Author: editor

ਨਵਜੋਤ ਸਿੱਧੂ ਦਾ ਭਾਵੇਂ ਹੀ ਬਾਦਲਕਿਆਂ ਨਾਲ ਛੱਤੀ ਦਾ ਆਂਕੜਾ ਚੱਲਦਾ ਹੋਵੇ ਪਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਲਾਣੇ ਮਗਰੋਂ ਉਹ ਪਿੰਡ ਬਾਦਲ ਵਿਖੇ ਅਫਸੋਸ ਜ਼ਾਹਿਰ ਕਰਨ ਪੁੱਜੇ। ਇਸ ਸਮੇਂ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਦੁੱਖ ਸਾਂਝਾ ਕੀਤਾ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਵੀ ਬਾਦਲ ਪਰਿਵਾਰ ਨਾਲ ਦੁੱਖ ਵੰਡਾਉਣ ਪੁੱਜੇ ਸਨ। ਨਵਜੋਤ ਸਿੱਧੂ ਨੇ ਕਿਹਾ ਕਿ ਪਿਤਾ ਦਾ ਦੁਨੀਆ ਤੋਂ ਜਾਣਾ ਬਹੁਤ ਵੱਡਾ ਦੁੱਖਾ ਹੈ ਅਤੇ ਉਹ ਇਹ ਦੁੱਖ ਹੰਢਾ ਚੁੱਕੇ ਹਨ। ਪ੍ਰਕਾਸ਼…

Read More

ਬ੍ਰਿਟੇਨ ਦੀ ਅਦਾਲਤ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਮਨੀ ਲਾਂਡਰਿੰਗ ਦੇ ਮਾਮਲੇ ‘ਚ ਭਾਰਤੀ ਮੂਲ ਦੇ ਅਪਰਾਧੀ ਗਿਰੋਹ ਦੇ ਆਗੂ ਨੂੰ 8 ਸਾਲ ਅਤੇ 10 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਨੈਸ਼ਨਲ ਕ੍ਰਾਈਮ ਏਜੰਸੀ ਨੇ ਕਿਹਾ ਕਿ ਉਸਦੇ ਅਧਿਕਾਰੀਆਂ ਨੇ ਇਹ ਸਾਬਤ ਕੀਤਾ ਹੈ ਕਿ ਦੱਖਣ-ਪੂਰਬੀ ਇੰਗਲੈਂਡ ਦੇ ਸਰੀ ਦੇ ਰਹਿਣ ਵਾਲਾ 45 ਸਾਲਾ ਰਾਜ ਸਿੰਘ ਇਕ ਸੰਗਠਿਤ ਅਪਰਾਧ ਸਮੂਹ ਚਲਾਉਂਦਾ ਸੀ ਅਤੇ ਕਲਾਸ ਏ ਦੇ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਨੂੰ ਖਰੀਦਣ ਅਤੇ ਵੇਚਣ ਲਈ 41 ਸਾਲਾ ਵਕਾਸ ਇਕਬਾਲ ਨਾਲ ਕੰਮ ਕਰਦਾ ਸੀ। ਇਹ ਦੋਵੇਂ ਮਿਲ ਕੇ ਮਨੀ ਲਾਂਡਰਿੰਗ ਲਈ ਕੇਟਾਮਾਈਨ ਕੈਨੇਡਾ ਭੇਜਣ ਦੀ ਤਿਆਰੀ ਕਰ ਰਹੇ ਸਨ।…

