Author: editor
ਆਈ.ਸੀ.ਸੀ. ਟੀ-20 ਵਰਲਡ ਗਰੁੱਪ ਏ ਦੇ ਪਹਿਲੇ ਦੌਰ ਦੇ ਮੈਚ ‘ਚ ਨੀਦਰਲੈਂਡ ਦੀ ਟੀਮ ਯੂ.ਏ.ਈ. ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਜੇਤੂ ਰਹੀ। ਹੇਠਲੇ ਮੱਧਕ੍ਰਮ ਦੇ ਬੱਲੇਬਾਜ਼ਾਂ ਦੀ ਸੰਜਮ ਭਰਪੂਰ ਪਾਰੀਆਂ ਦੀ ਬਦੌਲਤ ਨੀਦਰਲੈਂਡ ਨੇ ਇਹ ਜਿੱਤ ਦਰਜ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਯੂ.ਏ.ਈ. ਦੀ ਟੀਮ 20 ਓਵਰਾਂ ‘ਚ ਅੱਠ ਵਿਕਟਾਂ ‘ਤੇ 111 ਦੌੜਾਂ ਹੀ ਬਣਾ ਸਕੀ। ਇਸ ਦੇ ਜਵਾਬ ‘ਚ ਨੀਦਰਲੈਂਡ ਨੇ ਵੀ 14ਵੇਂ ਓਵਰ ‘ਚ 76 ਦੌੜਾਂ ‘ਤੇ 6 ਵਿਕਟਾਂ ਗੁਆ ਦਿੱਤੀਆਂ ਸਨ ਅਤੇ ਉਸ ‘ਤੇ ਹਾਰ ਦਾ ਖਤਰਾ ਮੰਡਰਾਉਣ ਲੱਗਾ ਸੀ। ਹਾਲਾਂਕਿ ਸਕਾਟ ਐਡਵਰਡਸ (ਅਜੇਤੂ 16), ਟਿਮ ਪ੍ਰਿੰਗਲ (15) ਅਤੇ ਲੋਗਾਨ ਵਾਨ ਬੀਕ (ਅਜੇਤੂ 04) ਨੇ ਨੀਦਰਲੈਂਡ ਦੀ…
ਸੰਯੁਕਤ ਅਰਬ ਅਮੀਰਾਤ ਦੇ ਕ੍ਰਿਕਟਰ ਅਯਾਨ ਅਫਜ਼ਲ ਖਾਨ ਨੇ ਗੀਲਾਂਗ ਦੇ ਸਿਮੰਡਸ ਸਟੇਡੀਅਮ ‘ਚ ਨੀਦਰਲੈਂਡ ਖਿਲਾਫ ਟੀ-20 ਵਰਲਡ ਕੱਪ 2022 ਦੇ ਗਰੁੱਪ ਏ ਦੇ ਦੂਜੇ ਮੈਚ ‘ਚ ਵੱਡਾ ਰਿਕਾਰਡ ਬਣਾਇਆ ਹੈ। ਅਯਾਨ ਟੀ-20 ਵਿਸ਼ਵ ਕੱਪ ਖੇਡਣ ਵਾਲੇ ਸਭ ਤੋਂ ਯੁਵਾ ਕ੍ਰਿਕਟਰ ਬਣ ਗਏ ਹਨ। ਸਾਲ 2005 ‘ਚ ਜਨਮੇ ਅਯਾਨ ਨੇ 16 ਸਾਲ 335 ਦਿਨ ਦੀ ਉਮਰ ‘ਚ ਟੀ-20 ਵਰਲਡ ਕੱਪ ਖੇਡ ਕੇ ਇਤਿਹਾਸ ਰਚ ਦਿੱਤਾ ਹੈ। ਬੱਲੇਬਾਜ਼ੀ ਆਲਰਾਊਂਡਰ ਅਯਾਨ ਹਾਲਾਂਕਿ ਆਪਣੀ ਬੱਲੇਬਾਜ਼ੀ ਨਾਲ ਪ੍ਰਭਾਵਿਤ ਨਹੀਂ ਕਰ ਸਕਿਆ। ਅਯਾਨ ਨੇ 7 ਗੇਂਦਾਂ ‘ਤੇ 5 ਦੌੜਾਂ ਬਣਾਈਆਂ। ਉਹ ਫਰੇਡ ਕਲਾਸੇਨ ਦੀ ਗੇਂਦ ‘ਤੇ ਟਾਮ ਕੂਪਰ ਦੇ ਹੱਥੋਂ ਕੈਚ ਆਊਟ ਹੋਇਆ। ਦੂਜੇ ਪਾਸੇ…
