Author: editor
‘ਨੋਰੂ’ ਤੂਫ਼ਾਨ ਕਾਰਨ ਵੀਅਤਨਾਮ ਦੇ ਅਨੇਕਾਂ ਪਿੰਡਾਂ ‘ਚ ਹੜ੍ਹ ਆਉਣ ਕਾਰਨ ਪ੍ਰਸ਼ਾਸਨ ਨੇ ਕਰੀਬ 8 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਅਤੇ ਦੇਸ਼ ‘ਚ ਮੰਗਲਵਾਰ ਨੂੰ ਕਰਫਿਊ ਲਗਾ ਦਿੱਤਾ ਗਿਆ ਹੈ। ਤੂਫਾਨ ਕਾਰਨ ਫਿਲੀਪੀਨਜ਼ ‘ਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਹੈ। ਸਰਕਾਰੀ ਟੈਲੀਵਿਜ਼ਨ ਅਨੁਸਾਰ ਤੂਫ਼ਾਨ ‘ਨੋਰੂ’ ਦੇ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਦਰਮਿਆਨ ਰਹਿਣ ਵਾਲੇ ਲੋਕਾਂ ਨੂੰ ਨੇੜੇ ਦੇ ਐਮਰਜੈਂਸੀ ਕੈਂਪਾਂ ‘ਚ ਪਨਾਹ ਲੈਣ ਦਾ ਹੁਕਮ ਦਿੱਤਾ ਗਿਆ ਹੈ। ਤੂਫ਼ਾਨ ਕਾਰਨ ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਜਨਤਕ ਸਮਾਗਮ ਰੱਦ ਕਰ ਦਿੱਤੇ ਗਏ ਹਨ। ਦਾ ਨਾਂਗ ਅਤੇ ਕਵਾਂਗ ਸੂਬਿਆਂ ‘ਚ ਮੰਗਲਵਾਰ ਸ਼ਾਮ ਤੋਂ ਕਰਫਿਊ ਲਾਗੂ ਰਹੇਗਾ।…
ਲਖੀਮਪੁਰ ਖੀਰੀ (ਉੱਤਰ ਪ੍ਰਦੇਸ਼) ਦੇ ਈਸਾਨਗਰ ਇਲਾਕੇ ‘ਚ ਬੁੱਧਵਾਰ ਸਵੇਰੇ ਇਕ ਭਿਆਨਕ ਹਾਦਸਾ ਵਾਪਰਿਆ। ਇਕ ਟਰੱਕ ਅਤੇ ਨਿੱਜੀ ਬੱਸ ਵਿਚਾਲੇ ਹੋਈ ਟੱਕਰ ‘ਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਜ਼ਖਮੀਆਂ ਦੇ ਚੰਗੇ ਇਲਾਜ ਦੇ ਨਿਰਦੇਸ਼ ਦਿੱਤੇ ਹਨ। ਪੁਲੀਸ ਡਿਪਟੀ ਕਮਿਸ਼ਨਰ ਪ੍ਰੀਤਮ ਪਾਲ ਸਿੰਘ ਨੇ ਦੱਸਿਆ ਕਿ ਧੌਰਹਰਾ ਤੋਂ ਯਾਤਰੀਆਂ ਨੂੰ ਲੈ ਕੇ ਲਖਨਊ ਜਾ ਰਹੀ ਇਕ ਨਿੱਜੀ ਬੱਸ ਨੈਸ਼ਨਲ ਹਾਈਵੇਅ ਨੰਬਰ 730 ‘ਤੇ ਆਇਰਾ ਪੁਲ ‘ਤੇ ਉਲਟ ਦਿਸ਼ਾ ਤੋਂ ਆ ਰਹੇ ਇਕ ਟਰੱਕ ਨਾਲ ਟਕਰਾ ਗਈ।…
