Author: editor

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਗੇਂਦਬਾਜ਼ ਹਰਭਜਨ ਸਿੰਘ ਭੱਜੀ, ਜੋ ਇਸ ਸਮੇਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਨ, ਵੱਲੋਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰਨ ਤੋਂ ਬਾਅਦ ਵਿਵਾਦਾਂ ਕਾਰਨ ਪ੍ਰਧਾਨ ਗੁਲਜ਼ਾਰ ਇੰਦਰ ਸਿੰਘ ਚਾਹਲ ਨੇ ਅਚਾਨਕ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਚਾਹਲ ਨੇ ਇਸ ਦੀ ਪੁਸ਼ਟੀ ਆਪਣੇ ਟਵਿਟਰ ਅਕਾਊਂਟ ਜ਼ਰੀਏ ਕਰਦੇ ਹੋਏ ਲਿਖਿਆ ਕਿ ਉਹ ਨਿੱਜੀ ਕਾਰਨਾਂ ਕਰਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਹਾਲਾਂਕਿ ਚਾਹਲ ਦੇ ਅਸਤੀਫੇ ਦੀ ਅਧਿਕਾਰਤ ਸੂਚਨਾ ਪੀ.ਸੀ.ਏ. ਵੱਲੋਂ ਜਾਰੀ ਨਹੀਂ ਕੀਤੀ ਗਈ ਹੈ ਪਰ ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਚਾਹਲ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ…

Read More

ਕੈਨੇਡੀਅਨ ਪੁਲੀਸ ਦੇ ਦੋ ਅਫਸਰਾਂ ਨੂੰ ਡਿਊਟੀ ਦੌਰਾਨ ਗੋਲੀ ਮਾਰਨ ਦੀ ਖ਼ਬਰ ਸਾਹਮਣੇ ਆਈ ਹੈ। ਇਹ ਜਾਣਕਾਰੀ ਪੁਲੀਸ ਨੇ ਇਕ ਨਿਊਜ਼ ਰਿਲੀਜ਼ ‘ਚ ਦਿੱਤੀ ਜਿਸ ‘ਚ ਦੱਖਣੀ ਸਿਮਕੋਈ ਪੁਲੀਸ ਸੇਵਾ ਨੇ ਕਿਹਾ ਕਿ ਉਸਦੇ ਅਧਿਕਾਰੀਆਂ ਨੇ ਟੋਰਾਂਟੋ ਤੋਂ ਲਗਭਗ ਸੌ ਕਿਲੋਮੀਟਰ ਦੂਰ ਇਨਿਸਫਿਲ ਸ਼ਹਿਰ ‘ਚ 25ਵੇਂ ਸਾਈਡਰੋਡ ਅਤੇ 9ਵੀਂ ਲਾਈਨ ਨੇੜੇ ਇਕ ਘਰ ‘ਚ ਸਵੇਰੇ 7:55 ਵਜੇ ਇਕ ਕਾਲ ਦਾ ਜਵਾਬ ਦਿੱਤਾ। ਮੰਗਲਵਾਰ ਨੂੰ ਦੋਹਾਂ ਅਧਿਕਾਰੀਆਂ ਨੂੰ ਘਰ ਦੇ ਅੰਦਰ ਹੀ ਗੋਲੀ ਮਾਰ ਦਿੱਤੀ ਗਈ ਸੀ। ਬਾਅਦ ‘ਚ ਪੁਲੀਸ ਨਾਲ ਗੱਲ ਕਰਨ ਤੋਂ ਬਾਅਦ ਸ਼ੱਕੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਪੁਲੀਸ ਨੇ ਇਹ ਨਹੀਂ ਦੱਸਿਆ ਕਿ ਸ਼ੁਰੂਆਤੀ ਕਾਲ ਕਿਸ…

