Author: editor
ਵੈਨਕੂਵਰ ‘ਚ ਇਕ ਵਾਰ ਫਿਰ ਗੈਂਗਵਾਰ ਹੋਈ ਹੈ। ਇਸ ਵਾਰ ਵਿਸ਼ਾਲ ਵਾਲੀਆ ਨਾਂ ਦਾ ਪੰਜਾਬੀ ਗੈਂਗਸਟਰ ਮਾਰਿਆ ਗਿਆ ਹੈ। ਵਿਸ਼ਾਲ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਹਮਲਾਵਰ ਵਰਤੀ ਗਈ ਕਾਰ ਨੂੰ ਅੱਗ ਲਾ ਕੇ ਫਰਾਰ ਹੋ ਗਏ। ਵਿਸ਼ਾਲ ਮੋਸਟ ਵਾਂਟੇਡ ਲਿਸਟ ‘ਚ ਸ਼ਾਮਲ ਸੀ। ਇਹ ਵੀ ਸਾਹਮਣੇ ਆਇਆ ਹੈ ਕਿ ਵਾਲੀਆ ਦੇ ਕਤਲ ਤੋਂ ਬਾਅਦ ਵਿਰੋਧੀ ਗੈਂਗਸਟਰ ਗਰੁੱਪ ਨੇ ਅਪਰਾਧ ‘ਚ ਵਰਤੀ ਕਾਰ ਨੂੰ ਅੱਗ ਲਗਾ ਦਿੱਤੀ ਤਾਂ ਜੋ ਸਬੂਤ ਮਿਟਾਏ ਜਾ ਸਕਣ ਅਤੇ ਮੁਲਜ਼ਮ ਮੌਕੇ ਤੋਂ ਭੱਜ ਗਏ। ਜਾਣਕਾਰੀ ਮੁਤਾਬਕ ਹਮਲਾਵਰ 6 ਤੋਂ 7 ਸਨ। ਵਿਸ਼ਾਲ ਨਸ਼ਾ ਡਰੱਗ ਤਸਕਰੀ ‘ਚ ਵੀ ਸ਼ਾਮਲ ਰਿਹਾ। ਇਸ…
ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ‘ਚ ਇਕ ਲੇਡੀ ਆਰ.ਸੀ.ਐਮ.ਪੀ. ਅਫਸਰ ਦਾ ਛੁਰੇ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਉਸ ‘ਤੇ ਹਮਲਾ ਉਸ ਵੇਲੇ ਕੀਤਾ ਗਿਆ ਜਦੋਂ ਉਹ ਇਕ ਕਾਨੂੰਨੀ ਅਫਸਰ ਦੀ ਮਦਦ ਕਰ ਰਹੀ ਸੀ। ਇਹ ਘਟਨਾ ਵਿਲਿੰਗਡਨ ਅਵੈਨਿਊ ਤੇ ਬਾਉਂਡਰੀ ਰੋਡ ਵਿਚਾਲੇ ਵਾਪਰੀ। ਰੋਇਲ ਕੈਨੇਡੀਅਨ ਮਾਊਂਟਡ ਪੁਲੀਸ ਨੇ ਹਾਲੇ ਤੱਕ ਮਰਨ ਵਾਲੀ ਲੇਡੀ ਅਫਸਰ ਦੇ ਵੇਰਵੇ ਜਨਤਕ ਨਹੀਂ ਕੀਤੇ। ਆਰ.ਸੀ.ਐਮ.ਪੀ. ਦੇ ਡਿਪਟੀ ਕਮਿਸ਼ਨਰ ਡਵੇਨ ਮੈਕਡੋਨਲਡ ਨੇ ਕਿਹਾ ਕਿ 31 ਸਾਲਾ ਸ਼ੈਲਿਨ ਯਾਂਗ ਦਸੰਬਰ 2019 ਤੋਂ ਪੁਲੀਸ ਅਧਿਕਾਰੀ ਸੀ। ਉਨ੍ਹਾਂ ਕਿਹਾ, ‘ਹੋਰ ਵੇਰਵੇ ਜਾਰੀ ਨਹੀਂ ਕੀਤੇ ਜਾ ਰਹੇ ਹਨ ਕਿਉਂਕਿ ਕਤਲ ਦੀ ਜਾਂਚ ਜਾਰੀ ਹੈ।’ ਉਨ੍ਹਾਂ ਨੇ ਕਿਹਾ, ‘ਜਿਨ੍ਹਾਂ ਨਾਲ…
