Author: editor
ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਜਬਰੀ ਵਸੂਲੀ ਮਾਮਲੇ ‘ਚ ਬੁੱਧਵਾਰ ਨੂੰ ਬੌਲੀਵੁੱਡ ਅਦਾਕਾਰਾ ਜੈਕਲਿਨ ਫਰਨਾਂਡੇਜ਼ ਦਿੱਲੀ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਸਾਹਮਣੇ ਪੇਸ਼ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀਲੰਕਾ ਦੀ ਨਾਗਰਿਕ ਫਰਨਾਂਡੇਜ਼ ਤੀਜਾ ਸੰਮਨ ਜਾਰੀ ਹੋਣ ਬਾਅਦ ਜਾਂਚ ‘ਚ ਸ਼ਾਮਲ ਹੋਈ ਹੈ। ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਦਾਕਾਰਾ ਦੇ ਨਾਲ ਪਿੰਕੀ ਇਰਾਨੀ ਵੀ ਸੀ। ਇਰਾਨੀ ਨੇ ਹੀ ਫਰਨਾਂਡੇਜ਼ ਦੀ ਚੰਦਰਸ਼ੇਖਰ ਨਾਲ ਕਥਿਤ ਜਾਣ-ਪਛਾਣ ਕਰਵਾਈ ਸੀ। ਅਦਾਕਾਰਾ ਨੂੰ ਸੋਮਵਾਰ ਨੂੰ ਜਾਂਚ ‘ਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ ਪਰ ਉਸ ਨੇ ਰੁਝੇਵਿਆਂ ਦਾ ਹਵਾਲਾ ਦਿੰਦਿਆ ਕੋਈ ਹੋਰ ਤਰੀਕ ਦੇਣ ਦੀ ਬੇਨਤੀ ਕੀਤੀ ਸੀ। ਇਸ ਮਹੀਨੇ ਦੇ ਸ਼ੁਰੂ ‘ਚ ਬੌਲੀਵੁੱਡ…
ਮਿਸੀਸਾਗਾ ‘ਚ ਇਕ 48 ਸਾਲਾ ਪੁਲੀਸ ਅਧਿਕਾਰੀ ਦੀ ਗੋਲੀ ਲੱਗ ਕਾਰਨ ਮੌਤ ਹੋ ਗਈ। ਇਸ 48 ਸਾਲਾ ਐਂਡਰਿਊ ਹਾਂਗ ਨੂੰ ਨੇੜਿਓਂ ਗੋਲੀ ਮਾਰੀ ਗਈ। ਇਸ ਤੋਂ ਇਲਾਵਾ ਮਿਲਟਨ ‘ਚ ਵੀ ਫਾਇਰਿੰਗ ਹੋਈ ਹੈ। ਇਨ੍ਹਾਂ ਦੋਹਾਂ ਘਟਨਾਵਾਂ ‘ਚ ਇਕ ਮੌਤ ਤੋਂ ਇਲਾਵਾ ਤਿੰਨ ਜਣਿਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਗੋਲੀਬਾਰੀ ਦੀਆਂ ਦੋਵੇਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਾ ਸ਼ੱਕੀ ਵੀ ਬਾਅਦ ‘ਚ ਪੁਲੀਸ ਕਾਰਵਾਈ ‘ਚ ਮਾਰਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਸੀਸਾਗਾ ਅਤੇ ਮਿਲਟਨ ‘ਚ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਬਾਅਦ ਲੋਕਾਂ ਨੂੰ ਫੋਨ ‘ਤੇ ਐਮਰਜੈਂਸੀ ਅਲਰਟ ਭੇਜ ਕੇ ਕਿਹਾ ਗਿਆ ਕਿ ਉਹ ਟੋਰਾਂਟੋ ‘ਚ ਗੋਲੀ ਚਲਾਉਣ ਵਾਲੇ ਵਿਅਕਤੀ…