Read More

ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਦੇ ਨਾਲ-ਨਾਲ ਗ੍ਰਹਿ ਮੰਤਰੀ ਵੀ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਸੋਂ ਬਹਿਬਲ ਕਲਾਂ ਪੁਲੀਸ ਗੋਲੀ ਕਾਂਡ ‘ਚ ਅੱਜ ਚੰਡੀਗੜ੍ਹ ਵਿਖੇ ਪੁੱਛਗਿੱਛ ਕੀਤੀ ਗਈ। ਇਹ ਪੁੱਛਗਿੱਛ ਠੀਕ ਇਕ ਮਹੀਨੇ ਬਾਅਦ ਕੀਤੀ ਗਈ ਕਿਉਂਕਿ ਪਿਛਲੀ 13 ਸਤੰਬਰ ਨੂੰ ਵੀ ਸੁਖਬੀਰ ਤੋਂ ਵਿਸ਼ੇਸ਼ ਜਾਂਚ ਟੀਮ ਨੇ ਪੁੱਛਗਿੱਛ ਕੀਤੀ ਸੀ। ਵਿਸ਼ੇਸ਼ ਜਾਂਚ ਟੀਮ, ਜਿਸ ਦੀ ਅਗਵਾਈ ਇੰਸਪੈਕਟਰ ਜਨਰਲ ਨੌਨਿਹਾਲ ਸਿੰਘ ਕਰ ਰਹੇ ਹਨ, ਵੱਲੋਂ ਸੁਖਬੀਰ ਬਾਦਲ ਤੋਂ ਪੁੱਛਗਿੱਛ ਚੰਡੀਗੜ੍ਹ ਦੇ ਸੈਕਟਰ 32 ਸਥਿਤ ਪੁਲੀਸ ਆਫਿਸਰਜ਼ ਇੰਸਟੀਚਿਊਟ ‘ਚ ਕੀਤੀ ਗਈ। ਜ਼ਿਕਰਯੋਗ ਹੈ ਕਿ ਕੋਟਕਪੂਰਾ ਪੁਲੀਸ ਗੋਲੀਬਾਰੀ ਘਟਨਾ ਬਾਰੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ…

Read More

ਇਕ ਵਾਰ ਫਿਰ ਪੈਰੋਲ ‘ਤੇ ਰੋਹਤਕ ਦੀ ਸਨਾਰੀਆ ਜੇਲ੍ਹ ‘ਚੋਂ ਬਾਹਰ ਆਉਣ ਦੀ ਤਿਆਰੀ ਕਰ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੀ ਹਨੀਪ੍ਰੀਤ ਨੂੰ ਡੇਰਾ ਸੱਚਾ ਸੌਦਾ ਟਰੱਸਟ ਦੀ ਵਾਈਸ ਪੈਟਰਨ ਤੇ ਚੇਅਰਪਰਸਨ ਬਣਾਇਆ ਹੈ। ਰਾਮ ਰਹੀਮ ਵਲੋਂ ਆਪਣੀ ਟਰੱਸਟ ਦੀ ਡੀਡ ‘ਚ ਬੀਤੀ 22 ਫਰਵਰੀ 2022 ਨੂੰ ਕੁਝ ਬਦਲਾਅ ਕੀਤੇ ਗਏ ਸਨ। ਇਸ ਗੱਲ ਦਾ ਦਾਅਵਾ ਡੇਰਾ ਪ੍ਰੇਮੀਆਂ ਵਲੋਂ ਸੋਸ਼ਲ ਮੀਡੀਆ ‘ਤੇ ਬਣੇ ਫੇਥ ਐਂਡ ਵਰਡਿਕਟ ਪੇਜ ‘ਤੇ ਡੇਰਾ ਦੇ ਟਰੱਸਟ ਸਬੰਧੀ ਵਾਇਰਲ ਹੋਏ ਕਾਗਜ਼ਾਤਾਂ ਦੇ ਆਧਾਰ ‘ਤੇ ਕੀਤਾ ਜਾ ਰਿਹਾ ਹੈ। ਰਾਮ ਰਹੀਮ ਵੱਲੋਂ ਬਦਲੀ ਗਈ ਟਰੱਸਟ ਦੀ ਨਵੀਂ ਡੀਡ ‘ਚ ਮੌਜੂਦਾ ਚੇਅਰਪਰਸਨ (ਬੋਰਡ ਆਫ ਟਰੱਸਟੀ) ਹਨੀਪ੍ਰੀਤ…