Read More

ਕੈਲੀਫੋਰਨੀਆ ਸੂਬੇ ‘ਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਘਰ ਦੇ ਦਰਵਾਜ਼ੇ ਦੀ ਘੰਟੀ ਵਜਾ ਕੇ ਉਸ ਨਾਲ ਮਜ਼ਾਕ ਕਰਨ ਵਾਲੇ ਅੱਲੜ੍ਹ ਉਮਰ ਦੇ ਤਿੰਨ ਨੌਜਵਾਨਾਂ ਦਾ ਕਤਲ ਕਰਨ ਦਾ ਦੋਸ਼ੀ ਪਾਇਆ ਗਿਆ। ਖ਼ਬਰ ਮੁਤਾਬਕ ਰਿਵਰਸਾਈਡ ਕਾਉਂਟੀ ਨਿਵਾਸੀ ਅਨੁਰਾਗ ਚੰਦਰਾ ਨੂੰ ਕਤਲ ਦੀ ਕੋਸ਼ਿਸ਼ ਅਤੇ ਕਤਲ ਦੇ ਤਿੰਨ ਮਾਮਲਿਆਂ ‘ਚ ਦੋਸ਼ੀ ਮੰਨਿਆ ਗਿਆ। ਖ਼ਬਰ ‘ਚ ਦੱਸਿਆ ਗਿਆ ਕਿ ਇਹ ਘਟਨਾ 19 ਜਨਵਰੀ 2020 ਨੂੰ ਵਾਪਰੀ, ਜਦੋਂ ਨਾਬਾਲਗਾਂ ਦੇ ਇਕ ਸਮੂਹ ਨੇ ਮਜ਼ਾਕ ਕਰਦੇ ਹੋਏ ਚੰਦਰਾ ਦੇ ਘਰ ਦੀ ਘੰਟੀ ਵਜਾਈ। ਚੰਦਰਾ ਨੇ ਦੱਸਿਆ ਕਿ ਘੰਟੀ ਵਜਾ ਕੇ ਭੱਜਣ ਤੋਂ ਪਹਿਲਾਂ ਇਕ ਨਾਬਾਲਗ ਨੇ ਉਸ ਦਾ ਮਜ਼ਾਕ ਉਡਾਇਆ ਸੀ। ਉਸ ਨੇ…

Read More

ਟੈਕਸਾਸ ਸੂਬੇ ਦੇ ਕਲੀਵਲੈਂਡ ‘ਚ ਇਕ ਵਿਅਕਤੀ ਨੇ ਰਾਈਫਲ ਕੱਢ ਕੇ ਆਪਣੇ ਗੁਆਂਢੀਆਂ ‘ਤੇ ਫਾਇਰਿੰਗ ਕਰ ਦਿੱਤੀ ਜਿਸ ਕਾਰਨ ਇਕ 8 ਸਾਲ ਦੇ ਬੱਚੇ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਉਸ ਸਮੇਂ ਵਾਪਰੀ ਜਦੋਂ ਘਰ ਦੇ ਪਿਛਲੇ ਪਾਸੇ ਫਾਇਰਿੰਗ ਕਰਨ ਵਾਲੇ ਵਿਅਕਤੀ ਨੂੰ ਉਸ ਦੇ ਗੁਆਂਢੀਆਂ ਨੇ ਗੋਲੀਬਾਰੀ ਬੰਦ ਕਰਨ ਲਈ ਕਿਹਾ ਕਿਉਂਕਿ ਉਹ ਉਸ ਸਮੇਂ ਸੌਣ ਦੀ ਕੋਸ਼ਿਸ਼ ਕਰ ਰਹੇ ਸਨ। ਸੈਨ ਜੈਕਿੰਟੋ ਕਾਉਂਟੀ ਦੇ ਸ਼ੈਰਿਫ ਗ੍ਰੇਗ ਕੈਪਰਸ ਨੇ ਕਿਹਾ ਕਿ ਹਿਊਸਟਨ ਤੋਂ ਲਗਭਗ 72 ਕਿਲੋਮੀਟਰ ਉੱਤਰ ‘ਚ ਕਲੀਵਲੈਂਡ ਸ਼ਹਿਰ ‘ਚ ਗੋਲੀਬਾਰੀ ਤੋਂ ਬਾਅਦ ਅਧਿਕਾਰੀ…

