Author: editor

ਪੱਛਮੀ ਆਸਟਰੇਲੀਆ ਦੇ ਪੋਰਟ ਹੇਡਲੈਂਡ ਸ਼ਹਿਰ ਵਿਖੇ ਇਕ ਘਰ ‘ਚ ਮਾਂ ਨੇ ਆਪਣੇ ਬੱਚਿਆਂ ਨੂੰ ਚਾਕੂ ਮਾਰਿਆ, ਉਨ੍ਹਾਂ ਦਾ ਗਲਾ ਘੁੱਟਿਆ ਅਤੇ ਫਿਰ ਘਰ ‘ਚ ਅੱਗ ਲਗਾ ਕੇ ਉਨ੍ਹਾਂ ਦੀਆਂ ਲਾਸ਼ਾਂ ਸਾੜ ਦਿੱਤੀਆਂ। ਇਸ 36 ਸਾਲਾ ਮਾਰਗਰੇਟ ਡੇਲ ਹਾਕ ਨੇ ਸ਼ੁੱਕਰਵਾਰ ਨੂੰ ਪਰਥ ‘ਚ ਸੁਪਰੀਮ ਕੋਰਟ ‘ਚ ਰਸਮੀ ਤੌਰ ‘ਤੇ ਆਪਣੀ 10 ਸਾਲ ਦੀ ਧੀ ਅਤੇ ਸੱਤ ਅਤੇ ਚਾਰ ਮਹੀਨਿਆਂ ਦੀ ਉਮਰ ਦੇ ਦੋ ਪੁੱਤਰਾਂ ਦੀ ਹੱਤਿਆ ਦਾ ਦੋਸ਼ ਸਵੀਕਾਰ ਕੀਤਾ। ਪਿਛਲੇ ਸਾਲ ਜੁਲਾਈ ‘ਚ ਪਰਿਵਾਰ ਦੇ ਪੋਰਟ ਹੇਡਲੈਂਡ ਦੇ ਘਰ ‘ਚ ਉਨ੍ਹਾਂ ਦੀ ਮੌਤ ਹੋ ਗਈ ਸੀ ਜਿਸ ਨਾਲ ਲਗਭਗ 16,000 ਲੋਕਾਂ ਦਾ ਸ਼ਹਿਰ ‘ਚ ਸਦਮੇ ‘ਚ ਸੀ। ਅਦਾਲਤ…

Read More

ਅਮਰੀਕਾ ਦੇ ਟੈਕਸਾਸ ਸੂਬੇ ‘ਚ ਪਿਛਲੇ ਕਈ ਮਹੀਨੇ ਤੋਂ ਲਾਪਤਾ ਛੇ ਸਾਲਾ ਨੋਏਲ ਦੇ ਭਾਰਤੀ-ਅਮਰੀਕਨ ਮਤਰੇਏ ਪਿਤਾ ‘ਤੇ ਇਕ ਹੋਰ ਦੋਸ਼ ਲਗਾਇਆ ਗਿਆ ਹੈ। ਦੋਸ਼ ਮੁਤਾਬਕ ਪਿਛਲੇ ਮਹੀਨੇ ਆਪਣੀ ਪਤਨੀ ਅਤੇ ਉਸ ਦੇ ਛੇ ਬੱਚਿਆਂ ਨਾਲ ਇੰਡੀਆ ਜਾਣ ਤੋਂ ਪਹਿਲਾਂ ਉਸ ਨੇ ਆਪਣੇ ਮਾਲਕ ਦੇ 10,000 ਡਾਲਰ ਚੋਰੀ ਕੀਤੇ ਸਨ। ਟੈਕਸਾਸ ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਐਵਰਮੈਨ ਦੇ ਪੁਲੀਸ ਮੁਖੀ ਕ੍ਰੇਗ ਸਪੈਂਸਰ ਨੇ ਕਿਹਾ ਕਿ ਜੋੜੇ ਅਰਸ਼ਦੀਪ ਸਿੰਘ ਅਤੇ ਉਸਦੀ ਪਤਨੀ ਖ਼ਿਲਾਫ਼ ਚੋਰੀ ਦੇ ਮਾਮਲੇ ਦੇ ਇਲਾਵਾ ਅਤੇ ਬੱਚੇ ਨੂੰ ਬੇਸਹਾਰਾ ਛੱਡਣ ਅਤੇ ਜਾਨ ਨੂੰ ਖ਼ਤਰੇ ‘ਚ ਪਾਉਣ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ…

