Author: editor
ਨਾਭਾ ਪੁਲੀਸ ਨੇ ਫ਼ੈਜ਼ਗੜ੍ਹ ਪਿੰਡ ‘ਚ ਇਕ 50 ਸਾਲਾ ਮਹਿਲਾ ਦੀ ਲਾਸ਼ ਬਰਾਮਦ ਕੀਤੀ ਜੋ ਕਿ ਦੋ ਦਿਨ ਪਹਿਲਾਂ ਉਸਦੇ ਪੁੱਤਰ ਵੱਲੋਂ ਹੀ ਕਤਲ ਕੀਤੇ ਜਾਣ ਮਗਰੋਂ ਕਮਰੇ ‘ਚ ਦਫ਼ਨਾ ਦਿੱਤੀ ਗਈ ਸੀ। ਪੁਲੀਸ ਮੁਤਾਬਕ ਮੁਲਜ਼ਮ ਸਾਬਰ ਅਲੀ ਉਮਰ 22 ਸਾਲ ਨੇ ਆਪਣੇ ਚਾਚੇ ਦੇ ਮੁੰਡੇ ਨੂੰ ਇਸ ਬਾਰੇ ਆਪ ਹੀ ਦੱਸਿਆ। ਨਾਭਾ ਡੀ.ਐੱਸ.ਪੀ. ਦਵਿੰਦਰ ਅਤਰੀ ਨੇ ਦੱਸਿਆ ਕਿ ਤਹਿਸੀਲਦਾਰ ਦੀ ਹਾਜ਼ਰੀ ‘ਚ ਲਾਸ਼ ਨੂੰ ਜ਼ਮੀਨ ‘ਚੋਂ ਕੱਢਿਆ ਗਿਆ ਤੇ ਸਾਬਰ ਅਲੀ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਮੁਤਾਬਕ ਸਾਬਰ ਅਲੀ ਆਪਣੀ ਮਾਤਾ ਕੋਲੋਂ ਜਾਇਦਾਦ ਦੀ ਮੰਗ ਕਰ ਰਿਹਾ ਸੀ ਤੇ ਗੁੱਸੇ ‘ਚ ਉਸਨੇ ਆਪਣੀ ਮਾਂ…
ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਣ ਵਾਲੇ ਸਾਬਕਾ ਮੰਤਰੀ ਸੁੰਦਰ ਸ਼ਾਮ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਗ੍ਰਿਫ਼ਤਾਰੀ ਮਗਰੋਂ ਤਿੰਨ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ‘ਤੇ ਮੁਹਾਲੀ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ। ਇਸ ਤੋਂ ਪਹਿਲਾਂ ਸਾਬਕਾ ਮੰਤਰੀ ਦਾ ਸਰਕਾਰੀ ਹਸਪਤਾਲ ‘ਚ ਮੈਡੀਕਲ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਸੁੰਦਰ ਸ਼ਾਮ ਅਰੋੜਾ ਸਨਅਤੀ ਪਲਾਟਾਂ ਦੀ ਖ਼ਰੀਦੋ-ਫ਼ਰੋਖਤ ਅਤੇ ਮੁਹਾਲੀ ‘ਚ ਬੰਦ ਪਈ ਜੇ.ਸੀ.ਟੀ. ਫੈਕਟਰੀ ਦੀ ਜ਼ਮੀਨ ਨੂੰ ਸਸਤੇ ਭਾਅ ‘ਤੇ ਵੇਚਣ ਸਮੇਤ ਭ੍ਰਿਸ਼ਟਾਚਾਰ ਦੇ ਹੋਰ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਕੇਸਾਂ ‘ਚੋਂ ਕਾਨੂੰਨੀ ਕਾਰਵਾਈ ਤੋਂ…
