Author: editor
ਟੀ-20 ਕ੍ਰਿਕਟ ‘ਚ ਧਮਾਕੇਦਾਰ ਪਾਰੀਆਂ ਦੇਖਣ ਨੂੰ ਮਿਲ ਰਹੀਆਂ ਹਨ ਪਰ ਵਿੰਡੀਜ਼ ਕ੍ਰਿਕਟ ਟੀਮ ਦੇ ਆਲਰਾਊਂਡਰ ਰਹਿਕੀਮ ਕਾਰਨਵਾਲ ਦੀ ਇਕ ਪਾਰੀ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਅਤੇ ਇਕ ਨਵਾਂ ਰਿਕਾਰਡ ਬਣਾਇਆ। ਕਾਰਨਵਾਲ ਇਸ ਸਮੇਂ ਅਮਰੀਕਾ ‘ਚ ਚੱਲ ਰਹੇ ਅਟਲਾਂਟਾ ਓਪਨ ਟੀ-20 ਕ੍ਰਿਕਟ ਟੂਰਨਾਮੈਂਟ ‘ਚ ਖੇਡ ਰਿਹਾ ਹੈ। ਇਥੇ ਉਸ ਨੇ ਬੁੱਧਵਾਰ ਨੂੰ ਅਟਲਾਂਟਾ ਫਾਇਰ ਲਈ ਖੇਡਦੇ ਹੋਏ ਸਕੁਆਇਰ ਡਰਾਈਵ ਦੇ ਖ਼ਿਲਾਫ਼ ਤੂਫਾਨੀ ਦੋਹਰਾ ਸੈਂਕੜਾ ਲਗਾਇਆ। 6 ਫੁੱਟ 5 ਇੰਚ ਲੰਬੇ ਇਸ ਕੈਰੇਬੀਆਈ ਬੱਲੇਬਾਜ਼ ਨੇ 77 ਗੇਂਦਾਂ ‘ਚ 205 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਨੇ 22 ਛੱਕੇ ਅਤੇ 17 ਚੌਕੇ ਲਗਾਏ ਭਾਵ ਉਸ ਨੇ 200 ਦੌੜਾਂ ਸਿਰਫ਼…
ਇੰਗਲੈਂਡ ‘ਚ ਚੈਂਪੀਅਨ ਪਾਵਰਲਿਫਟਰ 26 ਸਾਲਾ ਕਰਨਜੀਤ ਕੌਰ ਬੈਂਸ ਨੇ ਇਕ ਮਿੰਟ (ਮਹਿਲਾ) ‘ਚ ਆਪਣੇ ਸਰੀਰ ਦੇ ਭਾਰ ਤੋਂ ਵੱਧ ਸਕੁਐਟ ਲਿਫਟਾਂ ਚੁੱਕਣ ਦਾ ਰਿਕਾਰਡ ਬਣਾਇਆ ਹੈ। ਗਿਨੀਜ਼ ਵਰਲਡ ਰਿਕਾਰਡ ਦੇ ਅਨੁਸਾਰ ਕਰਨਜੀਤ ਨੇ ਇਕ ਮਿੰਟ ‘ਚ ਆਪਣੇ ਪੂਰੇ ਭਾਰ ਦੇ 42 ਸਕੁਐਟ ਲਿਫਟ ਕੀਤੇ। ਐਥਲੀਟਾਂ ਦੇ ਪਰਿਵਾਰ ਤੋਂ ਆਉਣ ਵਾਲੀ ਕਰਨਜੀਤ ਨੇ 17 ਸਾਲ ਦੀ ਉਮਰ ‘ਚ ਹੀ ਪਾਵਰਲਿਫਟਿੰਗ ਸ਼ੁਰੂ ਕੀਤੀ ਸੀ। ਕਰਨਜੀਤ ਦਾ ਕਹਿਣਾ ਹੈ ਕਿ ਰਿਕਾਰਡ ਤੋੜਨਾ ਅਵਿਸ਼ਵਾਸਯੋਗ ਲੱਗਦਾ ਹੈ। ਮੈਨੂੰ ਉਮੀਦ ਹੈ ਕਿ ਅਗਲੀ ਪੀੜ੍ਹੀ ਇਹ ਜਾਣਨ ਲਈ ਪ੍ਰੇਰਿਤ ਹੋਵੇਗੀ ਕਿ ਜੇਕਰ ਆਪਣਾ ਦਿਮਾਗ਼ ਲਗਾਇਆ ਜਾਵੇ ਤਾਂ ਉਨ੍ਹਾਂ ਦੇ ਸੁਫ਼ਨੇ ਸੱਚਮੁੱਚ ਸਾਕਾਰ ਹੋ ਸਕਦੇ ਹਨ ਅਤੇ…
