Author: editor
ਜਲੰਧਰ, ਫਰੀਦਕੋਟ, ਕਪੂਰਥਲਾ, ਲੁਧਿਆਣਾ ਤੋਂ ਬਾਅਦ ਹੁਣ ਤਰਨ ਤਾਰਨ ‘ਚ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਉੱਚ ਪੁਲੀਸ ਅਧਿਕਾਰੀ ਨਾਲ ‘ਲੜਾਈ’ ਸਾਹਮਣੇ ਆ ਗਈ ਹੈ। ਤਰਨ ਤਾਰਨ ਦੇ ‘ਆਪ’ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਨੇ ਪਾਰਟੀ ਦੇ ਇਕ ਆਗੂ ਖ਼ਿਲਾਫ਼ ਸੜਕ ਕੰਢਿਓਂ ਦਰੱਖ਼ਤ ਵੱਢਣ ਦੇ ਦੋਸ਼ ਹੇਠ ਦਰਜ ਕੀਤਾ ਕੇਸ ਰੱਦ ਕਰਾਉਣ ਦੀ ਮੰਗ ਤਹਿਤ ਸਥਾਨਕ ਥਾਣਾ ਸਿਟੀ ਸਾਹਮਣੇ ਐੱਸ.ਐੱਸ.ਪੀ. ਖ਼ਿਲਾਫ਼ ਧਰਨਾ ਦਿੱਤਾ। ਧਰਨੇ ਦੀ ਅਗਵਾਈ ਕਰਦਿਆਂ ਸੋਹਲ ਨੇ ਦਾਅਵਾ ਕੀਤਾ ਕਿ ਪਾਰਟੀ ਆਗੂ ਖ਼ਿਲਾਫ਼ ਦਰਜ ਕੀਤਾ ਗਿਆ ਉਕਤ ਕੇਸ ਝੂਠਾ ਤੇ ਬੇਬੁਨਿਆਦ ਹੈ। ਉਨ੍ਹਾਂ ਕਿਹਾ ਕਿ ਪਾਰਟੀ ਆਗੂ ਨੂੰ ਇਸ ਕੇਸ ‘ਚ ਜ਼ਬਰਦਰਤੀ ਫਸਾਉਣ ਵਾਲੇ ਅਧਿਕਾਰੀ ਖ਼ਿਲਾਫ਼ ਵੀ…
ਅਜਿਹਾ ਕਦੇ ਨਹੀਂ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਮੇਂ ਸਿਰ ਹੋਈਆਂ ਹੋਣ ਅਤੇ ਐਤਕੀਂ ਵੀ ਇਹ ਚੋਣਾਂ ਹੋਈਆਂ ਨੂੰ ਕਈ ਸਾਲ ਉੱਪਰ ਬੀਤ ਗਏ ਹਨ। ਸ਼੍ਰੋਮਣੀ ਕਮੇਟੀ ਚੋਣਾਂ ਨਾ ਕਰਵਾਉਣ ਦੇ ਰੋਸ ਵਜੋਂ ਪੰਥਕ ਅਕਾਲੀ ਲਹਿਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਮੁਹਾਲੀ ‘ਚ ਮੀਂਹ ਦੌਰਾਨ ਵਿਸ਼ਾਲ ਰੋਸ ਮਾਰਚ ਕੀਤਾ ਗਿਆ। ਪੰਜਾਬ ਭਰ ‘ਚੋਂ ਸਿੱਖ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਖੇ ਬੱਸਾਂ, ਕਾਰਾਂ ਦੇ ਕਾਫ਼ਲਿਆਂ ‘ਚ ਪਹੁੰਚੇ। ਬੁਲਾਰਿਆਂ ਨੇ ਸਿੱਖ ਮਸਲਿਆਂ ‘ਤੇ ਚਰਚਾ ਕਰਨ ਮਗਰੋਂ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣ ਲਈ ਚੰਡੀਗੜ੍ਹ…