Read More

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਪਿੰਡ ਬਾਦਲ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਅੰਤਿਮ ਯਾਤਰਾ ‘ਚ ਹਜ਼ਾਰਾਂ ਦੀ ਗਿਣਤੀ ‘ਚ ਲੋਕ ਸ਼ਾਮਲ ਹੋਏ। ਪੰਜ ਤੱਤਾਂ ‘ਚ ਵਿਲੀਨ ਹੋਏ ਪ੍ਰਕਾਸ਼ ਸਿੰਘ ਬਾਦਲ ਦੀ ਚਿਖਾ ਨੂੰ ਉਨ੍ਹਾਂ ਦੇ ਪੁੱਤਰ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਗਨੀ ਦਿਖਾਈ। ਮਰਹੂਮ ਬਾਦਲ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਕਿੰਨੂ ਬਾਗ ‘ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਤੋਂ ਪਹਿਲਾਂ ਸਵੇਰੇ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਘਰ ‘ਚ ਰੱਖਿਆ ਗਿਆ। ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਰਾਜਪਾਲ ਬਨਵਾਰੀ ਲਾਲ…

Read More

ਕੈਬਰਿਜ ਦੇ ਰਹਿਣ ਵਾਲੇ ਇਕ ਡਰਾਈਵਰ ਕੁਨਾਲ ਮਹਿਤਾ ਦੀ ਮਿਸੀਸਾਗਾ ‘ਚ ਮੇਵਿਸ ਰੋਡ ‘ਤੇ ਚਿੱਟੇ ਰੰਗ ਦੀ ਓਡੀ ਵੱਲੋਂ ਮਾਰੀ ਟੱਕਰ ‘ਚ ਮੌਤ ਹੋ ਗਈ ਹੈ। ਇਹ 29 ਸਾਲਾ ਭਾਰਤੀ ਮੂਲ ਦਾ ਨੌਜਵਾਨ ਡਰਾਈਵਰ ਕੰਮ ਦੇ ਵੀਜ਼ੇ ‘ਤੇ ਕੈਨੇਡਾ ਆਇਆ ਸੀ ਅਤੇ ਰੋਜ਼ੀ ਰੋਟੀ ਲਈ ਉਬਰ ਚਲਾਉਣ ਦਾ ਕੰਮ ਕਰਦਾ ਸੀ। ਟੱਕਰ ਮਾਰਨ ਵਾਲੀ ਓਡੀ ਕਾਰ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਜਿਸ ਦੀ ਪੁਲੀਸ ਭਾਲ ਕਰ ਰਹੀ ਹੈ। ਦੂਜੇ ਪਾਸੇ ਮ੍ਰਿਤਕ ਡਰਾਈਵਰ ਦਾ ਕੈਨੇਡਾ ‘ਚ ਕੋਈ ਰਿਸ਼ਤੇਦਾਰ ਨਾ ਹੋਣ ਕਰਕੇ ਦੋਸਤਾਂ ਨੇ ਉਸ ਦੀ ਮ੍ਰਿਤਕ ਦੇਹ ਫਰੀਦਾਬਾਦ ਵਿਖੇ ਮਾਪਿਆਂ ਕੋਲ ਭੇਜਣ ਲਈ ਫੰਡਰੇਜ਼ਰ ਸਥਾਪਤ ਕੀਤਾ ਹੈ। ਜਾਣਕਾਰੀ ਮੁਤਾਬਕ…