ਆਨਲਾਈਨ ਫੂਡ ਡਿਲੀਵਰੀ ਕੰਪਨੀ ਉਬਰ ਈਟਸ ਪਹਿਲੀ ਵਾਰ ਮਾਰਿਜੁਆਨਾ ਭਾਵ ਭੰਗ ਦੀ ਡਿਲੀਵਰੀ ਕਰਨ ਜਾ ਰਹੀ ਹੈ ਅਤੇ ਇਹ ਸਹੂਲਤ ਕੈਨੇਡਾ ‘ਚ ਸ਼ੁਰੂ ਹੋਵੇਗੀ। ਕੈਨੇਡਾ ‘ਚ ਲੋਕ ਹੁਣ ਐਪ ਤੋਂ ਆਨਲਾਈਨ ਮਾਰਿਜੁਆਨਾ ਆਰਡਰ ਕਰ ਸਕਦੇ ਹਨ। ਇਸ ਦੇ ਲਈ ਜਦੋਂ ਡਿਲਿਵਰੀ ਬੁਆਏ ਉਨ੍ਹਾਂ ਦੇ ਦਰਵਾਜ਼ੇ ‘ਤੇ ਪਹੁੰਚਦਾ ਹੈ ਤਾਂ ਗਾਹਕਾਂ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਹ ਘੱਟੋ-ਘੱਟ 19 ਸਾਲ ਦੇ ਹਨ। ਆਨਲਾਈਨ ਆਰਡਰ ਕਰਨ ਵੇਲੇ ਮੀਨੂ ‘ਚ ਬਹੁਤ ਸਾਰੇ ਭੰਗ ਉਤਪਾਦ ਸ਼ਾਮਲ ਹੋਣਗੇ ਜਿਵੇਂ ਕਿ ਚਾਕਲੇਟ ਅਤੇ ਕੈਂਡੀਜ਼। ਆਨਲਾਈਨ ਡਿਲੀਵਰੀ ਕੰਪਨੀ ਦਾ ਕਹਿਣਾ ਹੈ ਕਿ ਉਹ ਮਾਰਿਜੁਆਨਾ ਪ੍ਰਾਪਤ ਕਰਨ ਲਈ ‘ਸੁਰੱਖਿਅਤ ਅਤੇ ਸੁਵਿਧਾਜਨਕ’ ਤਰੀਕਾ ਪ੍ਰਦਾਨ ਕਰੇਗੀ ਜੋ ਬਲੈਕ ਮਾਰਕੀਟ…
ਲੁਧਿਆਣਾ ਦੀ ਇਕ ਅਦਾਲਤ ‘ਚ ਨਵਜੋਤ ਸਿੰਘ ਸਿੱਧੂ ਦੇ ਬਤੌਰ ਗਵਾਹ ਵਜੋਂ ਪੇਸ਼ ਹੋਣ ਦੇ ਮਾਮਲੇ ਦੀ ਕਾਫੀ ਸਮੇਂ ਤੋਂ ਚਰਚਾ ਚੱਲ ਰਹੀ ਸੀ ਕਿ ਹੁਣ ਅਦਾਲਤ ਨੇ ਉਨ੍ਹਾਂ ਦੇ 21 ਅਕਤੂਬਰ ਨੂੰ ਬਤੌਰ ਗਵਾਹ ਪੇਸ਼ ਹੋਣ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕਰਨ ਦੇ ਹੁਕਮ ਦੇ ਦਿੱਤੇ ਹਨ। ਮੁੱਖ ਨਿਆਇਕ ਸਜ਼ਾ ਅਧਿਕਾਰੀ ਸੁਮਿਤ ਮੱਕੜ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨੂੰ ਸਾਬਕਾ ਡੀ.ਐੱਸ.ਪੀ. ਸੇਖੋਂ ਦੇ ਮਾਮਲੇ ‘ਚ ਬਤੌਰ ਗਵਾਹ ਪੇਸ਼ ਹੋਣ ਲਈ ਇਹ ਪ੍ਰੋਡਕਸ਼ਨ ਵਾਰੰਟ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਇਸ ਸਮੇਂ ਸਿੱਧੂ ਪਟਿਆਲਾ ਜੇਲ੍ਹ ‘ਚ ਇਕ ਮਾਮਲੇ ‘ਚ ਸਜ਼ਾ ਕੱਟ ਰਹੇ ਹਨ। ਸੁਰੱਖਿਆ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ ਸਿੱਧੂ…