ਇੰਡੀਆ ਦੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੇ ਸੰਨਿਆਸ ਦੇ ਐਲਾਨ ਮਗਰੋਂ ਇੰਗਲੈਂਡ ਨਾਲ ਵਨਡੇ ਸੀਰੀਜ਼ ‘ਚ ਆਖਰੀ ਮੈਚ ਖੇਡਿਆ। ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਪਣੀ ਇਸ ਤੇਜ਼ ਗੇਂਦਬਾਜ਼ ਨੂੰ ਇੰਗਲੈਂਡ ਨੂੰ ਸੀਰੀਜ਼ ‘ਚ 3-0 ਨਾਲ ਕਲੀਨ ਸਵੀਪ ਕਰਕੇ ਸੰਨਿਆਸ ਦਾ ਸ਼ਾਨਦਾਰ ਤੋਹਫ਼ਾ ਦਿੱਤਾ। ਤੀਜੇ ਵਨਡੇ ‘ਚ ਸਮ੍ਰਿਤੀ ਮੰਧਾਨਾ ਅਤੇ ਦੀਪਤੀ ਸ਼ਰਮਾ ਦੇ ਅਰਧ ਸੈਂਕੜਿਆਂ ਦੀ ਬਦੌਲਤ ਇੰਡੀਆ ਨੇ ਪਹਿਲਾਂ ਖੇਡਦਿਆਂ ਇੰਗਲੈਂਡ ਨੂੰ 170 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ‘ਚ ਇੰਗਲੈਂਡ ਦੀ ਟੀਮ 153 ਦੌੜਾਂ ‘ਤੇ ਆਲ ਆਊਟ ਹੋ ਗਈ ਤੇ ਇੰਡੀਆ ਨੇ ਇਹ ਮੈਚ 16 ਦੌੜਾਂ ਨਾਲ ਜਿੱਤ ਲਿਆ। ਭਾਰਤੀ ਤੇਜ਼ ਗੇਂਦਬਾਜ਼ ਰੇਣੁਕਾ ਸਿੰਘ ਨੇ 29 ਦੌੜਾਂ ਦੇ ਕੇ…
ਲੰਡਨ ‘ਚ ਆਪਣੇ ਕਰੀਅਰ ਦਾ ਆਖਰੀ ਮੈਚ ਖੇਡਣ ਮੌਕੇ 20 ਵਾਰ ਕੇ ਗਰੈਂਡ ਸਲੈਮ ਚੈਂਪੀਅਨ ਸਟਾਰ ਟੈਨਿਸ ਖਿਡਾਰੀ ਰੋਜਰ ਫੈਡਰਰ ਭਾਵੁਕ ਹੋ ਗਏ। ਫੈਡਰਰ ਨੇ ਆਪਣੇ ਕਰੀਅਰ ਦਾ ਆਖਰੀ ਮੈਚ ਲੰਮੇਂ ਸਮੇਂ ਦੇ ਮੁਕਾਬਲੇਬਾਜ਼ ਰਾਫੇਲ ਨਡਾਲ ਦੇ ਨਾਲ ਮਿਲ ਕੇ ਖੇਡਿਆ। ਪਰ ਜੈਕ ਸੌਕ ਅਤੇ ਫਰਾਂਸਿਸ ਟਿਆਫੋ ਨੇ ਉਨ੍ਹਾਂ ਦੇ ਸੁਫਨੇ ‘ਤੇ ਪਾਣੀ ਫੇਰ ਇਹ ਮੁਕਾਬਲਾ ਜਿੱਤ ਲਿਆ। ਫੈਡਰਰ ਤੇ ਨਡਾਲ ਦੀ ਜੋੜੀ ਨੂੰ ਮੈਚ ‘ਚ 4-6, 7-6 (2), 11-9 ਨਾਲ ਹਾਰ ਮਿਲੀ। ਇਸੇ ਦੇ ਨਾਲ ਰੋਜਰ ਫੈਡਰਰ ਦੇ ਸ਼ਾਨਦਾਰ ਟੈਨਿਸ ਕਰੀਅਰ ਦਾ ਅੰਤ ਹੋ ਗਿਆ। ਰੋਜਰ ਫੈਡਰਰ ਦੀ ਰਿਟਾਇਰਮੈਂਟ ਦੇ ਮੌਕੇ ਸਾਰਿਆਂ ਦੀਆਂ ਅੱਖਾਂ ਨਮ ਸਨ। ਫੈਡਰਰ ਵੀ ਆਪਣੇ…