ਮੈਕਸੀਕਨ ਸ਼ਹਿਰ ਇਰਾਪੁਆਟੋ ਦੇ ਇਕ ਬਾਰ ‘ਤੇ ਅਣਪਛਾਤੇ ਬੰਦੂਕਧਾਰੀਆਂ ਨੇ ਫਾਇਰਿੰਗ ਕਰ ਦਿੱਤੀ ਜਿਸ ‘ਚ 6 ਔਰਤਾਂ ਸਣੇ 12 ਜਣਿਆਂ ਦੀ ਮੌਤ ਹੋ ਗਈ ਹੈ। ਗੁਆਨਾਜੁਆਟੋ ਰਾਜ ‘ਚ ਇਕ ਮਹੀਨੇ ਤੋਂ ਵੀ ਘੱਟ ਸਮੇਂ ‘ਚ ਇਹ ਦੂਜਾ ਸਮੂਹਿਕ ਕਤਲ ਹੈ। ਸ਼ਹਿਰ ਦੇ ਪ੍ਰਸ਼ਾਸਨ ਨੇ ਟਵਿੱਟਰ ‘ਤੇ ਪੋਸਟ ਕੀਤੇ ਇਕ ਬਿਆਨ ‘ਚ ਕਿਹਾ ਕਿ ਸੁਰੱਖਿਆ ਕਰਮਚਾਰੀ ਤੁਰੰਤ ਘਟਨਾ ਸਥਾਨ ‘ਤੇ ਪਹੁੰਚੇ, ਜਿੱਥੇ ਪੈਰਾਮੈਡਿਕਸ ਨੇ ਤਿੰਨ ਜ਼ਖਮੀ ਲੋਕਾਂ ਦਾ ਇਲਾਜ ਕੀਤਾ ਅਤੇ ਛੇ ਪੁਰਸ਼ਾਂ ਅਤੇ ਛੇ ਔਰਤਾਂ ਦੀ ਮੌਤ ਦੀ ਪੁਸ਼ਟੀ ਕੀਤੀ। ਸੁਰੱਖਿਆ ਅਧਿਕਾਰੀ ਹਮਲਾਵਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਖ਼ਬਰ ਮੁਤਾਬਕ 12 ਲੋਕਾਂ ਨੂੰ ਗੋਲੀ ਮਾਰਨ ਦੇ ਪਿੱਛੇ…
ਦੁਨੀਆਂ ਭਰ ‘ਚ ਮੰਦੀ ਹੈ ਅਤੇ ਇਸ ਤੋਂ ਵੱਖ-ਵੱਖ ਦੇਸ਼ਾਂ ‘ਚ ਵੱਸਦੇ ਇੰਡੀਅਨ ਵੀ ਅਸਰਅੰਦਾਜ਼ ਹਨ। ਪਰ ਅਮਰੀਕਾ ‘ਚ ਮੰਦੀ ਦੀ ਆਹਟ ਵਿਚਾਲੇ ਔਸਤ 1,00,500 ਡਾਲਰ ਦੀ ਪਰਿਵਾਰਕ ਆਮਦਨ ਅਤੇ 70 ਫੀਸਦੀ ਗ੍ਰੈਜੂਏਟਸ ਨਾਲ ਦੌਲਤ ਤੇ ਕਾਲਜ ਸਿੱਖਿਆ ਦੇ ਮਾਮਲੇ ‘ਚ ਅਮਰੀਕਾ ‘ਚ ਇੰਡੀਅਨ ਹੋਰ ਭਾਈਚਾਰਿਆਂ ਦੀ ਤੁਲਨਾ ‘ਚ ਅੱਗੇ ਹਨ। ਇਕ ਸਰਵੇ ਮੁਤਾਬਕ ਅਮਰੀਕਾ ‘ਚ ਰਹਿ ਰਹੇ ਇੰਡੀਅਨ ਲੋਕਾਂ ਦੀ ਔਸਤ ਆਮਦਨ ਇਕ ਲੱਖ ਡਾਲਰ ਪ੍ਰਤੀ ਪਰਿਵਾਰ ਤੋਂ ਉੱਪਰ ਹੈ। ਯੂ.ਐੱਸ. ਜਨਗਣਨਾ ਬਿਊਰੋ ਦੀ ਰਿਪੋਰਟ ਮੁਤਾਬਕ ਭਾਰਤੀ ਪਰਿਵਾਰਾਂ ਦੀ ਆਮਦਨ 100,500 ਡਾਲਰ ਹੈ। ਇਸ ਤੋਂ ਬਾਅਦ ਫਿਲਪੀਨ, ਤਾਈਵਾਨ, ਸ੍ਰੀਲੰਕਾ ਤੇ ਜਾਪਾਨ ਦਾ ਨੰਬਰ ਹੈ। ਜਿਥੇ ਕ੍ਰਮਵਾਰ ਆਮਦਨ ਫਿਲਪੀਨ 89,300,…
