Author: editor
ਸੀ.ਆਈ.ਏ. ਸਟਾਫ਼ ਦੇ ਇੰਚਾਰਜ ਪ੍ਰਿਤਪਾਲ ਸਿੰਘ ਦੀ ਮਦਦ ਨਾਲ ਫਰਾਰ ਹੋਏ ਗੈਂਗਸਟਰ ਦੀਪਕ ਟੀਨੂ ਮਾਮਲੇ ‘ਚ ਜਾਂਚ ਲਈ ਆਈ.ਜੀ. ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਚਾਰ ਮੈਂਬਰੀ ਜਾਂਚ ਟੀਮ ਬਣਾਈ ਗਈ ਹੈ। ਗੈਂਗਸਟਰ ਦੇ ਫਰਾਰ ਹੋਣ ਤੋਂ ਬਾਅਦ ਭਾਵੇਂ ਸੀ.ਆਈ.ਏ. ਮਾਨਸਾ ਦੇ ਇੰਚਾਰਜ ਨੂੰ ਨੌਕਰੀਓਂ ਲਾਂਭੇ ਕਰਕੇ ਗ੍ਰਿਫ਼ਤਾਰ ਕਰ ਲਿਆ ਸੀ ਪਰ ਇਸ ਮਾਮਲੇ ‘ਚ ਉਸ ਦੀ ਭੂਮਿਕਾ, ਗੈਂਗਸਟਰ ਨੂੰ ਵਿਸ਼ੇਸ਼ ਸਹੂਲਤ ਮੁਹੱਈਆ ਕਰਵਾਉਣ ਦੇ ਲੱਗਦੇ ਦੋਸ਼ਾਂ ਆਦਿ ਦੀ ਇਹ ਟੀਮ ਜਾਂਚ ਕਰੇਗੀ। ਮਾਨਸਾ ਤੋਂ ਗੈਂਗਸਟਰ ਦੀਪਕ ਟੀਨੂ ਦੇ ਪੁਲੀਸ ਹਿਰਾਸਤ ‘ਚੋਂ ਭੱਜਣ ਦੀ ਸਾਰੀ ਸਾਜਿਸ਼ ਦਾ ਪਰਦਾਫਾਸ਼ ਕਰਨ ਅਤੇ ਇਸ ਮਾਮਲੇ ਦੀ ਪ੍ਰਭਾਵਸ਼ਾਲੀ ਅਤੇ ਤੇਜ਼ੀ ਨਾਲ ਜਾਂਚ…
ਕਾਂਗਰਸ ਤੇ ਅਕਾਲੀ ਸਰਕਾਰਾਂ ਸਮੇਂ ਸ਼ੁਰੂ ਹੋਏ ਵਰਤਾਰੇ ‘ਚ ਸੱਤਾ ਤਬਦੀਲੀ ਮਗਰੋਂ ਵੀ ਕੋਈ ਤਬਦੀਲੀ ਆਈ ਨਜ਼ਰ ਨਹੀਂ ਆ ਰਹੀ। ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਸਮੇਂ ਜਿਵੇਂ ਸੰਸਥਾਵਾਂ ‘ਤੇ ਕਬਜ਼ੇ ਲਈ ਲੜਾਈਆਂ ਹੁੰਦੀਆਂ ਰਹੀਆਂ ਉਹ ਹੁਣ ‘ਬਦਲਾਅ’ ਦੇ ਨਾਅਰੇ ਨਾਲ ਸੱਤਾ ‘ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਵੀ ਜਾਰੀ ਹਨ। ਤਾਜ਼ਾ ਘਟਨਾ ਬੁਢਲਾਡਾ ਦੀ ਹੈ ਜਿਥੇ ਵਿਰੋਧੀ ਧਿਰ ਵੱਲੋਂ ਯੂਨੀਅਨ ‘ਚ ਪਹੁੰਚ ਕੇ ਮੌਜੂਦਾ ਪ੍ਰਧਾਨ ਅਤੇ ਉਸਦੇ ਸਾਥੀਆਂ ‘ਤੇ ਫਾਇਰਿੰਗ ਕਰਨ ਤੋਂ ਬਾਅਦ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ‘ਚ ਯੂਨੀਅਨ ਦੇ ਸਾਬਕਾ ਪ੍ਰਧਾਨ ਸਮੇਤ ਅੱਧੀ ਦਰਜਨ ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ ਹਨ। ਇਸ ਦੀ ਸੂਚਨਾ ਮਿਲਣ…
