Author: editor
ਫਲੋਰੀਡਾ ਟੈਂਪਾ ਸਿਟੀ ਤੋਂ ਨਿਊ ਜਰਸੀ ਜਾ ਰਹੀ ਇਕ ਫਲਾਈਟ ‘ਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਯਾਤਰੀਆਂ ਨੇ ਫਰਸ਼ ‘ਤੇ ਇਕ ਸੱਪ ਦੇਖਿਆ। ਅਮਰੀਕਾ ‘ਚ ਟੇਕਿੰਗ ਆਫ ਕਰ ਰਹੇ ਜਹਾਜ਼ ‘ਚ ਇਸ ਤਰ੍ਹਾਂ ਸੱਪ ਮਿਲਣ ਨਾਲ ਤਰਥੱਲੀ ਮਚ ਗਈ। ਜਹਾਜ਼ ‘ਚ ਸਵਾਰ ਯਾਤਰੀਆਂ ਨੇ ਅਚਾਨਕ ਫਰਸ਼ ‘ਤੇ ਇਕ ਵੱਡੇ ਸੱਪ ਨੂੰ ਰੇਂਗਦੇ ਦੇਖਿਆ ਜਿਸ ਤੋਂ ਬਾਅਦ ਯਾਤਰੀਆਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਯੂਨਾਈਟਿਡ ਏਅਰਲਾਈਨਜ਼ ਦੀ ਫਲਾਈਟ 2038 ਫਲੋਰੀਡਾ ਟੈਂਪਾ ਸਿਟੀ ਤੋਂ ਨਿਊ ਜਰਸੀ ਜਾ ਰਹੀ ਸੀ ਜਦੋਂ ਯਾਤਰੀਆਂ ਨੇ ਇਕ ਸੱਪ ਦੇਖਿਆ। ਸੱਪ ਨੂੰ ਦੇਖ ਕੇ ਯਾਤਰੀਆਂ ਨੇ ਤੁਰੰਤ ਚਾਲਕ ਦਲ ਨੂੰ ਸੂਚਿਤ ਕੀਤਾ। ਇਸ ਘਟਨਾ ਨਾਲ ਸਾਰੇ…
ਡੇਢ ਦਹਾਕੇ ਦੀ ਜਾਂਚ ਪੜਤਾਲ ਮਗਰੋਂ ਅਮਰੀਕਾ ਨੇ ਇੰਡੀਆ ਨੂੰ 307 ਪੁਰਾਤਨ ਵਸਤੂਆਂ ਵਾਪਸ ਭੇਜ ਦਿੱਤੀਆਂ ਹਨ। ਇਹ ਵਸਤਾਂ ਜਾਂ ਚੋਰੀ ਕੀਤੀਆਂ ਗਈਆਂ ਸਨ ਜਾਂ ਦੇਸ਼ ਤੋਂ ਬਾਹਰ ਤਸਕਰੀ ਕੀਤੀਆਂ ਗਈਆਂ ਸਨ। ਇਨ੍ਹਾਂ ਵਸਤਾਂ ਦੀ ਕੀਮਤ ਲਗਭਗ 49 ਲੱਖ ਅਮਰੀਕਨ ਡਾਲਰ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵਸਤਾਂ ਬਦਨਾਮ ਕਾਰੋਬਾਰੀ ਸੁਭਾਸ਼ ਕਪੂਰ ਤੋਂ ਬਰਾਮਦ ਕੀਤੀਆਂ ਗਈਆਂ। ਮੈਨਹਟਨ ਦੇ ਜ਼ਿਲ੍ਹਾ ਅਟਾਰਨੀ ਐਲਵਿਨ ਬ੍ਰੈਗ ਨੇ ਇੰਡੀਆ ਨੂੰ ਲਗਭਗ 49 ਲੱਖ ਡਾਲਰ ਮੁੱਲ ਦੀਆਂ 307 ਪੁਰਾਣੀਆਂ ਚੀਜ਼ਾਂ ਵਾਪਸ ਕਰਨ ਦਾ ਐਲਾਨ ਕੀਤਾ। ਬ੍ਰੈਗ ਨੇ ਕਿਹਾ ਕਿ ਇਨ੍ਹਾਂ ਵਿੱਚੋਂ 235 ਵਸਤੂਆਂ ਨੂੰ ਕਪੂਰ ਖ਼ਿਲਾਫ਼ ਛਾਪੇਮਾਰੀ ਦੌਰਾਨ ਮੈਨਹਟਨ ਜ਼ਿਲਾ ਅਟਾਰਨੀ ਦਫਤਰ ਦੁਆਰਾ ਜ਼ਬਤ ਕੀਤਾ ਗਿਆ ਸੀ। ਕਪੂਰ…