Read More

ਆਈ.ਪੀ.ਐੱਲ. ‘ਚ ਦਿੱਲੀ ਕੈਪੀਟਲਸ ਤੇ ਸਨਰਾਈਜ਼ਰਸ ਹੈਦਰਾਬਾਦ ਦੀਆਂ ਟੀਮਾਂ ਆਹਮੋ ਸਾਹਮਣੇ ਸਨ ਜਿਸ ‘ਚ ਸਨਰਾਈਜ਼ਰਸ ਹੈਦਰਾਬਾਦ ਨੇ ਦਿੱਲੀ ਨੂੰ 9 ਦੌੜਾਂ ਨਾਲ ਹਰਾਇਆ। ਦਿੱਲੀ ਵੱਲੋਂ ਮਿਚਲ ਮਾਰਸ਼ ਨੇ ਪਹਿਲਾਂ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਵਿਕਟਾਂ ਲਈਆਂ ਉਸ ਤੋਂ ਬਾਅਦ ਬੱਲੇਬਾਜ਼ੀ ਕਰਦਿਆਂ ਵੀ ਅਰਧ ਸੈਂਕੜਾ ਜੜਿਆ, ਪਰ ਇਸ ਪ੍ਰਦਰਸ਼ਨ ਦੇ ਬਾਵਜੂਦ ਵੀ ਟੀਮ ਮੁਕਾਬਲਾ ਆਪਣੇ ਨਾਂ ਨਹੀਂ ਕਰ ਸਕੀ। ਅਭਿਸ਼ੇਕ ਸ਼ਰਮਾ ਦੀ ਆਲਰਾਊਂਡ ਖੇਡ ਤੇ ਆਖਰੀ ਓਵਰਾਂ ‘ਚ ਹੈਨਰਿਕ ਕਲਾਸੇਨ ਦੀ ਹਮਲਾਵਰ ਬੱਲੇਬਾਜ਼ੀ ਨੇ ਸਨਰਾਈਜ਼ਰਜ਼ ਹੈਦਰਾਬਾਦ ਦੀ ਜਿੱਤ ਦਾ ਮੁੱਡ ਬੰਨ੍ਹਿਆ। ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਦੀ 36 ਗੇਂਦਾਂ ‘ਚ 67 ਦੌੜਾਂ ਤੇ ਹੈਨਰਿਕ ਕਲਾਸੇਨ ਦੀ 27 ਗੇਂਦਾਂ ‘ਚ ਅਜੇਤੂ 53 ਦੌੜਾਂ ਦੀ…

Read More

ਭਾਰਤੀ ਕ੍ਰਿਕਟ ਟੀਮ ਦੇ ਸਿਕਸਰ ਕਿੰਗ ਯੁਵਰਾਜ ਸਿੰਘ ਸੀਮਾਂਚਲ ਪੁੱਜੇ ਅਤੇ ਉਨ੍ਹਾਂ ਵੱਡਾ ਐਲਾਨ ਕੀਤਾ ਕਿ ਉਹ ਪੂਰਨੀਆ ‘ਚ ਬਿਹਾਰ ਦੀ ਪਹਿਲੀ ਕ੍ਰਿਕਟ ਅਕੈਡਮੀ ਖੋਲ੍ਹਣ ਜਾ ਰਹੇ ਹਨ। ਇਸ ਦਾ ਨਾਂ ਸੈਂਟਰ ਆਫ ਐਕਸੀਲੈਂਸ ਜਾਂ ਯੁਵਰਾਜ ਸਿੰਘ ਕ੍ਰਿਕਟ ਅਕੈਡਮੀ ਹੋਵੇਗਾ। ਇਕ ਨਿੱਜੀ ਸਮਾਗਮ ‘ਚ ਸ਼ਿਰਕਤ ਕਰਨ ਪਹੁੰਚੇ ਯੁਵਰਾਜ ਸਿੰਘ ਨੇ ਖੁਦ ਇਸ ਦੀ ਜਾਣਕਾਰੀ ਦਿੱਤੀ। ਇਸ ਅਕੈਡਮੀ ਦੇ ਉਦਘਾਟਨ ‘ਚ ਯੁਵਰਾਜ ਸਿੰਘ ਖੁਦ ਆਉਣਗੇ। ਕ੍ਰਿਕਟਰ ਯੁਵਰਾਜ ਸਿੰਘ, ਜੋ ਇਕ ਦਿਨਾ ਦੌਰੇ ਦੇ ਹਿੱਸੇ ਵਜੋਂ ਪੂਰਨੀਆ ਪਹੁੰਚੇ ਸਨ, ਨੇ ਉਸ ਜਗ੍ਹਾ ਦਾ ਮੁਆਇਨਾ ਵੀ ਕੀਤਾ ਜਿੱਥੇ ਇਹ ਅਕੈਡਮੀ ਸਥਾਪਤ ਕੀਤੀ ਜਾਵੇਗੀ। ਇਹ ਬਿਹਾਰ ਦੀ ਪਹਿਲੀ ਕ੍ਰਿਕਟ ਅਕੈਡਮੀ ਹੋਵੇਗੀ। ਯੁਵਰਾਜ ਸਿੰਘ ਨੇ…