ਸਾਊਥ ਅਫਰੀਕਾ ਖ਼ਿਲਾਫ਼ ਟੀ-20 ਤਿੰਨ ਮੈਚਾਂ ਦੀ ਸੀਰੀਜ਼ ‘ਚ ਪਹਿਲੇ ਦੋ ਮੈਚ ਜਿੱਤਣ ਵਾਲੀ ਇੰਡੀਆ ਦੀ ਟੀਮ ਤੀਜੇ ਤੇ ਆਖਰੀ ਮੈਚ ‘ਚ ਹਾਰ ਗਈ, ਪਰ ਇਸ ਹਾਰ ਦੇ ਬਾਵਜੂਦ ਉਸਨੇ ਲੜੀ ਨੂੰ 2-1 ਨਾਲ ਜਿੱਤ ਲਿਆ। ਇਸ ਤਰ੍ਹਾਂ ਟੀਮ ਇੰਡੀਆ ਸੀਰੀਜ਼ ‘ਚ ਕਲੀਨ ਸਵੀਪ ਤੋਂ ਖੁੰਝ ਗਈ। ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ ‘ਚ ਖੇਡੇ ਗਏ ਮੈਚ ‘ਚ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਦੱਖਣੀ ਅਫਰੀਕਾ ਨੇ ਨਿਰਧਾਰਤ 20 ਓਵਰਾਂ ‘ਚ 3 ਵਿਕਟਾਂ ਦੇ ਨੁਕਸਾਨ ‘ਤੇ 227 ਦੌੜਾਂ ਬਣਾਈਆਂ। ਇਸ ਤਰ੍ਹਾਂ ਦੱਖਣੀ ਅਫਰੀਕਾ ਨੇ ਇੰਡੀਆ ਨੂੰ ਜਿੱਤ ਲਈ 228 ਦੌੜਾਂ ਦਾ ਟੀਚਾ…
ਇੰਡੀਆ ਦੀ ਕ੍ਰਿਕਟ ਟੀਮ ਨੇ ਮਹਿਲਾ ਏਸ਼ੀਆ ਕੱਪ 2022 ‘ਚ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੂੰ 104 ਦੌੜਾਂ ਨਾਲ ਹਰਾ ਕੇ ਵੱਡੀ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਇੰਡੀਆ ਮਹਿਲਾ ਏਸ਼ੀਆ ਕੱਪ 2022 ‘ਚ ਸਿਖਰ ‘ਤੇ ਪਹੁੰਚ ਗਿਆ ਹੈ। ਜੇਮਿਮਾ ਰੌਡਰਿਗਜ਼ ਨੂੰ ਉਸ ਦੇ ਸ਼ਾਨਦਾਰ ਅਰਧ ਸੈਂਕੜੇ ਲਈ ਪਲੇਅਰ ਆਫ਼ ਦਾ ਮੈਚ ਚੁਣਿਆ ਗਿਆ। ਹੁਣ ਇੰਡੀਆ ਦਾ ਅਗਲਾ ਮੁਕਾਬਲਾ 7 ਅਕਤੂਬਰ ਨੂੰ ਪਾਕਿਸਤਾਨ ਨਾਲ ਹੋਵੇਗਾ। ਭਾਰਤੀ ਮਹਿਲਾ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜੇਮਿਮਾ ਰੌਡਰਿਗਜ਼ (ਅਜੇਤੂ 75) ਅਤੇ ਦੀਪਤੀ ਸ਼ਰਮਾ (64) ਦੀ ਬਦੌਲਤ ਸੰਯੁਕਤ ਅਰਬ ਅਮੀਰਾਤ ਦੇ ਸਾਹਮਣੇ 5 ਵਿਕਟਾਂ ‘ਤੇ 178 ਦੌੜਾਂ ਦਾ ਵੱਡਾ ਟੀਚਾ…
