Author: editor

ਸੰਯੁਕਤ ਰਾਸ਼ਟਰ ਦੇ ਵਿਸ਼ਵ ਭੋਜਨ ਪ੍ਰੋਗਰਾਮ ਦੇ ਮੁਖੀ ਨੇ ਭਿਆਨਕ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਦੁਨੀਆ ਦੇ 34.5 ਕਰੋੜ ਲੋਕ ਭੁੱਖਮਰੀ ਵੱਲ ਵੱਧ ਰਹੇ ਹਨ। ਉਨ੍ਹਾਂ ਕਿਹਾ ‘ਇਕ ਅਜਿਹੀ ਹੰਗਾਮੀ ਸਥਿਤੀ ਪੈਦਾ ਹੋ ਰਹੀ ਹੈ ਜਿਸ ਦਾ ਅੰਦਾਜ਼ਾ ਲਾਉਣਾ ਵੀ ਮੁਸ਼ਕਲ ਹੈ।’ ਵਰਲਡ ਫੂਡ ਪ੍ਰੋਗਰਾਮ ਦੇ ਕਾਰਜਕਾਰੀ ਡਾਇਰੈਕਟਰ ਡੇਵਿਡ ਬੀਜ਼ਲੇਅ ਨੇ ਦੱਸਿਆ ਕਿ 7 ਕਰੋੜ ਲੋਕ ਪਹਿਲਾਂ ਹੀ ਯੂਕਰੇਨ ਜੰਗ ਕਾਰਨ ਭੁੱਖਮਰੀ ਦੀ ਕਗਾਰ ਉਤੇ ਹਨ। ਸੰਯੁਕਤ ਰਾਸ਼ਟਰ ਦੇ ਅਧਿਕਾਰੀ ਨੇ ਕਿਹਾ ਕਿ 82 ਮੁਲਕਾਂ ‘ਚ 34 ਕਰੋੜ ਤੋਂ ਵੱਧ ਲੋਕ ਖਾਧ ਅਸੁਰੱਖਿਆ ਦੇ ਗੰਭੀਰ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਇਹ ਬਹੁਤ ਪ੍ਰੇਸ਼ਾਨ…

Read More

ਓਲੰਪਿਕਸ ‘ਚ ਚਾਂਦੀ ਦਾ ਤਗ਼ਮਾ ਜੇਤੂ ਰਵੀ ਦਹੀਆ 57 ਕਿਲੋ ਕੁਆਲੀਫਿਕੇਸ਼ਨ ਗੇੜ ‘ਚ ਉਜ਼ਬੇਕਿਸਤਾਨ ਦੇ ਗੁਲੋਮਜੋਨ ਅਬਦੁਲਾਏਵ ਤੋਂ ਹਾਰ ਕੇ ਕੁਸ਼ਤੀ ਵਿਸ਼ਵ ਚੈਂਪੀਅਨਸ਼ਿਪ ‘ਚ ਤਗ਼ਮੇ ਦੀ ਦੌੜ ‘ਚੋਂ ਬਾਹਰ ਹੋ ਗਿਆ ਹੈ। ਦੂਜੇ ਪਾਸੇ ਨਵੀਨ ਨੇ 70 ਕਿਲੋ ਵਰਗ ਦੇ ਰੀਪੇਚੇਜ ‘ਚ ਉਜ਼ਬੇਕਿਸਤਾਨ ਦੇ ਸਿਰਬਾਜ਼ ਤਲਗਟ ਨੂੰ 11-3 ਨਾਲ ਹਰਾ ਕੇ ਕਾਂਸੀ ਦੇ ਤਗ਼ਮੇ ਦੇ ਮੁਕਾਬਲੇ ‘ਚ ਥਾਂ ਬਣਾਈ ਹੈ। ਦੁਨੀਆਂ ਦਾ ਦੂਜੇ ਦਰਜੇ ਦਾ ਪਹਿਲਵਾਨ ਦਹੀਆ 0-10 ਨਾਲ ਹਾਰ ਗਿਆ। ਦਹੀਆ ਰੀਪੇਚੇਜ ਗੇੜ ‘ਚ ਹਿੱਸਾ ਨਹੀਂ ਲੈ ਸਕਦਾ ਕਿਉਂਕਿ ਅਬਦੁਲਾਏਵ ਅਲਬੇਨੀਅਨ ਪਹਿਲਵਾਨ ਜ਼ੇਲਿਮਖਾਨ ਅਬਾਕਾਰੋਵ ਤੋਂ ਹਾਰ ਗਿਆ ਸੀ। ਨਵੀਨ ਦੀ ਜਿੱਤ ਨੇ ਉਸ ਨੂੰ ਸਿੱਧੇ ਤੌਰ ‘ਤੇ ਕਾਂਸੀ ਦੇ…

