Author: editor
ਕੁਝ ਸਮਾਂ ਲੋਕਾਂ ਲਈ ਬੰਦ ਰੱਖ ਕੇ 19 ਕਰੋੜ ਦੀ ਲਾਗਤ ਨਾਲ ਕੀਤੀਆਂ ਤਬਦੀਲੀਆਂ ਅਤੇ ਦਿੱਤੀ ਗਈ ਨਵੀਂ ਦਿੱਖ ਕਰਕੇ ਜਲ੍ਹਿਆਂਵਾਲਾ ਬਾਗ ਦਾ ਵਿਵਾਦ ਭਖ ਗਿਆ ਸੀ। ਮੋਦੀ ਹਕੂਮਤ ਦੇ ਇਸ ਕਦਮ ਖ਼ਿਲਾਫ਼ ਕਈ ਮਹੀਨੇ ਤੋਂ ਸੰਘਰਸ਼ ਜਾਰੀ ਹੈ ਜਿਸ ਦਰਮਿਆਨ ਹੁਣ ਕੇਂਦਰੀ ਸੱਭਿਆਚਾਰਕ ਮੰਤਰਾਲੇ ਦੇ ਮਾਹਿਰਾਂ ਦੀ ਇਕ ਟੀਮ ਨੇ ਛੇਤੀ ਹੀ ਇਤਿਹਾਸਕ ਜੱਲ੍ਹਿਆਂਵਾਲਾ ਬਾਗ ਦਾ ਦੌਰਾ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਟੀਮ ਦੌਰਾ ਕਰਕੇ ਮੌਜੂਦ ਖਾਮੀਆਂ ਦਾ ਪਤਾ ਲਾਏਗੀ ਤੇ ਇਸ ਸਬੰਧੀ ਰਿਪੋਰਟ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਦੇਵੇਗੀ ਤਾਂ ਜੋ ਇਨ੍ਹਾਂ ਖਾਮੀਆਂ ਨੂੰ ਦੂਰ ਕੀਤਾ ਜਾ ਸਕੇ। ਇਹ ਖੁਲਾਸਾ ਕੇਂਦਰੀ ਸੱਭਿਆਚਾਰਕ ਮਾਮਲਿਆਂ ਦੇ ਮੰਤਰਾਲੇ ਦੇ ਸਕੱਤਰ…
ਲੁਧਿਆਣਾ ‘ਚ ਹਿੰਦੂ ਜਥੇਬੰਦੀਆਂ ਉਸ ਵੇਲੇ ਭਿੜ ਗਈਆਂ ਜਦੋਂ ਗਣਪਤੀ ਵਿਸਰਜਣ ‘ਤੇ ਇਤਰਾਜ਼ਯੋਗ ਗੀਤ ਗਾਉਣ ਵਾਲੇ ਜੀ ਖਾਨ ਮੁਆਫ਼ੀ ਮੰਗਣ ਪਹੁੰਚੇ ਸਨ। ਹਿੰਦੂ ਸੰਗਠਨਾਂ ‘ਚ ਰੋਸ ਪਾਏ ਜਾਣ ਕਰਕੇ ਜੀ ਖਾਨ ਆਪਣੀ ਗਲਤੀ ਦੀ ਮੁਆਫ਼ੀ ਮੰਗਣ ਲਈ ਸੰਗਲਾਂਵਾਲਾ ਸ਼ਿਵਾਲਾ ਮੰਦਰ ਆਇਆ ਸੀ ਜਿਥੇ ਸਿੰਗਰ ਦੀ ਮੁਆਫ਼ੀ ‘ਤੇ ਹੰਗਾਮਾ ਹੋ ਗਿਆ। ਮੁਆਫ਼ੀ ਨੂੰ ਲੈ ਕੇ ਹਿੰਦੂ ਜਥੇਬੰਦੀਆਂ ਆਹਮੋ-ਸਾਹਮਣੇ ਹੋ ਗਈਆਂ ਅਤੇ ਮੰਦਰ ਨੂੰ ਜੰਗ ਦਾ ਮੈਦਾਨ ਬਣਾ ਦਿੱਤਾ। ਇਕ-ਦੂਜੇ ਨਾਲ ਹੱਥੋਪਾਈ ਤੋਂ ਬਾਅਦ ਨੌਬਤ ਇੱਟਾਂ ਪੱਥਰ ਮਾਰਨ ‘ਤੇ ਪਹੁੰਚ ਗਈ। ਇਸ ਦੌਰਾਨ ਕਈ ਹਿੰਦੂ ਨੇਤਾਵਾਂ ਦੇ ਸੱਟਾਂ ਵੀ ਲੱਗੀਆਂ। ਸੂਚਨਾ ਤੋਂ ਬਾਅਦ ਪੁਲੀਸ ਅਧਿਕਾਰੀ ਅਤੇ ਥਾਣਾ ਪੁਲੀਸ ਮੌਕੇ ‘ਤੇ ਪੁੱਜ ਗਈ।…
