Author: editor
ਇਕ ਪੰਜਾਬੀ ਸਿੱਖ ਪਰਿਵਾਰ ਦੀ ਅੱਠ ਮਹੀਨੇ ਦੀ ਬੱਚੀ ਸਣੇ ਚਾਰ ਜੀਆਂ, ਜਿਨ੍ਹਾਂ ‘ਚ ਇਕ ਮਹਿਲਾ ਤੇ ਦੋ ਸਕੇ ਭਰਾ ਸ਼ਾਮਲ ਸਨ, ਨੂੰ ਅਗਵਾ ਕਰਕੇ ਕਤਲ ਕਰਨ ਮਗਰੋਂ ਮਕਤੂਲ ਅਮਨਦੀਪ ਸਿੰਘ ਦੀ ਪਤਨੀ ਜਸਪ੍ਰੀਤ ਕੌਰ ਨੇ ਕਿਹਾ, ‘ਇਹ ਅਮਰੀਕਾ ‘ਿਚ ਸਾਡੇ ਸੁਫ਼ਨਿਆਂ ਦੇ ਗ਼ਲਤ ਸਾਬਤ ਹੋਣ ਦੀ ਕਹਾਣੀ ਹੈ।’ ਬੁੱਧਵਾਰ ਸ਼ਾਮ ਨੂੰ ਇੰਡੀਆਨਾ ਰੋਡ ਐਂਡ ਹਚਿਨਸਨ ਰੋਡ ਨੇੜੇ ਇਕ ਬਾਗ ‘ਚੋਂ 8 ਮਹੀਨੇ ਦੀ ਬੱਚੀ ਆਰੂਹੀ ਢੇਰੀ, ਉਸ ਦੀ ਮਾਂ ਜਸਲੀਨ ਕੌਰ (27), ਪਿਤਾ ਜਸਦੀਪ ਸਿੰਘ (36) ਅਤੇ ਜਸਦੀਪ ਦੇ ਭਰਾ ਅਮਨਦੀਪ ਸਿੰਘ (39) ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ। ਇਨ੍ਹਾਂ ਚਾਰਾਂ ਨੂੰ ਸੋਮਵਾਰ ਨੂੰ ਅਗਵਾ ਕੀਤਾ ਗਿਆ ਸੀ। ਇਹ ਪਰਿਵਾਰ,…
ਪੁਲੀਸ ਨੂੰ ਵੀ ਕਈ ਵਾਰ ਯੂ-ਟਰਨ ਲੈਣਾ ਪੈ ਜਾਂਦਾ ਹੈ ਜਿਵੇਂ ਕਿ ਲੱਖ ਸਿਧਾਣਾ ਦੇ ਮਾਮਲੇ ‘ਚ ਹੋਇਆ ਹੈ। ਪੁਲੀਸ ਨੇ ਪਹਿਲਾਂ ਉਸ ਖ਼ਿਲਾਫ਼ ਫਿਰੌਤੀ ਦਾ ਮਾਮਲਾ ਦਰਜ ਕੀਤਾ ਤੇ ਹੁਣ ਕਲੀਨ ਚਿੱਟ ਦੇ ਦਿੱਤੀ। ਜ਼ਿਕਰਯੋਗ ਹੈ ਕਿ ਕਰੀਬ ਮਹੀਨਾ ਪਹਿਲਾਂ ਦਰਜ ਕੀਤੇ ਗਏ ਇਸ ਪਰਚੇ ਤੋਂ ਬਾਅਦ ਲੱਖਾ ਸਿਧਾਣਾ ਵੱਲੋਂ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਬਠਿੰਡਾ ਵਿਖੇ ਇਕੱਠ ਰੱਖਿਆ ਸੀ ਪਰ ਇਸ ਤੋਂ ਪਹਿਲਾਂ ਹੀ ਪੰਜਾਬ ਪੁਲਸ ਵੱਲੋਂ ਲੱਖਾ ਸਿਧਾਣਾ ਨੂੰ ਕਲੀਨ ਚਿੱਟ ਜਾਰੀ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਥਾਣਾ ਹਰੀਕੇ ਵਿਖੇ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ਉੱਪਰ ਕੈਨੇਡਾ ਬੈਠੇ ਨਾਮੀ ਗੈਂਗਸਟਰ ਲਖਬੀਰ ਸਿੰਘ ਲੰਡਾ ਜਿਸ ਦੇ ਖ਼ਿਲਾਫ਼ ਵੱਖ-ਵੱਖ…
