Author: editor
ਮੈਕਸੀਕੋ ਦੇ ਮੱਧ ਪ੍ਰਸ਼ਾਂਤ ਤੱਟ ‘ਤੇ 7.5 ਤੀਬਰਤਾ ਦਾ ਭੂਚਾਲ ਆਇਆ। ਅਮਰੀਕਨ ਜਿਓਲਾਜੀਕਲ ਸਰਵੇਖਣ ਵਿਭਾਗ ਮੁਤਾਬਕ ਸਥਾਨਕ ਸਮੇਂ ਮੁਤਾਬਕ ਦੁਪਹਿਰ 1:05 ਵਜੇ ਆਏ ਭੂਚਾਲ ਕਾਰਨ ਹੋਏ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ। ਹਾਲਾਂਕਿ ਭੂਚਾਲ ਦੇ ਜ਼ਬਰਦਸਤ ਝਟਕਿਆਂ ਕਾਰਨ ਲੋਕ ਘਬਰਾ ਕੇ ਸੜਕਾਂ ‘ਤੇ ਆ ਗਏ। ਜ਼ਿਕਰਯੋਗ ਹੈ ਕਿ ਮੈਕਸੀਕੋ ‘ਚ 1985 ਅਤੇ 2017 ‘ਚ ਇਸੇ ਦਿਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਭੂਚਾਲ ਦੇ ਝਟਕਿਆਂ ਕਾਰਨ ਸ਼ਹਿਰ ਦੇ ਕਈ ਇਲਾਕਿਆਂ ‘ਚ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਪਟੜੀਆਂ ‘ਤੇ ਖੜ੍ਹੀਆਂ ਗੱਡੀਆਂ ਹਿੱਲਣ ਲੱਗ ਪਈਆਂ। ਸਟੋਰ ‘ਚ ਰੱਖਿਆ ਸਾਮਾਨ ਜ਼ਮੀਨ ‘ਤੇ ਖਿਲਰਿਆ ਨਜ਼ਰ ਆਇਆ। ਭੂਚਾਲ ਦੇ ਝਟਕੇ ਰਿਕਟਰ ਪੈਮਾਨੇ…
ਕੁਈਨ ਐਲਿਜ਼ਾਬੈੱਥ ਦੋਇਮ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਵੈਸਟਮਿਨਸਟਰ ਐਬੇ ‘ਚ ਨਿਭਾਈਆਂ ਅੰਤਿਮ ਰਸਮਾਂ ਮਗਰੋਂ ਕਿੰਗ ਜੌਰਜ 6 ਮੈਮੋਰੀਅਲ ਚੈਪਲ ‘ਚ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ। ਮਹਾਰਾਣੀ ਨੂੰ ਉਨ੍ਹਾਂ ਦੇ ਮਰਹੂਮ ਪਤੀ ਪ੍ਰਿੰਸ ਫਿਲਿਪ ਦੇ ਤਾਬੂਤ ਨੇੜੇ ਹੀ ਦਫ਼ਨਾਇਆ ਗਿਆ। ਡਿਊਕ ਆਫ਼ ਐਡਿਨਬਰਗ ਪ੍ਰਿੰਸ ਫਿਲਿਪ ਦਾ ਪਿਛਲੇ ਸਾਲ ਦੇਹਾਂਤ ਹੋ ਗਿਆ ਸੀ। ਮਹਾਰਾਣੀ ਦੀਆਂ ਅੰਤਿਮ ਰਸਮਾਂ ‘ਚ ਇੰਡੀਆ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਉਨ੍ਹਾਂ ਦੇ ਅਮਰੀਕਨ ਹਮਰੁਤਬਾ ਜੋਅ ਬਾਇਡਨ ਸਣੇ ਪੰਜ ਸੌ ਦੇ ਕਰੀਬ ਆਲਮੀ ਆਗੂਆਂ ਅਤੇ ਵਿਸ਼ਵ ਦੇ ਵੱਖ ਵੱਖ ਹਿੱਸਿਆਂ ‘ਚ ਵਸੇ ਸ਼ਾਹੀ ਪਰਿਵਾਰਾਂ ਨੇ ਸ਼ਿਰਕਤ ਕੀਤੀ। ਮਹਾਰਾਣੀ ਦਾ 8 ਸਤੰਬਰ ਨੂੰ 96 ਸਾਲ ਦੀ ਉਮਰ ‘ਚ ਸਕਾਟਲੈਂਡ ‘ਚ…