ਭਾਰਤੀ ਗਰੈਂਡ ਮਾਸਟਰ ਅਰਜੁਨ ਏਰੀਗੈਸੀ ਨੇ ਜੂਲੀਅਸ ਬਾਏਰ ਜਨਰੇਸ਼ਨ ਕੱਪ ਆਨਲਾਈਨ ਰੈਪਿਡ ਸ਼ਤਰੰਜ ਟੂਰਨਾਮੈਟ ‘ਚ ਵੀਅਤਨਾਮ ਦੇ ਲਇਏਮ ਕਵਾਂਗ ਲੀ ਨੂੰ ਹਰਾ ਕੇ ਫਾਈਨਲ ‘ਚ ਪ੍ਰਵੇਸ਼ ਕੀਤਾ ਜਿਸ ‘ਚ ਉਨ੍ਹਾਂ ਦਾ ਸਾਹਮਣਾ ਦੁਨੀਆ ਦੇ ਨੰਬਰ ਇਕ ਖਿਡਾਰੀ ਮੈਗਨਸ ਕਾਰਲਸਨ ਨਾਲ ਹੋਵੇਗਾ। 19 ਸਾਲ ਦੇ ਏਰੀਗੈਸੀ ਨੂੰ ਵੀਅਤਨਾਮ ਦੇ ਵਿਰੋਧੀ ਦੀ ਚੁਣੌਤੀ ਨੂੰ ਪਾਰ ਕਰਨ ਲਈ ਸਖ਼ਤ ਮਿਹਨਤ ਕਰਨੀ ਪਈ ਜਦਕਿ ਕਾਰਲਸਨ ਨੇ 3-1 ਨਾਲ ਜਿੱਤ ਹਾਸਲ ਕੀਤੀ। ਏਰੀਗੈਸੀ-ਲਇਏਮ ਲੀ ਵਿਚਾਲੇ ਹੋਏ ਮੈਚ ‘ਚ ਪਹਿਲੀ ਗੇਮ ਡਰਾਅ ਰਹੀ ਤੇ ਦੂਜੀ ‘ਚ ਭਾਰਤੀ ਨੇ ਜਿੱਤ ਹਾਸਲ ਕਰ ਕੇ ਬੜ੍ਹਤ ਬਣਾਈ। ਤੀਜੀ ਗੇਮ ਡਰਾਅ ਰਹੀ ਜਿਸ ਤੋਂ ਬਾਅਦ ਵੀਅਤਨਾਮ ਦੇ ਖਿਡਾਰੀ ਨੇ 32…
ਪਹਿਲੀ ਭਾਰਤੀ ਅਮਰੀਕਨ ਵਿਗਿਆਨੀ ਡਾ. ਆਰਤੀ ਪ੍ਰਭਾਕਰ ਵਾੲ੍ਹੀਟ ਹਾਊਸ ਆਫ਼ਿਸ ਆਫ਼ ਸਾਇੰਸ ਐਂਡ ਟੈਕਨਾਲੋਜੀ ਪਾਲਿਸੀ ਦੇ ਡਾਇਰੈਕਟਰ ਵਜੋਂ ਸੇਵਾ ਕਰਨਗੇ। ਸੈਨੇਟ ਦੁਆਰਾ ਇਸ ਪੁਸ਼ਟੀ ਦੇ ਨਾਲ ਭਾਰਤੀ ਅਮਰੀਕੀ ਵਿਗਿਆਨੀ ਡਾ. ਆਰਤੀ ਪ੍ਰਭਾਕਰ ਨੇ ਵ੍ਹਾਈਟ ਹਾਊਸ ਆਫਿਸ ਆਫ਼ ਸਾਇੰਸ ਐਂਡ ਟੈਕਨਾਲੋਜੀ ਪਾਲਿਸੀ ਦੀ ਡਾਇਰੈਕਟਰ ਵਜੋਂ ਸੇਵਾ ਕਰਨ ਵਾਲੀ ਪਹਿਲੀ ਭਾਰਤੀ ਔਰਤ ਨੇ ਇਤਿਹਾਸ ਰਚਿਆ ਹੈ। ਇੰਡੀਆ ‘ਚ ਜਨਮੀ ਪਰਵਾਸੀ ਮਾਪਿਆਂ ਦੀ ਧੀ ਪ੍ਰਭਾਕਰ ਵਿਗਿਆਨ ਅਤੇ ਟੈਕਨਾਲੋਜੀ ਲਈ ਰਾਸ਼ਟਰਪਤੀ ਜੋਅ ਬਾਇਡੇਨ ਦੇ ਮੁੱਖ ਸਲਾਹਕਾਰ, ਵਿਗਿਆਨ ਅਤੇ ਟੈਕਨਾਲੋਜੀ ਬਾਰੇ ਰਾਸ਼ਟਰਪਤੀ ਦੀ ਸਲਾਹਕਾਰ ਕੌਂਸਲ ਦੀ ਕੋ-ਚੇਅਰ ਅਤੇ ਰਾਸ਼ਟਰਪਤੀ ਦੀ ਕੈਬਨਿਟ ਦੀ ਉਹ ਮੈਂਬਰ ਵੀ ਹੋਵੇਗੀ। ਜੂਨ ‘ਚ ਬਾਇਡੇਨ ਦੁਆਰਾ ਉਸ ਨੂੰ ਇਸ ਅਹੁਦੇ ਲਈ…
