Author: editor
ਮੂਲ ਰੂਪ ‘ਚ ਜਲੰਧਰ ਤੇ ਪਿੰਡ ਸ਼ੰਕਰ ਨਾਲ ਸਬੰਧਤ, ਕੈਨੇਡਾ ਦੇ ਐਡਮਿੰਟਨ ‘ਚ ਰਹਿੰਦੇ 90 ਸਾਲਾ ਸਿੱਖ ਵਿਦਵਾਨ ਅਤੇ ਮੂਲ ਨਾਨਕਸ਼ਾਹੀ ਕੈਲੰਡਰ ਤਿਆਰ ਕਰਨ ਵਾਲੇ ਪਾਲ ਸਿੰਘ ਪੁਰੇਵਾਲ ਦਾ ਕੁਝ ਸਮਾਂ ਬਿਮਾਰ ਰਹਿਣ ਮਗਰੋਂ ਦਿਹਾਂਤ ਹੋ ਗਿਆ ਹੈ। ਸਾਬਕਾ ਇੰਜੀਨੀਅਰ ਪਾਲ ਸਿੰਘ ਪੁਰੇਵਾਲ ਦੀ ਮੌਤ ਦੀ ਅਫ਼ਵਾਹ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਵੀ ਫੈਲੀ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਹ ਡਾਕਟਰਾਂ ਦੀ ਨਿਗਰਾਨੀ ਹੇਠ ਸਨ ਪਰ ਉਨ੍ਹਾਂ ਨੇ ਵੀਰਵਾਰ ਤੜਕੇ ਆਖਰੀ ਸਾਹ ਲਿਆ। ਉਨ੍ਹਾਂ ਦਾ ਦਿਹਾਂਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਪਣਾਏ ਗਏ ਮੂਲ ਨਾਨਕਸ਼ਾਹੀ ਕੈਲੰਡਰ ਦੇ ਸਮਰਥਕਾਂ ਲਈ ਇਕ ਵੱਡਾ ਝਟਕਾ ਹੈ। ਉਹ ਇਕ ਸੇਵਾਮੁਕਤ ਇੰਜੀਨੀਅਰ, ਲੇਖਕ,…
ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਬਾਦਲ ਪਰਿਵਾਰ ਨੂੰ ਲੈ ਕੇ ਵੱਡੀ ਗੱਲ ਕਹੀ ਹੈ। ਬਾਦਲ ਪਰਿਵਾਰ ਦੇ ਨਜ਼ਦੀਕੀ ਮੰਨੇ ਜਾਂਦੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਕੁਝ ਅਕਾਲੀ ਆਗੂਆਂ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਜਾਂ ਬਾਦਲ ਪਰਿਵਾਰ ਨਾਲ ਗਿਲੇ ਸ਼ਿਕਵੇ ਹੋ ਸਕਦੇ ਹਨ, ਪਰ ਇਸ ਦੀ ਸਜ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਹੀਂ ਮਿਲਣੀ ਚਾਹੀਦੀ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਮਿਲਣ ਦੇ ਮਾਮਲੇ ‘ਚ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਵੰਡ ਦੌਰਾਨ ਵੱਡੀ ਗਿਣਤੀ ‘ਚ ਇਤਿਹਾਸਕ ਗੁਰਧਾਮਾਂ ਤੋਂ ਸਿੱਖ ਕੌਮ ਨੂੰ ਵਿਛੋੜਿਆ ਗਿਆ ਸੀ, ਜਿੰਨਾ ਦੀ ਸੇਵਾ ਸੰਭਾਲ ਅਤੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਵਾਸਤੇ ਅੱਜ ਵੀ…
