Author: editor

ਅਕਾਲੀ-ਭਾਜਪਾ ਸਰਕਾਰ ਸਮੇਂ ਹੋਏ ਕਥਿਤ ਬਹੁ-ਕਰੋੜੀ ਸਿੰਜਾਈ ਘੁਟਾਲੇ ਦੇ ਮਾਮਲੇ ‘ਚ ਵਰਤਮਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਆਸਤਦਾਨਾਂ ਅਤੇ ਸੇਵਾਮੁਕਤ ਨੌਕਰਸ਼ਾਹਾਂ ਦੀ ਤਫਤੀਸ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੂਬੇ ਦੇ ਮੁੱਖ ਸਕੱਤਰ ਵੱਲੋਂ ਮੁੱਖ ਮੰਤਰੀ ਦਫ਼ਤਰ ਨੂੰ ਸਿੰਜਾਈ ਘੁਟਾਲੇ ਨਾਲ ਸਬੰਧਤ ਮਾਮਲੇ ਦੀ ਫਾਈਲ ਭੇਜਦਿਆਂ ਅਗਲੇਰੀ ਜਾਂਚ ਦੀ ਸਿਫਾਰਿਸ਼ ਕੀਤੀ ਸੀ। ਅਧਿਕਾਰੀ ਨੇ ਕਿਹਾ ਕਿ ਵਿਜੀਲੈਂਸ ਦੀ ਤਫ਼ਤੀਸ਼ ‘ਚ ਜੇਕਰ ਕੋਈ ‘ਵੱਡਾ’ ਦੋਸ਼ੀ ਪਾਇਆ ਜਾਂਦਾ ਹੈ ਤਾਂ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਵਿਜੀਲੈਂਸ ਅਧਿਕਾਰੀਆਂ ਨੇ ਕਿਹਾ ਕਿ ਤਫ਼ਤੀਸ਼ ਅੱਗੇ ਵਧਾਉਣ ਲਈ ਇਸ ਘੁਟਾਲੇ…

Read More

ਇੰਡੀਆ ਦੀ ਪਹਿਲਵਾਨ ਵਿਨੇਸ਼ ਫੋਗਾਟ ਸਵੀਡਨ ਦੀ ਐਮਾ ਜੋਨਾਹ ਨੂੰ ਰੈਪੇਚੇਜ ‘ਚ ਹਰਾ ਕੇ ਵਰਲਡ ਚੈਂਪੀਅਨਸ਼ਿਪ ‘ਚ ਦੋ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਹੈ। 28 ਸਾਲਾ ਵਿਨੇਸ਼ ਨੇ ਇਸ ਤੋਂ ਪਹਿਲਾਂ 2019 ‘ਚ ਕਜ਼ਾਕਿਸਤਾਨ ‘ਚ ਵਰਲਡ ਕੁਸ਼ਤੀ ਚੈਂਪੀਅਨਸ਼ਿਪ ‘ਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਵਿਨੇਸ਼ ਸੋਨ ਤਗ਼ਮਾ ਜੇਤੂ ਸੀ ਪਰ ਮੰਗਲਵਾਰ ਨੂੰ 53 ਕਿਲੋਗ੍ਰਾਮ ਵਰਗ ‘ਚ ਮੰਗੋਲੀਆ ਦੀ ਪਹਿਲਵਾਨ ਤੋਂ ਇਕਤਰਫਾ ਮੈਚ ‘ਚ 0-7 ਨਾਲ ਹਾਰ ਗਈ। ਮੰਗੋਲੀਆ ਦੀ ਪਹਿਲਵਾਨ ਖੁਲਾਨ ਬਤਖੁਯਾਗ ਨੇ ਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕੀਤੀ ਜਿਸ ਨਾਲ ਵਿਨੇਸ਼ ਨੂੰ ਰੇਪਚੇਜ ਰਾਊਂਡ ‘ਚ ਖੇਡਣ ਦਾ ਮੌਕਾ ਮਿਲਿਆ। ਰੇਪਚੇਜ ‘ਚ ਵਿਨੇਸ਼ ਨੇ ਪਹਿਲਾਂ ਕਜ਼ਾਕਿਸਤਾਨ…

