Author: editor
ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ, ਯਸਤਿਕਾ ਭਾਟੀਆ ਤੇ ਕਪਤਾਨ ਹਰਮਨਪ੍ਰੀਤ ਦੇ ਅਰਧ ਸੈਂਕੜਿਆਂ ਨਾਲ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪਹਿਲੇ ਮਹਿਲਾ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ‘ਚ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ‘ਚ 1-0 ਦੀ ਬੜ੍ਹਤ ਬਣਾ ਲਈ। ਇਸ ਜਿੱਤ ‘ਚ ਭਾਰਤੀ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਵੀ ਅਹਿਮ ਰੋਲ ਰਿਹਾ। ਇੰਗਲੈਂਡ ਦੀਆਂ 227 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਇੰਡੀਆ ਨੇ ਸ੍ਰਮਿਤੀ ਮੰਧਾਨਾ (99 ਗੇਂਦਾਂ ‘ਚ 91 ਦੌੜਾਂ, 10 ਚੌਕੇ ਤੇ 1 ਛੱਕਾ), ਹਰਮਨਪ੍ਰੀਤ (94 ਗੇਂਦਾਂ ‘ਚ ਅਜੇਤੂ 74 ਦੌੜਾਂ, 7 ਚੌਕੇ, 1 ਛੱਕਾ) ਦੇ ਅਰਧ ਸੈਂਕੜੇ ਨਾਲ 34 ਗੇਂਦਾਂ ਬਾਕੀ ਰਹਿੰਦਿਆਂ 3…
ਵਰਲਡ ਦੇ ਦੂਜੇ ਨੰਬਰ ਦੇ ਟੈਨਿਸ ਸਿੰਗਲਜ਼ ਖਿਡਾਰੀ ਕੈਸਪਰ ਰੂਡ ਤੇ ਵਿਕਟਰ ਡੂਰਾਸੋਵਿਚ ਦੀ ਜੋੜੀ ਨੇ ਡਬਲਜ਼ ਮੈਚ ‘ਚ ਇੰਡੀਆ ਦੇ ਯੂਕੀ ਭਾਂਬਰੀ ਤੇ ਸਾਕੇਤ ਮਾਇਨੇਨੀ ਦੀ ਜੋੜੀ ਨੂੰ 6-3, 6-3, 6-3 ਨਾਲ ਹਰਾ ਕੇ ਡੇਵਿਸ ਕੱਪ ਵਿਸ਼ਵ ਗਰੁੱਪ-1 ਦੇ ਇਸ ਮੁਕਾਬਲੇ ਨੂੰ 3-0 ਨਾਲ ਜਿੱਤ ਲਿਆ। ਮੁਕਾਬਲੇ ਦੇ ਸ਼ੁਰੂਆਤੀ ਦਿਨ ਦੋਵੇਂ ਸਿੰਗਲਜ਼ ਮੈਚਾਂ ‘ਚ ਹਾਰ ਦੇ ਨਾਲ ਇੰਡੀਆ 0-2 ਨਾਲ ਪਿੱਛੇ ਸੀ। ਇਸ ਤੋਂ ਬਾਅਦ ਟੀਮ ਨੂੰ ਯੂਕੀ ਤੇ ਸਾਕੇਤ ਦੀ ਜੋੜੀ ਤੋਂ ਵਾਪਸੀ ਦੀ ਉਮੀਦ ਸੀ ਪਰ ਭਾਰਤੀ ਜੋੜੀ ਨੇ ਇਕ ਘੰਟਾ 50 ਮਿੰਟ ਤਕ ਚੱਲੇ ਮੁਕਾਬਲੇ ਨੂੰ ਗੁਆ ਦਿੱਤਾ। ਇਸ ਤੋਂ ਪਹਿਲਾਂ ਪ੍ਰਜਨੇਸ਼ ਗੁਣੇਸ਼ਵਰਨ ਤੇ ਰਾਮਕੁਮਾਰ ਰਾਮਨਾਥਨ…
