Author: editor
ਹਾਲ ਹੀ ‘ਚ ਸੇਵਾਮੁਕਤ ਹੋਏ ਰਾਜਪਾਲ ਸੱਤਿਆਪਾਲ ਮਲਿਕ ਪਾਸੋਂ ਸੀ.ਬੀ.ਆਈ. ਨੇ ਉਨ੍ਹਾਂ ਦੇ ਹੀ ਬਿਆਨ ਦੇ ਆਧਾਰ ‘ਤੇ ਲੰਘੇ ਅਪਰੈਲ ਮਹੀਨੇ ‘ਚ ਜੰਮੂ ਕਸ਼ਮੀਰ ‘ਚ ਦਰਜ ਹੋਏ ਭ੍ਰਿਸ਼ਟਾਚਾਰ ਦੇ ਦੋ ਕੇਸਾਂ ਦੇ ਸਬੰਧ ‘ਚ ਪੁੱਛ-ਪੜਤਾਲ ਕੀਤੀ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਇਸ ਹਫਤੇ ਦੇ ਸ਼ੁਰੂ ‘ਚ ਮਲਿਕ ਵੱਲੋਂ ਲਗਾਏ ਗਏ ਦੋਸ਼ਾਂ ਦੇ ਵੇਰਵੇ ਹਾਸਲ ਕੀਤੇ ਗਏ ਸਨ। ਚਾਰ ਅਕਤੂਬਰ ਨੂੰ ਮਲਿਕ ਦਾ ਰਾਜਪਾਲ ਵਜੋਂ ਪੰਜ ਸਾਲ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਕੋਲੋਂ ਪੁੱਛਗਿਛ ਕੀਤੀ ਗਈ। ਉਨ੍ਹਾਂ ਨੂੰ 2017 ‘ਚ ਬਿਹਾਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ। ਉਪਰੰਤ 2018 ‘ਚ ਉਨ੍ਹਾਂ ਨੂੰ ਜੰਮੂ ਕਸ਼ਮੀਰ ਭੇਜ…
ਸਿੱਧੂ ਮੂਸੇਵਾਲਾ ਲਈ ਇਨਸਾਫ਼ ਮੰਗਦਿਆਂ ਭਗਵੰਤ ਮਾਨ ‘ਤੇ ਸੇਧਿਆ ਨਿਸ਼ਾਨਾ ਪੰਜਾਬੀ ਗਾਇਕਾ ਜੈਨੀ ਜੌਹਲ ਦਾ ਅੱਜ ਯੂ-ਟਿਊਬ ‘ਤੇ ਰਿਲੀਜ਼ ਕੀਤਾ ਗਾਣਾ ‘ਲੈਟਰ ਟੂ ਸੀ.ਐੱਮ’ ਕੁਝ ਘੰਟੇ ‘ਚ ਹੀ ਚਰਚਾ ‘ਚ ਆ ਗਿਆ। ਇਸ ਦਾ ਕਾਰਨ ਗਾਣੇ ‘ਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸੇਧਿਆ ਨਿਸ਼ਾਨਾ ਹੈ। ਗਾਣੇ ਦੇ ਬੋਲ ਕਾਫੀ ਸਖ਼ਤ ਹਨ ਜਿਨ੍ਹਾਂ ਨੂੰ ਖੁਦ ਜੈਨੀ ਜੌਹਲ ਨੇ ਲਿਖਿਆ ਹੈ। ਇਸ ਗਾਣੇ ‘ਚ ਇਕ ਪਾਸੇ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸ ਦੇ ਮਾਪਿਆਂ ਤੇ ਘਰ ‘ਚ ਪਏ ਸੋਗ ਦਾ ਜ਼ਿਕਰ ਕਰਦਿਆਂ ਦੂਜੇ ਪਾਸੇ ਮੁੱਖ ਮੰਤਰੀ ਦੇ…