ਇਕ ਆਡੀਓ ‘ਚ ਰੁਪਿਆਂ ਦੀ ਕਥਿਤ ਮੰਗ ਕਰਨ ਵਾਲੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਮੰਤਰੀ ਮੰਡਲ ‘ਚੋਂ ਬਰਖ਼ਾਸਤ ਕਰਕੇ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਕਾਂਗਰਸ ਸੰਘਰਸ਼ ਤੇਜ਼ ਕਰੇਗੀ। ਕਾਂਗਰਸ ਪਾਰਟੀ ਨੇ ਕਿਹਾ ਹੈ ਕਿ ਸਰਾਰੀ ਦੀ ਥਾਂ ਜੇਲ੍ਹ ‘ਚ ਹੈ, ਨਾ ਕਿ ਕੈਬਨਿਟ ‘ਚ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਂਗਰਸ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦੱਸਿਆ ਕਿ ਪਾਰਟੀ ਵੱਲੋਂ 10 ਅਕਤੂਬਰ ਦਿਨ ਸੋਮਵਾਰ ਨੂੰ ਸੂਬੇ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ‘ਤੇ ਪ੍ਰਦਰਸ਼ਨ ਕਰਕੇ ਸਰਕਾਰ ਤੋਂ ਸਰਾਰੀ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ ਜਾਵੇਗੀ, ਜਿਸ ਦਾ ਖ਼ੁਲਾਸਾ ਖੁਦ…
ਇਕ ਗੈਂਗਸਟਰ ਨੂੰ ਪੁਲੀਸ ਨੇ ਪੰਜ ਘੱਟੇ ਤੱਕ ਚੱਲੀ ਗੋਲੀਬਾਰੀ ਤੋਂ ਬਾਅਦ ਕਾਬੂ ਕਰ ਲਿਆ। ਪੁਲੀਸ ਜ਼ਿਲ੍ਹਾ ਬਟਾਲਾ ਦੇ ਥਾਣਾ ਰੰਗੜ ਨੰਗਲ ਦੀ ਪੁਲੀਸ ‘ਤੇ ਗੋਲੀਆਂ ਚਲਾ ਕੇ ਭੱਜੇ ਗੈਂਗਸਟਰ ਨੂੰ ਬਟਾਲਾ ਪੁਲੀਸ ਨੇ ਕਰੀਬ ਪੰਜ ਘੰਟੇ ਬਾਅਦ ਪਿੰਡ ਕੋਟਲਾ ਬੱਝਾ ਸਿੰਘ ‘ਚ ਪੈਂਦੇ ਗੰਨੇ ਦੇ ਖੇਤਾਂ ਵਿੱਚੋਂ ਗ੍ਰਿਫ਼ਤਾਰ ਕੀਤਾ। ਜ਼ਖ਼ਮੀ ਹਾਲਤ ‘ਚ ਹੋਣ ਕਾਰਨ ਪੁਲੀਸ ਨੇ ਗੈਂਗਸਟਰ ਨੂੰ ਤੁਰੰਤ ਸਿਵਲ ਹਸਪਤਾਲ ਬਟਾਲਾ ‘ਚ ਦਾਖਲ ਕਰਵਾਇਆ ਜਿੱਥੇ ਪੁਲੀਸ ਦੇ ਪਹਿਰੇ ਹੇਠ ਡਾਕਟਰ ਉਸ ਦਾ ਇਲਾਜ ਕਰ ਰਹੇ ਹਨ। ਪੁਲੀਸ ਅਧਿਕਾਰੀਆਂ ਅਨੁਸਾਰ ਉਸ ਦੀ ਲੱਤ ਤੇ ਪਿੱਠ ‘ਚ ਗੋਲੀ ਲੱਗੀ ਹੈ। ਪੁਲੀਸ ਨੇ ਉਸ ਕੋਲੋਂ ਦੋ ਪਿਸਤੌਲਾਂ ਅਤੇ ਗੋਲੀਆਂ ਬਰਾਮਦ ਕੀਤੀਆਂ…
