Author: editor
ਕਰਤਾਰਪੁਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਵੀ ਵਿਵਾਦਾਂ ‘ਚ ਘਿਰ ਗਏ ਹਨ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵਿਧਾਇਕ ਬਲਕਾਰ ਸਿੰਘ ‘ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਆਪਣੇ ਪੁੱਤਰ ਲਈ ਸਬ-ਇੰਸਪੈਕਟਰ ਦੀ ਨੌਕਰੀ ਹਾਸਲ ਕਰਨ ਵਾਸਤੇ ਆਪਣੇ ਆਪ ਨੂੰ 50 ਫੀਸਦੀ ਅਪੰਗ ਹੋਣ ਦਾ ਦਾਅਵਾ ਕਰਦਿਆਂ ਕਥਿਤ ਤੌਰ ‘ਤੇ ਜਾਅਲੀ ਸਰਟੀਫਿਕੇਟ ਬਣਾਇਆ ਹੈ। ਉਨ੍ਹਾਂ ਮੰਗ ਕੀਤੀ ਵਿਧਾਇਕ ਵਿਰੁੱਧ ਫੌਜਦਾਰੀ ਕੇਸ ਦਰਜ ਕੀਤਾ ਜਾਵੇ ਅਤੇ ਉਸ ਦੇ ਪੁੱਤਰ ਸਮੇਤ ਉਨ੍ਹਾਂ ਸਾਰੇ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਇਹ ਗੈਰਕਾਨੂੰਨੀ ਕੰਮ ਕੀਤਾ ਹੈ। ਅਕਾਲੀ ਆਗੂ ਮਜੀਠੀਆ ਨੇ ਪ੍ਰੈੱਸ…
ਨਵੀਂ ਦਿੱਲੀ ਦੇ ਜੰਤਰ ਮੰਤਰ ‘ਤੇ ਪਹਿਲਵਾਨਾਂ ਵੱਲੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਆਗੂ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾ ਕੇ ਦਿੱਤ ਜਾ ਰਹੇ ਧਰਨੇ ‘ਚ ਸਾਬਕਾ ਕ੍ਰਿਕਟਰ ਤੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਸ਼ਮੂਲੀਅਤ ਕੀਤੀ। ਇਸ ਸਮੇਂ ਉਨ੍ਹਾਂ ਕਿਹਾ ਕਿ ਸੱਤ ਮਹਿਲਾ ਪਹਿਲਵਾਨਾਂ, ਜਿਨ੍ਹਾਂ ‘ਚ ਇਕ ਨਾਬਾਲਗ ਵੀ ਸ਼ਾਮਲ ਹੈ, ਵੱਲੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਲਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸੱਚ ਸਾਹਮਣੇ ਲਿਆਉਣ ਤੇ ਅਰਥਪੂਰਨ ਜਾਂਚ ਲਈ ਸਿੰਘ ਤੋਂ ‘ਹਿਰਾਸਤੀ ਪੁੱਛ-ਪੜਤਾਲ’ ਜ਼ਰੂਰੀ ਹੈ। ਨਵਜੋਤ ਸਿੱਧੂ ਨੇ ਧਰਨਾ ਲਾਈ ਬੈਠੇ ਪਹਿਲਵਾਨਾਂ ਦੀ ਹਮਾਇਤ ‘ਚ ਨਿੱਤਰਦਿਆਂ ਕਿਹਾ…
