Author: editor

ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਕੇਰਲਾ ਪਹੁੰਚ ਗਈ ਅਤੇ ਇਥੇ ਇਸ ਯਾਤਰਾ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਵੱਡੀ ਗਿਣਤੀ ਲੋਕ ਇਸ ਯਾਤਰਾ ‘ਚ ਸ਼ਾਮਲ ਹੋਏ। ਪਾਰਟੀ ਆਗੂ ਰਾਹੁਲ ਗਾਂਧੀ ਨੇ ਸਵੇਰੇ ਵੇੱਲਾਯਾਨੀ ਜੰਕਸ਼ਨ ਤੋਂ ਪਦਯਾਤਰਾ ਸ਼ੁਰੂ ਕੀਤੀ। ਕਾਂਗਰਸ ਦਾ ‘ਭਾਰਤ ਜੋੜੋ ਯਾਤਰਾ’ ਦਾ ਕੇਰਲ ‘ਚ 19 ਦਿਨਾਂ ਦਾ ਸਫਰ ਰਾਜਧਾਨੀ ਤਿਰੂਵਨੰਤਪੁਰਮ ਦੇ ਪਾਰਸਾਲਾ ਇਲਾਕੇ ਤੋਂ ਐਤਵਾਰ ਸਵੇਰੇ ਸ਼ੁਰੂ ਹੋਇਆ। ਇਸ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ 19 ਦਿਨਾਂ ‘ਚ ਮੱਲਪੁਰਮ ਦੇ ਨੀਲਾਂਬਰ ਤਕ 450 ਕਿਲੋਮੀਟਰ ਲੰਮੀ ਯਾਤਰਾ ਕਰਨਗੇ। ਕੱਲ੍ਹ ਵਾਂਗ ਅੱਜ ਵੀ ਯਾਤਰਾ ਨੂੰ ਦੇਖਣ ਲਈ ਸੜਕ ਦੇ ਦੋਵੇਂ ਪਾਸੇ ਵੱਡੀ ਗਿਣਤੀ ਲੋਕ ਇਕੱਠੇ ਹੋਏ। ਐਤਵਾਰ ਨੂੰ ਯਾਤਰਾ ਸਮਾਪਤ ਹੋਣ…

Read More

ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਡੀ.ਟੀ.ਸੀ. ਵੱਲੋਂ ਇਕ ਹਜ਼ਾਰ ਲੋਅ-ਫਲੋਰ ਬੱਸਾਂ ਦੀ ਖ਼ਰੀਦ ‘ਚ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਲਈ ਸੀ.ਬੀ.ਆਈ. ਨੂੰ ਸ਼ਿਕਾਇਤ ਭੇਜਣ ਦੀ ਤਜਵੀਜ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨਾਲ ਤਾਜ਼ਾ ਤਣਾਅ ਪੈਦਾ ਹੋ ਗਿਆ ਹੈ। ਦਿੱਲੀ ਸਰਕਾਰ ਨੇ ਦੋਸ਼ ਲਾਇਆ ਹੈ ਕਿ ਜਾਂਚ ਸਿਆਸਤ ਤੋਂ ਪ੍ਰੇਰਿਤ ਹੈ ਅਤੇ ਉਪ ਰਾਜਪਾਲ ਨੂੰ ਆਪਣੇ ਖ਼ਿਲਾਫ਼ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਬਾਰੇ ਸਫ਼ਾਈ ਦੇਣੀ ਚਾਹੀਦੀ ਹੈ। ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪਣ ਦਾ ਫੈਸਲਾ ਮੁੱਖ ਸਕੱਤਰ ਨਰੇਸ਼ ਕੁਮਾਰ ਦੀ ਸਿਫਾਰਿਸ਼ ਤੋਂ ਬਾਅਦ ਲਿਆ ਗਿਆ ਹੈ। ਇਸ ਸਾਲ ਜੂਨ ‘ਚ ਸਕਸੈਨਾ ਨੂੰ…