ਟੀ-20 ਵਰਲਡ ਕੱਪ ਦੇ ਗਰੁੱਪ ਬੀ ਦੇ ਦੂਜੇ ਮੈਚ ‘ਚ ਵੈਸਟ ਇੰਡੀਜ਼ ਨੇ ਜ਼ਿੰਬਾਬਵੇ ਨੂੰ 31 ਦੌੜਾਂ ਨਾਲ ਹਰਾ ਦਿੱਤਾ। ਅਲਜ਼ਾਰੀ ਜੋਸੇਫ (16/4) ਅਤੇ ਜੇਸਨ ਹੋਲਡਰ (12/3) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਵੈਸਟ ਇੰਡੀਜ਼ ਨੇ ਇਹ ਜਿੱਤ ਦਰਜ ਕੀਤੀ। ਦੋ ਵਾਰ ਦੇ ਟੀ-20 ਵਰਲਡ ਕੱਪ ਜੇਤੂ ਵੈਸਟ ਇੰਡੀਜ਼ ਨੇ ਗਰੁੱਪ ਬੀ ਦੇ ਆਪਣੇ ਦੂਜੇ ਮੈਚ ‘ਚ ਜ਼ਿੰਬਾਬਵੇ ਨੂੰ 154 ਦੌੜਾਂ ਦਾ ਟੀਚਾ ਦਿੱਤਾ। ਜਵਾਬ ‘ਚ ਜ਼ਿੰਬਾਬਵੇ ਦੀ ਟੀਮ 122 ਦੌੜਾਂ ‘ਤੇ ਆਊਟ ਹੋ ਗਈ। ਆਪਣੇ ਪਹਿਲੇ ਮੈਚ ‘ਚ ਸਕਾਟਲੈਂਡ ਹੱਥੋਂ ਹਾਰ ਦਾ ਸਵਾਦ ਚੱਖਣ ਵਾਲੀ ਵਿੰਡੀਜ਼ ਇਹ ਮੈਚ ਜਿੱਤ ਕੇ ਸੁਪਰ-12 ‘ਚ ਪਹੁੰਚਣ ਦੀ ਦੌੜ ‘ਚ ਵਾਪਸੀ ਕਰ ਗਈ ਹੈ।…
1983 ਵਰਲਡ ਕੱਪ ਜੇਤੂ ਕਪਤਾਨ ਅਤੇ ਆਪਣੇ ਦੌਰ ਦੇ ਸਭਾ ਤੋਂ ਵਧੀਆ ਹਰਫਨਮੌਲਾ ਕ੍ਰਿਕਟਰ ਕਪਿਲ ਦੇਵ ਦਾ ਮੰਨਣਾ ਹੈ ਕਿ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਟੀ-20 ਵਿਸ਼ਵ ਕੱਪ 2022 ਦਾ ਖ਼ਿਤਾਬ ਜਿੱਤਣ ਦੀਆਂ ਦਾਅਵੇਦਾਰ ਟੀਮਾਂ ਵਿੱਚੋਂ ਇਕ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਇੰਡੀਆ ਦੇ ਸੈਮੀਫਾਈਨਲ ‘ਚ ਪਹੁੰਚਣ ਦੀ 30 ਫ਼ੀਸਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਟੀ-20 ਵਰਲਡ ਕੱਪ ‘ਚ ਟੀਮ ਦੀ ਸਫ਼ਲਤਾ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਟੀਮ ‘ਚ ਕਿੰਨੇ ਆਲਰਾਊਂਡਰ ਹਨ। ਕਪਿਲ ਨੇ ਕਿਹਾ, ‘ਟੀ-20 ਕ੍ਰਿਕਟ ‘ਚ ਕੋਈ ਵੀ ਟੀਮ ਇਕ ਮੈਚ ਜਿੱਤ ਸਕਦੀ ਹੈ ਅਤੇ ਫਿਰ ਅਗਲਾ ਮੈਚ ਹਾਰ ਸਕਦੀ ਹੈ। ਇੰਡੀਆ…