ਫਿਰੋਜ਼ਪੁਰ ਵਿਖੇ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ‘ਚ ਰੱਖੇ ਸਮਾਗਮ ‘ਚ ਪਹੁੰਚੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਗਾਰਡੀਅਨ ਆਫ਼ ਗਵਰਨੈਂਸ (ਜੀ.ਓ.ਜੀ.) ਵੱਲੋਂ ਵੀ ਕਾਲੀਆਂ ਝੰਡੀਆਂ ਦਿਖਾਈਆਂ ਗਈ। ਵੱਡੀ ਗਿਣਤੀ ‘ਚ ਪੁਲੀਸ ਮੁਲਾਜ਼ਮ ਤਾਇਨਾਤ ਹੋਣ ਦੇ ਬਾਵਜੂਦ ਕੈਬਨਿਟ ਮੰਤਰੀ ਦਾ ਵਿਰੋਧ ਹੋਇਆ ਜਿਸ ਕਰਕੇ ਉਨ੍ਹਾਂ ਕਾਰ ‘ਚ ਬੈਠ ਕੇ ਮੁੜਨਾ ਪਿਆ। ਗਾਰਡੀਅਨ ਆਫ਼ ਗਵਰਨੈਂਸ ਵਜੋਂ ਭਰਤੀ ਕੀਤੇ ਗਏ ਸਾਬਕਾ ਫੌਜੀਆਂ ਨੇ ਪਹਿਲਾਂ ਤਾਂ ਕੈਬਨਿਟ ਮੰਤਰੀ ਦੀ ਆਮਦ ‘ਤੇ ਕਾਲੀਆਂ ਝੰਡੀਆਂ ਨਾਲ ਉਨ੍ਹਾਂ ਦਾ ਵਿਰੋਧ ਕੀਤਾ ਤੇ ਬਾਅਦ ‘ਚ ਉਨ੍ਹਾਂ ਦੇ ਸੰਬੋਧਨ ਦੌਰਾਨ ਪੰਡਾਲ ਵਿੱਚੋਂ ਉੱਠ ਕੇ ਬਾਹਰ ਚਲੇ ਗਏ। ਮੁੱਖ ਮਹਿਮਾਨ…
ਖੁਦ ਨੂੰ ਸਰਬਜੀਤ ਸਿੰਘ ਦੀ ਭੈਣ ਦੱਸਣ ਵਾਲੀ ਦਲਬੀਰ ਕੌਰ ਦੀ ਮੌਤ ਤੋਂ ਕੁਝ ਸਮਾਂ ਬਾਅਦ ਹੁਣ ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ ‘ਚ ਸ਼ਹੀਦ ਹੋਏ ਸਰਬਜੀਤ ਸਿੰਘ ਦੀ ਪਤਨੀ ਸੁਖਪ੍ਰੀਤ ਕੌਰ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਸੁਖਪ੍ਰੀਤ ਕੌਰ ਆਪਣੀ ਲੜਕੀ ਸਵਪਨਦੀਪ ਨੂੰ ਮਿਲਣ ਲਈ ਆਪਣੇ ਗੁਆਂਢੀ ਮੁੱਖਾ ਸਿੰਘ ਨਾਲ ਮੋਟਰਸਾਈਕਲ ‘ਤੇ ਅੰਮ੍ਰਿਤਸਰ ਤੋਂ ਜਲੰਧਰ ਜਾ ਰਹੀ ਸੀ। ਜਦੋਂ ਉਹ ਅੰਮ੍ਰਿਤਸਰ ਦੇ ਖਜ਼ਾਨਾ ਗੇਟ ਕੋਲ ਪੁੱਜੇ ਤਾਂ ਸੜਕ ‘ਤੇ ਟੋਏ ਜ਼ਿਆਦਾ ਹੋਣ ਕਾਰਨ ਮੋਟਰਸਾਈਕਲ ਦੇ ਪਿੱਛਿਓਂ ਸੁਖਪ੍ਰੀਤ ਕੌਰ ਹੇਠਾਂ ਡਿੱਗ ਪਈ ਅਤੇ ਸਿਰ ‘ਚ ਗੰਭੀਰ ਸੱਟ ਲੱਗ ਗਈ, ਜਿਸ ਨੂੰ ਅੰਮ੍ਰਿਤਸਰ ਦੇ ਮਹਾਜਨ ਹਸਪਤਾਲ ‘ਚ ਦਾਖ਼ਲ…