Read More

ਗੁਰਦਾਸਪੁਰ ਜ਼ਿਲ੍ਹੇ ਦੇ ਪੁਲੀਸ ਥਾਣਾ ਕਲਾਨੌਰ ਅਧੀਨ ਆਉਂਦੇ ਸਰਹੱਦੀ ਪਿੰਡ ਸ਼ਹੂਰ ‘ਚ ਇਕ ਨੌਜਵਾਨ ਵੱਲੋਂ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਮਗਰੋਂ ਪੁਲੀਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਮੰਦਭਾਗੀ ਘਟਨਾ ਦਾ ਪਤਾ ਲੱਗਣ ‘ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂ ਪੁਲੀਸ ਥਾਣਾ ਕਲਾਨੌਰ ਪਹੁੰਚੇ। ਪੁਲੀਸ ਨੂੰ ਦਰਜ ਕਰਵਾਏ ਬਿਆਨਾਂ ‘ਚ ਗੁਰਪ੍ਰੀਤ ਸਿੰਘ ਵਾਸੀ ਸ਼ਹੂਰ ਕਲਾਂ ਨੇ ਦੱਸਿਆ ਕਿ ਉਸ ਨੂੰ ਕਿਸੇ ਨੇ ਦੱਸਿਆ ਕਿ ਪਿੰਡ ਵਾਸੀ ਸੁੱਚਾ ਸਿੰਘ ਪੁੱਤਰ ਗੁਲਜ਼ਾਰ ਸਿੰਘ ਨੇ ਆਪਣੇ ਘਰ ਨੇੜੇ ਛੱਪੜ ‘ਚ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਅਤੇ ਉਸ ਉੱਪਰ ਗੁਟਕਾ ਸਾਹਿਬ ਸੁੱਟ ਕੇ ਬੇਅਦਬੀ ਕੀਤੀ ਹੈ।…

Read More

ਪੰਜਾਬੀ ਮੂਲ ਦੇ ਕੈਨੇਡੀਅਨ ਵੱਖ-ਵੱਖ ਖੇਤਰਾਂ ‘ਚ ਰਿਕਾਰਡ ਬਣਾਉਣ ਅਤੇ ਝੰਡੇ ਗੱਡਣ ਲਈ ਮਸ਼ਹੂਰ ਹੋਏ ਪਰ ਪਿਛਲੇ ਕੁਝ ਸਮੇਂ ਤੋਂ ਡਰੱਗ ਤੋਂ ਲੈ ਕੇ ਹੋਰ ਕ੍ਰਾਈਮ ‘ਚ ਵੀ ਪੰਜਾਬੀ ਮੋਹਰੀ ਬਣ ਕੇ ਉੱਭਰ ਰਹੇ ਹਨ। ਹੁਣ ਰਿਕਾਰਡ ਗਿਣਤੀ ‘ਚ ਕਾਰਾਂ ਚੋਰੀ ਕਰਨ ਦੇ ਮਾਮਲੇ ‘ਚ ਵੀ ਪੰਜਾਬੀਆਂ ਨੇ ‘ਝੰਡੇ ਗੱਡੇ’ ਹਨ। ਟੋਰਾਂਟੋ ਪੁਲੀਸ ਨੇ ਸ਼ਹਿਰ ਦੇ ਪੱਛਮ ‘ਚ ਆਟੋ ਵਹੀਕਲ ਚੋਰੀ ਦੀ ਚੱਲ ਰਹੀ ਜਾਂਚ ਦੇ ਸਬੰਧ ‘ਚ 500 ਤੋਂ ਵੱਧ ਵਾਹਨ ਬਰਾਮਦ ਕੀਤੇ ਹਨ ਅਤੇ 119 ਲੋਕਾਂ ‘ਤੇ ਦੋਸ਼ ਲਗਾਏ ਗਏ ਹਨ। ਪ੍ਰੈੱਸ ਕਾਨਫਰੰਸ ‘ਚ ਟੋਰਾਂਟੋ ਦੇ ਪੁਲੀਸ ਮੁਖੀ ਮਾਈਰਨ ਡੇਮਕੀਵ ਨੇ ਕਿਹਾ ਕਿ ਫੋਰਸ ਨੇ ਸ਼ਹਿਰ ‘ਚ ਵਾਹਨ…

