Author: editor
ਆਮ ਆਦਮੀ ਪਾਰਟੀ ਦਾ ਵਿਵਾਦਾਂ ਨਾਲ ਪੱਕਾ ਨਾਤਾ ਜੁੜਦਾ ਜਾ ਰਿਹਾ ਹੈ ਅਤੇ ਸਰਕਾਰ ਬਣਨ ਦੇ ਛੇ ਮਹੀਨੇ ਦੇ ਸਮੇਂ ਦਰਮਿਆਨ ਕਈ ਛੋਟੇ-ਵੱਡੇ ਵਿਵਾਦ ਇਸ ਪਾਰਟੀ ਤੇ ਸਰਕਾਰ ਨਾਲ ਜੁੜ ਗਏ ਹਨ। ਤਾਜ਼ਾ ਤੇ ਵੱਡਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ। ਜਲੰਧਰ ‘ਚ ਬੀਤੀ ਰਾਤ ਇਕ ਮਸਲੇ ਸਮੇਂ ਲੋਕਾਂ ਦਾ ਇਕੱਠ ਸੀ ਜਦੋਂ ਡੀ.ਸੀ.ਪੀ. ਨਰੇਸ਼ ਡੋਗਰਾ ਅਤੇ ‘ਆਪ’ ਦੇ ਵਿਧਾਇਕ ਰਮਨ ਅਰੋੜਾ ‘ਹੱਥੋਪਾਈ’ ਹੋ ਗਏ। ਸੋਸ਼ਲ ਮੀਡੀਆ ‘ਤੇ ਪੁਲੀਸ ਅਧਿਕਾਰੀ ਵੱਲੋਂ ਵਿਧਾਇਕ ‘ਤੇ ਕਥਿਤ ਹੱਥ ਚੁੱਕਣ ਦੀਆਂ ਵੀ ਖ਼ਬਰਾਂ ਫੈਲੀਆਂ ਹੋਈਆਂ ਹਨ ਜਿਨ੍ਹਾਂ ਦੀ ਪੁਸ਼ਟੀ ਕਿਸੇ ਨੇ ਹਾਲੇ ਨਹੀਂ ਕੀਤੀ ਹੈ। ਦੋਹਾਂ ਵਿਚਾਲੇ ਇਹ ਹੱਥੋਪਾਈ ਗੁਰੂ ਨਾਨਕ ਮਿਸ਼ਨ ਚੌਂਕ ‘ਚ…
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੇਲੇ ਸ਼ੁਰੂ ਕੀਤੀ ਗਈ ਗਾਰਡੀਅਨ ਆਫ ਗਵਰਨੈਂਸ (ਜੀ.ਓ.ਜੀ.) ਸਕੀਮ ਬੰਦ ਕਰਨ ਖ਼ਿਲਾਫ਼ ਭੜਕੇ ਸੈਨਿਕਾਂ ਨੇ ਵਰਤਮਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਕੋਠੀ ਅੱਗੇ ਮੁਜ਼ਾਹਰਾ ਕੀਤਾ। ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ‘ਚ ਪੁੱਜੇ ਸਾਬਕਾ ਸੈਨਿਕਾਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਗਟ ਕਰਦਿਆਂ ਜੀ.ਓ.ਜੀ. ਸਕੀਮ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ। ਉਨ੍ਹਾਂ ਸੂਬਾ ਸਰਕਾਰ ‘ਤੇ ਸਾਬਕਾ ਸੈਨਿਕਾਂ ਦੇ ਅਪਮਾਨ ਦਾ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਕੀਤੀ। ਖੁਸ਼ਹਾਲੀ ਦੇ ਰਾਖੇ ਵਜੋਂ ਕੰਮ ਕਰਨ ਵਾਲੇ ਸਾਬਕਾ ਸੈਨਿਕਾਂ ਨੇ ਜੀ.ਓ.ਜੀ. ਸਕੀਮ ਮੁੜ ਬਹਾਲ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸਕੀਮ ਬੰਦ ਕਰਨ ਲਈ ਵਰਤੀ ਅਪਮਾਨਜਨਕ…