ਇੰਡੀਆ ‘ਚ ਤਿਉਹਾਰਾਂ ਦਾ ਮੌਸਮ ਹੈ ਅਤੇ ਦੀਵਾਲੀ ਇਨ੍ਹਾਂ ‘ਚ ਸਭ ਤੋਂ ਵੱਡਾ ਤਿਉਹਾਰ ਮੰਨਿਆ ਜਾਂਦਾ ਹੈ ਪਰ ਇਸੇ ਦੌਰਾਨ ਕਰੋਨਾ ਮਹਾਮਾਰੀ ਇਕ ਵਾਰ ਫਿਰ ਖ਼ਤਰਾ ਬਣ ਕੇ ਮੰਡਰਾ ਰਹੀ ਹੈ। ਕਰੋਨਾ ਇਨਫੈਕਸ਼ਨ ਦੇ ਨਵੇਂ ਰੂਪ ਨੇ ਭਾਰਤ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਇਹ ਨਵਾਂ ਵੇਰੀਐਂਟ ਉਦੋਂ ਦੇਖਣ ਨੂੰ ਮਿਲਿਆ ਜਦੋਂ ਦੇਸ਼ ‘ਚ ਦੀਵਾਲੀ ਤੇ ਤਿਉਹਾਰਾਂ ਦਾ ਸੀਜ਼ਨ ਦੇਖਣ ਨੂੰ ਮਿਲ ਰਿਹਾ ਹੈ। ਇਸ ਲਈ ਅਜਿਹੀ ਸਥਿਤੀ ‘ਚ ਕੋਵਿਡ ਨਿਯਮਾਂ ਦੇ ਪ੍ਰੋਟੋਕੋਲ ਦਾ ਸਹੀ ਢੰਗ ਨਾਲ ਪਾਲਣ ਨਹੀਂ ਹੋ ਸਕਦਾ। ਅਕਤੂਬਰ ‘ਚ ਆਉਣ ਵਾਲੇ ਦੂਜੇ ਹਫ਼ਤੇ ‘ਚ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਇਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।…
ਗੈਂਗਸਟਰਾਂ ਦੇ ਕੇਸ ਲੜ ਰਹੇ ਮੁਹਾਲੀ ਦੇ ਵਕੀਲਾਂ, ਮਾਣੂੰਕੇ ਤੇ ਬਹਾਦਰਗੜ੍ਹ ਜੰਡੀਆਂ ਸਣੇ 50 ਥਾਈਂ ਛਾਪੇਮਾਰੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਅੱਜ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ-ਐੱਨ.ਸੀ.ਆਰ. ਸਮੇਤ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਵੇਰਵਿਆਂ ਅਨੁਸਾਰ ਕੇਂਦਰੀ ਜਾਂਚ ਏਜੰਸੀ ਨੇ ਇਕੋ ਦਿਨ 50 ਤੋਂ ਵਧੇਰੇ ਥਾਵਾਂ ‘ਤੇ ਇਹ ਛਾਪੇਮਾਰੀ ਕੀਤੀ। ਇਨ੍ਹਾਂ ‘ਚ ਮੁਹਾਲੀ ਦੇ ਉਹ ਵਕੀਲ ਵੀ ਸ਼ਾਮਲ ਹਨ ਜਿਹੜੇ ਗੈਂਗਸਟਰਾਂ ਦੇ ਕੇਸ ਲੜ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਦੇ ਮੋਗਾ ਜ਼ਿਲ੍ਹਾ ‘ਚ ਪੈਂਦੇ ਪਿੰਡ ਮਾਣੂੰਕੇ ਅਤੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦਰਗੜ੍ਹ ਜੰਡੀਆਂ ‘ਚ ਵੀ ਐੱਨ.ਆਈ.ਏ. ਦੀ ਟੀਮ ਨੇ ਇਕ ਘਰ ‘ਚ ਛਾਪਾ ਮਾਰਿਆ ਹੈ। ਤਹਿਸੀਲ ਰਾਮਪੁਰਾ ਫੂਲ ਦੇ ਪਿੰਡ…