ਇੰਡੀਆ, ਆਸਟਰੇਲੀਆ, ਜਾਪਾਨ ਤੇ ਅਮਰੀਕਾ ਦੀ ਸ਼ਮੂਲੀਅਤ ਵਾਲੇ ਕੁਆਡ ਗੱਠਜੋੜ ਨੇ ਇਕਸੁਰ ਹੋ ਕੇ ਕਿਹਾ ਕਿ ਉਹ ਹਿੰਦ-ਪ੍ਰਸ਼ਾਂਤ ਖੇਤਰ ‘ਚ ਅਜਿਹੀ ਕਿਸੇ ਵੀ ਇਕਪਾਸੜ ਕਾਰਵਾਈ ਦਾ ਵਿਰੋਧ ਕਰਨਗੇ ਜਿਸ ‘ਚ ਇਸ ਖਿੱਤੇ ਦੀ ਵਰਤਮਾਨ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜਾਂ ਤਣਾਅ ਵਧਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਖੇਤਰ ‘ਚ ਚੀਨ ਦਾ ਰਵੱਈਆ ਹਮਲਾਵਰ ਰਿਹਾ ਹੈ। ਕੁਆਡ ਮੁਲਕਾਂ ਦੇ ਵਿਦੇਸ਼ ਮੰਤਰੀ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਦੌਰਾਨ ਮਿਲੇ ਹਨ। ਇਸ ਮੁਲਾਕਾਤ ਦਾ ਮੰਤਵ ਬਹੁਪੱਖੀ ਸਹਿਯੋਗ ਨੂੰ ਡੂੰਘਾ ਕਰਨਾ ਸੀ। ਇਸ ਮੌਕੇ ਕੁਆਡ ਮੁਲਕਾਂ ਨੇ ਖੁੱਲ੍ਹੇ ਤੇ ਆਜ਼ਾਦ ਹਿੰਦ-ਪ੍ਰਸ਼ਾਂਤ ਖੇਤਰ ਦੀ ਹਾਮੀ ਭਰੀ। ਮੀਟਿੰਗ ‘ਚ ਇੰਡੀਆ ਦੇ ਵਿਦੇਸ਼ ਮੰਤਰੀ ਐੱਸ.…
ਆਪਣੇ ਦੋ ਪੁੱਤਰਾਂ ਕੋਲ ਅਮਰੀਕਾ ਆਏ ਹੋਏ ਮਾਪੇ ਦੋਹਾਂ ਪੁੱਤਰਾਂ ਸਮੇਤ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਇਹ ਹਾਦਸਾ ਅਰੀਜ਼ੋਨਾ ਦੀ ਸਿਟੀ ਸੇਡੋਨਾ ‘ਚ ਵਾਪਰਿਆ। ਇਸ ਸੜਕ ਹਾਦਸੇ ‘ਚ ਚਾਰ ਭਾਰਤੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਆਂਧਰਾ ਪ੍ਰਦੇਸ਼ ਨਾਲ ਸਬੰਧਤ ਮਾਂ-ਪਿਉ ਕੁਝ ਦਿਨ ਪਹਿਲਾਂ ਹੀ ਅਮਰੀਕਾ ‘ਚ ਰਹਿੰਦੇ ਆਪਣੇ ਦੋ ਪੁੱਤਰਾਂ ਨੂੰ ਮਿਲਣ ਲਈ ਆਏ ਸਨ। ਜਦੋਂ ਇਹ ਹਾਦਸਾ ਵਾਪਰਿਆ ਉਦੋਂ ਇਹ ਪਰਿਵਾਰ ਕਾਰ ‘ਚ ਸਵਾਰ ਹੋ ਕੇ ਅਰੀਜ਼ੋਨਾ ਦੀ ਸਿਟੀ ਸੇਡੋਨਾ ਵਿਖੇ ਕਿਸੇ ਨੂੰ ਮਿਲਣ ਜਾ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੀ ਕਾਰ ਨੂੰ ਇਕ ਟਰੈਕਟਰ ਟਰੇਲਰ ਨੇ ਸਿੱਧੀ ਟੱਕਰ ਮਾਰ ਦਿੱਤੀ…