ਪੰਜਾਬ ਅੰਦਰ ‘ਚਿੱਟੇ’ ਨਾਲ ਨੌਜਵਾਨਾਂ ਦੀ ਰੋਜ਼ਾਨਾ ਮੌਤ ਹੁੰਦੀ ਹੈ ਅਤੇ ਹਾਲੇ ਕੁਝ ਦਿਨ ਪਹਿਲਾਂ ਵੀ ਇਕ ਥਾਂ ਦੋ ਸਕੇ ਭਰਾਵਾਂ ਦੀ ਮੌਤ ਹੋਈ ਸੀ। ਇਹ ਮਾਮਲਾ ਲੈ ਕੇ ਲੋਕਾਂ ‘ਚ ਪਹਿਲਾ ਹੀ ਰੋਹ ਸੀ ਕਿ ਹੁਣ ਅੰਮ੍ਰਿਤਸਰ ‘ਚ ਦੋ ਹੋਰ ਸਕੇ ਭਰਾ ਨਸ਼ੇ ਕਰਕੇ ਮੌਤ ਦੇ ਮੂੰਹ ‘ਚ ਜਾ ਪਏ ਹਨ। ਕਟੜਾ ਬੱਗੀਆਂ ਇਲਾਕੇ ‘ਚ ਰਹਿੰਦੇ ਦੋ ਸਕੇ ਭਰਾਵਾਂ ਦੀ ਨਸ਼ਿਆਂ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਛਾਣ 24 ਸਾਲਾ ਹਰਗੁਣ ਉਰਫ ਰੋਹਨ (24) ਅਤੇ 20 ਸਾਲਾ ਕਾਲੂ ਵਜੋਂ ਹੋਈ ਹੈ। ਇਸ ਮਾਮਲੇ ‘ਤੇ ਪੀੜਤ ਪਰਿਵਾਰ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ, ਜਦੋਂਕਿ ਗੁਆਂਢੀਆਂ ਦਾ ਕਹਿਣਾ ਹੈ…
ਪੰਜਾਬ ਸਰਕਾਰ ਤੇ ਰਾਜਪਾਲ ਵਿਚਕਾਰ ਇਕ ਵਾਰ ਫਿਰ ਤਣ ਗਈ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਰੀਬ ਤਿੰਨ ਮਹੀਨੇ ਮਗਰੋਂ ਪੰਜਾਬ ਖੇਤੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੂੰ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ ਅਤੇ ਇਹ ਹੁਕਮ ਹੁਣ ਪੰਜਾਬ ਦੀ ਭਗਵੰਤ ਮਾਨ ਸਰਕਾਰ ਲਈ ‘ਮੁੱਛ ਦਾ ਸਵਾਲ’ ਬਣ ਗਏ ਹਨ। ਇਸ ਮੁੱਦੇ ‘ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਅੱਜ ਬਿਆਨ ਜਾਰੀ ਕਰਕੇ ਕਿਹਾ ਕਿ ਰਾਜਪਾਲ ਨੂੰ ਅਜਿਹਾ ਕਰਨ ਦਾ ਹੱਕ ਨਹੀਂ। ਹੁਣ ਜੇਕਰ ਪੰਜਾਬ ਸਰਕਾਰ ਡਾ. ਗੋਸਲ ਨੂੰ ਹਟਾਉਂਦੀ ਹੈ ਤਾਂ ਇਹ ਇਕ ਵਾਰ ਫਿਰ ਉਸ ਦੀ ਤੌਹੀਨ ਹੋਵੇਗੀ ਅਤੇ ਜੇਕਰ ਰੱਖਣੀ ਹੈ ਤਾਂ ਸਿੱਧਾ ਗਵਰਨਰ…