ਪੜ੍ਹਾਈ ਕਰਨ ਲਈ ਵੱਖ-ਵੱਖ ਦੇਸ਼ਾਂ ‘ਚੋਂ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ-ਨਾਲ ਵੱਡੀ ਗਿਣਤੀ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਦੇ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਸਿਟੀਜ਼ਨਸ਼ਿਪ ਮੰਤਰੀ ਸੀਨ ਫਰੇਜ਼ਰ ਨੇ ਐਲਾਨ ਹੈ ਕੀਤਾ ਕਿ ਦੇਸ਼ ‘ਚ ਮਜ਼ਦੂਰਾਂ ਦੀ ਘਾਟ ਵਿਚਾਲੇ ਫਰਕ ਨੂੰ ਪੂਰਾ ਕਰਨ ‘ਚ ਮਦਦ ਲਈ ਕੈਨੇਡਾ ‘ਚ ਪੜ੍ਹ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਬਦਲਾਅ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ 15 ਨਵੰਬਰ ਤੋਂ ਸ਼ੁਰੂ ਹੋ ਕੇ 2023 ਦੇ ਅੰਤ ਤੱਕ ਸਰਕਾਰ ਯੋਗ ਵਿਦਿਆਰਥੀਆਂ ਲਈ ਪੜ੍ਹਾਈ ਦੌਰਾਨ ਕੈਂਪਸ ਤੋਂ ਬਾਹਰ ਕੰਮ ਕਰਨ ਲਈ 20 ਘੰਟੇ ਕੰਮ ਪ੍ਰਤੀ ਹਫ਼ਤੇ ਦੀ ਸ਼ਰਤ ਨੂੰ ਹਟਾ ਰਹੀ ਹੈ, ਜਿਸ ਨਾਲ ਦੇਸ਼ ‘ਚ…
ਮੌੜ ਮੰਡੀ ਨੇੜਲੇ ਪਿੰਡ ਭਾਈ ਬਖਤੌਰ ਅਤੇ ਜੋਧਪੁਰਾ ਰਮਾਣਾ ‘ਚ ਸ਼ਰ੍ਹੇਵਾਮ ਵਿਕਦੇ ‘ਚਿੱਟੇ’ ਖ਼ਿਲਾਫ਼ ਅੱਕੇ ਇਕ ਨੌਜਵਾਨ ਨੇ ਪਿੰਡ ਨੂੰ ਜਾਂਦੇ ਰਸਤੇ ਉੱਪਰ ‘ਚਿੱਟਾ ਇਧਰ ਮਿਲਦਾ’ ਵਾਲੇ ਬੈਨਰ ਤੇ ਬੋਰਡ ਟੰਗ ਦਿੱਤੇ। ਕੁਝ ਹੋਰ ਹਿੰਮਤੀ ਨੌਜਵਾਨਾਂ ਤੇ ਪਿੰਡ ਵਾਸੀਆਂ ਨੇ ਵੀ ਇਸ ਕੰਮ ‘ਚ ਸਾਥ ਦਿੱਤਾ। ਸੁਖਬੀਰ ਸਿੰਘ ਨਾਂ ਦੇ ਇਸ ਨੌਜਵਾਨ ਨੇ ਹੋਰਨਾਂ ਪਿੰਡ ਵਾਸੀਆਂ ਨਾਲ ਦੱਸਿਆ ਕਿ ਉਕਤ ਪਿੰਡਾਂ ‘ਚ ਚਿੱਟਾ ਸ਼ਰ੍ਹੇਆਮ ਮਿਲਦਾ। ਦੁਕਾਨਾਂ ਤੋਂ ਵੀ ਚਾਰ ਸੋਂ ਤੋਂ ਪੰਜ ਸੌ ਦੀਆਂ ਪੁੜੀਆਂ ਜਦੋਂ ਮਰਜ਼ੀ ਲਈਆਂ ਜਾ ਸਕਦੀਆਂ। ਪੰਦਰਾਂ ਸੋਲਾਂ ਸਾਲਾਂ ਦੇ ਬੱਚੇ ਵੀ ਚਿੱਟੇ ‘ਤੇ ਲੱਗ ਰਹੇ ਹਨ। ਉਹ ਕਈ ਵਾਰ ਧਰਨਾ ਮੁਜ਼ਾਹਰਾ ਤੇ ਨਸ਼ਾ ਰੋਕਣ ਦੀ…