Read More

ਟੀ-20 ਕੌਮਾਂਤਰੀ ਮੈਚਾਂ ਦੀ ਸੀਰੀਜ਼ ਇੰਗਲੈਂਡ ਨੇ ਇੰਡੀਆ ਨੂੰ 2-1 ਨਾਲ ਹਰਾ ਕੇ ਜਿੱਤ ਲਈ ਹੈ। ਤੀਜੇ ਤੇ ਆਖਰੀ ਮੈਚ ‘ਚ ਸਿਖਰਲੇ ਬੱਲੇਬਾਜ਼ਾਂ ਦੀ ਨਾਕਾਮੀ ਕਾਰਨ ਭਾਰਤੀ ਮਹਿਲਾ ਟੀਮ ਨੂੰ ਸੱਤ ਵਿਕਟਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ‘ਚ ਅੱਠ ਵਿਕਟਾਂ ਦੇ ਨੁਕਸਾਨ ‘ਤੇ ਸਿਰਫ 122 ਦੌੜਾਂ ਹੀ ਬਣਾ ਸਕੀ। ਇਹ ਟੀਚਾ ਇੰਗਲੈਂਡ ਨੇ 18.2 ਓਵਰਾਂ ‘ਚ ਤਿੰਨ ਵਿਕਟਾਂ ਦੇ ਨੁਕਸਾਨ ‘ਤੇ 126 ਦੌੜਾਂ ਬਣਾ ਕੇ ਪੂਰਾ ਕਰ ਲਿਆ। ਇੰਡੀਆ ਨੇ ਸਿਰਫ 35 ਦੌੜਾਂ ‘ਤੇ ਆਪਣੇ ਪੰਜ ਬੱਲੇਬਾਜ਼ ਗੁਆ ਦਿੱਤੇ। ਇਨ੍ਹਾਂ ‘ਚ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ (5), ਸਮ੍ਰਿਤੀ ਮੰਧਾਨਾ (9) ਅਤੇ ਕਪਤਾਨ…

Read More

ਉੱਤਰ ਪ੍ਰਦੇਸ਼ ‘ਚ ਮੋਹਲੇਧਾਰ ਮੀਂਹ ਪੈਣ ਕਾਰਨ ਕੰਧਾਂ ਡਿੱਗਣ ਦੀਆਂ ਘਟਨਾਵਾਂ ‘ਚ 9 ਮਜ਼ਦੂਰਾਂ ਸਮੇਤ 22 ਵਿਅਕਤੀ ਹਲਾਕ ਹੋ ਗਏ। ਸੂਬਾ ਸਰਕਾਰ ਨੇ ਮ੍ਰਿਤਕਾਂ ਦੇ ਵਾਰਿਸਾਂ ਨੂੰ 4-4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਜੁਆਇੰਟ ਕਮਿਸ਼ਨਰ ਆਫ਼ ਪੁਲੀਸ ਪਿਯੂਸ਼ ਮੋਰਡੀਆ ਨੇ ਦੱਸਿਆ ਕਿ ਲਖਨਊ ਦੇ ਦਿਲਕੁਸ਼ ਇਲਾਕੇ ‘ਚ ਆਰਮੀ ਐਨਕਲੇਵ ਦੇ ਬਾਹਰ ਝੌਂਪੜੀਆਂ ‘ਚ ਕੁਝ ਮਜ਼ਦੂਰ ਰਹਿ ਰਹੇ ਸਨ। ‘ਮੋਹਲੇਧਾਰ ਮੀਂਹ ਕਾਰਨ ਉਸਾਰੀ ਅਧੀਨ ਚਾਰਦੀਵਾਰੀ ਡਿੱਗ ਗਈ ਜਿਸ ਦੇ ਮਲਬੇ ਹੇਠਾਂ ਝੌਂਪੜੀਆਂ ‘ਚ ਰਹਿ ਰਹੇ 10 ਮਜ਼ਦੂਰ ਦਬ ਗਏ। ਇਕ ਮਜ਼ਦੂਰ ਨੂੰ ਬਚਾਅ ਲਿਆ ਗਿਆ ਹੈ।’ ਜ਼ਿਲ੍ਹਾ ਮੈਜਿਸਟਰੇਟ ਸੂਰਿਆਪਾਲ ਗੰਗਵਾਰ ਨੇ ਦੱਸਿਆ ਕਿ ਮ੍ਰਿਤਕ ਝਾਂਸੀ ਜ਼ਿਲ੍ਹੇ ਨਾਲ…

