Author: editor
ਕ੍ਰਿਕਟ ਪ੍ਰੇਮੀਆਂ ‘ਚ ਇੰਡੀਆ ਤੇ ਪਾਕਿਸਤਾਨ ‘ਚ ਹੋਣ ਵਾਲੇ ਹਰੇਕ ਮੈਚ ਲਈ ਜਨੂੰਨ ਦੇਖਣ ਨੂੰ ਮਿਲਦਾ ਹੈ। ਜਦੋਂ ਵੀ ਇਨ੍ਹਾਂ ਦੋਹਾਂ ਦੇਸ਼ਾਂ ਵਿਚਕਾਰ ਕ੍ਰਿਕਟ ਦਾ ਕੋਈ ਵੀ ਮੈਚ ਹੋਣਾ ਹੋਵੇ ਲੋਕ ਟੈਲੀਵਿਜ਼ਨ ਅੱਗੇ ਬੈਠੇ ਰਹਿੰਦੇ ਹਨ। ਜਿਸ ਸਟੇਡੀਅਮ ‘ਚ ਮੈਚ ਹੋਣਾ ਹੁੰਦਾ ਹੈ ਉਥੋਂ ਦੀਆਂ ਸਾਰੀਆਂ ਟਿਕਟਾਂ ਵਿਕ ਜਾਂਦੀਆਂ ਹਨ। ਬਿਲਕੁਲ ਇਸੇ ਤਰ੍ਹਾਂ ਹੁਣ ਮੈਲਬੌਰਨ ‘ਚ ਹੋਣ ਵਾਲੇ ਇੰਡੀਆ ਤੇ ਪਾਕਿਸਤਾਨ ਦੇ ਟੀ-20 ਵਰਲਡ ਕੱਪ ਦੇ ਮੈਚ ਦੀਆਂ ਟਿਕਟਾਂ ਵੀ ਅਗਾਊਂ ਹੀ ਵਿਕ ਗਈਆਂ ਹਨ। ਇਹ ਮੈਚ ਇਕ ਮਹੀਨੇ ਬਾਅਦ 23 ਅਕਤੂਬਰ ਨੂੰ ਹੋਣਾ ਹੈ ਪਰ ਟਿਕਟਾਂ ਹੁਣੇ ਵਿਕ ਚੁੱਕੀਆਂ ਹਨ। ਟੀ-20 ਵਰਲਡ ਕੱਪ 16 ਅਕਤੂਬਰ ਤੋਂ ਆਸਟਰੇਲੀਆ ‘ਚ ਸ਼ੁਰੂ…
ਇਕ ਹਫਤੇ ਬਾਅਦ ਲੰਡਨ ‘ਚ ਸ਼ੁਰੂ ਹੋਣ ਜਾ ਰਿਹਾ ਲੈਵਰ ਕੱਪ 41 ਸਾਲਾ ਟੈਨਿਸ ਖਿਡਾਰੀ ਰੋਜਰ ਫੈਡਰਰ ਦਾ ਆਖਰੀ ਟੂਰਨਾਮੈਂਟ ਹੋਵੇਗਾ। ਵੀਹ ਵਾਰ ਗ੍ਰੈਂਡ ਸਲੈਮ ਸਿੰਗਲ ਜਿੱਤਣ ਵਾਲੇ ਰੋਜਰ ਫੈਡਰਰ ਵੱਲੋਂ ਇਸ ਤੋਂ ਬਾਅਦ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਰੋਜਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਹੋਣ ਵਾਲਾ ਲੈਵਰ ਕੱਪ ਉਸਦੇ ਏ.ਟੀ.ਪੀ. ਟੂਰ ਦਾ ਆਖ਼ਰੀ ਪੜਾਅ ਹੋਵੇਗਾ। ਜ਼ਿਕਰਯੋਗ ਹੈ ਕਿ 2021 ਦੌਰਾਨ ਵਿੰਬਲਡਨ ‘ਚ ਭਾਗ ਲੈਣ ਮਗਰੋਂ ਰੋਜਰ ਫੈਡਰਰ ਦੇ ਗੋਡੇ ਦਾ ਤੀਜਾ ਅਪਰੇਸ਼ਨ ਹੋਇਆ ਸੀ ਜਿਸ ਮਗਰੋਂ ਉਹ ਹਾਲੇ ਤੱਕ ਮੁੜ ਮੈਦਾਨ ‘ਚ ਨਹੀਂ ਸੀ ਉਤਰਿਆ। ਆਪਣੇ ਸੰਨਿਆਸ ਦਾ ਐਲਾਨ…