ਕਾਮਨਵੈਲਥ ਗੇਮਜ਼ 2026 ਆਸਟਰੇਲੀਆ ਦੇ ਵਿਕਟੋਰੀਆ ‘ਚ ਹੋਣਗੀਆਂ ਜਿਸ ਦੀ ਖੇਡਾਂ ਦੀ ਸੂਚੀ ‘ਚ ਨਿਸ਼ਾਨੇਬਾਜ਼ੀ ਵਾਪਸ ਆ ਜਾਵੇਗੀ ਪਰ ਕੁਸ਼ਤੀ ਤੇ ਤੀਰਅੰਦਾਜ਼ੀ ਨੂੰ ਬਾਹਰ ਰੱਖਿਆ ਜਾਵੇਗਾ। ਇਸ ਨਾਲ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਕਾਮਨਵੈਲਥ ਗੇਮਜ਼ ਫੈਡਰੇਸ਼ਨ ਅਤੇ ਕਾਮਨਵੈਲਥ ਗੇਮਜ਼ ਆਸਟਰੇਲੀਆ ਨੇ ਵਿਕਟੋਰੀਆ 2026 ਕਾਮਨਵੈਲਥ ਗੇਮਜ਼ ਲਈ ਪੂਰੇ ਖੇਡ ਪ੍ਰੋਗਰਾਮ ਦਾ ਐਲਾਨ ਕੀਤਾ ਹੈ ਜਿਸ ‘ਚ 20 ਖੇਡਾਂ ਅਤੇ 26 ਮੁਕਾਬਲੇ ਸ਼ਾਮਲ ਹਨ। ਇਨ੍ਹਾਂ ‘ਚੋਂ 9 ਸਿਰਫ ਪੈਰਾ ਖੇਡਾਂ ਲਈ ਹਨ। ਇਨ੍ਹਾਂ ਖੇਡਾਂ ‘ਚ ਨਿਸ਼ਾਨੇਬਾਜ਼ੀ ਦੀ ਵਾਪਸੀ ਇੰਡੀਆ ਲਈ ਸਵਾਗਤਯੋਗ ਕਦਮ ਹੈ। ਨਿਸ਼ਾਨੇਬਾਜ਼ੀ ਨੂੰ ਬਰਮਿੰਘਮ ‘ਚ ਹੋਈਆਂ ਪਿਛਲੀਆਂ ਖੇਡਾਂ ਦੀ ਸੂਚੀ ‘ਚੋਂ ਬਾਹਰ ਕਰ ਦਿੱਤਾ ਗਿਆ ਸੀ। ਕਾਮਨਵੈਲਥ ਗੇਮਜ਼ ‘ਚ…
ਪਿਛਲੇ 15 ਸਾਲ ਤੋਂ ਅਮਰੀਕਾ ‘ਚ ਰਹਿ ਕੇ ਟਰਾਂਸਪੋਰਟ ਦਾ ਕੰਮ ਕਰਦੇ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਨੇੜਲੇ ਹਰਸੀ ਪਿੰਡ ਨਾਲ ਸਬੰਧਤ ਪਰਿਵਾਰ ਦੇ 4 ਜੀਆਂ ਨੂੰ ਅਗਵਾ ਕੀਤੇ ਜਾਣ ਤੋਂ ਕਈ ਘੰਟੇ ਬਾਅਦ ਵੀ ਉਨ੍ਹਾਂ ਦੀ ਕੋਈ ਉੱਘ-ਸੁੱਘ ਨਹੀਂ ਮਿਲੀ ਹੈ। ਇਸ ਨਾਲ ਹਾਲੇ 29 ਸਤੰਬਰ ਨੂੰ ਅਮਰੀਕਾ ਤੋਂ ਪਰਤੇ ਅਗਵਾ ਹੋਏ ਮੁੰਡਿਆਂ ਦੇ ਪਿਤਾ ਡਾ. ਰਣਧੀਰ ਸਿੰਘ ਤੇ ਮਾਤਾ ਕਿਰਪਾਲ ਕੌਰ ਬੇਹੱਦ ਫ਼ਿਕਰਮੰਦ ਹਨ। ਸਿਹਤ ਵਿਭਾਗ ਤੋਂ ਸੇਵਾਮੁਕਤ ਡਾ. ਰਣਧੀਰ ਸਿੰਘ ਤੇ ਸਿੱਖਿਆ ਵਿਭਾਗ ‘ਚੋਂ ਸੇਵਾਮੁਕਤ ਕਿਰਪਾਲ ਕੌਰ ਮੁਤਾਬਕ ਅਗਵਾ ਹੋਏ ਦੋਵੇਂ ਮੁੰਡੇ ਉਨ੍ਹਾਂ ਦੇ ਪੁੱਤ ਹਨ ਜੋ ਦੋਵੇਂ ਨੂੰਹਾਂ ਅਤੇ 3 ਬੱਚਿਆਂ ਨਾਲ ਇਕੋ ਘਰ ‘ਚ…
ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਤੋਂ ਕੈਨੇਡਾ ‘ਚ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਏ ਅਤੇ ਰਹਿੰਦੇ ਹੋਏ ਗਾਇਕ ਵਜੋਂ ਦੁਨੀਆਂ ਭਰ ‘ਚ ਪ੍ਰਸਿੱਧੀ ਖੱਟਣ ਵਾਲੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਬਰੈਂਪਟਨ ‘ਚ ਕੰਧ ਚਿੱਤਰ ਬਣਾਇਆ ਜਾਵੇਗਾ। ਸਵਾ ਚਾਰ ਮਹੀਨੇ ਪਹਿਲਾਂ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਸਿੱਧੂ ਮੂਸੇਵਾਲਾ ਨੇ ਜ਼ਿੰਦਗੀ ਦੇ ਕੁਝ ਸਾਲ ਬਰੈਂਟਪਨ ‘ਚ ਬਿਤਾਏ ਅਤੇ ਇਥੇ ਹੀ ਸੰਨੀ ਮਾਲਟਨ ਤੇ ਬਿੱਗ ਬਰਡ ਨਾਲ ਮਿਲ ਕੇ ਰਿਲੀਜ਼ ਕੀਤੇ ਗਾਣਿਆਂ ਨਾਲ ਚੁਫੇਰੇ ਧੁੰਮਾਂ ਪਾਈਆਂ। ਇਸ ਤੋਂ ਬਾਅਦ ਉਹ ਵਿਸ਼ਵ ਪ੍ਰਸਿੱਧੀ ਵਾਲਾ ਵੱਡਾ ਸਟਾਰ ਕਲਾਕਾਰ ਬਣ ਗਿਆ। ਬਾਅਦ ‘ਚ ਉਸਨੇ ਆਪਣੇ ਪਿੰਡ ਮੂਸਾ ਵਿਖੇ ਪੱਕੇ ਤੌਰ ‘ਤੇ ਰਹਿਣ ਦਾ ਫ਼ੈਸਲਾ…
ਕੈਲਗਰੀ ਦਾ ਇਕ ਮਾਲ ਸਕੂਲੀ ਵਿਦਿਆਰਥੀਆਂ ਦੇ ਦਾਖ਼ਲੇ ‘ਤੇ ਪਾਬੰਦੀ ਲਾਉਣ ਕਰਕੇ ਚਰਚਾ ‘ਚ ਹੈ। ਸੋਮਵਾਰ ਨੂੰ ਦੁਪਹਿਰ ਦੇ ਖਾਣੇ ਸਮੇਂ ਕੁਝ ਵਿਦਿਆਰਥੀ ਵਿਲੇਜ ਸਕੁਏਅਰ ਮਾਲ ਵੱਲ ਗਏ ਪਰ ਸੁਰੱਖਿਆ ਗਾਰਡ ਨੇ ਉਨ੍ਹਾਂ ਨੂੰ ਗੇਟ ਦੇ ਬਾਹਰ ਰੋਕ ਦਿੱਤਾ। ਮਾਲ ਪ੍ਰਬੰਧਕਾਂ ਨੇ ਗੇਟ ਦੇ ਬਾਹਰ ਇਕ ਨੋਟ ਚਿਪਕਾ ਦਿੱਤਾ, ਜਿਸ ‘ਤੇ ਲਿਖਿਆ ਗਿਆ ਕਿ 1 ਅਕਤੂਬਰ 2022 ਤੋਂ ਲੇਸਟ ਬੀ ਪੀਅਰਸਨ ਹਾਈ ਸਕੂਲ ਅਤੇ ਕਲੇਰੇਂਸ ਸੇਨਸਮ ਸਕੂਲ ਦੇ ਵਿਦਿਆਰਥੀਆਂ ਨੂੰ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਸਕੁਏਅਰ ਮਾਲ ‘ਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੈ। ਨੋਟ ‘ਚ ਅੱਗੇ ਲਿਖਿਆ ਹੈ ਕਿ ਮਾਲ ਦੇ ਹਰ ਗੇਟ ‘ਤੇ ਗਾਰਡ ਨਿਗਰਾਨੀ…
ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਾਨਸਾ ਪੁਲੀਸ ‘ਤੇ ਭੋਰਾ ਯਕੀਨ ਨਹੀਂ, ਹੋਰ ਜ਼ਿਲ੍ਹੇ ਨੂੰ ਜਾਂਚ ਸੌਂਪਣ ਦੀ ਮੰਗ
ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਗਾਤਾਰ ਪੁਲੀਸ ਦੀ ਕਾਰਗੁਜ਼ਾਰੀ ‘ਤੇ ਉਂਗਲ ਚੁੱਕ ਰਹੇ ਮਰਹੂਮ ਗਾਇਕ ਦੇ ਮਾਪਿਆਂ ਬਲਕੌਰ ਸਿੰਘ ਤੇ ਚਰਨ ਕੌਰ ਨੇ ਗੈਂਸਗਟਰ ਦੀਪਕ ਟੀਨੂ ਦੇ ਫਰਾਰ ਹੋਣ ਮਗਰੋਂ ਇਕ ਵਾਰ ਫਿਰ ਮਾਨਸਾ ਪੁਲੀਸ ਦੀ ਕਾਰਗੁਜ਼ਾਰੀ ‘ਤੇ ਉਂਗਲ ਚੁੱਕੀ ਹੈ। ਉਨ੍ਹਾਂ ਮਾਨਸਾ ਪੁਲੀਸ ਦੀ ਭੂਮਿਕਾ ਨੂੰ ਸ਼ੱਕੀ ਦੱਸਦਿਆਂ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਕੇਸ ਕਿਸੇ ਹੋਰ ਜ਼ਿਲ੍ਹੇ ਦੀ ਪੁਲੀਸ ਨੂੰ ਦੇਣ ਦੀ ਗੱਲ ਆਖੀ ਹੈ। ਉਨ੍ਹਾਂ ਸਪੱਸ਼ਟ ਕਿਹਾ ਹੈ ਕਿ ਉਨ੍ਹਾਂ ਨੂੰ ਹੁਣ ਮਾਨਸਾ ਪੁਲੀਸ ‘ਤੇ ਭੋਰਾ ਵੀ ਯਕੀਨ ਨਹੀਂ ਹੈ। ਪਿੰਡ ਮੂਸਾ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਮਾਤਾ ਚਰਨ…
ਹੁਸ਼ਿਆਰਪੁਰ ਦੀ ਅਦਾਲਤ ‘ਚ ਸ਼੍ਰੋਮਣੀ ਅਕਾਲੀ ਦਲ ਦੇ ਦੋਹਰੇ ਸੰਵਿਧਾਨ ਨੂੰ ਲੈ ਕੇ ਚੱਲਦੇ ਕੇਸ ‘ਚ ਝਟਕਾ ਲੱਗਾ ਹੈ ਅਤੇ ਵਿਵਾਦਾਂ ‘ਚ ਘਿਰੇ ਬਾਦਲ ਪਰਿਵਾਰ ਦੀਆਂ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਹਨ। ਯਾਦ ਰਹੇ ਕਿ ਦੋਹਰੇ ਸੰਵਿਧਾਨ ਦੇ ਮਾਮਲੇ ਨੂੰ ਲੈ ਕੇ ਬਾਦਲਾਂ ਵਿਰੁੱਧ ਹੁਸ਼ਿਆਰਪੁਰ ਦੀ ਅਦਾਲਤ ‘ਚ ਸਾਲ 2009 ‘ਚ ਸੋਸ਼ਲਿਸਟ ਪਾਰਟੀ ਦੇ ਆਗੂ ਜਸਵੰਤ ਸਿੰਘ ਖੇੜਾ ਵਲੋਂ ਕੇਸ ਦਾਇਰ ਕੀਤਾ ਗਿਆ ਸੀ ਜੋ ਕਿ ਹੁਣ ਤੱਕ ਲਗਾਤਾਰ ਚੱਲਦਾ ਆ ਰਿਹਾ ਹੈ ਅਤੇ ਬੀਤੇ ਸਮੇਂ ਦੌਰਾਨ ਕਈ ਵਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੇਸ਼ੀ ਭੁਗਤਣ ਵੀ ਆ ਚੁੱਕੇ ਹਨ। ਇਸ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਵਲੋਂ ਹੁਸ਼ਿਆਰਪੁਰ…
