Author: editor

ਸੋਮਵਾਰ ਨੂੰ ਦਿਨ ਚੜ੍ਹਦਿਆਂ ਹੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ‘ਚ ਜੁੜੇ ਵੱਡੇ ਗੈਂਗਸਟਰਾਂ ਸਣੇ ਲਗਭਗ 50 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਜਾਣਕਾਰੀ ਮੁਤਾਬਕ ਐੱਨ.ਆਈ.ਏ. ਵਲੋਂ ਪੰਜਾਬ ਤੋਂ ਇਲਾਵਾ ਦਿੱਲੀ, ਹਿਮਾਚਲ, ਹਰਿਆਣਾ ਅਤੇ ਦੇਸ਼ ਦੇ ਹੋਰ ਹਿੱਸਿਆਂ ‘ਚ ਵੀ ਗੈਂਗਸਟਰਾਂ ਦੇ ਘਰਾਂ ‘ਚ ਛਾਪੇਮਾਰੀ ਕੀਤੀ ਗਈ। ਐੱਨ.ਆਈ.ਏ. ਵਲੋਂ ਅਚਾਨਕ ਕੀਤੀ ਗਈ ਇਸ ਵੱਡੀ ਕਾਰਵਾਈ ਤੋਂ ਬਾਅਦ ਗੈਂਗਸਟਰਾਂ ਨੂੰ ਭਾਜੜਾਂ ਪੈ ਗਈਆਂ ਹਨ। ਕੈਨੇਡਾ ਰਹਿੰਦ ਗੋਲਡੀ ਬਰਾੜ ਦੇ ਮੁਕਤਸਰ ਵਿਚਲੇ ਘਰ ਤੋਂ ਇਲਾਵਾ ਗੈਂਗਸਟਰ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਸੁਖਪ੍ਰੀਤ ਬੁੱਢਾ, ਗੈਂਗਸਟਰ ਸਰਦੂਲ ਸਿੰਘ ਸੁੱਖਾ ਦੁਨੇਕੇ ਸਮੇਤ ਪੰਜਾਬ ਦੇ ਲਗਭਗ ਸਾਰੇ ਵੱਡੇ-ਛੋਟੇ ਗੈਂਗਸਟਰਾਂ ਦੇ ਘਰਾਂ ‘ਤੇ…

Read More

ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਜੇਲ੍ਹਾਂ ‘ਚ ਨਜ਼ਰਬੰਦ ਕੀਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਮੈਂਬਰਾਂ ਤੇ ਮੁਲਾਜ਼ਮਾਂ ਨੇ ਅੱਜ ਅੰਮ੍ਰਿਤਸਰ ਤੋਂ ਇਲਾਵਾ ਪੰਜਾਬ ਦੇ ਕਈ ਜ਼ਿਲ੍ਹਾ ਹੈੱਡ ਕੁਆਰਟਰਾਂ ‘ਤੇ ਧਰਨੇ ਦਿੱਤੇ ਅਤੇ ਰੋਸ ਪ੍ਰਦਰਸ਼ਨ ਕੀਤਾ। ਇਸ ਸਮੇਂ ਵੱਡੀ ਗਿਣਤੀ ‘ਚ ਇਕੱਤਰ ਮੈਂਬਰਾਂ ਤੇ ਮੁਲਾਜ਼ਮਾਂ ਨੇ ਕਾਲੇ ਚੋਲੇ ਪਾ ਕੇ ਅਤੇ ਖੁਦ ਨੂੰ ਸੰਗਲਾਂ ‘ਚ ਜਕੜ ਕੇ ਰੋਸ ਜ਼ਾਹਿਰ ਕੀਤਾ। ਪ੍ਰਦਰਸ਼ਨਕਾਰੀਆਂ ਨੇ ਲੋਹੇ ਦੀਆਂ ਜ਼ੰਜੀਰਾਂ ਪਾਈਆਂ ਹੋਈਆਂ ਹਨ ਜੋ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਦਰਸਾਉਣ ਦਾ ਸੰਕੇਤ ਕਰਦੀਆਂ ਹਨ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਅਗਵਾਈ ਹੇਠ ਮੈਂਬਰ…