ਇਕ ਵਾਰ ਫਿਰ ਫੀਲਡ ‘ਚ ਸਰਗਰਮ ਹੋਏ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਰਹੱਦੀ ਇਲਾਕਿਆਂ ‘ਚ ਹੋ ਰਹੀ ਗ਼ੈਰਕਾਨੂੰਨੀ ਮਾਈਨਿੰਗ ਉਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਅਜਿਹੇ ਲੋਕਾਂ ਵਿਰੁੱਧ ਦੇਸ਼ਧ੍ਰੋਹ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਪੰਜਾਬ ‘ਚ ਫੈਲੇ ਨਸ਼ਿਆਂ ਨੂੰ ਲੈ ਕੇ ਵੀ ਉਨ੍ਹਾਂ ਵੱਡੀ ਗੱਲ ਆਖੀ ਹੈ। ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਦੇ ਸਰਹੱਦੀ ਪੱਟੀ ਨਾਲ ਸਬੰਧਤ ਸਰਪੰਚਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਸਰਹੱਦ ਪਾਰੋਂ ਹੁੰਦੀ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਸਹਿਯੋਗ ਮੰਗਿਆ ਹੈ। ਉਨ੍ਹਾਂ ਸਰਹੱਦੀ ਇਲਾਕੇ ‘ਚ ਹੁੰਦੀ ਗ਼ੈਰਕਾਨੂੰਨੀ ਮਾਈਨਿੰਗ ਉਤੇ ਵੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੇ ਲੋਕਾਂ ਵਿਰੁੱਧ…
ਕਾਰਲੋਸ ਅਲਕਾਰੇਜ਼ ਨੇ ਯੂ.ਐੱਸ. ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਫਾਈਨਲ ‘ਚ ਕੈਸਪਰ ਰੂਡ ਨੂੰ ਚਾਰ ਸੈੱਟਾਂ ‘ਚ ਹਰਾ ਕੇ 19 ਸਾਲ ਦੀ ਉਮਰ ‘ਚ ਆਪਣਾ ਪਹਿਲਾ ਗਰੈਂਡ ਸਲੈਮ ਖ਼ਿਤਾਬ ਜਿੱਤਿਆ ਅਤੇ ਏ.ਟੀ.ਪੀ. ਰੈਂਕਿੰਗ ‘ਚ ਸਿਖਰ ‘ਤੇ ਪਹੁੰਚਣ ਵਾਲਾ ਸਭ ਤੋਂ ਘੱਟ ਉਮਰ ਦਾ ਨੌਜਵਾਨ ਖਿਡਾਰੀ ਬਣ ਗਿਆ। ਸਪੇਨ ਦੇ ਤੀਜਾ ਦਰਜਾ ਪ੍ਰਾਪਤ ਅਲਕਾਰੇਜ਼ ਨੇ ਨਾਰਵੇ ਦੇ ਪੰਜਵਾਂ ਦਰਜਾ ਪ੍ਰਾਪਤ ਰੁਡ ਨੂੰ 6-4, 2-6, 7-6 (1), 6-3 ਨਾਲ ਹਰਾਇਆ। ਤੀਜੇ ਸੈੱਟ ‘ਚ ਅਹਿਮ ਪਲ ਉਦੋਂ ਆਇਆ ਜਦੋਂ ਅਲਕਾਰੇਜ਼ 5-6 ਨਾਲ ਹੇਠਾਂ ਚੱਲ ਰਿਹਾ ਸੀ ਅਤੇ ਰੂਡ ਦੇ ਦੋ ਸੈੱਟ ਪੁਆਇੰਟ ਸਨ। ਅਲਕਾਰੇਜ਼ ਨੇ ਨਾ ਸਿਰਫ ਦੋਵੇਂ ਸੈੱਟ ਪੁਆਇੰਟ ਬਚਾਏ ਸਗੋਂ…