Read More

ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਲਿਆਂਦੀ ਵਿਵਾਦਤ ਆਬਕਾਰੀ ਨੀਤੀ ‘ਚ ਕਥਿਤ ਬੇਨਿਯਮੀਆਂ ਦੌਰਾਨ ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਦੋਸ਼ਾਂ ਦੀ ਜਾਂਚ ਲਈ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਲੋਕ ਸਭਾ ਮੈਂਬਰ ਐੱਮ ਸ੍ਰੀਨੀਵਸੂਲੂ ਰੈੱਡੀ ਦੀ ਦਿੱਲੀ ਸਥਿਤ ਰਿਹਾਇਸ਼ ਸਮੇਤ ਦੇਸ਼ ਭਰ ‘ਚ ਕਰੀਬ 40 ਥਾਵਾਂ ‘ਤੇ ਛਾਪੇ ਮਾਰੇ। ਸਰਕਾਰੀ ਸੂਤਰਾਂ ਨੇ ਕਿਹਾ ਕਿ ਆਂਧਰਾ ਪ੍ਰਦੇਸ਼, ਤਿਲੰਗਾਨਾ, ਕਰਨਾਟਕ, ਤਾਮਿਲ ਨਾਡੂ ਅਤੇ ਦਿੱਲੀ-ਐੱਨ.ਸੀ.ਆਰ. ‘ਚ ਛਾਪਿਆਂ ਦੌਰਾਨ ਸ਼ਰਾਬ ਕਾਰੋਬਾਰੀਆਂ, ਡਿਸਟ੍ਰੀਬਿਊਟਰਾਂ ਤੇ ਸਪਲਾਈ ਚੇਨ ਨੈੱਟਵਰਕਾਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਗਈ। ਸੂਤਰਾਂ ਨੇ ਕਿਹਾ ਕਿ ਰੈੱਡੀ ਦੇ ਸ਼ਰਾਬ ਡਿਸਟ੍ਰੀਬਿਊਟਰਸ਼ਿਪ ਦੇ ਕਾਰੋਬਾਰ ਨਾਲ ਸਬੰਧ ਹਨ। ਇਸ ਤੋਂ ਪਹਿਲਾਂ ਈ.ਡੀ. ਨੇ…

Read More

ਈਟੋਬੀਕੋ ਦੇ ਮਿਮੀਕੋ ਇਲਾਕੇ ‘ਚ ਰਾਤ ਸਮੇਂ ਹੋਈ ਫਾਇਰਿੰਗ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਇਕ ਹੋਰ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਹੈ। ਟੋਰਾਂਟੋ ਪੁਲੀਸ ਦਾ ਕਹਿਣਾ ਹੈ ਕਿ ਵੀਰਵਾਰ ਰਾਤ ਨੂੰ ਮਿਮੀਕੋ ਇਲਾਕੇ ‘ਚ ਇਹ ਗੋਲੀਬਾਰੀ ਹੋਈ। ਪੁਲੀਸ ਅਧਿਕਾਰੀਆਂ ਮੁਤਾਬਕ ਰਾਤ ਨੂੰ ਕਰੀਬ ਸਾਢੇ ਅੱਠ ਵਜੇ ਮਿਮੀਕੋ ਐਵੇਨਿਊ ਤੇ ਲੇਕ ਸ਼ੋਰ ਬੁਲੇਵਾਰਡ ਵੈਸਟ ਖੇਤਰ ‘ਚ ਕਈ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਪੁਲੀਸ ਨੇ ਇਹ ਵੀ ਦੱਸਿਆ ਕਿ ਅਜਿਹੀਆਂ ਰਿਪੋਰਟਾਂ ਸਨ ਕਿ ਕਈ ਲੋਕ ਲੜ ਰਹੇ ਸਨ ਅਤੇ ਹਥਿਆਰ ਦੇਖੇ ਗਏ ਸਨ। ਉਨ੍ਹਾਂ ਨੇ ਬਾਅਦ ‘ਚ ਪੁਸ਼ਟੀ ਕੀਤੀ ਕਿ ਪੈਰਾਮੈਡਿਕਸ ਦੁਆਰਾ ਜੀਵਨ ਬਚਾਉਣ ਦੇ ਉਪਾਵਾਂ…