Read More

ਇੰਡੀਆ ਦੀ ਕ੍ਰਿਕਟ ਟੀਮ ‘ਚ ਸ਼ਾਮਲ ਰਹੇ ਅਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਨਜ਼ਦੀਕੀ ਮੰਨੇ ਜਾਂਦੇ ਰੌਬਿਨ ਉਥੱਪਾ ਨੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਥੱਪਾ ਦਾ ਇਹ ਫ਼ੈਸਲਾ ਉਦੋਂ ਆਇਆ ਹੈ ਜਦੋਂ 2007 ‘ਚ ਇੰਡੀਆ ਦੇ ਪਾਕਿਸਤਾਨ ਦੇ ਖ਼ਿਲਾਫ਼ ਬਾਲ ਆਊਟ ‘ਚ ਹਾਸਲ ਕੀਤੀ ਗਈ ਜਿੱਤ ਨੂੰ ਪੂਰੇ 15 ਸਾਲ ਹੋ ਗਏ ਹਨ। ਇਸ ਮੈਚ ‘ਚ ਰੌਬਿਨ ਨੇ ਅਹਿਮ ਭੂਮਿਕਾ ਨਿਭਾਈ ਸੀ। ਰੌਬਿਨ ਬਾਲ ਆਊਟ ਲਈ ਚੁਣੇ ਗਏ ਪਹਿਲੇ 3 ਕ੍ਰਿਕਟਰਾਂ ਵਿੱਚੋਂ ਇਕ ਸੀ। ਉਨ੍ਹਾਂ ਨੇ ਤੀਸਰੀ ਕੋਸ਼ਿਸ਼ ‘ਚ ਗੇਂਦ ਨੂੰ ਵਿਕਟ ‘ਤੇ ਮਾਰ ਕੇ ਇੰਡੀਆ ਦੀ ਜਿੱਤ ‘ਤੇ ਮੋਹਰ ਲਗਾਈ। ਫਿਲਹਾਲ ਰੌਬਿਨ ਉਥੱਪਾ…

Read More

ਸੁਪਰੀਮ ਕੋਰਟ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸੰਵਿਧਾਨ ‘ਚ ਸੋਧ ਦੀ ਖੁੱਲ੍ਹ ਦੇ ਦਿੱਤੀ ਹੈ। ਸਿਖਰਲੀ ਕੋਰਟ ਦੀ ਹਰੀ ਝੰਡੀ ਨਾਲ ਬੀ.ਸੀ.ਸੀ.ਆਈ. ਪ੍ਰਧਾਨ ਸੌਰਵ ਗਾਂਗੁਲੀ ਤੇ ਸਕੱਤਰ ਜੈ ਸ਼ਾਹ ਨੂੰ ਲਾਜ਼ਮੀ ਕੂਲਿੰਗ-ਆਫ਼ ਪੀਰੀਅਡ ਦੀ ਥਾਂ ਲਗਾਤਾਰ ਸੇਵਾਵਾਂ ਨਿਭਾਉਣ ਦਾ ਮੌਕਾ ਮਿਲ ਜਾਵੇਗਾ। ਜਸਟਿਸ ਡੀ.ਵਾਈ. ਚੰਦਰਚੂੜ ਤੇ ਜਸਟਿਸ ਹਿਮਾ ਕੋਹਲੀ ਦੇ ਬੈਂਚ ਨੇ ਕਿਹਾ ਕਿ ਅਹੁਦੇਦਾਰ ਹੁਣ ਲਗਾਤਾਰ 12 ਸਾਲਾਂ ਲਈ (ਛੇ ਸਾਲ ਸੂਬਾਈ ਕ੍ਰਿਕਟ ਐਸੋਸੀਏਸ਼ਨ ਤੇ ਛੇ ਸਾਲ ਬੀ.ਸੀ.ਸੀ.ਆਈ. ਦੇ ਅਹੁਦੇਦਾਰ ਵਜੋਂ) ਸੇਵਾ ਨਿਭਾ ਸਕਣਗੇ ਜਦੋਂਕਿ ਤਿੰਨ ਸਾਲ ਦਾ ਕੂਲਿੰਗ-ਆਫ਼ ਪੀਰੀਅਡ ਹੋਵੇਗਾ। ਬੈਂਚ ਨੇ ਕਿਹਾ ਕਿ ਇਕ ਅਹੁਦੇਦਾਰ ਬੀ.ਸੀ.ਸੀ.ਆਈ. ਤੇ ਸੂਬਾਈ ਐਸੋਸੀਏਸ਼ਨ ‘ਚ ਕਿਸੇ ਖਾਸ ਅਹੁਦੇ ‘ਤੇ ਲਗਾਤਾਰ…