ਕਾਂਗਰਸ ਦੇ ਤਾਕਤਵਰ ਨੇਤਾ ਮੰਨੇ ਜਾਂਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਪੱਛਮੀ ਤੋਂ ਹਰਾ ਕੇ ਵਿਧਾਇਕ ਬਣੇ ਗੁਰਪ੍ਰੀਤ ਗੋਗੀ ‘ਤੇ ਨਸ਼ਾ ਵਿਕਵਾਉਣ ਦੇ ਗੰਭੀਰ ਦੋਸ਼ ਲੱਗੇ ਹਨ। ਜਵਾਹਰ ਨਗਰ ਕੈਂਪ ਦੇ ਲੋਕਾਂ ਨੇ ਵਿਧਾਇਕ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਹਾਲਾਂਕਿ ਵਿਧਾਇਕ ਗੋਗੀ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਖ਼ੁਦ ਨਸ਼ੇ ਦੇ ਖ਼ਿਲਾਫ਼ ਹਨ ਤੇ ਪੁਲੀਸ ਨੂੰ ਲਗਾਤਾਰ ਨਸ਼ੇ ਖ਼ਿਲਾਫ਼ ਕਾਰਵਾਈ ਲਈ ਕਹਿੰਦੇ ਰਹਿੰਦੇ ਹਨ। ਇਸੇ ਦੌਰਾਨ ਜਦੋਂ ਵਿਧਾਇਕ ਗੋਗੀ ਨੇ ਮੀਡੀਆ ਸਾਹਮਣੇ ਹੀ ਇਲਾਕਾ ਏ.ਸੀ.ਪੀ. ਹਰੀਸ਼ ਬਹਿਲ ਨੂੰ ਫੋਨ ਕੀਤਾ…
ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਵਿਧਾਨ ਸਭਾ ਦਾ ਬੁਲਾਇਆ ਗਿਆ ਇਕ ਰੋਜ਼ਾ ਵਿਸ਼ੇਸ਼ ਸੈਸ਼ਨ ਰੱਦ ਕਰ ਦਿੱਤਾ ਹੈ। ਰਾਜਪਾਲ ਵੱਲੋਂ ਆਪਣੇ ਹੁਕਮਾਂ ‘ਚ ਕਿਹਾ ਗਿਆ ਹੈ ਕਿ ਭਰੋਸੇ ਦਾ ਵੋਟ ਹਾਸਲ ਕਰਨ ਲਈ ਵਿਧਾਨ ਸਭਾ ਸੱਦਣ ਦੇ ਨਿਯਮਾਂ ਦੀ ਅਣਹੋਂਦ ਕਾਰਨ 22 ਸਤੰਬਰ ਨੂੰ ਬੁਲਾਇਆ ਤੀਜਾ ਵਿਸ਼ੇਸ਼ ਸੈਸ਼ਨ ਰੱਦ ਕਰ ਦਿੱਤਾ ਹੈ। ਇਸ ਸਬੰਧੀ ਜਾਰੀ ਕੀਤੇ ਗਏ ਹੁਕਮ ਵਾਪਸ ਲਏ ਜਾਂਦੇ ਹਨ। ਰਾਜਪਾਲ ਦੇ ਹੁਕਮਾਂ ਦੇ ਨਾਲ ਪ੍ਰਮੁੱਖ ਸਕੱਤਰ (ਰਾਜਪਾਲ) ਜੇ.ਐੱਮ. ਬਾਲਾਮੁਰੁਗਨ ਦੀ ਇਕ ਸਫ਼ੇ ਦੀ ਚਿੱਠੀ ਵੀ ਲੱਗੀ ਹੈ। ਇਸ ਚਿੱਠੀ ਰਾਹੀਂ ਕਿਹਾ ਗਿਆ ਹੈ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਕਾਂਗਰਸ ਵਿਧਾਇਕ ਸੁਖਪਾਲ…