ਵਿਧਾਇਕਾਂ ਦੀ ‘ਆਪਰੇਸ਼ਨ ਲੋਟਸ’ ਤਹਿਤ ਖਰੀਦੋ-ਫਰੋਖਤ ਦੇ ਦੋਸ਼ ਲਾਏ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਭਾਜਪਾ ਦਰਮਿਆਨ ਟਕਰਾਅ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸੇ ਤਹਿਤ ਪੰਜਾਬ ਭਾਜਪਾ ਦੀ ਅਗਵਾਈ ‘ਚ ਰੋਸ ਮਾਰਚ ਭਾਜਪਾ ਦੇ ਚੰਡੀਗੜ੍ਹ ਦਫ਼ਤਰ ‘ਚੋਂ ਸ਼ੁਰੂ ਹੋਇਆ। ਜਿਵੇਂ ਹੀ ਰੋਸ ਮਾਰਚ ਸੈਕਟਰ-38 ਵੱਲ ਵਧਿਆ ਤਾਂ ਚੰਡੀਗੜ੍ਹ ਪੁਲੀਸ ਨੇ ਬੈਰੀਕੇਡ ਲਗਾ ਕੇ ਮਾਰਚ ਦੇ ਰਾਹ ਰੋਕ ਲਏ। ਭਾਜਪਾ ਆਗੂ ਅਤੇ ਵਰਕਰਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨਾ ਸੀ ਪਰ ਉਸ ਤੋਂ ਪਹਿਲਾਂ ਹੀ ਮਾਰਚ ਨੂੰ ਰੋਕਣ ਲਈ ਪੁਲੀਸ ਨੇ ਜਲ ਤੋਪਾਂ ਦੀਆਂ ਬੁਛਾੜਾਂ ਛੱਡ ਦਿੱਤੀਆਂ। ਰੋਹ ‘ਚ ਆਏ ਭਾਜਪਾ ਆਗੂ ਬੈਰੀਕੇਡਾਂ ‘ਤੇ ਚੜ੍ਹ ਗਏ। ਇਸ…
ਆਪਰੇਸ਼ਨ ਲੋਟਸ ਦਾ ਰੌਲਾ ਪਾ ਕੇ ਭਾਜਪਾ ‘ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਦਾ ਦੋਸ਼ ਲਾਉਣ ਮਗਰੋਂ ਭਾਵੇਂ ਭਰੋਸਗੀ ਸਾਬਤ ਕਰਨ ਲਈ ਸੱਦਿਆ ਇਜਲਾਸ ਗਵਰਨਰ ਨੇ ਰੱਦ ਕਰ ਦਿੱਤਾ ਹੈ, ਪਰ ਹੁਣ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 27 ਸਤੰਬਰ ਨੂੰ 16ਵੀਂ ਵਿਧਾਨ ਸਭਾ ਦਾ ਤੀਜਾ ਇਜਲਾਸ ਸੱਦ ਲਿਆ ਹੈ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਚੰਡੀਗੜ੍ਹ ਵਿੱਚ ‘ਸ਼ਾਂਤੀ ਮਾਰਚ’ ਕੱਢਿਆ। ਸੱਦੇ ਗਏ ਇਜਲਾਸ ਦੌਰਾਨ ਸੂਬਾ ਸਰਕਾਰ ਵੱਲੋਂ ਬਿਜਲੀ ਅਤੇ ਪਰਾਲੀ ਵਰਗੇ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਇਹ ਫ਼ੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਿਵਲ ਸਕੱਤਰੇਤ ‘ਚ…