ਭਾਰਤੀ ਮਹਿਲਾ ਕ੍ਰਿਕਟ ਟੀਮ ਏਸ਼ੀਆ ਕੱਪ ਦੇ ਸੈਮੀਫਾਈਨਲ ‘ਚ ਪਹੁੰਚ ਗਈ ਹੈ। ਸ਼ੈਫਾਲੀ ਵਰਮਾ (55) ਦੇ ਅਰਧ ਸੈਂਕੜੇ ਅਤੇ ਸਮ੍ਰਿਤੀ ਮੰਧਾਨਾ (47) ਦੀ ਕਪਤਾਨੀ ਪਾਰੀ ਦੀ ਬਦੌਲਤ ਇੰਡੀਆ ਨੇ ਮਹਿਲਾ ਏਸ਼ੀਆ ਕੱਪ 2022 ‘ਚ ਬੰਗਲਾਦੇਸ਼ ਨੂੰ 59 ਦੌੜਾਂ ਨਾਲ ਹਰਾ ਦਿੱਤਾ। ਇੰਡੀਆ ਨੇ ਬੰਗਲਾਦੇਸ਼ ਦੇ ਸਾਹਮਣੇ 20 ਓਵਰਾਂ ‘ਚ 160 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਦੇ ਜਵਾਬ ‘ਚ ਮੇਜ਼ਬਾਨ ਟੀਮ 7 ਵਿਕਟਾਂ ਦੇ ਨੁਕਸਾਨ ‘ਤੇ 100 ਦੌੜਾਂ ਹੀ ਬਣਾ ਸਕੀ। ਨੌਜਵਾਨ ਸਨਸਨੀ ਸ਼ੈਫਾਲੀ ਨੇ 44 ਗੇਂਦਾਂ ‘ਤੇ ਪੰਜ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 55 ਦੌੜਾਂ ਦੀ ਪਾਰੀ ਖੇਡ ਕੇ ਇੰਡੀਆ ਦੀ ਜਿੱਤ ‘ਚ ਅਹਿਮ ਯੋਗਦਾਨ ਪਾਇਆ। ਇਸ…
ਪਾਕਿਸਤਾਨੀ ਕ੍ਰਿਕਟ ਟੀਮ ਨੇ ਟੀ-20 ਤਿਕੋਣੀ ਸੀਰੀਜ਼ 2022 ਦੇ ਦੂਜੇ ਮੈਚ ‘ਚ ਨਿਊਜ਼ੀਲੈਂਡ ਖ਼ਿਲਾਫ਼ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। ਪਾਕਿਸਤਾਨ ਨੇ ਆਖਰੀ ਸਮੇਂ ‘ਚ ਸ਼ਾਨਦਾਰ ਪ੍ਰਦਰਸ਼ਨ ਨਾਲ ਮੈਚ ਜਿੱਤ ਲਿਆ ਪਰ ਇਸ ਦੌਰਾਨ ਇਕ ਅਜਿਹੀ ਘਟਨਾ ਵਾਪਰੀ, ਜਿਸ ਨੇ ਨਾ ਸਿਰਫ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸਗੋਂ ਮੈਚ ਕੁਝ ਸਮੇਂ ਲਈ ਰੁਕਣ ਕਾਰਨ ਕ੍ਰੀਜ਼ ‘ਤੇ ਖੜ੍ਹੇ ਨਿਊਜ਼ੀਲੈਂਡ ਦੇ ਬੱਲੇਬਾਜ਼ ਦੀ ਲੈਅ ਵੀ ਤੋੜ ਦਿੱਤੀ। ਹੋਇਆ ਅਜਿਹਾ ਕਿ ਜਦੋਂ ਨਿਊਜ਼ੀਲੈਂਡ ਬੱਲੇਬਾਜ਼ੀ ਕਰ ਰਿਹਾ ਸੀ ਤਾਂ ਪਾਕਿਸਤਾਨ ਵੱਲੋਂ ਮੁਹੰਮਦ ਨਵਾਜ਼ 11ਵਾਂ ਓਵਰ ਸੁੱਟਣ ਆਏ। ਜਿਵੇਂ ਹੀ ਨਵਾਜ਼ ਨੇ ਓਵਰ ਦੀ 5ਵੀਂ ਗੇਂਦ ਸੁੱਟੀ, ਵਿਕਟਕੀਪਰ ਬੱਲੇਬਾਜ਼ ਡੇਵੋਨ ਕਾਨਵੇ ਨੇ ਚੌਕਾ ਜੜ ਦਿੱਤਾ।…
ਇੰਡੀਆ ਦੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਬੀ.ਸੀ.ਸੀ.ਆਈ. ਦੇ ਮੌਜੂਦਾ ਪ੍ਰਧਾਨ ਸੌਰਵ ਗਾਂਗੁਲੀ ਦਾ ਕਾਰਜਕਾਲ ਜਲਦੀ ਹੀ ਖਤਮ ਹੋਣ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਗਾਂਗੁਲੀ ਇਸ ਅਹੁਦੇ ‘ਤੇ ਬਣੇ ਰਹਿਣ ਲਈ ਤਿਆਰ ਨਹੀਂ ਹਨ। ਅਜਿਹੇ ‘ਚ ਬੀ.ਸੀ.ਸੀ.ਆਈ. ਵਲੋਂ ਹੋਣ ਵਾਲੀ ਬੈਠਕ ਦੌਰਾਨ ਨਵਾਂ ਪ੍ਰਧਾਨ ਚੁਣਨ ਦੀ ਕਵਾਇਦ ਸ਼ੁਰੂ ਕੀਤੀ ਜਾਵੇਗੀ। ਇਸ ਦੌਰਾਨ ਖ਼ਬਰ ਹੈ ਕਿ ਬੀ.ਸੀ.ਸੀ.ਆਈ. ਸਾਬਕਾ ਭਾਰਤੀ ਕ੍ਰਿਕਟਰ ਅਤੇ 1983 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰੋਜਰ ਬਿੰਨੀ ਨੂੰ ਪ੍ਰਧਾਨ ਬਣਾ ਸਕਦਾ ਹੈ। ਬਿੰਨੀ ਇਸ ਤੋਂ ਪਹਿਲਾਂ ਬੀ.ਸੀ.ਸੀ.ਆਈ. ਦੀ ਚੋਣ ਕਮੇਟੀ ਦੇ ਮੈਂਬਰ ਰਹਿ ਚੁੱਕੇ ਹਨ। ਸਾਬਕਾ ਤੇਜ਼ ਗੇਂਦਬਾਜ਼ ਰੋਜਰ ਬਿੰਨੀ ਨੂੰ ਬੀ.ਸੀ.ਸੀ.ਆਈ. ਪ੍ਰਧਾਨ ਵਜੋਂ…
ਰੂਸ ਨੂੰ ਕ੍ਰੀਮੀਆ ਪ੍ਰਾਇਦੀਪ ਨਾਲ ਜੋੜਨ ਵਾਲੇ ਪੁਲ ਨੂੰ ਭਿਆਨਕ ਵਿਸਫੋਟ ਹੋਣ ਤੋਂ ਬਾਅਦ ਅੱਗ ਲੱਗ ਗਈ ਜਿਸ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਪੁਲ ਅੰਸ਼ਿਕ ਤੌਰ ‘ਤੇ ਢਹਿ ਗਿਆ। ਕ੍ਰੀਮੀਆ ਰਾਹੀਂ ਹੀ ਰੂਸ ਯੂਕਰੇਨ ਦੇ ਦੱਖਣੀ ਹਿੱਸੇ ‘ਚ ਜੰਗੀ ਸਾਜ਼ੋ-ਸਾਮਾਨ ਭੇਜਦਾ ਹੈ। ਕ੍ਰੀਮੀਆ ਪ੍ਰਾਇਦੀਪ ਦੀ ਰੂਸ ਸਮਰਥਿਤ ਖੇਤਰੀ ਸੰਸਦ ਦੇ ਪ੍ਰਧਾਨ ਨੇ ਇਸ ਲਈ ਯੂਕਰੇਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਹਾਲਾਂਕਿ ਰੂਸ ਨੇ ਇਸ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਹੈ। ਯੂਕਰੇਨ ਦੇ ਅਧਿਕਾਰੀ ਸਮੇਂ-ਸਮੇਂ ‘ਤੇ ਇਸ ਪੁਲ ‘ਤੇ ਹਮਲਾ ਕਰਨ ਦੀ ਧਮਕੀ ਦਿੰਦੇ ਰਹੇ ਹਨ ਅਤੇ ਕਈਆਂ ਨੇ ਇਸ ਹਮਲੇ ਦੀ ਸ਼ਲਾਘਾ ਵੀ ਕੀਤੀ ਹੈ ਪਰ ਯੂਕਰੇਨ…