ਇੰਡੀਆ ਦੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੀਆਂ ਨਾਬਾਦ 143 ਦੌੜਾਂ ਦੀ ਪਾਰੀ ਅਤੇ ਰੇਣੂਕਾ ਸਿੰਘ ਦੀਆਂ ਚਾਰ ਵਿਕਟਾਂ ਦੀ ਮਦਦ ਨਾਲ ਇੰਡੀਆ ਨੇ ਦੂਜੇ ਮਹਿਲਾ ਵਨਡੇ ਕੌਮਾਂਤਰੀ ਕ੍ਰਿਕਟ ਮੈਚ ‘ਚ ਇੰਗਲੈਂਡ ਨੂੰ 88 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ‘ਚ 2-1 ਨਾਲ ਕਬਜ਼ਾ ਕਰ ਲਿਆ ਹੈ। ਭਾਰਤੀ ਮਹਿਲਾ ਟੀਮ ਨੇ ਇਸ ਤਰ੍ਹਾਂ ਇੰਗਲੈਂਡ ਦੀ ਧਰਤੀ ‘ਤੇ 1999 ਤੋਂ ਬਾਅਦ ਪਹਿਲੀ ਵਾਰ ਵਨਡੇ ਸੀਰੀਜ਼ ਜਿੱਤੀ ਹੈ। ਇੰਡੀਆ ਨੇ 23 ਸਾਲ ਪਹਿਲਾਂ ਇੰਗਲੈਂਡ ਨੂੰ 2-1 ਨਾਲ ਹਰਾਇਆ ਸੀ। ਹਰਮਨਪ੍ਰੀਤ ਨੇ ਆਪਣੇ ਸੈਂਕੜੇ ਦੀ ਪਾਰੀ ‘ਚ 111 ਗੇਂਦਾਂ ਦਾ ਸਾਹਮਣਾ ਕੀਤਾ ਅਤੇ 18 ਚੌਕੇ ਅਤੇ ਚਾਰ ਛੱਕੇ ਲਗਾਏ।…
ਇੰਡੀਆ ਦੇ ਸਟਾਰ ਬੱਲੇਬਾਜ਼ ਸੂਰਿਆ ਕੁਮਾਰ ਯਾਦਵ ਨੇ ਟੀ-20 ਬੱਲੇਬਾਜ਼ੀ ਰੈਂਕਿੰਗ ‘ਚ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੂੰ ਪਛਾੜ ਦਿੱਤਾ ਹੈ। ਸੂਰਿਆ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ। ਇਸ ਨਾਲ ਉਸ ਨੇ ਦੁਨੀਆ ਦਾ ਨੰਬਰ ਇਕ ਬੱਲੇਬਾਜ਼ ਬਣਨ ਦੀ ਦਿਸ਼ਾ ‘ਚ ਇਕ ਹੋਰ ਕਦਮ ਅੱਗੇ ਵਧਾ ਦਿੱਤਾ ਹੈ। ਸੂਰਿਆ ਕੁਮਾਰ ਨੇ ਮੁਹਾਲੀ ‘ਚ ਆਸਟਰੇਲੀਆ ਖ਼ਿਲਾਫ਼ ਤਿੰਨ ਮੈਚਾਂ ਦੀ ਸੀਰੀਜ਼ ਦੇ ਸ਼ੁਰੂਆਤੀ ਮੈਚ ‘ਚ 46 ਦੌੜਾਂ ਬਣਾਈਆਂ ਸਨ। ਇਸ ਨਾਲ ਉਹ 780 ਅੰਕਾਂ ਨਾਲ ਟੀ-20 ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਤੀਜੇ ਸਥਾਨ ‘ਤੇ ਪਹੁੰਚ ਗਿਆ। ਪਾਕਿਸਤਾਨ ਦਾ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਇਸ ਸਮੇਂ 825 ਅੰਕਾਂ ਨਾਲ ਦੁਨੀਆ ਦਾ ਨੰਬਰ ਇਕ ਟੀ-20 ਬੱਲੇਬਾਜ਼…