Read More

ਆਮ ਆਦਮੀ ਪਾਰਟੀ ਦੇ ਪੰਜਾਬ ਵਿਚਲੇ ਵਿਧਾਇਕਾਂ ਨੂੰ ਖਰੀਦਣ ਲਈ 25-25 ਕਰੋੜ ਦੀ ਭਾਜਪਾ ਵੱਲੋਂ ਪੇਸ਼ਕਸ਼ ਦੇ ਇਲਜ਼ਾਮਾਂ ਤੋਂ ਬਾਅਦ ਇਹ ਮੁੱਦਾ ਹੋਰ ਭਖ਼ ਗਿਆ ਹੈ। ‘ਆਪਰੇਸ਼ਨ ਲੋਟਸ’ ਵਾਲੇ ਇਹ ਦੋਸ਼ ਲਾਉਣ ਵਾਲੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਬਿਆਨ ਅਤੇ ਡੀ.ਜੀ.ਪੀ. ਨੂੰ ‘ਆਪ’ ਵਿਧਾਇਕਾਂ ਵੱਲੋਂ ਦਿੱਤੀ ਸ਼ਿਕਾਇਤ ‘ਤੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਹੋਣ ਮਗਰੋਂ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਹੋਰ ਪਾਰਟੀ ਆਗੂਆਂ ਨਾਲ ਰਾਜਪਾਲ ਨਾਲ ਮੁਲਾਕਾਤ ਕੀਤੀ। ਰਾਜਪਾਲ ਨੂੰ ਮੰਗ-ਪੱਤਰ ਦੇ ਕੇ ਇਨ੍ਹਾਂ ਦੋਸ਼ਾਂ ਦੀ ਸੀ.ਬੀ.ਆਈ. ਜਾਂਚ ਕਰਵਾਉਣ ਦੀ ਮੰਗ ਕੀਤੀ ਜਿਸ ਮਗਰੋਂ ਡੀ.ਜੀ.ਪੀ. ਨੂੰ ਸ਼ਿਕਾਇਤ ਪੱਤਰ ਦੇ ਕੇ ਜਾਂਚ ਕਰਵਾਉਣ ਵਾਲੇ ਹਰਪਾਲ ਚੀਮਾ ਯੂ-ਟਰਨ…

Read More

ਪੰਜਾਬ ਦੀਆਂ ਜੇਲ੍ਹਾਂ ‘ਚ ਨਜ਼ਰਬੰਦ ਹਵਾਲਾਤੀਆਂ ਤੇ ਕੈਦੀਆਂ ਨੂੰ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕਰਵਾਉਣ ਵਾਸਤੇ ਜੇਲ੍ਹ ਵਿਭਾਗ ਨੇ ਸਦੀ ਪੁਰਾਣੇ ਨਿਯਮਾਂ ‘ਚ ਸੋਧ ਕਰ ਕੇ ਨਵੀਂ ਸਹੂਲਤ ਲਾਗੂ ਕਰ ਦਿੱਤੀ ਹੈ। ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ‘ਚ ਮੁਲਾਕਾਤਾਂ ਲਈ ਬਣਾਏ ਗਏ ਵਿਸ਼ੇਸ਼ ਕਮਰਿਆਂ ਦਾ ਉਦਘਾਟਨ ਕਰਦਿਆਂ ਜੇਲ੍ਹਾਂ ਦੇ ਡੀ.ਆਈ.ਜੀ. ਤੇਜਿੰਦਰ ਸਿੰਘ ਨੇ ਕਿਹਾ ਕਿ ਜੇਲ੍ਹ ਵਿਭਾਗ ਵੱਲੋਂ ਸ਼ੁਰੂ ਕੀਤੇ ਨਵੇਂ ਪ੍ਰਾਜੈਕਟ ਤਹਿਤ ਜੇਲ੍ਹ ਅੰਦਰ ਕੁਝ ਕਮਰੇ ਬਣਾਏ ਗਏ ਹਨ ਜਿਨ੍ਹਾਂ ‘ਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ। ਇਥੇ ਕੈਦੀ ਆਪਣੇ ਪਰਿਵਾਰ ਨਾਲ ਬੈਠ ਕੇ 50 ਮਿੰਟ ਤੱਕ ਮੁਲਾਕਾਤ ਕਰ ਸਕਦਾ ਹੈ। ਜੇਲ੍ਹ ਸੁਪਰਡੈਂਟ ਰਾਜੀਵ ਕੁਮਾਰ ਅਰੋੜਾ ਨੇ ਕਿਹਾ ਕਿ…

