਸਨ। ਦੱਸਣਯੋਗ ਹੈ ਕਿ ਸੱਤਾਧਾਰੀ ਗੱਠਜੋੜ ਸਰਕਾਰ ਦੇ ਸੰਸਦ ਮੈਂਬਰਾਂ ਨੇ ਅਗਸਤ…