ਕੈਲੀਫੋਰਨੀਆ ਸੂਬੇ ‘ਚ ਟਾਂਡਾ ਦੇ ਪਿੰਡ ਹਰਸੀਪਿੰਡ ਨਾਲ ਸਬੰਧਤ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਅਗਵਾ ਕਰਕੇ ਕਤਲ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੇ ਭਰਾ ਨੂੰ ਵੀ ਅਮਰੀਕਨ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ‘ਤੇ ਅਪਰਾਧਿਕ ਸਾਜ਼ਿਸ਼ ਰਚਣ ਅਤੇ ਸਬੂਤ ਮਿਟਾਉਣ ਦੇ ਦੋਸ਼ ਲੱਗੇ ਹਨ। ਇਹ ਜਾਣਕਾਰੀ ਜਾਂਚ ਕਰ ਰਹੇ ਮਰਸਡ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਆਪਣੇ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤੀ ਹੈ, ਜਿਸ ‘ਚ ਦੱਸਿਆ ਗਿਆ ਹੈ ਕਿ ਬੀਤੀ ਸ਼ਾਮ ਮਰਸਡ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਕੈਲੀਫੋਰਨੀਆ ਦੇ ਨਿਆਂ ਵਿਭਾਗ ਦੇ ਸਹਿਯੋਗ ਨਾਲ ਅਲਬਰਟੋ ਸਾਲਗਾਡੋ ਨੂੰ ਮਰਸਡ ਕਾਉਂਟੀ ‘ਚ ਗ੍ਰਿਫ਼ਤਾਰ ਕਰ ਲਿਆ। ਅਲਬਰਟੋ ਸਾਲਗਾਡੋ ਮੁੱਖ ਮੁਲਜ਼ਮ…
ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਗ੍ਰਿਫ਼ਤਾਰ ਹੋਣ ਤੋਂ ਬਾਅਦ ਪੁਲੀਸ ਹਿਰਾਸਤ ‘ਚੋਂ ਫ਼ਰਾਰ ਹੋਏ ਗੈਂਗਸਟਰ ਦੀਪਕ ਟੀਨੂ ਬਾਰੇ ਹਾਲੇ ਤੱਕ ਪੰਜਾਬ ਪੁਲੀਸ ਨੂੰ ਕੋਈ ਸਬੂਤ ਨਹੀਂ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਟੀਨੂ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਮਾਨਸਾ ਸੀ.ਆਈ.ਏ. ਦੇ ਸਾਬਕਾ ਇੰਚਾਰਜ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਦੇ ਸਰਕਾਰੀ ਘਰ ਗਿਆ ਸੀ ਜਿੱਥੇ ਟੀਨੂ ਦੀ ਪ੍ਰੇਮਿਕਾ ਪਹਿਲਾਂ ਹੀ ਮੌਜੂਦ ਸੀ। ਟੀਨੂ ਦੀ ਪ੍ਰੇਮਿਕਾ ਲੁਧਿਆਣਾ ਦੇ ਧਾਂਦਰਾ ਰੋਡ ਦੀ ਰਹਿਣ ਵਾਲੀ ਹੈ ਜਿਸ ਕਾਰਨ ਮਾਨਸਾ ਪੁਲੀਸ ਨੇ ਲੁਧਿਆਣਾ ‘ਚ ਛਾਪਾ ਮਾਰਿਆ। ਹਾਲਾਂਕਿ ਇਸ ਬਾਰੇ ਹਾਲੇ ਕੋਈ ਵੀ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੈ ਪਰ ਦੱਸਿਆ ਜਾ ਰਿਹਾ ਹੈ ਕਿ…