Read More

ਔਟਵਾ ‘ਚ ਇਕ ਸਮਾਰੋਹ ਦੌਰਾਨ ਕਿੰਗ ਚਾਰਲਸ ਤੀਜੇ ਨੂੰ ਅਧਿਕਾਰਤ ਤੌਰ ‘ਤੇ ਕੈਨੇਡਾ ਦਾ ਰਾਜਾ ਐਲਾਨਿਆ ਗਿਆ। ਵੀਰਵਾਰ ਨੂੰ ਮਹਾਰਾਣੀ ਐਲਿਜ਼ਾਬੈਥ ਦੋਇਵ ਦੀ ਮੌਤ ਤੋਂ ਬਾਅਦ ਚਾਰਲਸ ‘ਕਿੰਗ’ ਬਣ ਗਏ। ਬ੍ਰਿਟੇਨ ‘ਚ ਹੋਏ ਸਮਾਰੋਹ ਦੀ ਤਰ੍ਹਾਂ ਕੈਨੇਡਾ ‘ਚ ਹੋਇਆ ਸਮਾਰੋਹ ਦੇਸ਼ ‘ਚ ਨਵੇਂ ਰਾਜੇ ਨੂੰ ਪੇਸ਼ ਕਰਨ ਲਈ ਇਕ ਮਹੱਤਵਪੂਰਨ ਸੰਵਿਧਾਨਕ ਅਤੇ ਰਸਮੀ ਕਦਮ ਹੈ। ਮਹਾਰਾਜਾ ਚਾਰਲਸ ਹੁਣ ਕੈਨੇਡਾ ਦੇ ਰਾਜ ਦੇ ਮੁਖੀ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ਵਾਂਗ ਹੀ ਨਿਊਜ਼ੀਲੈਂਡ ਨੇ ਵੀ ਕਿੰਗ ਚਾਰਲਸ ਤੀਜੇ ਨੂੰ ਆਪਣੇ ਦੇਸ਼ ਦਾ ਰਾਜਾ ਐਲਾਨਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਦਾ ਮਹਾਰਾਜਾ ਚਾਰਲਸ ਤੀਜੇ ਨਾਲ ਨਜ਼ਦੀਕੀ ਸਬੰਧ…

Read More

ਕੈਨੇਡਾ ‘ਚ ਹਾਕਮ ਧਿਰ ਲਿਬਰਲ ਪਾਰਟੀ ਤੋਂ ਇਲਾਵਾ ਮੁੱਖ ਵਿਰੋਧੀ ਪਾਰਟੀ ਕੰਜ਼ਰਵੇਟਿਵ ਹੈ ਜੋ ਮੌਜੂਦਾ ਪਾਰਟੀ ਦੀ ਸਰਕਾਰ ਤੋਂ ਪਹਿਲਾਂ ਸੱਤਾ ‘ਚ ਸੀ ਅਤੇ ਸਟੀਫਨ ਹਾਰਪਰ ਪ੍ਰਧਾਨ ਮੰਤਰੀ ਸਨ। ਤੀਜੀ ਪਾਰਟੀ ਐੱਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਵੱਲੋਂ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੂੰ ਹਮਾਇਤ ਦਿੱਤੀ ਹੋਈ ਹੈ। ਕੰਜ਼ਰਵੇਟਿਵ ਦੇ ਨੇਤਾ ਦੀ ਚੋਣ ‘ਚ ਹੁਣ ਪਿਏਰੇ ਪੋਲੀਵਰ ਚੁਣੇ ਗਏ ਹਨ ਜਿਹੜੇ ਅਗਲੀਆਂ ਫੈਡਰਲ ਚੋਣਾਂ ‘ਚ ਟਰੂਡੋ ਨੂੰ ਟੱਕਰ ਦੇਣਗੇ। ਪਿਏਰੇ ਪੋਲੀਵਰ ਨੇ 68.15 ਫੀਸਦੀ ਵੋਟਾਂ ਪ੍ਰਾਪਤ ਕਰਨ ਤੋਂ ਬਾਅਦ 16.07 ਫੀਸਦੀ ਵੋਟਾਂ ਨਾਲ ਉਪ ਜੇਤੂ ਜੀਨ ਚਾਰੇਸਟ ਨੂੰ ਪਛਾੜ ਦਿੱਤਾ। ਪੋਲੀਵਰ ਪਿਛਲੇ ਸੱਤ ਮਹੀਨਿਆਂ ਤੋਂ ਮੁਹਿੰਮ ਚਲਾ ਰਹੇ ਸਨ…

