Author: editor
ਆਸਟਰੇਲੀਆ ਨਾਲ ਤਿੰਨ ਮੈਚਾਂ ਦੀ ਸੀਰੀਜ਼ ਦੇ ਤੀਜੇ ਦੇ ਆਖਰੀ ਟੀ-20 ਮੈਚ ‘ਚ ਇੰਡੀਆ 6 ਵਿਕਟਾਂ ਨਾਲ ਜੇਤੂ ਰਿਹਾ। ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਇੰਡੀਆ ਨੇ ਟਾਸ ਜਿੱਤ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਆਸਟਰੇਲੀਆ ਦੀ ਟੀਮ ਨੇ ਨਿਰਧਾਰਤ 20 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ 186 ਦੌੜਾਂ ਬਣਾਈਆਂ। ਇਸ ਤਰ੍ਹਾਂ ਆਸਟਰੇਲੀਆ ਨੇ ਇੰਡੀਆ ਨੂੰ ਜਿੱਤ ਲਈ 187 ਦੌੜਾਂ ਦਾ ਟੀਚਾ ਦਿੱਤਾ ਜਿਸ ਦੇ ਜਵਾਬ ‘ਚ ਖੇਡਣ ਉੱਤਰੀ ਭਾਰਤੀ ਟੀਮ ਨੇ 4 ਵਿਕਟਾਂ ਗੁਆ ਕੇ 19.5 ਓਵਰਾਂ ‘ਚ 187 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਇਸ ਤਰ੍ਹਾਂ ਇੰਡੀਆ ਨੇ ਤਿੰਨ ਮੈਚਾਂ ਦੀ ਸੀਰੀਜ਼ ‘ਤੇ…
ਰੂਸ ਦੀ ਲਿਊਡਮਿਲਾ ਸੈਮਸੋਨੋਵਾ ਨੇ ਚੀਨ ਦੀ ਝੇਂਗ ਕਿਨਵੇਨ ਨੂੰ 7-5, 7-5 ਨਾਲ ਹਰਾ ਕੇ ਦੋ ਮਹੀਨੇ ਦੇ ਅੰਦਰ ਆਪਣਾ ਤੀਜਾ ਡਬਲਿਊ.ਟੀ.ਏ. ਖ਼ਿਤਾਬ ਹਾਸਲ ਕੀਤਾ। ਵਿਸ਼ਵ ਰੈਂਕਿੰਗ ‘ਚ 30ਵੀਂ ਰੈਂਕਿੰਗ ਦੀ ਸੈਮਸੋਨੋਵਾ ਨੇ ਅਗਸਤ ‘ਚ ਵਾਸ਼ਿੰਗਟਨ ਤੇ ਕਲੀਵਲੈਂਡ ‘ਚ ਵੀ ਟਰਾਫੀ ਜਿੱਤੀ ਸੀ। ਉਹ ਯੂ.ਐੱਸ. ਓਪਨ ਦੇ ਵੀ ਚੌਥੇ ਗੇੜ ਤੱਕ ਪੁੱਜੀ ਸੀ। 23 ਸਾਲ ਦੀ ਖਿਡਾਰਨ ਨੇ ਆਪਣੇ ਪਿਛਲੇ 19 ਵਿੱਚੋਂ 18 ਮੈਚ ਜਿੱਤੇ ਹਨ ਤੇ ਟੋਕੀਓ ‘ਚ ਇਕ ਵੀ ਸੈੱਟ ਨਹੀਂ ਗੁਆਇਆ। ਸੈਮਸੋਨੋਵਾ ਨੇ ਕਿਹਾ ਕਿ ਇਹ ਸ਼ਾਨਦਾਰ ਹੈ। ਮੈਨੂੰ ਇਸ ਨੂੰ ਮਹਿਸੂਸ ਕਰਨ ‘ਚ ਥੋੜ੍ਹਾ ਹੋਰ ਸਮਾਂ ਲੱਗੇਗਾ ਪਰ ਇਹ ਸ਼ਾਨਦਾਰ ਹੈ।
