Author: editor
ਅਮਰੀਕਾ ‘ਚ ਇਕ ਅਜਿਹੇ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ ਜੋ ਸਾੜੀਆਂ ਵਾਲੀਆਂ ਅੱਧਖੜ੍ਹ ਉਮਰ ਦੀਆਂ ਹਿੰਦੂ ਔਰਤ ਨੂੰ ਦੇਖ ਕੇ ਹਮਲਾ ਕਰਦਾ ਸੀ ਅਤੇ ਔਰਤਾਂ ਦੇ ਗਹਿਣੇ ਆਦਿ ਲੁੱਟ ਕੇ ਫਰਾਰ ਹੋ ਜਾਂਦਾ ਸੀ। ਉਸਨੇ 50 ਸਾਲ ਤੋਂ ਲੈ ਕੇ 73 ਸਾਲ ਤੱਕ ਦੀ ਉਮਰ ਦੀਆਂ ਔਰਤਾਂ ਨੂੰ ਨਿਸ਼ਾਨਾ ਬਣਾਇਆ। ਅਜਿਹਾ ਕਰਨ ਮੌਕੇ ਇਸ ਗੱਲ ਦਾ ਧਿਆਨ ਰੱਖਦਾ ਸੀ ਜਿਸ ਔਰਤ ‘ਤੇ ਹਮਲਾ ਕਰਨਾ ਉਹ ਸਾੜੀ ਵਾਲੀ ਹੋਵੇ। ਸ਼ਾਇਦ ਇਸ ਦਾ ਕਾਰਨ ਇਹ ਹੋਵੇਗਾ ਕਿ ਹਮਲਾਵਰ ਸਮਝ ਚੁੱਕਾ ਸੀ ਕਿ ਸਾੜੀ ਵਾਲੀਆਂ ਔਰਤਾਂ ਨੇ ਵੱਧ ਗਹਿਣੇ ਪਾਏ ਹੁੰਦੇ ਹਨ। ਕੈਲੀਫੋਰਨੀਆ ਸੂਬੇ ‘ਚ ਘੱਟੋ-ਘੱਟ 14 ਹਿੰਦੂ ਔਰਤਾਂ ‘ਤੇ ਹਮਲਾ ਕਰਨ…
ਫਰਾਂਸ ਦੀ 82 ਸਾਲਾ ਲੇਖਿਕਾ ਐਨੀ ਅਰਨੌ ਨੂੰ ਇਸ ਵਰ੍ਹੇ ਦਾ ਨੋਬੇਲ ਸਾਹਿਤ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਅਰਨੌ ਨੂੰ ਨਿੱਜੀ ਯਾਦਾਂ ਦੇ ਸਮੂਹਿਕ ਅੜਿੱਕਿਆਂ ਨੂੰ ਉਜਾਗਰ ਕਰਨ ਅਤੇ ਹੌਸਲੇ ਆਦਿ ਬਾਰੇ ਉਨ੍ਹਾਂ ਦੀ ਲੇਖਣੀ ਲਈ ਇਹ ਵੱਕਾਰੀ ਪੁਰਸਕਾਰ ਦਿੱਤਾ ਗਿਆ ਹੈ। ਸਵੀਡਿਸ਼ ਅਕੈਡਮੀ ਨੇ ਇਕ ਬਿਆਨ ‘ਚ ਕਿਹਾ ਕਿ ਅਰਨੌ ਨੇ ਆਪਣੀ ਲੇਖਣੀ ‘ਚ ਲਿੰਗ, ਭਾਸ਼ਾ ਅਤੇ ਵਰਗਾਂ ਬਾਰੇ ਅਸਮਾਨਤਾ ਦੇ ਵੱਖ-ਵੱਖ ਪੱਖਾਂ ਦਾ ਜ਼ਿਕਰ ਕੀਤਾ ਹੈ। ਅਰਨੌਜ਼ ਦੀਆਂ 20 ਤੋਂ ਜ਼ਿਆਦਾ ਕਿਤਾਬਾਂ ‘ਚ ਉਨ੍ਹਾਂ ਦੇ ਜੀਵਨ ਅਤੇ ਨੇੜਲੇ ਲੋਕਾਂ ਦੀ ਜ਼ਿੰਦਗੀ ਸਬੰਧੀ ਘਟਨਾਵਾਂ ਦਰਜ ਹਨ। ਇਹ ਕਿਤਾਬਾਂ ਜਿਨਸੀ ਸ਼ੋਸ਼ਣ, ਗਰਭਪਾਤ, ਬਿਮਾਰੀ ਅਤੇ ਮਾਪਿਆਂ ਦੀ ਮੌਤ ਸਬੰਧੀ…