ਮਹਿਲਾ ਏਸ਼ੀਆ ਕੱਪ 2022 ਦੇ ਮੀਂਹ ਤੋਂ ਪ੍ਰਭਾਵਿਤ ਮੈਚ ‘ਚ ਇੰਡੀਆ ਨੇ ਮਲੇਸ਼ੀਆ ਖ਼ਿਲਾਫ਼ 30 ਦੌੜਾਂ (ਡੀ.ਐੱਲ.ਐੱਸ. ਵਿਧੀ) ਨਾਲ ਜਿੱਤ ਦਰਜ ਕੀਤੀ ਹੈ। ਬੰਗਲਾਦੇਸ਼ ਦੇ ਸਿਲਹਟ ਦੇ ਕ੍ਰਿਕਟ ਸਟੇਡੀਅਮ ‘ਚ ਖੇਡੇ ਗਏ ਮੈਚ ‘ਚ ਇੰਡੀਆ ਨੇ ਮਲੇਸ਼ੀਆ ਨੂੰ 182 ਦੌੜਾਂ ਦਾ ਟੀਚਾ ਦਿੱਤਾ ਪਰ ਮੀਂਹ ਕਾਰਨ ਖੇਡ ਮੁੜ ਸ਼ੁਰੂ ਨਹੀਂ ਹੋ ਸਕਿਆ ਅਤੇ ਇੰਡੀਆ ਨੂੰ ਜੇਤੂ ਐਲਾਨ ਦਿੱਤਾ ਗਿਆ। ਸਲਾਮੀ ਬੱਲੇਬਾਜ਼ ਐੱਸ. ਮੇਘਨਾ (69) ਦੇ ਆਪਣੇ ਕਰੀਅਰ ਦੇ ਪਹਿਲੇ ਟੀ-20 ਅੰਤਰਰਾਸ਼ਟਰੀ ਅਰਧ ਸੈਂਕੜੇ ਨਾਲ ਇੰਡੀਆ ਨੇ ਏਸ਼ੀਆ ਕੱਪ ਟੀ-20 ਕ੍ਰਿਕਟ ਟੂਰਨਾਮੈਂਟ ‘ਚ ਮਲੇਸ਼ੀਆ ਖ਼ਿਲਾਫ਼ ਚਾਰ ਵਿਕਟਾਂ ‘ਤੇ 181 ਦੌੜਾਂ ਬਣਾਈਆਂ। ਮੇਘਨਾ ਨੇ 53 ਗੇਂਦਾਂ ‘ਚ ਕਰੀਅਰ ਦੀ ਸਰਵੋਤਮ 69 ਦੌੜਾਂ…
ਮੇਜ਼ਬਾਨ ਟੀਮ ਇੰਡੀਆ ਨੇ ਸਾਊਥ ਅਫਰੀਕਾ ਨਾਲ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਟੀ-20 ਲੜੀ ਦੇ ਦੂਜੇ ਮੈਚ ‘ਚ 16 ਦੌੜਾਂ ਨਾਲ ਜਿੱਤ ਦਰਜ ਕੀਤੀ ਹੈ। ਡੇਵਿਡ ਮਿਲਰ ਦੇ ਨਾਬਾਦ 106 ਦੌੜਾਂ ਦੇ ਧਮਾਕੇਦਾਰ ਸੈਂਕੜੇ ਦੇ ਬਾਵਜੂਦ ਇੰਡੀਆ ਜੇਤੂ ਰਿਹਾ ਅਤੇ ਉਸਨੇ ਦੱਖਣੀ ਅਫਰੀਕਾ ਖ਼ਿਲਾਫ਼ ਸੀਰੀਜ਼ ‘ਚ 2-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ। ਇੰਡੀਆ ਨੇ ਦੱਖਣੀ ਅਫਰੀਕਾ ਨੂੰ 20 ਓਵਰਾਂ ‘ਚ 238 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦੇ ਜਵਾਬ ‘ਚ ਅਫਰੀਕਨ ਟੀਮ 221 ਦੌੜਾਂ ਹੀ ਬਣਾ ਸਕੀ। ਦੱਖਣੀ ਅਫਰੀਕਾ ਨੂੰ ਇਸ ਵੱਡੇ ਟੀਚੇ ਤਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੋਏ ਮਿਲਰ ਨੇ 47 ਗੇਂਦਾਂ ‘ਤੇ 8 ਚੌਕਿਆਂ ਤੇ…