Read More

ਕੋਲਕਾਤਾ ਦੇ ਈਡਨ ਗਾਰਡਨਜ਼ ‘ਚ ਖੇਡੇ ਗਏ ਆਈ.ਪੀ.ਐੱਲ. ਦੇ 39ਵੇਂ ਮੈਚ ‘ਚ ਗੁਜਰਾਤ ਦੀ ਟੀਮ 7 ਦੌੜਾਂ ਨਾਲ ਜੇਤੂ ਰਹੀ। ਉਸ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਹਰਾਇਆ। ਗੁਜਰਾਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੋਲਕਾਤਾ ਨੇ ਨਿਰਧਾਰਤ 20 ਓਵਰਾਂ ‘ਚ ਰਹਿਮਾਨੁਲ੍ਹਾ ਗੁਰਬਾਜ਼ ਦੇ ਸ਼ਾਨਦਾਰ ਅਰਧ ਸੈਂਕੜੇ ਦੇ ਦਮ ‘ਤੇ 7 ਵਿਕਟਾਂ ਗੁਆ ਕੇ 179 ਦੌੜਾਂ ਬਣਾਈਆਂ। ਇਸ ਤਰ੍ਹਾਂ ਕੋਲਕਾਤਾ ਨੇ ਗੁਜਰਾਤ ਨੂੰ ਜਿੱਤ ਲਈ 180 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਗੁਜਰਾਤ ਨੇ 17.5 ਓਵਰਾਂ ‘ਚ 3 ਵਿਕਟਾਂ ਗੁਆ ਕੇ 180 ਦੌੜਾਂ ਬਣਾਈਆਂ। ਇਸ ਤਰ੍ਹਾਂ ਗੁਜਰਾਤ ਨੇ ਕੋਲਕਾਤਾ ਨੂੰ…

Read More

ਚੋਰੀ ਦੀਆਂ ਕਾਰਾਂ ਤੇ ਹੋਰ ਵਾਹਨਾਂ ਦੇ ਚਰਚਿਤ ਮਾਮਲੇ ‘ਚ ਗ੍ਰਿਫ਼ਤਾਰ ਕੀਤੇ 119 ਮੁਲਜ਼ਮਾਂ ‘ਚੋਂ ਬਹੁਤੇ ਪੰਜਾਬੀ ਹਨ। ਪੁਲੀਸ ਨੇ ਹੁਣ ਇਨ੍ਹਾਂ ਦੇ ਨਾਂਵਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਹੈ। ਟੋਰਾਂਟੋ ਪੁਲੀਸ ਨੇ ਸ਼ਹਿਰ ਦੇ ਪੱਛਮ ‘ਚ ਕਾਰਾਂ ਚੋਰੀ ਦੀ ਚੱਲ ਰਹੀ ਜਾਂਚ ਦੇ ਸਬੰਧ ‘ਚ 500 ਤੋਂ ਵੱਧ ਵਾਹਨ ਬਰਾਮਦ ਕੀਤੇ ਅਤੇ 119 ਲੋਕਾਂ ‘ਤੇ ਦੋਸ਼ ਲਗਾਏ ਗਏ ਜਿਨ੍ਹਾਂ ‘ਚ ਵੱਡੀ ਗਿਣਤੀ ‘ਚ ਪੰਜਾਬੀ ਹਨ। ਟੋਰਾਂਟੋ ਦੇ ਪੁਲੀਸ ਮੁਖੀ ਮਾਈਰਨ ਡੇਮਕੀਵ ਨੇ ਕਿਹਾ ਕਿ ਫੋਰਸ ਨੇ ਸ਼ਹਿਰ ‘ਚ ਵਾਹਨ ਚੋਰੀ ਦੇ ਵੱਧ ਰਹੇ ਮੁੱਦੇ ਨੂੰ ਹੱਲ ਕਰਨ ਲਈ ਨਵੰਬਰ 2022 ‘ਚ ਪ੍ਰੋਜੈਕਟ ਸਟੈਲੀਅਨ ਦੀ ਸ਼ੁਰੂਆਤ ਕੀਤੀ ਸੀ। ਪ੍ਰੋਜੈਕਟ…