Read More

ਅਮਰੀਕਾ ਦੇ ਸੂਬੇ ਮਿੱਸੀਸਿਪੀ ਦੇ ਸ਼ਹਿਰ ਟੁਪੇਲੋ ‘ਚ ਇਕ ਗੈਸ ਸਟੇਸ਼ਨ ਦੇ ਨਾਲ ਸਥਿਤ ਸਟੋਰ ‘ਤੇ ਕੰਮ ਕਰਦੇ ਪੰਜਾਬੀ ਮੂਲ ਦੇ ਇਕ ਸਟੋਰ ਕਲਰਕ ਦਾ ਲੁਟੇਰੇ ਵੱਲੋਂ ਲੁੱਟ ਖੋਹ ਕਰਕੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਲੁਟੇਰੇ ਨੇ ਰਿਵਾਲਵਰ ਦੀ ਨੋਕ ‘ਤੇ ਉਥੇ ਕੰਮ ਕਰ ਰਹੇ 33 ਸਾਲਾ ਪੰਜਾਬੀ ਪਰਮਵੀਰ ਸਿੰਘ ਦੇ ਸਿਰ ‘ਚ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਲੁਟੇਰੇ ਦੀ ਪਛਾਣ ਕ੍ਰਿਸ਼ ਕੋਪਲੈਂਡ ਵਜੋਂ ਹੋਈ ਹੈ ਜਿਸਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕੈਮਰਿਆਂ ਦੀ ਫੁਟੇਜ ਦੀ ਜਾਂਚ ਮੁਤਾਬਿਕ ਸਟੋਰ ਕਲਰਕ ਨੇ ਉਸ ਨਾਲ ਕੋਈ ਵੀ ਤਕਰਾਰ ਨਹੀਂ ਕੀਤੀ। ਉਸ ਨੇ ਡਕੈਤੀ ਦੀ ਕੋਸ਼ਿਸ਼ ਦੌਰਾਨ…

Read More

ਮਹਾਰਾਣੀ ਐਲਿਜ਼ਾਬੈੱਥ ਦੋਇਮ ਦਾ ਲੰਡਨ ਦੇ ਬਕਿੰਘਮ ਪੈਲੇਸ ਤੋਂ ਅੰਤਿਮ ਸਫ਼ਰ ਲਈ ਰਵਾਨਾ ਹੋ ਹੋਇਆ ਤਾਬੂਤ ਸੰਸਦੀ ਕੰਪਲੈਕਸ ਦੇ ਸਾਂਝੇ ਸਦਨ ਵੈਸਟਮਿਨਸਟਰ ਹਾਲ ‘ਚ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ ਹੈ। ਪੈਲੇਸ ਤੋਂ ਸੰਸਦੀ ਕੰਪਲੈਕਸ ਦਾ ਫਾਸਲਾ ਦੋ ਕਿਲੋਮੀਟਰ ਦਾ ਹੈ। ਮਹਾਰਾਣੀ ਦੀਆਂ ਅੰਤਿਮ ਰਸਮਾਂ ਸੋਮਵਾਰ ਨੂੰ ਵੈਸਟਮਿਨਸਟਰ ਐਬੇ ‘ਚ ਹੋਣਗੀਆਂ। ਮਹਾਰਾਣੀ ਦਾ 96 ਸਾਲ ਦੀ ਉਮਰ ਵਿਚ ਸਕਾਟਲੈਂਡ ਦੇ ਬੈਲਮੋਰਲ ਕੈਸਲ ‘ਚ ਦੇਹਾਂਤ ਹੋ ਗਿਆ ਸੀ। ਇਸ ਤੋਂ ਪਹਿਲਾਂ ਸਮਰਾਟ ਦੀ ਸ਼ਾਹੀ ਫੌਜ ਦੇ ਜਵਾਨ ਮਹਾਰਾਣੀ ਦੇ ਤਾਬੂਤ ਨੂੰ ਸ਼ਾਹੀ ਘੋੜਿਆਂ ਵਾਲੀ ਬੱਘੀ ‘ਚ ਲੈ ਕੇ ਰਵਾਨਾ ਹੋਏ। ਸਮਰਾਟ ਚਾਰਲਸ 3 ਤੇ ਉਨ੍ਹਾਂ ਦੇ ਪੁੱਤਰਾਂ ਸ਼ਹਿਜ਼ਾਦਾ ਵਿਲੀਅਮਜ਼ ਤੇ ਹੈਰੀ ਨੇ…