Read More

ਭਾਰਤੀ ਮੂਲ ਦੇ 62 ਸਾਲਾ ਹੋਮਿਓਪੈਥਿਖ ਡਾਕਟਰ ਸੁਨੀਲ ਆਨੰਦ ਨੂੰ ਬਰੈਂਪਟਨ ‘ਚ ਇਕ ਮਰੀਜ਼ ਦਾ ਕਥਿਤ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀਲ ਰੀਜਨਲ ਪੁਲੀਸ ਨੇ ਕਿਹਾ ਕਿ ਇਕ ਮਰੀਜ਼ 23 ਅਪ੍ਰੈਲ ਨੂੰ ਬਰੈਂਪਟਨ ‘ਚ ਹੋਮਿਓਪੈਥਿਕ ਕਲੀਨਿਕ ‘ਚ ਗਿਆ ਸੀ ਅਤੇ ਡਾਕਟਰੀ ਜਾਂਚ ਦੌਰਾਨ ਉਸ ਦਾ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਜਾਂਚ ਦੇ ਨਤੀਜੇ ਵਜੋਂ ਪੁਲੀਸ ਨੇ 62 ਸਾਲਾ ਸੁਨੀਲ ਆਨੰਦ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ‘ਤੇ ਜਿਨਸੀ ਸ਼ੋਸ਼ਣ ਅਤੇ ਜਿਨਸੀ ਛੇੜਛਾੜ ਦੇ ਦੋਸ਼ ਲਾਏ ਹਨ। ਪੁਲੀਸ ਨੇ ਦੱਸਿਆ ਕਿ ਆਨੰਦ ਟੋਰਾਂਟੋ ‘ਚ ਇੱਕ ਹੋਮਿਓਪੈਥਿਕ ਕਲੀਨਿਕ ‘ਚ ਵੀ ਕੰਮ ਕਰਦਾ ਹੈ। ਡਾ. ਸੁਨੀਲ…

Read More

ਦੁਨੀਆ ਦੇ ਪ੍ਰਸਿੱਧ ਮੁੱਕੇਬਾਜ਼ ਮੁਹੰਮਦ ਅਲੀ ਨਾਲ ਭਿੜਨ ਵਾਲੇ ਪਦਮਸ੍ਰੀ ਓਲੰਪੀਅਨ ਮੁੱਕੇਬਾਜ਼ ਅਤੇ ਏਸ਼ੀਅਨ ਖੇਡਾਂ ‘ਚ ਸੋਨ ਤਗ਼ਮਾ ਜੇਤੂ ਮੁੱਕੇਬਾਜ਼ ਕੌਰ ਸਿੰਘ ਨਹੀਂ ਰਹੇ। ਉਨ੍ਹਾਂ 74 ਸਾਲ ਦੀ ਉਮਰ ‘ਚ ਹਰਿਆਣਾ ਦੇ ਕੁਰੂਕਸ਼ੇਤਰ ਦੇ ਹਸਪਤਾਲ ‘ਚ ਆਖਰੀ ਸਾਹ ਲਏ। ਭਾਰਤੀ ਫੌਜ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਉਹ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਆਪਣੇ ਜੱਦੀ ਪਿੰਡ ਖਨਾਲ ਖੁਰਦ ਵਿਖੇ ਰਹਿ ਰਹੇ ਸਨ। ਉਨ੍ਹਾਂ ਨੇ 1982 ਦੀਆਂ ਏਸ਼ੀਅਨ ਖੇਡਾਂ ਸਮੇਤ ਅੰਤਰਰਾਸ਼ਟਰੀ ਮੁਕਾਬਲਿਆਂ ‘ਚ ਛੇ ਸੋਨ ਤਗ਼ਮੇ ਜਿੱਤੇ। ਉਨ੍ਹਾਂ ਦੇ ਯਾਦਗਾਰੀ ਮੈਚਾਂ ਵਿੱਚੋਂ ਇਕ ਚਾਰ-ਗੇੜ ਦਾ ਪ੍ਰਦਰਸ਼ਨੀ ਮੈਚ ਸੀ, ਜੋ ਉਨ੍ਹਾਂ 27 ਜਨਵਰੀ 1980 ਨੂੰ ਦਿੱਲੀ ‘ਚ ਮੁੱਕੇਬਾਜ਼ੀ ਦੇ ਮਹਾਨ ਖਿਡਾਰੀ ਮੁਹੰਮਦ ਅਲੀ…

