Author: editor
ਨਿਊਯਾਰਕ ਦੇ ਬੇ ਸ਼ੌਰ ‘ਚ ਇਕ ਸਟੋਰ ‘ਤੇ ਐਲੀਮੈਂਟਰੀ ਸਕੂਲ ਦੇ ਨੇੜੇ ਨਸ਼ੀਲੇ ਪਦਾਰਥ ਵੇਚਣ ਦੇ ਦੋਸ਼ ‘ਚ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰੀਕਾ ਵਿਖੇ ਸਥਾਨਕ ਪੁਲਸ ਨੇ ਐਲੀਮੈਂਟਰੀ ਸਕੂਲ ਨੇੜੇ ਦੋ ਸਟੋਰਾਂ ‘ਤੇ ਨਸ਼ੀਲੇ ਪਦਾਰਥ ਵੇਚਣ ਦੇ ਮਾਮਲੇ ‘ਚ ਇਨ੍ਹਾਂ ਚਾਰਾਂ ਨੂੰ ਕਾਬੂ ਕੀਤਾ, ਜੋ ਕੁਝ ਕੈਂਡੀ (ਟੋਫੀਆਂ) ਵੇਚਣ ਦੇ ਭੇਸ ‘ਚ ਇਹ ਧੰਦਾ ਕਰਦੇ ਸਨ। ਜਾਣਕਾਰੀ ਮੁਤਾਬਿਕ ਪੁਲੀਸ ਨੇ ਸ਼ਾਮ ਚਾਰ ਵਜੇ ਬੇ ਸ਼ੌਰ ‘ਚ 270 ਸਪੁਰ ਡਰਾਈਵ ਸਾਊਥ ਨਾਂ ਦੇ ਇਕ ਸਟੋਰ ਵਿਖੇ ਸਥਿਤ ਐਗਜ਼ਿਟ 42 ਡੇਲੀ ਅਤੇ ਵੈਸਟ ਇਸਲਿਪ ‘ਚ ਉਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਕੋਲੋਂ ਵੱਡੀ ਮਾਤਰਾ ‘ਚ ਭੰਗ ਅਤੇ ਕੋਕੀਨ…
ਕੰਜ਼ਰਵੇਟਿਵ ਪਾਰਟੀ ‘ਚ ਆਪਣੀ ਲੀਡਰਸ਼ਿਪ ਖ਼ਿਲਾਫ਼ ਖੁੱਲ੍ਹੀ ਬਗਾਵਤ ਤੋਂ ਬਾਅਦ ਬਰਤਾਨੀਆ ਦੀ ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ ਪਾਰਟੀ ਆਗੂ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਕਿਹਾ ਕਿ ਉਹ ਪਿਛਲੇ ਮਹੀਨੇ ਮਿਲੇ ਫਤਵੇ ਦੀ ਪਾਲਣਾ ਕਰਨ ‘ਚ ਅਸਮਰੱਥ ਸੀ। ਇਸ ਤਰ੍ਹਾਂ ਲੰਡਨ ‘ਚ 10 ਡਾਊਨਿੰਗ ਸਟਰੀਟ ‘ਚ ਸਿਰਫ 45 ਦਿਨਾਂ ‘ਚ ਹੀ ਉਨ੍ਹਾਂ ਦਾ ਕਾਰਜਕਾਲ ਖ਼ਤਮ ਹੋ ਗਿਆ। ਉਹ ਸਭ ਤੋਂ ਘੱਟ ਸਮੇਂ ਤੱਕ ਇਸ ਅਹੁਦੇ ‘ਤੇ ਰਹੇ ਹਨ। ਟਰੱਸ (47), ਆਪਣੇ ਉੱਤਰਾਧਿਕਾਰੀ ਦੀ ਨਿਯੁਕਤੀ ਤਕ ਪ੍ਰਧਾਨ ਮੰਤਰੀ ਵਜੋਂ ਕੰਮ ਕਰਦੇ ਰਹਿਣਗੇ। ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੀ ਚੋਣ ਅਗਲੇ ਹਫਤੇ ਤੱਕ ਪੂਰੀ ਹੋ ਸਕਦੀ ਹੈ। ਉਨ੍ਹਾਂ ਦੇ ਵਿਰੋਧੀ ਰਿਸ਼ੀ ਸੂਨਕ…
ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਟੀ-20 ਵਰਲਡ ਕੱਪ ਦੇ ਪਹਿਲੇ ਦੌਰ ਦੇ ਰੋਮਾਂਚਲ ਮੁਕਾਬਲੇ ‘ਚ ਨਾਮੀਬੀਆ ਨੂੰ 7 ਦੌੜਾਂ ਨਾਲ ਹਰਾ ਦਿੱਤਾ। ਡੇਵਿਡ ਵੀਜ਼ੇ (55) ਦੇ ਸੰਘਰਸ਼ਪੂਰਨ ਅਰਧ ਸੈਂਕੜੇ ਦੇ ਬਾਵਜੂਦ ਨਾਮੀਬੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਯੂ.ਏ.ਈ. ਨੇ ਗਰੁੱਪ-ਏ ਦੇ ਮੈਚ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁਹੰਮਦ ਵਸੀਮ (50) ਦੇ ਅਰਧ ਸੈਂਕੜੇ ਅਤੇ ਸੀ.ਪੀ. ਰਿਜ਼ਵਾਨ ਦੀਆਂ ਅਜੇਤੂ 43 ਦੌੜਾਂ ਦੀ ਬਦੌਲਤ 20 ਓਵਰਾਂ ‘ਚ ਤਿੰਨ ਵਿਕਟਾਂ ਦੇ ਨੁਕਸਾਨ ‘ਤੇ 148 ਦੌੜਾਂ ਬਣਾਈਆਂ। ਜਵਾਬ ‘ਚ ਨਾਮੀਬੀਆ ਦੀ ਟੀਮ 20 ਓਵਰਾਂ ‘ਚ ਅੱਠ ਵਿਕਟਾਂ ਦੇ ਨੁਕਸਾਨ ‘ਤੇ 141 ਦੌੜਾਂ ਹੀ ਬਣਾ ਸਕੀ। ਟੀਚੇ ਦਾ ਪਿੱਛਾ ਕਰਦਿਆਂ ਨਾਮੀਬੀਆ…
ਅੰਡਰ-23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ 72 ਕਿਲੋ ਵਰਗ ‘ਚ ਵਿਕਾਸ ਅਤੇ 97 ਕਿਲੋ ਵਰਗ ‘ਚ ਨਿਤੇਸ਼ ਨੇ ਕਾਂਸੀ ਦੇ ਤਗ਼ਮੇ ਜਿੱਤੇ ਹਨ, ਜਿਸ ਨਾਲ ਭਾਰਤ ਇਸ ਚੈਂਪੀਅਨਸ਼ਿਪ ਦੀ ਗ੍ਰੀਕੋ ਰੋਮਨ ਸ਼ੈਲੀ ‘ਚ ਤਿੰਨ ਤਗ਼ਮਿਆਂ ਨਾਲ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ‘ਚ ਸਫਲ ਰਿਹਾ। ਵਿਕਾਸ ਅਤੇ ਨਿਤੇਸ਼ ਨੇ ਇਨ੍ਹਾਂ ਕਾਂਸੀ ਦੇ ਤਗ਼ਮਿਆਂ ਤੋਂ ਇਲਾਵਾ ਸਾਜਨ ਭਾਨਵਾਲਾ ਨੇ 77 ਕਿਲੋ ਵਰਗ ‘ਚ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਜੋ ਇਸ ਚੈਂਪੀਅਨਸ਼ਿਪ ‘ਚ ਭਾਰਤ ਦਾ ਪਹਿਲਾ ਤਗ਼ਮਾ ਸੀ। ਵਿਕਾਸ ਨੇ ਕਾਂਸੀ ਦੇ ਤਗ਼ਮੇ ਲਈ ਮੁਕਾਬਲੇ ‘ਚ ਜਾਪਾਨ ਦੇ ਦਾਇਗੋ ਕੋਬਾਯਾਸ਼ੀ ਨੂੰ 6-0 ਨਾਲ ਜਦਕਿ ਨਿਤੇਸ਼ ਨੇ ਬਰਾਜ਼ੀਲ ਦੇ ਇਗੋਰ ਫਰਨਾਡੋ ਅਲਵੇਸ ਡੀ ਕਿਵਰੋਜ ਨੂੰ ਤਕਨੀਕੀ…