ਮੋਗਾ ਅਦਾਲਤ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਸੰਮਨ ਜਾਰੀ ਕਰਕੇ ਉਨ੍ਹਾਂ ਨੂੰ 15 ਨਵੰਬਰ ਨੂੰ ਅਦਾਲਤ ‘ਚ ਪੇਸ਼ ਹੋਣ ਲਈ ਕਿਹਾ ਹੈ। ਇਹ ਸੰਮਨ ਮੋਗਾ ਦੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਦੀ ਸ਼ਿਕਾਇਤ ਤੋਂ ਬਾਅਦ ਭੇਜੇ ਗਏ ਹਨ। ਦਰਅਸਲ ਡਾ. ਹਰਜੋਤ ਕਮਲ ਨੇ ਹਰਪਾਲ ਚੀਮਾ ਖ਼ਿਲਾਫ਼ ਅਪਰਾਧਕ ਸ਼ਿਕਾਇਤ ਦਰਜ ਕਰਵਾਈ ਸੀ ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕੀ ਚੀਮਾ ਨੇ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਰਜੋਤ ਕਮਲ ਨੇ ਆਖਿਆ ਕਿ ਦੋ ਸਾਲ ਪਹਿਲਾਂ ਚੀਮਾ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਉਨ੍ਹਾਂ ‘ਤੇ ਕਰੋੜਾਂ ਰੁਪਏ ਇਕੱਠੇ ਕਰਨ ਦੇ ਦੋਸ਼ ਲਗਾਏ ਸਨ। ਹਰਜੋਤ ਕਮਲ ਨੇ…
ਟੀ-20 ਵਰਲਡ ਕੱਪ ਐਤਵਾਰ ਨੂੰ ਆਸਟਰੇਲੀਆ ਵਿਖੇ ਸ਼ੁਰੂ ਹੋ ਗਿਆ। ਵਰਲਡ ਕੱਪ ਦਾ ਪਹਿਲਾ ਮੈਚ ਗੀਲੋਂਗ ਦੇ ਸਿਮੰਡਸ ਸਟੇਡੀਅਮ ‘ਚ ਖੇਡਿਆ ਗਿਆ। ਇਸ ‘ਚ ਨਾਮੀਬੀਆ ਨੇ ਸ੍ਰੀਲੰਕਾ ਨੂੰ 55 ਦੌੜਾਂ ਦੀ ਕਰਾਰੀ ਹਾਰ ਦਿੱਤੀ। ਇਸ ਦੇ ਨਾਲ ਹੀ ਨਾਮੀਬੀਆ ਨੇ ਇਕ ਵੱਡਾ ਰਿਕਾਰਡ ਬਣਾਇਆ ਹੈ। ਨਾਮੀਬੀਆ ਟੀ-20 ਇੰਟਰਨੈਸ਼ਨਲ ‘ਚ ਇਕ ਐਸੋਸੀਏਟ ਟੀਮ ਬਨਾਮ ਪੂਰਨ ਮੈਂਬਰ ਟੀਮ ਦਰਮਿਆਨ ਦੌੜਾਂ ਦੇ ਹਿਸਾਬ ਨਾਲ ਸਭ ਤੋਂ ਵੱਡੀ ਜਿੱਤ ਦਰਜ ਕਰਨ ਵਾਲੀ ਤੀਜੀ ਟੀਮ ਬਣ ਗਈ। ਨਾਮੀਬੀਆ ਤੋਂ ਮਿਲੇ 164 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਸ੍ਰੀਲੰਕਾ ਦੀ ਸ਼ੁਰੂਆਤ ਖਰਾਬ ਰਹੀ। ਉਸ ਨੇ ਕੁਸਲ ਮੈਂਡਿਸ (6), ਪਾਥੁਮ ਨਿਸਾਨਕਾ (9) ਅਤੇ ਦਾਨੁਸ਼ਕਾ ਗੁਣਾਤਿਲਾ (0)…