ਆਈ.ਸੀ.ਸੀ. ਟੀ-20 ਵਰਲਡ ਕੱਪ ਦੇ ਪਹਿਲੇ ਦੌਰ ‘ਚ ਗਰੁੱਪ ਬੀ ਦੇ ਮੈਚ ਤੋਂ ਜ਼ਿੰਬਾਬਵੇ ਦੇ ਕਪਤਾਨ ਕ੍ਰੇਗ ਇਰਵਿਨ ਦਮੇ ਦਾ ਦੌਰਾ ਪੈਣ ਕਰਕੇ ਬਾਹਰ ਹੋ ਗਏ ਹਨ। ਹਾਲਾਂਕਿ ਇਹ ਹਲਕਾ ਅਟੈਕ ਸੀ ਜਿਸ ਕਾਰਨ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਜ਼ਿੰਬਾਬਵੇ ਕ੍ਰਿਕਟ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਟੀਮ ਦੇ ਡਾਕਟਰ ਸੋਲੋਮਨ ਮੈਡਜੋਗੋ ਨੇ ਕਿਹਾ, ‘ਏਰਵਿਨ ਅਸਥਮਾ ਤੋਂ ਪੀੜਤ ਹਨ ਅਤੇ ਜਦੋਂ ਉਨ੍ਹਾਂ ਨੇ ਹਲਕੇ ਲੱਛਣ ਦੇਖੇ ਤਾਂ ਸਾਵਧਾਨੀ ਵਜੋਂ ਉਨ੍ਹਾਂ ਨੇ ਕਪਤਾਨ ਨੂੰ ਆਰਾਮ ਕਰਨ ਦੀ ਸਿਫਾਰਸ਼ ਕੀਤੀ ਗਈ ਤਾਂ ਜੋ ਉਨ੍ਹਾਂ ਨੂੰ ਅਗਲਾ ਮੈਚ ਖੇਡਣ ਦਾ ਮੌਕਾ ਮਿਲ ਸਕੇ।’ ਇਰਵਿਨ ਦੇ ਬਾਹਰ ਹੋਣ ਕਾਰਨ ਉਪ-ਕਪਤਾਨ…
ਗਊ ਬੁਰਪਸ ਅਤੇ ਹੋਰ ਗ੍ਰੀਨਹਾਊਸ ਗੈਸਾਂ ਦੇ ਨਿਕਾਸ ‘ਤੇ ਟੈਕਸ ਲਾਉਣ ਦੀਆਂ ਸਰਕਾਰੀ ਯੋਜਨਾਵਾਂ ਦਾ ਵਿਰੋਧ ਕਰਨ ਲਈ ਵੀਰਵਾਰ ਨੂੰ ਨਿਊਜ਼ੀਲੈਂਡ ਦੇ ਕਿਸਾਨ ਆਪਣੇ ਟਰੈਕਟਰਾਂ ‘ਤੇ ਸੜਕਾਂ ‘ਤੇ ਉੱਤਰ ਆਏ। ਹਾਲਾਂਕਿ ਰੈਲੀਆਂ ਉਮੀਦ ਨਾਲੋਂ ਬਹੁਤ ਘੱਟ ਸਨ। ਲਾਬੀ ਗਰੁੱਪ ਗਰਾਊਂਡਸਵੈਲ ਨਿਊਜ਼ੀਲੈਂਡ ਨੇ ਦੇਸ਼ ਭਰ ਦੇ ਕਸਬਿਆਂ ਅਤੇ ਸ਼ਹਿਰਾਂ ‘ਚ 50 ਤੋਂ ਵੱਧ ਵਿਰੋਧ ਪ੍ਰਦਰਸ਼ਨਾਂ ਦਾ ਆਯੋਜਨ ਕਰਨ ‘ਚ ਮਦਦ ਕੀਤੀ, ਜਿਸ ‘ਚ ਕੁਝ ਦਰਜਨ ਵਾਹਨ ਸ਼ਾਮਲ ਸਨ। ਪਿਛਲੇ ਹਫ਼ਤੇ ਸਰਕਾਰ ਨੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਦੀ ਯੋਜਨਾ ਦੇ ਹਿੱਸੇ ਵਜੋਂ ਇਕ ਨਵੇਂ ਫਾਰਮ ਲੇਵੀ ਦਾ ਪ੍ਰਸਤਾਵ ਦਿੱਤਾ ਸੀ। ਸਰਕਾਰ ਨੇ ਕਿਹਾ ਕਿ ਅਜਿਹਾ ਦੁਨੀਆ ‘ਚ ਪਹਿਲੀ ਵਾਰ ਹੋਵੇਗਾ ਅਤੇ ਕਿਸਾਨਾਂ…