ਇਕ ਸੌ ਤੋਂ ਵਧੇਰੇ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਸੀਰੀਆ ਦੇ ਖੇਤਰ ‘ਚ ਡੁੱਬਣ ਕਾਰਨ 79 ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਦਰਜਨ ਤੋਂ ਵਧੇਰੇ ਲੋਕਾਂ ਨੂੰ ਜ਼ਿੰਦਾ ਬਚਾ ਲਿਆ ਗਿਆ। ਇਹ ਕਿਸ਼ਤੀ ਲੇਬਨਾਨ ਤੋਂ ਪ੍ਰਵਾਸੀਆਂ ਨੂੰ ਲੈ ਕੇ ਰਵਾਨਾ ਹੋਈ ਸੀ। ਸਰਕਾਰੀ ਟੀਲੀਵਿਜ਼ਨ ਨੇ ਸੀਰੀਆ ਦੇ ਸਿਹਤ ਮੰਤਰੀ ਮੁਹੰਮਦ ਹਸਨ ਗਬਾਸ਼ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਸੀਰੀਆ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਪੀੜਤਾਂ ਦੇ ਕੁਝ ਪਰਿਵਾਰਕ ਮੈਂਬਰ ਆਪਣੇ ਅਜ਼ੀਜ਼ਾਂ ਦੀ ਪਛਾਣ ਕਰਨ ‘ਚ ਮਦਦ ਲਈ ਗੁਆਂਢੀ ਦੇਸ਼ ਲੇਬਨਾਨ ਤੋਂ ਸੀਰੀਆ ਆਉਣੇ ਸ਼ੁਰੂ ਹੋ ਗਏ ਹਨ। ਸਿਹਤ ਮੰਤਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੁਧਿਆਣਾ ‘ਚ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਅਸਲ ‘ਚ ਮੁੱਖ ਮੰਤਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਦੋ ਰੋਜ਼ਾ ਕਿਸਾਨ ਮੇਲੇ ‘ਚ ਪਹਿਲੇ ਦਿਨ ਬਤੌਰ ਮੁੱਖ ਮਹਿਮਾਨ ਪਹੁੰਚੇ ਸਨ ਜਦੋਂ ਕਿਸਾਨਾਂ ਨੇ ਵਿਰੋਧ ਕੀਤਾ। ਕਿਸਾਨ ਪ੍ਰਬੰਧਾਂ ਦੀ ਘਾਟ ਅਤੇ ਪੁਲੀਸ ਵੱਲੋਂ ਕੀਤੀ ਜਾ ਰਹੀ ਸਖ਼ਤੀ ਕਾਰਨ ਨਾਰਾਜ਼ ਸਨ। ਰੋਹ ‘ਚ ਆਏ ਕਿਸਾਨਾਂ ਨੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਮੇਲੇ ਦੌਰਾਨ ਪੁਲੀਸ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਕਿਤੇ ਵੀ ਘੁੰਮਣ ਨਹੀਂ ਦਿੱਤਾ ਜਾ ਰਿਹਾ। ਕਿਸਾਨ ਮੇਲੇ ‘ਚ ਮੁੱਖ ਮੰਤਰੀ…