ਬਾਦਲ ਸਰਕਾਰ ਤੋਂ ਬਾਅਦ ਕਾਂਗਰਸ ਸਰਕਾਰ ਦੇ ਕਾਰਜਕਾਲ ‘ਚੋਂ ਹੁੰਦਾ ਹੋਇਆ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ‘ਚ ਪਹੁੰਚੇ ਸਿੰਜਾਈ ਘੁਟਾਲੇ ‘ਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਵਿਭਾਗ ਦੇ ਸਾਬਕਾ ਸਕੱਤਰ ਅਤੇ ਸੇਵਾਮੁਕਤ ਆਈ.ਏ.ਐੱਸ. ਅਧਿਕਾਰੀ ਕਾਹਨ ਸਿੰਘ ਪੰਨੂ ਤੋਂ ਲਗਪਗ ਦੋ ਪੜਾਵਾਂ ‘ਚ ਤਿੰਨ ਘੰਟੇ ਪੁੱਛ-ਪੜਤਾਲ ਕੀਤੀ ਗਈ। ਕਾਹਨ ਪੰਨੂ ਨੂੰ ਸਿੰਜਾਈ ਘੁਟਾਲੇ ਦੀ ਤਫ਼ਤੀਸ਼ ‘ਚ ਸ਼ਾਮਲ ਹੋਣ ਲਈ ਸੱਦਿਆ ਗਿਆ ਸੀ। ਵਿਜੀਲੈਂਸ ਸੂਤਰਾਂ ਦਾ ਦੱਸਣਾ ਹੈ ਕਿ ਇਸ ਸੇਵਾਮੁਕਤ ਅਧਿਕਾਰੀ ਪੰਨੂ ਨੇ ਸਪੱਸ਼ਟ ਕੀਤਾ ਕਿ ਸਿੰਜਾਈ ਵਿਭਾਗ ‘ਚ ਹੋਏ ਘੁਟਾਲੇ ‘ਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਠੇਕੇਦਾਰ ਗੁਰਿੰਦਰ ਸਿੰਘ ਵੱਲੋਂ ਦਿੱਤੇ ਇਕਬਾਲੀਆ ਬਿਆਨ ਨੂੰ ਵੀ ਗਲਤ ਕਰਾਰ…
ਸ੍ਰੀਲੰਕਾ ਨੇ ਪਥੁਮ ਨਿਸਾਂਕਾ ਦੇ ਸੰਜਮ ਭਰੇ ਅਰਧ ਸੈਂਕੜੇ (74) ਤੋਂ ਬਾਅਦ ਦੁਸ਼ਮੰਤਾ ਚਮੀਰਾ (15/3) ਅਤੇ ਵਨਿੰਦੂ ਹਸਾਰੰਗਾ (3/3) ਦੀ ਤਿੱਖੀ ਗੇਂਦਬਾਜ਼ੀ ਦੇ ਦਮ ‘ਤੇ ਯੂ.ਏ.ਈ।. ਨੂੰ ਆਈ.ਸੀ.ਸੀ. ਟੀ-20 ਵਰਲਡ ਕੱਪ 2022 ਦੇ ਪਹਿਲੇ ਦੌਰ ਦੇ ਮੈਚ ‘ਚ 79 ਦੌੜਾਂ ਨਾਲ ਹਰਾਇਆ। ਸ੍ਰੀਲੰਕਾ ਨੇ ਗਰੁੱਪ-ਏ ਦੇ ਮੈਚ ‘ਚ ਯੂ.ਏ.ਈ. ਨੂੰ 153 ਦੌੜਾਂ ਦਾ ਟੀਚਾ ਦਿੱਤਾ ਜਿਸ ਦੇ ਜਵਾਬ ‘ਚ ਯੂ.ਏ.ਈ. ਦੀ ਟੀਮ 73 ਦੌੜਾਂ ‘ਤੇ ਆਊਟ ਹੋ ਗਈ। ਭਾਰਤੀ ਮੂਲ ਦੇ ਗੇਂਦਬਾਜ਼ ਕਾਰਤਿਕ ਮਯੱਪਨ (19/3) ਨੇ ਹੈਟ੍ਰਿਕ ਲੈ ਕੇ ਸ੍ਰੀਲੰਕਾ ਦੇ ਮੱਧ ਕ੍ਰਮ ਦੀਆਂ ਧੱਜੀਆਂ ਉਡਾ ਦਿੱਤੀਆਂ। ਨਿਸਾਂਕਾ ਨੇ ਡਾਵਾਂਡੋਲ ਹੁੰਦੀ ਸ਼ਸ੍ਰੀਲੰਕਾ ਦੀ ਪਾਰੀ ਨੂੰ ਸੰਭਾਲਿਆ ਅਤੇ ਟੀਮ ਨੂੰ 60…