ਮੰਤਰੀ ਪੱਧਰ ਦੀ ਸੰਚਾਲ ਲਈ ਆਪਣੀ ਨਿੱਜੀ ਈ-ਮੇਲ ਦਾ ਇਸਤੇਮਾਲ ਕਰਨ ਦੀ ‘ਗਲਤੀ’ ਤੋਂ ਬਾਅਦ ਭਾਰਤੀ ਮੂਲ ਦੀ ਬ੍ਰਿਟਿਸ਼ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਲੰਡਨ ‘ਚ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਬ੍ਰੇਵਰਮੈਨ ਨੇ ਮੰਤਰਾਲੇ ਨਾਲ ਸਬੰਧਤ ਮਸਲੇ ਬਾਰੇ ਈਮੇਲ ਆਪਣੇ ਨਿੱਜੀ ਖਾਤੇ ‘ਚੋਂ ਭੇਜਣ ਦੀ ਗਲਤੀ ਨੂੰ ਸਵੀਕਾਰ ਕਰਦਿਆਂ ਅਹੁਦੇ ਤੋਂ ਇਹ ਅਸਤੀਫ਼ਾ ਦਿੱਤਾ ਹੈ। ਪਹਿਲਾਂ ਹੀ ਸੰਕਟ ‘ਚ ਘਿਰੀ ਪ੍ਰਧਾਨ ਮੰਤਰੀ ਲਿਜ਼ ਟਰੱਸ ਲਈ ਬ੍ਰੇਵਰਮੈਨ ਦਾ ਅਸਤੀਫ਼ਾ ਕਿਸੇ ਝਟਕੇ ਤੋਂ ਘੱਟ ਨਹੀਂ ਹੈ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਵਧਣ ਦੇ ਆਸਾਰ ਹਨ। ਬ੍ਰੇਵਰਮੈਨ ਨੂੰ 43 ਦਿਨ ਪਹਿਲਾਂ ਹੀ ਗ੍ਰਹਿ ਮੰਤਰੀ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਟਰੱਸ ਨੂੰ ਅਸਤੀਫ਼ਾ ਸੌਂਪਦਿਆਂ ਆਪਣੀ…
ਕਾਂਗਰਸ ਪਾਰਟੀ ਦੇ 137 ਦੇ ਇਤਿਹਾਸ ‘ਚ ਪਾਰਟੀ ਪ੍ਰਧਾਨ ਲਈ 6ਵੀਂ ਵਾਰ ਹੋਈ ਚੋਣ ‘ਚ ਮਲਿਕਾਰਜੁਨ ਖੜਗੇ ਪ੍ਰਧਾਨ ਚੁਣੇ ਗਏ ਹਨ। ਪੂਰੇ 24 ਸਾਲ ਬਾਅਦ ਕਾਂਗਰਸ ਦੀ ਕਮਾਨ ਗਾਂਧੀ ਪਰਿਵਾਰ ਤੋਂ ਬਾਹਰਲੇ ਕਿਸੇ ਸ਼ਖ਼ਸ ਦੇ ਹੱਥ ਆਈ ਹੈ। ਖੜਗੇ ਨੇ ਇਸ ਚੋਣ ‘ਚ ਸ਼ਸ਼ੀ ਥਰੂਰ ਨੂੰ ਹਰਾਇਆ। ਇਸ ਤੋਂ ਪਹਿਲਾਂ ਸੀਤਾਰਾਮ ਕੇਸਰੀ ਗ਼ੈਰ-ਗਾਂਧੀ ਕਾਂਗਰਸ ਪ੍ਰਧਾਨ ਸਨ, ਜਿਨ੍ਹਾਂ ਨੂੰ 1998 ‘ਚ ਦੋ ਸਾਲ ਦੇ ਕਾਰਜਕਾਲ ਮਗਰੋਂ ਗੈਰਰਸਮੀ ਤਰੀਕੇ ਨਾਲ ਹਟਾ ਦਿੱਤਾ ਗਿਆ ਸੀ। ਕਾਂਗਰਸ ਦੀ ਕੇਂਦਰੀ ਚੋਣ ਅਥਾਰਿਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਨੇ ਖੜਗੇ ਨੂੰ ਜੇਤੂ ਐਲਾਨਦਿਆਂ ਕਿਹਾ ਕਿ ਕਾਂਗਰਸ ਪ੍ਰਧਾਨ ਦੀ ਚੋਣ ਲਈ ਕੁੱਲ 9385 ਵੋਟਾਂ ਪੋਲ ਹੋਈਆਂ, ਜਿਸ ਵਿੱਚੋਂ…