ਇਕ ਬੰਦੂਕਧਾਰੀ ਨੇ ਸੋਮਵਾਰ ਨੂੰ ਮੱਧ ਰੂਸ ਦੇ ਇਕ ਸਕੂਲ ‘ਚ ਹਮਲਾ ਕਰ ਦਿੱਤਾ ਅਤੇ ਉਸ ਵੱਲੋਂ ਚਲਾਈਆਂ ਗਈਆਂ ਗੋਲੀਆਂ ‘ਚ 9 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ‘ਚ 5 ਬੱਚੇ ਵੀ ਸ਼ਾਮਲ ਹਨ। ਇਸ ਹਮਲੇ ‘ਚ 20 ਹੋਰ ਜਣੇ ਜ਼ਖਮੀ ਹੋਏ ਹਨ। ਰੂਸ ਦੀ ਜਾਂਚ ਕਮੇਟੀ ਨੇ ਇਕ ‘ਚ ਕਿਹਾ ਕਿ ਉਦਮੁਰਤੀਆ ਦੀ ਰਾਜਧਾਨੀ ਇਜ਼ੇਵਸਕ ਦੇ ਇਕ ਸਕੂਲ ‘ਚ ਹੋਈ ਫਾਇਰਿੰਗ ‘ਚ 2 ਗਾਰਡ, 2 ਅਧਿਆਪਕ ਅਤੇ 5 ਵਿਦਿਆਰਥੀਆਂ ਦੀ ਮੌਤ ਹੋ ਗਈ। ਉਦਮੁਰਤੀਆ ਦੇ ਗਵਰਨਰ ਅਲੈਗਜ਼ੈਂਡਰ ਬ੍ਰੇਚਲੋਵ ਨੇ ਇਕ ਵੀਡੀਓ ਜਾਰੀ ਕਰਕੇ ਦੱਸਿਆ ਕਿ ਅਣਪਛਾਤੇ ਬੰਦੂਕਧਾਰੀ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ। ਜਿਸ ਸਕੂਲ ‘ਚ ਹਮਲਾ…
ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ 468 ਕਿਲੋਮੀਟਰ ਦੂਰ ਪੰਚਗੜ੍ਹ ਜ਼ਿਲ੍ਹੇ ‘ਚ ਐਤਵਾਰ ਨੂੰ ਕਰਤੋਆ ਨਦੀ ‘ਚ ਇਕ ਕਿਸ਼ਤੀ ਹਾਦਸਾ ਵਾਪਰਿਆ। ਇਸ ਹਾਦਸੇ ‘ਚ ਘੱਟੋ-ਘੱਟ 24 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਅਜੇ ਵੀ ਲਾਪਤਾ ਹਨ। ਪੰਚਗੜ੍ਹ ਦੇ ਬੋਦਾ ਪੁਲੀਸ ਸਟੇਸ਼ਨ ਦੇ ਅਧਿਕਾਰੀ ਸੁਜੋਏ ਕੁਮਾਰ ਰਾਏ ਨੇ ਦੱਸਿਆ ਕਿ ਔਰਤਾਂ ਅਤੇ ਬੱਚਿਆਂ ਸਮੇਤ 20 ਲੋਕਾਂ ਦੀਆਂ ਲਾਸ਼ਾਂ ਹੁਣ ਤੱਕ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਅਧਿਕਾਰੀ ਮੁਤਾਬਕ ਕਰੀਬ 100 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਸਥਾਨਕ ਸਮੇਂ ਮੁਤਾਬਕ ਦੁਪਹਿਰ 1:30 ਵਜੇ ਦੇ ਕਰੀਬ ਪਲਟ ਗਈ। ਘਟਨਾ ਤੋਂ ਬਾਅਦ ਜ਼ਿਆਦਾਤਰ ਯਾਤਰੀ ਤੈਰ ਕੇ ਕਿਨਾਰੇ ‘ਤੇ ਉਤਰਨ ‘ਚ ਕਾਮਯਾਬ ਰਹੇ। ਅਧਿਕਾਰੀ…