ਜਗਰਾਉਂ-ਜਲੰਧਰ ਮਾਰਗ ‘ਤੇ ਕਸਬਾ ਸਿੱਧਵਾਂ ਬੇਟ ਤੋਂ ਅੱਗੇ ਸਤਲੁਜ ਦਰਿਆ ਵਾਲੇ ਪੁਲ ਦੇ ਨਾਲ ਲੱਗਦੇ ਪਿੰਡ ਬੀਟਲਾਂ ‘ਚ ਪੇਕੇ ਘਰ ਆਈ ਪਤਨੀ, ਦੋਹਾਂ ਬੱਚਿਆਂ ਅਤੇ ਸੱਸ-ਸਹੁਰੇ ਨੂੰ ਇਕ ਵਿਅਕਤੀ ਨੇ ਅੱਗ ਲਾ ਕੇ ਜਿਉਂਦੇ ਸਾੜ ਦਿੱਤਾ। ਜਾਣਕਾਰੀ ਅਨੁਸਾਰ ਮਰਨ ਵਾਲਿਆਂ ‘ਚ ਮੁਲਜ਼ਮ ਦੀ 28 ਸਾਲਾ ਪਤਨੀ ਪਰਮਜੀਤ ਕੌਰ, 7 ਸਾਲਾ ਧੀ ਅਰਸ਼ਦੀਪ ਕੌਰ, 5 ਸਾਲਾ ਪੁੱਤ ਗੁਰਮੋਹਲ ਸਿੰਘ ਤੋਂ ਇਲਾਵਾ ਸਹੁਰਾ ਸੁਰਜਨ ਸਿੰਘ ਤੇ ਸੱਸ ਜੋਗਿੰਦਰੋ ਬਾਈ ਸ਼ਾਮਲ ਹਨ। ਇਨ੍ਹਾਂ ਸਾਰਿਆਂ ‘ਤੇ ਕੈਨੀ ‘ਚ ਲਿਆਂਦਾ ਪੈਟਰੋਲ ਛਿੜ ਕੇ ਕਮਰੇ ‘ਚ ਬੰਦ ਕਰਕੇ ਅੱਗ ਲਾ ਦਿੱਤੀ ਗਈ। ਮੁਲਜ਼ਮ ਘਟਨਾ ਨੂੰ ਅੰਜਾਮ ਦੇਣ ਮਗਰੋਂ ਕਮਰੇ ਨੂੰ ਬਾਹਰੋਂ ਬੰਦ ਕਰਕੇ ਫਰਾਰ ਹੋ ਗਿਆ…
ਤਿੰਨ ਸਾਲ ਪਹਿਲਾਂ ਅਮਰੀਕਾ ‘ਚ ਕਤਲ ਕੀਤੇ ਗਏ ਸਿੱਖ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਦਾ ਮਾਮਲਾ ਕਿਸੇ ਪਰਵਾਸੀ ਪੰਜਾਬੀ ਨੂੰ ਭੁੱਲਿਆ ਨਹੀਂ ਹੋਵੇਗਾ। ਹੁਣ ਅਮਰੀਕਾ ਦੀ ਅਦਾਲਤ ਨੇ ਟੈਕਸਾਸ ਸੂਬੇ ‘ਚ ਭਾਰਤੀ ਮੂਲ ਦੇ ਪਹਿਲੇ ਸਿੱਖ ਅਮਰੀਕਨ ਅਧਿਕਾਰੀ 42 ਸਾਲਾ ਸੰਦੀਪ ਧਾਲੀਵਾਲ ਦੇ 2019 ‘ਚ ਹੋਏ ਇਸ ਕਤਲ ਦੇ ਮਾਮਲੇ ‘ਚ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ ਹੈ। ਹਿਊਸਟਨ ‘ਚ ਹੈਰਿਸ ਕਾਊਂਟੀ ਦੀ ਅਪਰਾਧਿਕ ਅਦਾਲਤ ਦੇ ਜੱਜ ਨੇ 50 ਸਾਲਾ ਮੁਲਜ਼ਮ ਰਾਬਰਟ ਸੋਲਿਸ ਨੂੰ ਸੰਦੀਪ ਧਾਲੀਵਾਲ ਦੀ ਹੱਤਿਆ ਦਾ ਦੋਸ਼ੀ ਪਾਇਆ। ਅਦਾਲਤ ਦੇ ਫ਼ੈਸਲੇ ਸਮੇਂ ਮਰਹੂਮ ਦਾ ਪਰਿਵਾਰ ਵੀ ਉਥੇ ਮੌਜੂਦ ਸੀ। ਜੱਜ ਨੇ ਫ਼ੈਸਲਾ ਸੁਣਾਉਣ ‘ਚ 30 ਮਿੰਟ ਤੋਂ ਵੀ…