ਹਿੰਦੀ ਫ਼ਿਲਮਾਂ ਦੀ ਆਪਣੇ ਸਮੇਂ ਦੀ ਪ੍ਰਸਿੱਧ ਅਦਾਕਾਰਾ ਆਸ਼ਾ ਪਾਰਿਖ ਨੂੰ ਭਾਰਤੀ ਸਿਨੇਮਾ ਦੇ ਸਭ ਤੋਂ ਵੱਡੇ ਪੁਰਸਕਾਰ ਸਾਲ 2020 ਦੇ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗ। ਇਸ ਸਮੇਂ 79 ਸਾਲਾਂ ਦੀ ਇਸ ਅਦਾਕਾਰਾ ਨੂੰ ਇਹ ਐਵਾਰਡ 68ਵੇਂ ਨੈਸ਼ਨਲ ਫ਼ਿਲਮ ਪੁਰਸਕਾਰ ਸਮਾਗਮ ਦੌਰਾਨ 30 ਸਤੰਬਰ ਨੂੰ ਪ੍ਰਦਾਨ ਕੀਤਾ ਜਾਵੇਗਾ। ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਸ਼ਾ ਭੌਂਸਲੇ, ਹੇਮਾ ਮਾਲਿਨੀ, ਪੂਨਮ ਢਿੱਲੋਂ, ਉਦਿਤ ਨਾਰਾਇਣ ਤੇ ਟੀ.ਐੱਸ. ਨਾਗਭਰਨ ਦੀ ਪੰਜ ਮੈਂਬਰੀ ਦਾਦਾ ਸਾਹਿਬ ਫਾਲਕੇ ਪੁਰਸਕਾਰ ਕਮੇਟੀ ਨੇ ਸਨਮਾਨ ਲਈ ਆਸ਼ਾ ਪਾਰਿਖ ਦਾ ਨਾਂ ਚੁਣਿਆ ਹੈ। ਆਸ਼ਾ ਪਾਰਿਖ ਨੇ ਪੰਜ ਦਹਾਕੇ ਤੱਕ ਫੈਲੇ ਆਪਣੇ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਭਰੋਸਗੀ ਮਤਾ ਪੇਸ਼ ਕੀਤਾ। ਮੁੱਖ ਮੰਤਰੀ ਨੇ ਸ਼ਾਇਰਾਨਾ ਅੰਦਾਜ਼ ‘ਚ ਵਿਰੋਧੀ ਧਿਰਾਂ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਵਿਰੋਧੀ ਸਦਨ ‘ਚ ਹੰਗਾਮਾ ਕਰਨ ਨੂੰ ਮਾਣ ਵਾਲੀ ਗੱਲ ਸਮਝਦੇ ਹਨ ਅਤੇ ਇਹ ਇਕ ਰਿਵਾਜ਼ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਲੋਕਤੰਤਰ ਨਹੀਂ ਚੱਲ ਸਕਦਾ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ‘ਚ ਦੁਪਹਿਰ ਵੇਲੇ ਭਰੋਸੇ ਦਾ ਮਤਾ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਸਦਨ ਨੂੰ ਮੰਤਰੀ ਮੰਡਲ ‘ਤੇ ਭਰੋਸਾ ਹੈ। ਹਰਪਾਲ ਚੀਮਾ ਨੇ ਪ੍ਰਸਤਾਵ ਦਾ ਸਮਰਥਨ ਕੀਤਾ ਅਤੇ ਇਸ ਨੂੰ ਪਾਸ ਕਰਨ…
