Author: editor
ਬਰੈਂਪਟਨ ਦੀ ਸਿਟੀ ਕੌਂਸਲ ਵੱਲੋਂ ਹਾਲ ‘ਚ ਹੀ ਬਰੈਂਪਟਨ ਦੀਆਂ ਦੋ ਪਾਰਕਾਂ ਦੇ ਨਾਮ ਬਦਲੇ ਗਏ ਹਨ। ਬਰੈਂਪਟਨ ਦੀ ਟਰੋਇਰਸ ਪਾਰਕ ਦਾ ਨਾਮ ਬਦਲਕੇ ਸ਼੍ਰੀ ਭਗਵਦ ਗੀਤਾ ਪਾਰਕ ਅਤੇ ਅਲੋਆ ਗ੍ਰੀਨ ਪਾਰਕ ਦਾ ਨਾਮ ਬਦਲਕੇ ਅਹਿਮਦੀਆਂ ਪਾਰਕ ਰੱਖ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾ ਬਰੈਂਪਟਨ ‘ਚ ਹੀ ਕੁਝ ਸੜਕਾਂ ਦੇ ਨਾਮ ਵੀ ਬਦਲੇ ਗਏ ਸਨ ਜਿਨ੍ਹਾਂ ‘ਚ ਮਸਜਿਦ ਡਰਾਈਵ ਅਤੇ ਗੁਰੂ ਨਾਨਕ ਰੋਡ ਵੀ ਸ਼ਾਮਲ ਹਨ। ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਟਰਾਇਰਜ਼ ਪਾਰਕ ਦਾ ਨਾਂ ਬਦਲ ਕੇ ਸ਼੍ਰੀ ਭਗਵਦ ਗੀਤਾ ਪਾਰਕ ਰੱਖਿਆ। ਇਸ ਮੌਕੇ ਉਨ੍ਹਾਂ ਨੇ ਭਗਵਦ ਗੀਤਾ ਪਾਰਕ ਕਰਨ ਦਾ ਉਦਘਾਟਨ ਵੀ ਕੀਤਾ। ਇਕ ਟਵੀਟ…
ਅਕਸਰ ਹੀ ਪੰਜਾਬ ‘ਚ ਲੋਕਾਂ ਨੂੰ ਵੱਟਸਐਪ ‘ਤੇ ਫੋਨ ਕਾਲ ਆਉਂਦੀ ਹੈ ਜਿਸ ‘ਚ ਕਾਲ ਕਰਨ ਵਾਲਾ ਖੁਦ ਨੂੰ ਵਿਦੇਸ਼ ‘ਚ ਬੈਠਾ ਰਿਸ਼ਤੇਦਾਰ ਦੱਸ ਕੇ ਠੱਗਣ ਦੀ ਕੋਸ਼ਿਸ਼ ਕਰਦਾ ਹੈ। ਪਹਿਲਾਂ ਪਹਿਲ ਅਨੇਕਾਂ ਲੋਕ ਇਸ ਠੱਗੀ ਦਾ ਸ਼ਿਕਾਰ ਵੀ ਹੋਏ ਪਰ ਹੁਣ ਪਤਾ ਲੱਗਣ ‘ਤੇ ਭਾਵੇਂ ਬਹੁਤੇ ਲੋਕ ਗੱਲਾਂ ‘ਚ ਨਹੀਂ ਆਉਂਦੇ, ਫਿਰ ਵੀ ਕਈ ਇਸ ਗਰੋਹ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਹੁਣ ਸੰਗਰੂਰ ਪੁਲੀਸ ਨੇ ਵਿਦੇਸ਼ੀ ਰਿਸ਼ਤੇਦਾਰ ਦੱਸ ਕੇ ਠੱਗੀ ਮਾਰਨ ਵਾਲੇ ਅਜਿਹੇ ਹੀ ਇਕ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲੀਸ ਨੇ ਗਰੋਹ ਦੇ ਦੋ ਮੈਂਬਰ ਉਤਰ ਪ੍ਰਦੇਸ਼ ਤੋਂ ਕਾਬੂ ਕੀਤੇ ਹਨ ਅਤੇ ਮੁਲਜ਼ਮਾਂ ਦੇ…
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਗੋਲੀ ਕਾਂਡ ‘ਚ ਇਨਸਾਫ ਦੀ ਮੰਗ ਕਰ ਰਹੇ ਸਿੱਖਾਂ ਨੇ ਲੰਘੀ ਰਾਤ ਕਥਿਤ ਪ੍ਰਸ਼ਾਸਨ ਵੱਲੋਂ ਮੋਰਚੇ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਦੀ ਭਿਣਕ ਪੈਣ ਮਗਰੋਂ ਕੌਮੀ ਮਾਰਗ-54 ਉਤੇ ਆਵਾਜਾਈ ਠੱਪ ਕਰ ਕੇ ਮੁਜ਼ਾਹਰਾ ਕੀਤਾ। ਜ਼ਿਕਰਯੋਗ ਹੈ ਕਿ ਉਕਤ ਕੌਮੀ ਮਾਰਗ ‘ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਗੋਲੀ ਕਾਂਡ ‘ਚ ਮਾਰੇ ਗਏ ਦੋ ਸਿੱਖ ਨੌਜਵਾਨਾਂ ਲਈ ਇਨਸਾਫ਼ ਦੀ ਮੰਗ ਸਬੰਧੀ 8 ਮਹੀਨਿਆਂ ਤੋਂ ‘ਬੇਅਦਬੀ ਇਨਸਾਫ਼ ਮੋਰਚਾ’ ਚੱਲ ਰਿਹਾ ਹੈ। ਮੋਰਚੇ ਦੇ ਆਗੂਆਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਇਸ ਮੋਰਚੇ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਇਸ ਦੌਰਾਨ ਉਨ੍ਹਾਂ ਪ੍ਰਦਰਸ਼ਨ ਦੀ ਵੀਡੀਓ ਸੋਸ਼ਲ…
ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ 1995 ‘ਚ ਕੀਤੀ ਹੱਤਿਆ ਦੇ ਮਾਮਲੇ ‘ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਨੂੰ ਉਮਰ ਕੈਦ ‘ਚ ਤਬਦੀਲ ਕਰਨ ਸਬੰਧੀ ਰਹਿਮ ਦੀ ਅਪੀਲ ‘ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਵੱਲੋਂ ਹੁਣ ਤੱਕ ਕੋਈ ਫ਼ੈਸਲਾ ਨਾ ਲਏ ਜਾਣ ‘ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਰਾਜੋਆਣਾ ਵੱਲੋਂ ਦਾਇਰ ਅਪੀਲ ‘ਚ ਪਿਛਲੇ 26 ਸਾਲ ਤੋਂ ਜੇਲ੍ਹ ‘ਚ ਹੋਣ ਦੇ ਹਵਾਲੇ ਨਾਲ ਮੌਤ ਦੀ ਸਜ਼ਾ ਨੂੰ ਉਮਰ ਕੈਦ ‘ਚ ਬਦਲੇ ਜਾਣ ਦੀ ਮੰਗ ਕੀਤੀ ਗਈ ਸੀ। ਸਿਖਰਲੀ ਕੋਰਟ ਨੇ ਕੇਂਦਰ ਸਰਕਾਰ ਦੇ ਵਕੀਲ ਵੱਲੋਂ ਸੁਣਵਾਈ ਮੁਲਤਵੀ ਕੀਤੇ ਜਾਣ ਦੀ ਮੰਗ ਕਰਦੇ ਹਲਫ਼ਨਾਮੇ ‘ਤੇ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ‘ਨਾ ਲੱਭਣ’ ਅਤੇ ਫਾਈਲਾਂ ਨੂੰ ਲੈ ਕੇ ਤਿੱਖਾ ਹਮਲਾ ਕੀਤਾ ਸੀ, ਜਿਸ ਦੇ ਜਵਾਬ ‘ਚ ਹੁਣ ਵਿਦੇਸ਼ ਤੋਂ ਚੰਨੀ ਨੇ ਜਵਾਬੀ ਹਮਲਾ ਬੋਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਚੰਨੀ ਵੱਲੋਂ ਚੋਣਾਂ ਤੋਂ ਪਹਿਲਾਂ ਲਏ ਗਏ ਫ਼ੈਸਲਿਆਂ ‘ਤੇ ਉਂਗਲ ਚੁੱਕੀ। ਵਿਧਾਨ ਸਭਾ ਇਜਲਾਸ ‘ਚ ਉਨ੍ਹਾਂ ਕਿਹਾ ਕਿ ਚੰਨੀ ਕਿਥੇ ਹੈ? ਮਾਨ ਨੇ ਕਿਹਾ ਕਿ ਜਦੋਂ ਉਹ ਲੋਕ ਵਿਰੋਧੀ ਫ਼ੈਸਲੇ ਦੇਖਦੇ ਹਨ ਤਾਂ ਪਤਾ ਲੱਗਦਾ ਹੈ ਕਿ ਚੰਨੀ ਨੇ ਚੋਣਾਂ ਤੋਂ ਪਹਿਲਾਂ ਫਾਈਲਾਂ ‘ਤੇ ਦਸਤਖ਼ਤ ਕੀਤੇ ਸਨ। ਇਸ ਦੇ ਜਵਾਬ ‘ਚ ਚੰਨੀ ਨੇ ਕਿਹਾ ਕਿ…
ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦੇ ਪਹਿਲੇ ਹੀ ਮੈਚ ‘ਚ ਇੰਡੀਆ ਨੇ ਸਾਊਥ ਅਫਰੀਕਾ ਖ਼ਿਲਾਫ਼ ਵੱਡੀ ਜਿੱਤ ਦਰਜ ਕੀਤੀ ਹੈ। ਤਿਰੂਅਨੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡੇ ਇਸ ਮੈਚ ‘ਚ ਇੰਡੀਆ 8 ਵਿਕਟਾਂ ਨਾਲ ਜੇਤੂ ਰਿਹਾ। ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਅਤੇ ਸਾਊਥ ਅਫਰੀਕਾ ਨੇ ਨਿਰਧਾਰਤ 20 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 106 ਦੌੜਾਂ ਬਣਾਈਆਂ। ਇਸ ਤਰ੍ਹਾਂ ਦੱਖਣੀ ਅਫਰੀਕਾ ਨੇ ਇੰਡੀਆ ਨੂੰ ਜਿੱਤ ਲਈ 107 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਇੰਡੀਆ ਨੇ 16.4 ਓਵਰਾਂ ‘ਚ ਦੋ ਵਿਕਟਾਂ ਦੇ ਨੁਕਸਾਨ ‘ਤੇ ਸੂਰਿਆ ਕੁਮਾਰ ਯਾਦਵ ਦੀਆਂ 50 ਦੌੜਾਂ ਤੇ ਕੇ.ਐੱਲ.…
ਫੁਟਬਾਲ ਵਰਲਡ ਕੱਪ ਤੋਂ ਪਹਿਲਾਂ ਆਪਣੇ ਆਖਰੀ ਅਭਿਆਸ ਮੈਚ ‘ਚ ਅਰਜਨਟੀਨਾ 3-0 ਨਾਲ ਜੇਤੂ ਰਿਹਾ। ਅਰਜਨਟੀਨਾ ਨੇ ਲਿਓਨਿਲ ਮੇਸੀ ਦੇ ਦੋ ਗੋਲਾਂ ਦੀ ਮਦਦ ਨਾਲ ਜਮੈਕਾ ਨੂੰ ਹਰਾਇਆ। ਮੇਸੀ ਨੇ ਦੋ ਗੋਲ ਕੀਤੇ ਅਤੇ ਪ੍ਰਸ਼ੰਸਕ ਦੋ ਵਾਰ ਮੈਦਾਨ ‘ਤੇ ਦਾਖਲ ਹੋ ਗਏ। ਇਸ ਜਿੱਤ ਨਾਲ ਅਰਜਨਟੀਨਾ ਦੀ ਅਜੇਤੂ ਮੁਹਿੰਮ 35 ਮੈਚਾਂ ਤੱਕ ਪਹੁੰਚ ਗਈ ਹੈ। ਟੀਮ ਪਿਛਲੇ ਤਿੰਨ ਸਾਲਾਂ ‘ਚ ਕੋਈ ਮੈਚ ਨਹੀਂ ਹਾਰੀ ਹੈ। ਅਰਜਨਟੀਨਾ ਦੇ ਕੋਚ ਲਿਓਨਿਲ ਸਕਾਲੋਨੀ ਨੇ ਕਿਹਾ ਕਿ ਤੁਹਾਨੂੰ ਮੇਸੀ ਦਾ ਆਨੰਦ ਮਾਣਨਾ ਹੋਵੇਗਾ। ਇਹ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਕਿਸ ਦੇਸ਼ ਤੋਂ ਹੋ, ਹਰ ਕੋਈ ਅਜਿਹਾ ਕਰਦਾ ਹੈ। ਮੈਂ ਉਨ੍ਹਾਂ ਦਾ ਕੋਚ ਹਾਂ ਪਰ…
ਕੌਮਾਂਤਰੀ ਕ੍ਰਿਕਟ ਕੌਂਸਲ ਵੱਲੋਂ ਜਾਰੀ ਕੀਤੀ ਗਈ ਟੀ-20 ਕੌਮਾਂਤਰੀ ਪੁਰਸ਼ ਰੈਂਕਿੰਗ ‘ਚ ਬੱਲੇਬਾਜ਼ਾਂ ਦੀ ਸੂਚੀ ‘ਚ ਇਕ ਵਾਰ ਫਿਰ ਤੋਂ ਭਾਰਤੀ ਬੱਲੇਬਾਜ਼ ਸੂਰਿਆ ਕੁਮਾਰ ਯਾਦਵ ਕਰੀਅਰ ਦੇ ਦੂਜੇ ਸਭ ਤੋਂ ਵਧੀਆ ਸਥਾਨ ‘ਤੇ ਪਹੁੰਚ ਗਿਆ ਹੈ। ਆਸਟਰੇਲੀਆ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਲੜੀ ਦੇ ਆਖਰੀ ਮੈਚ ‘ਚ 36 ਗੇਂਦਾਂ ‘ਚ 69 ਦੌੜਾਂ ਦੀ ਪਾਰੀ ਖੇਡਣ ਤੋ ਬਾਅਦ ਸੂਰਿਆ ਕੁਮਾਰ ਦੇ ਨਾਮ 801 ਰੇਟਿੰਗ ਅੰਕ ਹੋ ਗਏ ਹਨ। ਉਸ ਨੇ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੂੰ ਦੋ ਹੋਰ ਰੇਟਿੰਗ ਅੰਕਾਂ ਨਾਲ ਪਛਾੜ ਕੇ ਦੂਜਾ ਸਥਾਨ ਹਾਸਲ ਕੀਤਾ। ਉਹ ਹਾਲਾਂਕਿ ਪਹਿਲਾਂ ਵੀ ਦੂਜੇ ਸਥਾਨ ‘ਤੇ ਪਹੁੰਚ ਚੁੱਕਾ ਹੈ। ਉਸ ਨੇ ਅਗਸਤ ‘ਚ…
ਨਿਊਯਾਰਕ ‘ਚ ਊਬਰ ਈਟਸ ਡਿਲਿਵਰੀ ਦਾ ਕੰਮ ਕਰਨ ਵਾਲੇ ਇਕ ਭਾਰਤੀ ਮੂਲ ਦੇ ਅਮਰੀਕਨ ਵਿਅਕਤੀ ‘ਤੇ ਹਮਲਾਵਰ ਨੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਹਮਲਾ ਕੀਤਾ ਹੈ। ਜਾਣਕਾਰੀ ਮੁਤਾਬਕ ਹਮਲਾਵਰ ਦਾ ਅਪਰਾਧਿਕ ਪਿਛੋਕੜ ਰਿਹਾ ਹੈ ਅਤੇ ਉਹ ਸੌ ਤੋਂ ਵਧੇਰੇ ਵਾਰ ਗ੍ਰਿਫ਼ਤਾਰ ਹੋ ਚੁੱਕਾ ਹੈ। ਨਿਊਯਾਰਕ ਦੇ ਲੋਅਰ ਈਸਟ ਸਾਈਡ ਵਿਖੇ ਗੁਜਰਾਤੀ ਮੂਲ ਦੇ ਭਰਤਭਾਈ ਪਟੇਲ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ। ਪੀੜਤ ਨੇ ਦੱਸਿਆ ਕਿ ਮੁਲਜ਼ਮ ਨੇ ਬਿਨਾਂ ਕੁਝ ਕਹੇ ਉਸ ਉੱਪਰ ਹਮਲਾ ਕਰ ਦਿੱਤਾ ਅਤੇ ਆਸਪਾਸ ਖੜ੍ਹੇ ਲੋਕਾਂ ਨੇ ਕੁਝ ਨਹੀਂ ਕੀਤਾ। ਪਟੇਲ ਨੇ ਕਿਹਾ ਕਿ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ। ਪੀੜਤ 36 ਵਰ੍ਹਿਆਂ ਦਾ ਹੈ…
ਫਲੋਰੀਡਾ (ਅਮਰੀਕਾ) ‘ਚ ਤੂਫਾਨ ਇਆਨ ਦੀ ਦਸਤਕ ਤੋਂ ਬਾਅਦ ਇਸ ਦਾ ਕਹਿਰ ਜਾਰੀ ਹੈ। ਇਹ ਤੂਫਾਨ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਤੂਫਾਨ ਨਾਲ ਫਲੋਰੀਡਾ ਸ਼ਹਿਰ ‘ਚ ਭਾਰੀ ਤਬਾਹੀ ਹੋਈ ਹੈ। ਲੱਖਾਂ ਲੋਕ ਬੇਘਰ ਹੋ ਗਏ ਹਨ। ਸਾਢੇ 8 ਲੱਖ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ। ਫਿਲਹਾਲ ਬਿਜਲੀ ਅਤੇ ਆਵਾਜਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਘਰਾਂ ਅੰਦਰ ਪਾਣੀ ਭਰ ਚੁੱਕਾ ਹੈ। ਹਾਲਾਤ ਬਦਤਰ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਵੱਡੀ ਗਿਣਤੀ ‘ਚ ਫਲੋਰੀਡਾ ‘ਚ ਪ੍ਰਵਾਸੀ ਭਾਰਤੀ ਰਹਿੰਦੇ ਹਨ। ਤੂਫਾਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਦੋ ਲੋਕਾਂ ਦੀ ਮੌਤ ਹੋ ਜਾਣ ਦੀ ਜਾਣਕਾਰੀ ਸਾਹਮਣੇ…