ਪਹਿਲੀ ਤੋਂ 15 ਅਕਤੂਬਰ ਤੱਕ ਬੰਗਲਾਦੇਸ਼ ‘ਚ ਹੋਣ ਵਾਲੀ ਏ.ਸੀ.ਸੀ. ਟੀ-20 ਚੈਂਪੀਅਨਸ਼ਿਪ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਬੀ.ਸੀ.ਸੀ.ਆਈ. ਨੇ ਉਸੇ 15 ਮੈਂਬਰੀ ਟੀਮ ‘ਤੇ ਭਰੋਸਾ ਕੀਤਾ ਹੈ ਜੋ ਟੂਰਨਾਮੈਂਟ ਲਈ ਇੰਗਲੈਂਡ ਖ਼ਿਲਾਫ਼ ਹਾਲੀਆ ਟੀ-20 ਸੀਰੀਜ਼ ‘ਚ ਸ਼ਾਮਲ ਸੀ। ਤਾਨੀਆ ਭਾਟੀਆ ਅਤੇ ਸਿਮਰਨ ਬਹਾਦੁਰ ਨੂੰ ਟੀਮ ‘ਚ ਸਟੈਂਡਬਾਏ ਖਿਡਾਰੀਆਂ ਵਜੋਂ ਰੱਖਿਆ ਗਿਆ ਹੈ। ਇਹ ਦੋਵੇਂ ਖਿਡਾਰਨਾਂ ਇੰਗਲੈਂਡ ਦੌਰੇ ‘ਤੇ ਗਈ 17 ਮੈਂਬਰੀ ਭਾਰਤੀ ਟੀਮ ਦਾ ਹਿੱਸਾ ਸਨ ਪਰ ਪਲੇਇੰਗ ਇਲੈਵਨ ‘ਚ ਉਨ੍ਹਾਂ ਨੂੰ ਮੌਕਾ ਨਹੀਂ ਮਿਲਿਆ। ਹਰਮਨਪ੍ਰੀਤ ਕੌਰ ਦੀ ਅਗਵਾਈ ‘ਚ ਛੇ ਵਾਰ ਦੀ ਚੈਂਪੀਅਨ ਭਾਰਤੀ ਟੀਮ ਟੂਰਨਾਮੈਂਟ ਦੇ ਪਹਿਲੇ ਦਿਨ ਸ੍ਰੀਲੰਕਾ ਖ਼ਿਲਾਫ਼ ਆਪਣੀ…
ਇੰਡੀਆ ਤੇ ਪਾਕਿਸਤਾਨ ਵਿਚਕਾਰ ਹੋਏ ਕ੍ਰਿਕਟ ਮੈਚ ਸਮੇਂ ਪੈਦਾ ਟਕਰਾਅ ਹਿੰਦੂ ਮੁਸਲਮਾਨਾਂ ਵਿਚਕਾਰ ਭੜਕਾਊ ਪ੍ਰਦਰਸ਼ਨ ਤੇ ਹਿੰਸਾ ਦਾ ਰੂਪ ਅਖਤਿਆਰ ਕਰ ਗਿਆ ਹੈ। ਲੀਸੈਸਟਰ ਤੋਂ ਸ਼ੁਰੂ ਹੋਇਆ ਰਿਹ ਵਰਤਾਰਾ ਬਰਮਿੰਘਮ ਤੱਕ ਜਾ ਪੁੱਜਾ ਹੈ। ਬਰਮਿੰਘਮ ਦੇ ਸਮੈਥਵਿਕ ‘ਚ 200 ਤੋਂ ਵਧ ਮੁਸਲਿਮ ਨਕਾਬਪੋਸ਼ਾਂ ਨੇ ਦੁਰਗਾ ਮੰਦਰ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਨਾਅਰੇ ਲਾਏ। ਸਮੈਥਵਿਕ ਤੋਂ ਮਿਲੇ ਵੀਡੀਓ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਵਿਖਾਵਾਕਾਰੀ ਹਮਲਾਵਰ ਹੋ ਗਏ ਅਤੇ ਇਹ ਹਮਲਾ ਪੂਰੀ ਤਰ੍ਹਾਂ ਯੋਜਨਾਬੱਧ ਸੀ। ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਵੀਡੀਓਜ਼ ‘ਚ ਸਪੋਨ ਲੇਨ ‘ਤੇ ਦੁਰਗਾ ਭਵਨ ਹਿੰਦੂ ਸੈਂਟਰ ਵੱਲ ਮਾਰਚ ਕਰਦੇ ਹੋਏ ਲੋਕਾਂ ਦੀ ਵੱਡੀ ਭੀੜ ਦਿਖਾਈ ਦੇ ਰਹੀ ਹੈ।…