ਇੰਗਲੈਂਡ ਦੀ ਧਰਤੀ ‘ਤੇ 23 ਸਾਲ ਬਾਅਦ ਵਨ-ਡੇ ਸੀਰੀਜ਼ ਜਿੱਤਣ ਵਾਲੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ ਹੈ ਕਿ ਇਸ ਜਿੱਤ ‘ਚ ਉਸਦੀ ਅਤੇ ਹਰਲੀਨ ਦੀ ਸਾਂਝੇਦਾਰੀ ਅਹਿਮ ਸੀ। ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਕੈਂਟਰਬਰੀ ‘ਚ ਤਿੰਨ ਮੈਚਾਂ ਦੀ ਲੜੀ ਦੇ ਦੂਜੇ ਵਨ-ਡੇ ‘ਚ ਇੰਗਲੈਂਡ ਨੂੰ 88 ਦੌੜਾਂ ਨਾਲ ਹਰਾ ਕੇ ਇਤਿਹਾਸਕ ਜਿੱਤ ਦਰਜ ਕੀਤੀ। 1999 ਤੋਂ ਬਾਅਦ ਇੰਗਲੈਂਡ ਦੀ ਧਰਤੀ ‘ਤੇ ਭਾਰਤੀ ਮਹਿਲਾਵਾਂ ਦੀ ਇਹ ਪਹਿਲੀ ਵਨ-ਡੇ ਸੀਰੀਜ਼ ਜਿੱਤ ਹੈ। ਇਸ ਜਿੱਤ ਨਾਲ ਇੰਡੀਆ ਨੇ ਹੁਣ ਸੀਰੀਜ਼ ‘ਚ 2-0 ਦੀ ਅਜੇਤੂ ਜਿੱਤ ਹਾਸਲ ਕਰ ਲਈ ਹੈ। ਹਰਮਨਪ੍ਰੀਤ ਦੀ ਧਮਾਕੇਦਾਰ ਪਾਰੀ ਨੇ ਉਸ ਨੂੰ ‘ਪਲੇਅਰ ਆਫ ਦ…
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਸਾਰੇ ਰਾਜ ਮਹਾਸੰਘਾਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ, ‘ਅਸੀਂ ਅਗਲੇ ਸਾਲ ਦੀ ਸ਼ੁਰੂਆਤ ‘ਚ ਮਹਿਲਾ ਆਈ.ਪੀ.ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਸ਼ੁਰੂ ਕਰਨ ਦੀ ਉਮੀਦ ਕਰ ਰਹੇ ਹਾਂ।’ ਉਨ੍ਹਾਂ ਕਿਹਾ ਕਿ ਬੋਰਡ ਅਗਲੇ ਸਾਲ ਦੀ ਸ਼ੁਰੂਆਤ ‘ਚ ਪਹਿਲਾ ਮਹਿਲਾ ਆਈ.ਪੀ.ਐੱਲ. ਆਯੋਜਿਤ ਕਰਵਾਏਗਾ। ਗਾਂਗੁਲੀ ਨੇ ਰਾਜ ਸੰਘਾਂ ਨੂੰ 2022-23 ਦੇ ਘਰੇਲੂ ਅੰਤਰਰਾਸ਼ਟਰੀ ਅਤੇ ਘਰੇਲੂ ਸੀਜ਼ਨ ‘ਤੇ ਮਹੱਤਵਪੂਰਨ ਨੁਕਤਿਆਂ ਦੀ ਰੂਪਰੇਖਾ ਦਿੰਦੇ ਹੋਏ ਪੱਤਰ ‘ਚ ਕਿਹਾ ਕਿ ਅਸੀਂ ਮਹਿਲਾ ਆਈ.ਪੀ.ਐੱਲ. ‘ਤੇ ਕੰਮ ਕਰ ਰਹੇ ਹਾਂ। ਇਸ ਤੋਂ ਪਹਿਲਾਂ ਆਸਟਰੇਲੀਆ ਕ੍ਰਿਕਟ ਬੋਰਡ ਮਹਿਲਾ ਬਿਗ ਬੈਸ਼ ਲੀਗ ਦਾ ਆਯੋਜਨ ਕਰ ਰਿਹਾ ਹੈ। ਇਸੇ ਤਰ੍ਹਾਂ ਇੰਗਲੈਂਡ…