Read More

ਸਾਂਝੇ ਆਪਰੇਸ਼ਨ ‘ਚ ਨੇਪਾਲ ਬਾਰਡਰ ਤੋਂ ਸਿੱਧੂ ਮੂਸੇਵਾਲਾ ਦੇ ਕਤਲ ਕੇਸ ‘ਚ ਗ੍ਰਿਫ਼ਤਾਰ ਕੀਤੇ ਸ਼ੂਟਰ ਦੀਪਕ ਮੁੰਡੀ ਤੇ ਉਸ ਦੇ ਦੋ ਸਾਥੀਆਂ ਕਪਿਲ ਪੰਡਿਤ ਤੇ ਰਾਜਿੰਦਰ ਜੋਕਰ ਦੀ ਗ੍ਰਿਫ਼ਤਾਰੀ ‘ਤੇ ਪ੍ਰਤੀਕਿਰਿਆ ਦਿੰਦਿਆਂ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ, ‘ਦੀਪਕ ਮੁੰਡੀ ਤੇ ਉਸ ਦੇ ਸਾਥੀਆਂ ਦਾ ਫੜੇ ਜਾਣਾ ਕੋਈ ਵੱਡੀ ਗੱਲ ਨਹੀਂ ਹੈ, ਜਦੋਂ ਤੱਕ ਇਸ ਕਤਲ ਦੇ ਸਾਜ਼ਿਸ਼ਘਾੜੇ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਨੂੰ ਫਾਂਸੀ ਨਹੀਂ ਹੁੰਦੀ, ਉਦੋਂ ਤੱਕ ਮੇਰੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਣੀ।’ ਉਹ ਪਿੰਡ ਮੂਸਾ ‘ਚ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਗੈਂਗਸਟਰ ਕਾਨੂੰਨ ਦਾ ਭੇਤ ਪਾ ਚੁੱਕੇ ਹਨ…

Read More

ਨੇਪਾਲ ਬਾਰਡਰ ਤੋਂ ਦੋ ਸਾਥੀਆਂ ਸਣੇ ਗ੍ਰਿਫ਼ਤਾਰ ਕੀਤੇ ਗਏ ਦੀਪਕ ਮੁੰਡੀ ਦਾ ਪਰਿਵਾਰ ਵੀ ਸਾਹਮਣੇ ਆਇਆ ਹੈ ਅਤੇ ਉਸ ਬਾਰੇ ਕੁਝ ਅਹਿਮ ਗੱਲਾਂ ਕਹੀਆਂ ਹਨ। ਪਰਿਵਾਰ ਨੇ ਉਸ ਨੂੰ ਪਹਿਲਾਂ ਹ ਬੇਦਖਲ ਕੀਤਾ ਹੋਇਆ ਹੈ। ਖੇਤਾਂ ‘ਚ ਮਜ਼ਦੂਰੀ ਕਰਨ ਵਾਲੇ ਹਰਿਆਣਾ ਦੇ ਚਰਖੀ ਦਾਦਰੀ ਦੇ ਬੌਂਦ ਕਲਾਂ ਪੁਲੀਸ ਥਾਣੇ ਅਧੀਨ ਪੈਂਦੇ ਪਿੰਡ ਊਣ ਦੇ ਰਹਿਣ ਵਾਲੇ ਮਾਂ ਸੁਨੀਤਾ ਅਤੇ ਪਿਤਾ ਰਾਜਬੀਰ ਸਿੰਘ ਨੇ ਦੱਸਿਆ ਕਿ ਉਹ ਤਾਂ ਪਹਿਲਾਂ ਹੀ ਬੜੇ ਔਖੇ ਹਾਲਾਤਾਂ ਰਹਿ ਕੇ ਮਜ਼ਦੂਰੀ ਕਰਕੇ ਪਰਿਵਾਰ ਦਾ ਢਿੱਡ ਪਾਲ ਰਹੇ ਹਨ। ਦੀਪਕ ਮੁੰਡੀ ਦੀ ਗ੍ਰਿਫ਼ਤਾਰੀ ਮਗਰੋਂ ਪਹਿਲੀ ਵਾਰ ਉਸ ਦਾ ਪਰਿਵਾਰ ਮੀਡੀਆ ਸਾਹਮਣੇ ਆਇਆ ਹੈ। ਇਸ ਮੌਕੇ ਆਪਣੇ ਪੁੱਤ…