ਆਇਰਲੈਂਡ ਦੇ ਇਕ ਪਿੰਡ ‘ਚ ਇਕ ਗੈਸ ਸਟੇਸ਼ਨ ‘ਚ ਹੋਏ ਧਮਾਕੇ ‘ਚ ਘੱਟੋ-ਘੱਟ 7 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਪੁਲੀਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਮਰਜੈਂਸੀ ਕਰਮਚਾਰੀਆਂ ਨੇ ਦੇਰ ਰਾਤ ਤੱਕ ਪੀੜਤਾਂ ਦੀ ਭਾਲ ਜਾਰੀ ਰੱਖੀ। ਆਇਰਲੈਂਡ ‘ਚ ਪੁਲੀਸ ਨੇ ਕਿਹਾ ਕਿ ਕਾਉਂਟੀ ਡੋਨੇਗਲ ਦੇ ਕ੍ਰਿਸਲੋ ਕਸਬੇ ‘ਚ ਐਪਲਗ੍ਰੀਨ ਸਰਵਿਸ ਸਟੇਸ਼ਨ ‘ਚ ਹੋਏ ਧਮਾਕੇ ਤੋਂ ਬਾਅਦ ਰਾਤ ਭਰ ‘ਚ 4 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਸੀ, ਇਸ ਤੋਂ ਬਾਅਦ 3 ਹੋਰ ਮੌਤਾਂ ਦੀ ਸੂਚਨਾ ਮਿਲੀ। ਘੱਟੋ-ਘੱਟ ਅੱਠ ਲੋਕ ਹਸਪਤਾਲ ‘ਚ ਦਾਖ਼ਲ ਹਨ ਅਤੇ ਕਈ ਲਾਪਤਾ ਹਨ। ਪੁਲੀਸ ਫੋਰਸ, ਐਨ ਗਾਰਡਾ ਸਿਓਚਨਾ ਦੇ ਅਨੁਸਾਰ, ‘ਦੂਜਿਆਂ ਨੂੰ…
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਸਾਵਰਕਰ ਅਤੇ ਆਰ.ਐੱਸ.ਐੱਸ. ਨੂੰ ਲੈ ਕੇ ਵੱਡਾ ਹਮਲਾ ਬੋਲਿਆ ਹੈ। ਕਰਨਾਟਕ ‘ਚ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਪਾਰਟੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਸਾਵਰਕਰ ਆਜ਼ਾਦੀ ਦੇ ਸੰਗਰਾਮ ਦੌਰਾਨ ਬਰਤਾਨਵੀ ਸਾਮਰਾਜ ਲਈ ਕੰਮ ਕਰਦੇ ਰਹੇ ਤੇ ਬਦਲੇ ‘ਚ ਪੈਸੇ ਲੈਂਦੇ ਰਹੇ। ਕਾਂਗਰਸ ਆਗੂ ਨੇ ਨਾਲ ਹੀ ਦੋਸ਼ ਲਾਇਆ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਨੇ ਵੀ ਬ੍ਰਿਟਿਸ਼ ਰਾਜ ਦੀ ਹਮਾਇਤ ਕੀਤੀ ਸੀ। ਗਾਂਧੀ ਨੇ ਇਹ ਟਿੱਪਣੀਆਂ ਸ਼ਨਿਚਰਵਾਰ ਕੀਤੀਆਂ ਤੇ ਕਿਹਾ ਕਿ ਕਾਂਗਰਸ ਪਾਰਟੀ ਉਨ੍ਹਾਂ ਖ਼ਿਲਾਫ਼ ਸੰਘਰਸ਼ ‘ਚ ਯਕੀਨ ਰੱਖਦੀ ਹੈ ਜੋ ਨਫ਼ਰਤ ਫੈਲਾਉਂਦੇ ਹਨ। ਰਾਹੁਲ ਗਾਂਧੀ ਨੇ ਕਿਹਾ, ‘ਮੈਂ ਹਮੇਸ਼ਾ ਇਕ ਵਿਸ਼ੇਸ਼ ਵਿਚਾਰ ਲਈ ਖੜ੍ਹਾ…