Author: editor
ਇਸ ਵਰ੍ਹੇ ਦੇ ਨੋਬਲੇ ਸ਼ਾਂਤੀ ਪੁਰਸਕਾਰ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਇਹ ਬੇਲਾਰੂਸ ਦੀ ਜੇਲ੍ਹ ‘ਚ ਬੰਦ ਕਾਰਕੁਨ ਏਲੇਸ ਬਿਆਲੀਅਤਸਕੀ, ਰੂਸੀ ਗਰੁੱਪ ‘ਮੈਮੋਰੀਅਲ’ ਅਤੇ ਯੂਕਰੇਨ ਦੀ ਜਥੇਬੰਦੀ ‘ਸੈਂਟਰ ਫਾਰ ਲਿਬਰਟੀਜ਼’ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਪੁਰਸਕਾਰ ਦੇ ਕੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ 70ਵੇਂ ਜਨਮ ਦਿਨ ‘ਤੇ ਸਖ਼ਤ ਤਾੜਨਾ ਕੀਤੀ ਗਈ ਹੈ। ਨਾਰਵੇ ਦੀ ਨੋਬੇਲ ਕਮੇਟੀ ਦੇ ਚੇਅਰ ਬੇਰਿਟ ਰੀਸ-ਐਂਡਰਸਨ ਨੇ ਕਿਹਾ ਕਿ ਪੈਨਲ ਗੁਆਂਢੀ ਮੁਲਕਾਂ ਬੇਲਾਰੂਸ, ਰੂਸ ਅਤੇ ਯੂਕਰੇਨ ‘ਚ ਮਨੁੱਖੀ ਅਧਿਕਾਰਾਂ, ਜਮਹੂਰੀਅਤ ਅਤੇ ਸ਼ਾਂਤੀਪੂਰਨ ਸਹਿ-ਹੋਂਦ ਦੇ ਤਿੰਨ ਸ਼ਾਨਦਾਰ ਚੈਂਪੀਅਨਾਂ ਦਾ ਸਨਮਾਨ ਕਰਨਾ ਚਾਹੁੰਦਾ ਹੈ। ਓਸਲੋ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ…
ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਵਿਵਾਦਤ ਆਬਕਾਰੀ ਨੀਤੀ ਦੇ ਮਾਮਲੇ ‘ਚ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਅੱਜ ਦੇਸ਼ ‘ਚ 35 ਥਾਵਾਂ ‘ਤੇ ਛਾਪੇਮਾਰੀ ਕੀਤੀ ਜਿਸ ‘ਚ ਪੰਜਾਬ ਦੇ ਕੁਝ ਜ਼ਿਲ੍ਹੇ ਵੀ ਸ਼ਾਮਲ ਹਨ। ਭਾਵੇਂ ਆਮ ਆਦਮੀ ਪਾਰਟੀ ਸਰਕਾਰ ਨੇ ਇਹ ਨੀਤੀ ਵਾਪਸ ਲੈ ਲਈ ਹੈ ਪਰ ਈ.ਡੀ. ਇਸ ਮਾਮਲੇ ‘ਚ ਪਿੱਛਾ ਛੱਡਦੀ ਨਜ਼ਰ ਨਹੀਂ ਆ ਰਹੀ। ਈ.ਡੀ. ਅਧਿਕਾਰੀਆਂ ਨੇ ਅੱਜ ਫਰੀਦਕੋਟ, ਲੁਧਿਆਣਾ ਅਤੇ ਚੰਡੀਗੜ੍ਹ ‘ਚ ਸ਼ਰਾਬ ਦੇ ਕਾਰੋਬਾਰੀ ਦੀਪ ਮਲਹੋਤਰਾ, ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਇਕ ਵੀ ਰਹਿ ਚੁੱਕੇ ਹਨ, ਦੇ ਟਿਕਾਣਿਆਂ ‘ਤੇ ਛਾਪੇ ਮਾਰੇ। ਦੀਪ ਮਲਹੋਤਰਾ ਦੀ ਕੰਪਨੀ ਨੇ ਦਿੱਲੀ ‘ਚ ਕਈ ਸ਼ਰਾਬ ਦੇ ਠੇਕਿਆਂ ਲਈ ਬੋਲੀ ਲਗਾਈ ਸੀ ਅਤੇ…
ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ 28 ਸਾਲਾ ਵਿਧਾਇਕਾ ਨਰਿੰਦਰ ਕੌਰ ਭਰਾਜ ਅੱਜ ਵਿਆਹ ਦੇ ਬੰਧਨ ‘ਚ ਬੱਝ ਗਏ। ਉਨ੍ਹਾਂ ਦੀਆਂ ਲਾਵਾਂ ਪਟਿਆਲਾ ਨਜ਼ਦੀਕ ਪਿੰਡ ਰੋੜੇਵਾਲ ਦੇ ਡੇਰਾ ਬਾਬਾ ਪੂਰਨ ਦਾਸ ‘ਚ ਪੜ੍ਹੀਆਂ ਗਈਆਂ। ਉਨ੍ਹਾਂ ਦਾ ਵਿਆਹ ਸੰਗਰੂਰ ਜ਼ਿਲ੍ਹੇ ਦੇ ਪਿੰਡ ਲੱਖੇਵਾਲ ਦੇ ਕਿਸਾਨ ਪਰਿਵਾਰ ਦੇ ਮਨਦੀਪ ਸਿੰਘ ਨਾਲ ਹੋਇਆ। ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੀ ਸ਼ਾਮਲ ਹੋਏ। ਪਰ ਪਟਿਆਲਾ ਦਾ ਕੋਈ ਵੀ ਵਿਧਾਇਕ ਇਸ ਵੇਲੇ ਹਾਜ਼ਰ ਨਹੀਂ ਸੀ ਕਿਉਂਕਿ ਪਰਿਵਾਰ ਨੇ ਆਪਣਾ ਨਿੱਜੀ ਅਤੇ ਸਾਦਾ ਪ੍ਰੋਗਰਾਮ ਹੀ ਰੱਖਿਆ ਗਿਆ ਸੀ। ਇਸ ਵੇਲੇ ਮੁੱਖ ਮੰਤਰੀ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਵੀ ਸ਼ਾਮਲ…
ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤਣ ਮਗਰੋਂ ਗੁਰਦਾਸਪੁਰ ਲੋਕ ਸਭਾ ਹਲਕੇ ‘ਚ ਦਿਖਾਈ ਨਾ ਦੇਣ ਕਰਕੇ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਇਕ ਵਾਰ ਫਿਰ ਪੋਸਟਰ ਲੱਗ ਗਏ ਹਨ। ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਬਾਲੀਵੁੱਡ ਸਟਾਰ ਸੰਨੀ ਦਿਓਲ ਇਸ ਕਾਰਨ ਫਿਰ ਚਰਚਾ ‘ਚ ਆ ਗਏ ਹਨ ਅਤੇ ਸੋਸ਼ਲ ਮੀਡੀਆ ‘ਤੇ ਵਾਇਲਰ ਹੋਣ ਮਗਰੋਂ ਲੋਕਾਂ ਦੀਆਂ ਦਿਲਚਸਪ ਟਿੱਪਣੀਆਂ ਸਾਹਮਣੇ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਇਲਾਕੇ ‘ਚੋਂ ਸੰਨੀ ਦਿਓਲ ਦੇ ਗਾਇਬ ਹੋਣ ਨੂੰ ਲੈ ਕੇ ਲੋਕਾਂ ਦੇ ਘਰਾਂ ‘ਚ ਪੋਸਟਰ ਲਗਾਏ ਜਾਣੇ ਸ਼ੁਰੂ ਹੋ ਗਏ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ‘ਚ ਸੰਨੀ ਦਿਓਲ ਦੀ…
ਪੰਜਾਬ ਦੇ ਜੰਮਪਲ ਅਤੇ ਬਾਲੀਵੁੱਡ ਫ਼ਿਲਮਾਂ ‘ਚ ਬਿਹਤਰੀਨ ਅਦਾਕਾਰੀ ਨਾਲ ਛਾਪ ਛੱਡਣ ਵਾਲੇ 79 ਸਾਲਾ ਅਰੁਣ ਬਾਲੀ ਦਾ ਅੱਜ ਸਵਖਤੇ ਦੇਹਾਂਤ ਹੋ ਗਿਆ। ਉਹ ਕੁਝ ਦਿਨ ਪਹਿਲਾਂ ਬਿਮਾਰ ਹੋਏ ਸਨ। ਛੋਟੇ ਪਰਦੇ ਤੋਂ ਅਦਾਕਾਰੀ ਦਾ ਸਫ਼ਰ ਸ਼ੁਰੂ ਕਰਕੇ ਵੱਡੇ ਪਰਦੇ ਤੱਕ ਕਈ ਉੱਚ ਕੋਟੀ ਦੀਆਂ ਸੁਪਰਹਿੱਟ ਫ਼ਿਲਮਾਂ ‘ਚ ਸ਼ਾਨਦਾਰ ਅਦਾਕਾਰੀ ਕਰਨ ਵਾਲੇ ਅਰੁਣ ਬਾਲੀ ਦਾ ਜਨਮ ਜਲੰਧਰ ‘ਚ ਹੋਇਆ ਸੀ। ਕੁਝ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਅਰੁਣ ਬਾਲੀ ਨੇ ਮੁੰਬਈ ‘ਚ ਆਖ਼ਰੀ ਸਾਹ ਲਿਆ। ਰਿਪੋਰਟਾਂ ਮੁਤਾਬਕ ਅਰੁਣ ਬਾਲੀ ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਹੀਰਾਨੰਦਾਨੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ…