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਮਰਦ 65 ਕਿੱਲੋਗ੍ਰਾਮ ਵਰਗ ‘ਚ ਓਲੰਪਿਕ ਮੈਡਲ ਜੇਤੂ ਭਲਵਾਨ ਬਜਰੰਗ ਪੂਨੀਆ ਨੇ ਪੁਏਰਟੋ ਰਿਕੋ ਦੇ ਸੇਬਾਸਟੀਅਨ ਸੀ ਰਿਵੇਰਾ ਨੂੰ 11-9 ਨਾਲ ਹਰਾ ਕੇ ਕਾਂਸੇ ਦਾ ਮੈਡਲ ਆਪਣੇ ਨਾਂ ਕੀਤਾ। ਉਹ ਇਸ ਚੈਂਪੀਅਨਸ਼ਿਪ ‘ਚ ਚਾਰ ਮੈਡਲ ਜਿੱਤਣ ਵਾਲੇ ਇੱਕੋ ਇਕ ਭਾਰਤੀ ਭਲਵਾਨ ਹਨ। ਬਜਰੰਗ ਇਸ ਤੋਂ ਪਹਿਲਾਂ 2018 ‘ਚ ਸਿਲਵਰ ਜਦਕਿ 2013 ਤੇ 2019 ‘ਚ ਕਾਂਸੇ ਦਾ ਮੈਡਲ ਆਪਣੇ ਨਾਂ ਕਰ ਚੁੱਕੇ ਹਨ। ਇੰਡੀਆ ਦਾ ਇਸ ਚੈਂਪੀਅਨਸ਼ਿਪ ‘ਚ ਇਹ ਦੂਜਾ ਮੈਡਲ ਹੈ। ਬਜਰੰਗ ਤੋਂ ਪਹਿਲਾਂ ਮਹਿਲਾ ਭਲਵਾਨ ਵਿਨੇਸ਼ ਫੋਗਾਟ (53 ਕਿੱਲੋਗ੍ਰਾਮ) ਨੇ ਵੀ ਕਾਂਸੇ ਦਾ ਮੈਡਲ ਜਿੱਤਿਆ ਸੀ। ਇਸ ਸਾਲ ਬਰਮਿੰਘਮ ਰਾਸ਼ਟਰਮੰਲ ਖੇਡਾਂ ‘ਚ ਗੋਲਡ ਮੈਡਲ ਜਿੱਤਣ…
ਲੀਸੈਸਟਰ (ਇੰਗਲੈਂਡ) ‘ਚ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਹਿੰਸਕ ਟਕਰਾਅ ਹੋਇਆ ਹੈ। ਵੇਰਵਿਆਂ ਮੁਤਾਬਕ ਇਹ ਟਕਰਾਅ ਪਿਛਲੇ ਮਹੀਨੇ ਦੇ ਅਖੀਰ ‘ਚ ਹੋਏ ਇੰਡੀਆ-ਪਾਕਿਸਤਾਨ ਕ੍ਰਿਕਟ ਮੈਚ ਕਾਰਨ ਹੋਇਆ ਹੈ। ਕੁਝ ਰਿਪੋਰਟਾਂ ਮੁਤਾਬਕ ਇੰਗਲੈਂਡ ਦੇ ਇਸ ਸ਼ਹਿਰ ‘ਚ ਹਿੰਦੂ ਮੰਦਰ ਦੀ ਭੰਨ੍ਹ-ਤੋੜ ਵੀ ਕੀਤੀ ਗਈ ਹੈ। ਭਾਰਤੀ ਹਾਈ ਕਮਿਸ਼ਨ ਨੇ ਇਸ ਘਟਨਾ ਦੀ ਕਰੜੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਭਾਰਤੀ ਭਾਈਚਾਰੇ ਖ਼ਿਲਾਫ਼ ਹਿੰਸਾ ਕਰਨ ਵਾਲਿਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ। ਇਕ ਬਿਆਨ ‘ਚ ਹਾਈ ਕਮਿਸ਼ਨ ਨੇ ਕਿਹਾ ਕਿ ਉਨ੍ਹਾਂ ਇਹ ਮੁੱਦਾ ਯੂ.ਕੇ. ਦੀ ਅਥਾਰਿਟੀ ਕੋਲ ਉਠਾਇਆ ਹੈ। ਹਿੰਸਾ ਤੋਂ ਪ੍ਰਭਾਵਿਤ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ ਹੈ। ਸਥਾਨਕ…
ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ‘ਚ ਦਿਨ ਦਿਹਾੜੇ ਅਣਪਛਾਤੇ ਲੋਕਾਂ ਨੇ ਅਦਾਲਤ ‘ਚ ਪੇਸ਼ੀ ਭੁਗਤ ਕੇ ਮੁੜ ਰਹੇ ਗੈਂਗਸਟਰ ਸੰਦੀਪ ਬਿਸ਼ਨੋਈ ਦੀ ਹੱਤਿਆ ਕਰ ਦਿੱਤੀ। ਹਮਲੇ ‘ਚ ਗੈਂਗਸਟਰ ਦੇ ਤਿੰਨ ਦੋਸਤ ਅਤੇ ਇਕ ਵਕੀਲ ਵੀ ਜ਼ਖ਼ਮੀ ਹੋਇਆ ਹੈ। ਡੀ.ਜੀ.ਪੀ. ਐੱਮ.ਐੱਲ. ਲਾਥੇਰ ਦੇ ਨਿਰਦੇਸ਼ਾਂ ‘ਤੇ ਏ.ਡੀ.ਜੀ.ਪੀ. ਅਸ਼ੋਕ ਰਾਠੌੜ ਜੈਪੁਰ ਤੋਂ ਮੌਕੇ ‘ਤੇ ਪਹੁੰਚੇ ਹਨ। ਪੁਲੀਸ ਵੱਲੋਂ ਮੁਲਜ਼ਮਾਂ ਨੂੰ ਫੜਨ ਲਈ ਸ਼ਹਿਰ ‘ਚ ਨਾਕਾਬੰਦੀ ਕਰ ਦਿੱਤੀ ਗਈ ਹੈ। ਏ.ਡੀ.ਜੀ.ਪੀ. (ਕਾਨੂੰਨ ਤੇ ਅਮਨ) ਵੀ.ਕੇ. ਸਿੰਘ ਨੇ ਦੱਸਿਆ ਕਿ ਕਤਲ ਕੇਸ ‘ਚ ਮੁਲਜ਼ਮ ਸੰਦੀਪ ਸੇਠੀ ਜਦੋਂ ਨਾਗੌਰ ਅਦਾਲਤ ‘ਚ ਪੇਸ਼ੀ ਭੁਗਤ ਕੇ ਜਾ ਰਿਹਾ ਸੀ ਤਾਂ ਕੁਝ ਅਣਪਛਾਤਿਆਂ ਉਸ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ…
ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਅਤੇ ਲੰਘੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨਾਲੋਂ ਵੱਖ ਹੋ ਕੇ ਆਪਣੀ ਵੱਖਰੀ ਪੰਜਾਬ ਲੋਕ ਕਾਂਗਰਸ ਪਾਰਟੀ ਬਣਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਅੱਜ ਸੋਮਵਾਰ ਨੂੰ ਦਿੱਲੀ ‘ਚ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਅਤੇ ਧੀ ਜੈਇੰਦਰ ਕੌਰ ਨੇ ਵੀ ਭਾਜਪਾ ਦਾ ਪੱਲਾ ਫੜਿਆ। ਇਸ ਤੋਂ ਇਲਾਵਾ ਕੁਝ ਹੋਰ ਆਗੂ ਵੀ ਉਨ੍ਹਾਂ ਦੇ ਨਾਲ ਭਾਜਪਾ ‘ਚ ਸ਼ਾਮਲ ਹੋਏ ਹਨ। ਪਰ ਜਿਵੇਂ ਸਮਝਿਆ ਜਾ ਰਿਹਾ ਸੀ ਕਿ ਕਈ ਸਾਬਕਾ ਕਾਂਗਰਸੀ ਮੰਤਰੀ, ਵਿਧਾਇਕ ਤੇ ਆਗੂ ਉਨ੍ਹਾਂ ਨਾਲ ਭਾਜਪਾ ‘ਚ ਸ਼ਾਮਲ ਹੋਣਗੇ, ਅਜਿਹਾ ਬਿਲਕੁਲ ਨਹੀਂ ਹੋਇਆ।…