ਆਲ ਇੰਡੀਆ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਜਨਤਕ ਸਮਾਗਮਾਂ ਤੋਂ ਪਿਛਲੇ ਕਾਫੀ ਸਮੇਂ ਤੋਂ ਦੂਰੀ ਬਣਾ ਕੇ ਚੱਲ ਰਹੇ ਹਨ ਪਰ ਹੁਣ ਲੰਬੇ ਸਮੇਂ ਬਾਅਦ ਜਨਤਕ ਤੌਰ ‘ਤੇ ਸਾਹਮਣੇ ਆਉਂਦਿਆਂ ਉਨ੍ਹਾਂ ਕਰਨਾਟਕ ‘ਚ ਚੱਲ ਰਹੀ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਦੇ ਯਾਤਰਾ ‘ਚ ਸ਼ਾਮਲ ਹੋਣ ਨਾਲ ਪਾਰਟੀ ਆਗੂਆਂ ਤੇ ਵਰਕਰਾਂ ਦੇ ਹੌਸਲੇ ਬੁਲੰਦ ਦਿਖਾਈ ਦਿੱਤੇ। ਪਾਰਟੀ ਵਰਕਰਾਂ ਦੀਆਂ ਤਾੜੀਆਂ ਅਤੇ ਨਾਅਰਿਆਂ ਦਰਮਿਆਨ ਸੋਨੀਆ ਗਾਂਧੀ (75) ਨੇ ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ‘ਚ ਆਪਣੇ ਪੁੱਤਰ ਰਾਹੁਲ ਗਾਂਧੀ ਤੇ ਹੋਰ ਆਗੂਆਂ ਨਾਲ ਕੁਝ ਕਿਲੋਮੀਟਰ ਪੈਦਲ ਯਾਤਰਾ ਕੀਤੀ। ਸੋਨੀਆ ਤੇ ਰਾਹੁਲ ਗਾਂਧੀ ਦੇ ਨਾਲ ਚੱਲਣ ਵਾਲੇ ਕਾਫਲੇ ‘ਚ ਕਰਨਾਟਕ ਦੇ…
ਕੈਲੀਫੋਰਨੀਆ ਦੇ ਮਰਸਡ ਕਾਊਂਟੀ ‘ਚ ਅਗਵਾ ਕੀਤੇ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਰਸੀ ਪਿੰਡ ਨਾਲ ਸਬੰਧਤ ਸਿੱਖ ਪਰਿਵਾਰ ਦੇ ਚਾਰ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ ਹਨ। ਇਨ੍ਹਾਂ ‘ਚ ਇਕ 8 ਮਹੀਨੇ ਦੀ ਬੱਚੀ ਵੀ ਸ਼ਾਮਲ ਹੈ। ਇਨ੍ਹਾਂ ਚਾਰਾਂ ਨੂੰ ਸੋਮਵਾਰ ਨੂੰ ਅਗਵਾ ਕਰ ਲਿਆ ਗਿਆ ਸੀ। ਮਰਸਡ ਕਾਊਂਟੀ ਦੇ ਸ਼ੈਰਿਫ ਵਰਨ ਵਾਰਨੇਕੇ ਨੇ ਦੱਸਿਆ ਕਿ ਅੱਠ ਮਹੀਨਿਆਂ ਦੀ ਅਰੂਹੀ ਢੇਰੀ, ਉਸ ਦੀ ਮਾਂ ਜਸਲੀਨ ਕੌਰ (27), ਪਿਤਾ ਜਸਦੀਪ ਸਿੰਘ (36) ਅਤੇ ਜਸਦੀਪ ਦੇ ਭਰਾ ਅਮਨਦੀਪ ਸਿੰਘ (39) ਦੀਆਂ ਲਾਸ਼ਾਂ ਇੰਡੀਆਨਾ ਰੋਡ ਅਤੇ ਹਚਿਨਸਨ ਰੋਡ ਨੇੜੇ ਬਾਗ ਵਿੱਚੋਂ ਮਿਲੀਆਂ ਹਨ। ਬਾਗ ਦੇ ਕੋਲ ਖੇਤਾਂ ‘ਚ ਕੰਮ ਕਰ ਰਹੇ ਮਜ਼ਦੂਰ ਨੇ ਲਾਸ਼ਾਂ ਦੇਖੀਆਂ…