ਏਸ਼ੀਆ ਕੱਪ ‘ਚ ਲਗਾਤਾਰ ਤਿੰਨ ਮੈਚ ਜਿੱਤਣ ਵਾਲੀ ਭਾਰਤੀ ਟੀਮ ਕੱਟੜ ਵਿਰੋਧੀ ਪਾਕਿਸਤਾਨ ਖ਼ਿਲਾਫ਼ ਦਬਾਅ ‘ਚ ਨਜ਼ਰ ਆਈ ਅਤੇ ਇਸ ਦਾ ਖਾਮਿਆਜ਼ਾ ਉਸ ਨੂੰ ਹਾਰ ਨਾਲ ਚੁਕਾਉਣਾ ਪਿਆ। ਸਿਲਹਟ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਪਾਕਿਸਤਾਨ ਵੱਲੋਂ ਜਿੱਤ ਲਈ ਦਿੱਤੇ ਗਏ 138 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪੂਰੀ ਭਾਰਤੀ ਟੀਮ 19.4 ਓਵਰਾਂ ‘ਚ 124 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਈ ਅਤੇ ਉਸ ਨੂੰ 13 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਛੇ ਸਾਲਾਂ ‘ਚ ਪਹਿਲੀ ਹਾਰ ਹੈ ਜੋ ਪਾਕਿਸਤਾਨ ਹੱਥੋਂ ਮਿਲੀ। ਸਿਰਫ਼ 65 ਦੌੜਾਂ ‘ਤੇ ਪੰਜ ਵਿਕਟਾਂ ਗੁਆ ਕੇ ਕ੍ਰੀਜ਼ ‘ਤੇ ਆਈ ਕਪਤਾਨ ਹਰਮਨਪ੍ਰੀਤ (12) ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ…
ਇੰਡੀਆ ਦੀ ਹਾਕੀ ਟੀਮ ‘ਚ ਖੇਡਦੇ ਡਿਫੈਂਡਰ ਹਰਮਨਪ੍ਰੀਤ ਸਿੰਘ ਨੂੰ ਲਗਾਤਾਰ ਦੂਜੀ ਵਾਰ ਪੁਰਸ਼ ਵਰਗ ‘ਚ ਐੱਫ.ਆਈ.ਐੱਚ. ਦਾ ਸਾਲ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ ਹੈ। ਹਰਮਨਪ੍ਰੀਤ ਲਗਾਤਾਰ ਦੋ ਸਾਲਾਂ ‘ਚ ਪੁਰਸ਼ ਵਰਗ ‘ਚ ਪਲੇਅਰ ਆਫ ਦਿ ਈਅਰ ਦਾ ਐਵਾਰਡ ਜਿੱਤਣ ਵਾਲੇ ਚੌਥੇ ਖਿਡਾਰੀ ਹਨ। ਉਹ ਇਸ ਤਰ੍ਹਾਂ ਨੀਦਰਲੈਂਡ ਦੇ ਟਿਊਏਨ ਡੀ ਨੂਜ਼ੀਅਰ, ਆਸਟਰੇਲੀਆ ਦੇ ਜੈਮੀ ਡਵਾਇਰ ਅਤੇ ਬੈਲਜੀਅਮ ਦੇ ਆਰਥਰ ਵੈਨ ਡੋਰੇਨ ਨਾਲ ਇਸ ਐਲੀਟ ਸੂਚੀ ਦੀ ਕੁਲੀਨ ਸੂਚੀ ‘ਚ ਸ਼ਾਮਲ ਹੋ ਗਏ ਹਨ। ਐੱਫ.ਆਈ.ਐੱਚ. ਨੇ ਇਕ ਬਿਆਨ ‘ਚ ਕਿਹਾ, ‘ਹਰਮਨਪ੍ਰੀਤ ਆਧੁਨਿਕ ਯੁੱਗ ਦੇ ਹਾਕੀ ਸੁਪਰਸਟਾਰ ਹਨ। ਉਹ ਇਕ ਸ਼ਾਨਦਾਰ ਡਿਫੈਂਡਰ ਹਨ, ਜਿਨ੍ਹਾਂ ‘ਚ ਵਿਰੋਧੀ ਨੂੰ ਪਛਾੜਨ ਲਈ ਸਹੀ ਸਮੇਂ…