ਸੁਪਰ ਗ੍ਰੈਂਡ ਮਾਸਟਰ ਕਲਾਸੀਕਲ ਸ਼ਤਰੰਜ ਟੂਰਨਾਮੈਂਟ ਦਾ ਖ਼ਿਤਾਬ 19 ਸਾਲਾ ਫਰਾਂਸੀਸੀ ਗ੍ਰੈਂਡਮਾਸਟਰ ਅਲੀਰੇਜ਼ਾ ਫਿਰੋਜ਼ਾ ਨੇ ਜਿੱਤ ਲਿਆ ਹੈ। ਉਨ੍ਹਾਂ ਨੇ ਰੂਸ ਦੇ ਯਾਨ ਨੇਪੋਮਿਨਸੀ ਨੂੰ ਟਾਈਬ੍ਰੇਕਰ ‘ਚ ਹਰਾ ਕੇ ਪਹਿਲੀ ਵਾਰ ਇਹ ਵੱਕਾਰੀ ਖ਼ਿਤਾਬ ਆਪਣੇ ਨਾਂ ਕੀਤਾ। ਆਖਰੀ ਨੌਵੇਂ ਰਾਊਂਡ ‘ਚ ਸਾਰੇ ਮੁਕਾਬਲੇ ਬਰਾਬਰੀ ‘ਤੇ ਖ਼ਤਮ ਹੋਏ। ਅਲੀਰੇਜ਼ਾ ਨੇ ਹਮਵਤਨ ਮਕਸੀਮ ਲਾਗਰੇਵ ਨਾਲ ਤਾਂ ਨੇਪੋਮਿੰਸੀ ਨੇ ਯੂ.ਐੱਸ. ਦੇ ਨੀਮਨ ਹੰਸ ਨਾਲ ਬਾਜ਼ੀ ਡਰਾਅ ਖੇਡੀ ਤੇ 5 ਅੰਕਾਂ ਨਾਲ ਸੰਯੁਕਤ ਤੌਰ ‘ਤੇ ਪਹਿਲੇ ਸਥਾਨ ‘ਤੇ ਰਹੇ। ਅਜਿਹੇ ‘ਚ ਜੇਤੂ ਦਾ ਫ਼ੈਸਲਾ ਕਰਨ ਲਈ ਦੋਵਾਂ ਦਰਮਿਆਨ ਦੋ ਬਲਿਟਜ਼ ਟਾਈਬ੍ਰੇਕ ਦੇ ਮੁਕਾਬਲੇ ਖੇਡੇ ਗਏ ਜਿਸ ‘ਚ 1.5-0.5 ਦੇ ਫਰਕ ਨਾਲ ਅਲੀਰੇਜ਼ਾ ਨੇ ਜਿੱਤ…
ਆਗਾਮੀ ਟੀ-20 ਵਰਲਡ ਕੱਪ ਲਈ ਬੀ.ਸੀ.ਸੀ.ਆਈ. (ਇੰਡੀਅਨ ਕ੍ਰਿਕਟ ਕੰਟਰੋਲ ਬੋਰਡ) ਦੇ ਚੋਣਕਾਰਾਂ ਨੇ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਹੈ। ਚੁਣੀ ਗਈ ਟੀਮ ‘ਚ ਤੇਜ਼ ਗੇਂਦਬਾਜ਼ਾਂ ਨੂੰ ਜ਼ਿਆਦਾ ਮੌਕੇ ਦਿੱਤੇ ਗਏ ਹਨ ਤੇ ਇਸ ‘ਚ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵਾਪਸੀ ਹੋਈ ਹੈ। ਬੀ.ਸੀ.ਸੀ.ਆਈ. ਨੇ ਚਾਰ ਖਿਡਾਰੀਆਂ ਨੂੰ ਸਟੈਂਡਬਾਏ ‘ਤੇ ਰੱਖਿਆ ਹੈ। ਇਸ ਐਲਾਨੀ ਗਈ ਟੀਮ ‘ਚ ਰੋਹਿਤ ਸ਼ਰਮਾ (ਕਪਤਾਨ), ਕੇ.ਐਲ. ਰਾਹੁਲ (ਉਪ ਕਪਤਾਨ), ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਦੀਪਕ ਹੁੱਡਾ, ਰਿਸ਼ਭ ਪੰਤ (ਵਿਕਟਕੀਪਰ), ਦਿਨੇਸ਼ ਕਾਰਤਿਕ (ਵਿਕਟਕੀਪਰ), ਹਾਰਦਿਕ ਪਾਂਡਿਆ, ਰਵੀਚੰਦਰਨ ਅਸ਼ਵਿਨ, ਯੁਵੇਂਦਰ ਚਾਹਲ, ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਅਰਸ਼ਦੀਪ ਸਿੰਘ। ਸਟੈਂਡਬਾਏ ਖਿਡਾਰੀ ਮੁਹੰਮਦ ਸ਼ੰਮੀ, ਸ਼੍ਰੇਅਸ ਅਈਅਰ, ਰਵੀ ਬਿਸ਼ਨੋਈ,…