ਮੈਗਾ ਮਿਲੀਅਨਜ਼ ਜੈਕਪਾਟ ਤਹਿਤ ਜੁਲਾਈ ‘ਚ ਵਿਕੀ ਲਾਟਰੀ ਟਿਕਟ ‘ਤੇ ਇਕ ਅਰਬ ਤੋਂ ਵੱਧ ਦਾ ਇਨਾਮ ਨਿਕਲਿਆ ਜਿਸ ਦੇ ਹੁਣ ਦੋ ਦਾਅਵੇਦਾਰ ਸਾਹਮਣੇ ਆਏ ਹਨ। ਸ਼ਿਕਾਗੋ ਦੇ ਉਪ ਨਗਰ ‘ਚ ਨਿਕਲੀ 1.337 ਅਰਬ ਅਮਰੀਕਨ ਡਾਲਰ ਦੀ ਲਾਟਰੀ ‘ਤੇ ਦੋ ਵਿਅਕਤੀਆਂ ਨੇ ਦਾਅਵਾ ਕੀਤਾ ਹੈ। ਇਲੀਨੋਇਸ ਲਾਟਰੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੋ ਵਿਅਕਤੀਆਂ ਨੇ ਇਨਾਮ ਨਿਕਲਣ ਦਾ ਦਾਅਵਾ ਕੀਤਾ ਹੈ ਜੋ ਇਨਾਮੀ ਰਾਸ਼ੀ ਸਾਂਝੀ ਕਰਨ ਲਈ ਸਹਿਮਤ ਹੋ ਗਏ ਹਨ। ਹਾਲਾਂਕਿ ਲਾਟਰੀ ਜਿੱਤਣ ਵਾਲਿਆਂ ਨੇ ਆਪਣੇ ਨਾਮ ਨਸ਼ਰ ਨਹੀਂ ਕੀਤੇ। ਇਲੀਨੋਇਸ ਲਾਟਰੀ ਨੇ ਕਿਹਾ ਕਿ ਉਹ ਆਪਣੇ ਜੇਤੂਆਂ ਬਾਰੇ ਜਾਣਕਾਰੀ ਸਾਂਝੀ ਕਰਨ ਤੋਂ ਅਸਮਰਥ ਹਨ। ਉਨ੍ਹਾਂ ਕਿਹਾ ਕਿ ਹਰੇਕ ਜੇਤੂ…
ਕਿਸੇ ਸੂਬੇ ‘ਚ ਫੈਲੇ ਭ੍ਰਿਸ਼ਟਾਚਾਰ ਅਤੇ ਉਸ ‘ਚ ਮੁੱਖ ਮੰਤਰੀ ਦੀ ਕਥਿਤ ਹਿੱਸੇਦਾਰੀ ਨੂੰ ਉਜਾਗਰ ਕਰਨ ਲਈ ਕਰਨਾਟਕ ‘ਚ ਵੱਖਰਾ ਢੰਗ ਅਪਣਾਇਆ ਗਿਆ ਹੈ। ਪੇਟੀਐਮ ਦੀ ਤਰਜ਼ ‘ਤੇ ਮੁੱਖ ਮੰਤਰੀ ਦੀਆਂ ਫੋਟੋਆਂ ਦੇ ਨਾਲ ‘ਪੇਅਸੀਐਮ’ ਲਿਖ ਕੇ ਕਈ ਪੋਸਟਰ ਲਾ ਦਿੱਤੇ ਗਏ। ਇਸ ਘਟਨਾ ਤੋਂ ਨਾਰਾਜ਼ ਮੁੱਖ ਮੰਤਰੀ ਬਾਸਵਰਾਜ ਬੋਮਈ ਨੇ ਜਾਂਚ ਦੇ ਹੁਕਮ ਦਿੱਤੇ ਹਨ। ਦੱਸਣਯੋਗ ਹੈ ਕਿ ਜਿਹੜੇ ਪੋਸਟਰ ਲਾਏ ਗਏ ਹਨ, ਉਹ ਇਲੈਕਟ੍ਰੌਨਿਕ ਅਦਾਇਗੀ ਕੰਪਨੀ ‘ਪੇਅਟੀਐਮ’ ਦੇ ਇਸ਼ਤਿਹਾਰ ਵਰਗੇ ਹਨ। ਬੋਮਈ ਦਾ ਚਿਹਰਾ ਕਿਊਆਰ ਕੋਡ ਦੇ ਵਿਚਕਾਰ ਲਾਇਆ ਗਿਆ ਹੈ ਤੇ ਨਾਲ ਹੀ ‘ਇੱਥੇ 40 ਪ੍ਰਤੀਸ਼ਤ ਸਵੀਕਾਰ’ ਹੈ, ਲਿਖਿਆ ਗਿਆ ਹੈ। ਮੁੱਖ ਮੰਤਰੀ ਨੇ ਇਸ ਘਟਨਾ ਨੂੰ…