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹੈਲੀਫੈਕਸ ‘ਚ ਤੂਫਾਨ ‘ਫਿਓਨਾ’ ਕਾਰਨ ਹੋਏ ਨੁਕਸਾਨ ਨਾਲ ਜੂਝ ਰਹੇ ਅਟਲਾਂਟਿਕ ਕੈਨੇਡੀਅਨ ਲੋਕਾਂ ਲਈ 300 ਮਿਲੀਅਨ ਡਾਲਰ ਰਿਕਵਰੀ ਫੰਡ ਦਾ ਐਲਾਨ ਕੀਤਾ ਹੈ। ਟਰੂਡੋ ਨੇ ਕਿਹਾ ਕਿ ਤੂਫਾਨ ਤੋਂ ਪ੍ਰਭਾਵਿਤ ਲੋਕਾਂ ਦੀ ਤੁਰੰਤ ਮਦਦ ਕਰਨ ਲਈ ਫੰਡਾਂ ਨੂੰ ਦੋ ਸਾਲਾਂ ‘ਚ ਵੰਡਿਆ ਜਾਵੇਗਾ ਅਤੇ ਇਹ ਲੰਬੇ ਸਮੇਂ ਦੇ ਰਿਕਵਰੀ ਯਤਨਾਂ ‘ਚ ਵੀ ਸਹਾਇਤਾ ਕਰੇਗਾ। ਟਰੂਡੋ ਨੇ ਕਿਹਾ ਕਿ ਇਹ ਫੰਡ ਉਨ੍ਹਾਂ ਲੋਕਾਂ ਲਈ ਹੋਵੇਗਾ ਜੋ ਕਿਸੇ ਹੋਰ ਪ੍ਰੋਗਰਾਮ ‘ਚ ਸ਼ਾਮਲ ਨਹੀਂ ਹਨ। ਟਰੂਡੋ ਮੁਤਾਬਕ ਅਸੀਂ ਤੂਫਾਨ ਫਿਓਨਾ ਤੋਂ ਪ੍ਰਭਾਵਿਤ ਲੋਕਾਂ ਦੀ ਪੁਨਰ-ਨਿਰਮਾਣ ‘ਚ ਮਦਦ ਕਰਨ ਲਈ ਹਾਂ, ਭਾਵੇਂ ਇਹ ਸੰਘੀ ਬੁਨਿਆਦੀ ਢਾਂਚਾ ਹੋਵੇ,…
ਜਬਰ ਜਨਾਹ ਅਤੇ ਭ੍ਰਿਸ਼ਟਾਚਾਰ ਰਾਹੀਂ ਸਰੋਤਾਂ ਤੋਂ ਵਧੇਰੇ ਜਾਇਦਾਦ ਬਣਾਉਣ ਦੇ ਦੋਸ਼ਾਂ ‘ਚ ਘਿਰੇ ਰਹੇ ਵਿਵਾਦਤ ਪੁਲੀਸ ਅਧਿਕਾਰੀ ਅਸ਼ੀਸ਼ ਕਪੂਰ ਨੂੰ ਅਖੀਰ ਅੱਜ ਵਿਜੀਲੈਂਸ ਵਿਭਾਗ ਨੇ ਗ੍ਰਿਫ਼ਤਾਰ ਕਰ ਲਿਆ। ਪੰਜਾਬ ਵਿਜੀਲੈਂਸ ਬਿਊਰੋ ਪੰਜਾਬ ਨੇ ਏ.ਆਈ.ਜੀ. ਅਸ਼ੀਸ਼ ਕਪੂਰ, ਜੋ ਹੁਣ ਕਮਾਂਡੈਂਟ ਚੌਥੀ ਆਈ.ਆਰ.ਬੀ. ਪਠਾਨਕੋਟ ਹੈ, ਨੂੰ ਵੱਖ-ਵੱਖ ਚੈੱਕਾਂ ਰਾਹੀਂ ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਇਸ ਕੇਸ ‘ਚ ਡੀ.ਐੱਸ.ਪੀ. ਇੰਟੈਲੀਜੈਂਸ ਪਵਨ ਕੁਮਾਰ ਅਤੇ ਏ.ਐੱਸ.ਆਈ. ਹਰਜਿੰਦਰ ਸਿੰਘ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ‘ਚ ਤਿੰਨੇ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈ.ਪੀ.ਸੀ.…