ਆਸਟਰੇਲੀਆ ‘ਚ ਹੋਣ ਜਾ ਰਹੇ ਆਈ.ਸੀ.ਸੀ. ਟੀ-20 ਵਰਲਡ ਕੱਪ 2022 ਲਈ ਪਾਕਿਸਤਾਨ ਨੇ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਐਲਾਨੀ ਗਈ ਟੀਮ ‘ਚ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਦਾ ਨਾਂ ਸ਼ਾਮਲ ਹੈ ਜੋ ਸੱਟ ਤੋਂ ਉਭਰ ਕੇ ਵਾਪਸ ਪਰਤਿਆ ਹੈ। ਅਫਰੀਦੀ ਸੱਜੇ ਗੋਡੇ ਦੀ ਸੱਟ ਕਾਰਨ ਏਸ਼ੀਆ ਕੱਪ ਤੋਂ ਬਾਹਰ ਹੋ ਗਿਆ ਸੀ। ਪਾਕਿਸਤਾਨ ਕ੍ਰਿਕਟ ਬੋਰਡ ਨੇ ਇਕ ਬਿਆਨ ‘ਚ ਕਿਹਾ ਕਿ ਸ਼ਾਹੀਨ ਉਪਲੱਬਧ ਹੈ। ਉਹ ਗੇਂਦਬਾਜ਼ੀ ਹਮਲੇ ਦੀ ਜ਼ਿੰਮੇਵਾਰੀ ਸੰਭਾਲੇਗਾ। ਸ਼ਾਨ ਮਸੂਦ ਨੂੰ ਟੀਮ ‘ਚ ਬੁਲਾਇਆ ਗਿਆ ਹੈ ਜਿਸ ਨੇ ਇਸ ਸਾਲ ਸਿਰਫ ਇਕ ਟੀ-20 ਇੰਟਰਨੈਸ਼ਨਲ ਮੈਚ ਖੇਡਿਆ ਹੈ। ਦਸੰਬਰ 2021 ‘ਚ ਖੇਡਣ ਵਾਲੇ ਹੈਦਰ…
ਦੋ ਸਾਲ ਪਹਿਲਾਂ ਇਕ ਵਿਅਕਤੀ ਨੂੰ ਚਾਕੂ ਮਾਰ ਕੇ ਕਤਲ ਕਰਨ ਵਾਲੇ ਭਾਰਤੀ ਮੂਲ ਦੇ ਨੌਜਵਾਨ ਨੂੰ ਸਿੰਗਾਪੁਰ ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਸਜ਼ਾ ਦੇ ਨਾਲ ਅਦਾਲਤ ਨੇ ਉਸ ਦੇ 15 ਕੋੜੇ ਮਾਰਨ ਦੀ ਵੀ ਸਜ਼ਾ ਸੁਣਾਈ ਹੈ। 2020 ‘ਚ ਕੋਵਿਡ-19 ‘ਸਰਕਟ ਬ੍ਰੇਕਰ’ ਦੌਰਾਨ ਸਿੰਗਾਪੁਰ ਆਰਮਡ ਫੋਰਸਿਜ਼ ਨੂੰ ਜਾਰੀ ਕੀਤੇ ਗਏ ਸਵਿਸ ਫੋਲਡਿੰਗ ਚਾਕੂ ਨਾਲ ਇਕ ਅਣਪਛਾਤੇ ਵਿਅਕਤੀ ਨੂੰ ਚਾਕੂ ਮਾਰ ਕੇ ਉਸਦਾ ਕਤਲ ਕਰਨ ਦਾ ਦੋਸ਼ ਐੱਸ. ਦਿਵਾਕਰ ਮਨੀ ਤ੍ਰਿਪਾਠੀ ਨਾਂ ਦੇ 22 ਸਾਲਾ ਭਾਰਤੀ ਮੂਲ ਦੇ ਨੌਜਵਾਨ ਸਿਰ ਲੱਗਿਆ ਸੀ। ਸਿੰਗਾਪੁਰ ਦੀ ਇਕ ਅਦਾਲਤ ਨੇ ਹੁਣ ਇਸ ਮਾਮਲੇ ‘ਚ ਤ੍ਰਿਪਾਠੀ ਨੂੰ ਉਮਰ ਕੈਦ ਅਤੇ…