ਆਮ ਆਦਮੀ ਪਾਰਟੀ ਦੇ ਮੌਜੂਦਾ ਰਾਜ ਸਭਾ ਮੈਂਬਰ, ਇੰਡੀਆ ਦੇ ਸਾਬਕਾ ਕ੍ਰਿਕਟਰ ਤੇ ਪੰਜਾਬ ਕ੍ਰਿਕਟ ਸੰਘ ਦੇ ਮੁੱਖ ਸਲਾਹਕਾਰ ਹਰਭਜਨ ਸਿੰਘ ਨੇ ਦੋਸ਼ ਲਾਇਆ ਹੈ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਦੇ ਕੁਝ ਅਧਿਕਾਰੀ ‘ਨਾਜਾਇਜ਼ ਕੰਮਾਂ’ ਵਿੱਚ ਸ਼ਾਮਲ ਹਨ। ਹਰਭਜਨ ਨੇ ਪੱਤਰ ‘ਚ ਉਨ੍ਹਾਂ ਅਹੁਦੇਦਾਰਾਂ ਦਾ ਨਾਂ ਨਹੀਂ ਲਿਆ। ਪੱਤਰ ਪੀ.ਸੀ.ਏ. ਮੈਂਬਰਾਂ ਤੇ ਸੰਘ ਦੀਆਂ ਜ਼ਿਲ੍ਹਾ ਇਕਾਈਆਂ ਨੂੰ ਭੇਜਿਆ ਗਿਆ ਹੈ। ਹਰਭਜਨ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਵਿਸਥਰਾਪੂਰਵਕ ਪੱਤਰ ਲਿਖਿਆ। ਉਨ੍ਹਾਂ ਪੱਤਰ ‘ਚ ਲਿਖਿਆ, ‘ਆਲਮ ਇਹ ਹੈ ਕਿ ਪੀ.ਸੀ. ਏ. 150 ਮੈਂਬਰਾਂ ਨੂੰ ਵੋਟਿੰਗ ਅਧਿਕਾਰ…
ਪੰਜਾਬੀ ਪਰਿਵਾਰ ਦੇ ਚਾਰ ਜੀਆਂ ਦੀ ਅਮਰੀਕਾ ‘ਚ ਅਗਵਾ ਮਗਰੋਂ ਹੋਈ ਹੱਤਿਆ ਤੋਂ ਬਾਅਦ ਦੇ ਮਰਸਿਡ ਸ਼ਹਿਰ ਦੇ ਸੈਂਕੜੇ ਲੋਕਾਂ ਨੇ ਹੱਥਾਂ ‘ਚ ਮੋਮਬੱਤੀਆਂ ਲੈ ਕੈਂਡਲ ਮਾਰਚ ਕੱਢਿਆ ਅਤੇ ਮਰਹੂਮ ਸਿੱਖ ਪਰਿਵਾਰ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਵੱਡੀ ਗਿਣਤੀ ਲੋਕ ਗਮਜ਼ਦਾ ਸਨ। ਜ਼ਿਕਰਯੋਗ ਹੈ ਕਿ ਕੈਲੀਫੋਰਨੀਆ ਦੀ ਸੈਂਟਰਲ ਵੈਲੀ ‘ਚ ਇਕ ਪੰਜਾਬੀ ਪਰਿਵਾਰ ਨੂੰ ਅਗਵਾ ਕਰ ਲਿਆ ਗਿਆ ਸੀ ਤੇ ਮਗਰੋਂ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਮ੍ਰਿਤਕਾਂ ‘ਚ ਇਕ ਅੱਠ ਮਹੀਨਿਆਂ ਦੀ ਬੱਚੀ ਸਣੇ ਚਾਰ ਜਣੇ ਸ਼ਾਮਲ ਸਨ। ਹੱਤਿਆਰਾ ਮ੍ਰਿਤਕਾਂ ਦਾ ਸਾਬਕਾ ਮੁਲਾਜ਼ਮ ਸੀ। 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਕੌਰ, ਅੱਠ ਮਹੀਨਿਆਂ ਦੀ ਬੱਚੀ ਅਰੂਹੀ ਢੇਰੀ…