ਚੈਂਪੀਅਨ ਚੈੱਸ ਟੂਰ ਦੇ ਜੂਲੀਅਸ ਬੇਅਰ ਜਨਰੇਸ਼ਨ ਕੱਪ ਸ਼ਤਰੰਜ ਟੂਰਨਾਮੈਂਟ ਦੇ ਪਲੇਅ ਆਫ ‘ਚ ਇੰਡੀਆ ਨੌਜਵਾਨ ਗ੍ਰੈਂਡਮਾਸਟਰ ਅਰਜੁਨ ਐਰਿਗਾਸੀ ਅਤੇ ਆਰ ਪ੍ਰਗਿਆਨੰਦਾ ਨੇ ਥਾਂ ਬਣਾ ਲਈ ਹੈ। ਲਗਾਤਾਰ ਚਾਰ ਦਿਨ ਚੱਲੇ 15 ਰਾਊਂਡ ਰੋਬਿਨ ਮੈਚਾਂ ਦੇ ਬਾਅਦ ਅਰਜੁਨ ਨੇ 7 ਜਿੱਤਾਂ, 4 ਡਰਾਅ ਅਤੇ 4 ਹਾਰਾਂ ਨਾਲ 25 ਅੰਕ ਬਣਾ ਕੇ ਦੂਜਾ ਤੇ ਪ੍ਰਗਿਆਨੰਦਾ ਨੇ 5 ਜਿੱਤਾਂ, 8 ਡਰਾਅ ਅਤੇ 2 ਹਾਰਾਂ ਨਾਲ 23 ਅੰਕਾਂ ਨਾਲ ਚੌਥਾ ਸਥਾਨ ਹਾਸਲ ਕੀਤਾ। ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 10 ਜਿੱਤਾਂ, 4 ਡਰਾਅ ਅਤੇ 1 ਹਾਰ ਦੇ ਨਾਲ ਅਸਧਾਰਨ 34 ਅੰਕ ਬਣਾ ਕੇ ਪਹਿਲਾ ਸਥਾਨ ਹਾਸਲ ਕੀਤਾ। ਪਲੇਅ-ਆਫ…
ਮੈਕਸੀਕੋ ‘ਚ ਇਕ ਬਾਰ ‘ਚ ਇਕ ਵਿਅਕਤੀ ਨੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ‘ਚ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪੁਲੀਸ ਨੇ ਇਲਾਕੇ ਨੂੰ ਘੇਰ ਲਿਆ ਹੈ। ਫਿਲਹਾਲ ਹਮਲਾ ਕਿਉਂ ਕੀਤਾ ਗਿਆ, ਹਮਲਾ ਕਿਸ ਤਰ੍ਹਾਂ ਦਾ ਸੀ, ਇਸ ਦਾ ਖੁਲਾਸਾ ਨਹੀਂ ਹੋਇਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ‘ਚ ਲੋਕਾਂ ਨੂੰ ਰੌਲਾ ਪਾਉਂਦੇ ਸੁਣਿਆ ਜਾ ਸਕਦਾ ਹੈ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਮਲੇ ਦੀ ਸੂਚਨਾ ਮਿਲਦੇ ਹੀ ਅਸੀਂ ਟੀਮ ਸਮੇਤ ਮੌਕੇ ‘ਤੇ ਪਹੁੰਚ ਗਏ। ਅਜੇ ਤੱਕ ਇਸ ਗੋਲੀਬਾਰੀ…