ਸੰਗੀਤ ਸਮਾਰੋਹ ‘ਚ ਆਏ ਲੋਕਾਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਸਮਾਪਤੀ ‘ਤੇ ਇਸ ਤਰ੍ਹਾਂ ਭਗਦੜ ਮਚ ਜਾਵੇਗੀ ਜੋ ਕਈਆਂ ਦੀ ਮੌਤ ਦਾ ਕਾਰਨ ਬਣੇਗੀ। ਭੱਜ-ਦੌੜ ਮਚਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਇਹ ਘਟਨਾ ਗੁਆਟੇਮਾਲਾ ਦੇ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਪੱਛਮੀ ਸ਼ਹਿਰ ਕੁਏਟਜ਼ਾਲਟੇਨੈਂਗੋ ਦੀ ਹੈ। ਇਕ ਸੰਗੀਤ ਸਮਾਰੋਹ ਦੇ ਅੰਤ ‘ਚ ਮਚੀ ਭੱਜ-ਦੌੜ ‘ਚ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ। ਰੈੱਡ ਕਰਾਸ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵੀਰਵਾਰ ਨੂੰ ਕੁਏਟਜ਼ਾਲਟੇਨੈਂਗੋ ‘ਚ ਆਯੋਜਿਤ ਇਕ ਸਮਾਰੋਹ ਦੇ ਅੰਤ ‘ਚ ਮੈਦਾਨ ਤੋਂ ਬਾਹਰ ਨਿਕਲਦੇ…
ਟੋਰਾਂਟੋ ਸਥਿਤ ਪ੍ਰਸਿੱਧ ਸਵਾਮੀ ਨਰਾਇਣ ਮੰਦਰ ‘ਤੇ ‘ਖਾਲਿਸਤਾਨ ਜ਼ਿੰਦਾਬਾਦ’ ਅਤੇ ‘ਹਿੰਦੁਸਤਾਨ ਮੁਰਦਾਬਾਦ’ ਦੇ ਨਾਅਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ। ਮੰਦਰ ਪ੍ਰਸ਼ਾਸਨ ਨੇ ਇਸ ਸਬੰਧ ‘ਚ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ ਅਤੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੰਦਰ ਦੀ ਕੰਧ ‘ਤੇ ‘ਖਾਲਿਸਤਾਨ ਜ਼ਿੰਦਾਬਾਦ’ ਅਤੇ ‘ਹਿੰਦੁਸਤਾਨ ਮੁਰਦਾਬਾਦ’ ਦੇ ਨਾਅਰੇ ਲਿਖੇ ਜਾਣ ‘ਤੇ ਇੰਡੀਆ ਸਰਕਾਰ ਨੇ ਵੀ ਇਸ ਘਟਨਾ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਅਜੇ ਤਕ ਕਿਸੇ ਵੀ ਜਥੇਬੰਦੀ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਅਤੇ ਨਾ ਹੀ ਇਹ ਪਤਾ ਲੱਗਾ ਹੈ ਕਿ ਕਿਸ ਵਿਅਕਤੀ ਜਾਂ ਕਿਸੇ ਸੰਸਥਾ ਨੇ ਇਸ ਨੂੰ ਅੰਜਾਮ ਦਿੱਤਾ ਹੈ। ਇਸ ਮਾਮਲੇ ਨੂੰ ਕੈਨੇਡੀਅਨ ਅਧਿਕਾਰੀਆਂ…