ਅਚਨਚੇਤ ਪੰਜਾਬ ਸਰਕਾਰ ਨੇ 22 ਸਤੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਲਿਆ ਹੈ ਜਿਸ ‘ਚ ਪੰਜਾਬ ਸਰਕਾਰ ਵਿਸ਼ਵਾਸ ਮਤਾ ਲਿਆਵੇਗੀ। ਇਸ ਗੱਲ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕੀਤਾ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ‘ਲੋਕਾਂ ਦੇ ਵਿਸ਼ਵਾਸ ਦੀ ਦੁਨੀਆਂ ਦੀ ਕਿਸੇ ਕਰੰਸੀ ‘ਚ ਕੋਈ ਕੀਮਤ ਨਹੀਂ ਹੁੰਦੀ। 22 ਸਤੰਬਰ ਦਿਨ ਵੀਰਵਾਰ ਨੂੰ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸ਼ੈਸ਼ਨ ਬੁਲਾ ਕੇ ਵਿਸ਼ਵਾਸ ਮਤਾ ਪੇਸ਼ ਕਰਕੇ ਕਾਨੂੰਨੀ ਤੌਰ ‘ਤੇ ਇਹ ਗੱਲ ਸਾਬਤ ਕਰ ਦਿੱਤੀ ਜਾਵੇਗੀ। ਭਾਜਪਾ ‘ਤੇ ਲੱਗੇ ਆਪਰੇਸ਼ਨ ਲੋਟਸ ਦੇ ਦੋਸ਼ਾਂ ਵਿਚਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਵੱਡਾ ਕਦਮ ਹੈ। ਮੁੱਖ ਮੰਤਰੀ ਭਗਵੰਤ…
ਕੈਨੇਡੀਅਨ ਸਿੱਖਾਂ ਨੇ ਬਰੈਂਪਟਨ ਵਿਖੇ ਖਾਲਿਸਤਾਨ ਦੀ ਰਾਏਸ਼ੁਮਾਰੀ ਲਈ ਵੋਟਿੰਗ ‘ਚ ਹਿੱਸਾ ਲਿਆ ਜਿਸ ‘ਚ ਖਾਲਿਸਤਾਨ ਦੇ ਸੁਤੰਤਰ ਰਾਜ ਦੀ ਮੰਗ ਕੀਤੀ ਗਈ। ਇਕ ਅੰਦਾਜ਼ੇ ਮੁਤਾਬਕ ਇਕ ਲੱਖ ਤੋਂ ਵਧੇਰੇ ਲੋਕਾਂ ਨੇ ਇਸ ਰਾਏਸ਼ੁਮਾਰੀ ‘ਚ ਹਿੱਸਾ ਲਿਆ। ਇਸ ਵੋਟਿੰਗ ਦੀ ਦੇਖਭਾਲ ਕਰਨ ਵਾਲੀ ਏਜੰਸੀ ਨੇ ਕਿਹਾ ਕਿ ਉਹ ਜਲਦੀ ਹੀ ਹੋਰ ਵੋਟਿੰਗ ਸਥਾਨ ਸਥਾਪਤ ਕਰਨਗੇ। ਇਸ ਭਾਰੀ ਵੋਟਿੰਗ ਨੂੰ ਦੇਖ ਕੇ ਸਮਰਥਕ ਅਤੇ ਐਂਟੀ ਰੈਫਰੈਂਡਮ ਲੋਕ ਹੈਰਾਨ ਹਨ। ਖਾਲਿਸਤਾਨ ਪੱਖੀ ਐਡਵੋਕੇਸੀ ਗਰੁੱਪ ਸਿੱਖਸ ਫਾਰ ਜਸਟਿਸ ਦੁਆਰਾ ਆਯੋਜਿਤ ਵੋਟਿੰਗ ਦੀ ਸ਼ੁਰੂਆਤ ਇਕ ਧਾਰਮਿਕ ਆਗੂ ਭਾਈ ਦਲਜੀਤ ਸਿੰਘ ਸੇਖੋਂ ਦੀ ਅਗਵਾਈ ‘ਚ ਇਕ ਵਿਸ਼ੇਸ਼ ਅਰਦਾਸ ਨਾਲ ਸ਼ੁਰੂ ਹੋਈ, ਜੋ ਭਾਈ ਹਰਜਿੰਦਰ ਸਿੰਘ…