ਭੌਤਿਕ ਵਿਗਿਆਨ ‘ਚ ਇਸ ਸਾਲ ਦਾ ਨੋਬੇਲ ਪੁਰਸਕਾਰ ਤਿੰਨ ਵਿਗਿਆਨੀਆਂ ਨੂੰ ਸਾਂਝੇ ਤੌਰ ‘ਤੇ ਦਿੱਤਾ ਗਿਆ ਹੈ। ਇਹ ਸਨਮਾਨ ਇਨ੍ਹਾਂ ਨੂੰ ਕੁਆਂਟਮ ਸੂਚਨਾ ਵਿਗਿਆਨ ‘ਚ ਕੀਤੇ ਖੋਜ ਕਾਰਜ ਲਈ ਦਿੱਤਾ ਗਿਆ ਹੈ ਜਿਸ ਨੂੰ ਕਈ ਖੇਤਰਾਂ ‘ਚ ਵਰਤਿਆ ਜਾ ਸਕਦਾ ਹੈ। ਉਦਾਹਰਨ ਦੇ ਤੌਰ ‘ਤੇ ਇਨਕ੍ਰਿਪਸ਼ਨ ਦੇ ਖੇਤਰ ‘ਚ ਵੀ ਇਸ ਦਾ ਇਸਤੇਮਾਲ ਹੋ ਸਕਦਾ ਹੈ। ਰੌਇਲ ਸਵੀਡਸ਼ ਅਕੈਡਮੀ ਆਫ਼ ਸਾਇੰਸਿਜ਼ ਮੁਤਾਬਕ ‘ਕੁਆਂਟਮ ਇਨਫਰਮੇਸ਼ਨ ਸਾਇੰਸ’ ਵਿੱਚ ਮਹੱਤਵਪੂਰਨ ਖੋਜ ਕਾਰਜਾਂ ਲਈ ਇਹ ਪੁਰਸਕਾਰ ਐਲੇਨ ਆਸਪੈਕਟ, ਜੌਹਨ ਐਫ. ਕਲੌਜ਼ਰ ਤੇ ਐਂਟਨ ਜ਼ੀਲਿੰਗਰ ਨੂੰ ਦਿੱਤਾ ਜਾ ਰਿਹਾ ਹੈ। ਨੋਬੇਲ ਕਮੇਟੀ ਦੀ ਮੈਂਬਰ ਈਵਾ ਓਲਸਨ ਨੇ ਕਿਹਾ ਕਿ ਕੁਆਂਟਮ ਵਿਗਿਆਨ ਉੱਭਰਦਾ ਹੋਇਆ ਖੇਤਰ ਹੈ।…
ਬਾਲੀਵੁੱਡ ਦੀ ਅਭਿਨੇਤਰੀ ਅਤੇ ਨਿੱਕ ਜੋਨਸ ਨਾਲ ਵਿਆਹ ਕਰਵਾਉਣ ਮਗਰੋਂ ਲਾਸ ਏਂਜਲਸ ‘ਚ ਰਹਿੰਦੀ ਪ੍ਰਿਯੰਕਾ ਚੋਪੜਾ ਨੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ ਕੀਤੀ। ਦੋਹਾਂ ਨੇ ਲੀਡਰਸ਼ਿਪ ਫੋਰਮ ਦੌਰਾਨ ਮੰਚ ਸਾਂਝਾ ਕਰਦਿਆਂ ਆਪਣੀਆਂ ਭਾਰਤੀ ਜੜ੍ਹਾਂ ਨੂੰ ਫਰੋਲਿਆ। ਉਨ੍ਹਾਂ ਇਸ ਮੌਕੇ ਵਿਆਹੁਤਾ ਜੀਵਨ ‘ਚ ਬਰਾਬਰੀ ਤੋਂ ਲੈ ਕੇ ਜਲਵਾਯੂ ਤਬਦੀਲੀ ਜਿਹੇ ਮੁੱਦਿਆਂ ਉਤੇ ਚਰਚਾ ਕੀਤੀ। ਡੈਮੋਕਰੈਟਿਕ ਨੈਸ਼ਨਲ ਕਮੇਟੀ ਦੀ ਔਰਤਾਂ ਦੀ ਲੀਡਰਸ਼ਿਪ ਫੋਰਮ ਨੇ ਪ੍ਰਿਯੰਕਾ ਚੋਪੜਾ ਨੂੰ ਹੈਰਿਸ ਨਾਲ ਗੱਲਬਾਤ ਦਾ ਸੱਦਾ ਦਿੱਤਾ ਸੀ। ਡੈਮੋਕਰੈਟਾਂ ਨਾਲ ਭਰੇ ਹਾਲ ‘ਚ ਗੱਲਬਾਤ ਸ਼ੁਰੂ ਕਰਦਿਆਂ ਪ੍ਰਿਯੰਕਾ ਚੋਪੜਾ ਨੇ ਕਿਹਾ ਕਿ ਇਕ ਤਰ੍ਹਾਂ ‘ਅਸੀਂ ਦੋਵੇਂ ਹੀ ਭਾਰਤ ਦੀਆਂ ਧੀਆਂ ਹਾਂ।’ ਪ੍ਰਿਯੰਕਾ ਨੇ ਇਸ…