ਕਾਂਗਰਸ ਸਰਕਾਰ ਸਮੇਂ ਕੈਬਨਿਟ ਮੰਤਰੀ ਰਿਹਾ ਅਤੇ ਹਾਲ ਹੀ ‘ਚ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਣ ਵਾਲੇ ਸੁੰਦਰ ਸ਼ਾਮ ਅਰੋੜਾ ਨੂੰ ਵਿਜੀਲੈਂਸ ਬਿਊਰੋ ਪੰਜਾਬ ਨੇ ਬੀਤੀ ਦੇਰ ਰਾਤ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਬਿਊਰੋ ਦੇ ਇਕ ਸਹਾਇਕ ਇੰਸਪੈਕਟਰ ਜਨਰਲ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕਰ ਰਹੇ ਸਨ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਪੰਜਾਬ ਦੇ ਮੁੱਖ ਨਿਰਦੇਸ਼ਕ ਵਰਿੰਦਰ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਸਾਬਕਾ ਮੰਤਰੀ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਏ.ਆਈ.ਜੀ. ਉਡਣ ਦਸਤਾ ਪੰਜਾਬ ਮਨਮੋਹਨ ਕੁਮਾਰ ਦੇ ਬਿਆਨਾਂ ‘ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ-8 ਅਧੀਨ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।…
ਬਰਤਾਨਵੀ ਫੌਜ ਦੀ ਸਿੱਖ ਅਫ਼ਸਰ ਕੈਪਟਨ ਪ੍ਰੀਤ ਕੌਰ ਸਾਊਥ ਪੋਲ ਇਕੱਲੀ ਯਾਤਰਾ ਕਰਕੇ ਇਤਿਹਾਸ ਸਿਰਜ ਚੁੱਕੀ ਹੈ ਅਤੇ ਦੁਨੀਆਂ ਭਰ ‘ਚ ਉਸ ਨੂੰ ‘ਪੋਲਰ ਪ੍ਰੀਤ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹ ਹੁਣ ਇਕ ਨਵਾਂ ਕੀਰਤੀਮਾਨ ਸਥਾਪਤ ਕਰਨ ਲਈ ਤਿਆਰ ਹੈ। ਉਹ ਹੁਣ ਅੰਟਾਰਕਟਿਕਾ ਦੀ ਯਾਤਰਾ ਕਰੇਗੀ। ਪ੍ਰੀਤ ਬਿਨਾ ਕਿਸੇ ਦੇ ਸਾਥ ਅਤੇ ਮਦਦ ਤੋਂ ਮਨਫ਼ੀ 50 ਡਿਗਰੀ ਸੈਲਸੀਅਸ ਤਾਪਮਾਨ ਵਿਚਾਲੇ 1100 ਮੀਲ ਤੋਂ ਵੱਧ ਟਰੈਕਿੰਗ ਕਰ ਕੇ ਆਪਣੀ ਯਾਤਰਾ ਮੁਕੰਮਲ ਕਰੇਗੀ। ਵਿਸ਼ੇਸ਼ ਗੱਲ ਇਹ ਹੈ ਕਿ ਜੇਕਰ ਉਹ ਸਫ਼ਲ ਹੁੰਦੀ ਹੈ ਤਾਂ ਅਜਿਹਾ ਕਰਨ ਵਾਲੀ ਉਹ ਪਹਿਲੀ ਔਰਤ ਹੋਵੇਗੀ। ਇਸ ਦੀ ਜਾਣਕਾਰੀ ਬਰਤਾਨਵੀ ਫੌਜ ਵੱਲੋਂ ਆਪਣੀ ਟਵਿੱਟਰ ਅਕਾਊਂਟ ‘ਤੇ…