ਨਾਈਜੀਰੀਆ ਦੀ ਰਾਜਧਾਨੀ ਅਬੂਜਾ ‘ਚ ਤਿੰਨ ਵਾਹਨਾਂ ਦੀ ਟੱਕਰ ‘ਚ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਫੈਡਰਲ ਰੋਡ ਸੇਫਟੀ ਕੋਰ ਦੇ ਕਾਰਜਕਾਰੀ ਰਾਸ਼ਟਰੀ ਮੁਖੀ ਦਾਊਦ ਬੀਊ ਨੇ ਘਟਨਾ ਸਥਾਨ ਦੇ ਦੌਰੇ ਦੌਰਾਨ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਐਤਵਾਰ ਨੂੰ ਵਾਪਰੀ ਜਦੋਂ ਅਬੂਜਾ ਦੇ ਬਾਹਰੀ ਇਲਾਕੇ ਯੰਗੋਜ਼ੀ-ਗਵਾਗਵਾਲਡਾ ਰੋਡ ‘ਤੇ 2 ਬੱਸਾਂ ਇਕ ਟਰੱਕ ਨਾਲ ਟਕਰਾ ਗਈਆਂ। ਬੀਊ ਨੇ ਦੱਸਿਆ ਕਿ ਟੱਕਰ ਤੋਂ ਬਾਅਦ ਤਿੰਨੋਂ ਵਾਹਨ ਅੱਗ ਦੀ ਲਪੇਟ ‘ਚ ਆ ਗਏ। ਉਨ੍ਹਾਂ ਨੇ ਇਸ ਘਾਤਕ ਹਾਦਸੇ ਦਾ ਕਾਰਨ ਓਵਰ ਸਪੀਡ ਅਤੇ ਗਲਤ ਓਵਰਟੇਕਿੰਗ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ…
ਕੋਸਟਾ ਰੀਕਾ ‘ਚ ਅੰਤਰ-ਅਮਰੀਕੀ ਹਾਈਵੇਅ ‘ਤੇ ਇਕ ਯਾਤਰੀ ਬੱਸ 75 ਮੀਟਰ ਦੀ ਉਚਾਈ ਤੋਂ ਖੱਡ ਵਿਚ ਡਿੱਗ ਗਈ ਜਿਸ ਨਾਲ ਉਸ ‘ਚ ਸਵਾਰ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 34 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਇਹ ਹਾਦਸਾ ਵਾਪਰਿਆ। ਸੈਨ ਜੋਸ ਤੋਂ 70 ਕਿਲੋਮੀਟਰ ਦੂਰ ਕੈਂਬਰੋਨੀਰੋ ‘ਚ ਇਹ ਹਾਦਸਾ ਵਾਪਰਿਆ। ਰੈੱਡ ਕਰਾਸ ਸੰਸਥਾ ਨੇ ਕਿਹਾ ਕਿ ਜ਼ਮੀਨ ਖਿਸਕਣ ਕਾਰਨ ਦੋ ਵਾਹਨ ਬੱਸ ਨਾਲ ਟਕਰਾ ਗਏ ਅਤੇ ਬੱਸ ਸੜਕ ਤੋਂ ਹੇਠਾਂ ਖੱਡ ‘ਚ ਡਿੱਗ ਗਈ। ਪੁਲੀਸ ਨੇ ਕਿਹਾ ਕਿ ਐਮਰਜੈਂਸੀ ਟੀਮ ਨੇ ਐਤਵਾਰ ਨੂੰ 9 ਵਿਚੋਂ 4 ਲਾਸ਼ਾਂ ਬਾਹਰ ਕੱਢੀਆਂ। ਰੈੱਡ ਕਰਾਸ…