Read More

ਕੈਨੇਡੀਅਨ ਸਿਹਤ ਮੰਤਰਾਲਾ ਨੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਫਾਈਜ਼ਰ ਕੰਪਨੀ ਦੀ ਕੋਵਿਡ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਫੈਡਰਲ ਡਿਪਾਰਟਮੈਂਟ ਆਫ ਹੈਲਥ ਨੇ ਆਪਣੀ ਵੈੱਬਸਾਈਟ ‘ਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੋਵਿਡ-19 ਵੈਕਸੀਨ ਦੀ ਮਨਜ਼ੂਰੀ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਪਲੱਬਧ ਅੰਕੜਿਆਂ ‘ਚ 6 ਮਹੀਨੇ ਤੋਂ 4 ਸਾਲ ਤੱਕ ਦੇ ਬੱਚਿਆਂ ‘ਚ ਇਸ ਘਾਤਕ ਵਾਇਰਸ ਦੇ ਸੰਕਰਮਣ ਨੂੰ ਰੋਕਣ ਵੈਕਸੀਨ ਨੂੰ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਦੱਸਿਆ ਹੈ।ਵਿਭਾਗ ਨੇ ਵੈਕਸੀਨ ਦੇ ਫਾਇਦਿਆਂ ਅਤੇ ਖ਼ਤਰਿਆਂ ਬਾਰੇ ਦੱਸਦਿਆਂ ਕਿਹਾ ਕਿ ਉਕਤ ਉਮਰ ਵਰਗ ਲਈ ਤਿੰਨ ਖ਼ੁਰਾਕਾਂ ਨੂੰ ਲਾਭਦਾਇਕ ਮੰਨਿਆ ਗਿਆ ਹੈ ਜਿਸ ‘ਚ ਪਹਿਲੀ ਖ਼ੁਰਾਕ ਤੋਂ…

Read More

ਸਿੱਧੂ ਮੂਸੇਵਾਲਾ ਹੱਤਿਆ ਕਾਂਡ ‘ਚ ਨੇਪਾਲ ਸਰਹੱਦ ਤੋਂ ਗ੍ਰਿਫ਼ਤਾਰ ਕੀਤੇ ਛੇਵੇਂ ਸ਼ੂਟਰ ਦੀਪਕ ਮੁੰਡੀ ਨੂੰ ਉਸ ਦੇ ਦੋ ਸਾਥੀਆਂ ਸਣੇ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੀਪਕ ਮੁੰਡੀ, ਕਪਿਲ ਪੰਡਿਤ ਤੇ ਰਾਜਿੰਦਰ ਨੂੰ 7 ਦਿਨਾਂ ਦੇ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ। ਤਿੰਨਾਂ ਮੁਲਜ਼ਮਾਂ ਨੂੰ ਪੁਲੀਸ ਵਲੋਂ ਖਰੜ ਲਿਆ ਕੇ ਪੁੱਛ ਪੜਤਾਲ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਇਨ੍ਹਾਂ ਦਾ ਸਰਕਾਰੀ ਹਸਪਤਾਲ ‘ਚ ਡਾਕਟਰੀ ਮੁਆਇਨਾ ਕਰਵਾਇਆ ਗਿਆ। ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ‘ਚ ਸ਼ਾਮਲ ਛੇਵੇਂ ਸ਼ੂਟਰ ਦੀਪਕ ਮੁੰਡੀ ਨੂੰ ਪੱਛਮੀ ਬੰਗਾਲ-ਨੇਪਾਲ ਸਰਹੱਦ ‘ਤੇ ਗ੍ਰਿਫ਼ਤਾਰ ਕਰਨ ਮਗਰੋਂ ਪੰਜਾਬ ਪੁਲੀਸ ਦੀ ਵਿਸ਼ੇਸ਼ ਟੀਮ ਮੁਹਾਲੀ ਏਅਰਪੋਰਟ ‘ਤੇ ਲੈ ਕੇ ਪਹੁੰਚੀ। ਉਸ ਦੇ…