ਮੈਡਰਿਡ ਓਪਨ ਟੈਨਿਸ ਟੂਰਨਾਮੈਂਟ ‘ਚ ਸਿਖਰਲਾ ਦਰਜਾ ਪ੍ਰਾਪਤ ਕਾਰਲਸ ਅਲਕਰਾਜ਼ ਅਤੇ ਇਗਾ ਸਵਿਆਤੇਕ ਨੇ ਸਿੱਧੇ ਸੈੱਟਾਂ ‘ਚ ਜਿੱਤ ਦਰਜ ਕਰਕੇ ਅਗਲੇ ਗੇੜ ‘ਚ ਜਗ੍ਹਾ ਬਣਾ ਲਈ ਹੈ। ਪਹਿਲੇ ਗੇੜ ‘ਚ ਤਿੰਨ ਸੈੱਟ ਤੱਕ ਜੂਝਣ ਵਾਲਾ ਅਲਕਰਾਜ਼ ਦੂਜੇ ਗੇੜ ‘ਚ 26ਵਾਂ ਦਰਜਾ ਪ੍ਰਾਪਤ ਗਰੀਗੋਰ ਦਿਮਿਤਰੋਵ ਨੂੰ 6-2, 7-5 ਨਾਲ ਹਰਾ ਕੇ ਆਖ਼ਰੀ 16 ‘ਚ ਸ਼ਾਮਲ ਹੋ ਗਿਆ ਹੈ ਅਤੇ ਉਸ ਨੇ ਆਪਣਾ ਖਿਤਾਬ ਬਣਾਉਣ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ। ਅਲਕਰਾਜ਼ ਦਾ ਅਗਲਾ ਮੁਕਾਬਲਾ 13ਵਾਂ ਦਰਜਾ ਪ੍ਰਾਪਤ ਅਲੈਗਜੈਂਡਰ ਜ਼ਵੇਰੇਵ ਨਾਲ ਹੋਵੇਗਾ ਜਿਸ ਨੂੰ ਉਸ ਨੇ ਪਿਛਲੇ ਸਾਲ ਫਾਈਨਲ ‘ਚ ਹਰਾਇਆ ਸੀ। ਦੋ ਵਾਰ ਦੇ ਮੈਡਰਿਡ ਓਪਨ ਚੈਂਪੀਅਨ ਜ਼ਵੇਰੇਵ ਨੇ ਕੁਆਲੀਫਾਇਰ ਹੁਆਂਗੋ ਗਰੇਨਿਯਰ…
ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਲਖਨਊ ਸੁਪਰ ਜਾਇੰਟਸ ਦੀਆਂ ਟੀਮਾਂ ਆਈ.ਪੀ.ਐੱਲ. ਦੇ ਅਗਲੇ ਮੈਚ ‘ਚ ਆਹਮੋ ਸਾਹਮਣੇ ਹੋਈਆਂ। ਇਸ ਲੋਅ ਸਕੋਰਿੰਗ ਮੁਕਾਬਲੇ ‘ਚ ਬੈਂਗਲੁਰੂ ਨੇ ਲਖਨਊ ਨੂੰ 18 ਦੌੜਾਂ ਨਾਲ ਹਰਾਇਆ। ਬੈਂਗਲੁਰੂ ਵੱਲੋਂ ਨਿਰਧਾਰਤ 20 ਓਵਰਾਂ ‘ਚ ਦਿੱਤੇ 127 ਦੌੜਾਂ ਦੇ ਟੀਚੇ ਦੇ ਜਵਾਬ ‘ਚ ਲਖਨਊ ਮਹਿਜ਼ 108 ਦੌੜਾਂ ‘ਤੇ ਹੀ ਸਿਮਟ ਗਈ। ਰਾਇਲ ਚੈਲੰਜਰਜ਼ ਬੈਂਗਲੁਰੂ ਜਦੋਂ ਮੈਚ ਜਿੱਤੀ ਤਾਂ ਬੈਂਗਲੁਰੂ ਦੇ ਖਿਡਾਰੀ ਵਿਰਾਟ ਕੋਹਲੀ ਤੇ ਲਖਨਊ ਸੁਪਰ ਜਾਇੰਟਸ ਦੇ ਮੈਂਟੋਰ ਗੌਤਮ ਗੰਭੀਰ ਆਹਮੋ-ਸਾਹਮਣੇ ਹੋ ਗਏ। ਦੋਹਾਂ ਟੀਮਾਂ ਦੇ ਸਾਥੀਆਂ ਨੇ ‘ਚ ਆ ਕੇ ਬਚਾਅ ਕੀਤਾ। ਪੂਰੀ ਘਟਨਾ ਤੋਂ ਬਾਅਦ ਵਿਰਾਟ ਕੋਹਲੀ ਲੰਬੇ ਸਮੇਂ ਤਕ ਕੇ.ਐੱਲ. ਰਾਹੁਲ ਦੇ ਨਾਲ ਖੜ੍ਹਾ ਹੋ…