Read More

ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ ਅਤੇ ਹੁਣ ਇਕ ਹੋਰ ਗੱਲ ਸਾਹਮਣੇ ਆਈ ਹੈ ਕਿ ਅਦਾਕਾਰ ਸਲਮਾਨ ਖ਼ਾਨ ਵੀ ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ‘ਤੇ ਸੀ। ਇਸ ਕੰਮ ਲਈ ਨੇਪਾਲ ਬਾਰਡਰ ਤੋਂ ਕਾਬੂ ਕੀਤੇ ਕਪਿਲ ਪੰਡਿਤ ਨੂੰ ਸਲਮਾਨ ਖ਼ਾਨ ਦੀ ਰੇਕੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਜੁੜੇ ਆਖ਼ਰੀ ਤੇ ਛੇਵੇਂ ਸ਼ੂਟਰ ਦੀਪਕ ਮੁੰਡੀ ਅਤੇ ਉਸ ਦੇ ਦੋ ਸਾਥੀਆਂ ਦੀ ਨੇਪਾਲ ਵਿੱਚੋਂ ਗ੍ਰਿਫ਼ਤਾਰੀ ਸਬੰਧੀ ਅਹਿਮ ਖ਼ੁਲਾਸੇ ਕੀਤੇ। ਉਨ੍ਹਾਂ ਦੱਸਿਆ ਕਿ ਲਾਰੈਂਸ ਬਿਸ਼ਨੋਈ ਗਰੋਹ ਨੇ ਸੰਪਤ ਨਹਿਰਾ ਅਤੇ ਗੋਲਡੀ ਬਰਾੜ…

Read More

ਏਸ਼ੀਆ ਕੱਪ ‘ਚ ਸ਼ੁਰੂ ਤੋਂ ਹੀ ਬਿਹਤਰੀਨ ਖੇਡ ਰਾਹੀਂ ਦਬਦਬਾ ਕਾਇਮ ਕਰਨ ਅਤੇ ਇਸ ਨੂੰ ਲਗਾਤਾਰ ਬਰਕਰਾਰ ਰੱਖਣ ਵਾਲੀ ਸ਼੍ਰੀਲੰਕਾ ਦੀ ਟੀਮ ਨੇ ਏਸ਼ੀਆ ਕੱਪ ਆਪਣੇ ਨਾਂ ਕਰ ਲਿਆ ਹੈ। ਸ਼੍ਰੀਲੰਕਾ ਲਈ ਕ੍ਰਿਕਟ ਦੇ ਮੈਦਾਨ ‘ਤੇ ਉਸਦੇ 11 ਖਿਡਾਰੀ ਨਾਇਕ ਬਣ ਕੇ ਉੱਭਰੇ ਜਿਨ੍ਹਾਂ ਨੇ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾ ਕੇ 6ਵੀਂ ਵਾਰ ਏਸ਼ੀਆ ਕੱਪ ਜਿੱਤਿਆ ਤੇ ਦੇਸ਼ਵਾਸੀਆਂ ਦੇ ਚਿਹਰਿਆਂ ‘ਤੇ ਮੁਸਕਾਨ ਬਿਖੇਰ ਦਿੱਤੀ। ਇਹ ਜਿੱਤ ਸਿਰਫ ਸ਼੍ਰੀਲੰਕਾ ਦੀ ਕ੍ਰਿਕਟ ਲਈ ਹੀ ਨਹੀਂ ਸਗੋਂ ਇਤਿਹਾਸਕ ਤੇ ਰਾਜਨੀਤਕ ਤੌਰ ‘ਤੇ ਵੀ ਕਾਫੀ ਮਾਇਨੇ ਰੱਖਦੀ ਹੈ। ਇਕ ਸਮੇਂ 5 ਵਿਕਟਾਂ 58 ਦੌੜਾਂ ‘ਤੇ ਗਵਾਉਣ ਤੋਂ ਬਾਅਦ ਭਾਨੁਕਾ ਰਾਜਪਕਸ਼ੈ ਦੀਆਂ 45 ਗੇਂਦਾਂ…