Read More

ਗੋਆ ਵਿਧਾਨ ਸਭਾ ਦੇ ਸਪੀਕਰ ਰਮੇਸ਼ ਤਾਵੜਕਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਸੱਤਾਧਾਰੀ ਭਾਜਪਾ ‘ਚ ਕਾਂਗਰਸ ਵਿਧਾਇਕ ਦਲ ਦੇ ਰਲੇਵੇਂ ਨੂੰ ਸਵੀਕਾਰ ਕਰ ਲਿਆ ਹੈ। ਤਵਾੜਕਰ ਨੇ ਦੱਸਿਆ ਕਿ ਉਨ੍ਹਾਂ ਨੇ ਕਾਂਗਰਸੀ ਵਿਧਾਇਕਾਂ ਵੱਲੋਂ ਦਿੱਤੇ ਪੱਤਰ ਨੂੰ ਘੋਖਿਆ ਅਤੇ ਦੇਖਿਆ ਕਿ ਉਨ੍ਹਾਂ ਕੋਲ ਲੋੜੀਂਦੇ ਨੰਬਰ ਸਨ। ਇਸ ਦੌਰਾਨ ਰਾਜ ਮੰਤਰੀ ਮੰਡਲ ‘ਚ ਇਨ੍ਹਾਂ ਵਿਧਾਇਕਾਂ ਨੂੰ ਮੰਤਰੀ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਤੋਂ ਪਹਿਲਾਂ ਬੀਤੇ ਕੱਲ੍ਹ ਗੋਆ ‘ਚ ਸਾਬਕਾ ਮੁੱਖ ਮੰਤਰੀ ਸਮੇਤ ਕਾਂਗਰਸ ਦੇ ਅੱਠ ਵਿਧਾਇਕ ਹਾਕਮ ਧਿਰ ਭਾਜਪਾ ‘ਚ ਸ਼ਾਮਲ ਹੋ ਗਏ। ਚਾਲੀ ਮੈਂਬਰੀ ਵਿਧਾਨ ਸਭਾ ‘ਚ ਹੁਣ ਕਾਂਗਰਸ ਦੇ ਸਿਰਫ਼ ਤਿੰਨ ਵਿਧਾਇਕ ਰਹਿ ਗਏ ਹਨ।…

Read More

ਆਮ ਆਦਮੀ ਪਾਰਟੀ ਨੇ ਹੁਣ ਭਾਰਤੀ ਜਨਤਾ ਪਾਰਟੀ ਨਾਲ ਸਿੱਧੀ ਲੜਾਈ ਦਾ ਮਨ ਬਣਾ ਲਿਆ ਲੱਗਦਾ ਹੈ ਤਾਂਹੀਓਂ ਤਾਂ ‘ਆਪ’ ਦੇ ਵਿਧਾਇਕਾਂ ਨੂੰ 25-25 ਕਰੋੜ ‘ਚ ਖਰੀਦ ਕੇ ਸਰਕਾਰ ਤੋੜਨ ਦੀ ਸਾਜਿਸ਼ ਦੇ ਦੋਸ਼ ਲਾਉਣ ਤੋਂ ਬਾਅਦ ਬੁੱਧਵਾਰ ਨੂੰ ਇਕ ਕਦਮ ਹੋਰ ਅਗਾਂਹ ਪੁੱਟ ਲਿਆ ਗਿਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ‘ਆਪਰੇਸ਼ਨ ਲੋਟਸ’ ਤਹਿਤ ਅਜਿਹੇ ਦੋਸ਼ ਲਾਉਣ ਤੋਂ ਬਾਅਦ ਅੱਜ ਇਨ੍ਹਾਂ ਗਿਆਰਾਂ ਵਿਧਾਇਕਾਂ ਦੇ ਨਾਂ ਵੀ ਜਨਤਕ ਕੀਤੇ ਗਏ। ਇੰਨਾ ਹੀ ਨਹੀਂ ਇਨ੍ਹਾਂ ਵਿਧਾਇਕਾਂ ਨੂੰ ਨਾਲ ਲੈ ਕੇ ਵਿੱਤ ਮੰਤਰੀ ਚੀਮਾ ਨੇ ਪੰਜਾਬ ਪੁਲੀਸ ਦੇ ਮੁਖੀ ਨੂੰ ਇਕ ਸ਼ਿਕਾਇਤ ਵੀ ਦਿੱਤੀ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ…