ਭਾਰਤੀ ਜੈਵਲਿਨ ਥਰੋਅਰ ਸ਼ਿਵਪਾਲ ਸਿੰਘ ਨੂੰ ਡੋਪਿੰਗ ਦੀ ਉਲੰਘਣਾ ਕਾਰਨ ਅਕਤੂਬਰ 2025 ਤੱਕ ਸਾਰੇ ਮੁਕਾਬਲਿਆਂ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਉਸ ਦਾ ਪਾਬੰਦੀਸ਼ੁਦਾ ਪਦਾਰਥ ਮੇਂਥੇਡਇਏਨੋਨ (ਪ੍ਰਦਰਸ਼ਨ ਵਧਾਉਣ ਵਾਲਾ ਸਟੇਰੌਇਡ) ਲਈ ਡੋਪ ਟੈਸਟ ਸਕਾਰਾਤਮਕ ਪਾਇਆ ਗਿਆ। ਨਤੀਜੇ ਵਜੋਂ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ ਸ਼ਿਵਪਾਲ ਸਿੰਘ ਨੂੰ ਚਾਰ ਸਾਲਾਂ ਲਈ ਮੁਅੱਤਲ ਕਰ ਦਿੱਤਾ। ਉਸਦੀ ਪਾਬੰਦੀ 21 ਅਕਤੂਬਰ 2021 ਤੋਂ ਲਾਗੂ ਹੋਵੇਗੀ ਜਿਸਦਾ ਮਤਲਬ ਹੈ ਕਿ 27 ਸਾਲਾ ਖਿਡਾਰੀ ਅਕਤੂਬਰ 2025 ਤੱਕ ਖੇਡਾਂ ਤੋਂ ਬਾਹਰ ਰਹੇਗਾ। ਉੱਤਰ ਪ੍ਰਦੇਸ਼ ਦੇ ਅਥਲੀਟ ਸ਼ਿਵਪਾਲ ਸਿੰਘ 2019 ਏਸ਼ੀਅਨ ਚੈਂਪੀਅਨਸ਼ਿਪ ‘ਚ ਚਾਂਦੀ ਦਾ ਤਗਮਾ ਜੇਤੂ ਹੈ, ਜਿਥੇ ਉਸਨੇ 86.23 ਮੀਟਰ ਦੀ ਥਰੋਅ ਨਾਲ ਆਪਣਾ…
ਵਿਵੇਕ ਲਾਲ ਨਾਂ ਦੇ ਭਾਰਤੀ ਮੂਲ ਦੇ ਨਾਗਰਿਕ ਨੂੰ ਅਮਰੀਕਾ ‘ਚ ਵੱਡਾ ਸਨਮਾਨ ਮਿਲਿਆ ਹੈ। ਜਨਰਲ ਐਟੋਮਿਕਸ ਦੇ ਸੀ.ਈ.ਓ. ਵਿਵੇਕ ਲਾਲ ਨੂੰ ਰਾਸ਼ਟਰਪਤੀ ਜੋਅ ਬਾਇਡਨ ਦੁਆਰਾ ਦਸਤਖ਼ਤ ਕੀਤੇ ਪ੍ਰਸ਼ੰਸਾ ਪੱਤਰ ਦੇ ਨਾਲ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਅਮੇਰੀਕੋਰਪਸ ਅਤੇ ਬਾਇਡਨ ਦਫਤਰ ਦੇ ਅਧਿਕਾਰਤ ਬਿਆਨ ਅਨੁਸਾਰ ਵਿਵੇਕ ਨੂੰ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਸਨਮਾਨਿਤ ਕੀਤਾ ਗਿਆ। ਡਾ. ਵਿਵੇਕ ਨੇ ਕੰਸਾਸ ਦੀ ਵਿਚੀਟਾ ਸਟੇਟ ਯੂਨੀਵਰਸਿਟੀ ਤੋਂ ਏਰੋਸਪੇਸ ਇੰਜੀਨੀਅਰਿੰਗ ‘ਚ ਪੀਐੱਚ.ਡੀ ਕੀਤੀ ਹੈ। ਉਹ ਇਕ ਵਪਾਰਕ ਆਗੂ ਅਤੇ ਵਿਗਿਆਨਕ ਭਾਈਚਾਰੇ ਟਾਈਟਨ ਜਨਰਲ ਐਟੋਮਿਕਸ ਦੇ ਮੁੱਖ ਕਾਰਜਕਾਰੀ ਵਜੋਂ ਕੰਮ ਕਰਦੇ ਹਨ। ਕੰਪਨੀ ਪ੍ਰਮਾਣੂ ਤਕਨਾਲੋਜੀ ਦੇ ਵਿਸ਼ੇਸ਼ ਖੇਤਰਾਂ ‘ਚ ਇਕ ਵਿਸ਼ਵਵਿਆਪੀ ਕੰਪਨੀ ਹੈ…