ਲੱਖਾਂ ਦੀ ਗਿਣਤੀ ‘ਚ ਹਰ ਸਾਲ ਕੈਨੇਡਾ ਆ ਰਹੇ ਪੰਜਾਬੀ ਸਟੂਡੈਂਟਸ ਅਤੇ ਹੋਰਨਾਂ ਵਿੱਚੋਂ ਕਈ ਅਜਿਹੇ ਕਾਰਨਾਮੇ ਕਰਦੇ ਹਨ ਕਿ ਦੁਨੀਆਂ ਭਰ ‘ਚ ਚਰਚਾ ਛਿੜ ਪੈਂਦੀ ਹੈ। ਬਰੈਂਪਟਨ ‘ਚ 28 ਅਗਸਤ ਵਾਲੇ ਦਿਨ ਸ਼ੈਰੀਡਨ ਕਾਲਜ ਪਲਾਜਾ ‘ਚ ਹੋਈ ਹਿੰਸਕ ਝੜਪ ਦੇ ਮਾਮਲੇ ‘ਚ ਪੀਲ ਰੀਜਨਲ ਪੁਲੀਸ ਵੱਲੋਂ 24 ਸਾਲਾਂ ਦੇ ਨਾਇਗਰਾ ਫਾਲਜ਼ ਵਾਸੀ ਮਨਸ਼ਰਨ ਮੱਲ੍ਹੀ ਦੇ ਗ੍ਰਿਫ਼ਤਾਰੀ ਵਾਰੰਟ ਕੱਢੇ ਗਏ ਹਨ। ਇਸ ਤੋਂ ਇਕ ਦਿਨ ਪਹਿਲਾਂ ਕੱਲ ਹੀ ਪੀਲ ਪੁਲੀਸ ਵੱਲੋਂ ਇਸ ਮਾਮਲੇ ‘ਚ ਵੂਡਸਟੋਕ ਵਾਸੀ ਹਰਜੋਤ ਸਿੰਘ (25) ਦੀ ਗ੍ਰਿਫ਼ਤਾਰੀ ਦਾ ਐਲਾਨ ਵੀ ਕੀਤਾ ਗਿਆ ਸੀ ਜੋ ਟਰੱਕ ਡਰਾਈਵਰ ਹੈ। ਇਸ ਮਾਮਲੇ ‘ਚ ਕੁੱਲ ਇਕ ਜਣੇ ਦੀ ਹੀ ਗ੍ਰਿਫ਼ਤਾਰੀ…
ਬਾਦਲ ਸਰਕਾਰ ਸਮੇਂ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ‘ਚ ਦਰਜ ਮਾਮਲਿਆਂ ਦੀ ਪੰਜਾਬ ਸਰਕਾਰ ਦੀ ਵਿਸ਼ੇਸ਼ ਜਾਂਚ ਟੀਮ ਦੀ ਬਜਾਏ ਸੀ.ਬੀ.ਆਈ. ਤੋਂ ਹੀ ਜਾਂਚ ਕਰਵਾਏ ਜਾਣ ਦੀ ਮੰਗ ‘ਤੇ ਹਾਈ ਕੋਰਟ ‘ਚ ਸੁਣਵਾਈ ਹੋਈ। ਸੁਣਵਾਈ ਦੌਰਾਨ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤਾ ਕਿ ਉਹ ਦੋ ਹਫਤਿਆਂ ਅੰਦਰ ਇਸ ਮਾਮਲੇ ‘ਚ ਆਪਣਾ ਜਵਾਬ ਦਾਇਰ ਕਰੇ। ਇਸ ਦੇ ਨਾਲ ਹੀ ਕੋਰਟ ਨੇ ਮਾਮਲੇ ਦੀ ਸੁਣਵਾਈ 18 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਡੇਰਾ ਮੁਖੀ ਦੀ ਇਸ ਪਟੀਸ਼ਨ ‘ਤੇ ਆਪਣਾ ਜਵਾਬ ਦਾਇਰ ਕਰਕੇ ਹਾਈ ਕੋਰਟ ਨੂੰ ਦੱਸਿਆ ਕਿ ਇਸ ਮਾਮਲੇ ਦੀ ਪੰਜਾਬ ਸਰਕਾਰ…