Read More

ਮੁੱਖ ਮੰਤਰੀ ਭਗਵੰਤ ਮਾਨ ਨੇ ਵਜ਼ੀਫਾ ਘੁਟਾਲੇ ਦੀ ਜਾਂਚ ਲਈ ਹਰੀ ਝੰਡੀ ਦੇ ਦਿੱਤੀ ਹੈ। ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਸਰਕਾਰਾਂ ਦੌਰਾਨ ਚਰਚਾ ‘ਚ ਰਹੇ ਵਜ਼ੀਫ਼ਾ ਘੁਟਾਲੇ ਦੀ ਜਾਂਚ ਵਿਜੀਲੈਂਸ ਵੱਲੋਂ ਕੀਤੀ ਜਾਵੇਗੀ। ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਹੁਣ ਪ੍ਰਵਾਨਗੀ ਦਿੱਤੇ ਜਾਣ ਤੋਂ ਬਾਅਦ ਵਜ਼ੀਫਾ ਘੁਟਾਲੇ ਨਾਲ ਸਬੰਧਤ ਸਾਰੇ ਦਸਤਾਵੇਜ਼ ਵਿਜੀਲੈਂਸ ਦੇ ਹਵਾਲੇ ਕਰ ਦਿੱਤੇ ਜਾਣਗੇ। ਮੁੱਖ ਮੰਤਰੀ ਨੇ ਇਸ ਘੁਟਾਲੇ ਦੀ ਜਾਂਚ ਦੇ ਆਦੇਸ਼ 13 ਜੁਲਾਈ ਨੂੰ ਦਿੱਤੇ ਸਨ। ਕੇਂਦਰ ਸਰਕਾਰ ਵੱਲੋਂ ਦਲਿਤਾਂ ਅਤੇ ਘੱਟ ਗਿਣਤੀਆਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਸ਼ੁਰੂ ਕੀਤੀਆਂ ਯੋਜਨਾਵਾਂ ਤਹਿਤ ਅਨੁਸੂਚਿਤ ਜਾਤੀ, ਗਰੀਬੀ ਰੇਖਾ…

Read More

ਪੰਜਾਬ ਸਰਕਾਰ ਵੱਲੋਂ ਸੂਬੇ ‘ਚ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਸਾੜਨ ਦੀ ਸਮੱਸਿਆ ਦੇ ਹੱਲ ਲਈ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਵਿੱਤੀ ਮਦਦ ਦੇਣ ਦੀ ਤਜਵੀਜ਼ ਨੂੰ ਕੇਂਦਰ ਸਰਕਾਰ ਨੇ ਠੁਕਰਾ ਦਿੱਤਾ ਹੈ। ਪੰਜਾਬ ਸਰਕਾਰ ਨੇ ਪੱਤਰ ਲਿਖ ਕੇ ਕੇਂਦਰ ਨੂੰ 1500 ਰੁਪਏ ਪ੍ਰਤੀ ਏਕੜ ਅਤੇ 500-500 ਰੁਪਏ ਪ੍ਰਤੀ ਏਕੜ ਪੰਜਾਬ ਤੇ ਦਿੱਲੀ ਵੱਲੋਂ ਕਿਸਾਨਾਂ ਨੂੰ ਦੇਣ ਦੀ ਪੇਸ਼ਕਸ਼ ਕੀਤੀ ਸੀ। ਹੁਣ ਪੰਜਾਬ ਸਰਕਾਰ ਆਪਣੇ ਪੱਧਰ ‘ਤੇ ਸੂਬੇ ‘ਚ ਪਰਾਲੀ ਸਾੜਨ ਦੀ ਸਮੱਸਿਆ ਦੇ ਨਿਪਟਾਰੇ ਲਈ ਯਤਨ ਕਰੇਗੀ। ਇਸ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਲੋਕਾਂ ਦੇ ਨਾਂ ਵੀਡੀਓ ਜਾਰੀ ਕਰ ਕੇ ਕੀਤਾ ਹੈ। ਮੁੱਖ ਮੰਤਰੀ…