ਕਈ ਕੈਨੇਡੀਅਨ ਅਤੇ ਅਮਰੀਕਨ ਲੋਕਾਂ ਦੀ ਇਸਲਾਮਿਕ ਸਟੇਟ ਸਮੂਹ ‘ਚ ਸ਼ਾਮਲ ਹੋਣ ‘ਚ ਮਦਦ ਕਰਨ ਦੇ ਦੋਸ਼ ‘ਚ ਕੈਲੀਫੋਰਨੀਆ (ਅਮਰੀਕਾ) ‘ਚ ਰਹਿਣ ਵਾਲੇ ਇਕ ਕੈਨੇਡੀਅਨ ਨਾਗਰਿਕ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਕੈਨੇਡੀਅਨ ਨਾਗਰਿਕ ਨੇ 2013 ਅਤੇ 2014 ‘ਚ ਇਹ ਮਦਦ ਮੁਹੱਈਆ ਕਰਵਾਈ ਜਿਸ ਕਰਕੇ ਉਸ ਨੂੰ ਹੁਣ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕਨ ਅਟਾਰਨੀ ਰੈਂਡੀ ਗ੍ਰਾਸਮੈਨ ਨੇ ਇਕ ਬਿਆਨ ‘ਚ ਦੱਸਿਆ ਕਿ ਅਬਦੁੱਲਾਹੀ ਅਹਿਮਦ ਅਬਦੁੱਲਾਹੀ ਨੇ ਸੀਰੀਆ ਵਿੱਚ ‘ਅੱਤਵਾਦ ਦੀਆਂ ਹਿੰਸਕ ਕਾਰਵਾਈਆਂ’ ਲਈ ਸਿੱਧੇ ਤੌਰ ‘ਤੇ ਫੰਡ ਮੁਹੱਈਆ ਕਰਵਾਇਆ ਜਿਸ ‘ਚ ਲੋਕਾਂ ਨੂੰ ਅਗਵਾ ਕਰਨਾ ਅਤੇ ਉਨ੍ਹਾਂ ਦੀ ਹੱਤਿਆ ਕਰਨਾ ਸ਼ਾਮਲ…
ਸਾਬਕਾ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਜ਼ਮਾਨਤ ਪਟੀਸ਼ਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ। ਪਟਿਆਲਾ ਜੇਲ੍ਹ ‘ਚ ਬੰਦ ਸਾਬਕਾ ਮੰਤਰੀ ਆਸ਼ੂ ਲਈ ਇਹ ਵੱਡਾ ਝਟਕਾ ਹੈ। ਹਾਈ ਕੋਰਟ ਨੇ ਚਾਰ ਠੇਕੇਦਾਰਾਂ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਵੀ ਰੱਦ ਕਰ ਦਿੱਤੀ ਹੈ। ਜਸਟਿਸ ਰਾਜ ਮੋਹਨ ਸਿੰਘ ਨੇ 27 ਸਤੰਬਰ ਨੂੰ ਇਸ ਪਟੀਸ਼ਨ ਸਬੰਧੀ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਠੇਕੇਦਾਰ ਸੰਦੀਪ ਭਾਟੀਆ, ਜਗਰੂਪ ਸਿੰਘ, ਸੁਰਿੰਦਰ ਕੁਮਾਰ ਅਤੇ ਅਨਿਲ ਜੈਨ ਦੀ ਅਗਾਊ ਜ਼ਮਾਨਤ ਦੀ ਅਰਜ਼ੀ ਵੀ ਰੱਦ ਕਰ ਦਿੱਤੀ ਹੈ। ਚੇਤੇ ਰਹੇ ਕਿ ਵਿਜੀਲੈਂਸ ਰੇਂਜ ਲੁਧਿਆਣਾ ਵੱਲੋਂ ਖੁਰਾਕ ਤੇ ਸਪਲਾਈ…