Read More

ਗੈਂਗਸਟਰ ਦੀਪਕ ਟੀਨੂੰ ਨੂੰ ਲੈ ਕੇ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਪ੍ਰਿਤਪਾਲ ਸਿੰਘ ਦਾ ਮਾਮਲਾ ਹਾਲੇ ਠੰਡਾ ਨਹੀਂ ਹੋਇਆ ਸੀ ਕਿ ਹੁਣ ਸੀ.ਆਈ.ਏ. ਸਟਾਫ਼ ਮੋਗਾ ਦੇ ਇੰਚਾਰਜ ਕਿੱਕਰ ਸਿੰਘ ਵਿਵਾਦਾਂ ‘ਚ ਘਿਰਦੇ ਨਜ਼ਰ ਆ ਰਹੇ ਹਨ। ਦਰਅਸਲ ਮੋਗਾ ਅਦਾਲਤ ‘ਚ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਮੰਨੇ ਜਾਂਦੇ ਲਾਰੈਂਸ ਬਿਸ਼ਨੋਈ ਦੀ ਪੇਸ਼ੀ ਦੌਰਾਨ ਇਕ ਵੀਡੀਓ ਸਾਹਮਣੇ ਆਈ ਹੈ ਜਿਸ ‘ਚ ਇੰਚਾਰਜ ਕਿੱਕਰ ਸਿੰਘ ਮੁਸਕਰਾਉਂਦੇ ਹੋਏ ਲਾਰੈਂਸ ਬਿਸ਼ਨੋਈ ਦੀ ਪਿੱਠ ਥਪਥਪਾ ਰਹੇ ਹਨ, ਜੋ ਹੁਣ ਚਰਚਾ ਦਾ ਵਿਸ਼ਾ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਮੋਗਾ ਪੁਲੀਸ ਨੇ ਲਾਰੈਂਸ ਬਿਸ਼ਨੋਈ ਦਾ ਰਿਮਾਂਡ ਹਾਸਲ ਕੀਤਾ ਸੀ। ਲਾਰੈਂਸ ਨੂੰ ਰਿਮਾਂਡ ‘ਤੇ ਲਿਆ ਕੇ 2021…

Read More

ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਕਾਂਗਰਸੀ ਕੌਂਸਲਰ ਗਗਨਦੀਪ ਸਿੰਘ ਸਨੀ ਭੱਲਾ ਨੂੰ ਦਾਣਾ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘਪਲੇ ‘ਚ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਵਿਜੀਲੈਂਸ ਦੀ ਟੀਮ ਵੱਲੋਂ ਸਨੀ ਭੱਲਾ ਨੂੰ ਪੁੱਛ-ਪੜਤਾਲ ਲਈ ਸੱਦਿਆ ਸੀ, ਜਿਸ ਦੌਰਾਨ ਕੁਝ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਨਾ ਦੇਣ ਕਾਰਨ ਵਿਜੀਲੈਂਸ ਦੀ ਟੀਮ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕੌਂਸਲਰ ਭੱਲਾ ‘ਤੇ ਦੋਸ਼ ਹਨ ਕਿ ਦਾਣਾ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘਪਲੇ ਸਬੰਧੀ ਉਸ ਨੂੰ ਕਾਫ਼ੀ ਜਾਣਕਾਰੀ ਸੀ ਤੇ ਜਾਂਚ ਦੌਰਾਨ ਇਸ ਮਾਮਲੇ ‘ਚ ਉਸ ਦੀ ਮਿਲੀਭੁਗਤ ਦੇ ਕਈ ਸਬੂਤ ਮਿਲੇ ਹਨ। ਭੱਲਾ ਦੀ ਗ੍ਰਿਫ਼ਤਾਰੀ ਮਗਰੋਂ ਇਕ ਵਾਰ ਮੁੜ ਕਾਂਗਰਸੀ ਨਿਸ਼ਾਨੇ ‘ਤੇ…