Read More

ਇੰਡੀਆ ਦੇ ਚੋਟੀ ਦੇ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੇ ਗੋਡੇ ਦੀ ਸੋਜ ਕਾਰਨ ਨਾਰਵੇ ਅਤੇ ਇੰਡੀਆ ਵਿਚਾਲੇ ਹੋਣ ਵਾਲੇ ਡੇਵਿਸ ਕੱਪ 2022 ਵਿਸ਼ਵ ਗਰੁੱਪ-1 ਮੁਕਾਬਲੇ ਤੋਂ ਨਾਂ ਵਾਪਸ ਲੈ ਲਿਆ ਹੈ। ਬੋਪੰਨਾ ਨੇ ਟਵੀਟ ਕੀਤਾ, ‘ਦੇਸ਼ ਦੀ ਨੁਮਾਇੰਦਗੀ ਕਰਨ ਦੇ ਆਪਣੇ ਪਿਆਰ ਅਤੇ ਸਮਰਪਣ ਦੇ ਵਿਰੁੱਧ ਜਾ ਕੇ, ਮੈਂ ਇਸ ਹਫਤੇ ਨਾਰਵੇ ਦੇ ਖ਼ਿਲਾਫ਼ ਡੇਵਿਸ ਕੱਪ ਟੀਮ ਤੋਂ ਹਟਣ ਦਾ ਫੈਸਲਾ ਕੀਤਾ ਹੈ। ਮੇਰਾ ਗੋਡਾ ਸੁੱਜ ਗਿਆ ਹੈ ਅਤੇ ਡਾਕਟਰ ਨੇ ਅਗਲੇ ਮੁਕਾਬਲੇ ‘ਚ ਹਿੱਸਾ ਲੈਣ ਤੋਂ ਪਹਿਲਾਂ ਮੈਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ।’ ਆਲ ਇੰਡੀਆ ਟੈਨਿਸ ਸੰਘ ਨੇ ਬੋਪੰਨਾ ਦੀ ਜਗ੍ਹਾ ਟੀਮ ‘ਚ ਕਿਸੇ ਹੋਰ ਖਿਡਾਰੀ ਦਾ ਐਲਾਨ…

Read More

ਭਾਰਤੀ ਮਹਿਲਾ ਫੁੱਟਬਾਲ ਟੀਮ ਨੇ ਸੈਫ ਮਹਿਲਾ ਚੈਂਪੀਅਨਸ਼ਿਪ 2022 ‘ਚ ਮਾਲਦੀਵ ਨੂੰ ਇਕਤਰਫਾ ਮੈਚ ‘ਚ 9-0 ਨਾਲ ਹਰਾਇਆ। ਅੰਜੂ ਤਮਾਂਗ ਨੇ ਇੰਡੀਆ ਵੱਲੋਂ ਸਭ ਤੋਂ ਵੱਧ ਚਾਰ ਗੋਲ ਕੀਤੇ। ਇਸ ਤੋਂ ਇਲਾਵਾ ਡਾਂਗਮੇਈ ਗ੍ਰੇਸ ਨੇ ਦੋ ਗੋਲ ਕੀਤੇ ਜਦਕਿ ਪ੍ਰਿਅੰਕਾ ਦੇਵੀ, ਸੌਮਿਆ ਗੁਗੂਲੋਥ ਅਤੇ ਕਸ਼ਮੀਨਾ ਨੇ ਇਕ-ਇਕ ਗੋਲ ਕੀਤਾ। ਦੂਜੇ ਪਾਸੇ ਮਾਲਦੀਵ ਦੀ ਟੀਮ ਇਕ ਵਾਰ ਵੀ ਗੇਂਦ ਨੂੰ ਭਾਰਤੀ ਗੋਲਕੀਪਰ ਤੋਂ ਗੇਂਦ ਤੋਂ ਪਾਰ ਨਹੀਂ ਪਹੁੰਚਾ ਸੀ ਤੇ ਇੰਡੀਆ ਨੇ ਇਹ ਮੈਚ 9-0 ਦੇ ਵੱਡੇ ਫਰਕ ਨਾਲ ਜਿੱਤ ਲਿਆ। ਭਾਰਤੀ ਟੀਮ ਨੇ ਸੈਫ ਚੈਂਪੀਅਨਸ਼ਿਪ ਦੇ ਆਪਣੇ ਪਹਿਲੇ ਮੈਚ ‘ਚ ਪਾਕਿਸਤਾਨ ਨੂੰ 3-0 ਨਾਲ ਹਰਾਇਆ ਸੀ। ਇੰਡੀਆ ਦਾ ਅਗਲਾ ਮੁਕਾਬਲਾ…

Read More