ਇੰਡੀਆ-ਪਾਕਿਸਤਾਨ ਕ੍ਰਿਕਟ ਮੈਚ ਦੌਰਾਨ ਲੈਸਟਰ ‘ਚ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਹੋਈ ਹਿੰਸਾ ਖ਼ਿਲਾਫ਼ ਏਸ਼ੀਅਨ ਮੂਲ ਦੀਆਂ ਔਰਤਾਂ ਇਕਜੁੱਟ ਹੋ ਗਈਆਂ ਹਨ। ਇਸ ਹਿੰਸਾ ਨੂੰ ‘ਬੇਮਾਇਨਾ’ ਕਰਾਰ ਦਿੰਦਿਆਂ ਸ਼ਹਿਰ ‘ਚ ਦੱਖਣੀ ਏਸ਼ੀਅਨ ਮੂਲ ਦੀਆਂ ਮਹਿਲਾ ਆਗੂਆਂ ਦਾ ਇਕ ਸਮੂਹ ਇਕਜੁੱਟ ਹੋਇਆ ਹੈ। ਇਕ ਸਾਂਝੀ ਅਪੀਲ ਕਰਦਿਆਂ ਪੂਰਬੀ ਇੰਗਲੈਂਡ ਖੇਤਰ ਤੋਂ ਭਾਈਚਾਰੇ ਦੇ ਆਗੂਆਂ ਅਤੇ ਸਥਾਨਕ ਸਿਆਸਤਦਾਨਾਂ ਨੇ ਕਿਹਾ ਕਿ ਰਹਿਣ ਅਤੇ ਕੰਮ ਕਰਨ ਲਈ ਲੈਸਟਰ ਬਹੁਤ ਵਧੀਆ ਜਗ੍ਹਾ ਹੈ। ਉਨ੍ਹਾਂ ‘ਨਫ਼ਰਤ ਨਾਲ ਭਰੀ ਹਿੰਸਾ’ ਦੇ ਹੱਲ ਦਾ ਸੱਦਾ ਦਿੱਤਾ। ਸਥਾਨਕ ਮੀਡੀਆ ਦੀਆਂ ਖ਼ਬਰਾਂ ਅਨੁਸਾਰ ਇਹ ਔਰਤਾਂ ਲੈਸਟਰ ‘ਚ ਟਾਊਨ ਹਾਲ ਦੇ ਬਾਹਰ ਇਕੱਤਰ ਹੋਈਆਂ ਜਿੱਥੇ ਕਿ ਭਾਰਤੀ ਮੂਲ ਦੀ ਕੌਂਸਲਰ ਰੀਟਾ…
ਕਾਂਗਰਸ ਪਾਰਟੀ ਲਈ ਸਮਾਂ ਬਹੁਤ ਖ਼ਰਾਬ ਚੱਲ ਰਿਹਾ ਹੈ ਕਿਉਂਕਿ ਇਕ ਪਾਸੇ ਪਾਰਟੀ ਕਿਸੇ ਦਿਸ਼ਾ ‘ਚ ਅੱਗੇ ਵਧਦੀ ਹੈ ਤਾਂ ਦੂਜੇ ਪਾਸੇ ਪਾਰਟੀ ਲਈ ਕੋਈ ਨਾ ਕੋਈ ਸੰਕਟ ਪੈਦਾ ਹੋ ਜਾਂਦਾ ਹੈ। ਹੁਣ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਰਾਜਸਥਾਨ ‘ਚ ਵੱਡਾ ਸਿਆਸੀ ਸੰਕਟ ਖੜ੍ਹਾ ਹੋ ਗਿਆ ਹੈ। ਗ਼ੈਰ-ਗਾਂਧੀ ਪ੍ਰਧਾਨ ਚੁਣਨਾ ਤੈਅ ਹੋਣ ਤੋਂ ਬਾਅਦ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਨਾਂ ਪ੍ਰਧਾਨ ਵਜੋਂ ਸਭ ਤੋਂ ਅੱਗੇ ਚੱਲ ਰਿਹਾ ਹੈ। ਪਰ ਉਹ ਪ੍ਰਧਾਨ ਦੇ ਨਾਲ ਮੁੱਖ ਮੰਤਰੀ ਬਣੇ ਰਹਿਣਾ ਚਾਹੁੰਦੇ ਸੀ ਜੋ ‘ਇਕ ਵਿਅਕਤੀ ਇਕ ਅਹੁਦਾ’ ਦੇ ਫਾਰਮੂਲੇ ਕਾਰਨ ਰਾਹੁਲ ਗਾਂਧੀ ਨੂੰ ਪ੍ਰਵਾਨ ਨਹੀਂ ਸੀ।…