ਉੱਤਰਾਖੰਡ ‘ਚ ਇਕ ਵੱਡਾ ਸੜਕ ਹਾਦਸਾ ਵਾਪਰਿਆ ਜਿਸ ‘ਚ 25 ਲੋਕਾਂ ਦੀ ਜਾਨ ਜਾਂਦੀ ਰਹੀ ਹੈ। ਇਹ ਹਾਦਸਾ ਪੌੜੀ ਗੜ੍ਹਵਾਲ ਜ਼ਿਲ੍ਹੇ ਦੇ ਪਿੰਡ ਸਿਮਦੀ ਨੇੜੇ ਰਿਖਨੀਖਲ-ਬੀਰੋਖਲ ਰੋਡ ‘ਤੇ ਵਾਪਰਿਆ ਜਦੋਂ ਇਕ ਬੱਸ ਡੂੰਘੀ ਖੱਡ ‘ਚ ਡਿੱਗ ਗਈ। ਬੱਸ ‘ਚ 45 ਤੋਂ 50 ਲੋਕ ਸਵਾਰ ਸਨ। ਇਸ ਦੇ ਨਾਲ ਹੀ ਹਾਦਸੇ ਦੀ ਸੂਚਨਾ ਮਿਲਦੇ ਪੁਲੀਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਇਕ ਹੋਰ ਜਾਣਕਾਰੀ ਮੁਤਾਬਕ ਬੱਸ ਬਾਰਾਤ ਲੈ ਕੇ ਜਾ ਰਹੀ ਸੀ। ਇਸ ਬੱਸ ਦੇ ਖੱਡ ‘ਚ ਡਿੱਗਣ ਕਾਰਨ ਘੱਟੋ-ਘੱਟ 25 ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ…
ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਇਸੇ ਨੂੰ ਸਾਬਤ ਕੀਤਾ ਹੈ ਅਮਰੀਕਾ ਰਹਿੰਦੇ ਲਖਵਿੰਦਰ ਸਿੰਘ ਨੇ। ਜਲੰਧਰ ਜ਼ਿਲ੍ਹੇ ਦੇ ਪਿੰਡ ਲੰਮੇ ਨਾਲ ਸਬੰਧਤ ਲਖਵਿੰਦਰ ਸਿੰਘ ਦੀ ਪੁਰਾਣੀ ਇੱਛਾ ਸੀ ਕਿ ਉਹ ਕਾਰ ਰਾਹੀਂ ਅਮਰੀਕਾ ਤੋਂ ਇੰਡੀਆ ਜਾਵੇ ਜਿਸ ਨੂੰ ਉਸ ਨੇ ਹੁਣ ਪੂਰਾ ਕਰ ਦਿਖਾਇਆ ਹੈ। ਕਾਰ ਰਾਹੀਂ 34 ਦਿਨਾਂ ‘ਚ 20 ਦੇਸ਼ਾਂ ਦੀ ਯਾਤਰਾ ਕਰਕੇ ਉਹ ਇੰਡੀਆ ਪਹੁੰਚਿਆ ਅਤੇ ਖੁਸ਼ ਹੈ। ਅਮਰੀਕਾ ਦੇ ਸੈਕਰਾਮੈਂਟੋ ‘ਚ ਰਹਿਣ ਵਾਲੇ ਲਖਵਿੰਦਰ ਸਿੰਘ ਦੀ ਜ਼ਿੰਦਗੀ ਕੋਰੋਨਾ ਤੋਂ ਬਾਅਦ ਬਦਲ ਗਈ। ਉਸ ਦੇ ਮਨ ‘ਚ ਇਕ ਖਿਆਲ ਆਇਆ ਕਿ ਉਹ ਆਪਣੀ ਜ਼ਿੰਦਗੀ ‘ਚ ਕੁਝ ਵੱਖਰਾ ਕਰੇਗਾ। ਲਖਵਿੰਦਰ ਸਿੰਘ ਨੇ ਪਲੈਨਿੰਗ ਕੀਤੀ ਤੇ ਅਮਰੀਕਾ…