Read More

ਇੰਡੀਆ ਦੀ ਡਿਸਕਸ ਥਰੋਅਰ ਮਹਿਲਾ ਅਥਲੀਟ ਕਮਲਪ੍ਰੀਤ ਕੌਰ ‘ਤੇ ਡੋਪਿੰਗ ਕਾਰਨ 3 ਸਾਲ ਦੀ ਪਾਬੰਦੀ ਲਗਾਈ ਗਈ ਹੈ। ਅੰਤਰਰਾਸ਼ਟਰੀ ਸੰਸਥਾ ਵਿਸ਼ਵ ਅਥਲੈਟਿਕਸ ਨਾਲ ਜੁੜੀ ਐਥਲੈਟਿਕਸ ਇੰਟੈਗਰਿਟੀ ਯੂਨਿਟ ਨੇ ਐਲਾਨ ਕੀਤਾ ਹੈ ਕਿ ਖਿਡਾਰਨ ਖ਼ਿਲਾਫ਼ ਇਹ ਫ਼ੈਸਲਾ ਉਸ ਵਲੋਂ ਵਰਜਿਤ ਪਦਾਰਥਾਂ ਦੀ ਵਰਤੋਂ ਕਾਰਨ ਲਿਆ ਗਿਆ ਹੈ। ਇਸ ਸਬੰਧ ‘ਚ ਟਵੀਟ ਕੀਤਾ ਹੈ ਕਿ 7 ਮਾਰਚ 2022 ਤੋਂ ਬਾਅਦ ਉਨ੍ਹਾਂ ਨੇ ਜਿਸ ਵੀ ਮੁਕਾਬਲੇ ‘ਚ ਹਿੱਸਾ ਲਿਆ ਹੈ, ਉਸ ਦੇ ਨਤੀਜੇ ਨੂੰ ਵੈਧ ਨਹੀਂ ਮੰਨਿਆ ਜਾਵੇਗਾ। ਕਮਲਪ੍ਰੀਤ ਕੌਰ ‘ਤੇ ਪਾਬੰਦੀ 29 ਮਾਰਚ 2022 ਤੋਂ ਸ਼ੁਰੂ ਹੋਵੇਗੀ। ਕਮਲਪ੍ਰੀਤ ਟੋਕੀਓ ਓਲੰਪਿਕ ‘ਚ ਛੇਵੇਂ ਸਥਾਨ ‘ਤੇ ਰਹੀ ਸੀ। ਇਸ ਤੋਂ ਪਹਿਲਾਂ ਚੋਟੀ ਦੀ ਭਾਰਤੀ…

Read More

ਫੀਫਾ ਅੰਡਰ-17 ਵਿਮੈਨ ਵਰਲਡ ਕੱਪ ‘ਚ ਖਿਤਾਬੀ ਜਿੱਤ ਦੀ ਮਜ਼ਬੂਤ ਦਾਅਵੇਦਾਰ ਬ੍ਰਾਜ਼ੀਲ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਗਰੁੱਪ-ਏ ‘ਚ ਡੈਬਿਊ ਕਾਰਨ ਵਾਲੀ ਮੋਰੱਕੋ ਨੂੰ 1-0 ਨਾਲ ਹਰਾ ਕੇ ਜਿੱਤ ਨਾਲ ਕੀਤੀ। ਸਟਰਾਈਕਰ ਜੌਹਨਸਨ ਨੇ ਮੈਚ ਦਾ ਇਕਲੌਤਾ ਗੋਲ 5ਵੇਂ ਮਿੰਟ ‘ਚ ਕੀਤਾ ਜਿਸ ਨਾਲ ਦੱਖਣੀ ਅਮਰੀਕੀ ਮਹਾਦੀਪ ਦੀ ਚੈਂਪੀਅਨ ਟੀਮ ਨੇ ਮੈਚ ਤੋਂ ਤਿੰਨ ਅੰਕ ਲੈ ਲਏ। ਟੂਰਨਾਮੈਂਟ ‘ਚ ਹਿੱਸਾ ਲੈ ਰਹੀਆਂ ਤਿੰਨ ਅਫਰੀਕੀ ਟੀਮਾਂ ‘ਚੋਂ ਇਕ ਮੋਰੱਕੋ ਨੂੰ ਮੈਚ ‘ਚ ਸ਼ੁਰੂਆਤੀ ਗੋਲ ਕਰਨ ਦਾ ਮੌਕਾ ਮਿਲਿਆ ਪਰ ਬ੍ਰਾਜ਼ੀਲ ਨੇ ਇਸ ਤੋਂ ਬਾਅਦ ਮੈਚ ‘ਤੇ ਦਬਦਬਾ ਬਣਾ ਲਿਆ। ਬ੍ਰਾਜ਼ੀਲ ਨੇ 65 ਫੀਸਦੀ ਸਮਾਂ ਗੇਂਦ ਨੂੰ ਆਪਣੇ ਕੋਲ ਰੱਖਿਆ। ਬ੍ਰਾਜ਼ੀਲ ਨੇ…