Read More

ਯੂ.ਐੱਸ. ਓਪਨ ਟੈਨਿਸ ਟੂਰਨਾਮੈਂਟ ‘ਚ ਸ਼ੁਰੂ ਤੋਂ ਲੈ ਕੇ ਅੰਤ ਤਕ ਸੇਰੇਨਾ ਵਿਲੀਅਮਸ ਚਰਚਾ ‘ਚ ਰਹੀ ਪਰ ਉਸ ਦੀ ਥਾਂ ਇਗਾ ਸਤਿਵੇਕ ਦੇ ਰੂਪ ‘ਚ ਇਕ ਨਵੀਂ ਮਹਿਲਾ ਸਿੰਗਲਜ਼ ਚੈਂਪੀਅਨ ਮਿਲੀ। ਦੋ ਵਾਰ ਦੀ ਫ੍ਰੈਂਚ ਓਪਨ ਚੈਂਪੀਅਨ ਸਤਿਵੇਕ ਨੇ ਫਾਈਨਲ ‘ਚ ਓਂਸ ਜਾਬੂਰ ਨੂੰ ਸਿੱਧੇ ਸੈੱਟਾਂ ‘ਚ 6-2, 7-6 (5) ਨਾਲ ਹਰਾ ਕੇ ਆਪਣਾ ਤੀਜਾ ਗ੍ਰੈਂਡ ਸਲੈਮ ਖਿਤਾਬ ਜਿੱਤਿਆ। ਸਵਿਤੇਕ ਇਸ ਤੋਂ ਪਹਿਲਾਂ ਕਦੇ ਵੀ ਯੂ.ਐੱਸ. ਓਪਨ ਦੇ ਚੌਥੇ ਦੌਰ ਤੋਂ ਅੱਗੇ ਨਹੀਂ ਵਧੀ ਸੀ। ਇਸ ਵਾਰ ਵੀ ਨੰਬਰ ਵਨ ਖਿਡਾਰੀ ਹੋਣ ਦੇ ਬਾਵਜੂਦ ਖ਼ਿਤਾਬ ਦੇ ਦਾਅਵੇਦਾਰਾਂ ‘ਚ ਉਸ ਦੇ ਘੱਟ ਹੀ ਚਰਚੇ ਸਨ। ਸੇਰੇਨਾ ਵਿਲੀਅਮਸ ਇਸ ਵਾਰ ਯੂ.ਐੱਸ. ਓਪਨ…

Read More

ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਸਾਰਾ ਗਲੇਨ ਦੀ ਸ਼ਾਨਦਾਰ ਗੇਂਦਬਾਜ਼ੀ ਕਰਕੇ ਲਈਆਂ ਚਾਰ ਵਿਕਟਾਂ ਅਤੇ ਸੋਫੀਆ ਡੰਕਲੇ (61) ਦੀ ਅਜੇਤੂ ਅਰਧ ਸੈਂਕੜੇ ਦੀ ਬਦੌਲਤ ਪਹਿਲੇ ਟੀ-20 ਮੈਚ ‘ਚ ਇੰਡੀਆ ਨੂੰ ਨੌਂ ਵਿਕਟਾਂ ਨਾਲ ਹਰਾਇਆ। ਇੰਡੀਆ ਨੇ ਇੰਗਲੈਂਡ ਨੂੰ 133 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਨੂੰ ਉਸ ਨੇ 13 ਓਵਰਾਂ ‘ਚ ਹਾਸਲ ਕਰ ਲਿਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਮ੍ਰਿਤੀ ਮੰਧਾਨਾ ਨੇ ਇੰਡੀਆ ਨੂੰ ਚੰਗੀ ਸ਼ੁਰੂਆਤ ਦਿਵਾਈ ਪਰ 20 ਗੇਂਦਾਂ ‘ਤੇ 23 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਈ। ਕਪਤਾਨ ਹਰਮਨਪ੍ਰੀਤ ਨੇ 20 (15) ਦੌੜਾਂ, ਰਿਚਾ ਘੋਸ਼ ਨੇ 16 (12) ਦੌੜਾਂ ਅਤੇ ਦੀਪਤੀ ਸ਼ਰਮਾ ਨੇ 29 (24) ਦੌੜਾਂ…