ਕੈਨੇਡਾ ਅੰਦਰ ਸੜਕ ਹਾਦਸਿਆਂ ‘ਚ ਟਰੱਕ ਡਰਾਈਵਰਾਂ ਦੀ ਮੌਤ ਦਰ ‘ਚ ਵਾਧਾ ਹੋਇਆ ਹੈ ਅਤੇ ਹਾਦਸੇ ਸਮੇਂ ਟਰੱਕ ਟਰੇਲਰ ‘ਚ ਅੱਗ ਲੱਗਣ ਦੀਆਂ ਘਟਨਾਵਾਂ ਵੀ ਵਧੀਆਂ ਹਨ। ਹੁਣ ਇਕ ਹੋਰ ਅਜਿਹੀ ਘਟਨਾ ਵਾਪਰੀ ਹੈ ਜਿਸ ‘ਚ ਪੰਜਾਬੀ ਮੂਲ ਦੇ ਨੌਜਵਾਨ ਦੀ ਮੌਤ ਹੋ ਗਈ ਜੋ ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਪਿੰਡ ਰੌਂਤਾ ਦਾ ਰਹਿਣ ਵਾਲਾ ਸੀ। ਵੇਰਵਿਆਂ ਅਨੁਸਾਰ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਰੌਂਤਾ ਦੇ ਕਰਤਾਰ ਸਿੰਘ ਦੇ ਪੋਤਰੇ 37 ਸਾਲਾ ਸੁਖਮੰਦਰ ਸਿੰਘ ਉਰਫ ਮਿੰਦਾ ਦੀ ਵੈਨਕੂਵਰ ਇਲਾਕੇ ‘ਚ ਟਰੇਲਰ ਨੂੰ ਅੱਗ ਲੱਗਣ ਕਾਰਨ ਮੌਤ ਹੋਈ ਹੈ। ਮ੍ਰਿਤਕ ਸੁਖਮੰਦਰ ਸਿੰਘ ਉਰਫ ਮਿੰਦਾ ਦੇ ਤਾਏ ਦੇ ਪੁੱਤਰ ਰਜਿੰਦਰ ਸਿੰਘ ਦਿਓਲ…
ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਏਅਰਪੋਰਟ ‘ਤੇ ਉਡਾਣ ਭਰਨ ਵਾਲੇ ਯਾਤਰੀਆਂ ਨੂੰ ਜਲਦੀ ਹੀ ਟੀਕਾਕਰਨ ਦਾ ਸਬੂਤ ਦਿਖਾਉਣ ਜਾਂ ਫੇਸ ਮਾਸਕ ਪਹਿਨਣ ਦੀ ਲੋੜ ਨਹੀਂ ਪਵੇਗੀ। ਫੈਡਰਲ ਸਰਕਾਰ ਨੇ ਐਲਾਨ ਕੀਤਾ ਕਿ ਉਹ ਮਹੀਨੇ ਦੇ ਅੰਤ ‘ਚ ਕੈਨੇਡਾ ‘ਚ ਦਾਖਲ ਹੋਣ ਵਾਲੇ ਕਿਸੇ ਵੀ ਵਿਅਕਤੀ ਲਈ ਕੁਆਰੰਟੀਨ ਐਕਟ ਦੇ ਤਹਿਤ ਸਾਰੀਆਂ ਕੋਵਿਡ-19 ਸਰਹੱਦੀ ਪਾਬੰਦੀਆਂ ਨੂੰ ਹਟਾ ਰਹੀ ਹੈ। ਪਹਿਲੀ ਅਕਤੂਬਰ ਤੋਂ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ‘ਚ ਦਾਖ਼ਲ ਹੋਣ ਲਈ ਟੀਕਾਕਰਨ ਦਾ ਸਬੂਤ ਦਿਖਾਉਣ ਦੀ ਲੋੜ ਨਹੀਂ ਹੋਵੇਗੀ ਅਤੇ ਗੈਰ-ਟੀਕਾਕਰਨ ਵਾਲੇ ਕੈਨੇਡੀਅਨਾਂ ਨੂੰ ਹੁਣ ਘਰ ਵਾਪਸ ਆਉਣ ‘ਤੇ ਅਲੱਗ-ਥਲੱਗ ਨਹੀਂ ਹੋਣਾ ਪਵੇਗਾ। ਅੰਤਰਰਾਸ਼ਟਰੀ ਏਅਰਪੋਰਟ ‘ਤੇ ਪਹੁੰਚਣ ਵਾਲੇ ਯਾਤਰੀਆਂ ਲਈ ਹੁਣ ਰੈਂਡਮ ਲਾਜ਼ਮੀ ਕੋਵਿਡ-19…