ਅਮਰੀਕਾ ਦੇ ਨਿਊਯਾਰਕ ਦੀ ਬ੍ਰੌਂਕਸ ਸਟਰੀਟ ‘ਚ ਰਾਤ 11 ਵਜੇ ਬਹਿਸ ਦੌਰਾਨ 15 ਸਾਲਾ ਵਿਦਿਆਰਥੀ ਨੂੰ ਗੋਲੀ ਮਾਰ ਦਿੱਤੀ ਗਈ। ਜ਼ਖਮੀ ਮੁੰਡੇ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਨਿਊਯਾਰਕ ਸਿਟੀ ਪੁਲੀਸ ਦੋ ਸ਼ੱਕੀਆਂ ਦੀ ਭਾਲ ਕਰ ਰਹੀ ਹੈ। ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਸ਼ਰੇਆਮ ਵਾਪਰ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਨੇ ਅਮਰੀਕਨ ਪੁਲੀਸ ਦੀ ਕਾਰਜਸ਼ੈਲੀ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਮੀਡੀਆ ਆਉਟਲੈਟ ਨੇ ਰਿਪੋਰਟ ਦਿੱਤੀ ਕਿ ਨੌਜਵਾਨ ਦਾ ਦੋ ਸ਼ੱਕੀਆਂ ਨਾਲ ‘ਮੌਖਿਕ ਵਿਵਾਦ’ ਹੋ ਗਿਆ ਅਤੇ ਉਨ੍ਹਾਂ ਵਿੱਚੋਂ ਇਕ ਨੇ ਗੋਲੀ ਚਲਾ ਦਿੱਤੀ। ਦੋਵੇਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਅਮਰੀਕਾ ‘ਚ ਅੱਜਕਲ੍ਹ ਗੋਲੀਬਾਰੀ ਦੀਆਂ ਘਟਨਾਵਾਂ ਆਮ…
ਉੱਤਰ ਪ੍ਰਦੇਸ਼ ਦੇ ਭਦੋਹੀ ‘ਚ ਐਤਵਾਰ ਦੇਰ ਸ਼ਾਮ ਇਕ ਦੁਰਗਾ ਪੂਜਾ ਪੰਡਾਲ ‘ਚ ਅੱਗ ਲੱਗ ਗਈ। ਕੁਝ ਹੀ ਮਿੰਟਾਂ ‘ਚ ਦੇਖਦਿਆਂ ਦੇਖਦਿਆਂ ਅੱਗ ਪੰਡਾਲ ‘ਚ ਫੈਲ ਗਈ ਤੇ ਅੱਗ ਦੀਆਂ ਲਪਟਾਂ ਦੇਖ ਕੇ ਸਹਿਮੇ ਹੋਏ ਲੋਕਾਂ ‘ਚ ਹਫੜਾ ਦਫੜੀ ਮਚ ਗਈ। ਇਸ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਜਣੇ ਅੱਗ ‘ਚ ਝੁਲਸ ਗਏ। ਹਾਦਸੇ ਦਾ ਸ਼ਿਕਾਰ ਹੋਣ ਵਾਲਿਆਂ ‘ਚ ਔਰਤਾਂ ਅਤੇ ਬੱਚੇ ਜ਼ਿਆਦਾ ਹਨ। ਔਰਾਈ ਕੋਤਵਾਲੀ ਤੋਂ ਕੁਝ ਕਦਮ ਦੂਰ ਸਥਿਤ ਏਕਤਾ ਦੁਰਗਾ ਪੰਡਾਲ ‘ਚ ਐਤਵਾਰ ਰਾਤ ਕਰੀਬ 8 ਵਜੇ ਆਰਤੀ ਦੌਰਾਨ ਇਹ ਅੱਗ ਲੱਗੀ, ਜਿਸ ਦੀ ਲਪੇਟ ‘ਚ ਆਉਣ ਨਾਲ 50 ਤੋਂ ਵੱਧ ਲੋਕ…