ਸ਼੍ਰੀਲੰਕਾ ‘ਚ ਇਕ 15 ਸਾਲਾ ਮੁੰਡੇ ਨੇ ਆਪਣੀ ਪ੍ਰੇਮਿਕਾ ਦੇ ਘਰ ਜਾਣ ਲਈ ਸਰਕਾਰੀ ਬੱਸ ਚੋਰੀ ਕਰ ਲਈ ਅਤੇ ਹੁਣ ਇਸ ਮੁੰਡੇ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਡੇਲੀ ਮਿਰਰ ਦੀ ਰਿਪੋਰਟ ਮੁਤਾਬਕ ਅਣਪਛਾਤੇ ਮੁੰਡੇ ਨੇ ਪਿਲੀਅਆਂਦਲਾ ਬੱਸ ਸਟੈਂਡ ਤੋਂ ਬੱਸ ਚੋਰੀ ਕੀਤੀ ਅਤੇ ਆਪਣੀ ਪ੍ਰੇਮਿਕਾ ਨੂੰ ਮਿਲਣ ਚਲਾ ਗਿਆ। ਪੁਲੀਸ ਅਨੁਸਾਰ ਬੱਸ ਡਰਾਈਵਰ ਐਤਵਾਰ ਸ਼ਾਮ ਨੂੰ ਬੱਸ ਸਟੈਂਡ ‘ਤੇ ਬੱਸ ਪਾਰਕ ਕਰਕੇ ਖਾਣਾ ਖਾਣ ਲਈ ਗਿਆ ਸੀ। ਜਦੋਂ ਉਹ ਵਾਪਸ ਪਰਤਿਆ ਤਾਂ ਉਸ ਨੇ ਦੇਖਿਆ ਕਿ ਬੱਸ ਗਾਇਬ ਸੀ। ਉਸ ਨੇ ਤੁਰੰਤ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਕਰੀਬ ਤਿੰਨ ਘੰਟੇ ਬਾਅਦ ਪੁਲੀਸ ਨੇ ਬੱਸ ਨੂੰ ਸੜਕ ‘ਤੇ…
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਕਿਹਾ ਹੈ ਕਿ ਮਹਾਰਾਣੀ ਐਲਿਜ਼ਾਬੈਥ ਦੋਇਮ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਦੇਸ਼ ਨੂੰ ਗਣਤੰਤਰ ‘ਚ ਬਦਲਣ ਦੀ ਦਿਸ਼ਾ ‘ਚ ਕੋਈ ਕਦਮ ਨਹੀਂ ਚੁੱਕੇਗੀ। ਅਰਡਰਨ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਨਿਊਜ਼ੀਲੈਂਡ ਆਖਰਕਾਰ ਇਕ ਗਣਤੰਤਰ ਦੇਸ਼ ਬਣੇਗਾ ਅਤੇ ਇਹ ਸ਼ਾਇਦ ਉਸਦੇ ਜੀਵਨ ਕਾਲ ‘ਚ ਹੋਵੇਗਾ ਪਰ ਹਾਲੇ ਉਸਦੀ ਸਰਕਾਰ ਨੂੰ ਹੋਰ ਵੀ ਮਹੱਤਵਪੂਰਨ ਮੁੱਦਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੀ ਇਹ ਟਿੱਪਣੀ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੀ ਮੌਤ ਤੋਂ ਬਾਅਦ ਨਿਊਜ਼ੀਲੈਂਡ ਗਣਰਾਜ ਨੂੰ ਲੈ ਕੇ ਛਿੜੀ ਬਹਿਸ ਦੇ ਪਿਛੋਕੜ ‘ਚ ਆਈ ਹੈ। ਅਰਡਰਨ ਨੇ ਪਹਿਲਾਂ ਵੀ ਦੇਸ਼ ਦੇ…