ਛੇ ਮਈ ਨੂੰ ਬ੍ਰਿਟੇਨ ‘ਚ ਕਿੰਗ ਚਾਰਲਸ ਤੀਜੇ ਦੀ ਤਾਜਪੋਸ਼ੀ ਮੌਕੇ ‘ਤੇ ਰਾਇਲ ਮੇਲ ਚਾਰ ਡਾਕ ਟਿਕਟਾਂ ਜਾਰੀ ਕਰੇਗਾ। ਇਨ੍ਹਾਂ ਡਾਕ ਟਿਕਟਾਂ ‘ਚੋਂ ਇਕ ‘ਤੇ ਹਿੰਦੂ, ਮੁਸਲਿਮ ਤੇ ਸਿੱਖ ਤੇ ਉਨ੍ਹਾਂ ਦੇ ਪੂਜਾ ਸਥਾਨਾਂ ਨੂੰ ਦਰਸਾਇਆ ਜਾਵੇਗਾ। ਸਥਾਨਕ ਮੀਡੀਆ ਅਨੁਸਾਰ, ‘ਵਿਲੱਖਣਤਾ ਤੇ ਭਾਈਚਾਰਾ’ ਸਿਰਲੇਖ ਨਾਲ ਜਾਰੀ ਡਾਕ ਟਿਕਟ ਬ੍ਰਿਟਿਸ਼ ਸਾਮਰਾਜ ਤੇ ਵੱਖ ਵੱਖ ਭਾਈਚਾਰਿਆਂ ਦੀ ਆਸਥਾ ਤੇ ਸੱਭਿਆਚਾਰਕ ਵਿਲੱਖਣਤਾ ਨੂੰ ਦਰਸਾਉਂਦੇ ਹਨ। ਡਾਕ ਟਿਕਟ ‘ਚ ਯਹੂਦੀ, ਇਸਲਾਮੀ, ਇਸਾਈ, ਸਿੱਖ ਤੇ ਹਿੰਦੂ ਤੇ ਬੁੱਧ ਧਰਮ ਦੀ ਅਗਵਾਈ ਕਰਨ ਵਾਲੇ ਅੰਕੜੇ ਹਨ ਤੇ ਇਹ ਸਾਰੇ ਧਰਮਾਂ ਦੀ ਅਗਵਾਈ ਕਰਦਾ ਹੈ। ਇਕ ਖ਼ਬਰ ਰਿਲੀਜ਼ ‘ਚ ਕਿਹਾ ਗਿਆ ਹੈ ਕਿ ਇਹ ‘ਭਿੰਨਤਾ ਤੇ ਭਾਈਚਾਰੇ’…
ਅਮਰੀਕਾ ਭਾਰਤੀ ਵਿਦਿਆਰਥੀਆਂ ਲਈ ਪਸੰਦੀਦਾ ਦੇਸ਼ ਬਣਦਾ ਜਾ ਰਿਹਾ ਹੈ ਅਤੇ ਇਕ ਨਵੀਂ ਰਿਪੋਰਟ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ 2022 ‘ਚ ਇੰਡੀਆ ਤੋਂ ਵੱਧ ਵਿਦਿਆਰਥੀ ਸੰਯੁਕਤ ਰਾਜ ਅਮਰੀਕਾ ਆਏ ਜਦੋਂ ਕਿ ਚੀਨ ਤੋਂ ਆਉਣ ਵਾਲਿਆਂ ਦੀ ਗਿਣਤੀ ‘ਚ ਕਮੀ ਆਈ। ਯੂ.ਐੱਸ. ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਨੇ ਆਪਣੀ ਸਾਲਾਨਾ ਰਿਪੋਰਟ ‘ਚ ਕਿਹਾ ਕਿ ਚੀਨ ਅਤੇ ਇੰਡੀਆ ਦੇ ਵਿਦਿਆਰਥੀਆਂ ਦੀ ਗਿਣਤੀ ਨੇ ਏਸ਼ੀਆ ਨੂੰ ਸਭ ਤੋਂ ਪ੍ਰਸਿੱਧ ਮਹਾਂਦੀਪ ਬਣਾਇਆ ਹੈ। ਕੈਲੰਡਰ ਸਾਲ 2020 ਤੋਂ 2021 ‘ਚ ਚੀਨ ਨੇ 2021 (-24,796) ਦੇ ਮੁਕਾਬਲੇ 2022 ‘ਚ ਘੱਟ ਵਿਦਿਆਰਥੀ ਭੇਜੇ, ਜਦੋਂ ਕਿ ਇੰਡੀਆ ਨੇ ਲਗਭਗ (+64,300) ਵੱਧ ਵਿਦਿਆਰਥੀ ਭੇਜੇ। ਸਟੂਡੈਂਟ ਐਂਡ ਐਕਸਚੇਂਜ ਵਿਜ਼ਿਟਰ ਪ੍ਰੋਗਰਾਮ ਦੇ…
ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਪੋਤੇ ਅਰੁਣ ਗਾਂਧੀ ਦਾ ਮਹਾਰਾਸ਼ਟਰ ਦੇ ਕੋਲਹਾਪੁਰ ‘ਚ ਦਿਹਾਂਤ ਹੋ ਗਿਆ। ਉਹ 89 ਸਾਲ ਦੇ ਸਨ। ਇਹ ਜਾਣਕਾਰੀ ਪਰਿਵਾਰ ਦੇ ਸੂਤਰਾਂ ਨੇ ਦਿੱਤੀ। ਪਰਿਵਾਰ ਦੇ ਸੂਤਰਾਂ ਨੇ ਦੱਸਿਆ ਕਿ ਉਹ ਕੁਝ ਸਮੇਂ ਤੋਂ ਬੀਮਾਰ ਸਨ। ਅਰੁਣ ਗਾਂਧੀ ਦੇ ਪੁੱਤ ਤੁਸ਼ਾਰ ਗਾਂਧੀ ਨੇ ਦੱਸਿਆ ਕਿ ਲੇਖਕ ਅਤੇ ਸਮਾਜਿਕ-ਰਾਜਨੀਤਕ ਵਰਕਰ ਅਰੁਣ ਗਾਂਧੀ ਦਾ ਅੰਤਿਮ ਸੰਸਕਾਰ ਕੋਲਹਾਪੁਰ ‘ਚ ਕੀਤਾ ਗਿਆ। ਅਰੁਣ ਗਾਂਧੀ ਦਾ ਜਨਮ ਡਰਬਨ ‘ਚ 14 ਅਪ੍ਰੈਲ 1934 ਨੂੰ ਹੋਇਆ ਸੀ। ਉਹ ਮਣੀਲਾਲ ਗਾਂਧੀ ਅਤੇ ਸੁਸ਼ੀਲਾ ਮਸ਼ਰੂਵਾਲਾ ਦੇ ਪੁੱਤ ਸਨ। ਅਰੁਣ ਗਾਂਧੀ ਆਪਣੇ ਦਾਦਾ ਦੇ ਨਕਸ਼ੇ ਕਦਮਾਂ ‘ਤੇ ਤੁਰਦੇ ਹੋਏ ਇਕ ਸਮਾਜਿਕ ਵਰਕਰ ਬਣੇ।
ਇਕ ਪੰਜਾਬੀ ਜੋੜੇ ਦੀ ਵਾਸ਼ਿੰਗਟਨ (ਅਮਰੀਕਾ) ਦੇ ਸ਼ਹਿਰ ਈਨੁਮਕਲਾ ‘ਚ ਉਸ ਸਮੇਂ ਮੌਤ ਹੋ ਗਈ ਜਦੋਂ ਉਹ ਦੋਵੇਂ ਕਾਰ ‘ਚ ਆ ਰਹੇ ਸਨ। ਫੋਨ ‘ਤੇ ਰੁੱਝੇ ਹੋਏ ਦੂਜੀ ਗੱਡੀ ਵਾਲੇ ਨੇ ਉਨ੍ਹਾਂ ਦੇ ਆਪਣੀ ਗੱਡੀ ਚੜ੍ਹਾ ਦਿੱਤੀ ਜਿਸ ਕਰਕੇ ਪੰਜਾਬੀ ਜੋੜੇ ਦੀ ਮੌਤ ਹੋ ਗਈ। ਉਹ ਪਿੱਛੇ ਇਕ ਲੜਕਾ ਅਤੇ ਲੜਕੀ ਛੱਡ ਗਏ ਹਨ ਜਿਹੜੇ ਇਸ ਸਮੇਂ ਇਕੱਲੇ ਹਨ ਕਿਉਂਕਿ ਉਨ੍ਹਾਂ ਦਾ ਕੋਈ ਹੋਰ ਰਿਸ਼ਤੇਦਾਰ ਉਸ ਸ਼ਹਿਰ ‘ਚ ਮੌਜੂਦ ਨਹੀਂ ਹੈ। ਵੇਰਵਿਆਂ ਮੁਤਾਬਕ ਪੰਜਾਬ ਦੇ ਸਰਹਿੰਦ ਨਾਲ ਸਬੰਧਤ ਪਰਮਿੰਦਰ ਸਿੰਘ ਬਾਜਵਾ ਆਪਣੀ ਪਤਨੀ ਨਾਲ ਕਾਰ ‘ਚ ਆ ਰਿਹਾ ਸੀ। ਉਸੇ ਵਕਤ ਹਾਈਵੇਅ 410 ‘ਤੇ ਇਕ ਫੋਨ ‘ਚ ਗੱਲ ਕਰਦੇ ਗੱਡੀ…
ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਟੋਰਾਂਟੋ ਡਾਊਨ ਟਾਊਨ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸੀ.ਐੱਨ.ਈ. ਗਰਾਊਂਡ ਨੇ ਬੈਟਰ ਲਿਵਿੰਗ ਗਰਾਊਂਡ ਤੋਂ ਇਹ ਨਗਰ ਕੀਰਤਨ ਸ਼ੁਰੂ ਹੋ ਕੇ ਨਾਥਨ ਫਿਲਿਪਸ ਸਕੇਅਰ ਵਿਖੇ ਜਾ ਕੇ ਸਮਾਪਤ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਫੁੱਲਾਂ ਆਦਿ ਨਾਲ ਬਹੁਤ ਸੋਹਣੇ ਢੰਗ ਨਾਲ ਸਜਾਇਆ ਗਿਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਨਗਰ ਕੀਰਤਨ ‘ਚ ਵੱਡੀ ਗਿਣਤੀ ‘ਚ ਸੰਗਤਾਂ ਸ਼ਾਮਲ ਹੋਈਆਂ। ਕਿਣ-ਮਿਣ ਦੇ ਬਾਵਜੂਦ ਸੰਗਤਾਂ ਦੇ ਉਤਸ਼ਾਹ ‘ਚ ਕੋਈ ਕਮੀ ਨਜ਼ਰ ਨਹੀਂ ਆਈ ਅਤੇ ਲੋਕ ਹਜ਼ਾਰਾਂ ਦੀ ਗਿਣਤੀ ‘ਚ ਨਗਰ ਕੀਰਤਨ ‘ਚ ਸ਼ਾਮਲ ਸਨ। ਗੁਰੂ ਗ੍ਰੰਥ ਸਾਹਿਬ…
ਭਾਰਤੀ ਮੂਲ ਦੀ ਸਾਬਕਾ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੂੰ ‘ਟੁਕੜੇ’ ਕਰਨ ਦੀ ਧਮਕੀ ਦੇਣ ਅਤੇ ਦੁਰਵਿਵਹਾਰ ਕਰਨ ਦੇ ਦੋਸ਼ ‘ਚ ਨੈਸ਼ਨਲ ਹੈਲਥ ਸਰਵਿਸ ਦੇ ਇਕ ਕਰਮਚਾਰੀ ਨੂੰ ਇਕ ਪੱਤਰ ‘ਚ ਪੰਜ ਮਹੀਨਿਆਂ ਲਈ ਜੇਲ੍ਹ ਦੀ ਸਜ਼ਾ ਸੁਣਾਈ ਗਈ। ਮੀਡੀਆ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਗਈ। ਈਵਨਿੰਗ ਸਟੈਂਡਰਡ ਅਖ਼ਬਾਰ ਨੇ ਰਿਪੋਰਟ ਦਿੱਤੀ ਕਿ ਹੈਕਨੀ ਦੇ 65 ਸਾਲਾ ਪੂਨੀਰਾਜ ਕਨਾਕੀਆ ਨੇ ਜਨਵਰੀ 2022 ‘ਚ ਇਕ ਪੱਤਰ ਭੇਜਿਆ ਸੀ ਜਦੋਂ ਪਟੇਲ ਬੋਰਿਸ ਜਾਨਸਨ ਦੀ ਸਰਕਾਰ ‘ਚ ਗ੍ਰਹਿ ਦਫਤਰ ‘ਚ ਇੰਚਾਰਜ ਸੀ। ਕਨਾਕੀਆ ਨੇ ਚਿੱਠੀ ਨੂੰ ‘ਨਿੱਜੀ’ ਵਜੋਂ ਚਿੰਨ੍ਹਿਤ ਕੀਤਾ ਅਤੇ ਉਸ ਨੂੰ ਉਮੀਦ ਸੀ ਕਿ ਪਟੇਲ ਇਸ ਨੂੰ ਖੁਦ ਖੋਲ੍ਹੇਗੀ ਪਰ ਸੁਰੱਖਿਆ ਕਰਮਚਾਰੀਆਂ…