Read More

ਟੀ-20 ਵਰਲਡ ਕੱਪ ਖੇਡਣ ਵਾਲੀ ਭਾਰਤੀ ਕ੍ਰਿਕਟ ਟੀਮ ‘ਚ ਸ਼ਾਮਲ ਹੋਣ ਲਈ ਗੇਂਦਬਾਜ਼ ਮੁਹੰਮਦ ਸ਼ੰਮੀ, ਮੁਹੰਮਦ ਸਿਰਾਜ ਅਤੇ ਸ਼ਾਰਦੁਲ ਠਾਕੁਰ ਵੀਰਵਾਰ ਨੂੰ ਆਸਟਰੇਲੀਆ ਲਈ ਰਵਾਨਾ ਹੋ ਗਏ। ਟੀ-20 ਵਿਸ਼ਵ ਕੱਪ 16 ਅਕਤੂਬਰ ਤੋਂ ਸ਼ੁਰੂ ਹੋਣ ਵਾਲਾ ਹੈ ਅਤੇ ਇੰਡੀਆ ਦਾ ਪਹਿਲਾ ਮੈਚ 23 ਅਕਤੂਬਰ ਨੂੰ ਕੱਟੜ ਵਿਰੋਧੀ ਟੀਮ ਪਾਕਿਸਤਾਨ ਨਾਲ ਹੋਵੇਗਾ। ਸਟੈਂਡਬਾਏ ਖਿਡਾਰੀ ਵਜੋਂ ਚੁਣੇ ਗਏ ਦੀਪਕ ਚਾਹਰ ਦੇ ਪਿੱਠ ਦੀ ਸੱਟ ਕਾਰਨ ਬਾਹਰ ਹੋਣ ਦੀ ਸੰਭਾਵਨਾ ਹੈ, ਹਾਲਾਂਕਿ ਇਸ ਬਾਰੇ ਕੋਈ ਫ਼ੈਸਲਾ ਆਉਣਾ ਬਾਕੀ ਹੈ। ਦੀਪਕ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਇੰਡੀਆ ਦੀ ਹਾਲੀਆ ਟੀ-20 ਅੰਤਰਰਾਸ਼ਟਰੀ ਸੀਰੀਜ਼ ਦੌਰਾਨ ਸੱਟ ਲੱਗੀ ਸੀ। ਇਸ ਤਰ੍ਹਾਂ ਚਾਹਰ ਆਪਣਾ ਰਿਹੈਬਲੀਟੇਸ਼ਨ ਪੂਰਾ ਕਰਨ ਲਈ ਬੈਂਗਲੁਰੂ…

Read More

ਪਾਕਿਸਤਾਨ ਦੇ ਸਿੰਧ ਸੂਬੇ ਦੇ ਜਮਸ਼ੋਰੋ ਜ਼ਿਲੇ ‘ਚ ਨੌਰੀਬਾਦ ਨੇੜੇ ਇਕ ਯਾਤਰੀ ਬੱਸ ‘ਚ ਅੱਗ ਲੱਗਣ ਕਾਰਨ 8 ਬੱਚਿਆਂ ਅਤੇ 9 ਔਰਤਾਂ ਸਮੇਤ 18 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਡਾਨ ਨਿਊਜ਼ ਨੇ ਪੁਲੀਸ ਦੇ ਹਵਾਲੇ ਨਾਲ ਇਸ ਘਟਨਾ ਦੀ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਨੌਰਿਆਬਾਦ ਦੇ ਡਿਪਟੀ ਸੁਪਰਡੈਂਟ ਵਾਜਿਦ ਤਹਿਮ ਨੇ ਵਾਪਰੀ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਬੱਸ ‘ਚੋਂ 11 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ‘ਚ ਅੱਠ ਬੱਚੇ, ਇਕ ਔਰਤ ਅਤੇ ਦੋ ਪੁਰਸ਼ ਸ਼ਾਮਲ ਹਨ। ਉਸ ਨੇ ਦੱਸਿਆ ਕਿ ਬੱਸ ‘ਚ 80 ਤੋਂ ਵੱਧ ਲੋਕ ਸਵਾਰ ਸਨ ਅਤੇ ਇਹ ਲੋਕ ਮੁਗੈਰੀ ਭਾਈਚਾਰੇ…

Read More