Read More

ਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਗੈਂਗਸਟਰਾਂ ਨੂੰ ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਪਾਸਪੋਰਟ ਮੁਹੱਈਆ ਕਰਵਾ ਕੇ ਫਰਾਰ ਹੋਣ ‘ਚ ਮੱਦਦ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਮੁਹਾਲੀ ਸਥਿਤ ਪੰਜਾਬ ਪੁਲੀਸ ਸਟੇਸ਼ਨ ਸਟੇਟ ਕਰਾਈਮ ਥਾਣੇ ‘ਚ ਕੇਸ ਦਰਜ ਕੀਤਾ ਗਿਆ ਹੈ। ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਆਖਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਓਂਕਾਰ ਸਿੰਘ ਵਾਸੀ ਪਿੰਡ ਕਾਕੀ ਜ਼ਿਲ੍ਹਾ ਜਲੰਧਰ, ਸੁਖਜਿੰਦਰ ਸਿੰਘ ਉਰਫ ਸ਼ਾਰਪੀ ਘੁੰਮਣ ਵਾਸੀ ਪਿੰਡ ਕਰਹਾਲੀ ਜ਼ਿਲ੍ਹਾ ਪਟਿਆਲਾ ਅਤੇ ਪ੍ਰਭਜੋਤ ਸਿੰਘ ਬਹੇੜੀ ਜ਼ਿਲ੍ਹਾ ਬਰੇਲੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ…

Read More

ਇਕ ਵਾਰ ਫਿਰ ਅਮਰੀਕਾ ‘ਚ ਫਾਇਰਿੰਗ ਦੀ ਘਟਨਾ ਵਾਪਰੀ ਹੈ ਅਤੇ ਇਸ ਵਾਰ ਫਿਲਾਡੇਲਫੀਆ ‘ਚ ਹੋਈ ਫਾਇਰਿੰਗ ‘ਚ 3 ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਅਤੇ ਤਿੰਨ ਮੌਤਾਂ ਦੀ ਪੁਸ਼ਟੀ ਕੀਤੀ ਹੈ। ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਗੋਲੀਬਾਰੀ ਕਿਉਂ ਕੀਤੀ ਗਈ ਅਤੇ ਇਸ ਘਟਨਾ ‘ਚ ਕਿੰਨੇ ਲੋਕ ਸ਼ਾਮਲ ਸਨ। ਅਧਿਕਾਰੀਆਂ ਨੇ ਦੱਸਿਆ ਕਿ 3 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਉਨ੍ਹਾਂ ਦੇ ਨਾਮ ਜਾਰੀ ਨਹੀਂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਪੀੜਤ ਨੂੰ ਇਕ ਅਣਪਛਾਤੇ ਵਿਅਕਤੀ ਨੇ ਹਸਪਤਾਲ ਪਹੁੰਚਾਇਆ ਅਤੇ ਉਸ ਦੀ ਹਾਲਤ ਗੰਭੀਰ ਦੱਸੀ ਜਾ…

Read More