ਕੁਸਲ ਮੇਂਡਿਸ ਦੀਆਂ 79 ਦੌੜਾਂ ਦੀ ਮਦਦ ਨਾਲ ਏਸ਼ੀਆ ਚੈਂਪੀਅਨ ਸ੍ਰੀਲੰਕਾ ਨੇ ਨੀਦਰਲੈਂਡ ਨੂੰ 16 ਦੌੜਾਂ ਨਾਲ ਹਰਾ ਕੇ ਟੀ-20 ਵਰਲਡ ਕੱਪ ਦੇ ਸੁਪਰ 12 ਦੌਰ ‘ਚ ਪ੍ਰਵੇਸ਼ ਕਰ ਲਿਆ। ਮੇਂਡਿਸ ਨੇ ਪਹਿਲੇ ਮੈਚ ‘ਚ ਨਾਮੀਬੀਆ ਤੋਂ ਹਾਰੀ ਸ੍ਰੀਲੰਕਾ ਟੀਮ ਲਈ 44 ਗੇਂਦਾਂ ‘ਚ 79 ਦੌੜਾਂ ਦੀ ਪਾਰੀ ਖੇਡੀ ਜਿਸ ਦੀ ਮਦਦ ਨਾਲ ਉਸ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਛੇ ਵਿਕਟਾਂ ‘ਤੇ 162 ਦੌੜਾਂ ਬਣਾਈਆਂ। ਇਸ ਦੇ ਜਵਾਬ ‘ਚ ਗਰੁੱਪ ਏ ‘ਚ ਨਾਮੀਬੀਆ ਅਤੇ ਯੂ.ਏ.ਈ. ਨੂੰ ਹਰਾ ਕੇ ਸਿਖਰ ‘ਤੇ ਰਹੀ ਨੀਦਰਲੈਂਡ ਦੀ ਟੀਮ ਨੌਂ ਵਿਕਟਾਂ ‘ਤੇ 146 ਦੌੜਾਂ ਹੀ ਬਣਾ ਸਕੀ। ਵਨਿੰਦੂ ਹਸਾਰੰਗਾ ਨੇ ਚਾਰ ਓਵਰਾਂ ‘ਚ…
ਪਿਛਲੇ ਪੰਜ ਸਾਲ ਤੋਂ ਸੱਤਾ ‘ਤੇ ਕਾਬਜ਼ ਬੀਜੇਪੀ ਲਗਾਤਾਰ ਦੂਜੀ ਵਾਰ ਚੋਣਾਂ ਜਿੱਤ ਕੇ ਹਿਮਾਚਲ ਪ੍ਰਦੇਸ਼ ਦਾ ਸਿਆਸੀ ਇਤਿਹਾਸ ਬਦਲਣਾ ਚਾਹੁੰਦੀ ਹੈ ਜਦਕਿ ਮੁੱਖ ਵਿਰੋਧੀ ਧਿਰ ਕਾਂਗਰਸ ਪੰਜ ਸਾਲ ਬਾਅਦ ਹਿਮਾਚਲੀ ਲੋਕਾਂ ਵੱਲੋਂ ਕੀਤੀ ਜਾਂਦੀ ਸੱਤਾ ਤਬਦੀਲੀ ਤੋਂ ਆਸਵੰਦ ਹੈ। ਪਰ ਇਸ ਵਾਰ ਇਕ ‘ਤੀਜਾ ਖਿਡਾਰੀ’ ਵੀ ਆਮ ਆਦਮੀ ਪਾਰਟੀ ਦੇ ਰੂਪ ‘ਚ ਜ਼ੋਰ ਅਜ਼ਮਾਈ ਕਰ ਰਿਹਾ ਹੈ। ਇਸ ਦੇ ਸਭ ਦੇ ਚੱਲਦਿਆਂ ਬੀਜੇਪੀ ਲਈ ਰਾਹ ਸੌਖਾ ਨਹੀਂ ਲੱਗਦਾ। ਉਸਨੇ ਭਾਵੇਂ ਸਾਰੀਆਂ 168 ਸੀਟਾਂ ‘ਤੇ ਉਮੀਦਵਾਰ ਐਲਾਨ ਦਿੱਤੇ ਹਨ ਪਰ ਕੁਝ ਥਾਈਂ ਉਸ ਨੂੰ ਬੜੀ ਔਖੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਚੋਣਾਂ ‘ਚ ਨਵੇਂ ਰੰਗ ਦਿਖਾਈ ਦੇ…
ਐੱਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਲਦ ਹੀ ਸੂਬੇ ਭਰ ‘ਚ ਐੱਨ.ਆਰ.ਆਈ. ਸਭਾਵਾਂ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ। ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣੇ ਦਫ਼ਤਰ ‘ਚ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਪਰਵਾਸੀ ਭਾਰਤੀਆਂ ਦੀ ਭਲਾਈ ਲਈ ਵਚਨਬੱਧ ਹੈ। ਜ਼ਿਕਰਯੋਗ ਹੈ ਕਿ ਐੱਨ.ਆਰ.ਆਈ. ਸਭਾਵਾਂ ਵਿਦੇਸ਼ਾਂ ‘ਚ ਵੱਸਦੇ ਭਾਰਤੀ ਮੂਲ ਦੇ ਪੰਜਾਬੀਆਂ ਨੂੰ ਸਹਾਇਤਾ ਮੁਹੱਈਆ ਕਰਦੀਆਂ ਹਨ, ਜੋ ਆਪਣੇ ਨਿੱਜੀ ਕੇਸਾਂ ਦੀ ਪੈਰਵੀ ਕਰਨ ਜਾਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਹਰ ਸਮੇਂ ਇੰਡੀਆ ‘ਚ ਮੌਜੂਦ ਰਹਿਣ ਦੇ ਅਸਮਰੱਥ…
ਹਰ ਵਰ੍ਹੇ ਲੱਖਾਂ ਲੋਕਾਂ ਨੂੰ ਨਾਗਰਿਕਤਾ ਦੇ ਰਹੇ ਕੈਨੇਡਾ ਨੇ ਅਗਲੇ ਸਾਲ ਦੇ ਅੰਤ ਅੱਕ 3 ਲੱਖ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਟੀਚਾ ਮਿਥਿਆ ਹੈ ਜਿਸ ਨਾਲ ਇੰਡੀਆ ਦੇ ਵੱਡੀ ਗਿਣਤੀ ਲੋਕਾਂ ਨੂੰ ਵੀ ਲਾਭ ਮਿਲੇਗਾ। ਕੈਨੇਡਾ ਨੇ ਵਿੱਤੀ ਵਰ੍ਹੇ 2022-23 ‘ਚ ਤਿੰਨ ਲੱਖ ਲੋਕਾਂ ਨੂੰ ਮੁਲਕ ਦੀ ਨਾਗਰਿਕਤਾ ਦੇਣ ਦਾ ਟੀਚਾ ਰੱਖਿਆ ਹੈ। ਇਮੀਗਰੇਸ਼ਨ, ਰਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਨੇ ਕਿਹਾ ਹੈ ਕਿ ਉਨ੍ਹਾਂ ਕੁੱਲ 2,85,000 ਅਰਜ਼ੀਆਂ ਦਾ ਅਮਲ ਆਰੰਭਿਆ ਹੈ ਅਤੇ 31 ਮਾਰਚ 2023 ਤੱਕ ਤਿੰਨ ਲੱਖ ਹੋਰ ਲੋਕਾਂ ਨੂੰ ਨਾਗਰਿਕਤਾ ਦੇਣ ਦੀ ਸਿਫ਼ਾਰਿਸ਼ ਕੀਤੀ ਹੈ। ਵਿਭਾਗ ਨੇ ਇਹ ਵੀ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ…