ਭਾਰਤੀ ਮੂਲ ਦੇ ਚਾਰ ਲੋਕਾਂ ਦੇ ਅਗਵਾ ਹੋਣ ਦੀ ਖ਼ਬਰ ਨੇ ਦਹਿਸ਼ਤ ਫੈਲਾ ਦਿੱਤੀ ਹੈ। ਅਗਵਾ ਦੀ ਘਟਨਾ ਇਹ ਕੈਲੀਫੋਰਨੀਆ ਨਾਲ ਸਬੰਧਤ ਹੈ। ਇਸ ‘ਚ ਇਕ ਅੱਠ ਮਹੀਨੇ ਦੀ ਬੱਚੀ, ਉਸ ਦੇ ਪੰਜਾਬੀ ਮੂਲ ਦੇ ਮਾਪੇ ਅਤੇ ਇਕ ਰਿਸ਼ਤੇਦਾਰ ਸ਼ਾਮਲ ਹਨ। ਘਟਨਾ ਕੈਲੀਫੋਰਨੀਆ ਦੇ ਮਰਸਡ ਕਾਉਂਟੀ ਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਗਵਾ ਕੀਤੇ ਗਏ ਚਾਰ ਲੋਕਾਂ ‘ਚ ਇਕ 8 ਮਹੀਨੇ ਦੀ ਬੱਚੀ ਅਤੇ ਉਸਦੇ ਮਾਤਾ-ਪਿਤਾ ਸ਼ਾਮਲ ਹਨ। ਮਰਸਡ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਸੋਮਵਾਰ ਨੂੰ ਜਾਰੀ ਇਕ ਬਿਆਨ ‘ਚ ਕਿਹਾ ਕਿ 36 ਸਾਲਾ ਜਸਦੀਪ ਸਿੰਘ, ਉਸਦੀ 27 ਸਾਲਾ ਪਤਨੀ ਜਸਲੀਨ ਕੌਰ, ਉਨ੍ਹਾਂ ਦੀ 8 ਮਹੀਨੇ ਦੀ ਬੱਚੀ ਆਰੋਹੀ ਅਤੇ…
ਬਰੈਂਪਟਨ ਵਿੱਚ ‘ਸ੍ਰੀ ਭਗਵਦ ਗੀਤਾ’ ਪਾਰਕ ਦੇ ਉਦਘਾਟਨ ਤੋਂ ਫੌਰੀ ਬਾਅਦ ਭੰਨ-ਤੋੜ ਦੀ ਖ਼ਬਰ ਸਾਹਮਣੇ ਆਉਣ ‘ਤੇ ਕੈਨੇਡਾ ਨੇ ਅਜਿਹੀ ਕਿਸੇ ਘਟਨਾ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਕਥਿਤ ਥਾਂ ਨੂੰ ਮੁਰੰਮਤ ਦੇ ਕੰਮ ਕੌਰਾਨ ਖਾਲੀ ਛੱਡ ਦਿੱਤਾ ਗਿਆ ਸੀ। ਇੰਡੀਆ ਵੱਲੋਂ ਘਟਨਾ ਦੀ ਨਿਖੇਧੀ ਕੀਤੇ ਜਾਣ ਅਤੇ ਬਰੈਂਪਟਨ ਸ਼ਹਿਰ ਦੇ ਪ੍ਰਸ਼ਾਸਨ ਨੂੰ ਇਸ ਸਬੰਧੀ ਫੌਰੀ ਕਾਰਵਾਈ ਕੀਤੇ ਜਾਣ ਦੀ ਬੇਨਤੀ ਦੇ ਕੁਝ ਸਮੇਂ ਬਾਅਦ ਅਧਿਕਾਰੀਆਂ ਦਾ ਇਹ ਬਿਆਨ ਸਾਹਮਣੇ ਆਇਆ ਹੈ। ਇਸ ਪਾਰਕ ਨੂੰ ਪਹਿਲਾਂ ਟ੍ਰਾਇਰਸ ਪਾਰਕ ਵਜੋਂ ਜਾਣਿਆ ਜਾਂਦਾ ਸੀ ਅਤੇ ਬਾਅਦ ‘ਚ ਇਸ ਦਾ ਨਾਮਕਰਨ ਸ੍ਰੀ ਭਗਵਦ ਗੀਤਾ ਪਾਰਕ ਕੀਤਾ ਗਿਆ। ਕੈਨੇਡਾ ‘ਚ ਭਾਰਤੀ…