Read More

ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਸੰਮਨ ਭੇਜ ਕੇ ਪੁੱਛਗਿੱਛ ਲਈ ਤਲਬ ਕੀਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਇਸ ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੇਸ਼ ਹੋਏ। ਬਹਿਬਲ ਕਲਾਂ ਤੋਂ ਬਾਅਦ ਕੋਟਕਪੂਰਾ ਗੋਲੀ ਕਾਂਡ ਅਜਿਹੀਆਂ ਘਟਨਾਵਾਂ ਹਨ ਜਿਨ੍ਹਾਂ ਨੇ ਤਤਕਾਲੀ ਬਾਦਲ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਸਨ। ਉਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉੱਖੜੇ ਪੈਰ ਲੱਖ ਯਤਨਾਂ ਦੇ ਬਾਵਜੂਦ ਹਾਲੇ ਤੱਕ ਨਹੀਂ ਲੱਗ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਬੁੱਧਵਾਰ ਨੂੰ ਕੋਟਕਪੂਰਾ ਗੋਲੀ ਕਾਂਡ ਮਾਮਲੇ ‘ਚ ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੇਸ਼ ਹੋਏ। ਇਹ ਉਨ੍ਹਾਂ…

Read More

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ‘ਚ 19 ਸਤੰਬਰ ਨੂੰ ਫੈਡਰਲ ਪੱਧਰ ਛੁੱਟੀ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸੋਗ ਦਾ ਦਿਨ ਹੋਵੇਗਾ ਕਿਉਂਕਿ ਮਹਾਰਾਣੀ ਐਲਿਜ਼ਾਬੈਥ ਦੋਇਮ ਨੂੰ ਯੂ.ਕੇ. ‘ਚ ਅੰਤਿਮ ਵਿਦਾਈ ਦਿੱਤੀ ਜਾਵੇਗੀ। ਇਸ ਦਿਨ ਸਾਰੇ ਸਰਕਾਰੀ ਤੇ ਵਪਾਰਕ ਅਦਾਰੇ ਬੰਦ ਰਹਿਣਗੇ। ਟਰੂਡੋ ਨੇ ਕਿਹਾ, ‘ਅਸੀਂ ਪ੍ਰਾਂਤਾਂ ਅਤੇ ਪ੍ਰਦੇਸ਼ਾਂ ਨਾਲ ਕੰਮ ਕਰ ਕੇ ਇਹ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਅਸੀਂ ਸਾਰੇ ਇਸ ‘ਤੇ ਇਕਸਾਰ ਹਾਂ। ਅਜੇ ਵੀ ਕੁਝ ਵੇਰਵਿਆਂ ‘ਤੇ ਕੰਮ ਕਰਨਾ ਬਾਕੀ ਹੈ।’ ਟਰੂਡੋ ਨੇ ਕਿਹਾ, ‘ਪਰ ਕੈਨੇਡੀਅਨਾਂ ਲਈ ਸੋਮਵਾਰ ਨੂੰ ਸੋਗ ਮਨਾਉਣ ਦੇ ਮੌਕੇ ਦਾ ਐਲਾਨ ਕਰਨਾ ਮਹੱਤਵਪੂਰਨ ਹੋਣ ਜਾ ਰਿਹਾ ਹੈ, ਇਸ ਲਈ ਅਸੀਂ…

Read More