ਇੰਡੀਆ ਦੀ ਮਹਿਲਾ ਗ੍ਰੈਂਡ ਮਾਸਟਰ ਪ੍ਰਿਯੰਕਾ ਨੁਟਕੱਕੀ ਨੂੰ ਉਸ ਦੀ ਜੈਕੇਟ ਦੀ ਜੇਬ ਵਿੱਚ ‘ਈਅਰਬਡ’ ਹੋਣ ਕਾਰਨ ਇਟਲੀ ‘ਚ ਵਰਲਡ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ ‘ਚੋਂ ਬਾਹਰ ਕਰ ਦਿੱਤਾ ਗਿਆ ਹੈ। ਸ਼ਤਰੰਜ ਦੀ ਵਿਸ਼ਵ ਪੱਧਰੀ ਸੰਚਾਲਨ ਸੰਸਥਾ ਫਿਡੇ ਨੇ ਇਹ ਜਾਣਕਾਰੀ ਦਿੱਤੀ। 22 ਸਾਲਾ ਪ੍ਰਿਯੰਕਾ ਦੀ ਜੈਕੇਟ ਦੀ ਜੇਬ ‘ਚ ਨਿਯਮਿਤ ਤਲਾਸ਼ੀ ਦੌਰਾਨ ‘ਈਅਰਬਡ’ ਦਾ ਜੋੜਾ ਮਿਲਿਆ ਜਿਹੜੀ ਸ਼ਤਰੰਜ ਦੌਰਾਨ ਪਾਬੰਦੀਸ਼ੁਦਾ ਚੀਜ਼ ਹੈ। ਫਿਡੇ ਨੇ ਕਿਹਾ, ‘ਪ੍ਰਿਯੰਕਾ ਵੱਲੋਂ ਧੋਖਾਧੜੀ ਦਾ ਕੋਈ ਸੰਕੇਤ ਨਹੀਂ ਮਿਲਿਆ ਪਰ ਖੇਡਣ ਦੇ ਹਾਲ ‘ਚ ਈਅਰਬਡ ਲਿਆਉਣ ਦੀ ਸਖਤ ਮਨਾਹੀ ਹੈ। ਬਾਜ਼ੀ ਦੌਰਾਨ ਇਨ੍ਹਾਂ ਉਪਕਰਨਾਂ ਨੂੰ ਰੱਖਣਾ ਫੇਅਰਪਲੇਅ ਦੀਆਂ ਨੀਤੀਆਂ ਦੀ ਉਲੰਘਣਾ ਹੈ ਤੇ ਇਸ ਦੀ ਸਜ਼ਾ ਬਾਜ਼ੀ…
ਇੰਡੀਆ ਦੀ ਵਰਲਡ ਕੱਪ ਜੇਤੂ ਟੀਮ ਦੇ ਮੈਂਬਰ ਰੋਜਰ ਬਿੰਨੀ (67) ਨੂੰ ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦਾ 36ਵਾਂ ਪ੍ਰਧਾਨ ਚੁਣਿਆ ਗਿਆ ਹੈ। ਉਹ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਦੀ ਥਾਂ ਲੈ ਕੇ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ ਦੇ ਮੁਖੀ ਹੋਣਗੇ। ਉਧਰ ਜਨਰਲ ਬਾਡੀ ਨੇ ਪਹਿਲੇ ਮਹਿਲਾ ਆਈ.ਪੀ.ਐਲ. ਟੂਰਨਾਮੈਂਟ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਬੀ.ਸੀ.ਸੀ.ਆਈ. ਦੀ ਸਾਲਾਨਾ ਆਮ ਬੈਠਕ ‘ਚ ਬਿੰਨੀ ਨੂੰ ਬਿਨਾਂ ਮੁਕਾਬਲਾ ਜੇਤੂ ਚੁਣਿਆ ਗਿਆ। ਇਸੇ ਤਰ੍ਹਾਂ ਜੈ ਸ਼ਾਹ ਨੂੰ ਲਗਾਤਾਰ ਦੂਜੀ ਵਾਰ ਸਕੱਤਰ ਚੁਣਿਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਬਿਨਾਂ ਮੁਕਾਬਲਾ ਚੁਣੇ ਗਏ ਹੋਰ ਅਹੁਦੇਦਾਰਾਂ ‘ਚ ਖ਼ਜ਼ਾਨਚੀ ਆਸ਼ੀਸ਼ ਸ਼ੈਲਾਰ, ਮੀਤ ਪ੍ਰਧਾਨ ਰਾਜੀਵ ਸ਼ੁਕਲਾ ਤੇ ਸੰਯੁਕਤ…