ਜਿਸ ਦਿਨ ਤੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਨਾਮਜ਼ਦ ਗੈਂਗਸਟਰ ਦੀਪਕ ਟੀਨੂ ਫਰਾਰ ਹੋਇਆ ਉਸੇ ਦਿਨ ਤੋਂ ਉਸਦੀ ‘ਪ੍ਰੇਮਿਕਾ’ ਵੀ ਚਰਚਾ ‘ਚ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਪੁਲੀਸ ਦੇ ਹੀ ਵੇਅਰਲੈਸ ਵਿਭਾਗ ਦੀ ਕਾਂਸਟੇਬਲ ਹੈ। ਸੀ.ਆਈ.ਏ. ਸਟਾਫ਼ ਦੇ ਗ੍ਰਿਫ਼ਤਾਰ ਇੰਚਾਰਜ ਪ੍ਰਿਤਪਾਲ ਸਿੰਘ ਵੱਲੋਂ ਇਸੇ ‘ਪ੍ਰੇਮਿਕਾ’ ਦੇ ਖਾਤੇ ‘ਚ ਕਈ ਵਾਰ ਰੁਪਏ ਪਾਉਣ ਅਤੇ ਉਸ ਨੂੰ ਟੀਨੂ ਨਾਲ ਮਿਲਾਉਣ ਦੀ ਚਰਚਾ ਗਰਮ ਹੈ। ਪਰ ਇਸ ਸਭ ਦੇ ਬਾਵਜੂਦ ਨਾ ਤਾਂ ਮਾਨਸਾ ਪੁਲੀਸ ਅਤੇ ਨਾ ਹੀ ਪੰਜਾਬ ਪੁਲੀਸ ਕੁਝ ਕਹਿ ਰਹੀ ਹੈ। ਇਥੋਂ ਤੱਕ ਕਿ ਇਸ ਮਾਮਲੇ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ ‘ਚ ਸ਼ਾਮਲ…
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਦਰਸ਼ਨ ਕਰਨ ਵਾਲੀ ਜਿਸ ਮਹਿਲਾ ਨੂੰ ਅਰਵਿੰਦ ਕੇਜਰੀਵਾਲ ਨੇ ਆਪਣੀ ਛੋਟੀ ਭੈਣ ਦੱਸਿਆ ਸੀ ਅਤੇ ਭਗਵੰਤ ਮਾਨ ਨੇ ਵੀ ਉਸ ਦਾ ਮਾਮਲਾ ਉਭਾਰਿਆ ਸੀ, ਉਹ ਬੇਰੁਜ਼ਗਾਰ ਅਧਿਆਪਕ ਹੁਣ ਲੰਘੀ ਦੇਰ ਰਾਤ ਅਚਾਨਕ ਮੁਹਾਲੀ ਏਅਰਪੋਰਟ ਸੜਕ ‘ਤੇ ਸਥਿਤ ਪਿੰਡ ਸੋਹਾਣਾ ਦੀ ਪਾਣੀ ਦੀ ਟੈਂਕੀ ‘ਤੇ ਚੜ੍ਹ ਗਈ ਅਤੇ ਆਪ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ। ਬੇਰੁਜ਼ਗਾਰ ਅਧਿਆਪਕ ਸਿੱਪੀ ਸ਼ਰਮਾ ਅਤੇ ਵੀਰਪਾਲ ਕੌਰ ਬੇਰੁਜ਼ਗਾਰ ਪੀ.ਟੀ.ਆਈ. 646 ਅਧਿਆਪਕਾਂ ਦੀ ਸਿੱਖਿਆ ਵਿਭਾਗ ‘ਚ ਰੈਗੂਲਰ ਭਰਤੀ ਕਰਨ ਦੀ ਮੰਗ ਨੂੰ ਲੈ ਕੇ ਸੋਹਾਣਾ ਪਿੰਡ ਦੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਕੇ ਪ੍ਰਦਰਸ਼ਨ ਕਰ ਰਹੀਆਂ ਹਨ, ਜਦੋਂਕਿ ਉਨ੍ਹਾਂ…