ਇਕ ਹਫਤੇ ਲਈ ਜਰਮਨੀ ਦੌਰੇ ‘ਤੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਿਥੇ ਪ੍ਰੋਗਰਾਮ ਮੁਤਾਬਕ 18 ਸਤੰਬਰ ਨੂੰ ਨਹੀਂ ਪਰ ਸਕੇ ਜਿਸ ਕਰਕੇ ਦਿੱਲੀ ‘ਚ ਆਮ ਆਦਮੀ ਪਾਰਟੀ ਦਾ ਸੰਮੇਲਨ ਉਨ੍ਹਾਂ ਤੋਂ ਬਗੈਰ ਹੀ ਹੋਇਆ। ਉਨ੍ਹਾਂ ਦੀ ਚੌਵੀ ਘੰਟੇ ਦੇਰੀ ਨੇ ਕਈ ਸਵਾਲ ਖੜ੍ਹੇ ਕੀਤੇ ਹਨ। ਪਰ ਦੂਜੇ ਪਾਸੇ ਸੰਮੇਲਨ ‘ਚ ਅਰਵਿੰਦ ਕੇਜਰੀਵਾਲ ਨੇ ਸਪੱਸ਼ਟ ਕਰ ਦਿੱਤਾ ਕਿ 2024 ਦੀਆਂ ਲੋਕ ਸਭਾ ਚੋਣਾਂ ਉਨ੍ਹਾਂ ਦੀ ਪਾਰਟੀ ਆਪਣੇ ਦਮ ‘ਤੇ ਲੜੇਗੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ‘ਤੇ ਤਿੱਖੇ ਹਮਲੇ ਕਰਦਿਆਂ ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ ਦੇ ਨਾਂ ‘ਤੇ ਆਮ ਆਦਮੀ ਪਾਰਟੀ ਨੂੰ ‘ਮਧੋਲਣ’ ਦੀਆਂ ਕੋਸ਼ਿਸ਼ਾਂ ਕਰਨ ਦਾ ਦੋਸ਼ ਲਾਇਆ ਹੈ।…
ਖਰੜ ਨੇੜਲੇ ਸਥਿਤ ਪ੍ਰਾਈਵੇਟ ਚੰਡੀਗੜ੍ਹ ਯੂਨੀਵਰਸਿਟੀ ‘ਚ ਬੀਤੀ ਰਾਤ ਵੱਡਾ ਹੰਗਾਮਾ ਖੜ੍ਹਾ ਹੋ ਗਿਆ ਅਤੇ ਦਿਨ ਚੜ੍ਹਦੇ ਤੱਕ ਇਕ ਵਿਦਿਆਰਥਣਾਂ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਪੁਲੀਸ ਤੇ ਪ੍ਰਸ਼ਾਸਨ ਨੇ ਇਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਵੇਰਵਿਆਂ ਅਨੁਸਾਰ ਯੂਨੀਵਰਸਿਟੀ ਦੇ ਹੋਸਟਲ ‘ਚ ਹੋਰਨਾਂ ਵਿਦਿਆਰਥਣਾਂ ਨਾਲ ਰਹਿੰਦੀ ਇਕ ਹੋਰ ਵਿਦਿਆਰਥਣ ਨੇ ਤੀਹ ਤੋਂ ਚਾਲੀ ਕੁੜੀਆਂ ਦੇ ਨਹਾਉਂਦੇ ਸਮੇਂ ਦੀ ਵੀਡੀਓ ਬਣਾਈ ਸੀ। ਇਸ ਨੂੰ ਅੱਗੇ ਆਪਣੇ ਸ਼ਿਮਲਾ ਰਹਿੰਦੇ ਦੋਸਤ ਨੂੰ ਭੇਜ ਦਿੱਤਾ ਜਿਸ ਨੇ ਇਹ ਵੀਡੀਓ ਵਾਇਰਲ ਕਰ ਦਿੱਤੇ। ਪਤਾ ਲੱਗਣ ‘ਤੇ ਵਿਦਿਆਰਥਣਾਂ ‘ਚ ਰੋਹ ਪੈਦਾ ਹੋ ਗਿਆ ਪੰਜ ਛੇ ਕੁੜੀਆਂ ਨੇ ਤਾਂ ਇਸ ਕਰਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਸਾਰੀ…