Read More

ਭਿਆਨਕ ਹੜ੍ਹਾਂ ਦੀ ਮਾਰ ਹੇਠ ਆਏ ਲੱਖਾਂ ਪਾਕਿਸਤਾਨੀ ਜਿੱਥੇ ਸਰਕਾਰੀ ਮਦਦ ਉਡੀਕ ਰਹੇ ਹਨ, ਉਥੇ ਬਲੋਚਿਸਤਾਨ ਦੇ ਇਕ ਛੋਟੇ ਜਿਹੇ ਪਿੰਡ ‘ਚ ਇਕ ਹਿੰਦੂ ਮੰਦਰ ਆਸ ਦੀ ਕਿਰਨ ਬਣ ਕੇ ਉੱਭਰਿਆ ਹੈ। ਇਥੇ ਹੜ੍ਹ ਪ੍ਰਭਾਵਿਤ 200-300 ਲੋਕਾਂ ਨੂੰ ਭੋਜਨ ਤੇ ਆਸਰਾ ਦਿੱਤਾ ਜਾ ਰਿਹਾ ਹੈ। ਇਨ੍ਹਾਂ ਲੋਕਾਂ ‘ਚ ਜ਼ਿਆਦਾਤਰ ਮੁਸਲਮਾਨ ਹਨ। ਕਛੀ ਜ਼ਿਲ੍ਹੇ ਦੇ ਜਲਾਲ ਖਾਨ ਪਿੰਡ ‘ਚ ਬਾਬਾ ਮਾਧੋਦਾਸ ਦਾ ਮੰਦਰ ਉੱਚੀ ਥਾਂ ‘ਤੇ ਸਥਿਤ ਹੈ। ਇਸ ਕਾਰਨ ਇਹ ਹੜ੍ਹ ਦੇ ਪਾਣੀ ਤੋਂ ਸੁਰੱਖਿਅਤ ਹੈ ਤੇ ਲੋਕਾਂ ਨੂੰ ਇਥੇ ਆਸਰਾ ਮਿਲਿਆ ਹੈ। ਬੋਲਾਨ, ਲਹਿਰੀ ਤੇ ਹੋਰ ਨਦੀਆਂ ‘ਚ ਆਏ ਹੜ੍ਹ ਕਾਰਨ ਇਹ ਪਿੰਡ ਬਾਕੀ ਸੂਬੇ ਨਾਲੋਂ ਕੱਟਿਆ ਹੋਇਆ ਹੈ।…

Read More

ਯੂਕਰੇਨ ਦੀ ਸੈਨਾ ਨੇ ਮੁਲਕ ਦੇ ਪੂਰਬ ‘ਚ ਰੂਸ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਕਾਫ਼ੀ ਤੇਜ਼ੀ ਨਾਲ ਰੂਸ ‘ਤੇ ਜਵਾਬੀ ਹੱਲਾ ਬੋਲਿਆ ਹੈ ਤੇ ਇਸ ਨਾਲ ਮਹੀਨਿਆਂ ਤੋਂ ਚੱਲ ਰਹੀਆਂ ਜੰਗ ਦਾ ਰੁਖ਼ ਬਦਲ ਗਿਆ ਹੈ। ਵੇਰਵਿਆਂ ਮੁਤਾਬਕ ਉੱਤਰ-ਪੂਰਬੀ ਖਾਰਕੀਵ ਖੇਤਰ ‘ਚ ਯੂਕਰੇਨ ਦੀ ਤੇਜ਼ ਕਾਰਵਾਈ ਨੇ ਰੂਸੀ ਸੈਨਾ ਨੂੰ ਪਿੱਛੇ ਧੱਕ ਦਿੱਤਾ ਹੈ। ਮਾਸਕੋ ਨੇ ਆਪਣੀ ਸੈਨਾ ਨੂੰ ਪਿੱਛੇ ਹਟਣ ਲਈ ਕਿਹਾ ਹੈ ਤਾਂ ਕਿ ਸਮਰਪਣ ਕਰਨ ਦੀ ਨੌਬਤ ਨਾ ਆਵੇ। ਰੂਸ ਦੀ ਸੈਨਾ ਵੱਡੀ ਗਿਣਤੀ ਹਥਿਆਰ ਤੇ ਅਸਲਾ ਉਥੇ ਹੀ ਛੱਡ ਗਈ ਹੈ। ਯੂਕਰੇਨ ਦੀ ਸੈਨਾ ਦੀ ਇਸ ਉਪਲਬਧੀ ਤੋਂ ਖ਼ੁਸ਼ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ…

Read More