ਗੁਜਰਾਤ ਦੇ ਦੁਨੀਆਂ ਭਰ ‘ਚ ਜਾਣੇ ਜਾਂਦੇ ਬਿਲਕੀਸ ਬਾਨੋ ਸਮੂਹਿਕ ਜਬਰ-ਜਨਾਹ ਕੇਸ ਦੇ 11 ਦੋਸ਼ੀਆਂ ਵਿੱਚੋਂ ਇਕ ਮਿਤੇਸ਼ ਚਿਮਨਲਾਲ ਭੱਟ, ਜਿਸ ਨੂੰ ਜੇਲ੍ਹ ਵਿੱਚ ‘ਚੰਗੇ ਵਤੀਰੇ’ ਲਈ ਸਮੇਂ ਤੋਂ ਪਹਿਲਾਂ ਰਿਹਾਅ ਕੀਤਾ ਗਿਆ ਹੈ, ਉੱਤੇ ਜੂਨ 2020 ‘ਚ ਪੈਰੋਲ ਦੌਰਾਨ ਮਹਿਲਾ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ। ਇਹ ਖੁਲਾਸਾ ਗੁਜਰਾਤ ਸਰਕਾਰ ਵੱਲੋਂ ਸੁਪਰੀਮ ਕੋਰਟ ‘ਚ ਦਾਇਰ ਹਲਫ਼ਨਾਮੇ ਨਾਲ ਨੱਥੀ ਦਸਤਾਵੇਜ਼ਾਂ ਤੋਂ ਹੋਇਆ ਹੈ। ਇਨ੍ਹਾਂ ਦਸਤਾਵੇਜ਼ਾਂ ਮੁਤਾਬਕ ਗੁਜਰਾਤ ਸਰਕਾਰ ਵੱਲੋਂ ਭੱਟ ਸਣੇ ਬਿਲਕੀਸ ਬਾਨੋ ਕੇਸ ਦੇ 11 ਦੋਸ਼ੀਆਂ ਨੂੰ ਰਿਹਾਅ ਕਰਨ ਦੀ ਤਜਵੀਜ਼ ‘ਤੇ ਗੌਰ ਕਰਨ ਮੌਕੇ ਜ਼ਿਲ੍ਹੇ ਦੇ ਐੱਸ.ਪੀ. ਨੇ ਦਾਹੋਦ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਪੈਰੋਲ ‘ਤੇ ਰਿਹਾਈ ਦੌਰਾਨ ਭੱਟ…
ਸੀ.ਆਈ.ਏ. ਇੰਚਾਰਜ ਮਾਨਸਾ ਪ੍ਰਿਤਪਾਲ ਸਿੰਘ ਦੀ ਗ੍ਰਿਫ਼ਤ ‘ਚੋਂ ਫਰਾਰ ਹੋਇਆ ਅਤੇ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਮੁਲਜ਼ਮ ਗੈਂਗਸਟਰ ਦੀਪਕ ਟੀਨੂ ਦਿੱਲੀ ਪੁਲੀਸ ਵੱਲੋਂ ਰਾਜਸਥਾਨ ਦੇ ਅਜਮੇਰ ‘ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਪੰਜਾਬ ਪੁਲੀਸ ਦੀ ਏ.ਜੀ.ਟੀ.ਐੱਫ. ਟੀਮ ਵੀ ਅਜਮੇਰ ‘ਚ ਮੁਲਜ਼ਮ ਦੀ ਭਾਲ ਕਰ ਰਹੀ ਸੀ ਪਰ ਦਿੱਲੀ ਪੁਲੀਸ ਨੇ ਪਹਿਲਾਂ ਉਸ ਨੂੰ ਲੱਭਣ ਤੇ ਕਾਬੂ ਕਰਨ ‘ਚ ਸਫ਼ਲਤਾ ਹਾਸਲ ਕਰ ਲਈ। ਟੀਨੂ ਪਹਿਲੀ ਅਕਤੂਬਰ ਦੀ ਰਾਤ ਨੂੰ ਮਾਨਸਾ ਪੁਲੀਸ ਦੀ ਗ੍ਰਿਫ਼ਤ ‘ਚੋਂ ਫਰਾਰ ਹੋ ਗਿਆ ਸੀ। ਮਾਨਸਾ ਦੇ ਸੀ.ਆਈ.ਏ. ਇੰਚਾਰਜ ਪ੍ਰਿਤਪਾਲ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਮਾਨਸਾ ਦੇ ਸੀਨੀਅਰ…