ਪੁਲੀਸ ਨੇ ਟਿਮ ਹਾਰਟਨਸ ਵਿਖੇ ਔਰਤਾਂ ਦੇ ਬਾਸ਼ਰੂਮ ‘ਚ ਲੁਕਾ ਕੇ ਕੈਮਰਾ ਰੱਖਣ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ 27 ਸਾਲਾ ਵਿਅਕਤੀ ਨੂੰ ਪੁਲੀਸ ਨੇ ਹੈਮਿਲਟਨ ‘ਚ ਟਿਮ ਹਾਰਟਨਸ ‘ਚ ਔਰਤਾਂ ਦੇ ਬਾਥਰੂਮ ਦੇ ਅੰਦਰ ਇਕ ਗੁਪਤ ਕੈਮਰਾ ਮਿਲਣ ਤੋਂ ਬਾਅਦ ਚਾਰਜ ਕੀਤਾ ਹੈ। ਜਾਂਚਕਰਤਾਵਾਂ ਅਨੁਸਾਰ ਵੀਰਵਾਰ ਸਵੇਰੇ ਬਾਥਰੂਮ ‘ਚ ਲੁਕਾ ਰੱਖਿਆ ਸੈਲਫੋਨ ਮਿਲਿਆ ਸੀ। ਹੈਮਿਲਟਨ ਨਿਵਾਸੀ ਐਮਿਲੀ ਹੈਸਲਰ ਨੇ ਕਿਹਾ ਕਿ ਉਸਦੀ ਭੈਣ ਨੇ ਆਪਣੇ ਛੋਟੇ ਬੱਚੇ ਨਾਲ ਫੋਨ ਕੂੜੇ ਦੇ ਢੇਰ ‘ਚ ਦੇਖਿਆ। ਉਸ ਨੇ ਕਿਹਾ ਕਿ ਫੋਨ ਇਕ ਬੈਟਰੀ ਪੈਕ ਨਾਲ ਜੁੜਿਆ ਹੋਇਆ ਸੀ। ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਗਈਆਂ ਫੋਟੋਆਂ ਟਾਇਲਟ ਪੇਪਰ ‘ਚ ਢੱਕੇ…
ਥਾਣਾ ਸਦਰ ਪੱਟੀ ਦੇ ਪਿੰਡ ਗੁਦਾਈਕੇ ਸਥਿਤ ਇਕ ਬਹਿਕ ਅੰਦਰ ਬੀਤੇ ਰਾਤ ਦੋ ਨੌਜਵਾਨਾਂ ਗੁਰਦਰਸ਼ਨ ਸਿੰਘ ਉਰਫ਼ ਸੋਨਾ (27) ਵਾਸੀ ਜੋਧ ਸਿੰਘ ਵਾਲਾ ਤੇ ਸ਼ਿੰਦਰ ਸਿੰਘ (26) ਵਾਸੀ ਜੰਡ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮ੍ਰਿਤਕ ਨੌਜਵਾਨਾਂ ਦੇ ਮੋਬਾਇਲ ਫੋਨਾਂ ਦੀ ਭੰਨ ਤੋੜ ਕਰਕੇ ਮੁਲਜ਼ਮ ਮੌਕੇ ਤੋਂ ਭੱਜ ਗਏ ਅਤੇ ਅੱਜ ਸਵੇਰੇ ਘਟਨਾ ਸਥਾਨ ਦੇ ਨੇੜਲੇ ਵਸਨੀਕ ਲੋਕਾਂ ਵੱਲੋਂ ਮ੍ਰਿਤਕ ਨੌਜਵਾਨਾਂ ਦੇ ਘਰ ਨੌਜਵਾਨਾਂ ਦੇ ਕਤਲ ਦੀ ਸੂਚਨਾ ਦਿੱਤੀ ਗਈ। ਇਸ ਮਗਰੋਂ ਪੁਲੀਸ ਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚੇ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਤਲ ਹੋਏ ਦੋਵੇਂ ਨੌਜਵਾਨ ਆਪਸ…
ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਨੇਡਾ ਨਾਲ ਪੰਜਾਬ ਦੇ ਸਬੰਧ ਹੋ ਬਿਹਤਰ ਤੇ ਮਜ਼ਬੂਤ ਕਰਨ ਦੇ ਮਕਸਦ ਨਾਲ ਕੈਨੇਡਾ ਦੇ ਇਕ ਵਫ਼ਦ ਨਾਲ ਮੁਲਾਕਾਤ ਕੀਤੀ। ਇਸ ਵਫ਼ਦ ‘ਚ ਕੈਨੇਡੀਅਨ ਸੂਬੇ ਸਸਕੈਚਵਨ ਦੇ ਨੁਮਾਇੰਦੇ ਸ਼ਾਮਲ ਸਨ। ਵਫ਼ਦ ‘ਚ ਸ਼ਾਮਲ ਏ.ਡੀ.ਐੱਮ. ਇੰਟਰਨੈਸ਼ਨਲ ਇੰਗੇਜਮੈਂਟ, ਸਸਕੈਚਵਨ ਟਰੇਡ ਤੇ ਐਕਸਪੋਰਟ ਡਿਵੈੱਲਪਮੈਂਟ ਰਿਸ਼ੈਲ ਬੋਰਗੌਨ, ਐੱਮ.ਡੀ. ਸਸਕੈਚਵਨ ਇੰਡੀਆ ਆਫਿਸ ਵਿਕਟਰ ਲੀ, ਕੌਂਸਲ ਜਨਰਲ ਆਫ਼ ਕੈਨੇਡਾ ਪੈਟਰਿਕ ਹੇਬਰਟ ਅਤੇ ਯੂਨੀਵਰਸਿਟੀ ਆਫ਼ ਸਸਕੈਚਵਨ ਵਿਖੇ ਵਾਈਸ ਪ੍ਰੈਜ਼ੀਡੈਂਟ ਆਫ ਰਿਸਰਚ ਡਾ. ਬਲਜੀਤ ਸਿੰਘ ਨੇ ਮੁੱਖ ਮੰਤਰੀ ਦਾ ਸਮਾਂ ਦੇਣ ਲਈ ਧੰਨਵਾਦ ਕੀਤਾ। ਪੰਜਾਬ-ਕੈਨੇਡਾ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ…
ਭਾਜਪਾ ‘ਚ ਸ਼ਾਮਲ ਹੋ ਚੁੱਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਪਹੁੰਚੇ। ਇਸ ਸਮੇਂ ਜਿੱਥੇ ਉਨ੍ਹਾਂ ਆਪਣੀ ਪੁਰਾਣੀ ਪਾਰਟੀ ਕਾਂਗਰਸ ‘ਤੇ ਤਿੱਖੇ ਹਮਲੇ ਬੋਲੇ, ਉਥੇਹੀ 92 ਵਿਧਾਇਕਾਂ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪ੍ਰਸ਼ਾਸਕੀ ਕੰਮਾਂ ਤੋਂ ਕੋਰੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਛ ਮਹੀਨੇ ‘ਚ ਹੀ ਭਰੋਸੇ ਦਾ ਵੋਟ ਲਿਆਉਣਾ ਮਜ਼ਾਕ ਤੇ ਪੰਜਾਬੀਆਂ ਨਾਲ ਧੋਖਾ ਹੈ। ਪੰਜਾਬੀਆਂ ਨੇ ਦੁਨੀਆ ਪੱਧਰ ‘ਤੇ ਨਾਮ ਕਮਾਇਆ ਹੈ ਤੇ ‘ਆਪ’ ਸਰਕਾਰ ਪੰਜਾਬੀਆਂ ਦਾ ਨਾਮ ਮਿੱਟੀ ‘ਚ ਰੋਲਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੀਆਂ ਹਰਕਤਾਂ ਇਸ ਸਰਕਾਰ ਵੱਲੋਂ ਕੀਤੀਆਂ…