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਤੂਫਾਨ ਤੋਂ ਪ੍ਰਭਾਵਿਤ ਪੂਰਬੀ ਖੇਤਰ ਦੀ ਰਿਕਵਰੀ ‘ਚ ਸਹਾਇਤਾ ਲਈ ਹਥਿਆਰਬੰਦ ਬਲਾਂ ਨੂੰ ਤਾਇਨਾਤ ਕਰੇਗੀ। ਸ਼ਨੀਵਾਰ ਸਵੇਰੇ ਲੈਂਡਫਾਲ ਬਣਾਉਣ ਤੋਂ ਬਾਅਦ, ਪੋਸਟ-ਟ੍ਰੋਪਿਕਲ ਤੂਫਾਨ ਫਿਓਨਾ ਨੇ ਪੂਰਬੀ ਕੈਨੇਡਾ ਦੇ ਨੋਵਾ ਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ, ਨਿਊ ਬਰੰਸ਼ਵਿਕ, ਨਿਊਫਾਊਂਡਲੈਂਡ ਅਤੇ ਕਿਊਬਿਕ ਦੇ ਮੈਗਡੇਲਨ ਟਾਪੂਆਂ ‘ਚ ਤੇਜ਼, ਤੂਫਾਨ-ਸ਼ਕਤੀਸ਼ਾਲੀ ਹਵਾਵਾਂ ਅਤੇ ਭਾਰੀ ਬਾਰਸ਼ ਲਿਆਂਦੀ, ਜਿਸ ਨਾਲ ਅੱਧੇ ਮਿਲੀਅਨ ਘਰਾਂ ਅਤੇ ਕਾਰੋਬਾਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਅਤੇ ਨਗਰਪਾਲਿਕਾਵਾਂ ਨੂੰ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕਰਨ ਲਈ ਵਿਚਾਰ ਕਰਨਾ ਪਿਆ। ਪ੍ਰਧਾਨ ਮੰਤਰੀ ਨੇ ਇਕ ਪ੍ਰੈਸ ਕਾਨਫਰੰਸ ‘ਚ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਪੰਜ…
ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੇਲੇ ਬਣਨ ਤੋਂ ਹੀ ਚੰਡੀਗੜ੍ਹ-ਮੁਹਾਲੀ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖਣ ਦੀ ਮੰਗ ਹੁੰਦੀ ਆਈ ਹੈ। ਇਸ ਤੋਂ ਬਾਅਦ ਕਾਂਗਰਸ ਸਰਕਾਰ ਵੀ ਰਹੀ ਅਤੇ ਇਹ ਮੰਗ ਉਦੋਂ ਵੀ ਕੀਤੀ ਜਾਂਦੀ ਰਹੀ ਹੈ ਪਰ ਕੇਂਦਰ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਪਿੱਛੇ ਜਿਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨਾਲ ਮੀਟਿੰਗ ਕਰਕੇ ਦੋਹਾਂ ਸੂਬਿਆਂ ‘ਚ ਇਸ ਲਈ ਸਹਿਮਤੀ ਵੀ ਬਣਾਈ ਸੀ। ਇਹ ਏਅਰਪੋਰਟ ਇਕ ਤਰ੍ਹਾਂ ਨਾਲ ਪੰਜਾਬ ਤੇ ਹਰਿਆਣਾ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦਾ ਸਾਂਝਾ ਹੈ। ਇਸ ਏਅਰਪੋਰਟ ਨਾਲ ਤਿੰਨੇ ਸੂਬੇ ਕਿਸੇ ਨਾ ਕਿਸੇ ਤਰ੍ਹਾਂ…
ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਮਿਲਣ ਤੋਂ ਬਾਅਦ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨਾਲ ਉਸ ਵੇਲੇ ਮਾੜੀ ਹੋਈ ਜਦੋਂ ਉਨ੍ਹਾਂ ਦੀ ਥਾਂ ਜਗਦੀਸ਼ ਸਿੰਘ ਝੀਂਡਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਹਰਿਆਣਾ ਦੇ ਕੈਥਲ ‘ਚ ਜਗਦੀਸ਼ ਸਿੰਘ ਝੀਂਡਾ ਨੂੰ ਸਰਬਸੰਮਤੀ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਹੈ। ਜਾਣਕਾਰੀ ਕੈਥਲ ‘ਚ ਸਾਰਾ ਦਿਨ ਪੂਰੀ ਸਰਗਰਮੀ ਦੇਖੀ ਗਈ ਅਤੇ ਪੂਰੇ ਹਰਿਆਣਾ ਤੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਇਥੇ ਪੁੱਜੇ ਹੋਏ ਸਨ ਜਿਨ੍ਹਾਂ ਲਗਾਤਾਰ ਕਮਰਿਆਂ ‘ਚ ਗੁਪਤ ਮੀਟਿੰਗਾਂ ਕੀਤੀਆਂ। ਇਸ ਦੌਰਾਨ ਸ਼ਾਮ ਵੇਲੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਗੁਰਦੁਆਰਾ ਨਿੰਮ ਸਾਹਿਬ ਵਿਖੇ ਹਰਿਆਣਾ…
ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦਣ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਰਾਜਪਾਲ ਤੇ ‘ਆਪ’ ਸਰਕਾਰ ‘ਚ ਕਾਫੀ ਖਿੱਚੋਤਾਣ ਚੱਲੀ ਆ ਰਹੀ ਸੀ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਇਕ ਵਾਰ ਵਿਧਾਨ ਸਭਾ ਦੇ ਭਰੋਸੇ ਦਾ ਵੋਟ ਹਾਸਲ ਕਰਨ ਲਈ ਸੱਦੇ ਸੈਸ਼ਨ ਨੂੰ ਰੱਦ ਕਰ ਚੁੱਕੇ ਹਨ ਜਿਸ ਤੋਂ ਬਾਅਦ ਖਿੱਚੋਤਾਣ ਹੋ ਵਧ ਗਈ ਪਰ ਐਤਵਾਰ ਨੂੰ ਤਣਾਅ ਉਸ ਵੇਲੇ ਕੁਝ ਘਟਦਾ ਨਜ਼ਰ ਆਇਆ ਜਦੋਂ ਰਾਜਪਾਲ ਵਿਧਾਨ ਸਭਾ ਦਾ ਤੀਜਾ ਸੈਸ਼ਨ 27 ਸਤੰਬਰ ਨੂੰ ਸਵੇਰੇ 11 ਵਜੇ ਕਰਵਾਉਣ ਲਈ ਸਹਿਮਤ ਹੋ ਗਏ ਹਨ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਆਪਣਾ ਵਤੀਰਾ ਨਰਮ ਕਰ ਦਿੱਤਾ ਹੈ। ਸਰਕਾਰ ਦੇ ਨੁਮਾਇੰਦਿਆਂ ਨੇ ਰਾਜਪਾਲ ਨੂੰ…