Read More

ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ‘ਚ ਖੇਡੇ ਗਏ ਆਈ.ਪੀ.ਐੱਲ. ਦੇ 36ਵੇਂ ਮੈਚ ‘ਚ ਕਲਕੱਤਾ ਨਾਈਟ ਰਾਈਡਰਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 21 ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕਲਕੱਤਾ ਨੇ 201 ਦੌੜਾਂ ਦਾ ਟੀਚਾ ਰੱਖਿਆ ਸੀ ਜਿਸ ਦੇ ਜਵਾਬ ‘ਚ ਬੰਗਲੌਰ ਦੀ ਟੀਮ 20 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 179 ਦੌੜਾਂ ਹੀ ਬਣਾ ਸਕੀ। ਟੀਚੇ ਦਾ ਪਿੱਛਾ ਕਰਦਿਆਂ ਕਪਤਾਨ ਵਿਰਾਟ ਕੋਹਲੀ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕਿਆ। ਓਪਨਿੰਗ ਕਰਦੇ ਹੋਏ ਕੋਹਲੀ ਨੇ 37 ਗੇਂਦਾਂ ‘ਚ 6 ਚੌਕਿਆਂ ਦੀ ਮਦਦ ਨਾਲ 54 ਦੌੜਾਂ ਦੀ ਪਾਰੀ ਖੇਡੀ ਜਦਕਿ ਉਸ ਦਾ ਸਾਥੀ ਫਾਫ ਡੂ ਪਲੇਸਿਸ ਸਿਰਫ…

Read More

ਇੰਡੀਆ ਦੀ ਸਟਾਰ ਮੁੱਕੇਬਾਜ਼ ਨਿਖਤ ਜ਼ਰੀਨ ਦਾ ਮੰਨਣਾ ਹੈ ਕਿ ਟਾਰਗੈਟ ਓਲੰਪਿਕ ਪੋਡੀਅਮ ਸਕੀਮ (ਟੌਪਸ) ਅਤੇ ਖੇਲੋ ਇੰਡੀਆ ਪ੍ਰੋਗਰਾਮ ਨੇ ਖਿਡਾਰੀਆਂ ਲਈ ਬਹੁਤ ਵੱਡਾ ਬਦਲਾਅ ਲਿਆਂਦਾ ਹੈ। ਹੁਣ ਖਿਡਾਰੀ ਪੈਸੇ ਦੀ ਚਿੰਤਾ ਕੀਤੇ ਬਿਨਾਂ ਆਪਣੀ ਖੇਡ ‘ਤੇ ਧਿਆਨ ਕੇਂਦਰਿਤ ਕਰ ਸਕਦੇ ਹਨ। ਟੌਪਸ ਅਤੇ ਖੇਲੋ ਇੰਡੀਆ ਪ੍ਰੋਗਰਾਮ ਕੇਂਦਰ ਸਰਕਾਰ ਵੱਲੋਂ ਕ੍ਰਮਵਾਰ 2014 ਅਤੇ 2018 ‘ਚ ਸ਼ੁਰੂ ਕੀਤੇ ਗਏ ਸਨ। ਸਰਕਾਰ ਇਨ੍ਹਾਂ ਦੋਵਾਂ ਸਕੀਮਾਂ ਤਹਿਤ ਖਿਡਾਰੀਆਂ ਨੂੰ ਵਿੱਤੀ ਸਹਾਇਤਾ ਦਿੰਦੀ ਹੈ। ‘ਮਨ ਕੀ ਬਾਤ’ ਦੇ 100 ਐਪੀਸੋਡ ਪੂਰੇ ਹੋਣ ‘ਤੇ ਕੌਮੀ ਕਾਨਫਰੰਸ ‘ਚ ਸੰਬੋਧਨ ਕਰਦਿਆਂ ਨਿਖਤ ਨੇ ਕਿਹਾ, ‘ਜਦੋਂ ਅਸੀਂ ਇੰਡੀਆ ਲਈ ਖੇਡਦੇ ਹਾਂ ਤਾਂ ਸਾਨੂੰ ਆਪਣਾ ਪੈਸਾ ਖਰਚ ਕਰਨਾ ਪੈਂਦਾ…

Read More