ਟੋਰਾਂਟੋ ਦੇ ਸਵਾਮੀ ਨਾਰਾਇਣ ਮੰਤਰ ‘ਚ ਭੰਨਤੋੜ ਤੇ ਇਤਰਾਜ਼ਯੋਗ ਨਾਅਰੇ ਲਿਖੇ ਜਾਣ ਤੋਂ ਕੁਝ ਦਿਨਾਂ ਬਾਅਦ ਸ੍ਰੀ ਭਗਵਦ ਗੀਤਾ ਪਾਰਕ ਦੇ ਚਿੰਨ੍ਹ ਦੀ ਕਥਿਤ ਤੌਰ ‘ਤੇ ਭੰਨਤੋੜ ਕੀਤੀ ਗਈ ਤੇ ਅਧਿਕਾਰੀਆਂ ਨੇ ਇਸਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਮੇਅਰ ਪੈਟਰਿਕ ਬ੍ਰਾਊਨ ਨੇ ਟਵਿੱਟਰ ‘ਤੇ ਇਸ ਖ਼ਬਰ ਦੀ ਪੁਸ਼ਟੀ ਕਰਦੇ ਹੋਏ ਲਿਖਿਆ ਕਿ ਹਾਲ ਹੀ ‘ਚ ਸ੍ਰੀ ਭਗਵਦ ਗੀਤਾ ਪਾਰਕ ਦੇ ਚਿੰਨ੍ਹ ਦੀ ਭੰਨਤੋੜ ਕੀਤੀ ਗਈ। ਇਹ ਘਟਨਾ ਕੈਨੇਡਾ ਦੇ ਸਵਾਮੀਨਾਰਾਇਣ ਮੰਦਰ ‘ਚ ਭੰਨਤੋੜ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਹੋਈ ਹੈ ਜਿਸ ਤੋਂ ਬਾਅਦ ਮੋਦੀ ਸਰਕਾਰ ਨੇ ਕੈਨੇਡਾ ‘ਚ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਲਈ ਇਕ ਐਡਵਾਈਜ਼ਰੀ ਵੀ ਜਾਰੀ ਕੀਤੀ ਸੀ।…
ਮਾਨਸਾ ਪੁਲੀਸ ਦੀ ਹਿਰਾਸਤ ‘ਚੋਂ ਖ਼ਤਰਨਾਕ ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਦੀ ਖ਼ਬਰ ਸਾਹਮਣੇ ਆਈ ਤਾਂ ਪੁਲੀਸ ਦੀ ਚੁਫੇਰੇ ਬਹੁਤ ਕਿਰਕਿਰੀ ਹੋਈ ਅਤੇ ਵਿਰੋਧੀਆਂ ਨੇ ਪੁਲੀਸ ਦੇ ਨਾਲ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਟੀਨੂੰ ਨੂੰ ਲਾਰੈਂਸ ਬਿਸ਼ਨੋਈ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਮਾਨਸਾ ਪੁਲਸ ਗੈਂਗਸਟਰ ਦੀਪਕ ਟੀਨੂੰ ਨੂੰ ਗੋਇੰਦਵਾਲ ਸਾਹਿਬ ਦੀ ਜੇਲ੍ਹ ‘ਚੋਂ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਜਾ ਰਹੀ ਸੀ, ਇਸ ਦੌਰਾਨ ਉਹ ਪੁਲੀਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਪੁਲੀਸ ਸੂਤਰਾਂ ਮੁਤਾਬਕ ਦੀਪਕ ਏ ਕੈਟਾਗਿਰੀ ਦਾ ਖ਼ਤਰਨਾਕ ਗੈਂਗਸਟਰ ਹੈ, ਜਿਸ ‘ਤੇ ਕਤਲ, ਕਤਲ ਦੀ ਕੋਸ਼ਿਸ਼, ਫਿਰੌਤੀ, ਲੁੱਟ-ਖੋਹ ਸਣੇ…