Read More

ਲੁਧਿਆਣਾ ਦੇ ਡਿਪਟੀ ਕਮਿਸ਼ਨਰ ‘ਚ ਸਾਬਕਾ ਫੌਜੀਆਂ ਦੇ ਇਕ ਪ੍ਰਦਰਸ਼ਨ ਦੌਰਾਨ ਭਾਜੜਾਂ ਪੈ ਗਈਆਂ ਕਿਉਂਕਿ ਮੁੱਖ ਮੰਤਰੀ ਦਾ ਪੁਤਲਾ ਫੂਕਣ ਮੌਕੇ ਅਚਾਨਕ ਅੱਗ ਭੜਕ ਗਈ। ਇਸ ਅੱਗ ਦੀ ਲਪੇਟ ‘ਚ ਇਕ ਸਾਬਕਾ ਫੌਜੀ ਵੀ ਆ ਗਿਆ। ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਜੀ.ਓ.ਜੀ. ਹਟਾਉਣ ਦੇ ਫ਼ੈਸਲੇ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ ਸਾਬਕਾ ਫੌਜੀ ਮੁੱਖ ਮੰਤਰੀ ਦਾ ਪੁਤਲਾ ਫੂਕ ਰਹੇ ਸਨ ਅਤੇ ਜਦੋਂ ਪੁਤਲੇ ਨੂੰ ਅੱਗ ਲਾਉਣ ਲੱਗੇ ਤਾਂ ਅੱਗ ਅਚਾਨਕ ਭੜਕ ਗਈ। ਅਸਲ ‘ਚ ਪੁਤਲੇ ‘ਤੇ ਪੈਟਰੋਲ ਛਿੜਕਿਆ ਗਿਆ ਸੀ ਜਿਸ ਨੇ ਅੱਗ ਨੂੰ ਇਕਦਮ ਫੜ ਲਿਆ। ਇਸ ਦੌਰਾਨ ਇਕ ਸਾਬਕਾ ਫੌਜੀ ਦੇ ਹੱਥ ਨੂੰ ਅੱਗ ਨੇ ਲਪੇਟ ‘ਚ ਲੈ…

Read More

ਕਬੂਤਰਬਾਜ਼ੀ ‘ਚ ਫਸੇ ਗਾਇਕ ਦਲੇਰ ਮਹਿੰਦੀ ਨੂੰ ਉਦੋਂ ਵੱਡੀ ਰਾਹਤ ਮਿਲੀ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਨ੍ਹਾਂ ਦੀ ਦੋ ਸਾਲ ਦੀ ਸਜ਼ਾ ਮੁਅੱਤਲ ਕਰ ਦਿੱਤੀ। ਸਾਲ 2003 ਦੇ ਮਨੁੱਖੀ ਤਸਕਰੀ ਮਾਮਲੇ ‘ਚ ਪਟਿਆਲਾ ਦੀ ਇਕ ਅਦਾਲਤ ਨੇ ਦਲੇਰ ਮਹਿੰਦੀ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਸੀ। ਜਸਟਿਸ ਜੀ.ਐੱਸ. ਗਿੱਲ ਦੇ ਸਿੰਗਲ ਬੈਂਚ ਨੇ ਦਲੇਰ ਮਹਿੰਦੀ ਦੀ ਸਜ਼ਾ ਮੁਅੱਤਲ ਕੀਤੀ ਹੈ। ਗਾਇਕ ਦੇ ਵਕੀਲ ਅਰਸ਼ਦੀਪ ਸਿੰਘ ਚੀਮਾ ਨੇ ਆਪਣੇ ਮੁਵੱਕਿਲ ਨੂੰ ਹਾਈ ਕੋਰਟ ਤੋਂ ਰਾਹਤ ਮਿਲਣ ਦੀ ਪੁਸ਼ਟੀ ਕੀਤੀ ਹੈ। ਹੇਠਲੀ ਅਦਾਲਤ ਵੱਲੋਂ ਮਾਰਚ 2018 ‘ਚ ਸੁਣਾਈ ਗਈ ਦੋ ਸਾਲ ਦੀ ਸਜ਼ਾ ਨੂੰ ਪਟਿਆਲਾ ਅਦਾਲਤ ਨੇ ਬਹਾਲ ਰੱਖਿਆ ਸੀ…

Read More