ਉੱਤਰੀ ਥਾਈਲੈਂਡ ‘ਚ ਬੱਚਿਆਂ ਦੇ ਡੇਅ ਕੇਅਰ ਸੈਂਟਰ ‘ਚ ਸਮੂਹਿਕ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਸ ਗੋਲੀਬਾਰੀ ‘ਚ ਘੱਟ ਤੋਂ ਘੱਟ 31 ਲੋਕ ਮਾਰੇ ਗਏ ਹਨ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਕਿਹਾ ਕਿ ਹੁਣ ਤੱਕ 26 ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ ਜਿਨ੍ਹਾਂ ‘ਚ 23 ਬੱਚੇ, ਦੋ ਅਧਿਆਪਕ ਅਤੇ ਇਕ ਪੁਲੀਸ ਅਧਿਕਾਰੀ ਸ਼ਾਮਲ ਹੈ। ਹੋਰ ਵੇਰਵੇ ਤੁਰੰਤ ਉਪਲਬਧ ਨਹੀਂ ਸਨ। ਨੋਂਗ ਬੁਆ ਲੈਂਫੂ ਦੀ ਨਰਸਰੀ ‘ਚ ਮਾਰੇ ਗਏ ਲੋਕਾਂ ‘ਚ ਬੱਚੇ ਅਤੇ ਬਾਲਗ ਵੀ ਹਨ ਅਤੇ ਗੋਲੀਬਾਰੀ ਕਰਨ ਤੋਂ ਬਾਅਦ ਹਮਲਾਵਰ ਨੇ ਆਪਣੀ ਜਾਨ ਲੈ ਲਈ। ਸ਼ੱਕੀ 34 ਸਾਲ ਦਾ ਸਾਬਕਾ ਪੁਲੀਸ ਲੈਫਟੀਨੈਂਟ ਹੈ ਅਤੇ ਉਸ ਨੂੰ ਫੜਨ…
ਇਸ ਸਾਲ ਦੇ ਰਸਾਇਣ ਵਿਗਿਆਨ ਦਾ ਨੋਬੇਲ ਪੁਰਸਕਾਰ ਅਮਰੀਕਨ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਕੈਰੋਲਿਨ ਆਰ ਬਰਟੋਜ਼ੀ, ਯੂਨੀਵਰਸਿਟੀ ਆਫ ਕੋਪਨਹੇਗਨ (ਡੈਨਮਾਰਕ) ਦੇ ਮੋਰਟਨ ਮੀਲਡਾਲ ਅਤੇ ਸਕ੍ਰਿਪਸ ਰਿਸਰਚ ਸੈਂਟਰ ਅਮਰੀਕਾ ਦੇ ਕੇ. ਬੈਰੀ ਸ਼ਾਰਪਲੈੱਸ ਨੂੰ ਦਿੱਤਾ ਗਿਆ ਹੈ। ਕੈਰੋਲਿਨ, ਮੋਰਟਨ ਮੇਲਡਲ ਅਤੇ ਕੇ. ਬੈਰੀ ਸ਼ਾਰਪਲਸ ਨੂੰ ‘ਇਕੱਠੇ ਅਣੂਆਂ ਨੂੰ ਤੋੜਨ’ ਦੇ ਤਰੀਕੇ ਨੂੰ ਵਿਕਸਤ ਕਰਨ ਲਈ ਬਰਾਬਰ ਹਿੱਸਿਆਂ ‘ਚ ਦਿੱਤਾ ਗਿਆ ਹੈ। ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਜ਼ ਦੇ ਜਨਰਲ ਸਕੱਤਰ ਹੰਸ ਐਲਗ੍ਰੇਨ ਨੇ ਸਟਾਕਹੋਮ ‘ਚ ਕੈਰੋਲਿਨਸਕਾ ਇੰਸਟੀਚਿਊਟ ‘ਚ ਜੇਤੂਆਂ ਦਾ ਐਲਾਨ ਕੀਤਾ। ਉਸਦਾ ਕੰਮ ਨੂੰ ਕਲਿਕ ਕੈਮਿਸਟਰੀ ਅਤੇ ਬਾਇਓਆਰਥੋਗੋਨਲ ਪ੍ਰਤੀਕ੍ਰਿਆਵਾਂ ਵਜੋਂ ਜਾਣਿਆ ਜਾਂਦਾ ਹੈ। ਇਸ ਦੀ ਵਰਤੋਂ ਕੈਂਸਰ ਦੀਆਂ ਦਵਾਈਆਂ ਬਣਾਉਣ, ਡੀ.ਐੱਨ.ਏ.…