ਏਅਰ ਕੈਨੇਡਾ ਨੇ ਹਵਾਈ ਜਹਾਜ਼ਾਂ ਦੇ ਨਿਕਾਸ ਨੂੰ ਘਟਾਉਣ ਅਤੇ ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨ ਲਈ 30 ਇਲੈਕਟ੍ਰਿਕ-ਹਾਈਬ੍ਰਿਡ ਜਹਾਜ਼ਾਂ ਦੀ ਖਰੀਦ ਦਾ ਐਲਾਨ ਕੀਤਾ ਹੈ। ਏਅਰ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਉਹ ਸਵੀਡਨ ਦੇ ਹਾਰਟ ਏਰੋਸਪੇਸ ਦੁਆਰਾ ਵਿਕਾਸ ਅਧੀਨ 30 ਇਲੈਕਟ੍ਰਿਕ-ਹਾਈਬ੍ਰਿਡ ਜਹਾਜ਼ ਖਰੀਦੇਗਾ। ਇਹ ਜਹਾਜ਼ 2028 ਤਕ ਸੇਵਾ ‘ਚ ਦਾਖਲ ਹੋਣ ਲਈ 30 ਯਾਤਰੀਆਂ ਲਈ ਬੈਠਣ ਦੀ ਵਿਵਸਥਾ ਤਿਆਰ ਕਰੇਗਾ। ਬੈਟਰੀ ਪਾਵਰ ਦੀ ਵਰਤੋਂ ਕਰਦੇ ਹੋਏ ਇਹ ਜਹਾਜ਼ ਜ਼ੀਰੋ ਐਮਿਸ਼ਨ ਪੈਦਾ ਕਰੇਗਾ ਅਤੇ ਮਹੱਤਵਪੂਰਨ ਸੰਚਾਲਨ ਬੱਚਤ ਪੈਦਾ ਕਰੇਗਾ। ਏਅਰ ਕੈਨੇਡਾ ਨੇ ਸਵੀਡਿਸ਼ ਨਿਰਮਾਤਾ ‘ਚ 5 ਮਿਲੀਅਨ ਡਾਲਰ ਦੀ ਇਕੁਇਟੀ ਹਿੱਸੇਦਾਰੀ ਵੀ ਹਾਸਲ ਕੀਤੀ ਹੈ। ਇਹ ਏਅਰ ਕੈਨੇਡਾ ਨੂੰ 2050…
ਪਿਛਲੇ ਦਿਨੀਂ ਮਿਲਟਨ ‘ਚ ਹੋਈ ਫਾਇਰਿੰਗ ‘ਚ ਜ਼ਖਮੀ ਹੋਏ ਪੰਜਾਬ ਦੇ ਖੰਨਾ ਨਾਲ ਸਬੰਧਤ ਅੰਤਰਰਾਸ਼ਟਰੀ ਵਿਦਿਆਰਥੀ ਸਤਵਿੰਦਰ ਸਿੰਘ (28) ਦੀ ਮੌਤ ਹੋ ਗਈ ਹੈ। ਮਾਪਿਆਂ ਦਾ ਇਕਲੌਤਾ ਪੁੱਤਰ ਤੇ ਇਕ ਭੈਣ ਦਾ ਭਰਾ ਸਤਵਿੰਦਰ ਸਿੰਘ ਮਿਲਟਨ ‘ਚ ਹੋਈ ਗੋਲੀਬਾਰੀ ਦੇ ਹਮਲੇ ਦੇ ਪੀੜਤਾਂ ਵਿੱਚੋਂ ਇਕ ਸੀ, ਜਿਸ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਇਸ ਗੋਲੀਬਾਰੀ ਦੇ ਨਤੀਜੇ ਵਜੋਂ ਐੱਮ.ਕੇ. ਬਾਡੀ ਸ਼ਾਪ ਮਿਲਟਨ ਦੇ ਮਾਲਕ ਸ਼ਕੀਲ ਅਸ਼ਰਫ (38) ਅਤੇ ਇਕ ਟੋਰਾਂਟੋ ਟ੍ਰੈਫ਼ਿਕ ਪੁਲੀਸ ਮੁਲਾਜ਼ਮ ਐਂਡਰਿਊ ਹਾਂਗ (48) ਦੀ ਵੀ ਮੌਤ ਹੋ ਗਈ ਸੀ। ਇਕ ਗੈਰ ਗੋਰੇ ਮੂਲ ਦੇ ਸਿਰਫਿਰੇ ਵੱਲੋਂ ਕੀਤੀ ਗੋਲੀਬਾਰੀ ‘ਚ ਸਤਵਿੰਦਰ ਸਿੰਘ ਸਮੇਤ ਤਿੰਨ ਲੋਕ ਜ਼ਖਮੀ…