ਨਿਊਯਾਰਕ ਦੇ ਅਟਾਰਨੀ ਜਨਰਲ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ, ਉਨ੍ਹਾਂ ਦੇ ਤਿੰਨ ਬੱਚਿਆਂ ਅਤੇ ਟਰੰਪ ਸੰਗਠਨ ਖ਼ਿਲਾਫ਼ ਕਥਿਤ ਧੋਖਾਧੜੀ ਨੂੰ ਲੈ ਕੇ ਮੁਕੱਦਮਾ ਦਾਇਰ ਕੀਤਾ ਹੈ। ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਆਈ ਹੈ। ਸੀ.ਐਨ.ਐਨ. ਦੀ ਇਕ ਰਿਪੋਰਟ ਅਨੁਸਾਰ ਡੈਮੋਕਰੇਟ ਅਟਾਰਨੀ ਜਨਰਲ ਲੈਟੀਆ ਜੇਮਸ ਨੇ 200 ਪੰਨਿਆਂ ਦੇ ਮੁਕੱਦਮੇ ‘ਚ ਦੋਸ਼ ਲਗਾਇਆ ਹੈ ਕਿ ਟਰੰਪ ਨੇ ਆਪਣੀ ਜਾਇਦਾਦ ਤੇ ਗੋਲਫ ਕੋਰਸਾਂ ਸਮੇਤ ਆਪਣੇ ਕਾਰੋਬਾਰ ਦੇ ਖੇਤਰਾਂ ‘ਚ ਧੋਖਾਧੜੀ ਕੀਤੀ ਹੈ। ਮੁਕੱਦਮੇ ਅਨੁਸਾਰ, ਟਰੰਪ ਆਰਗੇਨਾਈਜ਼ੇਸ਼ਨ ਨੇ ਧੋਖੇਬਾਜ਼ ਮੁਲਾਂਕਣ ਦੀ ਵਰਤੋਂ ਕਰਕੇ ਆਪਣੀਆਂ ਜਾਇਦਾਦਾਂ ਦੇ ਮੁੱਲ ਨੂੰ ਵਧਾ ਕੇ ਰਿਣਦਾਤਿਆਂ, ਬੀਮਾਕਰਤਾਵਾਂ ਤੇ ਟੈਕਸ ਅਧਿਕਾਰੀਆਂ ਨੂੰ ਧੋਖਾ ਦਿੱਤਾ। ਸੀ.ਐਨ.ਐਨ. ਅਨੁਸਾਰ, ਉਨ੍ਹਾਂ…
ਪੁਲੀਸ ਹਿਰਾਸਤ ‘ਚ ਔਰਤ ਦੀ ਮੌਤ ਹੋਣ ਮਗਰੋਂ ਈਰਾਨ ‘ਚ ਤਿੰਨ ਦਿਨਾਂ ਤੋਂ ਪ੍ਰਦਰਸ਼ਨ ਹੋ ਰਹੇ ਹਨ ਅਤੇ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ‘ਚ ਝੜਪ ਕਰਕੇ 31 ਲੋਕਾਂ ਦੀ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ 22 ਸਾਲਾ ਮਹਿਸਾ ਅਮੀਨੀ ਦੀ ਪੁਲੀਸ ਹਿਰਾਸਤ ‘ਚ ਮੌਤ ਹੋ ਗਈ ਸੀ ਜਿਸ ਮਗਰੋਂ ਇਹ ਵਿਰੋਧ ਪ੍ਰਦਰਸ਼ਨ ਭੜਕੇ। ਰਾਜਧਾਨੀ ਤਹਿਰਾਨ ‘ਚ ਵੀ ਪ੍ਰਦਰਸ਼ਨਕਾਰੀਆਂ ਦੀ ਸੁਰੱਖਿਆ ਬਲਾਂ ਨਾਲ ਝੜਪ ਦੀ ਖ਼ਬਰ ਹੈ। ਈਰਾਨ ਹਿਊਮਨ ਰਾਈਟਸ ਦੇ ਨਿਰਦੇਸ਼ਕ ਮਹਿਮੂਦ ਏਮੀਰੀ-ਮੋਗਦਾਮ ਨੇ ਇਕ ਬਿਆਨ ‘ਚ ਕਿਹਾ, ‘ਈਰਾਨ ਦੇ ਲੋਕ ਆਪਣੇ ਮੌਲਿਕ ਅਧਿਕਾਰਾਂ ਅਤੇ ਮਨੁੱਖੀ ਸਨਮਾਨ ਨੂੰ ਹਾਸਲ ਕਰਨ ਲਈ ਸੜਕਾਂ ‘ਤੇ ਉੱਤਰੇ ਹਨ। ਸਰਕਾਰ ਉਨ੍ਹਾਂ ਦੇ…