ਖਰੜ ਨੇੜੇ ਘੜੂੰਆਂ ਦੀ ਪ੍ਰਾਈਵੇਟ ਚੰਡੀਗੜ੍ਹ ਯੂਨੀਵਰਸਿਟੀ ਕੁੜੀਆਂ ਦੀ ਇਤਰਾਜ਼ਯੋਗ ਵੀਡੀਓ ਵਾਇਲ ਮਾਮਲੇ ‘ਚ ਹੰਗਾਮਾ ਵਧ ਜਾਣ ਤੇ ਭਾਰੀ ਰੋਸ ਪ੍ਰਦਰਸ਼ਨਾਂ ਕਰਕੇ 24 ਸਤੰਬਰ ਤੱਕ ਬੰਦ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਬਣਾ ਦਿੱਤੀ ਗਈ ਹੈ ਅਤੇ ਟੀਮ ‘ਚ ਤਿੰਨੇ ਮੈਂਬਰ ਔਰਤਾਂ ਹੋਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਬਣਾਈ ਗਈ ਇਸ ਕਮੇਟੀ ਦੀ ਅਗਵਾਈ ਸੀਨੀਅਰ ਅਧਿਕਾਰੀ ਗੁਰਪ੍ਰੀਤ ਕੌਰ ਦਿਓ ਵੱਲੋਂ ਕੀਤੀ ਜਾਵੇਗੀ। ਡੀ.ਜੀ.ਪੀ. ਗੌਰਵ ਯਾਦਵ ਦਾ ਕਹਿਣਾ ਹੈ ਕਿ ਇਹ ਬੇਹੱਦ ਸੰਜੀਦਾ ਮਾਮਲਾ ਹੈ ਅਤੇ ਇਸ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪ੍ਰਾਈਵੇਸੀ…
ਬਹੁਕਰੋੜੀ ਸਿੰਜਾਈ ਘੁਟਾਲੇ ਸਬੰਧੀ ਦੋ ਸਾਬਕਾ ਅਕਾਲੀ ਮੰਤਰੀਆਂ ਅਤੇ ਤਿੰਨ ਸਾਬਕਾ ਆਈ.ਏ.ਐੱਸ. ਅਧਿਕਾਰੀਆਂ ਖ਼ਿਲਾਫ਼ ਲੁੱਕ ਆਊਟ ਸਰਕੂਲਰ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ‘ਚ ਅਕਾਲੀ-ਭਾਜਪਾ ਸਰਕਾਰ ਵੇਲੇ ਸਿੰਜਾਈ ਵਿਭਾਗ ‘ਚ ਹੋਏ ਕਥਿਤ ਬਹੁਕਰੋੜੀ ਘੁਟਾਲੇ ‘ਚ ਵਿਜੀਲੈਂਸ ਬਿਊਰੋ ਵੱਲੋਂ ਆਰੰਭੀ ਕਾਰਵਾਈ ਤਹਿਤ ਇਹ ਨੋਟਿਸ ਜਾਰੀ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਵਿਜੀਲੈਂਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਆਗੂ ਜਨਮੇਜਾ ਸਿੰਘ ਸੇਖੋਂ, ਸ਼ਰਨਜੀਤ ਸਿੰਘ ਢਿੱਲੋਂ ਜੋ ਕਿ ਸਾਬਕਾ ਮੰਤਰੀ ਹਨ, ਸਮੇਤ ਤਿੰਨ ਸੇਵਾਮੁਕਤ ਆਈ.ਏ.ਐੱਸ. ਅਧਿਕਾਰੀਆਂ ਖ਼ਿਲਾਫ਼ ਲੁੱਕ ਆਊਟ ਸਰਕੂਲਰ ਜਾਰੀ ਕਰਵਾ ਦਿੱਤੇ ਗਏ ਹਨ। ਇਸ ਤਰ੍ਹਾਂ ਦੇਸ਼ ਦੇ ਸਮੁੱਚੇ ਹਵਾਈ ਅੱਡਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਵਿਜੀਲੈਂਸ ਦੇ ਇਕ ਸੀਨੀਅਰ ਅਧਿਕਾਰੀ…