ਧਾਰਮਿਕ ਅਸਥਾਨ ਵੀ ਹੁਣ ਹਿੰਸਾ ਦਾ ਮੈਦਾਨ ਬਣਦੇ ਜਾ ਰਹੇ ਹਨ ਤੇ ਅਕਸਰ ਕਿਸੇ ਪਾਸਿਓਂ ਮੰਦਰ ਜਾਂ ਗੁਰਦੁਆਰਿਆਂ ‘ਚ ਕਬਜ਼ੇ ਆਦਿ ਨੂੰ ਲੈ ਕੇ ਲੜਾਈ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਤਾਜ਼ਾ ਮਾਮਲਾ ਫਰੀਦਕੋਟ ਦੀ ਜਰਮਨ ਕਲੋਨੀ ਦੇ ਗੁਰਦੁਆਰੇ ਤੋਂ ਸਾਹਮਣੇ ਆਇਆ ਹੈ। ਇਥੇ ਅੱਸੂ ਦੀ ਸੰਗਰਾਂਦ ਸਬੰਧੀ ਧਾਰਮਿਕ ਸਮਾਗਮ ਦੀ ਸਮਾਪਤੀ ਮਗਰੋਂ ਦੋ ਧੜਿਆਂ ਦਰਮਿਆਨ ਝੜਪ ਹੋ ਗਈ ਤੇ ਇਸ ਮੌਕੇ ਕਿਰਪਾਨਾਂ ਵੀ ਚੱਲੀਆਂ। ਜਾਣਕਾਰੀ ਅਨੁਸਾਰ ਬੰਸਾ ਸਿੰਘ ਨਾਮ ਦੇ ਵਿਅਕਤੀ ਨੇ ਗੁਰਦੁਆਰੇ ਦਾ ਕਥਿਤ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ। ਗੁਰਦੁਆਰੇ ਦੇ ਮੌਜੂਦਾ ਪ੍ਰਧਾਨ ਜਸਵੰਤ ਸਿੰਘ ਨੇ ਕਿਹਾ ਕਿ ਬੰਸਾ ਸਿੰਘ ਆਪਣੇ ਨਾਲ ਕੁਝ ਵਿਅਕਤੀਆਂ ਨੂੰ ਲੈ ਕੇ ਆਇਆ ਸੀ,…
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਰਹੂਮ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਇਕ ਵੇਲੇ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ, ਸੇਵਾਮੁਕਤੀ ਅਤੇ ਕਾਰਜ ਖੇਤਰ ਨੂੰ ਲੈ ਕੇ ਗੱਲ ਕੀਤੀ ਸੀ ਅਤੇ ਇਹ ਮੁੱਦਾ ਉੱਭਰਨ ਤੋਂ ਬਾਅਦ ਚਰਚਾ ਵੀ ਸ਼ੁਰੂ ਹੋਈ ਸੀ। ਸ਼੍ਰੋਮਣੀ ਕਮੇਟੀ ਨੇ ਇਸ ਸਬੰਧ ‘ਚ ਨਿਯਮ ਬਣਾਉਣ ਵਾਸਤੇ 2015 ‘ਚ ਸਿੱਖ ਵਿਦਵਾਨਾਂ ਦੀ ਇਕ ਕਮੇਟੀ ਦਾ ਗਠਨ ਵੀ ਕੀਤਾ ਸੀ। ਕਮੇਟੀ ਦੀ ਸਿਰਫ਼ ਇਕ ਮੀਟਿੰਗ ਹੋਈ ਸੀ ਅਤੇ ਉਸ ਤੋਂ ਬਾਅਦ ਇਹ ਮਾਮਲਾ ਠੰਢੇ ਬਸਤੇ ‘ਚ ਪੈ ਗਿਆ ਸੀ। ਪਰ ਹੁਣ ਮੌਜੂਦਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਕਾਰਨ ਇਸ ਮੁੱਦੇ ‘ਤੇ ਦੁਬਾਰਾ ਚਰਚਾ ਛਿੜੀ ਹੈ। ਉਨ੍ਹਾਂ ਕਿਹਾ…