ਇਕ ਹੋਰ ਫਲਾਈਟ ਅਟੈਂਡੈਂਟ ਟੋਰਾਂਟੋ ਏਅਰਪੋਰਟ ਤੋਂ ‘ਗਾਇਬ’ ਹੋ ਗਿਆ ਹੈ। ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਦਾ ਇਹ ਫਲਾਈਟ ਅਟੈਂਡੈਂਟ ਟੋਰਾਂਟੋ ਏਅਰਪੋਰਟ ‘ਤੇ ਇਮੀਗ੍ਰੇਸ਼ਨ ਤੋਂ ਬਾਅਦ ਲਾਪਤਾ ਹੋਇਆ ਜਿਸ ਦੀ ਸੂਚਨਾ ਬਾਅਦ ‘ਚ ਮਿਲੀ। ਹੁਣ ਇਕ ਹਫਤਾ ਬੀਤ ਜਾਣ ਮਗਰੋਂ ਵੀ ਉਸ ਦਾ ਕੋਈ ਥਹੁ-ਪਤਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਦੋ ਵਾਰ ਪਾਕਿਸਤਾਨ ਨਾਲ ਸਬੰਧਤ ਏਅਰਲਾਈਨ ਦੇ ਮੁਲਾਜ਼ਮ ਇਸੇ ਤਰ੍ਹਾਂ ਇਥੋਂ ਗਾਇਬ ਹੋਏ ਹਨ। ਏਅਰਲਾਈਨ ਦੇ ਪ੍ਰਬੰਧਕਾਂ ਨੇ ਸਟੀਵਰਡ ਏਜਾਜ਼ ਅਲੀ ਸ਼ਾਹ ਦੇ ਲਾਪਤਾ ਹੋਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਨੇ 14 ਅਕਤੂਬਰ ਨੂੰ ਪੀ.ਕੇ-781 ਦੀ ਉਡਾਣ ‘ਚ ਇਸਲਾਮਾਬਾਦ ਤੋਂ ਟੋਰਾਂਟੋ ਲਈ ਉਡਾਣ ਭਰੀ ਸੀ। ਸ਼ਾਹ ਨੇ ਪੀ.ਕੇ-782…
ਹਿਊਸਟਨ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਭਾਰਤੀ ਮੂਲ ਦੇ ਅਮਰੀਕਨ ਉੱਦਮੀ ਬ੍ਰਿਜ ਅਗਰਵਾਲ ਤੇ ਉਸ ਦੀ ਪਤਨੀ ਸੁਨੀਤਾ ਨੇ ਹਿਊਸਟਨ ਯੂਨੀਵਰਸਿਟੀ ‘ਚ ਪ੍ਰਯੋਗਸ਼ਾਲਾ ਉਪਕਰਨਾਂ ਲਈ 10 ਲੱਖ ਅਮਰੀਕਨ ਡਾਲਰ ਦਾਨ ਦਿੱਤਾ ਹੈ। ਉਨ੍ਹਾਂ ਗ੍ਰੇਟਰ ਹਿਊਸਟਨ ਦੇ ਉਪਨਗਰ ਸ਼ੁਗਰ ਲੈਂਡ ‘ਚ ਯੂਨੀਵਰਸਿਟੀ ਆਫ਼ ਹਿਊਸਟਨ ਕਾਲਜ ਆਫ਼ ਟੈਕਨਾਲੋਜੀ ਦੀ ਇਮਾਰਤ ‘ਚ ਪ੍ਰਯੋਗਸ਼ਾਲਾ ਉਪਕਰਣਾਂ ਦੇ ਨਿਰਮਾਣ ਲਈ ਇਹ ਰਕਮ ਦਾਨ ਦਿੱਤੀ ਹੈ। ਉੱਦਮੀ ਜੋੜਾ ਨਵੀਨਤਮ 3ਡੀ ਪ੍ਰਿੰਟਰ, ਮਸ਼ੀਨ ਉਪਕਰਣ ਅਤੇ ਮਾਪ ਟੈਸਟਿੰਗ ਉਪਕਰਣ ਦੇ ਨਾਲ-ਨਾਲ ਛੋਟੇ ਅਤੇ ਮੱਧਮ ਪੱਧਰ ਦੇ ਉਦਯੋਗ ‘ਤੇ ਕੇਂਦ੍ਰਿਤ ਇਕ ਉੱਨਤ ਨਿਰਮਾਣ ਡਿਜ਼ਾਈਨ ਕੇਂਦਰ ਦਾ ਨਿਰਮਾਣ ਕਰਨ ਲਈ ਫੰਡ ਦੇ ਕੇ ਮਦਦ ਕਰ ਰਹੇ ਹਨ। ਅਗਰਵਾਲ ਨੇ ਕਿਹਾ, ‘ਜੇਕਰ ਇਹ…