ਦੱਖਣੀ-ਪੱਛਮੀ ਕੋਲੰਬੀਆ ‘ਚ ਸ਼ਨੀਵਾਰ ਨੂੰ ਪੈਨ-ਅਮਰੀਕਨ ਹਾਈਵੇ ‘ਤੇ ਇਕ ਬੱਸ ਦੇ ਪਲਟ ਜਾਣ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਇਹ ਭਿਆਨਕ ਸੜਕ ਹਾਦਸਾ ਕੋਲੰਬੀਆ ਦੇ ਦੱਖਣ-ਪੱਛਮੀ ਸ਼ਹਿਰਾਂ ਪਾਸਟੋ ਅਤੇ ਪੋਪਾਯਾਨ ਵਿਚਕਾਰ ਵਾਪਰਿਆ। ਮੀਡੀਆ ਰਿਪੋਰਟਾਂ ‘ਚ ਕਿਹਾ ਗਿਆ ਕਿ ਹਾਦਸਾਗ੍ਰਸਤ ਬੱਸ ਕੋਲੰਬੀਆ ਦੇ ਦੱਖਣ-ਪੱਛਮੀ ਕੋਨੇ ‘ਚ ਬੰਦਰਗਾਹ ਸ਼ਹਿਰ ਤੁਮਾਕੋ ਤੋਂ ਉੱਤਰ-ਪੂਰਬ ਵਿੱਚ ਕੈਲੀ ਜਾ ਰਹੀ ਸੀ। ਇਨ੍ਹਾਂ ਦੋਹਾਂ ਥਾਵਾਂ ਵਿਚਕਾਰ ਲਗਭਗ 320 ਕਿਲੋਮੀਟਰ (200 ਮੀਲ) ਦੀ ਦੂਰੀ ਹੈ। ਖ਼ਬਰ ਮੁਤਾਬਕ ਟਰੈਫਿਕ ਪੁਲੀਸ ਦੇ ਨਾਰੀਓ ਵਿਭਾਗ ਦੇ ਕੈਪਟਨ ਅਲਬਰਟਲੈਂਡ ਐਗੁਡੇਲੋ ਨੇ ਕਿਹਾ ਕਿ ਬਦਕਿਸਮਤੀ ਨਾਲ ਇਸ ਸੜਕ ਹਾਦਸੇ ‘ਚ ਸਾਡੇ 20 ਲੋਕਾਂ ਦੀ ਮੌਤ…
ਯੂਕਰੇਨ ਨੇੜੇ ਫਾਇਰਿੰਗ ਰੇਂਜ ‘ਚ ਦੋ ਵਿਅਕਤੀਆਂ ਨੇ ਫੌਜੀਆਂ ‘ਤੇ ਗੋਲੀਬਾਰੀ ਕੀਤੀ ਜਿਸ ‘ਚ 11 ਲੋਕਾਂ ਦੀ ਮੌਤ ਹੋ ਗਈ ਅਤੇ 15 ਜ਼ਖਮੀ ਹੋ ਗਏ। ਰੂਸ ਦੇ ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ ਕਿ ਗੋਲੀਬਾਰੀ ਦੱਖਣੀ-ਪੱਛਮੀ ਰੂਸ ਦੇ ਬੇਲਗੋਰੋਡ ਖੇਤਰ ‘ਚ ਹੋਈ ਜੋ ਯੂਕਰੇਨ ਦੀ ਸਰਹੱਦ ਨਾਲ ਲੱਗਦੀ ਹੈ। ਬਿਆਨ ਅਨੁਸਾਰ ਸਾਬਕਾ ਸੋਵੀਅਤ ਗਣਰਾਜ ਦੇ ਦੋ ਅਣਪਛਾਤੇ ਵਿਅਕਤੀਆਂ ਨੇ ਨਿਸ਼ਾਨਾ ਅਭਿਆਸ ਦੌਰਾਨ ਸਵੈਸੇਵੀ ਸੈਨਿਕਾਂ ‘ਤੇ ਗੋਲੀਬਾਰੀ ਕੀਤੀ ਅਤੇ ਦੋਵੇਂ ਜਵਾਬੀ ਕਾਰਵਾਈ ‘ਚ ਮਾਰੇ ਗਏ। ਮੰਤਰਾਲੇ ਨੇ ਇਸ ਘਟਨਾ ਨੂੰ ਅੱਤਵਾਦੀ ਫ਼ੌਜੀ ਸਿਖਲਾਈ ਪ੍ਰਾਪਤ ਨਾਗਰਿਕਾਂ ਦੀ ਜਲਦੀ ਤਾਇਨਾਤੀ ਦੇ ਆਦੇਸ਼ ਦੇ ਵਿਚਕਾਰ ਹੋਈ ਹੈ। ਰਾਸ਼ਟਰਪਤੀ…