ਡਰੱਗ ਮਾਫੀਆ ਪੰਜਾਬ ‘ਚ ਕੁਝ ਦਹਾਕੇ ਤੋਂ ਬੇਖੌਫ਼ ਹੋ ਕੇ ਤਸਕਰੀ ਕਰ ਰਿਹਾ ਹੈ ਅਤੇ ਕਈ ਵਾਰ ਤਸਕਰਾਂ, ਪੁਲੀਸ ਤੇ ਸਿਆਸਤਦਾਨਾਂ ਦੇ ਇਸ ਮਾਮਲੇ ‘ਚ ਗੱਠਜੋੜ ਦੀ ਗੱਲ ਸਾਹਮਣੇ ਆਈ ਹੈ। ਅਕਾਲੀ-ਭਾਜਪਾ ਗੱਠਜੋੜ ਸਰਕਾਰ ਤੋਂ ਲੈ ਕੇ ਕਾਂਗਰਸ ਸਰਕਾਰ ਸਮੇਂ ਸਹੁੰਆਂ ਖਾਣ ਤੇ ਵਾਅਦੇ ਕਰਨ ਦੇ ਬਾਵਜੂਦ ਨਸ਼ਿਆਂ ਨੂੰ ਠੱਲ੍ਹ ਨਹੀਂ ਪਈ। ਅੱਕੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਪਰ ਇਸ ਸਰਕਾਰ ਦੇ ਰਾਜ ‘ਚ ਡਰੱਗ ਮਾਫੀਆ ਦੇ ਹੌਸਲੇ ਹੁਣ ਇਸ ਕਦਰ ਬੁਲੰਦ ਹੋ ਗਏ ਹਨ ਕਿ ਉਹ ਲੋਕਾਂ ਨੂੰ ਨਿਰਵਸਤਰ ਕਰਕੇ ਕੁੱਟਣ ਲੱਗੇ ਹਨ। ਤਰਨ ਤਾਰਨ ਇਲਾਕੇ ਦੇ ਪਿੰਡ ਗੱਗੋਬੁਆ ‘ਚ ਨਸ਼ਾ ਵੇਚਣ ਵਾਲਿਆਂ ਦੇ ਪੰਜ ਮੈਂਬਰੀ…
ਪੰਜਾਬ ‘ਚ ਇਸ ਸਮੇਂ ਸਭ ਤੋਂ ਚਰਚਿਤ ਮੁੱਦੇ ‘ਚ ਇਕ ਨਵਾਂ ਮੋੜ ਆਇਆ ਹੈ। ਦੋ ਦਿਨ ਤੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ‘ਆਪ’ ਵਿਧਾਇਕਾਂ ਨੂੰ ਧਮਕਾਉਣ ਅਤੇ 25-25 ਕਰੋੜ ਦੇ ਲਾਲਚ ਨਾਲ ਭਾਜਪਾ ‘ਚ ਸ਼ਾਮਲ ਕਰਵਾਉਣ ਦੀਆਂ ਚਾਲਾਂ ਚੱਲਣ ਦੇ ਦੋਸ਼ ਲਾ ਰਹੇ ਹਨ। ਉਨ੍ਹਾਂ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕਰਕੇ ਵੀ ਕਈ ਵਿਧਾਇਕਾਂ ਦੀ ਮੌਜੂਦਗੀ ‘ਚ ਇਹ ਦੋਸ਼ ਦੁਹਰਾਏ। ਇਸ ਸਬੰਧੀ ਭਾਜਪਾ ਖ਼ਿਲਾਫ਼ ਚੰਡੀਗੜ੍ਹ ‘ਚ ਡੀ.ਜੀ.ਪੀ. ਗੌਰਵ ਯਾਦਵ ਨੂੰ ਸ਼ਿਕਾਇਤ ਕੀਤੀ ਗਈ। ਇਸ ਮਗਰੋਂ ਪੰਜਾਬ ਪੁਲੀਸ ਨੇ ‘ਆਪ’ ਵਿਧਾਇਕਾਂ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਪੁਲੀਸ ਥਾਣਾ ਸਟੇਟ ਕ੍ਰਾਈਮ, ਮੁਹਾਲੀ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ, 1988 ਦੀ ਧਾਰਾ 8, ਧਾਰਾ 171-ਬੀ ਅਤੇ…