ਪੰਜਾਬ ਪੁਲੀਸ ਨੇ ਆਈ.ਐੱਸ.ਆਈ. ਦੀ ਹਮਾਇਤ ਪ੍ਰਾਪਤ ਡਰੋਨ ਆਧਾਰਤ ਖਾਲਿਸਤਾਨ ਟਾਈਗਰ ਫੋਰਸ ਅੱਤਵਾਦੀ ਮਾਡਿਊਲ ਦੇ ਇਕ ਹੋਰ ਆਪਰੇਟਿਵ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲੀਸ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਗਾ ਪੁਲੀਸ ਵੱਲੋਂ ਕਾਬੂ ਕੀਤੇ ਦੋਸ਼ੀ ਦੀ ਕਾਰ ਵਿੱਚੋਂ ਪੁਲੀਸ ਨੇ ਤਿੰਨ ਹੈਂਡ ਗਰਨੇਡ ਅਤੇ ਮਾਰੂ ਹਥਿਆਰ ਬਰਾਮਦ ਕੀਤੇ ਹਨ। ਇਹ ਅੱਤਵਾਦੀ ਮਾਡਿਊਲ ਕੈਨੇਡਾ-ਆਧਾਰਤ ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਵੱਲੋਂ ਚਲਾਇਆ ਜਾ ਰਿਹਾ ਹੈ, ਜੋ ਕੇ.ਟੀ.ਐੱਫ. ਦੇ ਕੈਨੇਡਾ ਸਥਿਤ ਮੁਖੀ ਹਰਦੀਪ ਸਿੰਘ ਨਿੱਝਰ ਦਾ ਨਜ਼ਦੀਕੀ ਸਾਥੀ ਹੈ। ਗ੍ਰਿਫ਼ਤਾਰ ਕੀਤੇ ਗਏ ਕਥਿਤ ਦੋਸ਼ੀ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਹੀਰਾ ਵਾਸੀ ਜੁਝਾਰ ਨਗਰ ਬਠਿੰਡਾ ਵਜੋਂ ਹੋਈ…
ਦਾਖਾ ਹਲਕੇ ਤੋਂ ਦੋ ਵਾਰ ਚੋਣ ਲੜ ਚੁੱਕੇ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ. ਰਹੇ ਕੈਪਟਨ ਸੰਦੀਪ ਸੰਧੂ ਨੂੰ ਵੀ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਨਾਮਜ਼ਦ ਕਰ ਲਿਆ ਹੈ। ਸਿੱਧਵਾਂ ਬੇਟ ਤੇ ਨੇੜਲੇ ਹੋਰ ਪਿੰਡਾਂ ‘ਚ ਲਾਈਟਾਂ ਲਾਉਣ ਦੇ ਘੁਟਾਲੇ ‘ਚ ਬਲਾਕ ਸੰਮਤੀ ਸਿੱਧਵਾਂ ਬੇਟ ਦੇ ਚੇਅਰਮੈਨ ਤੇ ਬੀ.ਡੀ.ਪੀ.ਓ. ਸਣੇ ਇਕ ਹੋਰ ਮੁਲਜ਼ਮ ਪਹਿਲਾਂ ਹੀ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਇਸ ਕਾਂਗਰਸ ਆਗੂ ਦੀ ਦਾਖਾ ਵਿਧਾਨ ਸਭਾ ਹਲਕੇ ਦੇ ਪਿੰਡਾਂ ‘ਚ ਲਾਈਟਾਂ ਲਾਉਣ ਦੇ ਮਾਮਲੇ ‘ਚ ਹੋਏ ਘੁਟਾਲੇ ‘ਚ ਕਥਿਤ ਸ਼ਮੂਲੀਅਤ ਸਾਹਮਣੇ ਆਈ ਹੈ। ਵਿਜੀਲੈਂਸ ਵੱਲੋਂ 27 ਸਤੰਬਰ ਨੂੰ ਦਰਜ ਕੀਤੇ ਮਾਮਲੇ ‘ਚ…