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਖ਼ਿਲਾਫ਼ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਵਿਸ਼ਾਲ ਰੋਸ ਮਾਰਚ ਸ੍ਰੀ ਅਕਾਲ ਤਖ਼ਤ ਸਾਹਿਬ ਲਈ ਰਵਾਨਾ ਕੀਤੇ ਗਏ। ਸ੍ਰੀ ਆਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਅਤੇ ਗੁੰਜਾਊ ਜੈਕਾਰਿਆਂ ਦੀ ਗੂੰਜ ‘ਚ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੋਇਆ। ਸਵੇਰੇ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇਕ ਧਾਰਮਿਕ ਸਮਾਗਮ ਹੋਇਆ ਜਿੱਥੇ ਹਜ਼ਾਰਾਂ ਦੀ ਗਿਣਤੀ ‘ਚ ਇਕੱਠੀਆਂ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ…
ਅਗਲੇ ਮਹੀਨੇ ਕਤਰ ‘ਚ ਹੋਣ ਵਾਲੇ ਫੀਫਾ ਵਰਲਡ ਕੱਪ ਤੋਂ ਪਹਿਲਾਂ ਅਰਜਨਟੀਨਾ ਦੇ ਸਟਾਰ ਫੁਟਬਾਲ ਖਿਡਾਰੀ ਲਿਓਨਲ ਮੇਸੀ ਨੇ ਐਲਾਨ ਕੀਤਾ ਹੈ ਕਿ ਇਹ ਉਸਦਾ ਆਖਰੀ ਵਰਲਡਡ ਕੱਪ ਹੋਵੇਗਾ। ਇਸ ਤੋਂ ਬਾਅਦ ਉਸਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਮੇਸੀ ਨੇ ਅਰਜਨਟੀਨਾ ਲਈ 164 ਮੈਚਾਂ ‘ਚ 90 ਗੋਲ ਕੀਤੇ ਹਨ ਅਤੇ ਉਹ ਸਭ ਤੋਂ ਵੱਧ ਅੰਤਰਰਾਸ਼ਟਰੀ ਗੋਲ ਕਰਨ ਵਾਲੇ ਖਿਡਾਰੀਆਂ ਵਿੱਚੋਂ ਇਕ ਹੈ। ਧਿਆਨ ਯੋਗ ਹੈ ਕਿ ਮੇਸੀ ਚੋਟੀ ਦੇ ਖਿਡਾਰੀਆਂ ਦੀ ਸੂਚੀ ‘ਚ ਕ੍ਰਿਸਟੀਆਨੋ ਰੋਨਾਲਡੋ (117) ਅਤੇ ਅਲੀ ਦੇਈ (109) ਤੋਂ ਬਾਅਦ ਤੀਜੇ ਨੰਬਰ ‘ਤੇ ਹੈ। 35 ਸਾਲਾ ਖਿਡਾਰੀ ਨਵੰਬਰ ‘ਚ ਹੋਣ ਵਾਲੇ ਇਸ ਗਲੋਬਲ ਟੂਰਨਾਮੈਂਟ ‘ਚ ਆਪਣੇ…
ਟੀ-20 ਮੈਚਾਂ ਦੀ ਲੜੀ 2-0 ਨਾਲ ਜਿੱਤਣ ਮਗਰੋਂ ਸ਼ੁਰੂ ਹੋਈ ਵਨ ਡੇ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਇੰਡੀਆ ਹਾਰ ਗਿਆ ਹੈ। ਸਾਊਥ ਅਫਰੀਕਾ ਦੀ ਟੀਮ ਨੇ 9 ਦੌੜਾਂ ਨਾਲ ਹਰਾ ਕੇ ਇਹ ਮੈਚ ਜਿੱਤ ਲਿਆ। ਦੱਖਣੀ ਅਫਰੀਕਾ ਨੇ ਸੰਜੂ ਸੈਮਸਨ (ਅਜੇਤੂ 86) ਅਤੇ ਸ਼੍ਰੇਅਸ ਅਈਅਰ (50) ਦੇ ਅਰਧ ਸੈਂਕੜੇ ਵਾਲੀ ਪਾਰੀ ਅਤੇ ਮੀਂਹ ਨਾਲ ਪ੍ਰਭਾਵਿਤ ਮੈਚ ‘ਚ ਇੰਡੀਆ ਨੂੰ ਹਰਾ ਦਿੱਤਾ। ਮੀਂਹ ਕਾਰਨ ਮੈਚ ਦੇਰੀ ਨਾਲ ਸ਼ੁਰੂ ਹੋਇਆ ਅਤੇ ਮੈਚ ਨੂੰ 40 ਓਵਰਾਂ ਦਾ ਕਰ ਦਿੱਤਾ ਗਿਆ ਸੀ। ਦੱਖਣੀ ਅਫਰੀਕਾ ਨੇ ਇਕਾਨਾ ਸਟੇਡੀਅਮ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਡੀਆ ਨੂੰ 40 ਓਵਰਾਂ ‘ਚ 250 ਦੌੜਾਂ ਦਾ ਟੀਚਾ ਦਿੱਤਾ। ਜਵਾਬ…
ਅਰਜਨਟੀਨਾ ਫੁਟਬਾਲ ਲੀਗ ਦਾ ਮੈਚ ਦੇਖਣ ਲਈ ਵੀਰਵਾਰ ਰਾਤ ਸਟੇਡੀਅਮ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਖੇਡ ਪ੍ਰਸ਼ੰਸਕਾਂ ਅਤੇ ਪੁਲੀਸ ਵਿਚਾਲੇ ਝੜਪ ‘ਚ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ। ਭੀੜ ਨਾਲ ਨਜਿੱਠਣ ਲਈ ਮੈਦਾਨ ਦੇ ਅੰਦਰ ਹੰਝੂ ਗੈਸ ਛੱਡੇ ਜਾਣ ਕਾਰਨ ਮੈਚ ਨੂੰ ਰੋਕਣਾ ਕਰਨਾ ਪਿਆ। ਅਧਿਕਾਰੀਆਂ ਅਤੇ ਚਸ਼ਮਦੀਦਾਂ ਨੇ ਕਿਹਾ ਕਿ ਘਰੇਲੂ ਟੀਮ ਜਿਮਨੇਜ਼ੀਆ ਵਾਈ ਐਸਗ੍ਰੀਮਾ ਦੇ ਪ੍ਰਸ਼ੰਸਕਾਂ ਨੂੰ ਪਹਿਲਾਂ ਹੀ ਭਰੇ ਸਟੇਡੀਅਮ ‘ਚ ਦਾਖ਼ਲ ਹੋਣ ਲਈ ਸੰਘਰਸ਼ ਕਰਨਾ ਪਿਆ ਅਤੇ ਪੁਲੀਸ ਨੂੰ ਭੀੜ ਨੂੰ ਖਿੰਡਾਉਣ ਲਈ ਰਬੜ ਦੀਆਂ ਗੋਲੀਆਂ ਅਤੇ ਅੱਥਰੂ ਗੈਸ ਦੀ ਵਰਤੋਂ ਕਰਨੀ ਪਈ। ਇਸ ਘਟਨਾ ਤੋਂ ਕਰੀਬ ਇਕ ਹਫ਼ਤਾ ਪਹਿਲਾਂ ਇੰਡੋਨੇਸ਼ੀਆ ‘ਚ ਇਕ…
ਸੈਨਹੋਜੇ (ਅਮਰੀਕਾ) ਦੇ ਵਾਲਮਾਰਟ ਦੀ ਪਾਰਕਿੰਗ ‘ਚ ਆਪਣੀ ਨੂੰਹ ਨੂੰ ਗੋਲੀ ਮਾਰ ਕੇ ਜਾਨੋ ਮਾਰਨ ਦੇ ਦੋਸ਼ ‘ਚ 74 ਸਾਲਾ ਸਹੁਰੇ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਫਰਿਜ਼ਨੋ ਦਾ ਰਹਿਣ ਵਾਲਾ ਸੀਤਲ ਸਿੰਘ ਦੁਸਾਂਝ ਹੁਣ ਜੇਲ੍ਹ ‘ਚ ਬੰਦ ਹੈ। ਸਹੁਰੇ ਨੇ ਇਸ ਕਤਲ ਦੀ ਵਾਰਦਾਤ ਨੂੰ ਉਥੇ ਅੰਜਾਮ ਦਿੱਤਾ ਜਿੱਥੇ ਉਸਦੀ ਨੂੰਹ ਕੰਮ ਕਰਦੀ ਸੀ। ਆਪਣੇ ਬੇਟੇ ਨੂੰ ਤਲਾਕ ਦੇਣ ਦੀ ਯੋਜਨਾ ‘ਤੇ ਗੁੱਸੇ ‘ਚ ਉਸ ਨੇ ਔਰਤ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਸੀਤਲ ਸਿੰਘ ਦੁਸਾਂਝ ‘ਤੇ ਪੁਲਸ ਨੇ ਆਪਣੀ ਨੂੰਹ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ‘ਚ ਕਤਲ ਦੇ ਦੋਸ਼ ਲਗਾਏ ਹਨ। ਇਹ…