ਸ੍ਰੀਲੰਕਾ ਦੇ 47 ਸਾਲਾ ਲੇਖਕ ਸ਼ੇਹਾਨ ਕਰੁਣਾਤਿਲਕਾ ਨੇ ਆਪਣੇ ਦੂਜੇ ਨਾਵਲ ਲਈ 2022 ਦਾ ਬੁਕਰ ਪੁਰਸਕਾਰ ਜਿੱਤਿਆ ਹੈ। ਕਰੁਣਾਤਿਲਕਾ ਨੂੰ ਇਹ ਪੁਰਸਕਾਰ ‘ਦਿ ਸੇਵਨ ਮੂਨਸ ਆਫ ਮਾਲੀ ਅਲਮੇਡਾ’ ਕਿਤਾਬ ਲਈ ਦਿੱਤਾ ਗਿਆ ਹੈ। ਬੁਕਰ ਪ੍ਰਾਈਜ਼ ਨੇ ਟਵੀਟ ਕੀਤਾ ਕਿ ਸਾਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਬੁਕਰ ਪ੍ਰਾਈਜ਼ 2022 ਦੇ ਜੇਤੂ ਸ਼ੇਹਾਨ ਕਰੁਣਾਤਿਲਕਾ ਹਨ। ਇਹ ਸ਼ੇਹਾਨ ਕਰੁਣਾਤਿਲਕਾ ਦਾ ਦੂਜਾ ਨਾਵਲ ਹੈ। ਇਹ ਨਾਵਲ ਘਰੇਲੂ ਯੁੱਧ ਦੁਆਰਾ ਘਿਰੇ ਸ੍ਰੀਲੰਕਾ ਦੀ ਘਾਤਕ ਤਬਾਹੀ ਦੇ ਵਿਚਕਾਰ ਇਕ ਵਿਅੰਗਾਤਮਕ, ਮਜ਼ਾਕੀਆ ਵਿਅੰਗ ਹੈ। ਸ਼ੇਹਾਨ ਕਰੁਣਾਤਿਲਕਾ ਨੂੰ ਸ੍ਰੀਲੰਕਾ ਦੇ ਪ੍ਰਮੁੱਖ ਲੇਖਕਾਂ ਵਿੱਚੋਂ ਇਕ ਮੰਨਿਆ ਜਾਂਦਾ ਹੈ। ਆਪਣੇ ਨਾਵਲਾਂ ਤੋਂ ਇਲਾਵਾ ਉਨ੍ਹਾਂ ਰੌਕ ਗੀਤ,…
ਟੈਕਸ ਕਟੌਤੀ ‘ਚ ਛੋਟਾ ਦਾ ਫ਼ੈਸਲਾ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲਿਜ਼ ਟਰਸ ਲਈ ਮੁਸੀਬਤ ਬਣ ਗਿਆ ਅਤੇ ਸਿਆਸੀ ਸੰਕਟ ‘ਚ ਘਿਰ ਜਾਣ ਕਰਕੇ ਹੁਣ ਉਹ ‘ਗ਼ਲਤੀਆਂ’ ਲਈ ਮੁਆਫ਼ੀਆਂ ਮੰਗ ਰਹੇ ਹਨ। ਉਨ੍ਹਾਂ ਦੀ ਹੀ ਪਾਰਟੀ ਦੇ ਮੈਂਬਰ ਉਨ੍ਹਾਂ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ। ਇਸ ਸਭ ਦੇ ਵਿਚਕਾਰ ਲਿਜ਼ ਟਰਸ ਨੇ ਕੁਰਸੀ ਬਚਾਉਣ ਲਈ ਜਨਤਾ ਤੋਂ ਮੁਆਫ਼ੀ ਮੰਗੀ ਹੈ। ਟਰਸ ਨੇ ਕਿਹਾ ਹੈ ਕਿ ਉਸ ਨੇ ਫ਼ੈਸਲਾ ਲੈਣ ‘ਚ ਗ਼ਲਤੀਆਂ ਕੀਤੀਆਂ ਜਿਸ ਲਈ ਉਹ ਮੁਆਫ਼ੀ ਮੰਗਦੀ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ਅੱਗੇ ਵੀ ਸਰਕਾਰ ਦੀ ਅਗਵਾਈ ਕਰਦੇ ਰਹਿਣਗੇ। ਟਰਸ ਨੇ ਮੀਡੀਆ ਨੂੰ ਕਿਹਾ ਕਿ ‘ਮੈਂ ਜ਼ਿੰਮੇਵਾਰੀ…